LIVE: Punjab ਤੋਂ Canada ਨੂੰ ਵੱਜੇਗੀ ਸਿੱਧੀ ਉਡਾਰੀ ? ਹੁਣੇ-ਹੁਣੇ Chief Minister Mann ਨੇ ਕੀਤਾ ਵੱਡਾ ਐਲਾਨ |

แชร์
ฝัง
  • เผยแพร่เมื่อ 6 ก.ย. 2024
  • LIVE :Punjab ਤੋਂ Canada ਨੂੰ ਵੱਜੇਗੀ ਸਿੱਧੀ ਉਡਾਰੀ ?ਹੁਣੇ-ਹੁਣੇ Chief Minister Bhagwant Mann ਨੇ ਕੀਤਾ ਵੱਡਾ ਐਲਾਨ
    1...
    ‘ਆਪ’ ਦੇ ਰਾਜ ਸਭਾ ਮੈਂਬਰ ਵਿਕਰਮ ਸਾਹਨੀ ਵੱਲੋਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਹਵਾਈ ਅੱਡਿਆਂ ਤੋਂ ਬਰਤਾਨੀਆ ਅਤੇ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਮੁੱਦਾ ਸਦਨ ਵਿੱਚ ਉਠਾਉਣ ਤੋਂ ਇਕ ਦਿਨ ਬਾਅਦ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਤੇ ‘ਆਪ’ ਦੇ ਰਾਜ ਸਭਾ ਮੈਂਬਰ ਨੇ ਗੁਰੂ ਨਗਰੀ ਵਿੱਚ ਹਵਾਈ ਅੱਡੇ ਦਾ ਵਿਸਥਾਰ ਕਰਨ ਦੀ ਮੰਗ ਕੀਤੀ ਹੈ।
    A day after AAP's Rajya Sabha member Vikram Sahni raised the issue of starting direct flights from Amritsar and Chandigarh airports to Britain and Canada in the House, former Indian cricketer Harbhajan Singh and AAP's Rajya Sabha member met in Guru Nagar. Demanded to expand the airport.
    2...
    ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ‘ਇੰਡੀਆ’ ਗੱਠਜੋੜ ਨਾਲ ਇਕਜੁੱਟਤਾ ਜ਼ਾਹਿਰ ਕਰਦੇ ਹੋਏ ਫੈਸਲਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੀਤੀ ਆਯੋਗ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ। ਵਿਰੋਧੀ ਪਾਰਟੀਆਂ ਨੇ ਦਾਅਵਾ ਕੀਤਾ ਕਿ 23 ਜੁਲਾਈ ਨੂੰ ਪੇਸ਼ ਕੀਤਾ ਗਿਆ ਕੇਂਦਰੀ ਬਜਟ ‘ਪੱਖਪਾਤੀ’ ਸੀ ਕਿਉਂਕਿ ਇਸ ਵਿੱਚ ਗੈਰ-ਐਨਡੀਏ ਪਾਰਟੀਆਂ ਦੇ ਰਾਜਾਂ ਲਈ ਲੋੜੀਂਦੇ ਫੰਡ ਨਹੀਂ ਦਿੱਤੇ ਗਏ ਸਨ। ‘ਆਪ’ ਪੰਜਾਬ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕਰਨਗੇ ਅਤੇ 27 ਜੁਲਾਈ ਨੂੰ ਹੋਣ ਵਾਲੀ ਮੀਟਿੰਗ ‘ਚ ਸ਼ਾਮਲ ਨਹੀਂ ਹੋਣਗੇ।
    The Aam Aadmi Party (AAP)-led Punjab government, expressing solidarity with the 'India' alliance, has decided that Chief Minister Bhagwant Mann will not attend the meeting chaired by Niti Aayog. Opposition parties claimed that the Union Budget presented on July 23 was "biased" as it did not provide sufficient funds for non-NDA party states. AAP Punjab said that Chief Minister Bhagwant Mann will boycott the NITI Aayog meeting and will not attend the meeting to be held on July 27.
    3...
    ਅਮਰੀਕਾ ਨੇ ਕਿਹਾ ਕਿ ਉਹ ਸਾਰੇ ਧਰਮਾਂ ਤੇ ਫਿਰਕਿਆਂ ਦੇ ਲੋਕਾਂ ਨਾਲ ਇੱਕੋ ਵਰਗਾ ਵਿਵਹਾਰ ਕਰਨ ਦੀ ਅਹਿਮੀਅਤ ਬਾਰੇ ਭਾਰਤ ਨਾਲ ਗੱਲ ਕਰ ਰਿਹਾ ਹੈ। ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ’ਤੇ ਕਿ ਕੁਝ ਸੂਬੇ ਢਾਬਿਆਂ ਤੇ ਹੋਟਲਾਂ ਦੇ ਮੁਸਲਮਾਨ ਮਾਲਕਾਂ ਨੂੰ ਆਪੋ ਆਪਣੇ ਨਾਮ ਪ੍ਰਦਰਸ਼ਿਤ ਕਰਨ ਲਈ ਮਜਬੂਰ ਕਰ ਰਹੇ ਹਨ, ਉਸ਼ ਬਾਰੇ ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿੱਲਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਉਹ ਰਿਪੋਰਟਾਂ ਦੇਖੀਆਂ ਹਨ। ਅਸੀਂ ਉਹ ਰਿਪੋਰਟਾਂ ਵੀ ਦੇਖੀਆਂ ਹਨ ਜਿਨ੍ਹਾਂ ਵਿੱਚ ਭਾਰਤ ਦੇ ਸੁਪਰੀਮ ਕੋਰਟ ਨੇ 22 ਜੁਲਾਈ ਨੂੰ ਉਨ੍ਹਾਂ ਨੇਮਾਂ ਦੇ ਅਮਲ ’ਤੇ ਅੰਤ੍ਰਿਮ ਰੋਕ ਲਗਾ ਦਿੱਤੀ ਸੀ।’’
    The US said that it is talking to India about the importance of treating people of all religions and communities equally. When asked by reporters that some states are forcing Muslim owners of dhabas and hotels to display their names, State Department spokesperson Matthew Miller said in a media interview that we have seen those reports. We have also seen reports that the Supreme Court of India on July 22 had put an interim stay on the implementation of those laws."
    4...
    ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਪਣੀ ਫ਼ਿਰੋਜ਼ਪੁਰ ਫੇਰੀ ਦੌਰਾਨ ਕਿਹਾ ਕਿ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਔਰਤਾਂ ਕ੍ਰਾਂਤੀਕਾਰੀ ਭੂਮਿਕਾ ਨਿਭਾਉਣ। ਰਾਜਪਾਲ ਨੇ ਤਿੰਨ ਸਾਲ ਪਹਿਲਾਂ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਪਿੰਡ ਪੱਧਰ ’ਤੇ ਡਿਫ਼ੈਂਸ ਕਮੇਟੀਆਂ ਬਣਾਉਣ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਬਾਰੇ ਕੇ ਪਿੰਡ ਵਿੱਚ ਕਮੇਟੀ ਆਗੂਆਂ ਤੇ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਜਪਾਲ ਪੁਰੋਹਿਤ ਨੇ ਕਿਹਾ ਕਿ ਇੱਕ ਸਾਲ ਦੇ ਅੰਦਰ-ਅੰਦਰ ਭਾਰਤ-ਪਾਕਿ ਸਰਹੱਦ ’ਤੇ ਐਂਟੀ ਡਰੋਨ ਤਕਨਾਲੋਜੀ ਲਗਾ ਦਿੱਤੀ ਜਾਵੇਗੀ, ਜਿਸ ਨਾਲ ਪਾਕਿਸਤਾਨ ਤੋਂ ਡਰੋਨ ਰਾਹੀਂ ਹੁੰਦੀ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਬੰਦ ਹੋ ਜਾਵੇਗੀ|
    Punjab Governor Banwari Lal Purohit during his visit to Ferozepur said that women should play a revolutionary role for the elimination of drugs from the state. The Governor expressed satisfaction over the formation of village level defense committees in the border districts of the state three years ago. Addressing the committee leaders and villagers in the village, Governor Purohit said that within a year, anti-drone technology will be installed on the India-Pakistan border, which will stop the smuggling of drugs and weapons through drones from Pakistan. will be done

ความคิดเห็น •