80 ਸਾਲ ਪੁਰਾਣਾ ਤਵਾ ਜਿਸ ਦੀ ਦੇਵ ਥਰੀਕੇ ਵਾਲੇ ਨੇ ਕਾਪੀ ਕੀਤੀ ਅਤੇ ਕੁਲਦੀਪ ਮਾਣਕ ਨੇ ਗਾਇਆ - ਸਾਈਡ ਏ

แชร์
ฝัง
  • เผยแพร่เมื่อ 9 ส.ค. 2022
  • -
    #plz_subscribe_my_channel
  • เพลง

ความคิดเห็น • 159

  • @kaleramritpalkauramrit
    @kaleramritpalkauramrit ปีที่แล้ว +12

    ਖੋਜ ਕਰਤਾ ਨੇ ਕਮਾਲ ਕਰ ਦਿੱਤੀ ਜੀ, ਵਧੀਆ ਕੀਤਾ ਭੇਦ ਖੋਲ੍ਹੇ, ਸਚਾਈ ਤੋਂ ਵਾਕਿਫ਼ ਕਰਾਇਆ। ਬੂਟਾ ਸਿੰਘ ਚੌਹਾਨ ਮੇਰੇ ਚਾਚਾ ਜੀ ਲਿਖਦੇ ਨ "ਕਿਸੇ ਦੇ ਪਿੰਜਰ ਤੇ ਖੜ੍ਹ ਕੇ, ਜੋ ਆਪਣਾ ਕੱਦ ਵਧਾਉਂਦੇ ਨੇ,ਹਵਾ ਵੱਲ ਮੂੰਹ ਕਰਕੇ ਦੋਸਤੋ ਰੇਤਾ ਉਡਾਉਂਦੇ ਨੇ"।

    • @desiRecord
      @desiRecord  ปีที่แล้ว +2

      ਬਿਨਾ ਬੂਹਿਆਂ ਤੋਂ ਹੈ ਘਰ ਜ਼ਿੰਦਗੀ ਦਾ :ਬੂਟਾ ਸਿੰਘ ਚੌਹਾਨ

  • @gurmailsinghgill4971
    @gurmailsinghgill4971 ปีที่แล้ว +15

    ਕੁੱਝ ਵੀ ਹੋਵੇ ਕੁਲਦੀਪ ਮਾਣਕ ਸਾਹਿਬ ਦੀ ਅਵਾਜ਼ ਬੁਲੰਦ ਤੇ ਕਾਬਲ ਏ ਤਾਰੀਫ ਹੈ ਤੇ ਬਹੁਤ ਵਧੀਆ ਹੈ ਜਿਸ ਨੂੰ ਵਾਰ-ਵਾਰ ਸੁਣਨ ਨੂੰ ਦਿਲ ਕਰਦਾ ਹੈ, ਮਾਣਕ ਸਾਹਿਬ ਨੇ ਲੋਕ ਗਾਥਾਵਾਂ ਨੂੰ ਜੋ ਨਵਾਂ ਰੂਪ ਦਿੱਤਾ ਹੈ ਉਹ ਸੰਸਾਰ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਕਰ ਗਿਆ, ਤਬਦੀਲੀਆਂ ਤਾਂ ਗੀਤਕਾਰ ਬਹੁਤ ਕਰਦੇ ਆਏ ਨੇ ਤੇ ਕਰਦੇ ਰਹਿਣਗੇ ਉਹ ਵੱਖਰਾ ਵਿਸ਼ਾ ਹੈ। ਇੱਕ ਗੀਤਕਾਰ ਨੇ ਕਿਸੇ ਹੋਰ ਪ੍ਰਸਿੱਧ ਗੀਤਕਾਰ ਦੇ ਗੀਤ ਵੀ ਆਪਣਾ ਨਾਂ ਫਿੱਟ ਕਰ ਕੇ ਮਾਣਕ ਸਾਹਿਬ ਤੋਂ ਧੋਖੇ ਨਾਲ ਰਿਕਾਰਡ ਕਰਵਾ ਦਿੱਤੇ ਸਨ, ਜਿਸ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਮਾਣਕ ਸਾਹਿਬ ਨੂੰ ਕਰਨਾ ਪਿਆ ਸੀ। ਜਾਣਕਾਰੀ ਦੇਣ ਲਈ ਧੰਨਵਾਦ।

    • @darshankumar101
      @darshankumar101 ปีที่แล้ว

      9

    • @shavindersingh5923
      @shavindersingh5923 ปีที่แล้ว

      ਜੋ ਦਰਦ ਮਿਸ ਬਾਲੋ ਤੇ ਇਜਾਜ਼ ਅਲੀ ਦੀ ਅਵਾਜ਼ ਵਿੱਚ ਹੈ ਮਾਣਕ ਤਾਂ ਉਹਦੇ ਨੇੜੇ ਤੇੜੇ ਵੀ ਨਹੀਂ ਲੰਘਿਆ। ਬੁਲੰਦ ਅਵਾਜ਼ ਦੀ ਲੋੜ ਨਹੀਂ ਹੈ ਇੱਥੇ , ਲੋੜ ਹੈ ਉਸ ਅਵਾਜ਼ ਦੀ ਜੋ ਗੀਤ ਵਿੱਚ ਲਿਖੇ ਨੂੰ ਪਰਗਟਾ ਸਕੇ ।

  • @speakermediachannel6487
    @speakermediachannel6487 ปีที่แล้ว +6

    ਐਡਾ ਵੱਡਾ ਗੀਤਕਾਰ ਤੇ ਪੁਰਾਤਨ ਗੀਤ ਨੂੰ ਚੋਰੀ ਕਰ ਕੇ ਆਪਣੇ ਨਾਂ ਹੇਠ ਜਾਰੀ ਕਰ ਦਿੱਤਾ ਇਹ ਬਹੁਤ ਵੱਡਾ ਧੋਖਾ ਹੈ

    • @kaleramritpalkauramrit
      @kaleramritpalkauramrit ปีที่แล้ว

      ਬਸ ਇਹ ਹੀ ਗੱਲ ਤੇ ਦੇਖਣ ਵਾਲੀ ਹੈ,ਕਿ ਵੱਡਾ ਕੋਈ ਕਿਵੇਂ ਬਣਦਾ

  • @harmindersingh2494
    @harmindersingh2494 ปีที่แล้ว +6

    ਬਹੁਤ ਵਧੀਆ ਖੋਜ।ਵੈਸੇ ਹਰੇਕ ਵਿਅਕਤੀ ਇਤਿਹਾਸ ਤੋਂ ਸਿਖਦਾ ਹੈ। ਇਤਿਹਾਸ ਲੱਭਣ ਲ਼ਈ ਵਧਾਈ ਦੇ ਪਾਤਰ ਹੋ ਜੀ

  • @tarasingh3904
    @tarasingh3904 ปีที่แล้ว +2

    80 ਸਾਲ ਪੁਰਾਣਾ ਇਹ ਦੁਗਾਣਾ ਵੀ ਬਹੁਤ ਵਧੀਐ ।ਬਹੁਤ ਧੰਨਵਾਦ ।

  • @dawinderbajwa7731
    @dawinderbajwa7731 ปีที่แล้ว +11

    ਬਹੁਤ ਹੀ ਵਧੀਆ ਉਪਰਾਲਾ ਵੀਰ ਜੀ ਪਰ ਕਮਾਲ ਦੀ ਗੱਲ ਹੈ ਕਿ ਦੇਵ ਸਾਹਿਬ ਲਿਖਣ ਵਿੱਚ ਅਤੇ ਮਾਣਕ ਸਾਹਿਬ ਗਾਉਣ ਵਿੱਚ ਇਸ ਗਾਣੇ ਨੂੰ ਸਿਖਰ ਉਤੇ ਲੈ ਗਏ ਹਨ।

  • @mandersingh4833
    @mandersingh4833 ปีที่แล้ว +22

    ਬਹੁਤ ਵਧੀਆ ਭਾਈ ਸਾਹਬ ਵਾਕਿਆ ਹੀ ਪੁਰਾਣਾ ਸੋਨਾ ਸਾਂ ਬ ਕੇ ਰੱਖਿਆ ਹੋਰ ਵੀ ਇਸ ਤਰਾ ਦੇ ਪੁਰਾਣੇ
    ਲੋਕ ਗੀਤ ਲੇ ਕੇ ਆਓ ਬਹੁਤ ਬਾਹੁਤ ਧੰਨਵਾਦ

  • @TarsemSingh-jj2rc
    @TarsemSingh-jj2rc ปีที่แล้ว +7

    ਬਹੁਤ ਹੀ ਵੱਡੀ ਖੋਜ ਕੀਤੀ ਬਾਈ ਜੀ ਜਿਉਂਦੇ ਰਹੋ ਜੀ

  • @balkourdhillon5402
    @balkourdhillon5402 ปีที่แล้ว +22

    ਵਾਹਬੲਈ ਕਿਥੇ ਦੱਬੀ ਬੈਠੇ ਹੋ ਖਜਾਣਾ ਇਨ੍ਹਾਂ ਪੁਰਾਣਾ।

  • @gurdevsingh1847
    @gurdevsingh1847 ปีที่แล้ว +34

    ਵਾਹ ਬਈ ਵਾਹ, ਪੁਰਾਣੇ ਸਮਿਆਂ ਦੇ ਗੀਤ , ਪੰਜਾਬੀ ਸੱਭਿਆਚਾਰ 80 ਸਾਲ ਪਹਿਲਾਂ ਦਾ, ਕਮਾਲ ਹੈ ਜੀ।

    • @desiRecord
      @desiRecord  ปีที่แล้ว +1

      @Gurdev Singh ਜੀ ਨਕਲ ਕਰਨ ਬਾਰੇ ਤੁਹਾਡੀ ਕੀ ਟਿੱਪਣੀ ਹੈ ?

    • @manuaulakh3063
      @manuaulakh3063 ปีที่แล้ว +1

      ੳ ਕੇ

    • @surinderpaldhanda277
      @surinderpaldhanda277 ปีที่แล้ว +2

      ਪੰਜਾਬੀ ਭਾਸ਼ਾ ਮਤਲਵ ਜਿੰਨੇ ਮਰਜ਼ੀ ਕੱਢੋ
      ਪਰ ਗਾਣਾ ਪਰੇਮ ਨਾਲ ਗਾਇਆ ਦੋਹਾਂ ਕਲਾਕਾਰਾਂ ਨੇ

    • @geetkarrajkoirsinghwala4962
      @geetkarrajkoirsinghwala4962 ปีที่แล้ว +4

      ਬੇਸ਼ੱਕ ਗਾਇਆ ਤਾਂ ਵਧੀਆ ਹੈ ਦੋਵੇ ਕਲਾਕਾਰਾਂ ਨੇ
      ਪਰ ਗੀਤ ਵਿਚ ਦੇਵ ਜੀ ਨੇ ਆਪਣਾ ਨਾਮ ਪਾਉਣਾ ਗਲਤ ਗੱਲ ਹੈ ।
      ✔ਗੀਤਕਾਰ ਰਾਜ ਕੋਇਰ ਸਿੰਘ ਵਾਲਾ ।

    • @gurdevsingh1847
      @gurdevsingh1847 ปีที่แล้ว

      @@desiRecord ਹੂਬਹੂ ਨਕਲ ਕਰਨੀ ਬਹੁਤ ਹੀ ਭੈੜੀ ਗੱਲ ਹੈ ਜੀ,ਐਡਾ ਮਹਾਨ ਗੀਤਕਾਰ ਹੋਣ ਦੇ ਬਾਵਜੂਦ ਵੀ ਗਲਤ ਪਾਸੇ ਜਾਵੇ, ਕੀ ਕੋਈ ਮਜਬੂਰੀ ਸੀ, ਇਸ ਤਰ੍ਹਾਂ ਕਰਨਾ,।
      ਦੇਵ ਥਰੀਕਿਆਂ ਵਾਲੇ ਦੀ ਗਲਤੀ ਹੈ ਜੀ।

  • @GurcharanSingh-by1je
    @GurcharanSingh-by1je ปีที่แล้ว +19

    ਵੀਰ ਜੀ ਰੱਬ ਤੁਹਾਡੀ ਲੋਕ ਗੀਤ ਜਿੰਨੀ ਉਮਰ ਕਰੇ ਇਹੋ ਜਹੇ ਦੁਰਲਭ ਤੋਹਫੇ ਮਾਂ ਬੋਲੀ ਨਾਲ ਮੋਹ ਰੱਖਣ ਵਾਲਿਆ ਦੀ ਝੋਲੀ ਪਾਉਂਦੇ ਰਹੋ ਜੀ

  • @sandysinghsadhowalia
    @sandysinghsadhowalia ปีที่แล้ว +6

    ਇੱਕ ਇੰਟਰਵਿਊ ਵਿੱਚ ਹਰਦੇਵ ਦਿਲਗੀਰ ਉਰਫ ਦੇਵ ਥਰੀਕੇ ਵਾਲਾ ਜੀ ਨੂੰ ਇਹੀ ਸਵਾਲ ਕੀਤਾ ਕਿ ਤੁਹਾਡੀਆਂ ਕਈ ਰਚਨਾਵਾਂ ਤੇ ਢਾਡੀਆਂ ਦਾ ਬਹੁਤ ਪ੍ਰਭਾਵ ਹੈ।
    ਉਹਨਾਂ ਦਾ ਜਵਾਬ ਸੀ ਕਿ ਕਈ ਢਾਡੀ ਵਾਰਾਂ ਤੇ ਗੀਤਾਂ ਤੋਂ ਮੈਂ ਏਨਾ ਪ੍ਰਭਾਵਿਤ ਹਾਂ ਕਿ ਥੋੜਾ ਬਹੁਤਾ ਬਦਲਾਅ ਕਰਕੇ ਮੈਂ ਜਿਉਂ ਦੀਆਂ ਤਿਉਂ ਲਿਖ ਦਿੱਤੀਆਂ।
    ਮੇਰੇ ਹਿਸਾਬ ਨਾਲ ਇਹ ਚੱਲਦਾ ਹੈ। ਇੱਕ ਨਹੀਂ ਅਨੇਕਾਂ ਰਚਨਾਵਾਂ ਐਸੀਆਂ ਮਿਲ਼ ਜਾਣਗੀਆਂ ਜਿਨ੍ਹਾਂ ਦਾ ਅਸਲ ਖਿਆਲ ਕਿਸੇ ਹੋਰ ਗੀਤ ਚ ਪਿਆ ਹੈ ਤੇ ਦੂਜਿਆਂ ਨੇ ਥੋੜ੍ਹੀ ਭੰਨ ਤੋੜ ਕਰਕੇ ਕੁੱਝ ਹੋਰ ਬਣਾ ਲਿਆ।

  • @nirmalghuman6077
    @nirmalghuman6077 ปีที่แล้ว +3

    ਜੇ ਲੱਭਣ ਲੱਗੀਏ ਤਾਂ ਇੱਕ ਇਹੀ ਗੀਤ ਨਹੀਂ ,ਐਦਾਂ ਦੇ ਹੋਰ ਵੀ ਸੈਂਕੜੇ ਗੀਤ ਮਿਲ ਜਾਣਗੇ, ਜਿਨ੍ਹਾਂ ਨੂੰ ਹੋਰ ਵੀ ਕਈ ਲੇਖਕਾਂ ਨੇ ਕਾਪੀ ਕੀਤਾ ! ਪਹਿਲਾਂ ਪਹਿਲਾਂ ਇਹੋ ਜਿਹੇ ਇਲਜ਼ਾਮ ਸਤਿੰਦਰ ਸਰਤਾਜ ,ਕੰਵਰ ਗਰੇਵਾਲ ਤੇ ਵੀ ਲੱਗਦੇ ਰਹੇ ਨੇ !
    ਐਦਾਂ ਅਕਸਰ ਹੀ ਹੁੰਦਾ ਆ ਵੀਰ ਕਿ ਬਹੁਤ ਸਾਰੇ ਲੇਖਕ ਕਈ ਵਾਰ ਤਾਂ ਹੂ ਬ ਹੂ ਕਿਸੇ ਹੋਰ ਦੇ ਗੀਤ ਨੂੰ ਕਾਪੀ ਕਰਦੇ ਨੇ ! ਕਈ ਵਾਰ ਉਹ ਕਿਸੇ ਗੀਤ ਦੀ ਥੀਮ ਸਟੋਰੀ ਤੇ ਮਿਲਦੇ ਜੁਲਦੇ ਸ਼ਬਦਾਂ ਨਾਲ ਕੋਈ ਨਵਾਂ ਗੀਤ ਸਿਰਜਿਆ ਜਾਂਦੈ
    ਇਸੇ ਤਰਾਂ ਹੀ ਬਹੁਤ ਸਾਰੇ ਪਾਕਿਸਤਾਨੀ ਗੀਤਾਂ ਨੂੰ ਚੋਰੀ ਵੀ ਕੀਤਾ ਗਿਆ ਯਾ ਫਿਰ ਉਸੇ ਕਾਨਸੈਪਟ ਤੇ ਹੋਰ ਗੀਤ ਲਿਖੇ ਗਏ ! ਢਾਡੀ ਅਮਰ ਸਿੰਘ ਸ਼ੌਂਕੀ ਸਾਹਿਬ ਦੀਆਂ ਢਾਡੀ ਵਾਰਾਂ ਤੇ ਕਈ ਨਵੇਂ ਗੀਤ ਵੀ ਸਿਰਜੇ ਗਏ !
    ਮੈਨੂੰ ਲੱਗਦਾ ਆ ਕਿ ਦੇਵ ਸਾਹਿਬ ਨੇ ਗੀਤ ਨੂੰ ਕੁੱਝ ਸੋਧ ਕੇ ਲਿਖਿਆ ਤੇ ਸੋਨੇ ਤੇ ਸੁਹਾਗਾ ਹੋ ਗਿਆ
    ਕਿ ਮਾਣਕ ਸਾਹਿਬ ਨੇ ਇਸ ਗੀਤ ਨੂੰ ਐਨਾ ਖੁਭ ਕੇ ਗਾਇਆ ਕਿ ਇਹ ਗੀਤ ਗੋਲਡਨ ਹਿੱਟ ਸੌਂਗ ਬਣ ਗਿਆ !!
    ਇਹੋ ਜਿਹੇ ਪੁਰਾਣੇ ਗੀਤਾਂ ਤੇ ਐਨੀ ਮਿਹਨਤ ਨਾਲ ਖੋਜ ਕਰਨ ਦਾ ਤੁਹਾਡਾ ਉਪਰਾਲਾ ਵੀ ਬਹੁਤ ਹੀ ਸ਼ਲਾਘਾਯੋਗ ਆ ਜੀ🙏🙏🙏🙏🙏

    • @desiRecord
      @desiRecord  ปีที่แล้ว +2

      ਧੰਨਵਾਦ ਜੀ। ਤੁਹਾਡੀ ਗੱਲ ਠੀਕ ਹੈ

  • @baldevsinghbuttar8293
    @baldevsinghbuttar8293 ปีที่แล้ว +10

    ਸਦਾਬਹਾਰ ਗੀਤ ਗਾਏ ਜਾਣ ਤੇ ਸਲਿਊਟ ਹੈ ਜੀ ਹਾਂ ਜੀ। ਬਲਦੇਵ ਸਿੰਘ ਬੁੱਟਰ ਬਠਿੰਡਾ ਤੋਂ ਜੀ।

  • @sarabjitsingh5960
    @sarabjitsingh5960 ปีที่แล้ว +1

    ਬਹੁਤ ਵਧੀਆ ਇਨਾ ਦੁਰਲੱਭ ਗੀਤ ਪੁਰਾਣੇ ਕਾਲਾਕਾਰਾਂ ਦੀ ਆਵਾਜ

  • @gurkiratkaurnatt7065
    @gurkiratkaurnatt7065 ปีที่แล้ว +5

    ਵਾਹ ਬਈ ਵਾਹ ! ਸੁਆਦ ਆ ਗਿਆ

  • @husanheera6867
    @husanheera6867 ปีที่แล้ว +9

    ਵੀਰ ਜੀ ਉਹ ਗੀਤ ਕਿਹੜੇ ਰਾਈਟਰ ਦੇ ਲਿਖੇ ਹੋਏ ਨੇ ਜਿਹੜੇ ਪੁਰਾਣੇ ਨੇ, ਬਹੁਤ ਹੀ ਵਧੀਆ ਨੇ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਜੋ ਕਿ ਆਪ ਜੀ ਨੇ ਅਣਮੁੱਲੇ ਮੋਤੀ ਦਬਾਕੇ ਰੱਖੇ ਹੋਏ ਨੇ,

    • @desiRecord
      @desiRecord  ปีที่แล้ว +1

      ਇਜਾਜ਼ ਅਲੀ ਦੀ ਲਿਖਤ ਹੈ।

  • @jagjitkumar2446
    @jagjitkumar2446 ปีที่แล้ว +3

    ਬਿਲਕੁਲ ਸਹੀ ਕਿਹਾ ਤੁਸੀਂ, ਜੁਗਤੀ ਬੰਦਿਆਂ ਨੇ ਜ਼ਿਆਦਾਤਰ ਨਕਲ ਹੀ ਮਾਰੀ ਹੈ ਕਿਉਂਕਿ ਪੁਰਾਣੇ ਕਿੱਸੇ ਬਹੁਤ ਘੱਟ ਲੋਕ ਪੜਦੇ ਤੇ ਸੁਣਦੇ ਹਨ

  • @surjitsinghjeet2018
    @surjitsinghjeet2018 ปีที่แล้ว +1

    ਵਾਹ ਜੀ ਵਾਹ!ਕਿੰਨਾ ਪੁਰਾਣਾ ਤੇ ਪਿਆਰਾ ਤਵਾ ਕੱਢ ਲਿਆਂਦਾ ਨਿੱਕੇ ਹੁੰਦਿਆਂ ਬੜੀ ਵਾਰੀ ਸਪੀਕਰਾਂ ਤੇ ਵੱਜਦਾ ਸੁਣਿਆਂ ਬਹੁਤ ਬਹੁਤ ਧੰਨਵਾਦ!

  • @shivcharndhaliwal1702
    @shivcharndhaliwal1702 ปีที่แล้ว

    OLD SONGS NU JIS JORHI NE GEET GAEA NU SALUTE HE JI KOTIN KOTIN,,,,

  • @DavinderSingh-fq8pz
    @DavinderSingh-fq8pz ปีที่แล้ว +8

    ਵਾਹ ਜੀ ਕਮਾਲ ਹੈ ਇਸ ਤੋਂ ਪੁਰਾਣੇ ਗਾਣੇ ਪੰਜਾਬੀ ਦਿਉ ਧੰਨਵਾਦ ਜੀ

  • @devindersinghgurna3873
    @devindersinghgurna3873 ปีที่แล้ว +14

    ਇਹ ਦੇਖੋ ਕਿ ਮਾਣਕ ਕਿਸੇ ਵੀ ਬੋਲ ਨੂੰ ਕਿਵੇਂ ਰੂਹ ਚੋਂ ਲੰਘਾਂ ਦਿੰਦੈ।

  • @fulelsingh9756
    @fulelsingh9756 ปีที่แล้ว +4

    ਬਹੁਤ ਵਧੀਆ ਉਪਰਾਲਾ ਹੈ ਜੀ, ਦਿਲੋਂ ਮੁਹੱਬਤ ਹੈ ਜੀ ਮਹਾਨ ਪੁਰਸ਼ੋ,,,,,

  • @jaswantsinghgiani3213
    @jaswantsinghgiani3213 ปีที่แล้ว

    vah ji vah, bachpan yaad aa gya. Hun de geet sun k ajeha sakoon nahi milda hai ji.DhNvaad!

  • @BaljinderSingh-ti4lo
    @BaljinderSingh-ti4lo ปีที่แล้ว +7

    ਬਹੁਤ ਧੰਨਵਾਦ ਬਹੁਤ ਪੁਰਾਣਾ ਗੀਤ ਸਾਂਭ ਰੱਖਿਆ

  • @manjeetsinghnokwal7079
    @manjeetsinghnokwal7079 ปีที่แล้ว +5

    ਵਾਹ ਜੀ ਵਾਹ ਕਿਆ ਬਾਤ ਹੈ ਜੀ 🙏 ਧੰਨਵਾਦ ਜੀ ਪੁਰਾਣੇ ਸਮਿਆਂ ਦੀ ਯਾਦ ਕਰਾਉਂਦਾ ਹੈ ਜੀ ਗੀਤ

  • @gursewaksingh8299
    @gursewaksingh8299 ปีที่แล้ว +4

    ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਕਦਮ ਹੈ। ਪੰਜਾਬੀ ਗਾਇਕੀ ਦੇ ਬਹੁਤ ਹੀ ਵਧੀਆ ਅਤੇ ਪੁਰਾਣੇ ਗੀਤ ਸੁਣਨ ਨੂੰ ਲੈ ਕੇ ਬਹੁਤ ਹੀ ਖੁਸ਼ੀ ਮਹਿਸੂਸ ਕੀਤਾ। ਤੁਹਾਡੀ ਇਹ ਵੀਡੀਓ ਵਿਲੱਖਣ ਤੇ ਰੂਹ ਨੂੰ ਛੋਹ ਗਈ ਹੈ ਜੀ। ਦਿਲ ਦੀ ਗਹਿਰਾਈ ਤੋਂ ਸ਼ੁਕਰੀਆ ਜੀ।

  • @ranjit900
    @ranjit900 ปีที่แล้ว +1

    ਬਹੁਤ ਗੀਤ ਐ ਵੀਰ ਐਦਾਂ ਪੁਰਾਣੇ ਗੀਤਾਂ ਦੀ ਕਾਪੀ ਕੀਤੀ ਐ

  • @rooplal2294
    @rooplal2294 ปีที่แล้ว

    ਮਾਣਕ ਸਾਹਿਬ ਦੀ ਕਲਾ ਬਾਕਮਾਲ ਹੈ ।ਕਸੂਰ ਉਸਦਾ ਨਹੀਂ ਦੇਵ ਥਰੀਕੇ ਦਾ ਹੈ ਜਿਸ ਨੇ ਸਮਰੱਥ ਹੁੰਦਿਆਂ ਵੀ ਨਕਲ ਕਰ ਕੇ ਆਪਣੀ ਸ਼ੋਹਰਤ ਨੂੰ ਅਪਮਾਨਿਤ ਕੀਤਾ ਹੈ ।

  • @dharampalsingh5036
    @dharampalsingh5036 ปีที่แล้ว +15

    ਬਹੁਤ ਵਧੀਆ ਉਪਰਾਲਾ। ਮਨ ਖੂਸ ਹੋ ਗਿਆ। ਧੰਨਵਾਦ ਦੇ ਪਾਤਰ ਹਨ ਚੈਨਲ ਵਾਲੇ ਕਮਾਲ ਕਰ ਦਿੱਤੀ।

  • @baldevsingh9391
    @baldevsingh9391 ปีที่แล้ว

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਹੈ

  • @jshinda7708
    @jshinda7708 ปีที่แล้ว +1

    ਇਨ੍ਹਾਂ ਦੀ ਆਵਾਜ਼ ਤਾ ਨਿਕਲ ਦੀ ਨਹੀ ਮਾਣਕ ਵਰਗਾ ਕੋਈ ਨਹੀ ਗਾ ਸਕਦਾ

  • @shivcharndhaliwal1702
    @shivcharndhaliwal1702 ปีที่แล้ว

    JINA SINGARA NE IH GEET GAEA OSS JORHI NU HEART NAL SALUTE HE ,,,

  • @ranjodhsingh7736
    @ranjodhsingh7736 ปีที่แล้ว +16

    ਇਹ ਗੀਤ ਮੇਰੇ ਕੋਲ 1997ਵਿੱਚ ਕੈਸਟ ਵਿੱਚ ਰਿਕਾਰਡ ਕਰਵਾਕੇ ਸਾਂਭਿਆ ਹੋਇਆ ਹੈ। ਰਾਂਝਾ ਜੋਗੀ ਹੋ ਗਿਆ ਜੋ ਕਿ ਅਮਰ ਸਿੰਘ ਸ਼ੌਂਕੀ ਦੇ ਗੀਤ ਨੂੰ ਤੋੜ ਮਰੋੜ ਕੇ ਬਣਾਇਆ ਗਿਆ।ਹੋਰ ਵੀ ਬਹੁਤ ਸਾਰੇ ਗੀਤ ਸਨ। ਧੰਨਵਾਦ ਜੀ।

  • @sunitarani3073
    @sunitarani3073 ปีที่แล้ว

    ਵਾਹ ਵਾਹ ਵਾਹ ਵਾਹ ਜੀ 👌👌👌👍👍👍👍

  • @ranarana6497
    @ranarana6497 ปีที่แล้ว

    So Nice songs old Heer Ranja thank you brother ji Balraj France

  • @shivcharansingh550
    @shivcharansingh550 ปีที่แล้ว +1

    SO GOOD,, EVERY WRITER HAS GOD GIFTED,, BUT CHANGE NATURAL ALL SUBJECT,, OLD SONG, NEW THUUGHT LIVE LONG IN ALL TIME FAVORITE PEOPLE,,, NO BAD,, ALL ARE GOOD TALENT,, WE ALSO WELCOME ALL PUNJABI SONGS,,, NO PROBLEM👌👌 OO

  • @daljitvehniwalia2178
    @daljitvehniwalia2178 ปีที่แล้ว +1

    ਇਹ ਸਾਰੇ ਵਾਰਿਸ ਸਾਹ ਦੀ ਹੀਰ ਵਿੱਚੋਂ ਹਨ

    • @desiRecord
      @desiRecord  ปีที่แล้ว

      ਨਹੀਂ ਜੀ। ਇਸ ਦੇ ਲੇਖਕ ਇਜ਼ਾਜ ਅਲੀ ਹਨ। ਇਜ਼ਾਜ ਅਲੀ ਦੇ ਹੋਰ ਬਹੁਤ ਸਾਰੇ ਪੰਜਾਬੀ ਗੀਤ ਰਿਕਾਰਡ ਹਨ।

  • @amrikkhan3178
    @amrikkhan3178 ปีที่แล้ว +3

    ਬਾਈ ਜੀ ਤੁਸੀ ਵੀ ਕਮਾਲ ਹੋ ਐਨਾ ਪੁਰਾਣਾ ਸਮਾਨ ਕੱਢ ਲਿਆਏ 🙏🙏🙏🙏

  • @sidhuanoop
    @sidhuanoop ปีที่แล้ว +4

    ਅਨਮੋਲ ਖ਼ਜ਼ਾਨਾ ਸੰਭਾਲ ਰੱਖਿਆ ਤੁਸੀਂ

  • @hmaan1743
    @hmaan1743 ปีที่แล้ว +2

    ਕਿਹੇ ਰਸਾਲੂ ਰਾਣੀਏ ਗਲ ਬਾਹਾਂ ਪਾਦੇ
    ਪੁਰਾਣੇ ਗੀਤ ਦੀ ਨਕਲ ਹੈ ।

  • @harjinderjaura177
    @harjinderjaura177 ปีที่แล้ว +2

    ਬਹੁਤ ਵਧੀਆ ਜੀ

  • @harpreetdhaliwal1826
    @harpreetdhaliwal1826 10 หลายเดือนก่อน

    ਬਹੁਤ ਵਧੀਆ

  • @KuldeepSingh-zq8zn
    @KuldeepSingh-zq8zn ปีที่แล้ว +3

    ਬਹੁਤ ਬਹੁਤ ਧੰਨਵਾਦ ਜੀ
    ਇਹੋ ਜਹੀ ਜਾਣਕਾਰੀ ਤੇ ਗਾਣਾ ਸੁਣਾਉਣ ਲਈ

  • @thehacker795
    @thehacker795 ปีที่แล้ว

    Wah ji Wah

  • @AvtarSingh-bv5eq
    @AvtarSingh-bv5eq ปีที่แล้ว +8

    ਨਿੱਕੇ ਹੁੰਦੇ ਸੁਣਿਆ ਵੱਡੇ ਇਹ ਸੁਣਦੇ ਸਨ ਵਿਆਹ ਸ਼ਾਦੀਆਂ ਵਿਚ

    • @rpsingh8930
      @rpsingh8930 ปีที่แล้ว

      Avtar singh ji.. Tuhadi umar kinni ho gyi h..

  • @talwindersekhon5449
    @talwindersekhon5449 ปีที่แล้ว

    ਇਨਾਂ ਪੁਰਾਣਾ ਦੁਰਲੱਭ ਗੀਤ ਸੁਣਿਆ ਬਹੁਤ ਧੰਨਵਾਦ

  • @balwinderpadda2311
    @balwinderpadda2311 ปีที่แล้ว +1

    ਬਹੁਤ ਵਧੀਆ ਪੁਰਾਣਾ ਗੀਤ ਜੀ

  • @bachittersinghaulakh4162
    @bachittersinghaulakh4162 ปีที่แล้ว

    ਸੁਣ ਕੇ ਦਿਲ ਬਾਗੋ ਬਾਗ ਹੋ ਗਿਆ।

  • @ranjitsingh-lu7ok
    @ranjitsingh-lu7ok ปีที่แล้ว +1

    ਬਹੁਤ ਖੂਬ 👍👍👍

  • @tarnsingh9914
    @tarnsingh9914 ปีที่แล้ว +1

    ਮਾਣਕ ਸਾਹਬ ❤️❤️❤️❤️

  • @harjinderlopon7701
    @harjinderlopon7701 ปีที่แล้ว

    ਗਾਣਿਆਂ ਦੀ ਨਕਲ ਚੱਲਦੀ ਰਹਿੰਦੀ ਹੈ.ਇਸ ਤਰਾਂ ਦਾ ਇਕ ਹੋਰ ਗਾਣਾ "ਦਹੂਦ ਬਾਦਸ਼ਾਹ" ਮਾਣਕ ਨੇ ਗਾਇਆ ਸੀ.ਜਿਸ ਦੇ ਬੋਲ ਸਨ,ਐਡਾ ਜੇ ਸੂਰਮਾ ਵਿਆਹ ਲੈ ਮੰਗ ਨੂੰ,ਇਹ ਗੀਤ ਸਾਦੀ ਰਾਮ ਕਵੀਸਰ ਜੋ ਮੇਰੇ ਪਿੰਡ ਦੇ ਸਨ ਨੇ ਲਿਖਿਆ ਸੀ,ਜਿਸ ਦਾ ਕਿੱਸਾ ਮੇਰੇ ਕੋਲ ਮੌਜੂਦ ਹੈ.

  • @GURMEETSINGH-zn1zm
    @GURMEETSINGH-zn1zm ปีที่แล้ว

    ਬਹੁਤ ਫਰਕ ਐ

  • @vinodshayerproductions40
    @vinodshayerproductions40 11 หลายเดือนก่อน

    Bilkul same!Bahut vadhia kar rahe ho!

  • @sidhuanoop
    @sidhuanoop ปีที่แล้ว +2

    ਬਹੁਤ ਖੂਬ ਬਾਈ ਜੀ

  • @jagdev5863
    @jagdev5863 ปีที่แล้ว +1

    Old is Gold 🔥🔥🔥❤️❤️❤️🌹🌹🌹👌👍🇺🇸

  • @baljitsingh2378
    @baljitsingh2378 ปีที่แล้ว +1

    ਮੈਂ ਸਮਝਦਾ ਵੀਰ ਕੁਝ ਗਲਤ ਨਹੀਂ ਕੀਤਾ। ਸਗੋਂ ਉਹਨਾਂ ਨੇ ਇਸ ਤਰਾਂ ਕਰਕੇ ਇੱਕ ਅਣਗੌਲੇ ਗੀਤ ਨੂੰ ਇੱਕ ਹਿੱਟ ਗੀਤ ਬਣਾਇਆ ਤੇ ਸਾਡੇ ਵਰਗਿਆਂ ਨੂੰ ਸੁਣਨ ਨੂੰ ਮਿਲਿਆ।

  • @ritz__chauhan10
    @ritz__chauhan10 ปีที่แล้ว +1

    Good 👍👍 News PBI old singing ji old is 🥇. Lyrics shinda BADBAR BNL PB

  • @kamaljitkamaljit2310
    @kamaljitkamaljit2310 ปีที่แล้ว +2

    Jo Punjabi geet kuldeep manak and sri dev thareke ne sod karke record kerve ne vv nice ne famous hoye ne

  • @vinylRECORDS0522
    @vinylRECORDS0522 ปีที่แล้ว +6

    ਮਾਣਕ ਦੇ ਕਈ ਗੀਤ ਪੁਰਾਣੇ ਢੱਡ ਸਾਰੰਗੀ ਵਾਲੇ ਗੀਤਾਂ ਤੋ ਕਾਪੀ ਕਰਕੇ ਲਿਖੇ ਹੋਏ ਹੈ।

    • @desiRecord
      @desiRecord  ปีที่แล้ว +2

      ਹਾਂ ਜੀ

  • @sunitarani3073
    @sunitarani3073 ปีที่แล้ว

    ਕਿਆ ਬਾਤ ਆ ਜੀ ❤️🙏🏻

  • @followmeitsme6674
    @followmeitsme6674 ปีที่แล้ว +1

    ❤️❤️✅✅💯💯💯

  • @chanansingh7211
    @chanansingh7211 ปีที่แล้ว

    Very nice

  • @g.s.dhillon2562
    @g.s.dhillon2562 ปีที่แล้ว

    Bahut hi badiya uprala

  • @sarbjeetsinghkotkapura7245
    @sarbjeetsinghkotkapura7245 ปีที่แล้ว

    ਬਹੁਤ ਵਧੀਆ,

  • @pavittarsingh739
    @pavittarsingh739 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਇਸ ਮੁਤਾਬਿਕ ਇਹ ਗੀਤ ਹਰਦੇਵ ਦਿਲਗੀਰ ਤੋਂ ਪਹਿਲਾਂ ਦਾ ਲਿਖਿਆ ਹੈ ਅਤੇ ਉਸ ਨੇ ਨਕਲ ਕਰਕੇ ਆਪਣੇ ਨਾਂ ਕਰਵਾ ਲਿਆ। ਇਹ ਜਾਣਕਾਰੀ ਤੁਹਾਨੂੰ ਪਹਿਲਾਂ ਦੀ ਈ ਸੀ ਕਿ ਲੇਟ ਪ੍ਰਾਪਤ ਹੋਈ। ਭਾਵ ਥਰੀਕੇ ਵਾਲ਼ੇ ਦੀ ਮੌਤ ਤੋਂ ਪਹਿਲਾਂ ਕਿ ਬਾਅਦ ਵਿੱਚ ?

    • @desiRecord
      @desiRecord  ปีที่แล้ว

      ਜਾਣਕਾਰੀ ਪਹਿਲਾਂ ਸੀ ਪਰ ਮੈਂ ਚੈਨਲ ਦੋ ਮਹੀਨੇ ਪਹਿਲਾਂ ਬਣਾਇਆ ਹੈ। ਹੋਰ ਵੀ ਬਹੁਤ ਸਾਰੇ ਗੀਤ ਹਨ ਜੋ ਪੇਸ਼ ਕੀਤੇ ਜਾਣਗੇ।

    • @pavittarsingh739
      @pavittarsingh739 ปีที่แล้ว

      @@desiRecord ਬਹੁਤ ਵਧੀਆ ਜੀ। ਇਹ ਚੈੱਨਲ ਦਿਨ ਦੁੱਗਣੀ 'ਤੇ ਰਾਤ ਚੌਗਣੀ ਤਰੱਕੀ ਕਰੇ ਅਤੇ ਅਸਲੀਅਤ ਸਾਹਮਣੇ ਲਿਆਉਂਦਾ ਰਹੇ।

  • @balrajsinghdhaliwal699
    @balrajsinghdhaliwal699 ปีที่แล้ว +1

    Beautiful song

  • @jassmanakjassmanak455
    @jassmanakjassmanak455 ปีที่แล้ว

    Beautiful song sar

  • @bhajansingh6887
    @bhajansingh6887 ปีที่แล้ว

    Very romantic song axpressing inability by Heer and Ranjha.

  • @azadpandher5108
    @azadpandher5108 ปีที่แล้ว

    Salute bai g, very old khajana sanbh k rakhya tusi

  • @balbirdhami1045
    @balbirdhami1045 ปีที่แล้ว

    Many thanks for your research.

  • @gurmeetsingh3869
    @gurmeetsingh3869 ปีที่แล้ว

    Very Nice sweet song hai ji

  • @SATNAMSINGH-dk8kz
    @SATNAMSINGH-dk8kz ปีที่แล้ว

    So nice, Sir 👍🏼👍🏼

  • @bilwinderbillu2776
    @bilwinderbillu2776 ปีที่แล้ว +1

    ਧੰਨਵਾਦ ਪੇਸ਼ਕਾਰੀ ਕਰਨ ਦਾ ਬਿੱਲੂ ਬੱਸੂਵਾਲੀਆ

  • @mcjag8265
    @mcjag8265 ปีที่แล้ว

    Jeonde VASDE RAHO SAB

    • @desiRecord
      @desiRecord  ปีที่แล้ว

      ਧੰਨਵਾਦ ਜੀ।

  • @baghelkulana7502
    @baghelkulana7502 ปีที่แล้ว +1

    Very very good 🙏🏽🌹

  • @gurdevchahal9575
    @gurdevchahal9575 ปีที่แล้ว

    ਵਾਹ ਜੀ ਵਾਹ ਹੋਰ ਵੀ ਉਪਰਾਲੇ ਕਰਕੇ ਸਚਾਈ ਪੇਸ਼ ਕਰੋ ਜੀ best of luck 👍

  • @KulwantSingh-nq5fu
    @KulwantSingh-nq5fu ปีที่แล้ว

    Very nice song ji and very old song Ji

  • @gurmailsingh278
    @gurmailsingh278 ปีที่แล้ว

    Very nice ver ji

  • @bikarsingh9277
    @bikarsingh9277 ปีที่แล้ว

    Very nice song 👌👌👌👌

  • @gurliakatsinghmalhi9152
    @gurliakatsinghmalhi9152 ปีที่แล้ว

    Good voce good song Milan

  • @nitinsharma5319
    @nitinsharma5319 ปีที่แล้ว

    Great

  • @varinder3847
    @varinder3847 ปีที่แล้ว +1

    Original Geet gaan waliya da koi Sur taal propar Ley ch ta Hai Ni
    Baki manak Saab bahut Uche Sur ch te kheech ke Gounde Si ,,una di Rees Ni koi 🙏🎤

  • @mewasingh9324
    @mewasingh9324 ปีที่แล้ว

    What an Great Effort ! 👍👍🙏🙏

  • @niranjansinghjhinjer1370
    @niranjansinghjhinjer1370 ปีที่แล้ว +2

    Baa-kamaal klaakaar te kalaakari
    Nahioun bhullan wala Virsa baai ji Shukriya 🙏

    • @desiRecord
      @desiRecord  ปีที่แล้ว +1

      ਨਿਰੰਜਣ ਸਿੰਘ ਜੀ ਜੀ ਨਕਲ ਕਰਨ ਬਾਰੇ ਤੁਹਾਡੀ ਕੀ ਟਿੱਪਣੀ ਹੈ ?

    • @niranjansinghjhinjer1370
      @niranjansinghjhinjer1370 ปีที่แล้ว +1

      @@desiRecord PAA G, mere hisaab naal purana time 1950 te 1975 vich nakal naal koi fark ni, balki Kuchh nma dekhan nu milda h , 1990 toh baad de tan main geet v ni kde sunye baai ji (only Ustad Manak ji sunya) baaki aap Satkar jog hon sab jande hon 👏

    • @pargatgill8440
      @pargatgill8440 ปีที่แล้ว

      Very nice song

  • @atmasingh8190
    @atmasingh8190 ปีที่แล้ว

    Surinder lagee aa boldee.

  • @shindasanghera5978
    @shindasanghera5978 ปีที่แล้ว

    Super ❤️

  • @sangowal1
    @sangowal1 ปีที่แล้ว

    "Zakhmi naal ki vair e Tera
    Oye, thaan thaan teer chlaavein."
    The Para you asked seems as above.

  • @AMARJITSINGH-go1cu
    @AMARJITSINGH-go1cu ปีที่แล้ว

    Good job

  • @kulwantsingh1759
    @kulwantsingh1759 ปีที่แล้ว

    Good 👍

  • @mohindersharma9420
    @mohindersharma9420 ปีที่แล้ว

    👍👍🙏🙏

  • @rajvirsingh4558
    @rajvirsingh4558 ปีที่แล้ว

    👌

  • @KuldeepSingh-qq9ds
    @KuldeepSingh-qq9ds ปีที่แล้ว

    👍👍👍

  • @PritamSingh-js6ok
    @PritamSingh-js6ok ปีที่แล้ว

    👍

  • @KuldeepSingh-mf4yo
    @KuldeepSingh-mf4yo ปีที่แล้ว

    good

  • @jassgurusar
    @jassgurusar ปีที่แล้ว

    ah geet de jad badi

    • @karmjittuse4010
      @karmjittuse4010 ปีที่แล้ว

      ਬਹੁਤ ਵਧੀਆ ਉਪਰਾਲਾ ਅਲੋਪ ਹੋ ਰਹੇ ਖਜਾਨੇ ਨੂੰ ਸਾਂਭ ਰੱਖੇ ਆ

  • @charanjitsandhu2628
    @charanjitsandhu2628 ปีที่แล้ว

    ਨੁਕਤਾ ਚੀਨੀਆਂ ਵਿੱਚ ਕੀ ਰੱਖਿਆ ਹੈ ?
    ਦੀਦਾਰ ਸਿੰਘ ਰਟੈਂਡਾ ਜੀ ਦੀ ਕਲੀ , ਪੂਰੀ ਸੁਣਾ ਦਿੰਦੇ ਤਾਂ ਚੰਗਾ ਹੁੰਦਾ ।

  • @Nick-eb7up
    @Nick-eb7up ปีที่แล้ว +1

    Mere Daddy Baabu Singh Maan Or Mohamed Sadiq de Fan a. Me either Waar Una Nu Puchya c Ki Tusi Dev Tharikewale Nu Jyada Wada Writer Kyon ni Mande Maan de Muqable Tan Una ne Dasya ki Tharikewale deya Likhia Kalia "Chithya " chon Copy NE jo 100 ton Wadh Saal Pehla Writer NE Already Likhia Hoyia c.
    Te 1975 tak v oh Chithe available c

    • @desiRecord
      @desiRecord  ปีที่แล้ว +1

      ਸਹੀ ਗੱਲ ਹੈ। ਮੈਂ 25 ਦੇ ਕਰੀਬ ਰਿਕਾਰਡ ਕਲੀਆਂ ਸੁਣੀਆਂ ਹਨ। ਜਿਨ੍ਹਾਂ ਨੂੰ ਤੋੜ ਮਰੋੜ ਕੇ ਲਿਖਿਆ ਗਿਆ ਹੈ। ਸਿਰਫ ਥਰੀਕੇ ਵਾਲੇ ਨੇ ਨਹੀਂ ਹੋਰ ਵੀ ਲੇਖਕਾਂ ਨੇ ਇਹ ਕੰਮ ਕੀਤਾ ਹੈ।

    • @desiRecord
      @desiRecord  ปีที่แล้ว

      ਧੰਨਵਾਦ ਜੀ।

    • @Nick-eb7up
      @Nick-eb7up ปีที่แล้ว

      @@desiRecord Yes Bro. Jive Books ch Kavita Likhi Hundia Ove Eh Kalia "Chithya" ch Likhi Jandia c Te Likhia Hundia c Ya Keh Lo Ina De Chithe Hunde c Te Daddy Ji Ne eh V Dasya c Ki Manak Di Tarza asal Ch Usdia ni OH Dhadia deya Banaia Hoyia Tarza Ne
      Mere Daddy Ne Kise Nu Geet Nahi Dete But Oh Geet Apne Shonk Layi Likhde a Te 1978 ch Una NE BA Keti te una Nu Chand Bandi Di Knowledge e. Una de Likhe Ek Geet Deya Lines Share Karan Laga
      Gharwali :Pehla 3 Waar Chak Leya Naim Tu
      A Tere Sude Wich Ki?
      Gharwala : Aya Forno Sharabi Yaar Mera
      Phair Sala Kar Geya Jee

  • @ranpartapbhangu5992
    @ranpartapbhangu5992 ปีที่แล้ว

    Bai ji soukt ali pak de singr si babu s mann ne kali ton bagi titi gurs mann shalala sinda jaga ga gia

  • @user-fy3gz6uc3w
    @user-fy3gz6uc3w 7 หลายเดือนก่อน

    Sahi a y copi kar ke gai gae