ਬਾਗ਼ੀ ਤਵੀਅਤ ਦੇ ਮਾਲਕ ਸੁਰਜੀਤ ਪਾਤਰ ਜੀ ਨੂੰ ਸਰਧਾਂਜਲੀ। Tribute to Surjit Pattar jee

แชร์
ฝัง
  • เผยแพร่เมื่อ 3 ต.ค. 2024
  • ਸੁਰਜੀਤ ਪਾਤਰ ਦਾ ਜੀਵਨ ਕਾਲ ਲਗਭਗ ਅੱਠ ਦਹਾਕਿਆਂ ਵਿੱਚ ਫੈਲਿਆ ਹੋਇਆ ਹੈ। ਮੈਨੂੰ ਖੁਸ਼ੀ ਹੈ ਕੇ ਮੇਰਾ ਵੀ ਉੱਨਾ ਨਾਲ 6 ਸਾਲ ਦਾ ਸਾਥ ਰਿਹਾ। 1977 ਤੋਂ 1983 ਦੇ ਸ਼ੁਰੂ ਤਕ।
    ਪਹਿਲੀਵਾਰ ਅਸੀ Young ਰਾਈਟਰਜ ਐਸੋਸੀਏਸ਼ਨ ਵਿਚ ਮਿਲੇ। ਪਾਤਰ ਜੀ ਯੰਗ ਰਾਈਟਰ ਐਸੋਸੀਏਸ਼ਨ ਦੇ ਸਰਪ੍ਰਸਤ ਸਨ। ਕੁਝ ਕੁ ਲਿਖਣ ਦਾ ਮੇਨੁੰ ਵੀ ਸ਼ੌਕ ਸੀ। ਚਲਦੇ ਚਲਦੇ ਮੈਂ ਯੰਗ ਰਾਈਟਰਜ਼ ਦਾ ਸੈਕ੍ਰੇਟਰੀ ਬਣ ਗਿਆ। ਉਧਰੋਂ ਪੰਜਾਬੀ ਸਭਿਆਚਾਰ ਸਭਾ ਜੋ ਸ ਸ ਦੋਸਾਂਝ ਜੀ ਚਲਾ ਰਹੇ ਸੀ ਦਾ ਵੀ ਮੈਂ ਸੈਕਟਰੀ ਸੀ।
    ਇਨ੍ਹਾ ਗਤੀਵਿਧੀਆਂ ਕਰਕੇ ਉਸ ਸਮੇਂ ਦੇ PAU ਦੇ ਲਿਖਾਰੀਆਂ/ਭਾਸ਼ਾ ਵਿਭਾਗ ਨਾਲ ਉਠਣੀ ਬੈਠਣੀ ਹੋ ਗਈ ਤੇ ਪਾਤਰ ਜੀ ਨਾਲ ਨੇੜਤਾ ਕੁਝ ਜ਼ਿਆਦਾ ਹੀ ਵਧ ਗਈ।
    ਅਸਲ ਵਿਚ ਪਾਤਰ ਜੀ ਦਾ ਸੁੱਭਾ ਹੀ ਏਨਾਂ ਵਧੀਆ ਸੀ ਕੇ ਜੋ ਵੀ ਉਨਾ ਨਾਲ ਵਿਚਰਿਆ ਉਸ ਨੇ ਇਹ ਮਹਿਸੂਸ ਕੀਤਾ ਕੇ ਉਹ ਮੇਰੇ ਬਹੁਤ ਨਜ਼ਦੀਕ ਹਨ। ਮੈਂ ਵੀ ਇਸ ਤਰਾਂ ਹੀ ਮਹਿਸੂਸ ਕੀਤਾ।
    ਪਾਤਰ ਜੀ ਦਾ ਕੰਮ ਅਕਸਰ ਮਨੁੱਖੀ ਭਾਵਨਾਵਾਂ, ਰਿਸ਼ਤੇ, ਪਛਾਣ, ਅਤੇ ਸਮਾਜਿਕ ਮੁੱਦਿਆਂ ਵਰਗੇ ਵਿਸ਼ਿਆਂ ਦੀ ਪੜਚੋਲ ਕਰਦਾ ਹੈ। ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਬਾਗੀ ਸੁਬਹ ਦੀ ਝਲਕ ਸਾਫ ਨਜ਼ਰ ਆਉਂਦੀ ਹੈ।
    ਜਦੋਂ ਉਹ ਐਮਰਜੈਂਸੀ ਵਾਰੇ , ਨਕਸਲਵਾਦੀ ਲਹਿਰ ਵਾਰੇ , ਪੰਜਾਬ ਵਿੱਚ ਹਥਿਆਰਬੰਦ ਸੰਘਰਸ਼ ਦੇ ਦੁਖਾਂਤ ਵਾਰੇ , ਨਾਗਰਿਕਤਾ ਸੋਧ ਕਾਨੂੰਨ ਵਾਰੇ ਅਤੇ ਕਿਸਾਨੀ ਸੰਘਰਸ਼ ਵਾਰੇ ਬਹੁਤ ਹੀ ਖੁੱਲ ਕੇ ਤੇ ਬਿਨਾਂ ਕਿਸੇ ਡਰ ਦੇ ਲਿਖਦੇ ਸਨ।
    ਸਾਇਦ ਪਾਤਰ ਜੀ ਦੀ ਇਹੀ ਬਾਗੀ ਤਬੀਹਤ ਸੀ ਕੇ ਉਹਨਾਂ ਮੇਰੇ ਲਈ ਕੁਰਬਾਨੀ ਕੀਤੀ ਤੇ PAU level ਤੇ ਇੱਕ ਤਾਕਤਵਰ ਡਿਕਟੈਟਰ ਨੂੰ ਲਲਕਾਰਾ ਮਾਰਿਆ। ਇਹ ਸਤਰਾਂ
    ਊਨਾ ਦਾ ਬਾਗੀ ਸੁਭਾਅ ਇਸ ਕਵਿਤਾ ਵਿਚ ਸਾਫ਼ ਝਲਕਦਾ ਹੈ :
    ਅਸੀਂ ਕੋਈ ਖੋਤੇ ਆਂ ?
    ਭਾਰੇ ਭਾਰੇ ਬਸਤੇ
    ਲੰਮੇ ਲੰਮੇ ਰਸਤੇ
    ਥੱਕ ਗਏ ਨੇ ਗੋਡੇ
    ਦੁਖਣ ਲੱਗ ਪਏ ਮੋਢੇ
    ਐਨਾ ਭਾਰ ਚੁਕਾਇਆ ਏ
    ਅਸੀਂ ਕੋਈ ਖੋਤੇ ਆਂ ?
    ਟੀਚਰ ਜੀ ਆਉਣਗੇ
    ਆ ਕੇ ਹੁਕਮ ਸੁਣਾਉਣਗੇ:
    ਚਲੋ ਕਿਤਾਬਾਂ ਖੋਲ੍ਹੋ
    ਪਿੱਛੇ ਪਿੱਛੇ ਬੋਲੋ ।
    ਪਿੱਛੇ ਪਿੱਛੇ ਬੋਲੀਏ
    ਅਸੀਂ ਕੋਈ ਤੋਤੇ ਆਂ?
    ਭਾਰਤ ਵਿਚ ਨਿਆਂ (ਇਨਸਾਫ) ਚ ਦੇਰੀ ਹੋਣ ਤੇ ਪਾਤਰ ਜੀ ਨੇ ਕੁਝ ਇਸ ਤਰਾਂ ਚੋਟ ਮਾਰੀ:
    ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ
    ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ ।
    ਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ
    ਇਹ ਕਦੋਂ ਤੀਕ ਇਥੇ ਖੜ੍ਹੇ ਰਹਣਗੇ ।
    ਕੀ ਇਹ ਇਨਸਾਫ਼ ਹਉਮੈਂ ਦੇ ਪੁੱਤ ਕਰਨਗੇ
    ਕੀ ਇਹ ਖ਼ਾਮੋਸ਼ ਪੱਥਰ ਦੇ ਬੁੱਤ ਕਰਨਗੇ ।
    ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ
    ਰਾਜ ਬਦਲਣਗੇ ਸੂਰਜ ਚੜ੍ਹਨ ਲਹਿਣਗੇ ।
    ਸ਼ਾਇਦ ਪਾਤਰ ਜੀ ਨੇ ਇਸ ਦਾ ਜ਼ਿਕਰ ਕਈ ਜਗ੍ਹਾ ਕੀਤਾ ਹੋਵੇ ਕੇ ਇਹ ਸੱਤਰਾ ਊਨਾ ਲੁਧਿਆਣਾ ਚੌੜੇ ਬਜਾਰ ਤੋਂ PAU ਆਉਂਦਿਆਂ ਲੱਕੜ ਵਾਲੇ ਪੁਲ ਤੋਂ ਉਤਾਰਦਿਆਂ ਸ਼ਾਮ 6 ਕੂ ਵਜੇ ਦੇ ਕਰੀਬ ਬੱਡੇ ਬੱਡੇ ਦਰਖਤਾਂ ਥੱਲੇ ਬੰਦ ਵਕੀਲਾਂ ਦੇ ਖੋਖਿਆਂ ਤੇ ਸੁੰਨ ਸਾਣ ਕਚੇਰੀਆਂ ਨੂੰ ਦੇਖ ਕੇ ਲਿਖੀਆਂ ਸਨ. ਇਹ ਪੁਰਾਣੇ ਤੇ ਵਡੇ ਵਡੇ ਦਰਖ਼ਤ ਇਕ ਇਨਸਾਫ਼ ਦੀ ਉਮੀਦ ਚ ਬੈਠੇ ਇਨਸਾਨ ਨੂੰ ਪਰਗਟਾ ਰਹੇ ਹਨ। ਜੋ ਆਪਣੀ ਉਮਰ ਇਨਸਾਫ ਦੀ ਉਮੀਦ ਚ ਲੰਘਾਂ ਚੁਕਿਆ ਹੈ।
    ਉਨਾਂ ਦੀ ਬਾਗੀ ਤਬੀਅਤ ਦਾ ਹੀ ਹਿੱਸਾ ਸੀ ਕੇ ਉਨਾਂ ਕਿੱਸਾਨ ਅੰਦੋਲਨ ਦੌਰਾਨ Dec 7, 2020 ਨੂੰ ਆਪਣਾ 2012 ਵਿਚ ਮਿਲਿਆ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਦਿੱਤਾ। ਇੱਕ ਬਿਆਨ ਵਿੱਚ, ਪਾਤਰ ਜੀ ਨੇ ਕਿਹਾ ਕਿ ਉਹ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਕੇਂਦਰ ਸਰਕਾਰ ਦੇ "ਅਸੰਵੇਦਨਸ਼ੀਲ" ਰਵੱਈਏ ਤੋਂ ਦੁਖੀ ਹਨ।
    ਪਾਤਰ ਜੀ ਲਿਖਦੇ ਹਨ :
    ਇਹ ਹੈ ਇਕ ਲਹਿਰ ਵੀ,
    ਸੰਘਰਸ਼ ਵੀ
    ਪਰ ਜਸ਼ਨ ਵੀ ਤਾਂ ਹੈ
    ਇਹਦੇ ਵਿਚ ਰੋਹ ਹੈ ਸਾਡਾ, ਦਰਦ ਸਾਡਾ
    ਟਸ਼ਨ ਵੀ ਤਾਂ ਹੈ
    ਇਸ ਤਰਾਂ ਹੀ ਪੰਜਾਬ/ਇੰਡੀਆ ਚ ਰੋਟੀ ਰੋਜ਼ੀ ਨਾ ਮਿਲਣ ਕਰਕੇ, ਚੰਗੇ ਭਵਿੱਖ ਖ਼ਾਤਰ ਬਾਹਰ ਜਾ ਰਹੇ ਪ੍ਰਵਾਸੀਆਂ ਲਈ (ਚਾਹੇ ਊਨਾ ਦੇ ਪਿਤਾ ਸੀ ਜਾਂ ਮੈਂ ਸੀ ਜਾ ਮੇਰੇ ਵਰਗੇ ਹੋਰ NRI ਹਨ ਜਾਂ ਅਜ ਕਲ ਦੇ ਸਟੂਡੈਂਟ ਹਨ, ਸਭ ਲਈ ਢੁੱਕਦਾ ਤੇ ਇਸ ਦੇਸ਼ ਨਿਕਾਲ ਦਾ ਸਿਹਰਾ ਸਾਡੀਆਂ ਸਰਕਾਰਾਂ ਤੇ ਲੀਡਰਾਂ ਤੇ ਹੈ।
    ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ
    ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ।
    ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਵੀ ਉਨ੍ਹਾਂ ਨੇ ਇਕ ਕਵਿਤਾ ਲਿਖੀ ਸੀ, ਜਦੋਂ ਭਾਰਤੀ ਨਾਗਰਿਕਾਂ ਤੋਂ ਨਾਗਰਿਕਤਾ ਦੇ ਸਬੂਤ ਮੰਗੇ ਜਾਣ ਦੀ ਗੱਲ ਹੋ ਰਹੀ ਸੀ, ਉਦੋਂ ਉਨ੍ਹਾਂ ਨੇ ਪੰਜਾਬੀ ਦੇ ਸੂਫੀ ਕਵੀ ਬੁੱਲ੍ਹੇ ਸ਼ਾਹ ਦੇ ਹਵਾਲੇ ਨਾਲ ਲਿਖਿਆ ਸੀ।
    ਜਦੋਂ ਉਨ੍ਹਾਂ ਨੇ ਬੁੱਲ੍ਹੇ ਨੂੰ ਪੁੱਛਿਆ
    ਬੁੱਲ੍ਹਾ ਕਹਿੰਦਾ ਕੀ ਜਾਣਾਂ ਮੈਂ ਕੌਣ
    ਨਾ ਮੈਂ ਮੋਮਨ ਵਿਚ ਮਸੀਤਾਂ
    ਨਾ ਮੈਂ ਵਿਚ ਕੁਫ਼ਰ ਦੀਆਂ ਰੀਤਾਂ
    ਨਾ ਮੈਂ ਪਾਕਾ ਵਿਚ ਪਲੀਤਾਂ
    ਨਾ ਮੈਂ ਮੂਸਾ ਨਾ ਫਰਿਓਨ
    ਪਾਤਰ ਜੀ ਨੂੰ 1982 ਤੋਂ ਬਾਦ ਮੈਂ ਦਸੰਬਰ 1997 ਵਿਚ ਆਪਣੇ ਦੋਸਤ ਜਗਦੀਸ਼ ਨਾਲ ਊਨਾ ਦੇ ਘਰ ਮਿਲਿਆ। -ਤਕਰੀਬਨ 15 ਸਾਲ ਬਾਦ। ਇਹ ਉਹ ਸਮਾਂ ਸੀ ਜਦੋਂ ਉਹਨਾਂ ਨੂੰ ਪਹਿਲੀ ਵਾਰ ਦਿਲ ਦੀ ਤਕਲੀਫ਼ ਹੋਈ ਸੀ। ਫਿਰ ਦੁਬਾਰਾ ਉਹਨਾਂ ਨਾਲ ਮੁਲਾਕਾਤ 2007-2008 ਵਿਚ ਹੋਈ ਜਦੋਂ ਉਹ ਅਮਰੀਕਾ, ਮੇਰੇ ਕੋਲ ਰਾਤ ਰਹਿ ਕੇ ਗਏ। ਪਰਿਵਾਰ ਚ ਬੈਠੇ ਹੱਸਦੇ ਹੱਸਦੇ ਕਹਿੰਦੇ, “ ਇਕਵਿੰਦਰ ਵਰਗੇ ਸਿਆਣੇ ਵਿਆਹ ਤੋਂ ਬਾਦ ਲਿਖਣਾ ਛਡ ਦਿੰਦੇ ਨੇ ਤੇ ਮੇਰੇ ਵਰਗੇ ਕਮਲੇ ਹਟਦੇ ਨਹੀਂ।“
    ਯੂਨੀਵਰਸਿਟੀ ਦੇ ਦਿਨਾ ਵਿਚ ਜਦੋਂ ਪਾਤਰ ਜੀ 1979 ਵਿੱਚ PAU ਮੈਗਜੀਨ ਦੇ ਪ੍ਰੋਫੈਸਰ ਐਡੀਟਰ ਸਨ ਤਾਂ ਉਨਾ ਨੇ ਪੰਜਾਬੀ ਦੇ ਸਟੂਡੈਂਟ ਐਡੀਟਿਰ ਚੁਣਨ ਲਈ ਇੱਕ ਇਮਤਿਹਾਨ ਸ਼ੁਰੂ ਕੀਤਾ ਤਾਂ ਕੇ ਕਿਸੇ ਨਾਲ ਵੀ ਜਿਆਦਤੀ ਨਾਂ ਹੋਵੇ ਤੇ ਜੋ ਵੀ ਇਗਜਾਮ ਵਿਚ ਸਭ ਤੋਂ ਵੱਧ ਨੰਬਰ ਲੈ ਕੇ ਜਾਏਗਾ ਉਹ ਸਟੂਡੈਂਟ ਐਡੀਟਰ ਹੋਵੇਗਾ। ਕਾਫੀ ਸਟੂਡੈਂਟਸ ਨੇ ਉਹ ਪੇਪਰ ਦਿੱਤਾ ਤੇ ਉਸ ਵਿਚ ਮੈਂ ਸਟੂਡੈਂਟ ਐਡੀਟਰ ਬਣ ਗਿਆ। ਬਹੁਤ ਮਿਹਨਤ ਕੀਤੀ ਤੇ ਬਹੁਤ ਹੀ ਵਧੀਆ ਸਿਰਲੇਖਾਂ, ਕਵਿਤਾਵਾਂ ਚੁਣ ਕੇ ਅਸੀਂ ਤਕਰੀਬਨ ਪੰਜਾਬੀ ਸੈਕਸ਼ਨ ਨੇਪਰੇ ਚਾੜ ਦਿੱਤਾ। ਪਰ ਇਸੇ ਦੌਰਾਨ 1980 ਦੇ ਨਵੇਂ ਸਾਲ ਵਾਲੇ ਦਿਨ ਕੁਝ ਵਿਦਾਰਥੀਆਂ ਨੇ ਨਵਾਂ ਸਾਲ ਮਨਾਉਂਦੇ ਕੁਝ ਜ਼ਿਆਦਾ ਹੀ ਨਵੈਂ ਸਾਲ ਦੀ ਖੁਸ਼ੀ ਮਨਾ ਲਈ। ਇਹ ਦੇਖਦੇ ਹੋਏ ਕੁਝ ਵਿਦਾਰਥੀਆਂ ਨਾਲ ਡਾਇਰੈਕਟਰ ਸਟੂਡੈਂਟ ਵੈਲਫੇਅਰ (DSW) ਨੇ ਜ਼ਿਆਦਾ ਧੱਕਾ ਕਰ ਦਿੱਤਾ।
    ਇਸ ਧੱਕੇ ਦੇ ਖਿਲਾਫ DSW ਦੇ ਖਿਲਾਫ ਸਟ੍ਰਾਇਕ ਸ਼ੁਰੂ ਹੋ ਗਈ। ਮੈਂ ਸਟੂਡੈਂਟ ਲੀਡਰ ਵੀ ਸੀ ਤੇ ਸਾਨੂੰ ਇਸ ਧੱਕੇ ਦੇ ਖਿਲਾਫ ਅੱਗੇ ਲੱਗਣਾ ਪੈਣਾ ਸੀ। ਇਹ ਗੱਲ DSW ਨੂੰ ਚੰਗੀ ਨਹੀਂ ਲੱਗੀ ਤੇ ਉਸਨੇ ਮੈਨੂੰ ਪੰਜਾਬੀ ਸਟੂਡੈਂਟ ਐਡੀਟਰਸ਼ਿਪ ਤੋਂ ਹਟਾਉਣ ਦਾ ਨੋਟਿਸ ਕੱਢ ਦਿੱਤਾ ਜੋ ਕੇ ਪਾਤਰ ਜੀ ਨੂੰ ਵੀ ਠੀਕ ਨਹੀਂ ਲਗਿਆਂ। ਮੈਂ ਕੋਈ ਗੱਲ ਪਾਤਰ ਜੀ ਨੂੰ ਨਹੀਂ ਕਹੀ ਪਰ ਉਨਾਂ ਨੇ ਆਪਣੇ ਤੌਰ ਤੇ ਬਿਨਾ ਦੱਸੇ ਇਸ ਡਿਕਟੇਟਰ ਵਾਲੇ ਰਵਈਏ ਨੂੰ ਨਾਂ-ਕਾਬੂਲਦੇ ਹੋਏ ਪ੍ਰੋਫੈਸਰ ਐਡੀਟਰਸ਼ਿਪ ਤੋਂ ਅਸਤੀਫਾ ਦੇ ਦਿੱਤਾ।

ความคิดเห็น • 4