Bhai Trilochan Singh - Rehraas Sahib - Japji Sahib Rehraas Sahib

แชร์
ฝัง
  • เผยแพร่เมื่อ 21 พ.ค. 2011
  • Track: Rehraas Sahib
    Title: Japji Sahib Rehraas Sahib
    Singer/Ragi: Bhai Trilochan Singh
    Lyricist: Traditional
    Music/Audio on T-Series
    FOR LATEST UPDATES:
    ----------------------------------------
    SUBSCRIBE us here: bit.ly/SSFUVX
    LIKE us here : on. TyJdPC
    "If you like the Video, Don't forget to Share and leave your comments"
    Visit Our Channel For More Videos: / tseriesshabad . .
    FOR LATEST UPDATES:
    ----------------------------------------
    SUBSCRIBE US Here: bit.ly/SSFUVX
    LIKE US Here: on. TyJdPC
    "If you like the Video, Don't forget to Share and leave your comments"
    Visit Our Channel For More Videos: / tseriesshabad
  • เพลง

ความคิดเห็น • 2.2K

  • @KuldeepSingh-zz1uj
    @KuldeepSingh-zz1uj 3 ปีที่แล้ว +15

    ਜਦੋ ਵੀ ਮੈ ਭਾਈ ਸਾਬ ਜੀ ਦੀ ਰਸੀਲੀ ਰਸਨਾ ਤੋਂ ਜਪੁਜੀ ਸਾਹਿਬ ਤੇ ਰਹਿਰਾਸ ਸਾਹਿਬ ਜੀ ਦਾ ਪਾਠ ਸੁਣਦਾ ਹਾਂ ਤਾ ਮੈਨੂੰ ਆਪਣਾ ਪਿੰਡ, ਢਲਦੀਆਂ ਸ਼ਾਮਾਂ ਤੇ ਗੁਰੂ ਘਰ ਦੇ ਸਪੀਕਰ ਤੋਂ ਚਲਦਾ ਬਾਣੀ ਦਾ ਝਰਨਾ ਯਾਦ ਆ ਜਾਂਦਾ ਹੈ ਤੇ ਮਲੋ ਮਲੀ ਨੇਤਰ ਭਰ ਆਉਂਦੇ ਹਨ, ਵਾਹਿਗੁਰੂ ਕਰੇ ਇਕ ਦਿਨ ਏਦਾਂ ਹੀ ਪਾਠ ਸੁਣਦਿਆਂ ਜਹਾਨੋ ਕੂਚ ਕਰਕੇ ਗੁਰੂ ਦੀ ਗੋਦ ਚ ਚਲਿਆ ਜਾਵਾ 🙏

  • @Morinda_wale
    @Morinda_wale ปีที่แล้ว +74

    🙏🏻💕🌹 ਬਹੁਤ ਹੀ ਮਿੱਠੀ ਤੇ ਪਿਆਰੀ ਅਵਾਜ਼ ਹੈ ਭਾਈ ਤਰਲੋਚਨ ਸਿੰਘ ਜੀ ਦੀ ਮੈ ਪਿਛਲੇ 40/42 ਸਾਲ ਤੋਂ ਸੁਣਦਾ ਆ ਰਿਹਾ ਹਾਂ 💕🙏🏻❤️

  • @navdeeptopic6440
    @navdeeptopic6440 6 วันที่ผ่านมา

    ਭਾਈ ਸਾਹਿਬ ਜੀ ਦੀ ਆਵਾਜ਼ ਵਿੱਚ ਬਾਣੀ ਸ੍ਰਵਣ ਕਰਨ ਦਾ ਇੱਕ ਅਲੌਕਿਕ ਆਨੰਦ ਆਉਂਦਾ ਹੈ। ਵਾਹਿਗੁਰੂ ਜੀ।

  • @sukhmandersingh6551
    @sukhmandersingh6551 10 วันที่ผ่านมา

    ਮੇਰੇ ਨਾਨਕੀ ਇਹ ਪਾਠ ਰੋਜ ਲਾਇਆ ਜਾਦਾ ਅੱਜ ਵੀ ਅਵਾਜ ਕੰਨਾ ਵਿਚ ਗੂਜਦੀ ਆ ਵਾਹਿਗੁਰੂ ਕਿਨਾ ਚੰਗਾ ਲੱਗਦਾ ਸੀ

  • @jeetdhaliwal9092
    @jeetdhaliwal9092 10 หลายเดือนก่อน +118

    ਮੈਂ ਇਸ ਅਵਾਜ਼ ਨੂੰ ਕਦੀ ਵੀ ਨਹੀਂ ਭੁੱਲ ਸਕਦਾ। ਮੇਰੀ ਰੂਹ ਦੀ ਖੁਰਾਕ ਹੈ ਇਹ ਅਵਾਜ਼।ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਸਭ ਨੂੰ।

    • @manjeetsingh1218
      @manjeetsingh1218 6 หลายเดือนก่อน +4

      Y Ji sade 1990 modal TATA LP Gaddi hundi c ohde bich Mere baap kole reel hundi c eh paath di oh sunde hunde c truck bich hun main v abde ghode ch sunda Mera bapu ji ta sadd ke chla gaya 😢😢😢

  • @bixysingh0073
    @bixysingh0073 5 หลายเดือนก่อน +17

    ਜਦੋ ਵੀ ਮੈਂ ਇਸ ਗੁਰਬਾਣੀ ਨੂੰ ਸੁੱਣਦਾ ਮੇਰੇ ਨਾਨਕੇ ਯਾਦ ਆਉਂਦੇ ਨੇ ਕੱਚੇ ਪਹਿਆ ਦੀ ਮਿੱਟੀ ਦੀ ਖੁਸ਼ਬੂ ਬੁੱਡਾਦਲ ਦੇ ਘੋੜੀਆਂ ਦੀ ਤੋਰ ਪਿੰਡ ਦੇ ਮਾਮੇ ਨਾਨੇ ਨਾਨੀਆਂ ਗੁਰੂ ਘਰ ਨੂੰ ਜਾਂਦੀਆਂ ਹੱਥ ਵਿੱਚ ਥਾਲ਼ ਤੇ ਉੱਤੇ ਪੋਣਾ ਗੁਰੂ ਚ ਚਲਦੀਆਂ ਅਗਰਬੱਤੀਆ ਦੀ ਖੁਸ਼ਬੂ ਬਸ ਬਹੁਤ ਆਨੰਦ ਆਉਂਦਾ ਵਾਹਿਗੁਰੂ ਜੀ

    • @arvindersingh3145
      @arvindersingh3145 21 วันที่ผ่านมา

      ਮੈਨੂੰ ਵੀ ਇੱਦਾਂ ਹੀ ਮਹਿਸੂਸ ਹੁੰਦਾ ਹੈ

  • @jellygogna
    @jellygogna ปีที่แล้ว +78

    ਇਹ ਆਵਾਜ਼ ਮੈਂ ਦਾਦਾ ਜੀ ਕੋਲ ਬੈਠ ਕੇ ਸੁਣਦਾ ਸੀ ਹੁਣ ਇਸਨੂੰ ਸੁਣਕੇ ਹੋਰ ਜਿਆਦਾ ਆਨੰਦ ਮਿਲਦਾ ਹੈ
    ਵਾਹਿਗੁਰੂ ਵਾਹਿਗੁਰੂ

  • @user-qp7if8cf4m
    @user-qp7if8cf4m 21 วันที่ผ่านมา

    ਜਦੋਂ ਅਸੀਂ ਛੋਟੇ ਸੀ ਅਪਣੀ ਭੂਆ ਦੇ ਪਿੰਡ ਇਹ ਬਾਬਾਜੀ ਦੀ ਅਵਾਜ਼ ਸੁਣੀ ਦੀ ਸੀ

  • @satwindersinghpannu9190
    @satwindersinghpannu9190 9 หลายเดือนก่อน +71

    ਵਾਹਿਗੁਰੂ ਜੀ 🙏🌹🌹🌹
    ਕਿੰਨਾ ਚੰਗਾ ਲਗਦਾ ਸੀ ਜਦੋਂ ਸ਼ਾਮ ਨੂੰ ਰੇਡੀਓ ਤੇ ਇਹ ਅਵਾਜ਼ ਸੁਣਦੇ ਸੀ, ਅਜ ਵੀ ਸੁਣਕੇ ਉਸੇ ਸਮੇਂ ਚ ਚਲੇ ਜਾਈਦਾ। ਬੀਬੀ, ਬਾਪੂ ਜੀ ਹੁਣਾਂ ਦੀ ਯਾਦ ਆ ਜਾਂਦੀ ਹੈ, ਉਹ ਪੁਰਾਣਾ ਘਰ ਤੇ ਸਾਰਾ ਪਰਿਵਾਰ।

    • @Kids-storis_un8ev
      @Kids-storis_un8ev 7 หลายเดือนก่อน +1

      6:06 🙏🙏🙏🙏

    • @Tubebalgi81
      @Tubebalgi81 4 หลายเดือนก่อน

      Tusi rona liya ditta akha ch😭😭😭😭

  • @singhji8818
    @singhji8818 5 ปีที่แล้ว +36

    ਇਹ ਆਵਾਜ ਬਚਪਨ ਦੀ ਮਿੱਠੀ ਯਾਦ ਦਵਾਉਦੀ ਹੈ ਕੰਨਾ ਨੂੰ ਤੇ ਦਿਲ ਨੂੰ ਸਕੂਨ ਮਿਲਦਾ ਇਹ ਆਵਾਜ ਸੁਣ ਕੇ

    • @jaswantjaswant7356
      @jaswantjaswant7356 4 ปีที่แล้ว

      Sahi gall he waheguru ji

    • @baljindersangha7890
      @baljindersangha7890 2 ปีที่แล้ว

      ਵਾਹਿਗੁਰੂ ਜੀ ਮੇਹਰ ਕਰਨ ਸਭ ਉੱਪਰ 🥰😍
      ਬਾਈ ਮੇਰੇ ਕੋਲ ਟੇਪਰਿਕਾਰਡਰ ਦੀ ਕੈਸਟ ਹਜੇ ਵੀ ਪਈ ਹੋਈ ਆ ਘੱਟੋ ਤੋਂ ਘੱਟ 45 ਸਾਲ ਤੋਂ ਵੱਧ ਸਮਾਂ ਹੋ ਗਿਆ ਮੇਰੇ ਕੋਲ ਪਈ ਨੂੰ 🥰😍 ਬਹੁਤ ਹੀ ਮਿੱਠੀ ਤੇ ਸੁਰੀਲੀ ਆਵਾਜ਼ ਹੈ, ( ਭਾਈ ਤ੍ਰਿਲੋਚਨ ਸਿੰਘ ਜੀ ਦੀ ) 😍🥰

  • @mangat18
    @mangat18 ปีที่แล้ว +14

    ਹਾਂ ਜੀ ਮੈਨੂੰ ਵੀ ਬਹੁਤ ਖੁਸ਼ੀ ਹੋਈ ਜਦ ਮੈਂ ਸਤਵੀਂ ਕਲਾਸ ਵਿੱਚ ਸੀ ਜਦੋਂ ਸਾਡੇ ਪਿੰਡ ਰਾਮਪੁਰ ਇਸ ਬਾਬਾ ਜੀ ਦਾ ਪਾਠ ਸਪੀਕਰ ਵਿੱਚ ਉੱਚੇ ਦਰ ਵਾਲੇ ਗਿਆਨੀ ਲਾਉਂਦੇ ਸੀ ਅੱਜ ਮੈ 50 ਸਾਲ ਦੀ ਹੋ ਗਈ ਬਾਬਾ ਜੀ 35 ਸਾਲ ਬਾਅਦ ਮਸਾਂ ਹੀ ਇਹਨਾਂ ਦੀ ਆਵਾਜ਼ ਸੁਣੀ ਕਿਉਂਕਿ ਮੈਂ ਵੀ ਇਹਨਾਂ ਦੀ ਆਵਾਜ਼ ਵਾਗੂੰ ਹੀ ਪਾਠ ਕਰਦੀ ਹਾ ਬਹੁਤ ਹੀ ਆਨੰਦ ਆਉਂਦਾ ਬਾਬਾ ਜੀ ਦਿਲ ਤੋ ਪਿਆਰ 🙏🏻🙏🏻❤

  • @grownorthnahar8290
    @grownorthnahar8290 4 หลายเดือนก่อน +45

    ਮੈਂ ਵੀ ਅੱਜ 63 ਸਾਲ ਦਾ ਹਾਂ, ਇਹ ਅਵਾਜ ਬਚਪਨ ਵਿਚ ਗੁਰਦੁਆਰਾ ਸਾਹਿਬ ਤੋਂ ਰੋਜ ਸੁਣਦੇ ਸੀ, ਬਹੁਤ ਮਿੱਠੀ ਸੁਰੀਲੀ ਆਵਾਜ਼ ਹੈ ਭਾਈ ਸਾਹਿਬ ਜੀ ਦੀ।

    • @brownboy8054
      @brownboy8054 3 หลายเดือนก่อน

      Sehi gl a Mai v bachpan vich bhut sunya rehras sahib bhut vadia lgdi awaj

    • @MohinderJanda-my6bj
      @MohinderJanda-my6bj หลายเดือนก่อน

      Satnam shri waheguru ji

    • @MohinderJanda-my6bj
      @MohinderJanda-my6bj หลายเดือนก่อน +1

      Babaji da path 1968 lagatr sun rehr ha

    • @sukhwindersingh-fu4rq
      @sukhwindersingh-fu4rq 29 วันที่ผ่านมา

      🤲🤲🤲🤲🤲

    • @harkiratkaur1260
      @harkiratkaur1260 26 วันที่ผ่านมา +1

      😊😊😊😊😊😊😊😊😊😊😊😊😊😊😊😊😊😊😊😊😊😊😊

  • @Guri3737.
    @Guri3737. 2 ปีที่แล้ว +60

    ਅਾ ਬਾਬਾ ਜੀ ਦੇ ਗੁਰਬਾਣੀ ਪੜਦੀਆ ਦੇ ਬੋਲ ਬਚਪਨ ਤੋਂ ਹੀ ਮੇਰੀ ਰੂਹ ਵਿੱਚ ਵੱਸੇ ਹੋਏ ਅਾ🙏🙏🙏💝💝

  • @user-vb7fl9je1s
    @user-vb7fl9je1s 9 หลายเดือนก่อน +3

    ਅਸੀਂ ਛੋਟੇ ਛੋਟੇ ਹੁੰਦੇ ਪਿੰਡਾਂ ਵਿੱਚ ਕਰਫਿਊ ਲੱਗਦੇ ਹੁੰਦੇ ਤਾ ਸਾਡੇ ਪਿੰਡ ਡੇਰੇ ਵਿਚ ਆਞਾਜ ਵਿੱਚ ਸਵੇਰੇ ਸਾਮ ਪਾਠ ਲਗਦਾ ਹੁੰਦਾ ਸੀ ਉਹ ਸਮਾਂ ਯਾਦ ਆ ਜਾਂਦਾ ਹੈ

  • @arvindersingh3145
    @arvindersingh3145 21 วันที่ผ่านมา

    ਮੈਂ ਸੋਚਦਾ ਹਾਂ ਜੋ ਮੈਂ ਮਹਿਸੂਸ ਕਰਦਾ ਹਾਂ ਤੁਸੀਂ ਸਾਰੇ ਹੀ ਮਹਿਸੂਸ ਕਰਦੇ ਹੋ ਜੋ ਜੋ ਤੁਸੀਂ ਗੱਲਾਂ ਕਮੈਂਟ ਵਿੱਚ ਲਿਖ ਰਹੇ ਹੋ ਉਹ ਬਿਲਕੁਲ ਹੂਬਹੂ ਮੇਰੇ ਨਾਲ ਵੀ ਹੋਇਆ ਹੈ ਆਪ ਸਾਰਿਆਂ ਨੂੰ ਸਤਿਗੁਰੂ ਜੀ ਚੜ੍ਹਦੀ ਕਲਾ ਲੰਮੀਆਂ ਉਮਰਾਂ ਬਖਸ਼ਿਸ਼ ਕਰਨ❤

  • @kuljeetkaur5890
    @kuljeetkaur5890 9 หลายเดือนก่อน +70

    ਇਹ ਅਵਾਜ ਸੁਣ ਕੇ ਮੈਨੂੰ ਮੇਰਾ ਬਚਪਨ ਤੇ ਮੇਰਾ ਪਿੰਡ ਯਾਦ ਆ ਜਾਂਦਾ। ਵਹਿਗੁਰੂ ਜੀ ਇਹਨਾ ਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ ਜੀ 🙏🙏🙏

  • @Europe_wale_sardar
    @Europe_wale_sardar 5 หลายเดือนก่อน +4

    ਮੰਨ ਜਿੰਨਾ ਮਰਜੀ ਉਦਾਸ ਹੋਵੇ ਜਦੋ ਇਹ ਅਵਾਜ ਕੰਨਾ ਵਿੱਚ ਪੈ ਜਾਂਦੀ ਹੈ ਤਾਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਮਨ ਨੂੰ ਸ਼ਾਂਤੀ ਮਿੱਲ ਜਾਂਦੀ ਹੈ। ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ

  • @SandeepRaja-gp3uz
    @SandeepRaja-gp3uz 7 หลายเดือนก่อน +34

    ਨਿੱਕੇ ਹੁੰਦੇ ਸੁਣਦੇ ਆ ਰਹੇ ਹਾਂ ਰੂਹ ਖਿੱਲ ਜਾਦੀ ਏ❤ਵਾਹਿਗੁਰੂ ਜੀ🙏

  • @user-tb5im3js1z
    @user-tb5im3js1z 20 วันที่ผ่านมา

    ਬਚਪਨ ਵਿੱਚ ਮੰਮੀ ਨੇ ਸ਼ਾਮ ਦੀ ਰੋਟੀ ਤਿਆਰ ਕਰਨੀ ਤੇ ਪੁਰਾਣੇ ਸਪੀਕਰ ਤੇ ਇਹ ਰਹਿਰਾਸ ਸਾਹਿਬ ਲਗਾਉਣੀ ਤੇ ਅਸੀਂ ਸ਼ਾਮ ਨੂੰ ਜਾਮਨੂ ਥੱਲੇ ਬੈਠ ਕੇ ਸੁਣਨੀ ਤੇ ਜਦੋਂ ਕਿਤੇ ਕੋਇਲ ਨੇ ਬੋਲਣਾ ਤਾਂ ਹੋਰ ਆਨੰਦ ਆਉਣਾ 😊

  • @TonySuhronWala
    @TonySuhronWala 4 ปีที่แล้ว +15

    ਭਾਈ ਸਾਹਿਬ ਜੀ ਦੀ ਮਿੱਠੀ ਰਸਨਾ ਵਿੱਚ ਗੁਰਬਾਣੀ ਦਾ ਪਾਠ ਬਚਪਨ ਤੋਂ ਸੁਣਦੇ ਆ ਰਹੇ ਆਂ 🙏🙏🙏

    • @baljindersangha7890
      @baljindersangha7890 2 ปีที่แล้ว +2

      ਵਾਹਿਗੁਰੂ ਜੀ ਮੇਹਰ ਕਰਨ ਸਭ ਉੱਪਰ 🥰😍
      ਬਾਈ ਮੇਰੇ ਕੋਲ ਟੇਪਰਿਕਾਰਡਰ ਦੀ ਕੈਸਟ ਹਜੇ ਵੀ ਪਈ ਹੋਈ ਆ ਘੱਟੋ ਤੋਂ ਘੱਟ 45 ਸਾਲ ਤੋਂ ਵੱਧ ਸਮਾਂ ਹੋ ਗਿਆ ਮੇਰੇ ਕੋਲ ਪਈ ਨੂੰ 🥰😍 ਬਹੁਤ ਹੀ ਮਿੱਠੀ ਤੇ ਸੁਰੀਲੀ ਆਵਾਜ਼ ਹੈ, ( ਭਾਈ ਤ੍ਰਿਲੋਚਨ ਸਿੰਘ ਜੀ ਦੀ ) 😍🥰

    • @charanjitsingh9413
      @charanjitsingh9413 ปีที่แล้ว

      Waheguru ji Satnam waheguru ji

  • @jassisidhu9465
    @jassisidhu9465 ปีที่แล้ว +388

    ਇਹ ਅਵਾਜ਼ ਪੇਕੇ ਪਿੰਡ ਦੀ ਤੇ ਬਚਪਨ ਦੀ ਯਾਦ ਆਉਂਦੀ ਐ ਜਦੋਂ ਲੋਕ ਗੁਰਬਾਣੀ ਦਾ ਮਨ ਤੋਂ ਅਦਬ ਕਰਦੇ ਸਨ ਅਤੇ ਗੁਰੂ ਦੇ ਬਚਨਾਂ ਤੇ ਅਮਲ ਕਰਦੇ ਸਨ ਵਾਹਿਗੁਰੂ ਜੀ ਸੁਮੱਤ ਬਖਸ਼ਣ 🙏🙏🙏🙏

    • @user-fz3hl1fb8b
      @user-fz3hl1fb8b ปีที่แล้ว +25

      Penji bachpan vich har sham nu a paath te asey avaaj vich saver nu japji sahib sondey c Or jindgi vich kini shaanti c o din kadey nae pulney sister
      Dhan dhan mera baba nanak

    • @sandeepkaur-kz1st
      @sandeepkaur-kz1st ปีที่แล้ว +9

      Hnji bilkul bacpan de yaad taja hojande

    • @monsterflipsandgameing6246
      @monsterflipsandgameing6246 ปีที่แล้ว +2

      right 🙏

    • @gurpreetsingh8867
      @gurpreetsingh8867 11 หลายเดือนก่อน +14

      Mein te haje v ehi awaj che path sunda 51 da ho gaya.. waheguru ji 🙏🙏

    • @sarabjitsramgharia9872
      @sarabjitsramgharia9872 11 หลายเดือนก่อน +1

      ਵਾਹਿਗੁਰੂ ਜੀ

  • @tejinderkaur5532
    @tejinderkaur5532 6 วันที่ผ่านมา

    ਮੇਰੇ ਮਾਤਾ ਜੀ ਤੜਕੇ 3 ਵਜੇ ਕੇ ਆਪ ਕੰਮ ਕਰਦੇ ਰਹਿੰਦੇ ਤੇ ਭਾਈ ਸਾਹਿਬ ਦੀ ਆਵਾਜ ਵਿੱਚ ਪਾਠ ਲਾ ਛੱਡਦੇ।ਇਸ ਤਰਾ ਲੱਗਦਾ ਘਰ ਭਰਿਆ ਭਰਿਆ ਹੋਵੇ।ਸੱਚ ਇਹ ਆਵਾਜ ਸਾਡੇ ਬਚਪਨ ਵਿਚ ਰਚੀ ਹੋਈ ਹੈ

  • @panjaabnama2095
    @panjaabnama2095 3 หลายเดือนก่อน +4

    ਨਾਨਕਾ ਪਿੰਡ ਯਾਦ ਆ ਜਾਂਦਾ ਰਹਿਰਾਸ ਸਾਹਿਬ ਦੇ ਪਾਠ ਸ਼ੁਰੂ ਹੋਣ ਤੇ ਘਰ ਵਾਪਿਸ ਆਉਣ ਦੀ ਹਦਾਇਤ ਹੁੰਦੀ ਸੀ

    • @jaspreet9809
      @jaspreet9809 3 วันที่ผ่านมา

      Meri v sade ghr kol guru ghr a jdo baba ji bol py dady huni de ajn da time hunda c sidha ghre ja k eh mithi awaj kana ch pendi hundi c odro mumy roti bnonde hunde c chulhe te nira skoon hunda c ❤

  • @harbhajanbhanwra7383
    @harbhajanbhanwra7383 ปีที่แล้ว +23

    ਬਚਪਨ ਵਿੱਚ ੧੯੭੪ ਵਿੱਚ ਪੱਥਰ ਦੇ ਤਵੇ ਵਿੱਚ ਇਹ ਮਿੱਠੀ ਸੁਣਿਆਂ ਕਰਦੇ ਸੀ ਅੱਜ ਮਨ ਬਹੁਤ ਖੁਸ਼ ਹੋਇਆ 🙏

  • @jassisingh7587
    @jassisingh7587 6 หลายเดือนก่อน +10

    ਬਚਪਨ ਦੀ ਯਾਦ ਤਾਜਾ ਹੋਗੀ ਬਾਬਾ ਜੀ ਦੀ ਆਵਾਜ ਸੁਣ ਕੇ ❤

  • @jagisingh9920
    @jagisingh9920 ปีที่แล้ว +61

    ਆਪਣੇ ਬਚਪਨ ਦੀ ਬਹੁਤ ਮਿੱਠੀ ਯਾਦ 🙏 ਵਾਹਿਗੁਰੂ ਜੀ ਸਭ ਦਾ ਭਲਾ ਕਰੋ 🙏🙏

    • @user-yu5bw1sq3t
      @user-yu5bw1sq3t 9 วันที่ผ่านมา

      963😮😊😊😊😊😊😊😊😊😊😊😊😊😊😊😊😊😊😊😊😊❤❤😂❤😂😂

  • @gursingh8358
    @gursingh8358 ปีที่แล้ว +7

    ਨਾਨਕੇ ਪਿੰਡ ਦੀ ਯਾਦ ਚੇਤੇ ਆ ਜਾਦੀ ਐ । ਜਦੋਂ ਬਚਪਨ ਵਿਚ ਨਾਨੀ ਨਾਨੇ ਘਰ ਜਾਈਦਾ ਸੀ ਉਦੋ ਇਹੋ ਮਿੱਠੀ ਅਵਾਜ਼ ਕੰਨਾਂ ਵਿਚ ਰਸ ਘੋਲਦੀ ਸੀ ।ਇਹ ਅਵਾਜ਼ ਅਮਰ ਹੋ ਗੲਈ ਭਾਈ ਸਾਹਿਬ ਜੀ ਦੀ

  • @sukhwindersingh2162
    @sukhwindersingh2162 7 หลายเดือนก่อน +12

    ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਮੈ ਜਿੰਨੀ ਵਾਰ ਇਸ ਅਵਾਜ ਨੂੰ ਸੁਣਦਾ ਹਾਂ ਤੇ ਮੇਰਾ ਮੰਨ ਉਨੀ ਵਾਰ ਹੋਰ ਸੁਣਨ ਨੂੰ ਕਰਦਾ ਇਹ ਅਵਾਜ ਕਦੇ ਨਹੀਂ ਭੁੱਲ ਸਕਦੇ ਇਹ ਅਵਾਜ ਬਚਪਣ ਯਾਦ ਕਰਵਾ ਦਿੰਦੀ ❤🎉

    • @Paramjitkaur-hi4gw
      @Paramjitkaur-hi4gw 3 หลายเดือนก่อน

      Waheguru ji ka Khalsa waheguru ji ki Fateh ji

  • @canadianpunjabimedia4331
    @canadianpunjabimedia4331 หลายเดือนก่อน

    ਇਹ ਆਵਾਜ਼ ਬਚਪਨ ਯਾਦ ਕਰਾਉਂਦੀ, ਵਾਹਿਗੁਰੂ

  • @sukhwindersingh2162
    @sukhwindersingh2162 6 หลายเดือนก่อน +4

    ਇਹ ਅਵਾਜ ਸੂਣਕੇ ਮੈਨੂੰ ਆਪਣਾ ਬੱਚਪਨ ਯਾਦ ਆ ਜਾਦਾ ਮੇਰੇ ਬੇਬੇ ਬਾਪੂ ਜੀ ਨੇ ਪਹਿਲਾ ਤਾਂ ਸਵੇਰੇ ਸਵੇਰੇ ਉੱਠਿਆ ਦਿਆ ਇਹ ਬਾਣੀ ਲੱਗਾ ਦਿੰਦੇ ਸੀ ਤੇ ਨਾਲੇ ਇਹ ਬਾਣੀ ਦੀ ਮਿੱਠੀ ਅਵਾਜ਼ ਕੰਨਾ ਦੇ ਵਿੱਚ ਪੈਣੀ ਨਾਲੇ ਸਵੇਰੇ ਸਵੇਰੇ ਚਿੜੀਆਂ ਦੀ ਪੰਛੀਆ ਦੀ ਅਵਾਜ ਕੰਨਾ ਦੇ ਵਿੱਚ ਪੇਦੀ ਸੀ ਵਾਹਿਗੂਰੂ ਜੀ ਬੜਾ ਦਿੱਲ ਕਰਦਾ ਉਹ ਵੇਲੇ ਦੁਬਾਰਾ ਮੂੜ ਆਵੇ ❤❤❤❤❤

  • @simikamboj43
    @simikamboj43 2 ปีที่แล้ว +40

    ਮੈ ਇਹ ਅਵਾਜ਼ ਬਚਪਨ ਤੋਂ ਹੀ ਸੁਣਦੀ ਆ ਰਹੀ ਹਾਂ
    ਬਹੁਤ ਹੀ ਮਿੱਠੀ ਅਵਾਜ਼ ਹੈ ਬਾਬਾ ਜੀ ਦੀ

  • @palgill9220
    @palgill9220 3 ปีที่แล้ว +9

    ਤਿਰਲੋਚਨ ਸਿੰਘ ਜੀ ਅਵਾਜ ਬਹੁਤ ਵਧੀਆ ਹੈ ਅਸੀ ਟਰੱਕ ਦੇ ਵਿਚ ਸ਼ਾਮ ਨੂੰ ਲਾਉਂਦੇ ਸੀ

  • @arjinderpal9132
    @arjinderpal9132 ปีที่แล้ว +37

    ਦੁਖਦਾਈ ਸਮੇਂ ਨੂੰ ਵੀ ਸੁਖਦਾਈ ਸਮੇਂ ਵਿੱਚ ਬਦਲਣ ਦੇ ਸਮਰੱਥ ਹੈ ਗੁਰੂ ਜੀ ਦੀ ਪਵਿੱਤਰ ਬਾਣੀ 🙏🏿🙏🏿🙏🏿🙏🏿

  • @parmjitsinghbajwa6655
    @parmjitsinghbajwa6655 5 ปีที่แล้ว +26

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏼 ਅਸੀਂ ਭਾਈ ਸਾਹਿਬ ਤਰਲੋਚਨ ਸਿੰਘ ਜੀ ਹੋਰਾਂ ਦੀ ਅਵਾਜ਼ ਦੂਰਦਰਸ਼ਨ ਰੇਡੀਓ ਜਲੰਧਰ ਤੋਂ ਸੁਣਦੇ ਹੁੰਦੇ ਸੀ

  • @HeeraSingh-kw5bv
    @HeeraSingh-kw5bv 7 หลายเดือนก่อน +5

    ਇਹ ਰਿਕਾਰਡ ਮਸ਼ੀਨ ਤੇ ਚਲਦਾ ਸੀ ਮੈਂ ਪਹਿਲੀ ਵਾਰ ਸੰਨ 1975 ਵਿਚ ਗੁਰਦੁਆਰਾ ਸਾਹਿਬ ਵਾਸਤੇ ਬਟਾਲਾ ਤੋਂ ਲੈਕੇ ਆਇਆ ਸੀ
    ਪਿੰਡ ਘੱਸ ਜ਼ਿਲਾ ਗੁਰਦਾਸਪੁਰ
    ਹੀਰਾ ਸਿੰਘ

  • @baljitsingh768
    @baljitsingh768 2 ปีที่แล้ว +2

    ਗੁਰੂ ਘਰਾਂ ਵਿੱਚ ਰੀਲਾਂ ਵਾਲੇ ਡੈਕ ਦੇ ਸਮੇਂ ਲਗਾਏ ਜਾਣ ਵਾਲਾ ਰਹਿਰਾਸ ਸਾਹਿਬ।

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +10

    🙏🙏ਮੇਰੇ ਸੱਚੇ ਸਾਈ ਸਤਿਗੁਰੂ ਮਹਾਰਾਜ
    ਕ੍ਰਿਪਾ ਕਰੌ 🙏🙏🙏
    ਤੇਰੇ ਸਿਵਾ ਮੇਰਾ ਕੋਈ ਨਹੀਂ
    ਸਬ ਕੁਜ ਤੇਰੇ ਬਸ ਹੈ
    ਸਦਾ ਮੇਹਰ ਕਰੌ
    ਸਰਬ ਠੌਰ ਮੋਂ ਹੋਹੁ ਸਹਾਈ

  • @ravikumarkumar6097
    @ravikumarkumar6097 3 ปีที่แล้ว +46

    ਬਚਪਨ ਦਾ ਸਮਾਂ ਯਾਦ ਆ ਜਾਂਦਾ ਹੈ, ਇਹ ਆਵਾਜ਼ ਸੁਣ ਕੇ।

  • @jasvirkaur726
    @jasvirkaur726 8 หลายเดือนก่อน +1

    ਇਹ ਪਾਠ ਜਦੋਂ ਸ਼ਾਮ ਨੂੰ ਲੱਗਦਾ ਸੀ
    ਖੇਤਾ ਤੋਂ ਪੱਠੇ ਵੱਢ ਕੇ ਘਰ ਪਉਚਣ ਵਾਲੇ ਹੁੰਦੇ ਸੀ ਬਚਪਨ ਦੀ ਯਾਦ ਆ ਗਈ ❤❤

  • @jajjujajju144
    @jajjujajju144 8 หลายเดือนก่อน +1

    ਇਹ ਪਿਆਰੀ ਅਵਾਜ ਮੈਂ ਆਪਣੇ ਬਾਪੂ ਜੀ ਦੀ ਗੱਡੀ ਵਿੱਚ ਸੁਣਦਾ ਸੀ ਤੇ ਹੁਣ ਆਪਣੀ ਗੱਡੀ ਵਿੱਚ 💖💖💖💖🙏🙏🙏🙏🙏

  • @JaswantSingh-in2rk
    @JaswantSingh-in2rk ปีที่แล้ว +3

    ਕੱਚੇ ਘਰਾਂ ਦੇ ਸਮੇ ਇਹ ਆਵਾਜ਼ ਬਚਪਨ ਵਿੱਚ ਸੁਣਦੇ ਸੀ

  • @parry_singh_australia
    @parry_singh_australia 2 ปีที่แล้ว +6

    ਬਚਪਨ ਯਾਦ ਆ ਗਿਆ ❤️❤️❤️🥺 ਕਿੰਨੀ ਸੋਹਣੀ ਜ਼ਿੰਦਗੀ ਉਸ ਸਮਿਆਂ ਵਿੱਚ

    • @SukhjinderSingh-wu6sc
      @SukhjinderSingh-wu6sc ปีที่แล้ว

      ਉਸ ਟਾਈਮ ਸੋਚੀਦਾ ਕੇ ਜਲਦੀ ਵੱਡੇ ਹੋ ਜਾਈਏ । ਬਚਪਨ ਨਹੀਂ ਦੁਬਾਰਾ ਮਿਲਦਾ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏🙏🙏🙏

  • @jaspalsinghhayher897
    @jaspalsinghhayher897 ปีที่แล้ว

    ਬਹੁਤ ਬਹੁਤ ਧੰਨਵਾਦ ਜੀ ਆਪਜੀ ਨੇ ਜੀਵਨ ਵਿੱਚ ਜੋ ਕੂਛ ਜਾਣਕਾਰੀ ਦਿੱਤੀ ਆ ਸਤਿਕਾਰ ਸਹਿਤ ਨਮਨ ਹੈ ਜੀ ਮੂੜ ਬਚਪਨ ਯਾਦ ਕਰਤਾ ਜੀ

  • @HARPALSINGH-fm1km
    @HARPALSINGH-fm1km ปีที่แล้ว

    ਦਾਸ ਨੇ ਗੁਰਦੁਆਰਾ ਸਾਹਿਬ ਵਿਖੇ ਇਹ ਰੀਕਾਟ ਬਹੁਤ ਹੀ ਵਾਜਿਆਂ

  • @GurmeetSingh-ge7sl
    @GurmeetSingh-ge7sl 4 ปีที่แล้ว +77

    ਜਦੋੰ ਪਾਠ ਚਲ ਰਿਹਾ ਹੁੰਦਾ ਹੈ ਤਾੰ ਵਿੱਚ ਵਿਚ ਐਡ ਨਹੀੰ ਆਉਣੀ ਚਾਹੀਦੀ।
    ਇਹ ਗਲਤ ਹੈ।

  • @santram4714
    @santram4714 ปีที่แล้ว +4

    ਇਹ ਆਵਾਜ਼ ਬਚਪਨ ਦੀ ਯਾਦ ਕਰਵਾ ਦਿੰਦੀ ਹੈ ਬਹੁਤ ਪਿਆਰੀ ਆਵਾਜ਼ ਹੈ ਬਾਬਾ ਜੀ ਦੀ ਬਾਣੀ ਬਹੁਤ ਪਿਆਰ ਭਰੀ ਆਵਾਜ਼ ਹੈ

  • @Komal-uc1sy
    @Komal-uc1sy หลายเดือนก่อน

    ਇਹ ਅਵਾਜ਼ ਸੁਣ ਕੇ ਬਚਪਨ ਯਾਦ ਆ ਜਾਂਦਾ ਹੈ

  • @kuljitsingh6258
    @kuljitsingh6258 3 หลายเดือนก่อน +1

    ਅਸੀਂ ਬਚਪਨ ਤੋਂ ਦਾਦਾ ਜੀ ਨਾਲ ਬੈਠ ਕੇ ਸੁਣਦੇ ਹੁੰਦੇ ਸੀ,,,, ਰੂਹ ਬਚਪਨ ਵਿਚ ਚਲੇ ਜਾਂਦੀ ਆ,,, ਖੁਸ਼ ਰਹੋ,, ਵਸਦੇ ਰਹੋ,,।

  • @punia5709
    @punia5709 4 ปีที่แล้ว +100

    ਏ ਅਵਾਜ ਸੁਣ ਕੇ ਆਪਣੇ ਬਚਪਨ ਦੀ ਯਾਦ ਆਉਦੀ ਹੈ।ਨਾਨੀ ਘਰ ਦੀ ਯਾਦ 🙇🙇

  • @lakhvirkaur8164
    @lakhvirkaur8164 3 ปีที่แล้ว +290

    ਇਹ ਆਵਾਜ਼ ਅਸੀਂ ਬਚਪਨ ਤੋਂ ਸੁਣਦੇ ਸੀ। ਜਦੋਂ ਯੂਟਿਊਬ ਤੋਂ ਇਹ ਆਵਾਜ਼ ਮਿਲੀ ਤਾਂ ਬਹੁਤ ਖੁਸ਼ੀ ਹੋਈ।

    • @baljindersangha7890
      @baljindersangha7890 2 ปีที่แล้ว +12

      ਵਾਹਿਗੁਰੂ ਜੀ ਮੇਹਰ ਕਰਨ ਸਭ ਉੱਪਰ 🥰😍
      ਜੀ ਮੇਰੇ ਕੋਲ ਟੇਪਰਿਕਾਰਡਰ ਦੀ ਕੈਸਟ ਹਜੇ ਵੀ ਪਈ ਹੋਈ ਆ ਘੱਟ ਤੋਂ ਘੱਟ 45 ਸਾਲ ਤੋਂ ਵੱਧ ਸਮਾਂ ਹੋ ਗਿਆ ਮੇਰੇ ਕੋਲ ਪਈ ਨੂੰ 🥰😍 ਬਹੁਤ ਹੀ ਮਿੱਠੀ ਤੇ ਸੁਰੀਲੀ ਆਵਾਜ਼ ਹੈ, ( ਭਾਈ ਤ੍ਰਿਲੋਚਨ ਸਿੰਘ ਜੀ ਦੀ ) 😍🥰

    • @mobiletec4669
      @mobiletec4669 2 ปีที่แล้ว +6

      Same my feelings

    • @BaljinderKaur-gu1kd
      @BaljinderKaur-gu1kd 2 ปีที่แล้ว +13

      ਬਿਲਕੁਲ ਸਹੀ ਕਿਹਾ ਵੀਰ ਜੀ, ਮੇਰੇ ਪਾਪਾ ਹਰ ਰੋਜ ਟੇਪ ਵਿਚ ਲਗਾਇਆ ਕਰਦੇ ਸਨ,ਯੂ ਟਿਊਬ ਤੇ ਸੁਣਕੇ ਪੁਰਾਣਾ ਟਾਈਮ ਵੀ ਯਾਦ ਆ ਗਿਆ,😔

    • @JagtarSingh-rl4tm
      @JagtarSingh-rl4tm 2 ปีที่แล้ว

      Hanji ,,asadiwar v bahut ,,badhia awaj bech a jo purani ,a ,,

    • @sukhpreetkaur9989
      @sukhpreetkaur9989 2 ปีที่แล้ว +1

      Same

  • @RajinderSingh-ob1fp
    @RajinderSingh-ob1fp หลายเดือนก่อน

    🙏🙏🙏🙏
    ਗਾਵਿ ਚਿੱਤ ਗੁਪਤਿ ਲਿਖ ਜਾਣਿ....
    ਗਾਵਿ ਈਸਰ ਬਰਮਾ ਦੇਵੀ....
    ::::::
    ਭਾਈ ਸਾਹਿਬ
    ਗਾਵਿ ਤੁਝਕੋ ਚਿੱਤ....
    ਗਾਵਿ ਤੁਝਕੋ ਈਸਰ ਬਰਮਾ....
    :::::
    ਸ਼ੁੱਧ

  • @boharsingh1053
    @boharsingh1053 8 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਬਚਪਨ ਵਿੱਚ ਸੁਣਦੇ ਹੁੰਦੇ ਸੀ ਇੰਨੀ ਮਿੱਠੀ ਤੇ ਸੁਰੀਲੀ ਆਵਾਜ਼ ਵਾਹਿਗੁਰੂ ਜੀ ਵਾਹਿਗੁਰੂ ਜੀ

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +4

    🙏ਮੇਰੇ ਸੱਚੇ ਪਾਤਸ਼ਾਹ ਤੇਰੀ ਤੇ ਤੇਰੇ ਸੱਚਖੰਡ ਗੁਰੂ ਗ੍ਰੰਥ ਸਾਹਿਬ ਦੀ ਯਾਦ ਆਓਂਦੀ ਹੈ 🙏ਘੱਟ ਘੱਟ ਦੀ ਜਾਨਣ ਵਾਲੇ ਹੋ ਮੇਰੇ ਸਤਿਗੁਰੂ ਜੀ 🙏🙏

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +25

    🙏ਵਾਹਿਗੁਰੂ 🙏ਅਉਖੀ ਘੜੀ ਨਾ ਦੇਖਣ ਦੇਈ ਅਪਣਾ ਬਿਰਦ ਸਮ੍ਹ੍ਹਾਲੇ 🙏ਹਾਥ ਦੇ ਰਾਖੇ ਅਪਨੇ ਕਉ ਸਦਾ ਸਦਾ ਪਿਰਤਪਾਲੇ 🙏 ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ🙏🙏. ਮੇਹਰ krio.🙏🙏🙏🙏

  • @aryanrajivsinghal4517
    @aryanrajivsinghal4517 2 หลายเดือนก่อน +2

    ਮੈਂ ਸੋਚ ਰਿਹਾ ਸੀ ਕਿ ਇਕੱਲਾ ਮੈਂ ਹੀ ਹਾਂ ਕਿ ਜਿਸਨੂੰ ਇਹ ਪਿਆਰੀ ਅਤੇ ਮਿੱਠੀ ਆਵਾਜ਼ ਮੈਨੂੰ ਬਚਪਨ ਦੇ ਦਿਨਾਂ ਦੀ ਗਹਿਰਾਈ ਚ ਉਤਾਰ ਦਿੰਦੀ ਹੈ। ਲੇਕਿਨ ਬਹੁਤ ਸਾਰੇ ਲੋਕ ਹਨ ਇਸ ਤਰ੍ਹਾਂ ਮਹਿਸੂਸ ਕਰਨ ਵਾਲੇ। ਇੱਕ ਗੱਲ ਹੋਰ, ਗੁਰਬਾਣੀ ਜਦੋਂ ਮੈਂ ਸੁਣਦਾ ਹਾਂ ਤੇ ਮੈਂਨੂੰ ਇੱਕ ਰੂਹਾਨੀਅਤ ਭਰਿਆ ਸਮੇਂ ਦਾ ਅਹਿਸਾਸ ਹੋਣ ਲੱਗਦਾ ਹੈ। ਮੈਨੂੰ ਲੱਗਦਾ ਹੈ ਕਿ ਜਿਵੇਂ ਮੈਂ ਖੇਸ ਲੈਕੇ ਸਵੇਰੇ ਸਵੇਰੇ ਆਪਣੇ ਨਾਨਾ ਜੀ ਨਾਲ ਗੁਰਦੁਆਰਾ ਸਾਹਿਬ ਜਾ ਰਿਹਾ ਹਾਂ। ਬਚਪਨ ਚ Sonytone ਵਾਲੀ ਟੇਪਰਿਕਾਰਡਰ ਹੁੰਦੀ ਸੀ ਤੇ ਮੇਰੀ ਡਿਮਾਂਡ ਸੀ ਕਿ ਇੱਕ ਤਾਂ ਗੁਰਬਾਣੀ ਵਾਲੀ ਕੈਸੇਟ ਹੋਵੇ।

  • @harpreetsingh3814
    @harpreetsingh3814 4 หลายเดือนก่อน +2

    ਸਤਿਨਾਮ ਸ਼੍ਰੀ ਵਾਹਿਗੁਰੂ ਇਹੇ ਆਵਜ ਨਾਲ਼ ਵੀ ਬਹਤ ਯਾਦਾਂ ਜੁੜੀਆਂ ਹੋਈਆਂ ਹਨ ਜਦੋਂ ਵੀ ਭਾਈ ਸਾਹਿਬ ਦੀ ਆਵਾਜ਼ ਸੁਣ ਦੇ ਅ ਤਾਂ ਬਚਪਨ ਯਾਦ ਆ ਜਾਂਦਾ ਹੈ,, ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @germalsran7355
    @germalsran7355 4 ปีที่แล้ว +13

    ਅਸੀਂ ਛੋਟੇ ਹੁੰਦੇ 1976 ,, 79 ,, 90 ਤੱਕ ਪਿੰਡ ਦੇ ਗੁਰਦੁਆਰਾ ਸ਼ਹੀਦ ਬਾਬਾ ਮਤਾਬ ਸਿੰਘ ਤੋਂ ਸੁਣਦੇ ਹੁੰਦੇ ਸੀ ,,

  • @harvinderkaur5403
    @harvinderkaur5403 4 หลายเดือนก่อน +3

    💞💞🙏🏻🙏🏻🙏🏻 ਵਾਓ ਸੋ ਬਿਊਟੀਫੁਲ ਵੈਰੀ ਨਾਈਸ ਆਵਾਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @laddigill2370
    @laddigill2370 5 หลายเดือนก่อน +2

    ਬਹੁਤ ਵਧੀਆ ਲਗਦਾ ਜਦੋਂ ਰਹਿਰਾਸ ਸਾਹਿਬ ਦਾ ਪਾਠ ਸੁਣਦਾ ਵਾਂ ਪੁਰਾਣੇ ਦਿਨ ਜਾਦ ਓੰਧੇ ਨੇ

  • @SandeepSingh-nv9qy
    @SandeepSingh-nv9qy 4 หลายเดือนก่อน +1

    ਰਾਤ ਮੈਂ ਫੌਰਨ ਕੰਟਰੀ ਚ ਟਰੱਕ ਚਲਾਉਂਦਾ ਆ ਤੇ ਅੱਜ ਆਹ ਆਵਾਜ਼ ਸੁਣ ਕੇ ਤੇ ਰੋਹ ਨੂੰ ਖੁਸ਼ੀ ਜੀ ਮਿਲ ਗਈ ਬਹੁਤ ਪੁਰਾਣੀ ਆਵਾਜ਼ ਚ ਸੁਣਨ ਨੂੰ ਮਿਲੀ ਅੱਜ

  • @jagseernumberdar8827
    @jagseernumberdar8827 4 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਬਹੁਤ ਹੀ ਵਧੀਆ ਮਿੱਠੀ ਤੇ ਸੁਰੀਲੀ ਆਵਾਜ਼ ਜੀ

  • @visagurugurpreet
    @visagurugurpreet 4 ปีที่แล้ว +3

    Jis kol Internet chal reha hai te.
    Eh Old Rehraas Sahib nhi sunya ta samjho Rabb Shayad yaad nhi osnu
    .4 million he lok suchet hun

  • @satwantkaur7289
    @satwantkaur7289 2 หลายเดือนก่อน +1

    Wehaguru ji pehla time buttt sohna se buttt yad aande 1980 de Wehaguru ji ajj da time buttt bura chl raha pehla varga kr do

  • @9Bathindeaala
    @9Bathindeaala ปีที่แล้ว +2

    Iਮੈਂ ਸੋਚਦਾ ਹੁੰਦਾ ਸੀ ਇਹ ਕਿਵੇਂ ਹੋ ਸਕਦਾ ਇਹੀ ਬਾਬਾ ਜੀ ਮੇਰੀ ਭੂਆ ਜੀ ਦੇ ਪਿੰਡ ਪਾਠ ਕਰਦੇ ਨੇ ਤੇ ਇਹੀ ਬਾਬਾ ਜੀ ਮੇਰੇ ਡੈਡੀ ਦੇ ਨਾਨਕੀਂ ਪਾਠ ਕਰਦੇ ਨੇ। ਐਨੀ ਛੇਤੀ ਦੋਵੇਂ ਜਗਾ ਤੇ ਕਿਵੇਂ ਹੋ ਸਕਦੇ ਆ।

  • @lakhighuman7955
    @lakhighuman7955 5 หลายเดือนก่อน +3

    ਬਚਪਨ ਚੋਂ ਗੁਰੂ ਘਰ ਏਹ ਅਵਾਜ ਸਦਾ ਸੁਨਦੀ ਸੀ ਬਹੁਤ ਆਨੰਦ ਮਈ ਸ਼ੰਖਿਆ ਨਾਲ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ ਹੈ ਭਾਈ ਤਰਲੋਚਨ ਸਿੰਘ ਜੀ ਨੇ
    ਵਾਹਿਗੁਰੂ ਜੀ ਵਾਹਿਗੁਰੂ ਜੀ

  • @untoldstories9683
    @untoldstories9683 ปีที่แล้ว +3

    Nanaka pind jma pishdeyda pind c .. nikka jeha gurudwara te othe ik tape chldi c.. te shaam nu jdo v jana eh awaj sunde c.. te hoke ch v sunde c . Ta pind aida lgda c jida jannat ch hoyie❤

    • @jaspreet9809
      @jaspreet9809 3 วันที่ผ่านมา

      Sahi gal a rooh nu skoon dindi c odo v te hun v ❤

  • @sidhurureke
    @sidhurureke 26 วันที่ผ่านมา

    ਇਸ ਅਵਾਜ ਰਾਹੀਂ ਗੁਰਬਾਣੀ ਕੀਰਤਨ ਸੁਣਨ ਉਪਰੰਤ ਮਨ ਨੂੰ ਵੱਖਰਾ ਹੀ ਸਕੂਨ ਮਿਲਿਆ ਵਾਹਿਗੁਰੂ ਜੀ 🙏🙏🙏🙏🙏🙏🙏🙏🙏

  • @surjansingh25
    @surjansingh25 2 ปีที่แล้ว

    1985'86 ਦੇ ਟਾਈਮ ਪਿੰਡਾਂ ਦੇ ਗੁਰੂਦਵਾਰਾ ਸਾਹਬ, ਘਰਾਂ ਦੇ ਟੇਪ ਰਿਕਾਰਡ ਜਾਂ ਟਰੱਕ, ਟਰੈਕਟਰਾਂ ਤੇ ਭਾਈ ਤਰਲੋਚਨ ਸਿੰਘ ਦੀ ਇਹ ਰਹਿਰਾਸ ਦੀ ਕੈਸਟ ਆਮ ਹੀ ਵਜਦੀ ਹੁੰਦੀ ਸੀ ਜਾਂ ਕਹਿ ਲੋ ਕੇ ਉਹ ਰਸ ਕਿਸੇ ਹੋਰ ਕੋਂ ਨਹੀਂ ਬਣਿਆ 🙏🙏10/5/22

  • @baldevsinghgillmarkhai5445
    @baldevsinghgillmarkhai5445 7 หลายเดือนก่อน +4

    ਬਹੁਤ ਵਧੀਆ ਆਵਾਜ਼ ਰੂਹ ਨੂੰ ਸਕੂਨ ਦੇਣ ਵਾਲੀ ਸਤਿਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ

  • @gaggisingh6492
    @gaggisingh6492 4 ปีที่แล้ว +10

    ਹੇ ਮੇਰੇ ਸੱਚੇ ਪਾਤਸ਼ਾਹ ਸਭਨਾਂ ਉੱਤੇ ਆਪਣਾ ਮੇਹਰ ਭਰਿਆ ਹੱਥ ਰੱਖੀ ਵਾਹਿਗੁਰੂ ਜੀ

    • @jagjitkaurgill127
      @jagjitkaurgill127 ปีที่แล้ว

      Qqqq

    • @SukhjinderSingh-wu6sc
      @SukhjinderSingh-wu6sc ปีที่แล้ว

      Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏

  • @sukhmindersingh757
    @sukhmindersingh757 2 ปีที่แล้ว +31

    ਵਾਹਿਗੁਰੂ ਜੀ ...
    ਬਹੁਤ ਹੀ ਰਸਭਿੰਨੀ ਅਤੇ ਮਨ ਨੂੰ ਸ਼ਾਂਤੀ ਦੇਣ ਵਾਲੀ ਆਵਾਜ਼ ਹੈ 👃👃👃

  • @SukhwinderSingh-bu7nl
    @SukhwinderSingh-bu7nl 4 หลายเดือนก่อน

    ਅੱਜ ਇਹ ਆਵਾਜ਼ ਸੁਣਕੇ ਬਚਪਨ ਯਾਦ ਆ ਗਿਆ।

  • @nirmalsinghsandhu4750
    @nirmalsinghsandhu4750 2 หลายเดือนก่อน +2

    ਇਹ ਅਵਾਜ਼ ਮੈਨੂੰ ਆਪਣੇ ਨਾਨਕੇ ਪਿੰਡ ਜੇਠੂਕੇ ਦੀ ਯਾਦ ਦਵਾਉਂਦੀ ਹੈ।

  • @jeetibhatia5388
    @jeetibhatia5388 ปีที่แล้ว +23

    Dhan Guru Nanak 🙏 Waheguru tera shukar hai 🙏🏼..Love his voice..Bahut ਮਿੱਠੀ ਆਵਾਜ਼ ਹੈ..
    ਸੱਚੀ ਦਿਲ ਨੂੰ ਛੂਹdi ਹੈ

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +9

    🙏ਸਤਿਨਾਮ ਵਾਹਿਗੁਰੂ 🙏ਸੱਤ ਪੁਰਖ ਜਿਨ੍ਹ ਜਾਣਿਆ ਸਤਿਗੁਰੁ ਤਿਸਕਾ ਨਾਉ 🙏ਜਿਸਕੇ ਸੰਗ ਸਿੱਖ ਉਧਰੈ ਨਾਨਕ ਹਰਿ ਗੁਣਾ ਗਾਓ 🙏ਕੋਇ ਜਾਣੈ ਤੇਰਾ ਕੀਤਾ 🙏ਹੈ ਸਤਿਗੁਰੂ ਸੱਚੇ ਸਹਿਨਸ਼ਾਹ ਜੀਉ 🙏ਪਾਪੀ ਤੇ ਮੇਹਰ ਕਰਨਾ ਮੇਰੇ ਬਖਸਣਹਾਰੇ,🙏 ਸੇਵਾ ਸਿਮਰਨ ਦੀ ਦਾਤਿ ਬਕਸਿਸ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ,🙏

  • @gurwindersandhu703
    @gurwindersandhu703 4 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 40ਸਾਲ ਪਹਿਲਾ ਰਹਿਰਾਸ ਸਾਹਿਬ ਤੇ ਜਾਪਦੀ ਸਾਹਿਬ ਜੀ ਬਾਣੀ ਸਰਵਨ ਕਰਦੇ ਸਾ ਬਹੁਤ ਹੀ ਮੀਠੀ ਆਵਾਜ਼ ਹੈ ਾ ਜੀ

  • @kamleshkaur9130
    @kamleshkaur9130 2 ปีที่แล้ว +1

    ਇਹ ਆਵਾਜ਼ ਸੁਣ ਕੇ ਇੱਕ ਅਲੱਗ ਜਿਹਈ ਯਾਦ ਆਉਂਦੀ ਐ,ਉਹ ਸਰਦੀਆਂ ਦਾ ਆਥਣ ਵੇਲਾ,ਚੁਲੇ ਤੇ ਬੈਠ ਕੇ ਇਹ ਆਵਾਜ਼ ਸੁਣ ਨੀ ਤੇ ਬਹੁਤ ਵਧੀਆ ਦਿਨ ਸਨ ਉਹ, ਵਾਹਿਗੁਰੂ ਮੇਹਰ ਕਰਨ

  • @user-wd2nf9mz4e
    @user-wd2nf9mz4e 8 หลายเดือนก่อน +3

    🌹 🌹🌹🌹🌹🌹🌹🌹🌹🌹🌹🌹🌹 🌹🌹ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰ ਦੁਖਾ ਕੈ ਦੁਖ ll🌹
    🌹🌹ਦੇਖਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ll🌹
    ☘☘☘☘☘☘☘☘☘☘☘☘☘
    🌹🌹🌹ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ🌹🌹
    🌹🌹🌹🌹🌹🌹🌹🌹🌹🌹🌹🌹🌹
    ☘☘☘☘☘☘☘☘☘☘☘☘☘
    ☘ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ☘
    ☘ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ☘
    ☘ਵਾਹਿਗੁਰੂ ਜੀ☘

  • @sukhwindersingh2162
    @sukhwindersingh2162 ปีที่แล้ว +4

    ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਮਿੱਠੀ ਅਵਾਜ਼ ਹੈ ਸੂਣ ਕੇ ਬਚਪਣ ਦੇ ਵਿੱਚ ਚਲੇ ਗਏ ਵਾਹਿਗੂਰੂ

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +5

    🙏🙏ਮੇਹਰਾਂ ਵਾਲੇ ਦਾਤਿਆ ਸ੍ਰੀ ਦਸ਼ਮੇਸ਼ ਪਿਤਾ ਜੀ🙏🙏ਤੇਰਾ ਓਟ ਆਸਰਾ , ਜੀਵਨ ਅੰਤਿਮ ਸ੍ਵਾਸ ਤੇਰੇ ਚਰਨਾਂ ਵਿਚ ਨਿਕਲਣ, 🙏🙏ਹਰਿ ਵੇਲੇ ਤੇਰਾ ਨਾਮ ਚਿਤ ਆਵੇ.🙏 ਨਾਨਕ ਨੂੰ ਚੜ੍ਹਦੀਕਲਾ ਤੇਰੇ ਭਾਣੇ ਸਰਬਤ ka ਭਲਾ🙏🙏🙏

  • @user-xv4ig5xy8y
    @user-xv4ig5xy8y 29 วันที่ผ่านมา

    Bachpan yaad a gaya Waheguru Ji jadon sab ik duje di parwah krde se kas m time travel krke wapis ja sakda Waheguru Ji bahut yaad agi bachan di

  • @karanguribirmi5812
    @karanguribirmi5812 หลายเดือนก่อน

    ਇਹ ਆਵਾਜ ਸੁਣ ਕੇ ਆਤਮਾ ਨੂ ਸਕੂਨ ਮਿਲਦਾ ਹੈ

  • @joginderkaur4703
    @joginderkaur4703 2 ปีที่แล้ว +3

    ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖ਼ਸ਼ਣਾ ਜੀ , ਮੇਹਰ ਭਰਿਆ ਹੱਥ ਹਮੇਸ਼ਾ ਸਿਰ ਤੇ ਰੱਖਣਾ ਜੀ 🙏🙏🙏🙏🌹🌹🌹🌹🌹🌹🌹

  • @jasmankaur9791
    @jasmankaur9791 3 ปีที่แล้ว +5

    🍂🙏🍂🌷ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🌷🍂🙏🍂

  • @user-tm4ck5jt9f
    @user-tm4ck5jt9f 8 หลายเดือนก่อน

    ਬਾਬਾ ਜੀ ਬਚਪਨ ਜਾਦ ਆਗਿਆ ਵਾਹਿਗੁਰੂ ਜੀ ਸਰਬੱਦ ਦਾ ਭਲਾ ਕਰਨਾ ਜੀ

  • @daljitsingh3707
    @daljitsingh3707 2 ปีที่แล้ว +2

    ਜੀ ਬਿਲਕੁੱਲ ਰੋਜ਼ ਗੁਰਦੁਆਰਾ ਸਾਹਿਬ ਲੱਗਦੇ ਸੀ ਇਹ ਰਹਰਾਸਿ ਸਾਹਿਬ ਦੇ ਪਾਠ । ਬਚਪਨ ਯਾਦ ਆ ਜਾਂਦਾ ਹੁਣ ਜੀ

  • @GaganSingh-jy6yw
    @GaganSingh-jy6yw 8 ปีที่แล้ว +19

    mere patshah reham kr pehla sari duniya te baad CH mere parivaar te

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +22

    ਸਤਿਨਾਮ ਵਾਹਿਗੁਰੂ
    ਸਤਿਗੁਰੁ ਸੱਚੇ ਪਾਤਸ਼ਾਹ ਮੇਹਰ ਕਰੋ ਜੀ
    ਬਹੁਤ ਸੋਹਣੀ ਆਵਾਜ ਵਿਚ ਪਾਠ
    ਧਨ ਧਨ ਗੁਰੂ ਦੇ ਸਿੱਖ ਤਿਰਲੋਚਨ ਸਿੰਘ ਜੀ

  • @lakhathind9364
    @lakhathind9364 10 หลายเดือนก่อน +1

    ਅੱਜ ਤੋਂ ਲਗਭਗ ਤੀਹ ਸਾਲ ਪਹਿਲਾਂ ਡੈਕ ਲਾਕੇ ਰਹਿਰਾਸ ਸਾਹਿਬ ਸੁਣਦੇ ਹੁੰਦੇ ਸੀ 🙏🙏

  • @JagjeetSingh-gt7wm
    @JagjeetSingh-gt7wm 11 หลายเดือนก่อน +2

    ਇਹ ਅਵਾਜ਼ ਤਵਿਆਂ ਵਾਲੀ ਮਸ਼ੀਨ ਤੇ ਵੀ ਚਲਦੀ ਹੁੰਦੀ ਸੀ, ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚੋਂ ਪੁਰਾਣੇ ਤਵੇ ਦੀ ਟੁਕੜੀ ਲਿਆਂ ਕੇ ਸਾਡੀ ਬੇਬੇ ਜੀ ਤਾਗੇ ਵਿਚ ਤਵੀਤ ਵਾਂਗ ਸਾਡੇ ਗਲ ਵਿਚ ਪਾ ਦਿੰਦੀ ਸੀ ਅਤੇ ਕਹਿ ਦਿੰਦੀ ਹੁਣ ਭੂਤ ਪ੍ਰੇਤ ਦਾ ਕੋਈ ਡਰ ਨਹੀਂ ਜਿਥੋਂ ਮਰਜ਼ੀ ਲੰਘ ਜਾਇਓ।।

  • @parmjitkaur4072
    @parmjitkaur4072 7 หลายเดือนก่อน +3

    ਬਹੁਤ ਹੀ ਮਿਠਾਸ ਭਰੀ ਆਵਾਜ਼ 🙏

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +3

    🙏ਸਤਿਨਾਮ ਵਾਹਿਗੁਰੂ 🌹🙏ਸਤਿਨਾਮ ਵਾਹਿਗੁਰੂ 🙏🙏ਵਾਹਿਗੁਰੂ 🌹🙏ਵਾਹਿਗੁਰੂ 🌹🙏🌹🙏ਸਤਿਨਾਮ ਵਾਹਿਗੁਰੂ 🙏🙏ਵਾਹਿਗੁਰੂ 🙏ਵਾਹਿਗੁਰੂ 🙏

  • @SukhjinderSingh-wu6sc
    @SukhjinderSingh-wu6sc ปีที่แล้ว +1

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਆਪ ਜੀ ਦਾ ਕੋਟਿ ਕੋਟਿ ਸ਼ੁਕਰ ਹੈ ਜੀ। ਵਾਹਿਗੁਰੂ ਜੀ ਸਭ ਨੂੰ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲ੍ਹਾ ਬਖਸ਼ਣੀ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏

  • @GurmukhSingh-cm4iq
    @GurmukhSingh-cm4iq 9 หลายเดือนก่อน +2

    ਅਸੀਂ ਇਹ ਅਵਾਜ਼ ਬਚਪਨ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਤੋੰ ਸੁਣਦੇ ਹੁੰਦੇ ਸੀ।ਹੁਣ ਜਦੋੰ ਸੱਠ ਬਾਹਟ ਸਾਲ ਦੇ ਹੋ ਗਏ ਤਾਂ ਯੂ ਟਿਊਬ ਤੇ ਅਵਾਜ਼ ਤੇ ਸੁਣ ਕੇ ਬਹੁਤ ਖੁਸ਼ੀ ਹੋਈ। ਧੰਨਵਾਦ

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +5

    गुरबाणी इस जग महि चानणु
    बिंवति नानक गुरु लागे बाजे अनहद तूरे।

  • @baljeetsingh-eg9fq
    @baljeetsingh-eg9fq 4 ปีที่แล้ว +5

    Satnam Sri whaeguru ji Satnam Sri whaeguru ji Satnam Sri whaeguru ji Satnam Sri whaeguru ji Satnam Sri whaeguru ji Satnam Sri whaeguru ji 🙏🙏🙏🙏🙏❤️❤️❤️❤️❤️🍁🌻🌻💐💐💐🌼🌼💐💐🍀🍀🌸🌸🌸🌿🌿☘️☘️🌷🌷🌺🌺♥️♥️♥️🙏🙏🙏🙏🙏Satnam Sri whaeguru ji 🙏🙏🙏🙏

  • @londondream975
    @londondream975 11 หลายเดือนก่อน +1

    ਬਚਪਨ ਵਿੱਚ ਜਦੋਂ ਗ੍ਰੰਥੀ ਭਾਈ ਸਾਹਿਬ ਕਿਧਰੇ ਗਿਆ ਹੁੰਦਾ ਸੀ ਤਾਂ ਸਪੀਕਰ ਵਿੱਚ ਇਹੇ ਆਵਾਜ਼ ਵਿੱਚ ਪਾਠ ਚੱਲ ਦਾ ਸੀ ਬਹੁਤ ਖੁਸ਼ੀ ਮਿਲੀ ਅੱਜ ਯੂ ਟੂਇਬ ਤੇ ਸੁਣ ਕੇ ਜੀ

  • @endlessdeep2088
    @endlessdeep2088 9 หลายเดือนก่อน +1

    ਨਾਨੀ ਦੇ ਪਿੰਡ ਦੀ ਯਾਦ ਅਾ ਗਈ ਇਹ ਗੁਰਬਾਣੀਂ ਉਥੇ ਸਪੀਕਰ ਵਿੱਚ ਲਾਈ ਹੁੰਦੀ ਸੀ ਵਾਹ ਕਿਆ ਬਾਤ ਸੀ ਓਹ ਦਿਨਾਂ ਦੀ

  • @RavinderKaur-qn3kb
    @RavinderKaur-qn3kb ปีที่แล้ว +26

    Bahut hi payari awaj sunke bachpan yaad aa gaya waheguru ji 🙏

  • @sdgamming4628
    @sdgamming4628 2 ปีที่แล้ว +3

    Childhood memory...sham nu har roz dada ji de room ch tape recorder te lageaa hunda c bhai tirlochan singh ji di awaaz ch rehras sahib ji da paath ..mithi awazz ajj v unna hi sukun dindi hai mann nu..waheguru ji mehar karna hamesha.....