@@sachdikhojwithbaldevsinghm8464 Baldev Ji. If you only accept SGGS and no other texts, how do you know if Guru Gobind Singh Sahib even existed? And how do you know they gave the title of Singh to Males and Kaur to Females? Please give a legitimate answer to those questions first.
ਲਗਾਤਾਰ ਵੀਡੀਓਜ਼ ਵੇਖਣ ਵਾਲਿਆਂ ਨੂੰ ਬੇਨਤੀ ਆ ਕਿ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ❤❤❤❤❤
ਧੰਨਵਾਦ ਵੀਰ ਜੀਓ।
ਗੁਰੂਆਂ ਨੇ ਸ਼ਹੀਦੀਆਂ ਦਿੱਤੀਆਂ ਉਸਤੋਂ ਬਾਅਦ ਇਸ ਵਿਚਾਰਧਾਰਾ ਨੂੰ ਜਾਰੀ ਰੱਖਣ ਵਾਲਿਆਂ ਵੀ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਸਾਡੇ ਲੋਕਾਂ ਦਾ ਪ੍ਰਨਾਲਾ ਫੇਰ ਓਥੇ ਦਾ ਓਥੇ। ਏਦਾਂ ਲਗਦਾ ਜਿਨ੍ਹਾਂ ਚਿਰ ਚਮਤਕਾਰ ਨੂੰ ਨਾ ਪ੍ਰਚਾਰਿਆ ਜਾਵੇ ਓਨਾ ਚਿਰ ਸਾਡੀ ਕੌਮ ਸਿੱਦਕ ਨਹੀਂ ਆਉਂਦਾ ਤੇ ਸਹੀ ਰਾਹ ਦੱਸਣ ਵਾਲਾ ਸਾਡੀ ਕੌਮ ਦਾ ਸਭ ਤੋਂ ਵੱਡਾ ਦੁਸ਼ਮਣ।
ਬਿਲਕੁਲ ਵੀਰ ਜੀਓ।
ਵਧੀਆ ਢੰਗ ਨਾਲ ਪੇਸ਼ ਕੀਤੇ ਵਿਚਾਰ। ਧੰਨਵਾਦ ਜੀਓ।
ਧੰਨਵਾਦ ਵੀਰ ਜੀਓ।
Bahut wadhia vichaar
ਧੰਨਵਾਦ ਵੀਰ ਜੀਓ,
Bahut wadhia
ਧੰਨਵਾਦ ਵੀਰ ਜੀਓ।
Verry good thoughts
ਧੰਨਵਾਦ ਵੀਰ ਜੀਓ।
ਬਿਲਕੁਲ ਸੱਚ ਹੈ ਜੀ।। ਇਹ ਕਹਾਣੀਆਂ ਪੂਜਾਰੀਆਂ ਦੀ ਦੇਣ ਹੈ।।
ਧੰਨਵਾਦ ਵੀਰ ਜੀਓ।
ਬਹੁਤ ਵਧੀਆ ਭਾਈ ਸਾਹਿਬ ਧੰਨਵਾਦ
ਜੀ ਆਇਆਂ ਨੂੰ ਵੀਰ ਜੀਓ।
ਬਿਲਕੁਲ ਸਹੀ ਵਿਚਾਰ। ਗੁਰੂ ਜੀ ਨਾਲ ਜੁੜੀਆਂ ਕਹਾਣੀਆਂ ਬੇ ਸਿਰ ਪੈਰ ਹਨ।
ਧੰਨਵਾਦ ਵੀਰ ਜੀਓ।
ਬਹੁਤ ਵਧੀਆ ਸਿੰਘ ਸਾਹਬ ਜੀ
ਧੰਨਵਾਦ ਵੀਰ ਜੀਓ,
ਧੰਨਵਾਦ ਵੀਰ ਜੀਓ।
ਬੜੇ ਵਧੀਆ ਢੰਗ ਨਾਲ ਵਿਚਾਰ ਪੇਸ਼ ਕਰਦੇ ਹੋ ਤੁਸੀਂ ਵੱਡੇ ਵੀਰ ਜੀਓ
@@parladsingh6817 ਧੰਨਵਾਦ ਵੀਰ ਜੀਓ।
You have very nicely explained the weakness in our society.We should read Guru Grunth Sahib and act upon the advice given to us.
ਧੰਨਵਾਦ ਵੀਰ ਜੀਓ,
ਬਹੁਤ ਹੀ ਸ਼ਲਾਘਾਯੋਗ, ਨਿਰਾਲਾ ਢੰਗ
ਧੰਨਵਾਦ ਵੀਰ ਜੀਓ।
ਉੱਤਮ ਵਿਚਾਰ ਜੀ ਧੰਨਵਾਦ ਜੀ ❤
ਜੀ ਆਇਆਂ ਨੂੰ ਵੀਰ ਜੀਓ।
Mukty gal sache gurmat nalo jodo
ਬਿਲਕੁਲ ਵੀਰ ਜੀਓ।
Good bi ji
ਧੰਨਵਾਦ ਵੀਰ ਜੀਓ।
Aapji da eh Sufna wali series jaari rehni chaaheedi hai, bahut saare veham nikal jaan ge Sangat ji de
ਧੰਨਵਾਦ ਵੀਰ ਜੀਓ।
ਜਿੰਨੀਆਂ ਵੀ ਗੱਪ ਕਹਾਣੀਆਂ ਸਾਖੀਆਂ ਲਿਖੀਆਂ ਗਈਆਂ ਹਨ ਉਸ ਦਾ ਮਤਲਬ ਇੱਕੋ ਹੀ ਹੈ ਗੁਰੂਆਂ ਨੂੰ ਦੇਵਤੇ ਬਣਾ ਕੇ ਪੇਸ਼ ਕਰਨਾ ਵਿਰੋਧੀ ਵੱਲੋਂ
ਬਿਲਕੁਲ ਵੀਰ ਜੀਓ।
Malik chardikala vich rakhe ji
@@yaddsingh6400 ਧੰਨਵਾਦ ਵੀਰ ਜੀਓ।
ਗੁਰੂ ਰਾਜੇ ਹੋ ਸਕਦੇ ਹਨ, ਪਰ ਉਹਨਾਂ ਸਾਰਾ ਜੋਰ ਜਬਰ ਜੁਲਮ ਦੇ ਵਿਰੁਧ ਲੜਦਿਆਂ ਲਗਾਇਆਂ।
ਜੀ ਵੀਰ ਜੀਓ।
ਵਹਿਮਾਂ ਭਰਮਾਂ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
ਬਿਲਕੁਲ ਵੀਰ ਜੀਓ।
ਕਰਾਮਾਤ ਹੋਣ ਨੂੰ ਸ਼ਹਿ ਦੇਣਾ ਜਾ ਮੰਨਣਾ,ਕੁਦਰਤ ਤੇ ਸਚਾਈ ਦੇ ,ਘੋਰ ਵਿਰੁੱਧ ਹੈ।
ਪੁਜਾਰੀਆਂ ਦਾ ਪਰਦਾਫਾਸ਼ ਕੀਤਾ ਜਾ ਰਿਹਾ ਹੈ
ਬਹੁਤ ਬਹੁਤ ਧੰਨਵਾਦ ਜੀ
ਜੀ ਆਇਆਂ ਨੂੰ ਵੀਰ ਜੀਓ।
Sikh ki c ki bna ditte supna kmaal da programe a g sikha nu hun tan samj jaana chayda a g thanku baldev singh g❤❤❤
ਧੰਨਵਾਦ ਵੀਰ ਜੀਓ।
ਭਾਈ ਆਪ ਜੀ ਦੇ ਵਿਚਾਰ ਬਹੁਤ ਵਧੀਆ ਹਨ ਸੱਚ ਹੈ,, ਪਰ ਕਿਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ ਕੇ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ 10 ਪਾਤਸ਼ਾਹੀਆਂ ਜਾਂ ਗੁਰੂ ਸਾਹਿਬ ਦਾ ਜਿਕਰ ਹੈ,, ਕਿਉਂਕਿ ਅਕਸਰ ਕਿਹਾ ਜਾਂਦਾ ਹੈ ਗੁਰੂ ਮਾਨਿਓ ਗ੍ਰੰਥ,, ਕੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਸਤਿਗੁਰੂ ਕਬੀਰ ਜੀ ਅਤੇ ਹੋਰ ਮਹਾਨ ਮਹਾਂਪੁਰਸ਼ ਹਨ ਜਿਨ੍ਹਾਂ ਵਾਰੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ,, ਸੰਤ ਜਨਾ ਕੀ ਉੱਤਮ ਬਾਣੀ,, ਅਤੇ ਹੋਰ ਬਹੁਤ ਸ਼ਬਦ ਹਨ,, ਜਿੰਨਾ ਵਿੱਚ ਸੰਤਾ ਭਗਤਾਂ ਨੂੰ ਉੱਚ ਦਰਜਾ ਦਿੱਤਾ ਗਿਆ ਹੈ,, ਫਿਰ ਆਪ ਜੀ ਨੂੰ ਸੁਪਨੇ ਵਿੱਚ ਓਹ ਮਹਾਂਪੁਰਸ਼ ਸਹਿਬਾਨ ਜੀ ਆ ਕੇ ਸੁਵਾਲ ਜੁਵਾਬ ਨਹੀ ਕਰਦੇ,, ਕੀ ਸਮੁੱਚਾ ਜਗਤ ਓਹਨਾ ਮਹਾਂਪੁਰਸ਼ ਸਹਿਬਾਨਾਂ ਦੇ ਸਿੱਖ ਨਹੀ ਹੋ ਸਕਦੇ,, ਧੰਨਵਾਦ
ਵੀਰ ਜੀਓ ਉਨ੍ਹਾਂ ਪੰਦਰ੍ਹਾਂ ਮਹਾਪੁਰਸ਼ਾਂ ਦੇ ਜੀਵਨ ਬਾਰੇ ਇਤਨਾ ਭੰਬਲਭੂਸਾ ਨਹੀਂ ਹੈ ਜੀ। ਇਸ ਕਰਕੇ ਉਹ ਮਹਾਂਪੁਰਸ਼ ਸੁਪਨੇ ਵਿੱਚ ਨਹੀਂ ਆਉਂਦੇ ਹਨ ਜੀ।
ਹਰ ਗੁਰਦੁਆਰੇ ਵਿੱਚ ਮੜ੍ਹੀ ਹੋਣ ਦਾ ਕਾਰਨ ਹੈ ਕਿ ਇਹ ਪਹਿਲਾਂ ਪਹਿਲ , ਮੜੀਆਂ ਹੀ ਬਣਾਈਆਂ ਗਈਆਂ ਸਨ ਤੇ ਛਾਪਾਖਾਨਾ ਆਉਣ ਬਾਅਦ, ਹਰ ਜਗ੍ਹਾ ਗ੍ਰੰਥ ਰੱਖ ਦਿੱਤੇ ਗਏ।ਇਹ ਸਭ ਚਲਾਕੀ ਅੰਗਰੇਜ਼ਾਂ ਦੀ ਸ਼ੁਰੂ ਕਰਾਈ ਹੋਈ ਹੈ
ਅੱਜ ਤੁਸੀ ਦੋਗਲੀ ਗੱਲ ਕੀਤੀ ਹੈ ਕਿ ਕੋਈ ਕਰਾਮਾਤ ਹੁੰਦੀ ਜਰੂਰ ਹੈ ਲੇਕਿਨ ਸਿੱਖ ਦਿਖਾਉਂਦਾ ਨਹੀਂ। ਇਹ ਤੁਸੀ ਬਹੁਤ ਵੱਡਾ ਨੁਕਸਾਨ ਕੀਤਾ ਹੈ,ਖੁਦ ਦਾ ਸੁਣਨ ਵਾਲਿਆਂ ਦਾ ਕਿ ਕਰਾਮਾਤਾਂ ਹੁੰਦੀਆਂ ਹਨ।
ਫਿਰ ਸਭ ਧਰਮਾਂ ਦੀਆਂ, ਸਾਧਾਂ ਦੀਆਂ,ਮੁਸਲਮਾਨ ਫਕੀਰਾਂ ਦੀਆਂ ਕਰਾਮਾਤਾਂ ਬਿਲਕੁਲ ਸਹੀ ਹਨ।
ਸ੍ਰੀਮਾਨ ਜੀ ਅਗਰ ਤੁਸੀਂ ਕੋਈ ਕਰਾਮਾਤ ਕੀਤੀ ਜਾਂ ਦੇਖੀ ਹੋਵੇ ਤਾਂ ਦੱਸੋ।
@@paramjitsingh496 ਵੀਰ ਜੀਓ ਤੁਹਾਡੇ ਸਮਝਣ ਵਿੱਚ ਫਰਕ ਹੈ ਮੈਂ ਗੁਰੂ ਨਾਨਕ ਦੇ ਮਾਰਗ ਦੀ ਗੱਲ ਕਰ ਰਿਹਾ ਹਾਂ ਜੀ। ਗੁਰੂ ਨਾਨਕ ਪਾਤਸ਼ਾਹ ਜੀ ਦਾ ਮਾਰਗ ਕਰਾਮਾਤਾਂ ਦੇ ਚਕਰ ਵਿੱਚ ਨਹੀਂ ਪੈਂਦਾ। ਜੇ ਸੰਸਾਰ ਦੇ ਦੂਜੇ ਧਰਮਾਂ ਨੂੰ ਮੰਨਣ ਵਾਲੇ ਅਜਿਹਾ ਮੰਨਦੇ ਹਨ ਤਾਂ ਮੈਨੂੰ ਉਨ੍ਹਾਂ ਨੂੰ ਕੁਝ ਨਹੀਂ ਕਹਿਣਾ। ਇਸ ਲਈ ਮੈਂ ਕਿਹਾ ਹੈ ਕਿ ਜੇ ਕਰਾਮਾਤ ਹੁੰਦੀ ਹੈ ਤਾਂ ਵੀ ਗੁਰੂ ਨਾਨਕ ਦੇ ਘਰ ਵਿੱਚ ਉਹ ਪਰਵਾਨ ਨਹੀਂ ਹੈ ਜਾਂ ਇਹ ਕਹਿ ਲਵੋ ਕਿ ਅਸੀਂ ਉਸ ਨੂੰ ਨਹੀਂ ਮੰਨਦੇ ਜਾਂ ਮੈਂ ਉਸ ਨੂੰ ਨਹੀਂ ਮੰਨਦਾ।
ਸਿੱਖ ਗੁਰੂ ਰਾਜੇ ਸਨ,ਤੇ ਰਾਜਿਆਂ ਵਾਲੇ ਹੀ ਰੌਲੇ ਸਨ।ਮਸਲਾ ਰਾਜ ਵਿਸਤਾਰ ਤੇ ਵਿਰਾਸਤ ਦਾ ਹੀ ਸੀ ਸਾਰਾ,ਰਣਜੀਤ ਸਿੰਘ ਵਾਂਗ ਹੀ
Khalsa ji ! ਜੇ ਗੁਰੂ ਕੋਲ ਕਰਾਮਾਤ ਨਹੀ ਹੈ ਜੀ ਫਿਰ ਗੁਰੂ ਨੂੜ ਮੰਨਣਾ ਕਾਹਦੇ ਵਾਸਤੇ ਹੈ ਜੀ ਫਿਰ ਐਸ ਕਰੀ ਜਾੳ ਜੀ ਅੱਗਲਾ ਕਿਸਨਾ ਡਿਠਾ ਜੇ ਖਾਉ ਪੀਓ ਐਸ ਕਰੋ ਜੀ ਗੁਰੂ ਦੀ ਮਿੱਤ ਕਮਾਉਣ ਦੀ ਕੀ ਲੋੜ ਜੇ ਇਹ ਵੀ ਬਲਦੇਵ ਸਿੰਘ ਵੀ ਗੁਰੂ ਨੂੜ ਆਮ ਕਾਮਰੇਡ ਵਾਂਗ ਦੱਸਦਾ ਜੀ but my dear brother ਕਾਫੀ ਗੱਲ ਵਧੀਆ ਹੈ ਪਰ ਗੁਰੂ ਕਰਾਮਾਤ ਵੀ ਦਿੰਖਾ ਸਕਦਾ ਜੇ ਪਰ ਕਈ ਮਾਹਾਪੁਰਖਾ ਨੇ ਕਈ ਕਰਾਮਾਤਾਂ ਸਾਡੇ ਸਾਹਮਣੇੇ ਵਰਤਾਈਆ ਜੀ
@@baljitsingh8757 ਵੀਰ ਜੀਓ ਗੁਰੂ, ਗੁਰ ਗਿਆਨ ਹੈ ਜੀ। ਵੀਰ ਜੀਓ ਜੇ ਤੁਸੀਂ ਇਸ ਲਈ ਕਿਸੇ ਦਾ ਸਤਿਕਾਰ ਕਰਨਾ ਹੈ ਕਿ ਉਸ ਕੋਲ ਕਰਮਾਤ ਹੈ ਤਾਂ ਤੁਸੀਂ ਸਤਿਕਾਰ ਨਹੀਂ ਕਰ ਰਹੇ ਸਗੋਂ ਡਰ ਰਹੇ ਹੋ ਜੀ।
ਵੀਰ ਜੀਓ ਜਿਸ ਬੰਦੇ ਨੇ ਇਹ ਗੱਲ ਨਹੀਂ ਸਮਝੀ, "ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।। ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।। " ਸਮਝੋ ਉਸ ਨੇ ਗੁਰੂ ਨਾਨਕ ਦੇ ਮਤ ਨੂੰ ਸਮਝਿਆ ਹੀ ਨਹੀਂ ਹੈ।
ਵੀਰ ਜੀਓ ਗੁਰੂ ਕਰਾਮਾਤਾਂ ਦਿਖਾਉਣ ਲਈ ਨਹੀਂ ਹੁੰਦੇ ਸਗੋਂ ਜੀਵਨ ਜਾਂਚ ਸਿਖਾਉਂਣ ਲਈ ਹੁੰਦੇ ਹਨ।
ਸਾਫ ਕਹੋ ਕਰਾਮਾਤ ਨਹੀਂ ਹੁੰਦੀ ?
ਬਿਲਕੁਲ ਸਹੀ।
Try to understand mythology also sir. Myth has multiple meanings and has symbolic meaning
@@Narinder-k4k ਵੀਰ ਜੀਓ ਜਿਨ੍ਹਾਂ ਗੱਲਾਂ ਤੋਂ ਸਤਿਗੁਰਾਂ ਸਾਨੂੰ ਵਰਜਿਆ ਹੈ ਉਨ੍ਹਾਂ ਗੱਲਾਂ ਦਾ ਸਾਡੇ ਲਈ ਕੋਈ ਅਰਥ ਨਹੀਂ ਹੈ।
ਭਾਈ ਜੀ ਅੰਮ੍ਰਿਤ ਬਾਰੇ ਤੁਹਾਡੀ ਕੀ ਪ੍ਰਤੀਕ੍ਰਿਆ ਹੈ ,ਪਾਣੀ ਚ ਪਤਾਸੇ ਹੀ ਪਏ ਹੁੰਦੇ ,ਫਿਰ ਓਹ ਗਿੱਦੜਾਂ ਤੋਂ ਸ਼ੇਰ ਕਿੱਦਾ ਬਣਾ ਦਿੰਦਾ,ਇਹ ਦੱਸੋ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਣ ਛਕਾਉਣ ਬਾਰੇ ਕੁਝ ਨਹੀਂ ਕਿਹਾ,ਤੇ ਗੁਰੂਦਵਾਰਾ ਰੀਠਾ ਮੀਠਾ ਬਾਰੇ ਦੱਸੋ,ਰੀਠੇ ਮਿੱਠੇ ਦੀ ਕੋਈ ਕਿਸਮ ਵੀ ਹੁੰਦੀ ਹੈ? ਗੰਗ ਸਾਗਰ ਇਕ ਬਰਤਨ ਹੈ ਹੁਣ ਵੀ ਮੌਜੂਦ ਹੈ, ਇਕ ਗੱਲ ਦੱਸਣੀ ,ਤੁਹਾਡੀ ਸੁਰਤ ਸੰਭਾਲਣ ਤੋਂ ਪਹਿਲਾ ਸਿੱਖੀ ਵਿਚ ਸਾਰੇ ਜੱਬਲ ਮੂਰਖ ਹੀ ਪੈਦਾ ਹੋਏ ,ਜਿਹਨਾਂ ਨੂੰ ਇਹ ਗੱਲਾਂ ਪਤਾ ਹੀ ਨਹੀਂ ਲੱਗਾ,ਸਿਰਫ ਤੁਹਾਨੂੰ ਹੀ ਏਨਾ ਗਿਆਨ ਕਿਵੇਂ ਪ੍ਰਾਪਤ ਹੋ ਗਿਆ ,ਕੁਝ ਗੱਲਾਂ ਤੁਹਾਡੀਆਂ ਜਰੂਰ ਵਿਚਾਰਨ ਵਾਲੀਆਂ ਹੋ ਸਕਦੀਆਂ ਪਰ ਤੁਸੀ ਤਾਂ ਗੁਰੂ ਨੂੰ ਹੀ ਅਸਮਰੱਥ ਦਸਣ ਲੱਗ ਗਏ ਹੋ ਬਾਣੀ ਵਿਚ ਦਰਜ਼ ਹੈ ਗੁਰੂ ਪਰਮੇਸ਼ਰ ਦਾ ਹੀ ਰੂਪ ਹੈ ,ਫਿਰ ਗੁਰੂ ਵਿਚ ਏਨੀ ਸਮਰੱਥਾ ਨਹੀਂ ਕਿ ਉਹ ਕੁਝ ਬਚਨ ਕਰੇ ਤੇ ਪਰਮਾਤਮਾ ਓਹਨੂੰ ਨਕਾਰੇ
ਵੀਰ ਜੀਓ ਤੁਹਾਨੂੰ ਮੇਰੀਆਂ ਗੱਲਾਂ ਨਾਲ ਅਸਹਿਮਤ ਹੋਣ ਦਾ ਪੂਰਾ ਹੱਕ ਹੈ ਜੀ। ਤੁਹਾਨੂੰ ਜਿਵੇਂ ਚੰਗਾ ਲੱਗਦਾ ਹੈ ਉਵੇਂ ਹੀ ਕਰੋ ਜੀ।
ਪਰ
ਇਹ ਕਹਿਣਾ ਕਿ ਜੋ ਹੁਣ ਤੱਕ ਨਹੀਂ ਵੀਚਾਰਿਆ ਗਿਆ ਉਸ ਨੂੰ ਹੁਣ ਵੀਚਾਰਿਆ ਨਹੀਂ ਜਾ ਸਕਦਾ।
ਅਜਿਹਾ ਕਹਿਕੇ ਤੁਸੀਂ ਬਾਹਮਣਵਾਦ ਦਾ ਸਾਥ ਦੇ ਰਹੇ ਹੋ।
ਤੁਹਾਡੇ ਇਸ ਹਥਿਆਰ ਨਾਲ ਉਹ ਪੂਰੀ ਦੀ ਪੂਰੀ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਦਾ ਕਤਲ ਕਰ ਸਕਦੇ ਹਨ। ਜਿਵੇਂ ਕਿ ਉਹ ਕਹਿ ਸਕਦੇ ਹਨ ਕਿ ਕੀ ਗੁਰੂ ਨਾਨਕ ਪਾਤਸ਼ਾਹ ਜ਼ਿਆਦਾ ਸਿਆਣਾ ਸੀ:-
੧. ਆਦਿ ਕਾਲ ਤੋਂ ਲੋਕੀਂ ਜਨੇਉ ਪਾਉਂਦੇ ਆ ਰਹੇ ਸਨ।
੨. ਸਦੀਆਂ ਤੋਂ ਲੋਕੀਂ ਸੂਰਜ ਨੂੰ ਪਾਣੀ ਦਿੰਦੇ ਆ ਰਹੇ ਸਨ।
੩. ਸਦੀਆਂ ਤੋਂ ਲੋਕੀਂ ਪਿਤਰਾਂ ਨੂੰ ਸਰਾਧ ਖੁਆਉਂਦੇ ਆ ਰਹੇ ਸਨ।
੪. ਸਦੀਆਂ ਤੋਂ ਲੋਕੀਂ ਤੀਰਥ ਯਾਤਰਾ ਅਤੇ ਤੀਰਥ ਇਸ਼ਨਾਨ ਕਰਦੇ ਆ ਰਹੇ ਸਨ ਆਦਿ।
ਉਹ ਕਹਿ ਸਕਦੇ ਹਨ ਕੀ ਹੁਣ ਤੱਕ ਦੇ ਮਹਾਨ ਪੁਰਸ਼ ਮੂਰਖ ਹੀ ਸਨ?
@@sachdikhojwithbaldevsinghm8464ਤੁਸੀ ਜਵਾਬ ਦੇਣ ਦੀ ਬਜਾਏ ਸ਼ਬਦਾ ਦੇ ਫੇਰ ਵਿਚ ਮੁੱਦੇ ਨੂੰ ਉਲਝਾ ਰਹੇ ਹੋ,ਤੁਸੀ ਤਾਂ ਸਿੱਧੇ ਸਤਿਗੁਰੂ ਦੀ ਸਮਰੱਥਾ ਤੇ ਸ਼ੱਕ ਦੀ ਸੂਈ ਰੱਖ ਦਿੱਤੀ ਹੈ,ਮੇਰਾ ਸਵਾਲ ਇਹ ਹੈ ਕਿ ਤੁਹਾਨੂੰ ਏਨਾ ਬ੍ਰਹਮਗਿਆਨ ਹੋ ਗਿਆ ,ਤੁਹਾਡੇ ਤੋਂ ਪਹਿਲਾ ਕਿਸੇ ਨੂੰ ਇਹ ਗੱਲ ,ਜਿਹੜੀਆਂ ਤੁਸੀ ਸ਼ੱਕ ਦੇ ਘੇਰੇ ਚ ਖੜੀਆਂ ਕਰ ਦਿੱਤੀਆਂ ਬਾਰੇ ਕਿਸੇ ਨੂੰ ਪਤਾ ਕਿਉਂ ਨਹੀਂ ਲੱਗਿਆ,ਕੋਈ ਤੁਹਾਡੇ ਜਿਨਾ ਵਿਦਵਾਨ ਪੁਰਖ ਪੈਦਾ ਕਿਉਂ ਨਹੀਂ ਹੋਇਆ,ਮੇਰੇ ਸਵਾਲ ਦਾ ਜਵਾਬ ਤੁਸੀ ਨਹੀਂ ਦਿੱਤਾ ਰੀਠੇ ਮਿੱਠੇ ਕਿਵੇਂ ਹੋ ਗਏ ,ਇਹ ਕਥਾ ਅਗਰ ਪੁਜਾਰੀਆਂ ਨੇ ਬਣਾਈ ਹੈ ਤੇ ਗੁਰੂ ਸਾਹਿਬ ਨਾਲ ਜੋੜ ਦਿੱਤੀ ਤਾਂ ਰੀਠੇ ਮਿੱਠੇ ਕਿਵੇਂ ਹੋ ਗਏ ,ਤੁਹਾਡੇ ਵਿੱਚ ਸਿਰਫ ਵਿਦਿਆ ਦਾ ਹੰਕਾਰ ਬੋਲ ਰਿਹਾ ਹੈ ਵਾਰ ਵਾਰ ਐਮ ਏ ਦੱਸੀ ਜਾਣਾ ਕੇ ਜੀਵੇ ਦੁਨੀਆ ਤੇ ਸਿਆਣੇ ਤੁਸੀ ਹੀ ਹੋ ਹੋਰ ਸਭ ਮੂਰਖ ਹਨ ,ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਬਾਣੀ ਚ ਯਕੀਨ ਰੱਖਦੇ ਹੋ ਤਾਂ ਭਗਤ ਨਾਮ ਦੇਵ ਜੀ ਸਮੇਂ ਮੰਦਰ ਦਾ ਮੂੰਹ ਕਿਵੇਂ ਘੁੰਮ ਗਿਆ,ਕਬੀਰ ਜੀ ਨੂੰ ਹਾਥੀ ਅੱਗੇ ਬੰਨ ਕੇ ਸੁੱਟ ਦਿੱਤਾ ਪਰ ਹਾਥੀ ਸ਼ਾਂਤ ਹੋ ਗਿਆ,ਯਾਂ ਤਾਂ ਮੇਰੀਆਂ ਗੱਲੜਾ ਜਵਾਬ ਹੈ ਯਾਂ ਆਪਣੀ ਟਿੰਡ ਫੋੜੀ ਸਮੇਟ ਲਵੋ ,ਕੂੜ ਪ੍ਰਚਾਰ ਨਾ ਕਰੋ
"ਖ਼ਾਲਸੇ ਦੇ ਜਨਮ" ਦੇ ਆਲੇ ਦੁਆਲੇ ਦੀ ਸਾਰੀ ਘਟਨਾ ਨੂੰ ਡੂੰਘੀ ਸਮਝ ਅਤੇ ਡੂੰਘਾਈ ਨਾਲ ਬਹਿਸ ਦੀ ਲੋੜ ਹੈ, ਅਤੇ ਇਹ ਮੁੱਖ ਕਾਰਨ ਹੈ ਕਿ ਮੈਂ ਕਈ ਸਾਲਾਂ ਤੋਂ ਇਹ ਸਵਾਲ ਪੁੱਛ ਰਿਹਾ ਹਾਂ। ਜਦੋਂ ਇਹ ਯਾਦਗਾਰੀ ਸਮਾਗਮ ਹੋ ਰਿਹਾ ਸੀ ਤਾਂ ਭਾਈ ਨੰਦ ਲਾਲ ਜੀ ਕਿੱਥੇ ਸਨ? ਬਹੁਤ ਸਾਰੇ ਅਣ-ਉੱਤਰ ਸਵਾਲ ਹਨ ਜਿਵੇਂ ਕਿ. 1 ਭੀੜ ਦਾ ਆਕਾਰ ਕੀ ਸੀ? ਕੋਈ ਪਰਚਾਰਕ 10k ਕਹਿੰਦਾ ਹੈ, ਕੋਈ 100k। ਚਲੋ ਦਲੀਲ ਖਾਤਰ 100k ਲੈਂਦੇ ਹਾਂ। 100k ਲੋਕਾਂ ਨੂੰ ਰੱਖਣ ਲਈ ਤੁਹਾਨੂੰ ਕਿੰਨੀ ਜਗ੍ਹਾ ਦੀ ਲੋੜ ਹੈ। ਇਹ ਨਿਰਭਰ ਕਰਦਾ ਹੈ ਕਿ ਕਿੰਨਾ ਖੁੱਲਾ ਖੇਤਰ ਉਪਲਬਧ ਸੀ, ਇਸ ਲਈ ਮੈਂ ਇਸ ਨੂੰ ਗੌਗਲ ਕੀਤਾ ਅਤੇ ਲਗਭਗ ਅੱਧਾ ਮੀਲ ਤੱਕ ਭੀੜ ਫੈਲ ਜਾਵੇਗੀ, ਅਤੇ ਪਿਛਲੇ ਪਾਸੇ ਬੈਠੇ ਲੋਕਾਂ ਨੇ ਗੁਰੂ ਜੀ ਦੀ ਪੁਕਾਰ ਕਿਵੇਂ ਸੁਣੀ? ਵਿਹਾਰਕਤਾ ਅਤੇ ਤਰਕ ਦੀ ਲੋੜ ਹੈ, ਜੋ ਕਿ ਗਾਇਬ ਹੈ।
ਜਿੰਨਾ ਦੀ ਖੁਦ ਦੀ death ਹੋ ਗਈ,ਉਹ ਖੁਦ ਕਿਵੇਂ ਕਿਸੇ ਨੂੰ ਬਚਾ ਸਕਦੇ ਹਨ????
ਹਰਿ ਕਿਸ਼ਨ ਜੀ ਇੱਕ ਰਿਆਸਤੀ ਰਾਜੇ ਸਨ। ਔਰੰਗਜ਼ੇਬ ਨੇ ਹਰਿ ਰਾਇ ਜੀ ਵਾਲੀ ਹੀ ਜਮਾਨਤ ਮੰਗੀ ਸੀ ਤੇ ਗੱਲਬਾਤ ਵੀ ਰਾਜਪੂਤ ਰਾਜਾ ਮਿਰਜ਼ਾ ਜੈ ਸਿੰਘ ਨੇ ਕਰਵਾਈ ਸੀ।
ਅਗਲੇ ਮੁਗ਼ਲਾਂ ਵਾਂਗ ਯਰਗਮਾਲ਼ ਬੱਚਾ ਮੰਗਦੇ ਸਨ ਕੋਈ ਜਿਵੇਂ ਹਰਿ ਰਾਇ ਜੀ ਨੇ ਰਾਮ ਰਾਇ ਦਿੱਤਾ ਸੀ। ਰਾਮ ਰਾਇ ਵਿਚਾਰੇ ਨੂੰ ਬਲਕਿ ਗਲਤ ਸਾਬਿਤ ਕਰ ਰੱਖਿਆ ਹੈ ਜਦਕਿ ਉਸਦਾ ਕੋਈ ਕਸੂਰ ਨਹੀਂ ਸੀ ਤੇ ਹਰ ਕਿਸ਼ਨ ਦੀ ਜਗਾ ਉਸਨੂੰ ਰਾਜਾ ਹੋਣਾ ਚਾਹੀਦਾ ਸੀ
ਔਰੰਗਜ਼ੇਬ ਨਾਲ ਮੁਲਾਕਾਤ ਤੋਂ ਇੰਨਕਾਰ ਕਰਨਾ ਬਹੁਤ ਵੱਡਾ ਝੂਠ ਤੇ ਕੁਫ਼ਰ ਹੈ।
ਏਨੀ ਹਿੰਮਤ ਨਹੀਂ ਕਿਸੇ ਦੀ ਕਿ ਰਾਜੇ ਨੂੰ ਮਿਲਣ ਤੋਂ ਇੰਨਕਾਰ ਕਰ ਸਕੇ।
ਆਪਣੇ ਬਾਪ ਨੂੰ ਬਾਪ ਮੰਨਦਾ, ਕ ਆਪਣੀ ਮਾਂ ਨੂੰ ਵੀ ਕਹਿੰਦਾ ਰਹਿੰਦਾ ਕ ਮਾਂ ਤੂੰ ਝੂਠ ਬੋਲਦੀ ਹੈ,
@@paramjitsingh496 ਵੀਰ ਜੀਓ ਤੁਸੀਂ ਪੂਰੀ ਕਹਾਣੀ ਨੂੰ ਸਪੱਸ਼ਟ ਕਰੋ ਜੀ ਤਾਂ ਕਿ ਸਾਰੀਆਂ ਸੰਗਤਾਂ ਨੂੰ ਲਾਹਾ ਹੋ ਸਕੇ ਜੀ।
ਮੈ ਨਹੀ ਮਿਲਣਾ ਹਉਮੈ ਬਣ ਜਾਵੇਗੀ ਸਭਨਾ ਦਾ ਭਲਾ ਨਹੀ ਮਨਾਇਆ ਜਾਵੇਗਾ ਬਾਣੀ ਅਨੁਸਾਰ ਕਹਾਣੀ ਹੈ ਸਚੁ ਨਹੀ ਜਾਪਦਾ।
Holi Holi Sara sikh ithas hi jhoota sabat kar dena is bande ne bhai gurdas , bhai nana Lal , sikh ithas noo eh jhhoth sabat kar chuka hai
ਵੀਰ ਜੀਓ ਤੁਹਾਡੇ ਕੋਲ ਕਿਸੇ ਸਵਾਲ ਦਾ ਜਵਾਬ ਹੈ ਤਾਂ ਦੇਣਾ ਕਰਨਾ ਜੀ। ਤੁਹਾਨੂੰ ਕੌਣ ਰੋਕਦਾ ਹੈ। ਤੁਸੀਂ ਭਾਵੇ ਭਾਈ ਗੁਰਦਾਸ ਨੂੰ ਆਪਣਾ ਗੁਰੂ ਮੰਨੋਂ, ਭਾਵੇਂ ਨੰਦ ਲਾਲ ਨੂੰ ਅਤੇ ਭਾਵੇਂ ਰਾਮ ਰਹੀਮ ਨੂੰ। ਤੁਸੀਂ ਸਿੱਖੀ ਦੇ ਇੰਨੇ ਮੁਦੇਈ ਹੋ ਤਾਂ ਘੱਟੋ ਘੱਟ ਗੁਰਮੁਖੀ ਲਿੱਪੀ ਤਾਂ ਸਿੱਖ ਲਵੋ ਤਾਂ ਕਿ ਤੁਹਾਡੇ ਇਨ੍ਹਾਂ ਵੀਚਾਰਾਂ ਤੋਂ ਆਮ ਸਿੱਖ ਸੰਗਤ ਵੀ ਲਾਹਾ ਲੈ ਸਕੇ।
Baldev thinks Bhatt Bani is contradictory to Gurbani, so don't be surprised he critiques Bhai Gurdas and Bhai Nand Lal.
@@sachdikhojwithbaldevsinghm8464
Baldev Ji. If you only accept SGGS and no other texts, how do you know if Guru Gobind Singh Sahib even existed? And how do you know they gave the title of Singh to Males and Kaur to Females? Please give a legitimate answer to those questions first.