Sangtar and Nasir Dhillon (EP57) - Punjabi Podcast

แชร์
ฝัง
  • เผยแพร่เมื่อ 22 ส.ค. 2024
  • Punjabi Podcast - Sangtar and Nasir Dhillon (EP57)
    Nasir Dhillon shares many funny and thoughtful stories with Sangtar.
    More at www.PunjabiPod...
    - Thanks for supporting, sharing and following Punjabi Podcast.
    Subscribe to this Podcast in your favorite Podcast app:
    Punjabi Podcast
    www.punjabipod...
    Apple Podcasts:
    apple.co/3szwHbL
    Google Podcasts:
    bit.ly/3ywKeVk
    Spotify:
    spoti.fi/3yBXh7T
    TH-cam:
    bit.ly/3ld5Bmy
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    TH-cam: / sangtarheer
    © 2022 Plasma Records.
    #PunjabiVirsa #PunjabiPodcast #SangtarPodcast
  • บันเทิง

ความคิดเห็น • 464

  • @SatnamSingh-bc5zm
    @SatnamSingh-bc5zm ปีที่แล้ว +38

    ਪ੍ਰੋਗਰਾਮ ਦੇਖ ਸੁਣ ਕੇ ਬਾਲ ਵਰੇਸ ਉਮਰ ਦੀਆਂ ਯਾਦਾਂ ਦੇ ਝਰੋਖੇ ਅੱਖਾਂ ਮੂਹਰੇ ਘੁੰਮਣ ਲੱਗ ਪਏ।ਹਨੇਰੀ ਚੱਲਣੀ ਤਾਂ ਤੜਕੇ ਉੱਠ ਕੇ ਅੰਬ ਚੁਗਣ ਜਾਣਾ ਕਿ ਪਹਿਲਾਂ ਕੋਈ ਹੋਰ ਨਾ ਚੁਗ ਲਵੇ। ਬੰਬੀਆਂ,ਟਿਊਬਵੈੱਲ ਉੱਤੇ ਨਹਾਉਣਾ। ਛੋਲਿਆਂ ਦੀਆਂ ਹੋਲਾ਼ਂ ਬਣਾ ਕੇ ਖਾਣੀਆਂ। ਗਾਜਰਾਂ ਮੂਲੀਆਂ ਨੂੰ ਪੁੱਟ ਕੇ ਖਾਣਾ।ਭੱਠੀ ਤੋਂ ਦਾਣੇ ਭੁੰਨਾ ਕੇ ਲਿਆਉਣੇ। ਇਕੱਠੇ ਹੋ ਕੇ ਗਈ ਰਾਤ ਤੱਕ ਗੱਲਾਂ ਕਰੀ ਜਾਣੀਆਂ।
    👍👍👍👍👍

    • @luckymaan9928
      @luckymaan9928 ปีที่แล้ว +1

      ਸਹੀ ਗੱਲ ਐ ਵੀਰ

  • @shamjuneja3415
    @shamjuneja3415 ปีที่แล้ว +53

    ਦੋਵੇਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਨਾਸਿਰ ਵੀਰ ਸਾਡੇ ਮਾਤਾ ਪਿਤਾ ਓਧਰ ਜੰਮੇ ਨੇ ਜਿਸ ਕਰਕੇ ਤੁਹਾਡੇ ਵਾਲੇ ਪਾਸੇ ਦੀ ਪੰਜਾਬੀ ਬੋਲੀ ਦਾ ਸਾਡੇ ਤੇ ਅੱਜ ਵੀ ਅਸਰ ਹੈ। ਸੰਗਤਾਰ ਵੀਰ ਤਾਂ ਬੋਲਦਾ ਹੀ ਸੁਰ ਵਿਚ ਹੈ

  • @bpeo9578
    @bpeo9578 ปีที่แล้ว +12

    ਸੰਗਤਾਰ ਜੀ ਤੇ ਨਾਸਿਰ ਢਿਲੋਂ ਬੇਟਾ ਸਤਿ ਸ੍ਰੀ ਅਕਾਲ ਜੀ।
    ਨਾਸਰ ਬੇਟਾ ਤੂੰ ਤਾਂ ਮੇਰੇ ਮਾਂ ਬਾਪ ਦੀ ਜਨਮ ਭੂਮੀ ਦੀ ਯਾਦ ਕਰਵਾ ਦਿੱਤੀ। ਮੇਰੀ ਕੋਸ਼ਿਸ਼ ਹੈ ਕਿ ਮੈਂ ਜਲਦੀ ਹੀ ਸਿਆਲਕੋਟ ਦੇ ਨਾਲ ਲੱਗਦੇ ਪਿੰਡ ਸ਼ਤਾਬਗੜ੍ਹ ਚ ਆਪਣੇ ਬਾਪ ਦਾਦੇ ਦੀ ਜਨਮ ਭੌਂ ਨੂੰ ਸਿਜਦਾ ਕਰਨ ਆਵਾਂਗਾ। ਸਾਡੇ ਪਰਿਵਾਰ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਉਂਕਿ ਮੇਰੇ ਦਾਰਜੀ (ਪਾਪਾ) ਫੌਜ ਦੇ ਅਫਸਰ ਸਨ ਚਾਚਾ ਜੀ ਮਾਮਾ ਜੀ ਸਾਰੇ ਬ੍ਰਿਟਸ਼ ਆਰਮੀ ਦੇ ਉੱਚ ਅਫਸਰ ਸਨ। ਬਹੁਤ ਮਨ ਭਾਵਕ ਹੋ ਜਾਂਦਾ ਹੈ ਜਦੋਂ ਕੋਈ ਲਹਿੰਦੇ ਪੰਜਾਬ ਦੀ ਖ਼ਬਰ ਸੁਣਦੇ ਹਾਂ। ਸੁਣਿਆਂ ਹੈ ਸਾਡੀ ਹਵੇਲੀ ਦਾ ਬਹੁਤਾ ਹਿੱਸਾ ਸਲਾਮਤ ਹੈ। ਮੈਨੂੰ ਅਲਿਆਸ ਘੁੰਮਣ ਜੀ ਪਿੰਡ ਵਾਲਿਆਂ ਨਾਲ ਰਾਬਤਾ ਬਣਵਾਈ ਰੱਖਦੇ ਹਨ।
    ਬਹੁਤ ਹੀ ਵਧੀਆ ਉਪਰਾਲਾ ਹੈ ਸੰਗਤਾਰ ਜੀ।
    ਪਰਮਿੰਦਰ ਜੀਤ ਸਿੰਘ ਘੁੰਮਣ
    ਮਹਿਤਪੁਰ (ਨਕੋਦਰ) ਜਲੰਧਰ

  • @gurwantlohriya6001
    @gurwantlohriya6001 ปีที่แล้ว +17

    ਦੋਵੇਂ ਵੀਰਾ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰੇ

  • @Balwindersingh-cq7sd
    @Balwindersingh-cq7sd ปีที่แล้ว +11

    ਵਾਹ! ਜੀ ਕਿੰਨਾ ਵਧੀਆ ਲਗ ਰਿਹਾ ਵਾ ਦੋਵੇਂ ਪੰਜਾਬ ਆਪਣਾ ਪਿਛੋਕੜ ਯਾਦ ਕਰਕੇ ਕਾਸ਼! ਇਕ ਹੁੰਦਾ ਪੰਜਾਬ

  • @Dosanjh84
    @Dosanjh84 ปีที่แล้ว +11

    ਚੜ੍ਹਦਾ + ਲਹਿੰਦਾ = ਪੰਜ਼ਾਬ। ਬਹੁਤ ਖ਼ੁਸ਼ੀ ਹੋਈ ਅੱਜ ਬਾਈ ਢਿੱਲੋਂ ਨੂੰ ਦੇਖ ਸੁਣ ਕੇ। ਜੇ ਮੇਰੇ ਨਜ਼ਰੀਏ ਨਾਲ ਇਹ ਤਰੱਕੀ ਹੋਣ ਜਾਂ ਨਾਂ ਹੋਣ ਦੀ ਗੱਲ ਨਹੀਂ ਬਲਕਿ ਲਹਿੰਦੇ ਵਿੱਚੋਂ ਅਜੇ ਵੀ ਵਿਰਾਸਤ ਦਿਸਦੀ ਆ ਜਿੱਥੋਂ ਪੰਜ਼ਾਬ ਪਹਿਚਾਣਿਆ ਜਾਂਦਾ ਸਮੇਂ ਨਾਲ ਉਹ ਵੀ ਇੱਧਰ ਵਰਗਾ ਹੋ ਜਾਣਾ।

  • @rajamamdhotia1511
    @rajamamdhotia1511 ปีที่แล้ว +174

    ਪਾਕਿਸਤਾਨ ਪੰਜਾਬ ਦੀ ਤੇ ਸਾਡੇ ਪਿੰਡ ਦੀ ਬੋਲੀ ਇਕੋ ਵਰਗੀ ਆ,,ਕੁਝ ਲੋਕ ਸਾਡੀ ਬੋਲੀ ਦਾ ਮਜ਼ਾਕ ਬਹੁਤ ਉਡਾਉਂਦੇ ਆ।ਪਰ ਮੈਨੂੰ ਮਾਣ ਆ ਆਪਣੀ ਮਾਂ ਬੋਲੀ ਤੇ

    • @JvokallyMusic
      @JvokallyMusic ปีที่แล้ว +10

      Sahi gal aa Jalalabad fazilka di ferozpur tak border waleya di boli same aa lehnde punjab naal di

    • @amritlalowalia8319
      @amritlalowalia8319 ปีที่แล้ว +10

      ਓਹ ਸਾਡੇ ਹੀ ਤਾਏ ਚਾਚੇ ਤੇ ਭੈਣ ਭਾਈ ਨੇ ਵੀਰ
      ਫੇਰ ਵੱਖ ਕਿਵੇਂ ਹੋਣਗੇ

    • @varinder3847
      @varinder3847 ปีที่แล้ว

      Bai tera pind kehda Chand te ay

    • @punjabidrauniakahaniya9664
      @punjabidrauniakahaniya9664 ปีที่แล้ว +3

      Saddi vi Amritsar di

    • @luv_preet
      @luv_preet ปีที่แล้ว +2

      ਵੀਰ ਉਹ ਆਪਣੇ ਹੀ ਭਰਾ ਨੇ
      ਦੇਸ਼ ਪੰਜਾਬ ਹੈ

  • @baldevmastana1939
    @baldevmastana1939 ปีที่แล้ว +29

    Punjab, Punjabi, Punjabiyat Zindabaad ❤️🙏❤️

  • @InderjitSingh-hi5dr
    @InderjitSingh-hi5dr ปีที่แล้ว +28

    1 Majhail and 1 Doabia, i respect and love you both. Love my Punjab

    • @fluffyuxicornvolgs6028
      @fluffyuxicornvolgs6028 ปีที่แล้ว +1

      Pls explain what is majhail and doabia?

    • @musclehutbodybuilding2583
      @musclehutbodybuilding2583 ปีที่แล้ว +2

      @@fluffyuxicornvolgs6028 jalandhar side nu doabia kiha janda, amritsar, lahore side nu majha kiha jinda, majhe de loka nu majhal vi keh dande

    • @BHULLAR1.5M
      @BHULLAR1.5M ปีที่แล้ว

      @@fluffyuxicornvolgs6028 ਦੁਆਬੇ ਚ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਤੇ ਨਵਾਂਸ਼ਹਿਰ ਆਉਂਦੇ ਆ ਮਾਝੇ ਚ ਪਹਿਲਾ ਦੋ ਹੀ ਜਿਲੇ ਹੁੰਦੇ ਸੀ ਅੰਬਰਸਰ ਤੇ ਗੁਰਦਾਸਪੁਰ ਹੁਣ ਚਾਰ ਹੋਗੇ ਅੰਬਰਸਰ ਚੋਂ ਤਰਨਤਾਰਨ ਬਣ ਗਿਆ ਤੇ ਗੁਰਦਾਸਪੁਰ ਚੋਂ ਪਠਾਨਕੋਟ ਬਣ ਗਿਆ ਮਤਲਬ ਚਾਰ ਜਿਲੇ ਮਾਝੇ ਚ ਵੀ ਹੋਗੇ ਬਾਕੀ ਸਭ ਜਿਲੇ ਮਾਲਵੇ ਚ ਆਉਂਦੇ ਨੇ ਜਿਵੇਂ ਲੁਧਿਆਣਾ ਮੋਗਾ ਫਿਰੋਜ਼ਪੁਰ ਫਰੀਦਕੋਟ ਮੁਕਤਸਰ ਬਠਿੰਡਾਂ ਸੰਗਰੂਰ ਮਾਨਸਾ ਪਟਿਆਲਾ ਹੋਰ ਵੀ ਆ

  • @AjaySharma-ue9mc
    @AjaySharma-ue9mc ปีที่แล้ว +13

    Nasir Dhillon .. u r really innocent in nature... Feel like home to listen u .. GBU

  • @Eastwestpunjabicooking
    @Eastwestpunjabicooking ปีที่แล้ว +11

    ਢਿੱਲੇ ਸਾਹਿਬ ਅਸੀਂ ਪਾਕਿਸਤਾਨ ਤੋਂ parentsਆਏ ਪਰ ਪਹਿਲੀਆ ਯਾਦਾਂ ਕਿ ਪਿਆਰ ਆਜ਼ਾਦੀ ਤੇ ਭੋਲ਼ਾਪਣ ਸੀ ਬਚਿੱਆ ਦੇ ਸ਼ਰਾਰਤੀ ਦੀਮਾਗ ਹੋਣਕਾਰਨ ਪਰਿਵਾਰ ਸੁਘੜ ਗਏ। ਜਿੰਨੀ ਮਰਜ਼ੀ ਤਰੱਕੀਆਂ ਹੋਈਆ ਪਰ ਇਹ ਤਰੱਕੀਆਂ ਦੀ ਬਜਾਏ ਹੇਠਾਂ ਨੂੰ ਸਮਾਜ ਗਏ ਨੇ। ਪਰ ਇਹੀ ਕਾਰਨ ਸੀ ਕਿ ਦਾਦੀਆਂ ਦਾਦੇ ਤੇ ਪਾਪਾ ਵੀ ਅੱਖਾਂ ਚ ਪਾਣੀ ਨਹੀਂ ਸੀ ਸੁੱਕਦਾ, ਤੇ ਹੋਰ ਘਰ ਨਹੀਂ ਬਣਾਉਣਾ ,ਉਹੀ ਜਿਹੜੇ ਉਧਰਦੇ ਲੋਕ ਸਾਡੇ Indiaਚੋ ਗਏ ਓਹੀ ਘਰ ਸੀ। ਜੇਕਰ ਕਹਿਣਾ ਕਿ ਤੁਸੀ ਕਿਓਂ ਨੀ ਬਣਾਦੇ ਤਾ ਕਹਿਣਾ ਕਿ ਦੋ ਵੇਲੇ ਅਰਦਾਸ ਕਰਦੇ ਹਾ ਕਿ ਦਿਹਾੜਾ ਉਜਾੜੇ ਪੈਣ ਤਾ ਅਸੀਂ ਆਪਣਿਆ ਨੂੰ ਜਾ ਮਿਲੀਏ ਤੇ ਆਪਣੇ ਮਹਿਲਾ ਵਰਗੇ ਘਰ ਜਾ ਵਸੀਏ। ਤੁਸੀ ਵੀਰੇ ਆਪਣਾ contect noਭੇਜ ਸਕਦੇ ਏਕੜ ਚਾਹੁੰਦੇ ਹਾ ਕਿ ਸਾਡੇ ਘਰ ਪਿੰਡ ਦੀ ਵੀਡੀਓ ਚਾਹੁੰਦੀ ਹਾ pls🙏🏻

    • @mandeepsingh7355
      @mandeepsingh7355 ปีที่แล้ว +1

      ਭੈਣੇ! ਥੋਡਾ ਬਾਹਲਾ ਧੰਨਵਾਦ । ਚੜ੍ਹਦੇ ਪੰਜਾਬ ਤੋਂ

  • @satinderpalsingh47
    @satinderpalsingh47 ปีที่แล้ว +5

    ਨਾਸਿਰ ਢਿੱਲੋਂ ਸਾਬ ਤੇ ਸੰਗਤਾਰ ਸਾਬ ਬਹੁਤ ਵਧੀਆਂ ਲੱਗੀ ਤੁਹਾਡੀ ਗੱਲ ਬਾਤ ਠੇਠ ਪੰਜਾਬੀ ਸੁਣ ਕੇ ਦਿਲ ਖੁਸ਼ ਹੋ ਗਿਆ

  • @parmjitsingh2463
    @parmjitsingh2463 ปีที่แล้ว +7

    ਸਾਰੇ ਵੀਰਾਂ ਨੂੰ ਬੇਨਤੀ ਹੈ ਜੇ ਹੋ ਸਕੇ ਤਾਂ ਕੂਮੇਟ ਪੰਜਾਬੀ ਭਾਸ਼ਾ ਵਿੱਚ ਲਿੱਖੋ

  • @guridudwindi
    @guridudwindi ปีที่แล้ว +13

    ਬਹੁਤ ਖੂਬ ਭਾਅਜੀ ।
    ਹਮੇਸ਼ਾ ਚੜ੍ਹਦੀ ਕਲ੍ਹਾ ਚ ਰਹੋ ..
    ਪੰਜਾਬ ਪੰਜਾਬੀਅਤ ਜ਼ਿੰਦਾਬਾਦ 🙏

  • @punjabiludhiana332
    @punjabiludhiana332 3 วันที่ผ่านมา +1

    ਸਰਕਾਰਾਂ ਨੂੰ ਬੇਨਤੀ ਆ ,ਨਾਸਰ ਢਿੱਲੋ ,ਅਜਮ ਸਰੋਆ , ਜੇਬੀ ਹੰਜਰਾ ਇਹਨਾਂ ਨੂੰ ਭਾਰਤ ਦਾ ਵੀਜ਼ਾ ਦੇ ਦਿਓ ।ਇਹ ਵੀ ਆਪਣਾ ਪਿੰਡ ਵੇਖ ਲੈਣ ਆ ਕੇ ਏਧਰਲਾ ਪੰਜਾਬ 🙏🙏🙏🙏

  • @Harpreet_Dhaliwal
    @Harpreet_Dhaliwal ปีที่แล้ว +23

    ਸੱਤ ਸ੍ਰੀ ਅਕਾਲ ਜੀ..ਬਹੁਤ ਸੋਹਣਾ ਪ੍ਰੋਗਰਾਮ ਜੀ..ਉਮਰ ਛੋਟੀ ਮੇਰੀ ਹੈ.. ਤੁਹਾਡੇ ਪ੍ਰੋਗਰਾਮ ਤੋਂ ਬਹੁਤ ਸਿੱਖਣ ਨੂੰ ਮਿਲਦਾ.. ਕਿਰਪਾ ਕਰਕੇ ਪੰਜਾਬੀ ਨੂੰ ਏਦਾਂ ਹੀ ਕਾਇਮ ਰੱਖ ਓ..ਧੰਨਵਾਦ ਜੀ🙏🏻

  • @bravosawhney1691
    @bravosawhney1691 ปีที่แล้ว +9

    Nasir saab tuhanu sunn k har wari rooh khush ho jandi hai.. love from Ludhiana 🙏

    • @arifjutt1707
      @arifjutt1707 ปีที่แล้ว

      hello veer gee。 weldone...My dad is also belong to Ludhana,now in Faisalabad,My dad wants to meet his old friend from indian Punjab.thanks

  • @gurcharandhillon3043
    @gurcharandhillon3043 ปีที่แล้ว +2

    ਤੁਹਾਡਾ ਇਹ ਉਪਰਾਲਾ ਲੋਕਾਂ ਦੀ ਮਾਨਸਿਕਤਾ ਨੂੰ ਸਹੀ ਲੀਹ ਤੇ ਪਾ ਸਕਦਾ ਹੈ। ਪਰਮਾਤਮਾ ਤੁਹਾਨੂੰ ਹਿੰਮਤ ਅਤੇ ਕਾਮਯਾਬੀ ਬਖਸ਼ੇ।

  • @Balwindersingh-cq7sd
    @Balwindersingh-cq7sd ปีที่แล้ว +9

    I'm proud of Punjab 😢 sangtar vire tuhadi gal sun ke roba aa gya bai ji

  • @kuldeepjoshi4258
    @kuldeepjoshi4258 ปีที่แล้ว +10

    Hun tak di sab ton vadiha galbat Nasir dhillon and sangtar ji God bless you 🙏

  • @asadarain7961
    @asadarain7961 ปีที่แล้ว +58

    Proud to be a Punjabi .love from Pak Punjab

    • @ManpreetSingh-mo9th
      @ManpreetSingh-mo9th ปีที่แล้ว +1

      Love from charda punjab

    • @parmjeetsingh4309
      @parmjeetsingh4309 ปีที่แล้ว +1

      ਬਹੁਤ ਵਧੀਆ ਉਪਰਾਲਾ ਜੀ

    • @user-kSSingh
      @user-kSSingh ปีที่แล้ว +1

      Lot’s of ❤from Charda Punjab 🙏🙏

    • @baldevbhullar2394
      @baldevbhullar2394 ปีที่แล้ว +1

      ਵਾਹਿਗੁਰੂ ਨਾਸਰ ਢਿੱਲੋਂ ਜੀ ਚੜ੍ਹਦਾ ਪੰਜਾਬ ਬਹੁਤ ਪਿਆਰ ਕਰਦੇ ਐਂ,, ਜ਼ਿਲਾ ਲਾਹੋਰ ਦਾ ਮਹਿਸੂਰ ਵੱਡਾ ਪਿੰਡ ਲਲਿਆਣੀ, ਬਾਜ ਸਿੰਘ ਪਹਿਲਵਾਨ ਲਲਿਆਣੀ ਮੇਰੇ ਦਾਦਾ਼੍ ਜੀ ਸਨ,ਬੜੀ,,ਯਾਦ ਆਉਂਦੀ ਐ ਜਦੋਂ ਗੱਲਾਂ ਸੁਣਦੇ,ਆਬੜਾ ਦੁਖ ਵੀ ਹੁੰਦਾ ਐਡੈ ਮਹਿਲ ਕਾਰੋਬਾਰ ਛੱਡ ਕੇ ਆਏ

    • @gurmeetsingh3869
      @gurmeetsingh3869 ปีที่แล้ว

      Very nice

  • @thevaluesworld6285
    @thevaluesworld6285 ปีที่แล้ว +7

    Naser Dhillon sab Pakistan walé Panjab ne Apna Culture safe save keeta hoyea we proud our Pakistani Panjab also Bravo lové You Baba Nanak de Dharti 🌿🙏🫶

  • @bhinder118
    @bhinder118 ปีที่แล้ว +9

    This podcast is such a treat to listen to! Sangtar and Mr Nasir Delhon's conversation is filled with laughter, interesting stories, and heartfelt moments. It's wonderful to see two individuals with a common heritage and roots come together to share their experiences.
    Mr Nasir Delhon's memories of his life in rural Punjab are hilarious and truly give us a glimpse into the unique culture of the region. It's great to see how he and Sangtar have developed a rapport and are able to have such a fun and engaging conversation.This podcast is not only entertaining but also a great way to learn about Punjabi culture and heritage.
    Thank you, Mr. Sangtar, and Mr Nasir Delhon, for creating such a wonderful podcast. It's a testament to the power of storytelling and the importance of preserving our cultural heritage. Keep up the great work, and I can't wait to hear more!

  • @DamanBagri
    @DamanBagri ปีที่แล้ว +6

    ਬਹੁਤ ਸੋਹਣੀ ਗੱਲਬਾਤ ਸੰਗਤਾਰ ਬਾਈ ਤੇ ਨਾਸੀਰ ਢਿੱਲੋਂ ਵੀਰ ਦੀ ❤❤❤

  • @bajwaaustralia6536
    @bajwaaustralia6536 ปีที่แล้ว +15

    Nice to see Nasir Dillon on podcast 👍🇵🇰🇮🇳

  • @sattibains4818
    @sattibains4818 5 หลายเดือนก่อน +1

    Rab kre sada Punjab ek ho jave

  • @parmjitsingh2834
    @parmjitsingh2834 ปีที่แล้ว +2

    ਢਿੱਲੋ ਸਾਹਿਬ ਜੀ,,,,ਅਸੀ ਤੁਹਡੇ ਬਹੁਤ ਫੈਨ ਹਾ,,,,ਤੁਸੀ ਪਾਕਿਸਤਾਨ ਦੀ ਸ਼ਾਨ ਹੋ,,,ਚੜਦੇ ਪੰਜਾਬ ਵਿਚ ਆਪਦਾ ਨਾਂ ਬੜੀ ਇਜਤ ਅਤੇ ਇਤਫਾਕ ਨਾਲ ਲਿਆ ਜਾਦਾ ਹੈ,,,,ਅਲਾ ਮੀਆ ਤੁਹਾਡੇ ਪ੍ਰਵਾਰ ਬਲੰਦੀਆ ਤਕ ਪਹੁੰਚੇ,,,,,ਆਮੀਨ

  • @luckymaan9928
    @luckymaan9928 ปีที่แล้ว +1

    ਢਿੱਲੋਂ ਸਾਬ ਨੂੰ ਮਾਲਿਕ ਚੜ੍ਹਦੀ ਕਲ੍ਹਾ ਚ ਰੱਖੇਂ ਵਿਛੜੇ ਭੈਣ ਭਰਾਵਾਂ ਨੂੰ ਮਿਲਾਂ ਰਹੇਂ ਐ ਦੋਹਾਂ ਮੁਲਕਾਂ ਤੇ ਮਿਹਰ ਭਰਿਆ ਹੱਥ ਰੱਖਣਾ ਜੀ

  • @baldevsingh9391
    @baldevsingh9391 ปีที่แล้ว +3

    ਸੰਗਤਾਂਰ ਬਾਈ ਢਿੱਲੋਂ ਸਾਹਿਬ ਨਾਲ ਗੱਲ ਬਾਤ ਬਹੁਤ ਵਧੀਆ ਤਰੀਕੇ ਨਾਲ ਸਾਂਝੀ ਕੀਤੀ ਹੈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ

  • @Manraj1265
    @Manraj1265 9 หลายเดือนก่อน

    ਬਹੁਤ ਵਧੀਆ ਬਾਈ ਜੀ, ਨਾਸਿਰ ਢਿੱਲੋ ਜੀ ਦਾ ਵੀ ਬਹੁਤ ਧੰਨਵਾਦ, ਇਹ ਭਾਜੀ ਦੋਨੇ ਪੰਜਾਬਾ ਨੂੰ ਜੋੜਨ ਦਾ ਚੰਗਾ ਕੰਮ ਕਰ ਰਹੇ ਹਨ। ।

  • @taran.dhudike7
    @taran.dhudike7 ปีที่แล้ว +1

    ਮੈਨੂੰ ਬਹੁਤ ਗੁੱਸਾ ਚੜਦਾ,,,ਬਾਡਰ ਬਨਾਉਣ ਵਾਲੇ ਨੇਤਾਵਾਂ ਤੇ,,, ਓਹਨਾ ਬੇਬਕੂਫ ਲੋਕਾਂ ਨੇ ਸਾਡੇ ਸੋਨੇ ਵਰਗੇ ਭਰਾ ਵੰਡ ਦਿੱਤੇ,,, ਕਿੰਨੀਆਂ ਭੈਣਾਂ ਭਰਾਵਾਂ ਤੋਂ ਵਿੱਛੜੀਆਂ ਕਿੰਨੀਆਂ ਧੀਆਂ ਆਪਣੇ ਮਾਪਿਆਂ ਤੋਂ ਵਿਛੜੀਆਂ,,, ਮੈਂ ਤਾਂ ਕਹਿੰਨਾਂ ਸਰਕਾਰ ਨਾਂ ਦਾ ਕੀੜਾ ਮਾਰ ਦਿੱਤਾ ਜਾਵੇ ਲੋਕ ਸਰਕਾਰਾਂ ਬਣਨ ਮਰਜ਼ੀਆਂ ਕਰਨ,,, ਦੇਖੋ ਕਿਵੇਂ ਹੱਸ ਹੱਸ ਕੇ ਗੱਲਾਂ ਕਰਦੇ ਆ ਵੀਰ ਸੰਗਤਾਰ ਤੇ ਵੀਰ ਨਾਸਿਰ ਢਿੱਲੋਂ,,,,,,, ਸਤਿ ਸ੍ਰੀ ਆਕਾਲ ਜੀ ♥️♥️♥️♥️🙏🏻🙏🏻🙏🏻🙏🏻🙏🏻🙏🏻🙏🏻🙏🏻

  • @bachittargill8988
    @bachittargill8988 ปีที่แล้ว +5

    ਬਹੁਤ ਵਧੀਆ ਇੰਟਰਵਿਊ। ਧੰਨਵਾਦ।

  • @ss-pm6oj
    @ss-pm6oj ปีที่แล้ว +4

    Boht vadhia galbat Bai. ਨਜਾਰਾ ਆ ਗਿਆ। ਚੜ੍ਹਦੀ ਕਲਾ ।

  • @maninderpalbal5859
    @maninderpalbal5859 ปีที่แล้ว +1

    ਸਾਡਾ ਖੁਆਬ ਸਾਂਝਾ ਪੰਜਾਬ, ਸਾਂਝੀ ਪੰਜਾਬੀ ਬੋਲੀ

  • @balwinderkaurbenipal6277
    @balwinderkaurbenipal6277 ปีที่แล้ว +4

    Waheguru kre mere dono punjab ghugg vassan maalak ihna di aapsi saanjh vich din duggni raat chaoggni trakki bakshe. Pyaar muhabbat bni rhe te assi saare bina kise rok tok toh ikk doosre de mulak aa jaa sakie
    Bahut vadhia gallbaat dona veeran di
    22 sangtaar ihda ikk hor episode krio

  • @greatgillindia6060
    @greatgillindia6060 ปีที่แล้ว +1

    ਨਾਸਿਰ ਢਿੱਲੋਂ ਸਾਹਿਬ ਨਾਲ ਸੰਗਤਾਰ ਵੀਰ ਜੀ, ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਸੁਣਕੇ ਬੁਹਤ ਵਧੀਆ ਲੱਗੀਆਂ ਹਨ, ਧੰਨਵਾਦ

  • @makhansinghjohal1979
    @makhansinghjohal1979 ปีที่แล้ว +5

    ਬਹੁਤ ਖੂਬ 👍

  • @balbirsinghvirk5555
    @balbirsinghvirk5555 ปีที่แล้ว +4

    Sangtar bai nasar dhillon nal gal bat maja aa gaya nasar di faimily panjvad amritsar ton pak gayi e thanku

  • @jagatkamboj9975
    @jagatkamboj9975 6 หลายเดือนก่อน +1

    Love you pak Punjabi veero te bhaino khush raho Allah waheguru khushiyan bakshey 🙏🙏

  • @mangasingh2835
    @mangasingh2835 ปีที่แล้ว +5

    Love you 🙏 my respected brother Nasir Dhillon lot of love you 👍👍👍👍🙏👍

  • @surekhathakur134
    @surekhathakur134 ปีที่แล้ว +12

    I revisited my childhood in your conversation . Thank you so much 🙏

  • @Officialsinger223
    @Officialsinger223 หลายเดือนก่อน

    ਦੋਵੇਂ ਵੀਰ ਜਿਉਂਦੇ ਵਸਦੇ ਰਹਿਣ

  • @bittitalwandisabo5343
    @bittitalwandisabo5343 ปีที่แล้ว +3

    ਜਿਉਂਦੇ ਵੱਸਦੇ ਰਹੋ🙏🙏

  • @ohigill
    @ohigill ปีที่แล้ว +5

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤️💐🙏

  • @YaarNakodarToh7412
    @YaarNakodarToh7412 ปีที่แล้ว +6

    Allways favourite waris brother's , love you from Nakodar paji ❤️🙏

  • @gurvisandhu13
    @gurvisandhu13 ปีที่แล้ว +9

    one of best Podcast ~ Love form Punjab Nasir Bai ❤️

  • @rajenderdhillon4012
    @rajenderdhillon4012 ปีที่แล้ว +5

    Punjabian di shaan ,Nasir dhillon

  • @jagirsingh9547
    @jagirsingh9547 3 หลายเดือนก่อน

    ਪਰਵਾਰ ਦੇ ਵਿੱਚ ਏਕਤਾ ਸੀ ਵਾਹਿਗੁਰੂ ਜੀ ਭਲਾ ਕਰੇ

  • @satdevsharma6980
    @satdevsharma6980 ปีที่แล้ว +8

    V.good discussion ,Nasir ji, Sangtar ji .Village life was V.good.
    Nasir I often listen to you .Sangtar I saw PHALLAH for wheat ,ji appreciate. 👏🙏💕🇺🇸

  • @RamandeepSingh-cs9nf
    @RamandeepSingh-cs9nf ปีที่แล้ว +1

    Naseer Dhillon g tusi sda ferozepur di man Jeet lhe god bless you 🙏🏻🙏🏻

  • @Gurlove0751
    @Gurlove0751 ปีที่แล้ว +4

    Nasir Dhillon siraa Bande sare yaar.
    Ah Chor te Kale kasshiyan vali gall kaim aaa,,,,
    Sada Punjab kinna Ghaint aa.
    Ah pure Punjabi de shabad, kinne ghaint aa, asi pure punjabi de word use kariya kare..
    Sariya Gallan sade Pindan valiya..
    Proud to be Pendu

    • @toortoor6118
      @toortoor6118 ปีที่แล้ว +1

      Tohada Punjab nai....
      Punjab ty hy e ik
      Ty gallan v ty ik he hon Gian na.....

    • @Gurlove0751
      @Gurlove0751 ปีที่แล้ว

      @@toortoor6118
      ਸਹੀ ਕਿਹਾ ਜਨਾਬ ਤੁਸੀਂ

  • @gagandeepsinghsran9872
    @gagandeepsinghsran9872 ปีที่แล้ว +6

    Proud to you ..sangtar & Dhillon bhaji

  • @nasibkaurdhillon6823
    @nasibkaurdhillon6823 ปีที่แล้ว +2

    Dhillon puter waheguru tuhanu chardi kla ch rkhe

  • @Punjabilehar6
    @Punjabilehar6 ปีที่แล้ว +10

    ❤❤❤😂

  • @bsingh8302
    @bsingh8302 7 หลายเดือนก่อน

    ਪੰਜਾਂ ਦਰਿਆਵਾਂ ਦਾ ਪੰਜਾਬ ਇਕ ਹੈ। ਤੁਸੀਂ ਦੋ ਜਣੇ ਹੋ। ਸਤਿ ਸ੍ਰੀ ਅਕਾਲ ਸੰਗਤਾਰ ਤੇ ਨਾਸਿਰ ਜੀ। ਲੱਗੇ ਰਹੋ। ਪੰਜਾਬ ਤੁਹਾਡਾ ਹੈ ਤੇ ਤੁਸੀਂ ਪੰਜਾਬ ਦੇ ਹੋ।

  • @mughal8898
    @mughal8898 ปีที่แล้ว +3

    chak no. 100 vehari zila multan to tuhade lai dhir duwawan te slamti, jionde rao punjabi veero

  • @alibhi2923
    @alibhi2923 ปีที่แล้ว +3

    sangtar paa ji aap ji noon tey pehli wari vekheya tey sunyaan aey tuhadi gal boli vi bahut changi lagi
    tey nasir ji tey sadey sufneyaan vich vi aajandey ney mai ahna dey kam di wajha toon ahna di bahut izzat karna haan
    khizar chughtai lehnda punjab wazirabad pakistan

  • @Eastwestpunjabicooking
    @Eastwestpunjabicooking ปีที่แล้ว +2

    ਜਿੱਥੇ ਤਰੱਕੀ cell phone ਦੀ ਹੋਈ ਤਾ ਇਹ ਤਰੱਕੀ ਸੋਚ ਮੁਤਾਬਿਕ ਵਰਤਣਾ ਸ਼ੁਰੂ ਕਰ ਦਿੱਤਾ ।

  • @Bhaishamshersinghofficial
    @Bhaishamshersinghofficial ปีที่แล้ว +2

    Waheguru ji ka khalsa waheguru ji fateh.ustad ji ap ji da bohat vadiya uprala hai ji sangeet bare knowladge mil rhi aa sbb nu.

  • @karanbajwa2750
    @karanbajwa2750 ปีที่แล้ว +4

    I have seen lot of growth in nasir from wisdom aspect from the time he started with punjabi lehar . well done !!

  • @alibhi2923
    @alibhi2923 ปีที่แล้ว +4

    sardar ji bahut maza aaya ass video da nasir veer tey jis marzi chanal vich
    hoon oh video noon char chan lag jandey ney
    khizar chughtai lehnda punjab wazirabad pakistan

  • @vickyrandhawa33
    @vickyrandhawa33 ปีที่แล้ว +1

    Love you Nasir dhillon sir. Tuhadi sadi boli ik e aa. Amritsar Punjab ton

  • @prabhupunjabtenthouse59
    @prabhupunjabtenthouse59 17 วันที่ผ่านมา

    ਪਈਲਾਂ ਦੱਲਤ ਪਰਵਾਰਾਂ ਦਾ ਬਹੁਤ ਮਾੜਾ ਹਾਲ ਸੀ ਜੈ ਭੀਮ ਜੈ ਭਾਰਤ ❤❤❤❤❤

  • @popelsingh6622
    @popelsingh6622 ปีที่แล้ว +2

    Waheguru ji 🌹🌹🌹🌹❤👌🙏

  • @Davindergill1313
    @Davindergill1313 ปีที่แล้ว +4

    ਬਹੁਤ ਹੀ ਵਧੀਆ ਸੰਗਤਾਰ ਜੀ ਮੇਰੇ ਬੁਜਰਗ ਚੱਕ 83,15L Police station Samb Tehsil Khanewal District Multan Pakistan ਤੋਂ ਸਨ ਮੇਰਾ ਵੀ ਦਿਲ ਕਰਦਾ ਕੇ ਪਾਕਿਸਤਾਨ ਜਾਵਾਂ ਕਦੀ ਵੀਜਾ ਮਿਲੇ ਤਾਂ ਨਾਸਿਰ ਭਾਈ ਜਾਨ ਵੀ ਬਹੁਤ ਵਧੀਆ ਕੰਮ ਕਰ ਰਹੇ ਹਨ

  • @baljindersingh7802
    @baljindersingh7802 8 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @user-ht4pu6it3g
    @user-ht4pu6it3g 8 หลายเดือนก่อน +1

    Hahahaha me ni hilya vachan ditta c 😂😂😂 love u nasir dhiilon veer from canada 🇨🇦 india 🇮🇳

  • @user-yd4cv1hg5o
    @user-yd4cv1hg5o 8 หลายเดือนก่อน

    Nasir Dhillon sabb mere veer g tuhde muho punjabi sun k ruh nu sakun milda mera wada veer bolda

  • @AmanDeep-lm8pc
    @AmanDeep-lm8pc ปีที่แล้ว +1

    ਮੇਰਾ ਪਿੰਡ ਪਾਕਿਸਤਾਨ ਬਾਰਡਰ ਦੇ ਨਾਲ ਆ, ਨਾਸਿਰ ਵੀਰ ਦੀ ਬੋਲੀ ਜਮ੍ਹਾਂ ਸਾਡੇ ਵਰਗੀ ਆ।
    ਬਾਕੀ ਦੋਨਾਂ ਵੀਰਾਂ ਦੀ ਇਸ ਸਾਰਥਕ ਕੋਸਿਸ਼ ਨੂੰ ਸਲਾਮ।

  • @harinsdersingh7137
    @harinsdersingh7137 ปีที่แล้ว +1

    ਸੰਗਤਾਰ ਬਾਈ ਬਹੁਤ ਵਧੀਆ ਗੱਲ ਆ ਇਵੇਂ ਹੀ ਚਲਦੇ ਰਹਿਣਾ ਼਼਼

  • @monusidhu
    @monusidhu ปีที่แล้ว +3

    ਅੰਬਾਂ ਦੀ ਗੱਲ ਕਰਦੇ ਸੰਗਤਾਰ ਭਾ ਦੇ ਮੂਹ ਚ ਪਾਣੀ ਆ ਗਿਆ | ਬਹੁਤ ਵਧੀਆ ਗੱਲਬਾਤ ਆ ਜੀ |

  • @MukeshKumar-xf4pt
    @MukeshKumar-xf4pt ปีที่แล้ว +4

    ਭਾਜੀ ਇਕ ਵਾਰ ਪੂਰਨ ਚੰਦ ਵਡਾਲੀ ਜੀ ਨਾਲ ਜ਼ਰੂਰ ਕਰੋ ਇਹ ਪ੍ਰੋਗਰਾਮ 🙏🙏🙏🙏🙏

  • @DaljitKaur-nl1fr
    @DaljitKaur-nl1fr 4 หลายเดือนก่อน

    ਨਾਸਰ ਸਾਹਿਬ ਜੀ ਤੁਸੀਂ ਬੋਲਦੇ ਜਿਵੇਂ ਮਿਸਰੀ ਘੁੱਲੀ ਹੋਵੇ 🙏🙏🙏❤❤❤🙏🙏❤❤

  • @JaswinderSingh-fb6gf
    @JaswinderSingh-fb6gf ปีที่แล้ว +4

    Its true all this developments still happening and the things you are chatting here is still there if you look around the poor or remote area in punjab or in india anywhere.

  • @bajwaaustralia6536
    @bajwaaustralia6536 ปีที่แล้ว +5

    One of best episode 👍👍

  • @RajvirCalifornia
    @RajvirCalifornia ปีที่แล้ว +3

    Bahout wadia lagha Dhillon Sahib diya gallan sunke 🙏🙏

  • @somkumargandhi5212
    @somkumargandhi5212 6 หลายเดือนก่อน

    Bahut khuub...salute 2 both

  • @GurpreetSingh-xh2dr
    @GurpreetSingh-xh2dr 11 หลายเดือนก่อน

    Done veer done Punjab de heere waheguru mehar kare done punjaba uper

  • @jinderbalaggan3904
    @jinderbalaggan3904 ปีที่แล้ว +2

    ਇੱਕ ਭਾਗ ਹੋਰ

  • @deeppunjabi90
    @deeppunjabi90 ปีที่แล้ว +1

    ਸਹੀ ਗੱਲ ਐ ਵੀਰ ਜੀ ਅਸੀਂ ਵੀ ਤੁਹਾਡੀ ਉਮਰ ਦੇ ਆ ਥੋੜਾ ਬਹੁਤ ਫਰਕ ਆ ਪਰ ਓਹ ਸਮਾ ਜਿਆਦਾ ਵਧੀਆ ਸੀ ਵੀਰ ਜੀ ਬਾਕੀ ਤੁਸੀ ਬਹੁਤ ਮੇਹਨਤ ਕਰ ਰਹੇ ਓ ਪੰਜਾਬੀ ਬੋਲੀ ਲਈ ਜੀ

  • @user-dt5vi1wf7j
    @user-dt5vi1wf7j 7 หลายเดือนก่อน

    ਸਤਿ ਸ੍ਰੀ ਅਕਾਲ🙏 ਦੋਨਾਂ ਵੀਰਾ ਨੂੰ ਦਿਲੋ ਬਹੁਤ ਖੂਬ👍 ਢਿੱਲੋਂ ਸਾਹਿਬ ਜੀ ਵੱਡੇ ਵੀਰ ਸੰਗਤਾਰ ਜੀ🙏

  • @JaspreetSingh-vn3kf
    @JaspreetSingh-vn3kf ปีที่แล้ว +3

    So nyc video...., 😍😍😍😍😍👍👍👍👍👍same time dekhia asi v

  • @surinderpalsingh4600
    @surinderpalsingh4600 ปีที่แล้ว

    Dhillon sahib mai 63 sall da han par tuhadiyan gallan bilkul mere hi bachpan waliyan ne.
    Jug jug jivo,
    Esse tran Punjabi ma boli di seva karde rahho.

  • @shinder1334
    @shinder1334 ปีที่แล้ว

    ਸ਼ਹਿਰ ਵਾਲਿਆਂ ਨੇ ਕਿਸਾਨਾਂ ਦਾ ਸਾਥ ਕੀ ਦੇਣਾ ਵੀਰ ਆਪਣੇ ਕਿਸਾਨ ਜਿੰਨਾ ਕੋਲ 20 ਕਿਲੇ ਤੋਂ ਉਪਰ ਜ਼ਮੀਨ ਉਨ੍ਹਾਂ ਸਾਥ ਨਹੀਂ ਦਿੱਤਾ ਉਹ ਕਹਿੰਦੇ ਅਸੀ ਕੀ ਲੈਣਾ। ਜ਼ਮੀਨ ਦੇ ਸਿਰ ਤੇ ਬਣਾਈਆਂ ਕੋਠੀਆਂ ਨੂੰ ਕਿਲੇ ਤੇ ਕਾਰਾਂ ਨੂੰ ਜਹਾਜ਼ ਸਮਝਦੇ ਹਨ।

  • @sarajmanes4505
    @sarajmanes4505 ปีที่แล้ว +2

    Sat Shri Akal Ji Lajawab Program Jiode Vasde Raho Rab Rakha Dhanwad Ji 🙏🙏👌👌👏👏👍👍🤣🤣

  • @jasvirgill3622
    @jasvirgill3622 ปีที่แล้ว

    Nasir Dhilon sahib and Sangtar sahib ji tuhadi sifft nahi keeti ja skdi may you livlong Dhillon sahib bohat pyar vdha rhe hn and ehna di boli bohot pyari hai.Thanks.

  • @raghvirsingh6866
    @raghvirsingh6866 ปีที่แล้ว +4

    ਅੱਜ ਵੀ ਕੋਠੇ ਤੇ ਚੱੜ ਸੌਣ ਨੂੰ ਦਿਲ ਕਰਦਾ

  • @sidhugurmeet9063
    @sidhugurmeet9063 ปีที่แล้ว

    Nasir Dhillon ji lots of love from East Punjab ❤ Keep up your good work 👏

  • @kamalvirk......8071
    @kamalvirk......8071 ปีที่แล้ว +3

    Dhillon pagi tuc sangtar pagi de Chanel.di add kro ah bhot nice person..

  • @cellonenet7414
    @cellonenet7414 5 หลายเดือนก่อน

    Waheguru mehar kare

  • @majorsinghchahal1939
    @majorsinghchahal1939 ปีที่แล้ว

    Majza a gaya ajj Sangtar phaji.... Nasir phaji de fan te si pehla vi ajj to hor goora payar ho gya 👌🙏

  • @jts1234
    @jts1234 ปีที่แล้ว +4

    love u both ,,,jatoooooooo

  • @HarjinderSingh-vq7xv
    @HarjinderSingh-vq7xv ปีที่แล้ว +2

    Wah, buht khoob 👌 👍🙏❤️

  • @mrannonymous3704
    @mrannonymous3704 ปีที่แล้ว +2

    Love from Punjab Pakistan

  • @gurpreet927
    @gurpreet927 ปีที่แล้ว +7

    ਮੇਰਾ ਪਸੰਦੀਦਾ ਪਾਕਿਸਤਾਨ ਦਾ ਰਿਪੋਰਟਰ ਨਾਸਿਰ ਢਿੱਲੋ ,,,,ਲਵ ਯੂ ਵੀਰੇ ਇੰਡੀਆ ਗੁਰਦਾਸਪੁਰ ਤੋ

    • @MdZeeshan-hi7ms
      @MdZeeshan-hi7ms ปีที่แล้ว

      ਮਾਂ ਬੋਲੀ ਪੰਜਾਬੀ ਜਿੰਦਾਬਾਦ ❤❤❤

  • @narindersingh9486
    @narindersingh9486 ปีที่แล้ว +2

    Sangtar bhaaji...
    Sat Sri Akaal....
    Dhillon bhaaji Truck 🚒 bhrr k Salaam duwaan..
    Sangtar bhaaji aah episode bhut shotta aa... ik hor podcast kroo ji..
    Meri darkhaast nu kbool farmaeaa j...
    Naale Hun ghatto ghtt 60 min da hove episode...

  • @jatindersony2033
    @jatindersony2033 ปีที่แล้ว +3

    Intezaar dia gharia khatam dusra comment mera love u both great personality 🙏🙏💓💓

  • @jagtarchahal2541
    @jagtarchahal2541 ปีที่แล้ว

    Shri Nasir Dhillon hore bahahut wadi paddar te Punjabia nu milloun da kmm kar rahe ne, thanks Dhillon sahab

  • @JaspreetSingh-vn3kf
    @JaspreetSingh-vn3kf ปีที่แล้ว +1

    Mainu mann a k main Punjab ch jnm lia... 😍

  • @user-kSSingh
    @user-kSSingh ปีที่แล้ว +1

    Punjabi Maa❤boli da jetha putt Nasir Dhillon🙏🙏