Vaddeya Adhiaapka (Official Video) | Manpreet Singh | Harmanjeet Singh | Rani Tatt | 2022

แชร์
ฝัง
  • เผยแพร่เมื่อ 7 ม.ค. 2025

ความคิดเห็น • 457

  • @sociospeak4718
    @sociospeak4718 2 ปีที่แล้ว +67

    ਚੰਗਾ ਸੁਣਨ ਤੇ ਚਾਹੁਣ ਵਾਲ਼ੇ ਭਾਵੇਂ ਘੱਟ ਨੇ ਪਰ ਹਜੇ ਵੀ ਬਾਕੀ ਨੇ ।
    ਧੰਨਵਾਦ ਸਾਨੂੰ ਅਸਲ ਸੰਗੀਤ ਨਾਲ ਜੋੜੀ ਰੱਖਣ ਲਈ

  • @Ichhapurak
    @Ichhapurak 2 ปีที่แล้ว +46

    ਠੋਸ ਤੋਂ ਵੀ ਠੋਸ ਮੰਨਦੇ ਹਾਂ ਅਸੀਂ ਸੰਸਾਰ ਨੂੰ
    ਪਰ ਇਹ ਸਾਰਾ ਖੇਲ ਹੀ ਪਰਛਾਵਿਆਂ ਦਾ ਜਾਲ਼ ਹੈ ~

  • @khushkaransingh8149
    @khushkaransingh8149 2 ปีที่แล้ว +178

    ਸਿਰਲੇਖ - ਵੱਡਿਆ ਅਧਿਆਪਕਾ?
    Full Punjabi lyrics
    ਤੂੰ ਸਕੂਲੇ, ਬੱਚਿਆਂ ਨੂੰ, ਵੱਡਿਆ ਅਧਿਆਪਕਾ!
    ਭੂਗੋਲ ਤਨ ਦਾ, ਰੂਹ ਦਾ, ਇਤਿਹਾਸ ਵੀ ਦੱਸਿਆ ਕਦੇ?
    ਜਿਸ ਤਰ੍ਹਾਂ ਗਲ ਲਗ ਕੇ ਮਾਂ ਦੇ, ਟਹਿਕ ਦਾ ਹੁੰਦਾ ਸੀ ਤੂੰ,
    ਯਾਦ ਕਰਕੇ ਦੱਸ ਮੈਨੂੰ, ਹੁਣ ਉਵੇਂ ਹੱਸਿਆਂ ਕਦੇ?
    ਠੋਸ ਤੋਂ ਵੀ ਠੋਸ ਮੰਨਦੇ ਹਾਂ ਅਸੀਂ ਸੰਸਾਰ ਨੂੰ
    ਪਰ ਇਹ ਸਾਰਾ ਖੇਲ ਹੀ ਪਰਛਾਵਿਆਂ ਦਾ ਜਾਲ ਹੈ
    ਆਪਣੇ ਲਈ ਓਪਰੇ ਘਰ ਦੇ ਜੀਅ ਹੋਗੇ ਭਵਾਂ
    ਬ੍ਰਹਮੰਡ ਦੇ ਕਣ-ਕਣ ਵਿਚ ਪਰ ਇਕ ਰਸ-ਮਿਸਾ ਸੁਰ-ਤਾਲ ਹੈ
    ਪੈਸਾ ਪਦਾਰਥ ਜ਼ਰੀਆ ਮਾਤਰ, ਮਿੱਥੇ ਕਾਰਜ ਕਰਨ ਦਾ
    ਅਸਲ ਮੰਤਵ ਤੇ ਕਦੇ ਪਰਦਾ ਹੀ ਨਾ ਤਨਿਆ ਰਹੇ
    ਬਾਬਲ ਅਸਾਡਾ ਓਹ ਜੋ ਦਾਅਵੇਦਾਰ ਜਰੇ-ਜਰੇ ਦਾ
    ਇਹ ਨਾ ਹੋਵੇ ਉਮਰ ਭਰ ਪੈਸਾ ਹੀ ਪਿਓੁ ਬਣਿਆ ਰਹੇ
    ਸੋਮਾ ਸਿਮਰਤੀ ਦਾ ਹੋਵੇ ਸਾਹਾਂ ਤੋਂ ਵੀ ਸੂਖਮ ਕੋਈ
    ਧੁਰ ਅੰਦਰੋਂ ਕਿਸੇ ਪਰਤ ਨੇ ਜੋ ਲੋੜਿਆ ਹੋਵੇ ਨਿਰ੍ਹਾ
    ਤੂੰ ਪੁਤਲਿਆਂ ਦੀ ਯਾਦ ਨੂੰ ਹੀ ਸਮਝ ਨਾ ਧੰਨ-ਦੌਲਤਾਂ
    ਆਦਮੀ ਨੇ ਨੂਰ ਵੀ ਕੋਈ ਜੋੜਿਆ ਹੋਵੇ ਨਿਰਾ
    ਆਦਮੀ ਨੇ ਨੂਰ ਵੀ ਕੋਈ ਜੋੜਿਆ ਹੋਵੇ ਨਿਰਾ
    ਆਦਮੀ ਨੇ ਨੂਰ ਵੀ ਕੋਈ ਜੋੜਿਆ ਹੋਵੇ ਨਿਰਾ
    ਆਦਮੀ ਨੇ ਨੂਰ ਵੀ ਕੋਈ ਜੋੜਿਆ ਹੋਵੇ ਨਿਰਾ
    ਇਹ ਤਾਕਤਾਂ ਇਹ ਪਦਵੀਆਂ, ਝੂਠੀ ਅਕਲ ਦਾ 'ਨ੍ਹੇਰ ਹੈ
    ਜਿੰਨ੍ਹਾਂ ਸਮਾਂ ਤੇਰੇ ਦਿਲ ਦੇ ਅੰਦਰ ਪਿਆਰ ਨਾ ਰਸਿਆ ਕਦੇ
    ਤੂੰ ਸਕੂਲੇ, ਬੱਚਿਆਂ ਨੂੰ, ਵੱਡਿਆ ਅਧਿਆਪਕਾ!
    ਭੂਗੋਲ ਤਨ ਦਾ, ਰੂਹ ਦਾ, ਇਤਿਹਾਸ ਵੀ ਦੱਸਿਆ ਕਦੇ?
    ਜਿਸ ਤਰ੍ਹਾਂ ਗਲ ਲਗ ਕੇ ਮਾਂ ਦੇ, ਟਹਿਕ ਦਾ ਹੁੰਦਾ ਸੀ ਤੂੰ,
    ਯਾਦ ਕਰਕੇ ਦੱਸ ਮੈਨੂੰ, ਹੁਣ ਉਵੇਂ ਹੱਸਿਆਂ ਕਦੇ?
    ਮੌਤ ਨੂੰ ਸੰਵਾਰਨੇ ਦਾ ਪੱਜ ਹੀ ਹੈ ਜਿੰਦਗੀ
    ਤੇ ਸ਼ਹਾਦਤ ਜਿੰਦਗੀ ਦੇ ਸਿਰ ਦਾ ਕੋਹਿਨੂਰ ਹੈ
    ਹਰ ਅਦਾ ਮਗਰੋਂ ਜੇ ਖਾਲੀ ਥਾਂ ਬਚੇ ਪਿੱਛੇ ਸਦਾ
    ਦਰ-ਅਸਲ ਇਹ ਖਾਲੀ ਥਾਂ ਹੀ ਧਰਮ ਦਾ ਦਸਤੂਰ ਹੈ
    ਚਸ਼ਮੇ ਲਾ ਕੇ ਲੰਘ ਜਾਨਾ, ਓੁਚਿਆਂ ਪਿੱਪਲਾਂ ਕੋਲ ਦੀ
    ਉਹਨਾਂ ਰੁਖਾਂ ਤੇ ਤੇਰਾ ਕੋਈ ਖੁਆਬ ਹੁਣ ਵਸਿਆ ਕਦੇ?
    ਤੂੰ ਸਕੂਲੇ, ਬੱਚਿਆਂ ਨੂੰ, ਵੱਡਿਆ ਅਧਿਆਪਕਾ!
    ਭੂਗੋਲ ਤਨ ਦਾ, ਰੂਹ ਦਾ, ਇਤਿਹਾਸ ਵੀ ਦੱਸਿਆ ਕਦੇ?
    ਜਿਸ ਤਰ੍ਹਾਂ ਗਲ ਲਗ ਕੇ ਮਾਂ ਦੇ, ਟਹਿਕ ਦਾ ਹੁੰਦਾ ਸੀ ਤੂੰ,
    ਯਾਦ ਕਰਕੇ ਦੱਸ ਮੈਨੂੰ, ਹੁਣ ਉਵੇਂ ਹੱਸਿਆ ਕਦੇ?

  • @chamkaursekhon3868
    @chamkaursekhon3868 2 ปีที่แล้ว +5

    ਰੂਹਾਨੀਅਤ
    ਸਕੂਨ
    ਠਹਿਰਾਅ
    ਸਿਜਦਾ ਸਿਜਦਾ ਸਿਜਦਾ ਮੇਰੇ ਵੱਲੋੰ ਸਾਰਥਕ ਬੋਲ ਤੇ ਲਿਖਤ ਲਈ।

  • @tejindermannphotography9097
    @tejindermannphotography9097 2 ปีที่แล้ว +5

    ਕਰੂੰਬਲ ਤੇ ਆਹ ਗੀਤ ਮੈਨੂੰ ਐਵੇਂ ਲਗਦਾ ਹਰਮਨ ਵੀਰੇ ਨੇ ਮੇਰੇ ਲਈ ਲਿਖਿਆ ਤੇ ਮਨਪ੍ਰੀਤ ਵੀਰੇ ਨੇ ਮੇਰੇ ਲਈ ਗਾਇਆ ਧੰਨਵਾਦ ਬਹੁਤ ਬਹੁਤ ਥੋਡਾ

  • @gurkamalbuttar801
    @gurkamalbuttar801 2 ปีที่แล้ว +11

    ਡਿਸਕਰੀਪਸ਼ਨ ਮੁਤਾਬਕ ਆਪਣੇ ਵਿਚਾਰ ਲਿਖਣ ਦਾ ਦਿਲ ਕਰਦਾ ਹੈ ਪਰ ਅਜੇ ਕਾਹਲੀ ਹੋਵੇਗੀ, ਇਸ ਤੇ ਲਿਖਣ ਲਈ ਕਈ ਵਾਰ ਸੁਨਣਾ ਪਵੇਗਾ।

  • @pratibhapanghal
    @pratibhapanghal 7 หลายเดือนก่อน +2

    Four in the morning and I am listening to this soul stirring creation on the loop. As a retired teacher, I can relate to it so much. Our education neglects the soul completely. Goose bumps listening to it. God bless puttar

  • @Jktrendfashion
    @Jktrendfashion 2 ปีที่แล้ว +5

    ਤੂੰ ਸਕੂਲੇ ਬੱਚਿਆਂ ਨੂੰ ਵੱਡਿਆ ਅਧਿਆਪਕਾ,, ਭੂਗੋਲ ਤਨ ਦਾ,,ਰੂਹ ਦਾ ਇਤਿਹਾਸ ਵੀ ਦੱਸਿਆ ਕਦੇ?
    ਜਿਸ ਤਰ੍ਹਾਂ ਗਲ ਲੱਗ ਕੇ ਮਾਂ ਦੇ ਟਹਿਕਦਾ ਹੁੰਦਾ ਸੀ ਤੂੰ,, ਯਾਦ ਕਰਕੇ ਦੱਸ ਮੈਨੂੰ ਹੁਣ ਉਵੇਂ ਹੱਸਿਆ ਕਦੇ?❤️

  • @Jktrendfashion
    @Jktrendfashion 2 ปีที่แล้ว +7

    ਠੋਸ ਤੋਂ ਵੀ ਠੋਸ ਮੰਨਦੇ ਹਾਂ ਅਸੀਂ ਸੰਸਾਰ ਨੂੰ,,, ਪਰ ਇਹ ਸਾਰਾ ਖੇਲ ਹੀ ਪਰਛਾਵਿਆਂ ਦਾ ਜਾਲ ਹੈ 🙏
    ਆਪਣੇ ਲਈ ਓਪਰੇ ਘਰਦੇ ਹੀ ਜੀ ਹੋ ਗਏ ਭਵਾਂ,,, ਬ੍ਰਹਿਮੰਡ ਦੇ ਕਣ ਕਣ ਵਿੱਚ ਪਰ ਇਕ ਰਸ ਮਿਸਾ ਸੁਰਤਾਲ ਹੈ

  • @dharmindersinghrairai7089
    @dharmindersinghrairai7089 2 ปีที่แล้ว +16

    ਹਰਮਨਜੀਤ ਦੀ ਸੋਚ ਅੰਬਰਾਂ ਤੋਂ parr ਦੀ ਹੈ... ਬਾਬਾ ਨਾਨਕ ਤਰੱਕੀਆਂ ਦੇਵੇ

  • @ravinderkaur2766
    @ravinderkaur2766 ปีที่แล้ว +1

    ਹਰਮਨ ਜੀ ਪਰਮਾਤਮਾ ਦੀ ਬਖਸ਼ਿਸ਼ ਹੈ ਆਪ ਤੇ, ਇਹ ਪਵਿੱਤਰਤਾ ਵਿਰਲੇ ਨੂੰ ਨਸੀਬ ਹੁੰਦੀ ਹੈ।

  • @AjayGarhdiwala
    @AjayGarhdiwala 2 ปีที่แล้ว +76

    ਸ਼ਬਦਾਂ ਦੇ ਵਿਚ ਰੂਹ ਹੈ ਤੇ ਆਵਾਜ਼ ਵਿਚ ਰੂਹਾਨੀਅਤ.... ਕਮਾਲ ਹੈ ਵੀਰ ਜੀ🙏🙏🙏🙏

    • @FATHEDHALIWAL
      @FATHEDHALIWAL 2 ปีที่แล้ว

      🙏🙏🙏

    • @gurwariamsingh125
      @gurwariamsingh125 2 ปีที่แล้ว

      ਬਾ ਕਮਾਲ ਅਵਾਜ਼ ਬਾ ਕਮਾਲ ਕਲਮ

  • @pavitargrewal2675
    @pavitargrewal2675 2 ปีที่แล้ว +14

    ਇਨੇ ਜੋਗਾ ਨੀ ਕਿ ਕੋਈ ਟਿੱਪਣੀ ਕਰਾ। ਬਸ ਸਕੂਨ, ਰੂਹਦਾਰੀਆ, ਬਹੁਤ ਸਾਰਾ ਪਿਆਰ। ਜਿਉਂਦੇ ਰਹੋ ਬਾਈ।

  • @GurmeetSingh-rt6or
    @GurmeetSingh-rt6or ปีที่แล้ว +1

    ਮਾਂ ਰੱਬ ਦੂਜਾ ਰੂਪ ਹੈ ਜਿਨ੍ਹਾਂ ਕੋਲ ਅਨਮੋਲ ਖ਼ਜ਼ਾਨਾ ਹੈ ਸਵਾਲ ਕੇ ਰੱਖੋ ਭਰਾਵੇ

  • @rinkubains9443
    @rinkubains9443 2 ปีที่แล้ว +2

    ਕੋਈ ਸਾਨੀ ਨੀ ਇਸ ਲਿਖਤ ਦਾ 🙏

  • @avikaur11
    @avikaur11 2 ปีที่แล้ว +8

    ਸ਼ੁਕਰ ਏ ਮੈਂ ਹਰਮਨ ਤੇ ਮਨਪ੍ਰੀਤ ਵੀਰਾਂ ਦੀ ਲਿਖਿਤ ਤੇ ਗਾਇਕੀ ਦੇ ਸੁਮੇਲ ਦੇ ਖੂਬਸੂਰਤ ਦੌਰ ਵਿੱਚ ਹਾਂ।ਰੂਹਾਨੀਅਤ ਬਾਕਮਾਲ🙏

  • @RajinderSingh-gq1ys
    @RajinderSingh-gq1ys 2 ปีที่แล้ว +11

    ਹਰਮਨ ਜੀ, ਬਹੁੱਤ ਬਹੁੱਤ ਪਿਆਰ
    ਮਨਪ੍ਰੀਤ ਜੀ , ਬਹੁੱਤ ਬਹੁੱਤ ਪਿਆਰ।
    "ਆਦਮੀ ਨੇ ਨੂਰ ਵੀ ਕੋਈ , ਜੋੜਿਆ ਹੋਵੇ ਨਿਰਾ।"

  • @sandhu6513
    @sandhu6513 3 หลายเดือนก่อน

    Harmanjeet ji de khoobsurat lafza nu kevel manpreet g hi sohne mnke ch pro skde ne😊❤

  • @sukhwinderRaj
    @sukhwinderRaj 2 ปีที่แล้ว +11

    ਤੁਹਾਡੀ ਜੋੜੀ ਹਮੇਸ਼ਾ ਹੀ ਵਿਲੱਖਣ ਅਹਿਸਾਸ ਦੇ ਗੀਤ ਲੈ ਕੇ ਆਉੰਦੀ ਹੈ। ਜੁੱਗ ਜੁੱਗ ਜਿਉਣ ਦੋਵੇਂ ਭਰਾ।।

  • @Sardarwithuku
    @Sardarwithuku 2 ปีที่แล้ว +7

    ਡੂੰਘੀਆਂ ਰਮਜਾਂ ਬਹੁਤ ਸੋਹਣਾ ਮਨਪੀ੍ਤ ਹਰਮਨ ਵੀਰ

  • @Sukhwinder____singh
    @Sukhwinder____singh 2 ปีที่แล้ว

    ਇਕ ਟਿਵਾਣਾ ਦੀ ਲਿਖਤ ਆ "ਰੱਬ ਤੇ ਰੁੱਤਾਂ" ਕਿਵੇ ਰੱਬ ਇਕ ਬੰਦੇ ਲਈ ਰੁੱਤਾ ਨੂੰ ਧਰਤ ਤੇ ਰਹਿਣ ਦਾ ਹੁਕਮ ਕਰ ਦਿੰਦਾ ਏ, ਐਵੇ ਹੀ ਸਾਡੇ ਲਈ ਗਾਉਂਦਾ ਰਹੀ ਵੀਰੇ, ਵਿਊਆ ਦੇ ਚੱਕਰ ਵਿੱਚੋ ਬਾਹਰ ਏ ਤੁਹਾਡੀ ਗਾਇਕੀ ਤੇ ਹਰਮਨ ਦੀ ਲਿਖਤ 🙏

  • @nikhildhelor2809
    @nikhildhelor2809 2 ปีที่แล้ว

    ਇਨ੍ਹਾਂ ਲਿਖਤਾਂ ਅਤੇ ਵੀਰ ਦੀ ਅਵਾਜ ਵਿਚ ਸਕੂਨ ਅਤੇ ਬੰਦਗੀ ਦਾ ਉਹ ਰਸ ਘੂਲੀਆ ਜਾਪਦਾ ਹੈ ਜੋ ਪ੍ਰਮਾਤਮਾ ਬਹੁਤ ਘੱਟ ਲੋਕਾਂ ਨੂੰ ਬਕਸ਼ ਦਾ ਏ।

  • @BalkarSingh-fx5zr
    @BalkarSingh-fx5zr 2 ปีที่แล้ว +1

    ਕੋਈ ਸ਼ਬਦ ਨਹੀਂ ਤਰੀਫ ਲਈ ਫਿਰ ਵੀ ਇੰਨਾ ਕਹਿਣਾ ਚਾਹਾਂਗਾ
    ਬਾ - ਕਮਾਲ ਆ ਜੀ 👍

  • @balvindersandhu7924
    @balvindersandhu7924 2 ปีที่แล้ว +2

    ਰੂਹਾਨੀ ਸ਼ਬਦ ਨੇ ਤੇ ਰੂਹਾਨੀ ਆਵਾਜ਼ ਤੇਰੀ ਪੁੱਤਰਾ ।ਜੀਓ

  • @NV_slow_reverb
    @NV_slow_reverb 2 ปีที่แล้ว +3

    ਕਮਾਲ ਬਈ ਭਾਵੇਂ ਥੋੜੇ ਵਿਊ ਨੇ ਪਰ ਏਹ ਸਭ ਸੱਚੀ ਸੁੱਚੀ ਗਾਇਕੀ ਤੇ ਸਾਹਿਤ ਨੂੰ ਪਿਆਰ ਕਰਨ ਵਾਲੇ ਨੇ ❤️

  • @jaspal25gill99
    @jaspal25gill99 2 ปีที่แล้ว +9

    ਯਾਦ ਆਉਂਦੇ ਵਿੱਛੜੇ ਚਿਹਰੇ
    ਗੀਤ ਇਹ ਸੁਣਕੇ ਤੇਰਾ
    ਅੱਖਾਂ ਨਮ ਹੋ ਗਈਆਂ ਨੇ
    ਦਿਲ ਵੀ ਭਰਿਆ ਏ ਮੇਰਾ🌹

  • @jaspreetsingh6793
    @jaspreetsingh6793 2 ปีที่แล้ว

    ਲੇਖਣੀ ਦੀ ਡੂੰਘਾਈ ਸਿੱਧੀ ਰੂਹ ਚ ਵੱਜਦੀ ਹੈ। ਲੇਖਕ ਵੀ ਨੂਰ ਜੋੜ ਰਿਹਾ ਹੈ ਪਰ ਰਮਜ ਚ ਗੱਲ ਕਰ ਰਿਹੈ। ਸਮਝਣ ਲਈ ਡੂੰਘਾ ਗਿਆਨ ਚਾਹੀਦੇ। ਬਹੁਤ ਹੀ ਬਾਕਮਾਲ ਗੀਤ।

  • @komalpreetkaur4771
    @komalpreetkaur4771 2 ปีที่แล้ว +3

    ਸੱਚੀ ਕੁਦਰਤ ਨੇ ਸਾਨੂੰ ਕਿੰਝ ਇੱਕ ਦੂਜੇ ਨਾਲ ਜੋੜਿਆ ਹੋਇਆ । ਕਿੱਡੀ ਸੋਹਣੀ ਅਾ ਇਹ🖤

  • @GAGANDEEPSINGH-id9cx
    @GAGANDEEPSINGH-id9cx 2 ปีที่แล้ว +2

    ਡਾਕਟਰ ਸਾਹਿਬ ਬਾ ਕਮਾਲ...ਹਰਮਨ ਵੀਰ ਮਨਪ੍ਰੀਤ ਵੀਰ ਬਾ ਕਮਾਲ ਜੋੜੀ....

  • @gurvindersidhu9378
    @gurvindersidhu9378 2 ปีที่แล้ว +2

    ਹਰਮਨਜੀਤ ਤੇ ਮਨਪ੍ਰੀਤ ਵੀਰਾਂ ਨੇ ਹਮੇਸ਼ਾ ਵੱਖਰਾ ਤੇ ਸੁੱਚਾ ਕੰਮ ਹੀ ਕੀਤਾ ਹੈ.. ਮਾਣ ਹੈ ਤੁਹਾਡੇ ਤੇ

  • @surjitsingh6134
    @surjitsingh6134 2 ปีที่แล้ว +1

    ਬਹੁਤ ਹੀ ਸ਼ਾਨਦਾਰ ਸ਼ਬਦਾਵਲੀ ਤੇ ਪੇਸ਼ਕਾਰੀ ਜੀ।

  • @harpalbhikhen7184
    @harpalbhikhen7184 2 ปีที่แล้ว +9

    ਸਤਿੰਦਰ ਸਰਤਾਜ ਦੀ ਕਲਮ ਤੋਂ ਬਾਅਦ ਜਿਸ ਕਲਮ ਨੇ ਰੂਹ ਨੂੰ ਸਕੂਨ ਦਿੱਤਾ ਤਾਂ ਹਰਮਨ ਵੀਰ ਦੀ ਕਲਮ ਹੈ ਰੱਬ ਇਸ ਕਲਮ ਨੂੰ ਹਮੇਸ਼ਾ ਸਲਾਮਤ ਰੱਖੇ।

    • @Harvindersingh-ph4uc
      @Harvindersingh-ph4uc หลายเดือนก่อน

      ਵੀਰ ਜੀ ਸਰਤਾਜ ਦੀ ਕਲਮ commercial ਆ ਪਰ ਇਹ ਜੋੜੀ ਰੂਹਾਨੀ ਆ ਮੁਆਫ਼ ਕਰਨਾ ਮੈਂ ਤੂਹਾਨੂੰ ਕੋਟ ਕੀਤਾ

  • @mehakmaini9243
    @mehakmaini9243 7 หลายเดือนก่อน

    Dont know if Bhaji Harmanjeet would read this: I believe you are the one to whom your students, when they'll be living their lives decades after, would remember during their whole life.
    ਇਹ ਵਿਲੱਖਣਤਾ, ਸੋਚਣੀ ਔਰ ਗੰਭੀਰਤਾ ਉਸਦੀ ਬਖਸ਼ੀ ਐਸੀ ਨਿਆਮਤ ਹੈ ਜੋ ਤੁਹਾਨੂੰ ਅੱਜ ਦੇ ਖਰਬਾਪਤੀਆਂ ਤੋਂ ਵੀ ਅਮੀਰ ਬਣਾਉਂਦੀ ਹੈ। ਆਸ ਹੈ ਕਿ ਤੁਹਾਡੇ ਮਾਰਗ ਨੂੰ ਮੰਜ਼ਿਲ ਮਿਲੇ ਔਰ ਇਹ ਸਭ ਵੀਚਾਰ ਸੰਪੂਰਨ ਤੌਰ ਤੇ ਤੁਹਾਡਾ ਜੀਵਨ ਵੀ ਹੋ ਜਾਣ।

  • @harkamalsidhu8747
    @harkamalsidhu8747 2 ปีที่แล้ว +5

    ਸੋਚਣ ਤੇ ਮਜਬੂਰ ਕਰਤਾ ਵੀਰੇ....ਸਾਡੀ ਸਚਾਈ ਬਾਰੇ ਦੁਬਾਰਾ....ਰੱਬ ਥੋਨੂੰ ਤਰੱਕੀ ਦੇਵੇ ਵੀਰੇ

  • @ravinderkaur2766
    @ravinderkaur2766 ปีที่แล้ว +1

    ਰੂਹ ਨੂੰ ਸਕੂਨ ਦੇਣ ਵਾਲ਼ੀ ਆਵਾਜ਼। ਮਨਪ੍ਰੀਤ ਜੀ ਜਿਊਂਦੇ ਵਸਦੇ ਰਹੋ। ਮਾਂ ਬੋਲੀ ਪ੍ਰਤੀ ਤੁਹਾਡਾ ਪਿਆਰ ਸਤਿਕਾਰ ਦੇਖ ਸੁਣ ਕੇ, ਤੁਹਾਡੇ ਲਈ ਦਿਲ ਚੋਂ ਸ਼ੁਕਰੀਆ ਨਿਕਲਦਾ

  • @GAGANDEEPSINGH-id9cx
    @GAGANDEEPSINGH-id9cx 2 ปีที่แล้ว +2

    ਵੀਰੇ ਤੁਹਾਨੂੰ ਸੁਣ ਕੇ ਇੰਨਾ ਸਕੂਨ ਮਿਲਦਾ ਹੈ ਕਿ ਲਫ਼ਜਾ ਵਿੱਚ ਬਿਆਨ ਨਹੀਂ ਹੋ ਸਕਦਾ....ਧੰਨਵਾਦ ਵੀਰੇ

  • @BaljinderTalks
    @BaljinderTalks 2 ปีที่แล้ว +5

    ਪਰ ਇਹ ਸਾਰਾ ਖੇਲ ਈ ਪਰਛਾਵਿਆਂ ਦਾ ਜਾਲ਼ ਹੈ....ਹਰਮਨ ਦੀ ਕਲਮ ਨੂੰ ਸਿਜਦਾ ❤️

  • @yashmeendhot3848
    @yashmeendhot3848 2 ปีที่แล้ว +12

    I have read his book before 🥰Every Single word is just divine 🙏🏻

  • @mylife11615
    @mylife11615 2 ปีที่แล้ว +2

    ਬੇਹਤਰੀਨ

  • @anmollamba2782
    @anmollamba2782 2 ปีที่แล้ว +2

    ਰੂਹ ਖੁਸ਼ ਹੋ ਜਾਂਦੀ ਹੈ ਇਹਨਾ ਦੇ ਗੀਤ ਸੁਣਕੇ
    ਰੱਬ ਮਿਹਰ ਕਰੇ
    ਵਾਹਿਗੁਰੂ ਜੀ।

  • @pritpaulkaur9967
    @pritpaulkaur9967 2 ปีที่แล้ว +2

    ਹਰਮਨ ਤੇ ਮਨਪ੍ਰੀਤ,
    ਕਮਾਲ ਕਰਤੀ 👏👏👏👏👏
    ਰੂਹ ਨਾਲ ਲਿਖਿਆ ਤੇ ਉਸੇ ਸ਼ਿੱਦਤ ਨਾਲ ਗਾਇਆ 👍

  • @rajdeepsingh4157
    @rajdeepsingh4157 2 ปีที่แล้ว +1

    ਬਹੁਤ ਖੂਬਸੂਰਤ ਜੀ

  • @sukhchainsingh5032
    @sukhchainsingh5032 2 ปีที่แล้ว +2

    ਕੋਈ ਸ਼ਬਦ ਨਹੀਂ ਕਹਿਣ ਨੂੰ ਵੀਰ ਜੀਓ। ਮੁਹੱਬਤਾਂ ❤️। ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਕਲਮ ਨੂੰ ਹੋਰ ਬਲ ਬਖ਼ਸ਼ੇ ਇਸ ਤਰਾਂ ਹੀ ਸੰਸਾਰ ਦੀ ਝੋਲੀ ‘ਚ’ ਗੀਤ ਪਾਉਂਦੇ ਰਹੋਂ।

  • @gurindermanakwal9352
    @gurindermanakwal9352 2 ปีที่แล้ว +5

    *ਸ਼ੁਕਰ ਆ ਰੱਬ ਦਾ ਏਦਾਂ ਦੇ ਗੀਤ ਵੀ ਆ ਰਹੇ ਆ **#wmk*

    • @AviiRajpuria
      @AviiRajpuria 2 ปีที่แล้ว +1

      ਦੀਪ ਸਿੰਘ ਸਿੱਧੂ th-cam.com/video/Qzz4-psvqOo/w-d-xo.html

  • @honeyharjeet0504
    @honeyharjeet0504 2 ปีที่แล้ว +2

    ਹਰਮਨਜੀਤ ਸਿੰਘ ਜੀ ਤੁਹਾਡੇ ਉੱਤੇ ਉਸ ਮਾਲਕ ਦੀ ਬਹੁਤ ਮਿਹਰ ਹੈ ਜਿਵੇਂ ਰੱਬ ਤੁਹਾਡੇ ਜ਼ਰੀਏ ਆਪ ਲਿਖਵਾ ਰਿਹਾ ਹੋਵੇ📝🙌🏻🙌🏻❣️💓

  • @jordanbalewal104
    @jordanbalewal104 2 ปีที่แล้ว +2

    ਬਹੁਤ ਖੂਬ 🔥🫀

  • @gurvindersidhu9378
    @gurvindersidhu9378 2 ปีที่แล้ว +1

    ਸੂਖ਼ਮ ਅਹਿਸਾਸਾਂ ਤੇ ਰੂਹਾਨੀ ਸਕੂਨ ਦੇਣ ਵਾਲਾ ਬਾਕਮਾਲ ਗੀਤ।

  • @manjotsingh7124
    @manjotsingh7124 2 ปีที่แล้ว +12

    Nowadays, people get so distant from their soul they don’t even know what the soul is...people wanted to become someone else instead of becoming themselves people are afraid to accept themselves people are afraid to look in darkness that cames when they close their eyes they don’t understand that there is inner light behind that darkness and that inner light is solution of everything and everybody is ignoring themselves by paying attention toward other things that’s why people are sad and people are keep drowning in sadness this song shows the way to rise against sadness and pain of world by focusing on that inner light of bliss that exist in everybody in this universe, people are so unaware and if someone truely understand this song then one get awared that there is something inside that everybody should needs to find out to access the eternal source of bliss such beautiful song and beautiful lyrics that depict picture of inner peace ☮️

  • @ramanchainewala4787
    @ramanchainewala4787 2 ปีที่แล้ว +1

    ਬਹੁਤ ਖੂਬ ਜੀ

  • @HarpreetSingh-fq5pn
    @HarpreetSingh-fq5pn ปีที่แล้ว

    ਜੌ ਵਿੱਛੜੀਆਂ ਨੇ ਰੂਹਾਂ ਹੁਣ ਇਹੇ ਕਦ ਮਿਲਣਗੀਆਂ,
    ਜਿਉਂਦੇ ਜੀ ਕਦੇ ਪੁੱਛ ਨਾ ਲਈ,
    ਤੇ ਹੁਣ ਮੌਤ ਤੋਂ ਬਾਅਦ ਯਾਦ ਕਰਦਾ ਕੇ ਤੂੰ ਆ ਜਾ,
    ਪਰ ਹੁਣ ਨਾ ਸਮਾ ਤੇਰੇ ਕੋਲੋ ਹੈ ਨਾ ਓਹੋ ਆਦਮੀ,
    ਸੱਚੇ ਇਨਸਾਨ ਦੀ ਕਦਰ ਜਿਉਂਦੇ ਜੀ ਪੁੱਛ ਲਿਆ ਕਰੀ,
    ਮੁੜ ਕੇ ਜਾਣ ਤੋਂ ਬਾਅਦ ਯਾਦਾਂ ਹੀ ਰਹਿ ਜਾਂਦੀਆਂ ਨੇ,
    ਤੂੰ ਆਪਣੇ ਅੰਦਰ ਫਰੋਲ ਕੇ ਦੇਖ ਤੂੰ ਕੀ ਹੈ,
    ਸੱਚਾ ਹੈ ਕੇ ਝੂਠਾ ਇਹੇ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਜ਼ਰਾ........

  • @baljindersandhu3445
    @baljindersandhu3445 2 ปีที่แล้ว +2

    ਬਹੁਤ ਖ਼ੂਬਸੂਰਤ ਗੀਤ ਵਾਰ ਵਾਰ ਸੁਣਿਆ

  • @tejinderkaurkaur2684
    @tejinderkaurkaur2684 2 ปีที่แล้ว +2

    ਰੂਹ ਨੂੰ ਸ਼ਾਂਤੀ ਬਖਸ਼ਣ ਵਾਲਾ ਗੀਤ।ਖੁਸ਼ ਰਹੋ ਹਰਮਨ

  • @jatindersingh2294
    @jatindersingh2294 2 ปีที่แล้ว

    ਅਵਾਜ਼ ਵਿੱਚ ਜਿਨ੍ਹਾ ਸੋਜ਼ ਹੈ, ਓਸ ਤੋਂ ਵੱਧ ਸ਼ਬਦ ਰੂਹਾਂ ਦੇ ਨੇੜੇ ਜਾਪਦੇ ਹਨ....

  • @prabhgill308
    @prabhgill308 2 ปีที่แล้ว +2

    ਬਹੁਤ ਵਧੀਆ ਗੀਤ ਵੀਰੇ ਤੇਰਾ ਰੂਹ ਖੁਸ਼ ਹੋਗੀ aa

  • @gurpreetsingh7008
    @gurpreetsingh7008 2 ปีที่แล้ว +1

    ਬਹੁਤ ਖ਼ੂਬ

  • @jasssingh5281
    @jasssingh5281 2 ปีที่แล้ว +3

    ਕੀ ਸਿਫਤ ਕਰਾਂ ਬਾਈ 🙌❤

  • @Yours12589
    @Yours12589 ปีที่แล้ว +1

    ਵਾਹਿਗੁਰੂ ਮੇਹਰ ਕਰੇ ਜੀਓੴ

  • @SukhpreetkaurRollno-tt7lj
    @SukhpreetkaurRollno-tt7lj 2 ปีที่แล้ว +1

    🙏🙏🙏🙏🙏🙏ਬਹੁਤ ਸੁੰਦਰ ਲਿਖਤ ਏ ਜੀ ਤੇ ਗਾਇਆ ਵੀ ਬਹੁਤ ਲਾਜਵਾਬ ਆ ਜੀ ਰਾਣੀਤੱਤ 👌👌

  • @surinderkaur924
    @surinderkaur924 2 ปีที่แล้ว +1

    ਵਾਹ...... ਨਿਰਾ ਸਕੂਨ.... ਕਲਮ ਅਤੇ ਆਵਾਜ ਦੋਹਾਂ ਲਈ ਦਿਲੀ ਸਤਿਕਾਰ ਅਤੇ ਦੁਆਵਾਂ..... 🙌 🙌 🙌 🙌

  • @JSAULAKH1
    @JSAULAKH1 2 ปีที่แล้ว

    ਮੇਰੇ ਦਿਲ ਦੀ ਗੱਲ...ਜੀਓ ਹਰਮਨਜੀਤ
    ਸੋਹਣੀ ਆਵਾਜ਼ ਮਨਪ੍ਰੀਤ ਦੀ

  • @neetagoyal5480
    @neetagoyal5480 2 ปีที่แล้ว +20

    Such a befitting challenge you have given to today's TEACHERS ! Kudos to you Harmanjeet !!
    And Bravo Manpreet ! Your voice and music go straight to heart !!

    • @jasveerkaur2061
      @jasveerkaur2061 2 ปีที่แล้ว

      Really awesome twosome

    • @baldevsidhu7719
      @baldevsidhu7719 ปีที่แล้ว

      ਪੰਜਾਬੀ ਲਿਖੋ ਸਰਮ ਨਾ ਸਮਝੋ ਅਸੀ ਛੋਟੀ ਉਮਰ ਕਨੇਡਾ ਚ

    • @neetagoyal5480
      @neetagoyal5480 ปีที่แล้ว +1

      @@baldevsidhu7719 ਨਾ ਜੀ ਸ਼ਰਮ ਵਾਲੀ ਤੇ ਉੱਕਾ ਹੀ ਕੋਈ ਗੱਲ ਨਹੀਂ। ਉਹ ਤੇ ਜਦੋਂ ਜਿਹੜੀ ਗੱਲ ਜਿਸ ਭਾਸ਼ਾ ਵਿਚ ਅਹੁੜ ਜੇ, ਲਿਖ ਦਈ ਦੀ ਹੈ।

    • @baldevsidhu7719
      @baldevsidhu7719 ปีที่แล้ว

      @@neetagoyal5480 🙏

  • @Abhinavspeaks
    @Abhinavspeaks 2 ปีที่แล้ว +2

    ਅਸਲ ਮੰਤਵ ਤੇ ਕਿਤੇ ਪਰਦਾ ਹੀ ਨਾ ਤਣਯਾ ਰਹੇ।ਵਾਹ।ਜਿਉਂਦੇ ਰਹੋ ਪਿਆਰੇ।

  • @2011sandeepraj
    @2011sandeepraj 2 ปีที่แล้ว +1

    "baabal asaada, oh jo daavedaar e zarre zarre da!" - speechless!

  • @satvirdhillon793
    @satvirdhillon793 2 ปีที่แล้ว

    bhut sohna song veer.. eda de song aunde rehn punjabiyat jinda rhe eh geet bol , jajbaat sbb jinda rehn ... hsde vsde rho

  • @Mehndibybanniofficial
    @Mehndibybanniofficial 2 ปีที่แล้ว

    🙏 asal vich rooh nu shanti mili k kise ne sach gaya

  • @harpalsingh9328
    @harpalsingh9328 2 ปีที่แล้ว

    Dil eh chaawe ki eh geet chalda hi rahe ewi hi👍

  • @honeyharjeet0504
    @honeyharjeet0504 2 ปีที่แล้ว +2

    ਅੰਦਰਲੀ ਰੂਹ ਨੂੰ ਹਿਲਾ ਕੇ ਰੱਖ ਦਿੱਤਾ ❣️

  • @lovejitsangha1287
    @lovejitsangha1287 2 ปีที่แล้ว +2

    ਬਾ-ਕਮਾਲ ਤੇ ਬਹੁਤ ਡੂੰਘੀ ਪਹੁੰਚ ਹੈ ਹਰਮਨ ਵੀਰ ਦੀ ਸ਼ਬਦਾਂ ਚ’ 🙏🏼🙏🏼🙏🏼😊

  • @HarpreetKaur-mb9kb
    @HarpreetKaur-mb9kb 2 ปีที่แล้ว +9

    ਹਰ ਵਾਰ ਦੀ ਤਰ੍ਹਾਂ... ਬੇਹਤਰੀਨ ❣️

  • @poonambishnoi07
    @poonambishnoi07 2 ปีที่แล้ว +4

    ਰੂਹਾਨੀ ਗੀਤ ਆ ਵੀਰੇ❤️...... ਸੁਣਕੇ ਰੂਹ ਠਰ ਗਈ❣️

  • @subdivisionofficer716
    @subdivisionofficer716 2 ปีที่แล้ว +1

    ਵਿਲੱਖਣ ਅੰਦਾਜ....

  • @GurmeetSingh-jh2ci
    @GurmeetSingh-jh2ci 4 หลายเดือนก่อน

    Bhut vadhia Well done 👍👍

  • @GurpreetKaur-xw8cn
    @GurpreetKaur-xw8cn 2 ปีที่แล้ว +2

    ਬਿਆਨ ਤੋਂ ਪਰੇ... ਹੁਣ ਮੈਂ ਇਸ ਲਈ ਭਲਾ ਕੀ ਲਿਖਾ? ਬਸ ਰਵਾ'ਤਾ ਤੁਸੀਂ ਤਾਂ 🍂ਵਾਹਿਗੁਰੂ ਜੀ 🙏

  • @mrnishan5862
    @mrnishan5862 2 ปีที่แล้ว +2

    ਹਰ ਵਾਰ ਮੇਰੇ ਤਰਕ ਹਾਰ ਜਾਂਦੇ ਨੇ
    ਹਰ ਵਾਰ ਤੇਰੀ ਕੁਦਰਤ ਅਜਿੱਤ ਹੁੰਦੀ ਹੈ।

  • @amritjeetsingh4565
    @amritjeetsingh4565 2 ปีที่แล้ว +2

    ਬਾਈ ਜੀ ਬਾਕੀ ਗਾਇਕ ਸਿਰਫ ਗਾਉਂਦੇ ਹਨ ਤੁਹੀਂ ਰੂਹ ਫੂਕਦੇ ਹੋ ਜੋ ਮਨ ਨੂੰ ਛੂਹ ਜਾਂਦੀ ।
    ਹਮੇਸ਼ਾ ਦੀ ਤਰ੍ਹਾਂ ਬਾਕਮਾਲ ❣️❣️

  • @letssolveit7384
    @letssolveit7384 2 ปีที่แล้ว +2

    ਬਹੁਤ ਹੀ ਵਧੀਆ ...ਉੱਤਮ

  • @SabheSanjhiwal
    @SabheSanjhiwal 2 ปีที่แล้ว

    ਬਹੁਤ ਖੂਬਸੂਰਤ ਵੀਰ ਜੀ
    ਬਹੁਤ ਸਤਿਕਾਰ ਨਾਲ ਪਿਆਰ

  • @mandhirmour8955
    @mandhirmour8955 2 ปีที่แล้ว +1

    ਸਜ਼ਦਾ 🖤

  • @pritpaulkaur9967
    @pritpaulkaur9967 2 ปีที่แล้ว +1

    ਰੱਬ ਆਪ ਵਸਦਾ ਤੁਹਾਡੀ ਸ਼ਖ਼ਸੀਅਤ ਤੇ ਕਲਾ ਵਿੱਚ 🙏🙏

  • @jasschatha1563
    @jasschatha1563 2 ปีที่แล้ว +2

    ਬਹੁਤ ਸੌਹਣਾ ਗੀਤ

  • @sukhmann9289
    @sukhmann9289 2 ปีที่แล้ว +3

    ਕਮਾਲ ਕਮਾਲ ਕਮਾਲ ❣️

  • @gurusaria9376
    @gurusaria9376 2 ปีที่แล้ว +1

    ਬਾ ਕਮਾਲ ❤️

  • @ramsroop4230
    @ramsroop4230 2 ปีที่แล้ว

    ਕੋਈ ਸ਼ਬਦ ਨਹੀ ਇਸ ਆਵਾਜ਼ ਲਈ। 🔥🔥🔥

  • @proud2514
    @proud2514 2 ปีที่แล้ว +1

    Wah wah wah sakoon

  • @teachlearnandenjoy1298
    @teachlearnandenjoy1298 ปีที่แล้ว

    Kya baat bhut kmaal...❤️❤️🙏

  • @latestpunjabi
    @latestpunjabi 2 ปีที่แล้ว +3

    ਬਹੁਤ ਵਧੀਆ ਗਾਇਆ ਬਾਈ

  • @ranvirsingh7308
    @ranvirsingh7308 2 ปีที่แล้ว

    ਤੁਸੀਂ ਵੀਰੇ ਓ ਆਂ ਜੋ ਤਾਰੇ ਵੀ ਹੇਠਾਂ ਬਠਾਂ ਸਕਦੇ ਓ
    ਆਪਣੇ ਬੋਲਾ ਰਾਹੀਂ ❤️❤️

  • @Rabab1459
    @Rabab1459 2 ปีที่แล้ว +1

    ਇਸ਼ਕ 🍀

  • @robinsandhu1013
    @robinsandhu1013 2 ปีที่แล้ว

    Bahut khoob lajawab 💯💯💯👍

  • @daljeetkaur7613
    @daljeetkaur7613 2 ปีที่แล้ว

    ਹਰ ਵਾਰ ਦੀ ਤਰ੍ਹਾਂ ਬਹੁਤ ਹੀ ਵਧੀਆ❤❤ ਉੱਤਮ 👌👌

  • @rbrar9968
    @rbrar9968 2 ปีที่แล้ว

    ਲਿਖਣ ਤੇ ਗਾਉਣ ਵਾਲੇ ਦੋਵੇਂ ਵੀਰ ਬਾਕਮਾਲ..

  • @harshdhillon1088
    @harshdhillon1088 2 ปีที่แล้ว +2

    ਬਹੁਤ ਸੋਹਣਾ ਤੇ ਸੱਚ ਲੀਖਿਆ ਵੀਰੇ♥️💯

    • @AviiRajpuria
      @AviiRajpuria 2 ปีที่แล้ว

      ਦੀਪ ਸਿੰਘ ਸਿੱਧੂ th-cam.com/video/Qzz4-psvqOo/w-d-xo.html

  • @rajveerkaur509
    @rajveerkaur509 2 ปีที่แล้ว +2

    ਵਾਹ ਜੀਓ

  • @rajkour2147
    @rajkour2147 2 ปีที่แล้ว

    Bhut vdia veer ji 🙏

  • @Babli.Canada
    @Babli.Canada หลายเดือนก่อน

    Beautiful lyrics and composition. It reminds me the flow of modern education just very technical and robotic and the future seems more and more like that! Sad but true

  • @gursangamsingh11
    @gursangamsingh11 2 ปีที่แล้ว

    🙏🏻 ਬਹੁਤ ਖੂਬ ਲਿਖਿਆ ਜੀ 👍🏻

  • @PardeepSingh-zc1dx
    @PardeepSingh-zc1dx 2 ปีที่แล้ว

    ਬਾਈ ਜੀ ਏਨੇ ਰੂਹਾਨੀ ਗੀਤ ਬਣਾਉਣ ਲਈ ਧੰਨਵਾਦ ਆਪ ਜੀ ਦਾ

  • @apples1
    @apples1 2 ปีที่แล้ว +1

    🙏🏼 boht sari respect tenu veere ina sohna likhiya te sing kita .. dil nu touch kargeya song .!!

  • @JaspreetSingh-yn5wx
    @JaspreetSingh-yn5wx ปีที่แล้ว

    Bhut changa lagda hai dona veere nu sunn ke

  • @Dbv95
    @Dbv95 2 ปีที่แล้ว

    Rooh di Khurak aa ❤