ਪਾਕਿਸਤਾਨ ਦੇ ਪਿੰਡਾਂ ਦੀ ਸਵੇਰ Pakistan Village | Punjabi Travel Couple | Ripan Khushi | Kasur City

แชร์
ฝัง
  • เผยแพร่เมื่อ 8 ธ.ค. 2023

ความคิดเห็น • 2K

  • @HarpreetSingh-ux1ex
    @HarpreetSingh-ux1ex 6 หลายเดือนก่อน +84

    ਸੁਣਿਆ ਅੱਖਾਂ ਆਤਮਾ ਦਾ ਦੁਆਰ ਹੁੰਦੀਆਂ ਬੇਬੇ ਜੀ ਅੱਖਾਂ ਚਹਿਰੇ ਵਿੱਚੋਂ ਝਲਕਦਾ ਵਿਛੋੜੇ ਦਾ ਦਰਦ ਪੰਜਾਬ ਨੂੰ ਖਾ ਗਿਆ ਅੱਜ ਵੀ 75 ਸਾਰੇ ਬਾਅਦ ਅੱਖਾਂ ਭਰ ਆਈਆਂ ਦੇਖ ਕੇ ਕਰੀਂ ਕਿੱਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ 🙏

  • @parmindersingh6072
    @parmindersingh6072 6 หลายเดือนก่อน +110

    ਯਾਰ ਪਾਕਿਸਤਾਨ ਵਾਲ਼ਾ ਵਲੋਗ ਸਾਰਿਆਂ ਤੋਂ ਵਧੀਆ ਲੱਗਾ ❤❤❤ ਬਾਕੀ ਸਾਰੇ ਵੀ ਵਧੀਆ ਹੁੰਦੇ ਨੇ, ਪਰ ਪਾਕਿਸਤਾਨ ਵਿੱਚੋਂ ਪੁਰਾਣੇ ਪੰਜਾਬ ਦੀ ਝਲਕ ਪੈਂਦੀ ਏ ❤❤❤ ਦਿਲ ਖੁਸ਼ ਹੋ ਗਿਆ ਕਸਮ ਨਾਲ਼

  • @RajaKahlon-wf3nu
    @RajaKahlon-wf3nu 6 หลายเดือนก่อน +77

    ਵੀਰ ਜੀ ਅਸੀ ਸਾਰੀ ਜ਼ਿੰਦਗੀ ਜਾ ਨਹੀ ਸਕਦੇ ਪਰ ਤੁਸੀਂ ਸਾਨੂੰ ਵਿਖਾ ਦਿੱਤਾ ਸਾਡਾ ਲਹਿੰਦਾ ਪੰਜਾਬ 😢ਤੁਸੀਂ ਕਰਮਾਂ ਵਾਲੇ ਹੋ ❤❤❤❤❤❤❤

  • @amanbhardwaj1737
    @amanbhardwaj1737 6 หลายเดือนก่อน +81

    ਪਾਕਿਸਤਾਨ ਜੋ ਟੀਵੀ ਤੇ ਨਿਊਜ਼ ਵਿਚ ਦਿਖਾਇਆ ਜਾਂਦਾ ਉਸ ਤੋਂ ਬਹੁਤ ਜਿਆਦਾ ਸੋਹਣਾ ਤੇ ਅਲੱਗ ਆ।ਸੁਪਨਾ ਆ ਇਕ ਵਾਰ ਲਹਿੰਦਾ ਪੰਜਾਬ ਦੇਖਣ ਦਾ।❤❤

    • @supremeleader5516
      @supremeleader5516 6 หลายเดือนก่อน

      Vekhi kite vaddea na jai

    • @SainiDruggaming
      @SainiDruggaming 2 หลายเดือนก่อน +1

      Karachi Peshawar wali side Jake aa fer pta lagu 😂

  • @quraishyjassi3263
    @quraishyjassi3263 6 หลายเดือนก่อน +125

    ਸੁਬਹਾਨ ਅੱਲਾਹ ਜਿਓਂਦੇ ਰਹੋ, ਬਾਬਾ ਬੁੱਲੇਸ਼ਾਹ ਰਜਿ ਅੱਲਾਹ ਅਨਹੂੰ ਦੀ ਮਜਾਰ ਦੇਖੀ, ਰੂਹ ਨੂੰ ਸਕੂਨ ਮਿਲ ਗਿਆ। ਯਾ ਮੇਰੇ ਅੱਲਾਹ ਸਾਨੂੰ ਵੀ ਇਹਨਾਂ ਥਾਵਾਂ ਦੇ ਦਰਸ਼ਨ ਕਰਵਾ ਦੇ। ਆਮੀਨ

  • @Jasbir55
    @Jasbir55 6 หลายเดือนก่อน +129

    ਹਾਏ ਅੱਜ ਦਾ ਬਲੌਗ ਤੇ ਰੂਹ ਕੱਢ ਕੇ ਲੈ ਗਿਆ ਸਾਡੇ ਵੱਡੇ ਨਾਨੀ ਪੜਨਾਨੇ ਦਾਦੀ ਇਹਨਾ ਕੋਲੋ ਗੱਲਾਂ ਸੁਣਦੇ ਹੁੰਦੇ ਸੀ ਪਾਕਿਸਤਾਨ ਦੀਆ। ਭਾਵੇਂ ਅਸੀਂ ਮੌਡਰਨ ਹੋ ਗਏ ਹਾਂ ਪਰ ਸਾਨੂੰ ਅਜੇ ਵੀ ਪੁਰਾਣਾ ਰਹਿਣ ਸਹਿਣ ਤੇ ਪੁਰਾਣੀਆਂ ਚੀਜਾ ਚੰਗੀਆ ਲਗਦੀਆਂ ਨੇ ਇੰਜ ਲਗਦਾ ਹੈ ਕਿ ਸਾਡੇ ਵੱਡਿਆ ਦੀਆਂ ਰੂਹਾਂ ਇਦਰ ਜੁੜਿਆ ਹੋਈਆਂ ਸੀ ਤੇ ਸਾਨੂੰ ਵੀ ਇਹ ਦੇਖ ਕੇ ਖਿੱਚ ਪੈ ਰਹੀ ਹੈ ਤੇ ਸਾਡੇ ਅੰਦਰ ਵੀ ਕਿਤੇ ਨਾ ਕਿਤੇ ਇਸ ਮਿੱਟੀ ਦੀ ਖ਼ੁਸ਼ਬੋ ਹੈ ਬਹੁਤ ਬਹੁਤ ਧੰਨਵਾਦੀ ਹਾਂ ripan ji ਤੁਹਾਡੇ ਅਸੀਂ ❤❤

  • @gurpreetsingh3424
    @gurpreetsingh3424 6 หลายเดือนก่อน +34

    ਅਸਲੀ ਪੰਜਾਬ ਤਾ ਪਾਕਿਸਤਾਨ ਵਿਚ ਆ❤

  • @amarindersingh1313
    @amarindersingh1313 6 หลายเดือนก่อน +15

    ਤੁਹਾਡੀ ਵੀਡਿਓ 📸 ਵੇਖ ਕੇ ਸੱਚੀ ਮੈਂ ਭਾਵੁਕ ਹੋ ਗਿਆ ਲਾਹੌਰ ਦੀਆਂ ਬਹੁਤ ਪੁਰਾਣੀਆਂ ਯਾਦਾਂ, ਪੁਰਾਣੇ ਬਾਜ਼ਾਰ, ਫੁੱਲੇ ਭੁੰਨਣ ਵਾਲੇ ਮਾਤਾ ਜੀ ਦੇ ਦਰਸ਼ਣ ਕਰਕੇ ਆਪਣਾ ਬਚਪਨ ਯਾਦ ਆ ਗਿਆ,ਅਸੀਂ ਵੀ ਬਚਪਨ ਵਿਚ ਇਦਾਂ ਜੀ ਫੁੱਲੇ ਲੈਣ ਲਈ ਆਪਣੇ ਮੁਹੱਲੇ ਦੇ ਮਾਤਾ ਜੀ ਕੋਲ ਜਾਂਦੇ ਸੀ। ਪਿੰਡਾ ਵਿੱਚ ਬੱਚਿਆਂ ਦਾ ਟਾਇਰ ਨਾਲ ਖੇਡਣਾ ਹੋਰ ਸਭ ਕੁਛ। ਸੱਚੀ ਅੱਖਾਂ ਵਿੱਚੋ ਆਂਸੂ ਆ ਗਏ। ਇੰਝ ਹੀ ਵੱਧੀਆ ਵਧੀਆ ਵੀਡਿਓ ਪਾਉਂਦੇ ਰਹੋ। ਰੱਬ ਰਾਖਾ 🙏🙏🙏🙏

  • @shally-yk8ch
    @shally-yk8ch 6 หลายเดือนก่อน +26

    ਰਿੰਪਨ ਵੀਰੇ ਸਾਡੇ ਮਾਝੇ ਵਿੱਚ ਅਜੇ ਵੀ ਪੈਲੀਆਂ, ਬੰਬੀ, ਵੇੇਲੀ ਆਖਦੇ ਨੇ । ਬਹੁਤ ਸਾਰਾ ਪਿਆਰ ਚਰਦੇ ਪੰਜਾਬ ਵੱਲੋ ❤❤🙏🙏

  • @priyasodhi1274
    @priyasodhi1274 6 หลายเดือนก่อน +196

    ਅਸੀਂ ਲੋਕ ਕਿੰਨਾ ਅੱਗੇ ਵੱਧ ਗਏ ਹਾਂ
    ਆਪਣੇ ਬਚਪਨ ਦੀਆਂ ਖੇਡਾਂ, ਸਭਿਆਚਾਰ
    ਸਭ ਕੁਝ ਭੁੱਲ ਗਏ ਹਾਂ
    ਅਤੇ ਅੱਜ ਦੇ ਬੱਚਿਆਂ ਨੂੰ ਇਹਨਾਂ ਖੇਡਾਂ ਬਾਰੇ 1% ਵੀ ਜਾਣਕਾਰੀ ਨਹੀਂ।
    ਸੱਚੀਂ ਅੱਜ ਅੱਖਾਂ ਚੋ ਹੰਝੂ ਆ ਗਏ ਬਚਪਨ ਤੇ ਪੁਰਾਣਾ ਪੰਜਾਬ ਦੇਖ ਕੇ ।🥹❤️
    ਮੇਰਾ ਦੇਸ਼ ਹੋਵੇ ਪੰਜਾਬ।❤️
    ਧੰਨਵਾਦ ਖੁਸ਼ੀ ਤੇ ਰਿਪਿਨ ਵੀਰ ਜੀ 🙏❤️

    • @jaspreetsingh8919
      @jaspreetsingh8919 6 หลายเดือนก่อน +3

      Shi🙌

    • @harvindersingh5994
      @harvindersingh5994 6 หลายเดือนก่อน +8

      Asi jo kujh gva lya odhar vale ajj v sambhj baithe ne. Sachi bachpan yaad aa gya eh sabh vekh ke

    • @globalvillage3788
      @globalvillage3788 6 หลายเดือนก่อน +2

      ​@@SatalSodhau don't know meanings of word rich... Saving culture and heritage is not a poor act so plz understand as a Punjabi. Be positive

    • @UshaRani-vr8iw
      @UshaRani-vr8iw 6 หลายเดือนก่อน +1

      Nahi pinda ch lagbhag eh sabh haje v h

    • @user-et6ky5ss6n
      @user-et6ky5ss6n 6 หลายเดือนก่อน

      Very nice ❤️

  • @amandeepgill8398
    @amandeepgill8398 6 หลายเดือนก่อน +26

    ਅੱਖਾਂ ਭਰ ਆਈਆਂ ਵੀਰੇ ਵੰਡ ਨਹੀਂ ਸੀ ਹੋਣੀ ਚਾਹੀਦੀ ਰੱਬ ਰਾਖਾ ♥️

  • @harpaldhaliwal5706
    @harpaldhaliwal5706 6 หลายเดือนก่อน +8

    Old te pure punjab still Pakistani punjab aa !! Calm n peace aa !! Zindagi vch thehraab aa jida bache aje v old games play krde pye aa ! Sade ta pind v cities ban gye idro bullet di awaj a gyi udro aa gyi ! Kini peace aa Pakistani pinda vch beAutiful 😍

  • @HarpalSingh-uv9ko
    @HarpalSingh-uv9ko 6 หลายเดือนก่อน +72

    ਕਿੰਨਾਂ ਸੋਹਣਾ ਪੰਜਾਬ ਤੇ ਪੰਜਾਬੀ ਆ। ਹਾਏ ਓਏ ਰੱਬਾ ਕਿਉਂ ਸਾਨੂੰ ਤੂੰ ਅਲੱਗ ਕਰਤਾ। ਰੱਬਾ ਕੋਈ ਇਹੋ ਜਿਹੀ ਹਵਾ ਚਲਾ ਅਸੀਂ ਫੇਰ ਤੋਂ ਇੱਕ ਹੋ ਜਾਈਏ। ਸਾਡਾ ਦੋਨਾਂ ਮੁਲਖਾ ਦਾ ਪਿਆਰ ਏਨਾਂ ਜ਼ਿਆਦਾ ਪੈ ਜਾਵੇ ਕੇ ਸਾਨੂੰ ਸਰਕਾਰਾਂ ਵੀ ਮਜਬੂਰ ਹੋ ਜਾਣ ਇੱਕ ਕਰਨ ਲਈ।

    • @dhillonboys630
      @dhillonboys630 6 หลายเดือนก่อน +4

      ਭੁੱਲ ਜੋ ਉਹ ਦਿਨ ਕਦੇ ਨਹੀਓ ਆਉਣਾ, ਕਿਉਂਕਿ ਸਰਕਾਰਾਂ ਨੇ ਇਹ ਕਦੇ ਨਹੀਓ ਚਾਹਣਾ

    • @Jagdeep885
      @Jagdeep885 6 หลายเดือนก่อน +1

      Waheguru jarur mehar kre asi v dekhie lehnda Panjab ❤❤

    • @user-fz3hl1fb8b
      @user-fz3hl1fb8b 6 หลายเดือนก่อน

      Aameen

  • @radheragitravelers
    @radheragitravelers 6 หลายเดือนก่อน +33

    ਬਾਹ ਬਈ ਬਾਹ ਪੰਜਾਬੀਓ ਪੁਰਾਣਾ ਪੰਜਾਬ ਵਿਖਾਕੇ ਤਾਂ ਦਿਲ ਹੀ ਜਿੱਤ ਲਿਆ ਬਾਈ ਤੁਸੀ ਦਾਣੇ ਭੁੰਨ ਦੀ ਬੇਬੇ ਨੂੰ ਵੇਖ ਕੇ ਤਾਂ ਮੇਰੀ ਨਾਨੀ ਦੀਆ ਬਾਤਾ ਯਾਦ ਆਗਿਆ ਕੇ ਇਕ ਪੁਰਾਗਾ ਦਾਣੇ ਆ ਦਾ ਪਾਕੇ ਬੱਠਲ ਖਿੱਲਾ ਦਾ ਭਰਾ ਲਿਆਂਦੇ ਸੀ 😂😂😂👌👌👌😘😘😘

  • @swatantarkumar1031
    @swatantarkumar1031 6 หลายเดือนก่อน +6

    50 saal peeche di yaada aa gyi,Pakistan Punjab de pind dekh ke
    Thanks

    • @Tech-Rajput1
      @Tech-Rajput1 6 หลายเดือนก่อน

      😊😊😊

  • @ramarani2388
    @ramarani2388 6 หลายเดือนก่อน +6

    ਕਸੂਰ ਦੀ ਜੁੱਤੀ ਬੜੀ ਮਸ਼ਹੂਰ ਸੀ।ਸਾਡੇ ਗੀਤਾਂ ਵਿੱਚ ਅੱਜ ਵੀ ਗਾਉਂਦੇ ਆ।ਜੁੱਤੀ ਕਸੂਰੀ ਪੈਰੀਂ ਨਾ ਪੂਰੀ ਹਾਏ ਰੱਬ ਵੇ ਸਾਨੂੰ ਤੁਰਨਾ ਪਿਆ

  • @user-mx9wq5fh9i
    @user-mx9wq5fh9i 6 หลายเดือนก่อน +27

    ਰਿਪਨ ਵੀਰੇ ਭੈਣ ਖੂਸੀ ਮੇਰੇ ਵੱਲੋਂ ਸਤਿ ਸ੍ਰੀ ਆਕਾਲ ਜੀ ਮੈਂ ਵੀਰੇ ਤੁਹਾਡੀਆਂ ਸਾਰੀਆਂ ਵੀਡੀਓ ਦੇਖੀਆਂ ਨੇ ਵੀਰੇ ਜੋ ਤੁਸੀਂ ਪਾਕਿਸਤਾਨ ਦੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਹਨ ਵੀਰ ਰਿਪਨ ਭੈ ਖੂਸੀ ਨਾਸਰ ਵੀਰ ਵਿਕਾਸ ਵੀਰ ਭਿੰਡਰ ਵੀਰੇ ਮੇਰੇ ਸਾਰੇ ਪਰਿਵਾਰ ਵਲੋਂ ਤੁਹਾਡੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਕਿੳਕੀ ਮੈਂ ਤਾਂ ਅਨਪੜ੍ਹ ਹਾਂ ਮੈਂ ਅਪਣੇ ਦੋਸਤ ਕੋਲੋਂ ਲਿਖਵਾ ਕੇ ਮੈਸਜ ਕਰਵਾਇਆ ਹੈ ਧਨਵਾਦ

  • @user-cn3xb3fj1e
    @user-cn3xb3fj1e 6 หลายเดือนก่อน +34

    ਬਹੁਤ ਵਧੀਆ ਏ ਕਸੂਰ ਵਲੋਗ ਵੇਖ ਕੇ ਪੁਰਾਣੀਆ ਯਾਦਾ ਤਾਜਾ ਹੋ ਗਈਆ ਅਸੀ ਵੀ ਛੋਟੇ ਹੁੰਦੇ ਦਾਣੇ ਭੁਨਾਉਦੇ ਸੀ।ਇਵੇ ਹੀ ਭਠੀ ਵਾਲੀ ਮਾਤਾ ਕੁਲੌ। ਜੁਤੀ ਕਸੂਰੀ,ਪੈਰੀ ਨਾ ਪੂਰੀ।ਹਾਏ ਵੇ ਰਬਾ ਸਾਨੂੰ ਤੁਰਨਾ ਪਿਆ। ਮਸ਼ਹੂਰ ਗਾਇਕਾ ਸਰਿੰਦਰ ਕੌਰ ਦੀ ਆਵਾਜ ਵਿੱਚ ਸੁਣਦੇ ਹਾ ਅੱਜ ਵੀ❤

  • @asimwarraichdxb6389
    @asimwarraichdxb6389 6 หลายเดือนก่อน +8

    Dil khush ho janda twade saare charde Punjab aale Veeran de comment read kr k love from Pakistan Punjab ❤🇵🇰

  • @hardeepsidhu5032
    @hardeepsidhu5032 6 หลายเดือนก่อน +2

    Y Dil khush karta sada v jee karda Pakistan kuman nu y Sanu v leh jao

  • @RamanDeep-go7og
    @RamanDeep-go7og 6 หลายเดือนก่อน +108

    ਅਸੀਂ ਵੀ ਆਪਣੇ ਬਚਪਨ ਦੇ ਵਿੱਚ ਬਹੁਤ ਖੇਡੀ ਸੀ ਟਾਈਰ ਵਾਲੀ ਖੇਡ ਮੇਨੂੰ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਸੱਚੀ ਬਹੁਤ ਹੀ ਵਧੀਆ ਲੱਗ ਰਿਹਾ

    • @Auspicious_devil
      @Auspicious_devil 6 หลายเดือนก่อน +5

      ​@@JaisalKachwahaye game garib nhi gaw ke bacche khelte hai puree North India sai lekar bihar tak

    • @HarpreetSingh-ux1ex
      @HarpreetSingh-ux1ex 6 หลายเดือนก่อน +1

      @@Auspicious_devil ਬਿਲਕੁਲ ਸੱਚ ਲਿਖਿਆ ਹੈ

    • @sonudhillondhillon9861
      @sonudhillondhillon9861 6 หลายเดือนก่อน +2

      ਸਹੀ ਕਿਹਾ ਜੀ ਤੁਸੀਂ ਇਹ ਟਾਈਮ ਵਾਪਸ ਆ ਜਾਵੇ

    • @rsbhullar
      @rsbhullar 6 หลายเดือนก่อน

      PESPECTED REPIN SISTER KHUSHI JI I REQUEST YOU PLEASE gurudwara defthu and Bibi isher kaur( ishero jatti ) de mahil (ghar ja wehli) please v,v, needed vedio seen। please making video village dethu

    • @waqasyousuf9159
      @waqasyousuf9159 6 หลายเดือนก่อน +1

      Ap ko khanwal b aana chyea sir

  • @jassjatti4555
    @jassjatti4555 6 หลายเดือนก่อน +35

    ਜੁੱਤੀ ਕਸੂਰੀ ਪੈਰੀਂ ਨਾਂ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾਂ ਪਿਆ ਵੇ ਜਿੰਨਾਂ ਰਾਹਾਂ ਦੀ ਮੈਂ ਸਾਰ ਨਾ ਜਾਣਾਂ ੳਹਨੀਂ ਰਾਹੀਂ ਵੇ ਸਾਨੂੰ ਮੁੜਨਾਂ ਪਿਆ ❤❤

    • @kamaljit2806
      @kamaljit2806 6 หลายเดือนก่อน

      ਮੈਂ ਇਹ ਗਾਣਾ ਬਹੁਤ ਸੁਣਿਆ

  • @Jasssidhu-zu8le
    @Jasssidhu-zu8le 6 หลายเดือนก่อน +4

    ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ❤❤❤❤❤

  • @karmansingh8133
    @karmansingh8133 หลายเดือนก่อน +1

    ਮੇਰਾ ਬਹੁਤ ਮਨ ਕਰਦਾ ਹੈ ਪਾਕਿਸਤਾਨ ਜਾਣ ਨੂੰ ਬਹੁਤ ਜੀ ਕਰਦਾ ਏ ਸਾਡੇ ਹਿੰਦੁਸਤਾਨ ਵਿੱਚ ਇਹ ਖੇਡਾਂ ਖਤਮ ਹੋ ਗਈਆਂ ਬਹੁਤ ਇਹ ਖੇਡਾਂ ਨੇ ਸਾਨੂੰ ਵੀ ਨਾਲ ਲੈ ਜਾਵੋ ਖਰਚਾ ਕਰ ਦੇਵਾਂਗੇ

  • @rajpalkaur21
    @rajpalkaur21 6 หลายเดือนก่อน +20

    ਜੁਤੀ ਕਸੂਰੀ ਪੈਰੀ ਨਾਂ ਪੂਰੀ ਇਹਨਾਂ ਰਾਹਾਂ ਤੇਮੈਨੂ ਤੁਰਨਾਂ ਪਿਆ❤

  • @paramjitkaursandhu7935
    @paramjitkaursandhu7935 6 หลายเดือนก่อน +22

    ਰਿਪਨ ਪੁੱਤ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖ਼ਸੇ ਬਹੁਤ ਵਧੀਆ ਬਲੋਗ ਸੀ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ

  • @komalsahota8716
    @komalsahota8716 5 หลายเดือนก่อน +2

    Mera v Pakistan Jaan da bhut dil rda e😊

  • @Jasssidhu-zu8le
    @Jasssidhu-zu8le 6 หลายเดือนก่อน +6

    ਹੁਣ ਤੱਕ ਦਾ ਸਭ ਤੋਂ ਵਧੀਆ ਵਲੌਗ ਆ ਬਾਈ ਬਾਈ ਪਾਕਿਸਤਾਨ ਪੰਜਾਬ ਵਾਲੇ ਵਲੌਗ ਵੇਖ ਕੇ ਜੀ ਕਰਦਾ ਪਾਕਿਸਤਾਨ ਆ ਕੇ ਰਹਿਣ ਨੂੰ ਜੀ ਕਰਦਾ ਸਾਡੇ ਭਰਾ ਬਹੁਤ ਪਿਆਰ ਕਰਦੇ ਆ❤❤❤❤❤❤❤❤❤❤❤❤❤❤❤❤

  • @swarankaler7957
    @swarankaler7957 6 หลายเดือนก่อน +567

    ਜਦੋਂ ਦੇ ਤੁਸੀਂ ਪਾਕਿਸਤਾਨ ਗਏ ਓ ਤਾਂ ਵਲੋਗ ਵੇਖ ਕੇ ਇੰਝ ਲੱਗਦਾ ਵੀ ਕਦੇ ਵਲੋਗ ਖਤਮ ਈ ਨਾ ਹੋਵੇ।।।ਸੌਂਹ ਲੱਗੇ ਰੂਹ ਖੁਸ਼ ਹੋ ਜਾਂਦੀ ਆ ❤

    • @maninderkaursodhi149
      @maninderkaursodhi149 6 หลายเดือนก่อน +5

      Every time I watch your videos teas in my eyes and I always expect that this should not come to end.... Thanks for the effort.

    • @kavyamanhas1827
      @kavyamanhas1827 6 หลายเดือนก่อน +4

      Sahi gl hai ....dekh k dil kri janda jan nu 😢kina vadiya lg reha bachpan yaad aa gya .....purane ghar dekh k

    • @VickySingh-zu4jp
      @VickySingh-zu4jp 6 หลายเดือนก่อน +1

      ਤੁਸੀ ਸੱਚ ਕਹਿਆ ਜੀ

    • @amanchouhan820
      @amanchouhan820 6 หลายเดือนก่อน

      Sachi gal kahi

    • @harrymahla7373
      @harrymahla7373 6 หลายเดือนก่อน

  • @balkarsinghdhaliwal592
    @balkarsinghdhaliwal592 6 หลายเดือนก่อน +12

    ਟਾਇਰ ਵਾਲੀ ਖੇਡ ਦੇਖ ਕੇ ਦਿਲ ਖੁਸ਼ ਹੋ ਗਿਆ।ਬਹੁਤ ਭਜਾਇਆ ਅਸੀ ਵੀ।ਪ੍ਰ ਆਪਣੇ ਅਲੋਪ ਹੋ ਗਈ

  • @user-zj1rc2bh2r
    @user-zj1rc2bh2r 6 หลายเดือนก่อน +5

    ਅੱਖਾਂ ਵਿੱਚੋਂ ਪਾਣੀ ਆ ਗਿਆ, ਪੁਰਾਣੀਆਂ ਯਾਦਾ ਚੇਤੇ ਆ ਗੲੀਆਂ,,🙏

  • @user-cy3lm2wu7p
    @user-cy3lm2wu7p 6 หลายเดือนก่อน +3

    Rooh khush ho gayi jioude vasde raho charda te lehnda Punjab jindabad

  • @harbhajansingh8872
    @harbhajansingh8872 6 หลายเดือนก่อน +38

    ਬਹੁਤ ਸੋਹਣਾ ਵਲੋਗ ਲੱਗਿਆ ਪਿੰਡ ਦੀ ਸੈਰ ਦਾ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @jaijwaanjaikisan7345
    @jaijwaanjaikisan7345 6 หลายเดือนก่อน +6

    30/ 40 ਪਹਿਲਾਂ ਪੰਜਾਬ ਦੀ ਝਲਕ। ਇੰਡੀਆ ਵਾਲਾ ਪੰਜਾਬ ਜ਼ਿਆਦਾ ਬਦਲ ਗਿਆ

  • @sukhdhimansukhdhiman3224
    @sukhdhimansukhdhiman3224 6 หลายเดือนก่อน +10

    ਰੂਹ ਖੁਸ਼ ਹੋਗੀ ਵੀਰ ਜੀ ਜੀ ਤੁਸੀ ਪੁਰਾਨੇ ਪੰਜਾਬ ਦੀ ਯਾਦ ਦਿਲਾ ਦਿੱਤੀ

  • @user-gt4sz6cx8j
    @user-gt4sz6cx8j 6 หลายเดือนก่อน +2

    ਰੱਬਾ ਦੋਵੇਂ ਦੇਸ਼ਾਂ ਨੂੰ ਇੱਕ ਕਰਦੇ ਦੋਵੇਂ ਪੰਜਾਬਾਂ ਦੇ ਲੋਕ ਇੱਕਠੇ ਰਹਿਣਾ ਚਾਹੁੰਦੇ ਹਨ

  • @RameshKumar-fr1vz
    @RameshKumar-fr1vz 6 หลายเดือนก่อน +15

    Vakaas bai da 1000 vaar dhanvaad jo bizi life aj time ch vi time de reha eh ripan de naal poore indian nu time de reha so bahut hi jayada dhanvaad ji good night from Sri Ganga Nagar Rajasthan 🇮🇳❤️❤️

  • @KamalSingh-dl6yc
    @KamalSingh-dl6yc 6 หลายเดือนก่อน +16

    ਬਹੁਤ ਸੋਹਣਾ ਵਲੋਗ ਲੱਗਿਆ ਪਿੰਡ ਦੀ ਸੈਰ ਦਾ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ, RIPPAN JI ਕਸੂਰ TO KHUSHI NU JUTTI BI DILVANI HA JI

  • @AmanAulkh-gv2oy
    @AmanAulkh-gv2oy 5 หลายเดือนก่อน +1

    ਵਾਹਿਗੁਰੂ ਜੀ ਚੜ੍ਹਦੇ ਪੰਜਾਬ ਦਾ ਪੁਰਾਣਾ ਵਿਰਸਾ ਮੁੜਕੇ ਅਜੇ 😢😢

  • @baggagrewal
    @baggagrewal 6 หลายเดือนก่อน +2

    ਬੀਜ ਨਾਸ਼ ਹੋਜੇ ਪੰਜਾਬ ਨੂੰ ਵੰਡਣ ਵਾਲੇਆਂ ਦਾ

  • @ayazahmed5685
    @ayazahmed5685 6 หลายเดือนก่อน +85

    As iam.Pakistani Baloch..nothing to do with Partition..But watching paetition stories bring tears in my eyes...God Bless Punjabis from both Sides

    • @paramjitsekhon2419
      @paramjitsekhon2419 6 หลายเดือนก่อน +1

      ਰਿਪਨ ਿੲਹ ਨਾ ਕਹੋ ਿੲੰਨਾ ਜੁਤਿਆਂ ਨੂੰ ਕੋਈ ਪਾਉਦਾ ਨੀ

    • @ghulamabbas3844
      @ghulamabbas3844 6 หลายเดือนก่อน

      This is humanity , which brings tears in you eyes brother , God bless you

    • @sajiali2009
      @sajiali2009 6 หลายเดือนก่อน

      Nice thinking

    • @Abuhafsah2024
      @Abuhafsah2024 6 หลายเดือนก่อน +2

      Love my balochi brothers from Tandlianwala city district Faisalabad, Pak Punjab❤❤❤

  • @user-xf7jx5wv8n
    @user-xf7jx5wv8n 6 หลายเดือนก่อน +26

    ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਤੇ ਲਹਿੰਦੇ ਪਾਸੇ ਪੰਜਾਬੀ ਆ ਨੂੰ 🙏🙏❤

  • @meetdhiman9741
    @meetdhiman9741 5 หลายเดือนก่อน +11

    ਰੂਹ ਖੁਸ਼ ਹੋ ਗਈ ਬਾਈ ਜੀ.... ਤੁਹਾਡਾ ਵਲੋਗ ਵੇਖ ਕੇ... ਜਿਉਂਦੇ ਵਸਦੇ ਰਹੋ ਤੁਸੀਂ... ਪਾਕਿਸਤਾਨ ਹਿੰਦੁਸਤਾਨ ਜਿੰਦਾਬਾਦ 🎉

    • @tejassinghcheema2107
      @tejassinghcheema2107 5 หลายเดือนก่อน

      Very interested and joyfull to see this blog

  • @gursewaksingh5821
    @gursewaksingh5821 6 หลายเดือนก่อน +8

    ਰਿਪਨ ਵੀਰੇ ਬੜਾ ਦਿਲ ਕਰਦਾ ਕਿ ਹੱਦਾਂ ਖਤਮ ਹੋਣ ਤੇ ਮੋਟਰਸਾਈਕਲ ਤੇ ਈ ਲਹੌਰ ਤੇ ਕਸੂਰ ਜਾ ਆਈਏ ਇੱਥੇ ਨਜ਼ਦੀਕ ਈ ਸਾਡਾ ਪਿੰਡ ਪਾਂਡੋਕੇ ਹੁੰਦਾ ਸੀ ਦਿਲ ਕਰਦਾ ਵੀਡੀਓ ਬਹੁਤ ਲੰਮੀ ਹੁੰਦੀ ਤੇ ਦੇਖਦੇ ਈ ਰਹਿੰਦੇ

  • @ghayoorahmad588
    @ghayoorahmad588 6 หลายเดือนก่อน +26

    ਕਸੂਰ ਦੀ ਸਭ ਤੋਂ ਮਸ਼ਹੂਰ ਚੀਜ਼, ਜੇ ਕੁਝ ਵੀ ਹੈ, ਤਾਂ ਉਹ ਹੈ ਕਸੂਰੀ ਮੇਥੀ

    • @harnekmalla8416
      @harnekmalla8416 6 หลายเดือนก่อน

      ਬਾਬਾ ਬੁੱਲੇਸ਼ਾਹ ਦੀ ਮਜਾਰ ਦਿਖਾਉਣ ਲਈ ਤਹਿ ਦਿਲੋਂ ਧੰਨਵਾਦ, ਵਿਕਾਸ, ਰਿਪਨ ਖੁਸ਼ੀ ,, ਵੱਲੋਂ ਨੇਕਾ ਮੱਲ੍ਹਾ🙏🙏

    • @user-lc5gt7fi4g
      @user-lc5gt7fi4g 6 หลายเดือนก่อน +2

      Jihnu jiada lok kastoori bolde ne

    • @loveguru4554
      @loveguru4554 6 หลายเดือนก่อน

      ​@@user-lc5gt7fi4gasi ta bha kasoori hi bolde ha

    • @jimmyshergill9086
      @jimmyshergill9086 5 หลายเดือนก่อน

      Kasoor de jutii masaoor hai kyu ki chmde da kam hai abhor fajilka de upere pasio jadu barish hundee harr ohnee nai ta pani punjab kanii ah jnda hai

  • @harnekmalla8416
    @harnekmalla8416 6 หลายเดือนก่อน +19

    ਬਾਬਾ ਬੁੱਲੇਸ਼ਾਹ ਦੀ ਮਜਾਰ ਦਿਖਾਉਣ ਲਈ ਤਹਿ ਦਿਲੋਂ ਧੰਨਵਾਦ,, ਵਿਕਾਸ ਰਿਪਨ ਖੁਸ਼ੀ,, ਵੱਲੋਂ ਨੇਕਾ ਮੱਲ੍ਹਾ🙏🙏

  • @preetkaran5800
    @preetkaran5800 6 หลายเดือนก่อน +9

    Eh 2 punjab ik din ik jroor honge. Aapsi pyaar dekh ke lgda ❤

    • @ahmedgulraiz2564
      @ahmedgulraiz2564 4 หลายเดือนก่อน +1

      Asi real purany culture naal jurray look aan . Tussi developed Punjab dy o 😊 tussi charday Punjab dy asi lahinday Punjab dy asi purana culture nhi change kita na assi karna . Na assi modern na assi English. Baqi Pyaar assi her mehman naal Kari da Jo v away gee Aya nu. Main v aik din gudaspur Jana dada g da paind wekhan .

    • @preetkaran5800
      @preetkaran5800 4 หลายเดือนก่อน

      @@ahmedgulraiz2564 mera 3 saal 6 months da baby Pakistan di video dekh ke kehinda mae ithe jana ❤️. Badalana kyo aa jithe pyaar hunda oh ik dujje nu onwe hi accept krde aa. Kde dil kre saadgi dekhan nu ta lehinde punjab wall aa sakiye te je kde thoda dil kre ehdr wall aaun nu ta tusi aa sko bs inne joge ho gye ta samjo ikk ho gya punjab🙏🏻

  • @Gejibhourewala786
    @Gejibhourewala786 5 หลายเดือนก่อน +4

    ਇਸ ਤਾਰਤੀ ਨੂੰ ਲੱਖ ਲੱਖ ਵਾਰ ਸਲਾਮ❤❤ਮੇਰਾ ਪੀਰ ਬਾਬਾ ਬੁੱਲੇ ਸ਼ਾਹ ਸਰਕਾਰ ਜੀ

  • @JaswinderSingh-tw6hr
    @JaswinderSingh-tw6hr 6 หลายเดือนก่อน +7

    ਲਹੌਰ ਚ ਤੇ ਅੰਮ੍ਰਿਤਸਰ ਚ ਸਾਰਾ ਕੁੱਝ ਇਕੋ ਜਿਹਾ ਆ ਸਾਡੇ ਪਿੰਡਾ ਚ ਵੀ ਹਵੇਲੀ ਹੀ ਕਹਿੰਦੇ ਆ

  • @samairakr8908
    @samairakr8908 6 หลายเดือนก่อน +28

    ਸ਼ਹਿਰ ਸੋਹਣਾ ਇਹ ਕਸੂਰ ਅੱਜ ਜੇ ਹੋਇਆ ਸਾਥੋ ਦੂਰ,
    ਇਹ ਚ ਸਾਡਾ ਕੀ ਕਸੂਰ,
    ਮਿੱਟੀ-ਬੋਲੀ ਸਾਡੀ ਇਕ,
    ਹੈਗੀ ਇਕ ਸਾਂਝ ਆਪਣੀ,
    ਇਹੀ ਰੱਬ ਨੂੰ ਮੰਨਜ਼ੂਰ,
    Love from Australia 🇦🇺 ❤❤❤❤ਦੋਨਾਂ ਪੰਜਾਬਾ ਨੂੰ🙏🏻🌹🇦🇺

  • @dehatijadibuti1928
    @dehatijadibuti1928 6 หลายเดือนก่อน +2

    ਸਭਿਆਚਾਰ ਕਰਕੇ ਅਜੇ ਵੀ ਲਹਿਦੇ ਪੰਜਾਬ ਦੇ ਲੋਕ ਬਾਦਸ਼ਾਹ ਨੇ ਉਹ ਛੱਪੜ ਉਹ ਬਚਪਨ ਵਿੱਚ ਖੇਡਣ ਵਾਲੇ ਟੈਰ ਦੇਖ ਕੇ ਪੁਰਾਣੀਆਂ ਯਾਦਾਂ ਯਾਦ ਆ ਗ ਈਆਂ

  • @user-hv4ir8pc1c
    @user-hv4ir8pc1c 5 หลายเดือนก่อน +1

    ਬਾਈ ਮੇਰੇ ਹੰਜੂ ਆ ਗੇ ਸੀ ਖੁਸ਼ੀ ਦੇ ....ਦਿਲ ਕਰਦਾ ਆਪਾ ਇਕੱਠੇ ਹੋ ਜਾਈਏ ਚੜਦਾ ਪੰਜਾਬ ਤੇ ਲਹਿਦੇ ਪੰਜਾਬ ਆਲੇ......So nice

  • @priyasodhi1274
    @priyasodhi1274 6 หลายเดือนก่อน +9

    ਹਾਏ….
    ਅੱਜ ਤੇ ਸੱਚੀ ਜਾਨ ਈ ਕੱਢ ਲਈ ਤੁਸੀ ❤️
    ਬਾਬਾ ਬੁੱਲਾ ਸ਼ਾਹ ਜੀ….❤️🙏
    ਜੁੱਤੀ ਕਸੂਰ ਦੀ….❤️❤️❤️🫠🫠🫠

  • @JagtarSingh-wg1wy
    @JagtarSingh-wg1wy 6 หลายเดือนก่อน +15

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਾਬਾ ਬੁਲੇ ਸ਼ਾਹ ਜੀ ਦੀ ਹਿਸਟਰੀ ਦਸ ਕੇ ਬਹੁਤ ਵਧੀਆ ਕੀਤਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @chananvaltoha1536
    @chananvaltoha1536 6 หลายเดือนก่อน +7

    ਬਾਈ ਪੁਰਾਣੀਆਂ ਖੇਡਾਂ ਼ਭੱਠੀਆ ਪੁਰਾਣੇ ਪਿੰਡ ਵੇਖ ਕੇ ਬਾਈ ਰੂਹ ਖੁਸ਼ ਹੋ ਗਿਆ ਵੀਰੇ ਸਾਡੇ ਦਾਦਾ ਜੀ ਦਾ ਪਿੰਡ ਲੱਖੋਵਾਲ ਸੀ ਜ਼ਰੂਰ ਦਖਾਉਣਾ ਧੰਨਵਾਦ

  • @mangalsingh-xm5bh
    @mangalsingh-xm5bh 6 หลายเดือนก่อน +6

    ਚੜ੍ਹਦੇ ਪੰਜਾਬ ਵਾਲੇ ਪੰਜਾਬੀ ,,❤️,,ਕੈਨੇਡਾ ਨਾਲੋਂ ❤ਪਾਕਿਸਤਾਨ ਵਾਲੇ ਪੰਜਾਬ ❤️ਨੂੰ ਜ਼ਿਆਦਾ ਪਸੰਦ ਕਰਦੇ ਨੇ ।।❤️

    • @williamgeorge5860
      @williamgeorge5860 5 หลายเดือนก่อน

      13 croor population h punjabi ki Pakistan mein

  • @sandeeppandher6883
    @sandeeppandher6883 6 หลายเดือนก่อน +33

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਤੁਹਾਨੂੰ 🙏🏻😊

  • @Surinder19601
    @Surinder19601 6 หลายเดือนก่อน +10

    ਸਤਿ ਸ਼ੵੀ ਅਕਾਲ ਬੇਟਾ ਰਿਪਨ ਤੇ ਬੇਟਾ ਖੂਸ਼ੀ ਜੀ ਤੂੰ ਪਾਕਸਤਾਨ ਦੇ ਗੁਰੂ ਘਰਾ ਦੇ ਸਾਨੰ. ਘਰ ਬੇਠੇਅਾ ਨੂੰ ਦਰਸ਼ਨ ਕਰਾ ਦੇਦੇੳੁ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੰ ਸਦਾ ਖੂਸ਼ ਰਖੇ ਬੇਟਾ ਜੀ

  • @preetthequeen2943
    @preetthequeen2943 5 หลายเดือนก่อน +2

    Pakistan de lok same ferozepur wali boli bolde aa and ferozepur v ksoori gate aa love both punjab❤❤❤

  • @ramarani2388
    @ramarani2388 6 หลายเดือนก่อน +2

    ਸਾਡਾ ਪੰਜਾਬ ਭਾਂਵੇਂ ਚੜ ਦਾ ਤੇ ਭਾਂਵੇਂ ਲਹਿੰਦਾ।ਭਾਰਤ ਵਿਚ ਪੰਜਾਹ ਸਾਲ ਪਹਿਲਾਂ ਇਹੋ ਜਿਹਾ ਹੀ ਸੀ।ਹੁਣ ਬਹੁਤ ਬਦਲ ਗਿਆ।ਲੋਕਾਂ ਦੇ ਦਿਲਾਂ ਵਿੱਚ ਤਾਂ ਕੁਝ ਨਹੀਂ ਸੀ।ਸਾਡੇ ਨੇਤਾ ਹੈ ਮਾੜੇ ਸੀ।ਪਾੜੇ ਪਾ ਦਿੱਤੇ।

  • @SinghGill7878
    @SinghGill7878 6 หลายเดือนก่อน +5

    ਲਹਿੰਦੇ ਪੰਜਾਬ ਵਾਲਿਆ ਨੇ ਹਜੇ ਵੀ ਪੁਰਾਣੇ ਪੰਜਾਬ ਦੀਆਂ ਯਾਦਾਂ ਸੰਭਾਲ ਕੇ ਰੱਖੀਆਂ ਹੋਈਆਂ ਆਪਣੇ ਤਾਂ ਬਸ ਅਲੋਪ ਹੋ ਗਿਆ ਸਭ ਕੁਸ਼

    • @SinghGill7878
      @SinghGill7878 6 หลายเดือนก่อน

      ਅਮੀਰ ਹੋਣ ਦਾ ਮਤਲਬ ਇਹ ਨਹੀਂ ਕੇ ਆਪਣੇ ਪੁਰਖਿਆਂ ਦੀਆਂ ਯਾਦਾਂ ਹੀ ਮਿਟਾ ਦਿਤੀਆਂ ਜਾਣ ਜਾ ਆਪਣੇ ਕਲਚਰ ਤੋਂ ਦੂਰ ਹੋ ਜਾਇਏ

  • @gurwinderdhaliwal1951
    @gurwinderdhaliwal1951 6 หลายเดือนก่อน +11

    Bachpan yaad aa jnda veer Pakistan de pind dekh ka sade side ta modren he kha gea sab kuj 😢😢

    • @mirzabasit3228
      @mirzabasit3228 6 หลายเดือนก่อน

      Saday v almost sub modern ho gay nay pind. yeh jis side k pindoon main lay k gay hain yeh still puranay mahole k
      hain yeh backward pind hain. otherwise 85% pind modern ho gay nay. abb to pindoon main sirf kohtihaan bri bari koi purana pind nahee nazer nahe ata. yeh pind ab bohat rare miltay hain . pind b cities ki tara modern ho gay hain

  • @vikramjeetrandhawa348
    @vikramjeetrandhawa348 6 หลายเดือนก่อน +1

    Pakistan ch sab kuch apna hi lagda wa koi paraya nahi lok bahut hi vadiya wa tusi je pyar karde ho te assi v bahut pyar karde wa sab apne hi wa mere Rab Guru Nanak da Janam v Pakistan ch hi hoya te ghar v odar hi c Pakistan ch Sikh kom di jaan vasdi wa tusi kal v aapne c aaj v hor Rab mehar kare hamesha apne hi rahoge Randhawa pind Mehta Chowk Dist.Amritsar tehsil Baba Bakala from Delhi

  • @GaganSingh-zg6vi
    @GaganSingh-zg6vi 6 หลายเดือนก่อน +2

    Bhot Vdiaa lgaa. Ekk gll hor apni virasat apne raaj 😢 Lahore Da shahi killa v dekha deo vlog rahi tuhada bhot dhanwaad hovega Sada khalsa raaj 😢😢😢❤❤

  • @goldenconstruction9810
    @goldenconstruction9810 6 หลายเดือนก่อน +11

    ਬਹੁਤ ਹੀ ਸੋਹਣਾ ਲੱਗਿਆ ਅੱਜ ਦਾ ਪ੍ਰੋਗ੍ਰਾਮ ਸੱਭ ਤੋਂ ਵਧੀਆ ਲੱਗਿਆ ਮਾਈ ਜੋ ਦਾਣੇ ਭੁੰਨ ਰਹੀ ਸੀ।

  • @surjeetsurjeet4885
    @surjeetsurjeet4885 6 หลายเดือนก่อน +5

    😢😢miss you ਲੈਂਦਾ ਪੰਜਾਬ

  • @jagtarsingh913
    @jagtarsingh913 6 หลายเดือนก่อน +1

    ਬਾਬਾ ਬੁੱਲੇ ਸ਼ਾਹ ਦੀ ਮਜਾਰ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ

  • @sukhjindersukhaurright8795
    @sukhjindersukhaurright8795 5 หลายเดือนก่อน +1

    ਇਹ ਹੈ ਕਸੂਰ । ਜਿਸ ਵਿਚ ਸਾਡੇ ਚੜਦੇ ਲਹਿੰਦੇ ਪੰਜਾਬੀਆਂ ਦਾ ਕੋਈ ਕਸੂਰ ਨਹੀ ਸੀ।ਨਹਿਰੂ ਤੇ ਜਨਾਹ ਦਾ ਕਸੂਰ ਸੀ ਵੰਡ ਕੁਰਸੀ ਲਈ 😢

  • @darbarasingh3122
    @darbarasingh3122 6 หลายเดือนก่อน +12

    ਵਾਹਿਗੁਰੂ ਖ਼ੁਦਾ ਮੇਹਰ ਕਰੇ ਹੱਦਾਂ ਖ਼ਤਮ ਹੋ ਜਾਣ ਸਾਰੇ ਇੱਕ ਹੋ ਜਾਈਏ ਧੰਨਵਾਦ

  • @user-hs9hw7ry5s
    @user-hs9hw7ry5s 6 หลายเดือนก่อน +8

    Beautiful bro Pakistan Zindabad 🇵🇰❤❤ Waqas bro Ripen and Khushi Zindabad 🇨🇮❤❤

  • @RavinderSingh-mx7ch
    @RavinderSingh-mx7ch 6 หลายเดือนก่อน +2

    Kasam naal, chottey veer, mera bachpan yaad karwata, injh lag hi ni riha k eh lok sathon kade alag hoye ne, dil vich houl jiha utth khadiya ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @GurjeetSingh-zi2kq
    @GurjeetSingh-zi2kq 5 หลายเดือนก่อน +4

    ਪਾਕਿਸਤਾਨੀ ਪਿੰਡ, ਕਸੂਰ ਸ਼ਹਿਰ, ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ,ਕਸੂਰ ਦਾ ਬਜ਼ਾਰ ਦੇਖ ਕੇ ਬਾਈ ਰੂਹ ਰਾਜ਼ੀ ਹੋ ਗਈ।ਮੇਰੀ ਉਮਰ 49ਵੇਂ ਨੂੰ ਚਲ ਰਿਹਾ ਹਾਂ ਪਰ ਵੀਡੀਓ ਵਿੱਚ ਮੈਂ 80ਸਾਲ ਪਹਿਲਾਂ ਦੇ ਦਰਸ਼ਨ ਕਰ ਲਏ ਹਨ। ਵੀਡੀਓ ਦਿਖਾਉਣ ਲਈ ਤੁਹਾਡੇ ਲਈ ਧੰਨਵਾਦ ਲਫ਼ਜ਼ ਬਹੁਤ ਛੋਟਾ ਜਾਪਦਾ ਹੈ। 😭

  • @tahirwaseemchaudhry
    @tahirwaseemchaudhry 6 หลายเดือนก่อน +25

    Rippon and Khushi shattering love ❤ of Punjab to the whole world 🌍

  • @BAJWASINGH
    @BAJWASINGH 6 หลายเดือนก่อน +6

    ਬੁੱਲ੍ਹੇ ਨਾਲੋਂ ਚੁੱਲ੍ਹਾ ਚੰਗਾ ਜਿਸ ਤੇ ਅੰਨ ਪਕਾਈ ਦਾ।
    ਰੰਘੜ ਨਾਲੋਂ ਖਿੰਘਰ ਚੰਗਾ ਜਿਸ ਤੇ ਪੈਰ ਘਸਾਈਦਾ।

  • @sandhulahorie604
    @sandhulahorie604 6 หลายเดือนก่อน +3

    ਬਹੁਤ ਹੀ ਵਧੀਆ ਲੱਗਿਆ ਹੈ ਪਿੰਡ ਦਾ ਮਹੌਲ ਦੇਖ ਕੇ ਲੋਕ ਉਹ ਮਿਲਣਗੇ ਜਿਨ੍ਹਾਂ ਦੇ ਸੀਨੇ ਵਿੱਚ ਵਿਛੋੜੇ ਦੀ ਪੀੜ ਹੈ

  • @panjdareya3653
    @panjdareya3653 6 หลายเดือนก่อน +11

    ਵਿਕਾਸ ਵੀਰ ਜੀ, ਬਹੁਤ ਵਧੀਆ ਪਿੰਡ ਦਿਖਾ ਰਹੇ ਹੋ, ਸਾਡੇ ਪਿੰਡ ਵੀ ਏਦਾਂ ਦੇ ਹੁੰਦੇ ਸਨ 25-30 ਸਾਲ ਪਹਿਲਾਂ ਏਦਾਂ ਹੀ ਪੈਲ਼ੀਆਂ, ਖੂਹ ,ਪਹੇ ਕਹਿੰਦੇ ਸੀ। ਰਿਪਨ ਵੀਰ ਜੀ ਜਿਉਂਦੇ ਵਸਦੇ ਰਹੋ। ਮੇਰੇ ਪਿਤਾ ਜੀ 93ਸਾਲ ਦੇ ਆ, ਉਨ੍ਹਾਂ ਦਾ ਪਿੰਡ ਚੂਹੇ ਝਾੜ ਆ ਜ਼ਿਲ੍ਹਾ ਸ਼ੇਖੂਪੁਰ ਚ ਨਨਕਾਣਾ ਸਾਹਿਬ ਦੇ ਲਾਗੇ ਹੋਰ ਪਿੰਡਾਂ ਦੇ ਨਾਂਅ ਜਿਵੇਂ ਬੋੜੂ, ਨਿਜ਼ਾਮ ਪੁਰ ਚੇਲਿਆਂ ਵਾਲਾ, ਨਵਾਂ ਪਿੰਡ, ਫਹੀ ਵਾਲ, ਕੁਟੀਆ

  • @avtarkaur9132
    @avtarkaur9132 6 หลายเดือนก่อน +21

    ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਰਿਪਨ ਖੁਸ਼ੀ। ਜੋੜੀ ਸਲਾਮਤ ਰਹੇ। ਪਾਕਿਸਤਾਨ ਦੇ ਪਿੰਡ ਦੇਖ ਕੇ ਮਨ ਬਹੁਤ ਖੁਸ਼ ਹੋਇਆ।

  • @YadwinderSingh0001
    @YadwinderSingh0001 5 หลายเดือนก่อน +3

    Khalistaan Punjab ❤Pakistan Punjab

  • @anjudhingra1692
    @anjudhingra1692 6 หลายเดือนก่อน +6

    Seeing your vlogs 😢in my eyes because my grandparents r from kasur

  • @DarshanSingh-xn9xi
    @DarshanSingh-xn9xi 6 หลายเดือนก่อน +1

    Sare dukh bhul jange nahion bhulna vichhora tera. Valog dekh ke purane punjab di yad taza ho gai.

  • @Harpreet14159
    @Harpreet14159 6 หลายเดือนก่อน +4

    ਬਹੁਤ ਵਧੀਆ ਬਲੌਗ ਯਾਦਾਂ ਪੁਰਾਣੇ ਪੰਜਾਬ ਦੀਆਂ

  • @farmerlife4008
    @farmerlife4008 6 หลายเดือนก่อน +3

    Time ayega punjab te Pakistan ikk hovega ,assi nhi bhul sakde yaar ikk hojo veero plz

  • @user-sn8ym4yg6y
    @user-sn8ym4yg6y 5 หลายเดือนก่อน +2

    ਹਾਏ ਰੱਬਾ ਇਹ ਵਾਲਾ ਵਲੌਗ ਦਿਲ ਹੀ ਕੱਢ ਕੇ ਲੈ ਗਿਆ… ਇਹ ਸਭ ਕੁਝ ਅਸੀਂ ਦੇਖਿਆ ਤੇ ਮਾਣਿਆ ਹੋਇਆ ਆ… ਮੁੜ ਇਹ ਜ਼ਿੰਦਗੀ ਜੀਣ ਨੂੰ ਦਿਲ ਕਰਦਾ ਪਰ..😢 ਜਿਓਦੇ ਵੱਸਦੇ ਰਹੋ ❤️

  • @gurbachansingh4729
    @gurbachansingh4729 5 หลายเดือนก่อน +1

    ਫਿਰੋਜ਼ਪੁਰ ਤੋਂ ਹਾਂ ਮੈ ਵੀ ਤੁਹਾਡੀਆਂ ਵੀਡੀਓਜ਼ ਬਹੁਤ ਵਧੀਆ ਹੁੰਦੀਆਂ

  • @SukhpalSinghDhaliwal-xt2rt
    @SukhpalSinghDhaliwal-xt2rt 6 หลายเดือนก่อน +6

    ❤❤ਬਾਈ ਜੀ ਘੈਟ ਪੰਜਾਬੀ ਭੰਠੀ ਵਾਲੀ ਬੇਬੇ ਜੀ ਬਹੁਤ ਘੈਂਟ ਭੰਠੀ ਜਾਣੇ ਭੁਨਦੀ ਦਾਣੇ ਜਾਦ ਆਦੀ ਹੈ ਵਾਹਿਗੁਰੂ ਵਾਹਿਗੁਰੂ ਜੀ ❤❤❤ ਬਹੁਤ ਵਧੀਆ ਗੱਲ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ❤❤❤

  • @manjindersinghbhullar8221
    @manjindersinghbhullar8221 6 หลายเดือนก่อน +22

    ਸਤਿ ਸ੍ਰੀ ਆਕਾਲ ਜੀ 🙏🏻🙏🏻 ਰਿਪਨ ਬਾਈ ਤੇ ਖੁਸ਼ੀ ਜੀ ਬਹੁਤ ਵਧੀਆ ਵੀਡੀਓ ਬਣਾਈ ਹੈ ਤੇ ਨਾਲ ਸੈਰ ਵੀ ਕਰਵਾਉਂਦੇ ਹੋਂ ਬਾਈ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @gurpalsingh4075
    @gurpalsingh4075 5 หลายเดือนก่อน

    ਆਪਣੇ ਵੀ ਜੁੱਤੀ ਕਸੂਰ ਹੀ ਮੰਨੀ ਜਾਂਦੀ ਹੈ ਜੁਤੀ ਕਸੂਰ ਦੀ ਤੇ ਕੁੜਤੀ ਮਲਤਾਨੀ ਵੇ ਇਸ ਤਰ੍ਹਾਂ ਦੇ ਗਾਣਿਆਂ ਵਿੱਚ ਵੀ ਜ਼ਿਕਰ ਆਉਂਦਾ ਹੈ

  • @sarabjitsandhunewlooks2940
    @sarabjitsandhunewlooks2940 6 หลายเดือนก่อน +7

    ਬਾਬਾ ਬੁੱਲੇ ਸ਼ਾਹ ਜੀ ਦੇ ਦਰਸ਼ਨ ਕਰੋਨ ਤੇ ਬਹੁਤ ਧੰਨਵਦ ਜੀ ਅਸੀਂ ਤਾਂ ਸ਼ਾਹਿਦ ਜਾ ਨਹੀ ਸਕਦੇ

  • @swarnsingh6145
    @swarnsingh6145 6 หลายเดือนก่อน +4

    ਬੁਲੇ ਸ਼ਾਹ ਨਾ ਆਦਤਾਂ ਜਾਂਦੀਆਂ ਨੀ ਭਾਵੇ ਕੱਟੇ ਜਾਈਏ ਪੋਰੀਆ ਪੋਰੀਆ ਜੀ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ ਡਰੋਲੀ

  • @maanmaan7733
    @maanmaan7733 6 หลายเดือนก่อน +1

    ਸਲੂਟ ਆ ਪਾਕਿਸਤਾਨ ਵਾਲਿਆ ਨੂੰ ਪੂਰਾ ਪੰਜਾਬੀ ਕਲਚਰ ਸਾਂਭ ਕੇ ਰੱਖਿਆ ਹੋਇਆ ।

  • @Preet_karir9
    @Preet_karir9 5 หลายเดือนก่อน +1

    dekh k purana time yaad aa jnda k ki lok kiwe rehnde c bahut sohni video pakistan de village di 🙏

  • @zuxu.00
    @zuxu.00 6 หลายเดือนก่อน +14

    I'm dying for Vikas Bhaii's Pakistani Punjabi Accent 😭♥️

  • @kaurkaur468
    @kaurkaur468 6 หลายเดือนก่อน +8

    ਵਾਹਿਗੁਰੂ ਜੀ ਸਭਨਾਂ ਨੂੰ ਖੁਸ਼ ਰੱਖਣਾ 🙏

  • @user-ez6im3rq5l
    @user-ez6im3rq5l 6 หลายเดือนก่อน +1

    ਵੀਰ ਜੀ ਮੈਨੂੰ ਆਪਣੇ ਬਚਪਨ ਦੀ ਯਾਦ ਆ ਰਹੀ ਹੈ ।
    ਧੰਨਵਾਦ ਜੀ ।

  • @tirathsingh6539
    @tirathsingh6539 5 หลายเดือนก่อน +1

    ਸੱਚੀ ਸੁਆਦ ਤੇ ਨਜ਼ਾਰੇ ਹੀ ਨਜ਼ਾਰੇ ਨਿਰਾ ਸਕੂਨ ❤❤❤

  • @syedasim3789
    @syedasim3789 6 หลายเดือนก่อน +13

    Welcome to Pakistan, Punjab.Your vlogs are quite interesting, keep it up.

  • @user-ui2hs9fn3e
    @user-ui2hs9fn3e 6 หลายเดือนก่อน +7

    ਸਤਿ ਸ੍ਰੀ ਅਕਾਲ🙏 ਰਿਪਨ ਖੁਸ਼ੀ &ਪਾਕਿਸਤਾਨੀ ਭਰਾਵੋ❤

  • @gursewaksingh5821
    @gursewaksingh5821 6 หลายเดือนก่อน +2

    ਬਾਕੀ ਰਿਪਨ ਪਾਕਿ ਵਾਲੇਆਂ ਨੇ ਪੁਰਾਤਨ ਵਿਰਸਾ ਸਾਂਭ ਰੱਖਿਆ ਬੜੀ ਖੁਸ਼ੀ ਹੁੰਦੀ ਦੇਖ ਕੇ

  • @charanjeetkaur4697
    @charanjeetkaur4697 5 หลายเดือนก่อน +1

    The partition affected Punjab the most. Had it not happened our Punjab would have been richest in culture, literature and agriculture..

  • @KulwinderKaur-lj7fe
    @KulwinderKaur-lj7fe 6 หลายเดือนก่อน +7

    Sada purana pind- taraghar, near kasoor...... Pls sanu sada pind dikha dooo😢😢😢😢boht aass a tuhade too

    • @Jatt_Saaab
      @Jatt_Saaab 6 หลายเดือนก่อน +1

      Tusi khud kyun ni chale jnade.. tuhanu jana chaihda aa apni life ch