Kach Da Glass | Manraj Patar | Surjit Patar | Jeevay Punjab

แชร์
ฝัง
  • เผยแพร่เมื่อ 1 ธ.ค. 2019
  • A concept by Kumar Saurabh 🌻🍂
    Singer/Composer: Manraj Patar
    Lyrics: Surjit Patar
    Tabla: Rahul
    Harmonium: Gaurav
    Video: Gurpal Films & Noorjit Singh
    ______________________________________
    ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ
    ਤੇ ਮੈਨੂੰ ਅੰਮੜੀ ਨੇ
    ਮੈਨੂੰ ਅੰਮੜੀ ਨੇ ਦਿੱਤੀਆਂ ਨੇ ਲੱਖ ਝਿੜਕਾਂ
    ਤੇ ਮੇਰੇ ਨੈਣਾ ਵਿਚੋਂ
    ਮੇਰੇ ਨੈਣਾ ਵਿਚੋਂ ਛਮ ਛਮ ਨੀਰ ਫੁਟਿਆ
    ਮੇਰੇ ਨੈਣਾ ਵਿਚੋਂ
    ਮੇਰੀ ਅੰਮੀਏ ਨੀ ਮੈਨੂੰ ਇੱਕ ਗੱਲ ਦੱਸ ਦੇ
    ਲੋਕੀਂ ਦਿਲ ਤੋੜ ਦਿੰਦੇ ਨੇ ਤੇ ਕਿੱਦਾਂ ਹੱਸਦੇ ਨੇ
    ਲੋਕੀਂ ਦਿਲ ਤੋੜ ਦਿੰਦੇ
    ਏਹੋ ਜਿਹੇ ਗਲਾਸ ਨੀ ਮਾਏ ਵਿਕਦੇ ਲੱਖ ਬਜ਼ਾਰੀਂ
    ਦਿਲ ਨਾ ਮਿਲਦੇ ਬਲਖ ਬੁਖਾਰੇ ਲੱਖੀਂ ਅਤੇ ਹਜ਼ਾਰੀਂ
    ਕਿਰ ਜਾਂਦੇ ਨੈਣਾਂ ਦੇ ਮੋਤੀ ਮਾਏ ਝਿੜਕ ਨਾ ਮਾਰੀਂ
    ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ
    ਸ਼ੀਸ਼ਾ ਟੁੱਟੇ ਤਾਂ ਰਾਹਾਂ ਵਿਚ ਕੱਚ ਦੇ ਟੁਕੜੇ ਚਮਕਣ
    ਦਿਲ ਟੁੱਟੇ ਟਾਂ ਚੋਰੀ ਚੋਰੀ ਅਖੀਉਂ ਅੱਥਰੂ ਬਰਸਣ
    ਰੜਕਣ ਨਾ ਲੋਕਾਂ ਦੇ ਪੈਰੀਂ ਆਪਣੇ ਹੀ ਸੀਨੇ ਕਸਕਣ
    ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ
    ਸਸਤੀਆਂ ਏਥੇ ਬਹੁਤ ਜ਼ਮੀਰਾਂ ਮਹਿੰਗੀਆਂ ਬਹੁਤ ਜ਼ਮੀਨਾਂ
    ਮਹਿੰਗਾ ਰਾਣੀ-ਹਾਰ ਤੇ ਸਸਤਾ ਸੱਧਰਾਂ ਭਰਿਆ ਸੀਨਾ
    ਦਿਲ ਦਾ ਨਿੱਘ ਨਾ ਮੰਗੇ ਕੋਈ ਸਭ ਮੰਗਦੇ ਪਸ਼ਮੀਨਾ
    ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ
    ਮਾਏ ਨੀ ਸੁਣ ਮੇਰੀਏ ਮਾਏ ਕਰਮ ਏਨਾ ਹੀ ਕਰਦੇ
    ਨਾ ਦੇ ਨੀ ਸੋਨੇ ਦਾ ਟਿੱਕਾ ਸਿਰ ਉੱਤੇ ਹੱਥ ਧਰਦੇ
    ਮਾਏ ਨੀ ਕੁਝ ਹੋਰ ਨਾ ਮੰਗਾਂ ਰਾਂਝਾ ਮੈਨੂੰ ਵਰਦੇ
    ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ
    ਸੁਰਜੀਤ ਪਾਤਰ🌻🍂
    #jeevaypunjab #manrajpatar #surjitpatar #kachdaglass #punjabiliterature #punjabilive #punjabiliveshow

ความคิดเห็น • 195

  • @dilbagvirdi6134

    ਵਾਹ ਜੀ ਵਾਹ ਬਹੁਤ ਹੀ ਸ਼ਾਨਦਾਰ ਗਾਇਕੀ ਲੇਖਣੀ ਹਰਮੋਨੀਅਮ ਤਬਲਾ ਇਕ ਇਕ ਚੀਜ਼ ਬਾਕਮਾਲ ਸਾਡੇ ਸਾਰਿਆਂ ਦਾ ਫਰਜ਼ ਬਣਦਾ ਇਸੇ ਤਰ੍ਹਾਂ ਦੀ ਗਾਇਕੀ ਨੂੰ ਉਤਸ਼ਾਹਿਤ ਕਰੀਏ ਤਾਂ ਜੋ ਲੱਚਰ ਗਾਇਕੀ ਔਰ ਜ਼ਾਤ ਪਾਤ ਅਤੇ ਹਥਿਆਰ ਨੂੰ ਪ੍ਰਮੋਟ ਕਰਨ ਵਾਲੀ ਗਾਇਕੀ ਤੋਂ ਸਮਾਜ ਦਾ ਖਹਿੜਾ ਛੁੱਟ ਜਾਵੇ

  • @paramjitsingh3693
    @paramjitsingh3693 14 วันที่ผ่านมา

    ਬਹੁਤ ਵਧੀਆ ਗਾਇਆ.. ਜੀਓ

  • @inderjitsinghrajpura1313

    ਵਾਹਿਗੁਰੂ ਜੀ।🙏

  • @GurvinderSingh-up2uo
    @GurvinderSingh-up2uo 4 ปีที่แล้ว +22

    ਸ਼ੀਸ਼ਾ ਟੁੱਟੇ ਤਾਂ ਰਾਹਾਂ ਵਿਚ ਕੱਚ ਦੇ ਟੁਕੜੇ ਚਮਕਣ

  • @KuldeepSingh-xo1ey
    @KuldeepSingh-xo1ey 4 ปีที่แล้ว +14

    " ਸਸਤੀਆਂ ਇੱਥੇ ਬਹੁਤ ਜਮੀਰਾਂ,ਤੇ ਮਹਿੰਗੀਆਂ ਬਹੁਤ ਜ਼ਮੀਨਾਂ "। ਸਾਰੀ ਹੀ ਰਚਨਾ ਬਾ-ਕਮਾਲ , ਬਹੁਤ ਖੂਬਸੂਰਤ, ਬਹੁਤ ਖੂਬ। ਜਿਓਂਦੇ ਵੱਸਦੇ ਰਹੋ। ਸਾਹਿਤਕਾਰਾਂ ਦੀ ਜ਼ਿੰਦਗੀ , ਸੂਝਵਾਨ ਸਮਾਜ ਦਾ ਸਰਮਾਇਆ ਹੁੰਦੀ ਹੈ।

  • @Geet_Gurjeet
    @Geet_Gurjeet 3 ปีที่แล้ว +1

    ਵਾਹ ਜੀ ਵਾਹ ਲਾਜਵਾਬ

  • @harcharansinghsivian7218
    @harcharansinghsivian7218 4 ปีที่แล้ว +4

    ਵਾਹ ਜੀ

  • @mbmb7135
    @mbmb7135 4 ปีที่แล้ว +5

    ਇਸ ਤਰ੍ਹਾ ਦੇ ਗੀਤਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ

  • @shailendersharma9423
    @shailendersharma9423 2 ปีที่แล้ว +1

    ਬਹੁਤ ਸੁੰਦਰ।

  • @sandhusaab345
    @sandhusaab345 4 ปีที่แล้ว +12

    ਵਾਹ ਬਈ ਵਾਹ

  • @PrabhnoorSingh
    @PrabhnoorSingh ปีที่แล้ว +1

    Kya baaat heinn!!!!

  • @RajanSingh-rp6um
    @RajanSingh-rp6um 4 ปีที่แล้ว +1

    Oooo jeeyooo sai🌹rab tenu chardi kala bakshe

  • @balkarvatoha978
    @balkarvatoha978 ปีที่แล้ว +1

    ਹਰ ਪੱਖੋਂ ਵਾਹ , ਵਾਹ !

  • @Entertainment-kl4kw
    @Entertainment-kl4kw 3 ปีที่แล้ว

    ਬਹੁਤ ਹੀ ਵਧੀਆ ਮੇਰੇ ਪੰਜਾਬ ਤੇ ਮੇਰੀ ਮਾਂ ਬੋਲੀ ਪੰਜਾਬੀ ਦਾ ਰੰਗ

  • @gurtejsingh3347
    @gurtejsingh3347 3 ปีที่แล้ว

    Koi word nahi aa bss.. Niraaa sakoon😍😍🥰🥰🙏🙏

  • @MalkitSingh-qk2sn
    @MalkitSingh-qk2sn 2 ปีที่แล้ว +1

    Bahut sohna song g

  • @sandeepgill5746
    @sandeepgill5746 2 ปีที่แล้ว

    ਕਿਆ ਹੀ ਬਾਤਾਂ🔥🔥

  • @deepdhaliwal3453
    @deepdhaliwal3453 4 ปีที่แล้ว +1

    ਵਾਹ ਜੀਓ ਵੀਰ..ਢੇਰ ਸਾਰਾ ਪਿਅਾਰ ਤੇ ਦੁਅਾਵਾਂ ....😊😊🌷🌷👏ਵਸਦਾ ਰਹੇ ਮੇਰਾ ਸੋਹਣਾ ਪੰਜਾਬ 💖💖💝

  • @user-iy8sw1gk6q

    The whole team deserves compliments. The voice, composition and performanc all are excellent.

  • @Panj_abi
    @Panj_abi 4 ปีที่แล้ว +3

    Wah g wah . Love from Punjaab Pakistan 🇵🇰