ਪਹਾੜਾਂ ਤੇ ਬੋਲੀਆਂ ਲਲਕਾਰੇ ਤੇ ਜੈਕਾਰੇ। ਖੜ੍ਹਵੀਆਂ ਚੜ੍ਹਾਈਆਂ ਦਾ ਸਫਰ। Group trekking । kedarkantha। Ghudda

แชร์
ฝัง
  • เผยแพร่เมื่อ 14 ก.พ. 2023
  • #punjabivlog #ghuddavlog #ghudda #ghuddasingh #travel #nature #vlog #dev #trekking #trekker #kedarkanth #trekvlog #adventure #uttrakhand #punjabivlogging #punjabivlog #familyvlog
    Instagram- amritpalsinghghudda
  • บันเทิง

ความคิดเห็น • 389

  • @AmritPalSinghGhudda
    @AmritPalSinghGhudda  ปีที่แล้ว +162

    ਇਹ ਪਰਿਵਾਰਕ ਟਰੈਕ ਸੀ । ਭੈਣਾਂ ਭਰਾਵਾਂ ਨੇ ਰਲਕੇ ਕੀਤਾ, ਨਵਾਂ ਤਜਰਬਾ ਸੀ ਪੰਜਾਬੀਆਂ ਲਈ। ਕੱਲ੍ਹ ਆਓਣ ਵਾਲਾ ਐਪੀਸੋਡ ਬਹੁਤ ਖ਼ਾਸ ਤੇ ਹੌਂਸਲੇ ਆਲਾ ਹੋਣਾ।
    ਮਾਲਕ ਰੰਗ ਭਾਗ ਲਾਵੇ। ਜੁੜੇ ਰਹੋ ਸਫਰਾਂ ਨਾਲ। ਚੜ੍ਹਦੀ ਕਲਾ। ਵੀਡਿਓ ਨੂੰ
    ਆਪਣੇ ਮਿੱਤਰਾਂ, ਰਿਸ਼ਤੇਦਾਰਾਂ ਨਾਲ
    ਸਾਂਝਾ ਜ਼ਰੂਰ ਕਰਿਓ। ਚੜ੍ਹਦੀ ਕਲਾ , ਵੀਡਿਓ ਨੂੰ ਲਾਈਕ ਕਰਿਓ।

    • @GurjeetSingh-bp4zi
      @GurjeetSingh-bp4zi ปีที่แล้ว +1

      🙏🙏🙏🙏

    • @rajindersaini1563
      @rajindersaini1563 ปีที่แล้ว +1

      🙏❤️❤️❤️❤️❤️❤️🙏

    • @sarabjit2522
      @sarabjit2522 ปีที่แล้ว +2

      🙏🏻🙏🏻🙏🏻

    • @harjitgill6828
      @harjitgill6828 ปีที่แล้ว +1

      Sat shri akal

    • @lalpreetsingh
      @lalpreetsingh ปีที่แล้ว +1

      ਪਰਿਵਾਰ ਵਾਲਾ ਵਧੀਆ ਮਾਹੌਲ

  • @guri_jattanaa2038
    @guri_jattanaa2038 ปีที่แล้ว +49

    ਸ਼ੁਕਰਾਨਾ ਵਾਹਿਗੁਰੂ ਦਾ 🙏 ਪੰਜਾਬ ਨਸ਼ਿਆਂ ਨੂੰ ਲੱਤੜ ਕੇ ਕਾਮਯਾਬੀਆਂ ਤੇ ਤੰਦਰੁਸਤੀਆਂ ਦੀਆਂ ਚੜਾਈਆਂ ਚੜਦਾ ਹੋਇਆ, ਮੇਰੇ ਪੰਜਾਬ ਦੇ ਗੱਭਰੂ ਬਸ ਐਵੇ ਹੀ ਖੁਸ਼ ਰਹਿਣ... ਪਲਟਦੇ ਪਾਸੇ 💪

  • @AymonSekhon
    @AymonSekhon ปีที่แล้ว +18

    ਇਹ ਉਹ ਪਲ ਨੇ ਜਦੋਂ ਬੰਦਾ ਕਦੇ ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਜਦੋਂ ਇਕੱਲਾ ਮਹਿਸੂਸ ਕਰੂਗਾ ਉਦੋਂ ਬੰਦੇ ਦੇ ਇਕੱਲੇਪਨ ਵਿੱਚ ਸਕੇ ਭਰਾ ਦੀ ਤਰ੍ਹਾਂ ਮੋਢੇ ਹੱਥ ਰੱਖੂਗਾ 🙏🏽🙏🏽 ਚੜ੍ਹਦੀ ਕਲ੍ਹਾ ਵੀਰੇ 💪🏽 ਬਾਬਾ ਮੇਹਰ ਕਰੇ ਸਾਰੇ ਸਫਰ ਕਰ ਰਹੇ ਵੀਰਾਂ ਭੈਣਾਂ ‘ਤੇ

    • @gippysna108
      @gippysna108 ปีที่แล้ว

      Bilkul shi keha tusi

  • @taranveerkaur7135
    @taranveerkaur7135 ปีที่แล้ว +16

    ਸਤ ਸ੍ਰੀ ਅਕਾਲ ਜੀ ਛੋਟੇ ਭਰਾਵਾਂ ਭੈਣਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋਂ ਰੱਖੇ ਸ਼ਾਹਪੁਰ ਕਲਾਂ ਤੋਂ

  • @sarajmanes4505
    @sarajmanes4505 ปีที่แล้ว +5

    ਅਮ੍ਰਿਤਪਾਲ ਸਿੰਘ ਘੁੱਦਾ ਬਾਈ ਜੀ ਅਤੇ ਟ੍ਰੈਕ ਕਰ ਰਹੇ ਸਮੂਹ ਵੀਰਾ ਭੈਣਾ ਨੂੰ ਹੱਥ ਜੋੜ ਕੇ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਇਹ ਆਪ ਜੀ ਦਾ ਬਰਫ ਵਾਲਾ ਸਫਰ ਦੇਖ ਕੇ ਦਿਲ ਖੁਸ਼ ਹੋ ਗਿਆ ਬਹੁਤ ਵਧੀਆ ਤੇ ਖੂਬਸੂਰਤ ਨਜ਼ਾਰੇ ਦੇਖਣ ਨੂੰ ਮਿਲੇ ਨਵਾ ਸਿੱਖਣ ਨੂੰ ਮਿਲਿਆ ਅਤੇ ਘਰ ਵਿੱਚ ਬੈਠ ਕੇ ਵੀਡੀਓ ਦਾ ਆਨੰਦ ਮਾਣਿਆ ਵਾਹਿਗੁਰੂ ਜੀ ਚੰੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਆਪ ਸਭ ਨੂੰ ਧੰਨਵਾਦ ਜਿਉ

  • @Officialsandhu0966
    @Officialsandhu0966 ปีที่แล้ว +7

    ਮਾਣ ਵਾਲੀ ਗੱਲ ਆ ਬਾਈ ਜੀ ਪਹਿਲੀ ਵਾਰ ਭੈਣਾ ਨੇ ਵੀ ਵੀਰਾ ਦੇ ਨਾਲ ਮਿਲ ਕੇ ਟ੍ਰੈਕ ਤੇ ਰੋਣਕਾ ਲਗਾਈਆ ਪਰਵਾਰਿਕ ਮਹੋਲ

  • @rajkhosa7666
    @rajkhosa7666 ปีที่แล้ว +18

    ਸਵੇਰ ਦੁਪੈਹਰੇ ਸ਼ਾਮ ਬੋਲੀਆਂ ਗਾਣੇ ਹੇਕਾਂ , ਭਰਾਵੋ ਰੱਬ ਨੂੰ ਵੀ ਧਿਆ ਲਿਆ ਕਰੋ ਇਕ ਅੱਧ ਵਾਰ 🙏🏼

    • @AmritPalSinghGhudda
      @AmritPalSinghGhudda  ปีที่แล้ว +6

      ਜੈਕਾਰੇ ਖਾਲਸਾਈ ਬੋਲ ਬਾਲੇ ਹੀ ਹੁੰਦੇ ਨੇ ਸਿੰਘੋ

    • @themusclemanripper4743
      @themusclemanripper4743 ปีที่แล้ว +5

      कम से कम सुबहा को पाठ किया करो या रब का नाम लिया करो भाई जी 📖

    • @lalliatwal4614
      @lalliatwal4614 ปีที่แล้ว +3

      ਘੁਦਾ ਸਿੰਘ ਦਾ ਤਰਕ ਵਧੀਆ ਜੈਕਾਰਿਆਂ ਵਾਲਾ ਪਰ ਮਿੱਤਰਾ ਰੱਬ ਨੂੰ ਧਿਆਉਣਾ …………

    • @hansenjo2011
      @hansenjo2011 ปีที่แล้ว +3

      Should do some meditation or simran in the lap of Mother Nature would be nice 🧘

    • @blogwithsam7
      @blogwithsam7 ปีที่แล้ว

      ਵੀਰ ਜੀ ਅਨੰਦ ਮਾਣੋ ਬੱਸ🤷🏼

  • @RajKumar-rf2fg
    @RajKumar-rf2fg ปีที่แล้ว +6

    ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸਭੁ ਕਰਤਾ ਸਭੁ ਭੁਗਤਾ ॥੧॥ ਰਹਾਉ ॥ ਸੁਨਤੋ ਕਰਤਾ ਪੇਖਤ ਕਰਤਾ ॥ ਅਦ੍ਰਿਸਟੋ ਕਰਤਾ ਦ੍ਰਿਸਟੋ ਕਰਤਾ ॥ ਓਪਤਿ ਕਰਤਾ ਪਰਲਉ ਕਰਤਾ ॥ ਬਿਆਪਤ ਕਰਤਾ ਅਲਿਪਤੋ ਕਰਤਾ ॥੧॥ ਬਕਤੋ ਕਰਤਾ ਬੂਝਤ ਕਰਤਾ ॥ ਆਵਤੁ ਕਰਤਾ ਜਾਤੁ ਭੀ ਕਰਤਾ ॥ ਨਿਰਗੁਨ ਕਰਤਾ ਸਰਗੁਨ ਕਰਤਾ ॥ ਗੁਰ ਪ੍ਰਸਾਦਿ ਨਾਨਕ ਸਮਦ੍ਰਿਸਟਾ ॥੨॥੧॥ {ਪੰਨਾ 862}
    ਨੋਟ: ਸਿਰਲੇਖ 'ਚਉਪਦੇ' ਹੈ। ਪਰ ਇਹ ਪਹਿਲਾ ਸ਼ਬਦ 'ਦੁਪਦਾ' ਹੈ।
    ਪਦਅਰਥ: ਸਭੁ = ਹਰੇਕ ਚੀਜ਼। ਕਰਤਾ = ਪੈਦਾ ਕਰਨ ਵਾਲਾ। ਭੁਗਤਾ = ਭੋਗਣ ਵਾਲਾ।੧।ਰਹਾਉ।
    ਪੇਖਤ = ਵੇਖਣ ਵਾਲਾ। ਅਦ੍ਰਿਸਟੋ = ਨਾਹ ਦਿੱਸਦਾ ਜਗਤ। ਦ੍ਰਿਸਟੋ = ਦਿੱਸਦਾ ਸੰਸਾਰ। ਓਪਤਿ = ਉਤਪੱਤੀ, ਪੈਦਾਇਸ਼। ਪਰਲਉ = {प्रलय} ਨਾਸ। ਬਿਆਪਤ = ਵਿਆਪਕ। ਅਲਿਪਤੋ = ਨਿਰਲੇਪ।੧।
    ਬਕਤੋ = ਬੋਲਣ ਵਾਲਾ। ਆਵਤੁ = ਜੰਮਦਾ। ਜਾਤੁ = ਜਾਂਦਾ (ਇਹ ਸਰੀਰ ਛੱਡ ਕੇ) । ਨਿਰਗੁਨ = ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ। ਸਰਗੁਨ = ਤਿੰਨ ਗੁਣਾਂ ਸਮੇਤ। ਪ੍ਰਸਾਦਿ = ਕਿਰਪਾ ਨਾਲ। ਸਮਦ੍ਰਿਸਟਾ = ਸਭਨਾਂ ਵਿਚ ਇੱਕ ਪ੍ਰਭੂ ਨੂੰ ਵੇਖਣ ਦੀ ਸੂਝ।੨।
    ਅਰਥ: ਹੇ ਭਾਈ! ਪਰਮਾਤਮਾ ਹੀ ਹਰੇਕ ਚੀਜ਼ ਪੈਦਾ ਕਰਨ ਵਾਲਾ ਹੈ, (ਤੇ ਸਭ ਵਿਚ ਵਿਆਪਕ ਹੋ ਕੇ ਉਹੀ) ਹਰੇਕ ਚੀਜ਼ ਭੋਗਣ ਵਾਲਾ ਹੈ।੧।ਰਹਾਉ।
    (ਹੇ ਭਾਈ! ਹਰੇਕ ਵਿਚ ਵਿਆਪਕ ਹੋ ਕੇ) ਪਰਮਾਤਮਾ ਹੀ ਸੁਣਨ ਵਾਲਾ ਹੈ ਪਰਮਾਤਮਾ ਹੀ ਵੇਖਣ ਵਾਲਾ ਹੈ। ਜੋ ਕੁਝ ਦਿੱਸ ਰਿਹਾ ਹੈ ਇਹ ਭੀ ਪਰਮਾਤਮਾ (ਦਾ ਰੂਪ) ਹੈ, ਜੋ ਅਨਦਿੱਸਦਾ ਜਗਤ ਹੈ ਉਹ ਭੀ ਪਰਮਾਤਮਾ (ਦਾ ਹੀ ਰੂਪ) ਹੈ। (ਸਾਰੇ ਜਗਤ ਦੀ) ਪੈਦਾਇਸ਼ (ਕਰਨ ਵਾਲਾ ਭੀ) ਪ੍ਰਭੂ ਹੀ ਹੈ, (ਸਭ ਦਾ) ਨਾਸ (ਕਰਨ ਵਾਲਾ ਭੀ) ਪ੍ਰਭੂ ਹੀ ਹੈ। ਸਭਨਾਂ ਵਿਚ ਵਿਆਪਕ ਭੀ ਪ੍ਰਭੂ ਹੀ ਹੈ, (ਅਤੇ ਵਿਆਪਕ ਹੁੰਦਿਆਂ) ਨਿਰਲੇਪ ਭੀ ਪ੍ਰਭੂ ਹੀ ਹੈ।੧।
    (ਹਰੇਕ ਵਿਚ) ਪ੍ਰਭੂ ਹੀ ਬੋਲਣ ਵਾਲਾ ਹੈ, ਪ੍ਰਭੂ ਹੀ ਸਮਝਣ ਵਾਲਾ ਹੈ। ਜਗਤ ਵਿਚ ਆਉਂਦਾ ਭੀ ਉਹੀ ਹੈ, ਇਥੋਂ ਜਾਂਦਾ ਭੀ ਉਹ ਪ੍ਰਭੂ ਹੀ ਹੈ। ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਭੀ ਹੈ, ਤਿੰਨ ਗੁਣਾਂ ਸਮੇਤ ਭੀ ਹੈ। ਹੇ ਨਾਨਕ! ਪਰਮਾਤਮਾ ਨੂੰ ਸਭਨਾਂ ਵਿਚ ਹੀ ਵੇਖਣ ਦੀ ਇਹ ਸੂਝ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ।੨।੧।

  • @fatehacservice8151
    @fatehacservice8151 ปีที่แล้ว +4

    ਬਾਈ ਆ ਬਲੌਕ ਚ ਤਾਂ ਜਮਾਂ ਸਿਰਾ ਕਰਤਾ ਬੋਲੀਆਂ ਵਾਲਾ ਦੇਖ ਕੇ ਬੁਹਤ ਵਧੀਆ ਲੱਗਿਆ । ਧੰਨ ਧੰਨ ਕਰਾਤੀ ਜੰਗਲ ਚ ਮੰਗਲ ਜਿੱਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਰੌਣਕਾਂ ਲਾਉਂਦੇ 👌👌

  • @mannmandeep4034
    @mannmandeep4034 ปีที่แล้ว +6

    ਗੁਰੀ ਵੀਰ ਤੇ ਤੁਸੀਂ ਸਾਰੇ ਵਧਾਈ ਦੇ ਹਕਦਾਰ ਓ,, ਪੰਜਾਬੀਆਂ ਲਈ ਨਵੇਂ ਲੀਹੇ ਤਿਆਰ ਕਰ ਰਹੇ ਓ

  • @harjitkaur464
    @harjitkaur464 ปีที่แล้ว +11

    ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ 👏ਮਾਲਕ ਚੜਦੀ ਕਲਾ ਵਿੱਚ ਰਖਣ 🙏🙏

  • @Aaj361
    @Aaj361 ปีที่แล้ว +5

    ਖੇਤਾਂ ਦੁਕਾਨਾਂ ਪਿੰਡ ਦੀਆਂ ਰਾਹਵਾਂ ਨੂੰ ਛੱਡ ਦੂਰ,ਨਵੇਂ ਹੌਂਸਲਿਆਂ ਨਾਲ ਬਰਫਾਂ ਵਿੱਚ ਉੱਤਰੇ ਪੰਜਾਬੀ ਗੱਬਰੂ ਤੇ ਮੁਟਿਆਰਾਂ 🌹🌹🌹🌹🌹

  • @InderjitSingh-hl6qk
    @InderjitSingh-hl6qk ปีที่แล้ว +6

    ਸਤਿ ਸ੍ਰੀ ਆਕਾਲ ਜੀ ਸਭ ਨੂੰ, ਬਹੁਤ ਹੀ ਸ਼ਲਾਘਾਯੋਗ ਵਧਿਆ ਮਹੋਲ, ਬੋਲੀਆਂ ਗਿੱਧੇ, ਚਾਰ ਚੰਨ, ਪੰਜਾਬ ਦੇ ਸਾਰੇ ਗੱਭਰੂ ਤੁਹਾਡੇ ਵਰਗੀ ਸੋਚ ਖੁਸ਼ਹਾਲ ਹੋਣ, ਨਿੱਘਾ ਪਿਆਰ ਬਲਿਓ ਕੀਨੀਆਂ

  • @jasbirsinghdhillon2466
    @jasbirsinghdhillon2466 ปีที่แล้ว +3

    ਗੱਭਰੂ ਪੰਜਾਬ ਦੇ ਬਰਫਾਂ ਲਤਾੜ ਦੇ ਰੰਗ ਬਰੰਗੇ ਕੱਪੜਿਆਂ ਚ ਲਸ਼ਕਾਰੇ ਮਾਰਦੇ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਸਾਰੇ ਵੀਰਾਂ ਭੈਣਾਂ ਨੂੰ ਖੁਸ਼ ਰਹੋ ਰੱਬ ਰਾਖਾ ਜਸਬੀਰ ਸਿੰਘ ਢਿੱਲੋਂ ਦਿੱਲੀ ਤੋਂ

  • @Sandhu_vlogs365
    @Sandhu_vlogs365 ปีที่แล้ว +8

    ਸਤਿ ਸ੍ਰੀ ਅਕਾਲ ਬਾਈ ਸਾਰੇ ਗਰੁੱਪ ਨੂੰ । ਅੱਜ ਟਰੈਕਿੰਗ ਤੋ ਵਿਆਹ ਵਾਲਾ ਟੇਸ਼ਣ ਚੱਲ ਪਿਆ ਬਾਈ ਸਿਰਾ ਕਰਾਇਆ ਪਿਆ 😊😊❤❤❤ਵਾਹਿਗੁਰੂ ਮੇਹਰ ਰੱਖੇ ਸਾਰੇ ਭੈਣ ਭਰਾਵਾਂ ਨੂੰ 🙏

  • @paramjitdhaliwal7534
    @paramjitdhaliwal7534 ปีที่แล้ว +5

    ਦਰਵੇਸ਼ਾ ਨੂੰ ਵੀ ਖਾਣ ਨੂੰ ਦਇਆ ਕਰੋ

    • @AmritPalSinghGhudda
      @AmritPalSinghGhudda  ปีที่แล้ว +2

      ਹਰੇਕ ਵੀਡਿਓ ‘ਚ ਹਰੇਕ ਚੀਜ਼ ਕਵਰ ਨਹੀਂ ਹੁੰਦੀ ਬਾਈ, ਦਰਵੇਸ਼ਾਂ ਦੇ ਖਾਣ ਪੀਣ ਦਾ ਪੂਰਾ ਪ੍ਰਬੰਧ ਹੁੰਦਾ ਟ੍ਰੈਕਾਂ ਤੇ

    • @paramjitdhaliwal7534
      @paramjitdhaliwal7534 ปีที่แล้ว

      @@AmritPalSinghGhudda ਠੀਕ ਹੈ ਜੀ ਧੰਨਵਾਦ 🙏🏻🙏🏻

  • @gurindersingh3073
    @gurindersingh3073 ปีที่แล้ว +5

    ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @MohanSingh-tp3cl
    @MohanSingh-tp3cl ปีที่แล้ว +3

    ਵਾਹਿਗੁਰੂ ਆਪ ਸਭ ਦੇ ਅੰਗ ਸੰਗ ਰਹਿ। ਵਾਹਿਗੁਰੂ ਵਾਹਿਗੁਰੂ।

  • @RavinderSingh0813
    @RavinderSingh0813 ปีที่แล้ว +1

    ਬਰਫ਼ਾਂ ਵਿੱਚ ਜਾ ਕੇ ਬੋਲੀਆਂ ਭੰਗੜੇ ਪਾਉਣ ਦਾ ਕਾਰਜ ਵੀ ਤੁਹਾਡੇ ਹਿੱਸੇ ਆਉਣਾ ਸੀ। ਨਵਾਂ ਰਿਕਾਰਡ ਕਾਇਮ ਕਰਤਾ ਬਾਕੀ ਮਲਿਕਾ ਮੈਂਮ ਦੇ ਅੱਡ ਹੀ ਨਜ਼ਾਰੇ ਆ ਦੇਵ ਤੇ ਸਿਕੰਦਰ ਤਾਂ ਜਮਾਂ ਸਿਰਾ ਕਰਾਉਂਦੇ ਆ।ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤੰਦਰੁਸਤੀ ਬਖ਼ਸ਼ੇ 🙏🏻🙏🏻

  • @funjabivlog8345
    @funjabivlog8345 ปีที่แล้ว +1

    ਬਾਈ ਸਿਕੰਦਰ ਦੇ ਆਉਣ ਨਾਲ ਤੁਹਾਡੇ ਵਲੋਗ ਹੋਰ ਸੋਹਣੇ ਹੋ ਜਾਂਦੇ ਨੇ🔥🔥🔥

  • @takdirsinghgill2164
    @takdirsinghgill2164 ปีที่แล้ว +4

    ਬਾਈ ਜੀ ਅੱਜ ਤਾਂ ਸਵੇਰੇ ਸਵੇਰੇ ਬਚੇ ਬੱਚੀਆਂ ਨੇ ਰੰਗ ਬੰਨ੍ਹ ਦਿੱਤਾ ਜੰਗਲ ਵਿਚ ਮੰਗਲ ਲਾ ਦਿੱਤਾ। ਬਹੁਤ ਚੰਗਾ ਲੱਗਿਆ। ਖੁਸ਼ ਰਹੋ। ਰੱਬ ਰਾਖਾ।

  • @simratkaur2088
    @simratkaur2088 ปีที่แล้ว +4

    ਧੰਨਵਾਦ ਵੀਰ ਜੀ। ਸੋਹਣੇ ਸੋਹਣੇ ਟਰੈਕ ਦੀਆਂ ਝਾਕੀਆਂ ਦਿਖਾਉਣ ਲਈ। ਰੱਬ ਰਾਖਾ।

  • @virasatmodelattindergill9947
    @virasatmodelattindergill9947 ปีที่แล้ว +3

    ♥️ਜੀਓ ਬਾਬਿਓ ਜੀਓ♥️
    🌹ਸਨਮਾਨਯੋਗ ਸੱਜਣ ਅੰਮ੍ਰਿਤ, ਦੇਵ, ਸਿਕੰਦਰ, ਗੁਰੀ🌹 ਅਤੇ ਗਰੁੱਪ ਵਿਚਲੇ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸਤਿ ਸ੍ਰੀ ਆਕਾਲ 🙏

  • @amarjitsingh1946
    @amarjitsingh1946 10 หลายเดือนก่อน

    ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਸਾਰੇ ਵੀਰ ਭੈਣਾਂ ਨੂੰ ਧੰਨਵਾਦ ਜੀ 🙏🙏🧡🧡

  • @meetshergill3255
    @meetshergill3255 ปีที่แล้ว +6

    ਸਤਿ ਸ੍ਰੀ ਆਕਾਲ ਵੀਰ ਜੀ ਸਾਰਿਆਂ ਨੂੰ
    ਵਾਹਿਗੁਰੂ ਚੜਦੀ ਕਲਾ 'ਚ ਰੱਖੇ 🙏🙏

  • @sarbjitkaur4559
    @sarbjitkaur4559 ปีที่แล้ว +9

    Waheguru Ji Mehr Kro ji sare veeran te🙏🙏🙏💖

  • @dhillonjatt7650
    @dhillonjatt7650 ปีที่แล้ว +5

    ਬਹੁਤ ਆਨੰਦ ਆਇਆ ਵੀਡੀਓ ਵੇਖ ਕੇ ਕਿਉਂਕਿ ਸਾਡੇ ਆਡ ਗੁਵਾਡੀ ਵੀ ਟਰੈਕ ਕਰ ਰਹੇ ਹਨ। ਜਿਉਂਦੇ ਵਸਦੇ ਰਹੋ ਖੁਸ਼ ਰਹੋ ਬਹੁਤ ਬਹੁਤ ਦੁਆਵਾਂ ਜੀ ।

  • @bittitalwandisabo5343
    @bittitalwandisabo5343 ปีที่แล้ว

    ਜਮਾਂ ਘਰ ਵਾਲਾ ਮਹੌਲ ਬਣਿਆਂ ਪਿਆ ਬਾਈ ਜੀ
    ਹੱਸਦੇ ਖੇਡਦੇ ਰਹੋ
    ਜਿਉਂਦੇ ਵੱਸਦੇ ਰਹੋ
    ਮੇਰਾ ਵੱਸਦਾ ਰਹੇ ਪੰਜਾਬ
    ਮਾਂ ਬੋਲੀ ਜਿਉਂਦੀ ਰਹੇ
    ਸਤਿ ਸ੍ਰੀ ਅਕਾਲ ਸਾਰਿਆਂ ਨੂੰ
    ਆਹ ਕੁੜੀਆਂ ਤੁਹਾਡੇ ਨਾਲ ਟਰੈਕ ਕਰ ਰਹੀਆਂ ਨੇ ਘੁੱਦਾ ਬਾਈ ਜੀ ਬਹੁਤ ਹਸਮੁੱਖ ਨੇ ਇਹਨਾਂ ਦੇ ਹੌਂਸਲੇ ਨੂੰ ਸਲਾਮ🙏🙏

  • @ParamjitSingh-ok8he
    @ParamjitSingh-ok8he ปีที่แล้ว

    ਹਾਈਕਿੰਗ ਟ੍ਰੈਕਿੰਗ ਦਾ ਐਹੋ ਜਿਹਾ ਇਕੱਠ ਭਰਿਆ, ਰੌਣਕੀਲਾ, ਟਰੈਕਿੰਗ ਦਾ ਅਨੰਦ ਮਾਣਦਾ ਗਰੁੱਪ ਵੇਖਣ ਦਾ ਮੌਕਾ ਬਹੁਤ ਘੱਟ ਮਿਲਦਾ ਹੈ ਖਾਸ ਕਰਕੇ ਪੰਜਾਬੀ ਜਵਾਨਾਂ ਦਾ।

  • @gurpreetsinghanimalslovers8268
    @gurpreetsinghanimalslovers8268 ปีที่แล้ว +6

    ਸਤਿ ਸ੍ਰੀ ਆਕਾਲ ਜੀ ਸਾਰੇ ਭੈਣਾਂ ਨੂੰ ਜੀ

  • @ManpreetTravels
    @ManpreetTravels ปีที่แล้ว +5

    ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀ 🙏🏼🙏🏼

  • @Sukhbhullar123
    @Sukhbhullar123 ปีที่แล้ว +4

    ਸਤਿ ਸ੍ਰੀ ਆਕਾਲ ਸੋਹਣੇ ਵੀਰ ਘੁੱਦੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।

  • @pachitarsingh9580
    @pachitarsingh9580 ปีที่แล้ว +3

    ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀਉ ਵਾਹਿਗੁਰੂ ਆਪ ਸਭ ਨੂੰ ਤੰਦਰੁਸਤੀ ਅਤੇ ਜਿੰਦਗੀ ਵਿਚ ਅੱਗੇ ਵੱਧਣ ਦਾ ਬਲ ਅਤੇ ਹੌਸਲਾ ਬਖਸ਼ੇ 🙏

  • @RanjitSingh-jf6nv
    @RanjitSingh-jf6nv ปีที่แล้ว +3

    ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਮੇਹਰ ਕਰੇ ਜੀ👍👍👍👍 ਰਣਜੀਤ ਢਿੱਲੋਂ ਬੰਬੀਹਾ

  • @kawarpalsingh1813
    @kawarpalsingh1813 ปีที่แล้ว +2

    ਸਤਿ ਸ੍ਰੀ ਆਕਾਲ ਜੀ ਸਾਰੇ ਪਰਵਾਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ

  • @BaljinderSingh-mz6pk
    @BaljinderSingh-mz6pk ปีที่แล้ว +10

    Best of luck waheguru ji chardi Kala vich Rakhe 🙏

  • @rajwantdhandwar9698
    @rajwantdhandwar9698 ปีที่แล้ว +9

    You all are inspiring many youngsters 💕👌👏👏

  • @gogipandher2934
    @gogipandher2934 ปีที่แล้ว +2

    ਘੂਦਾ ਸਿੰਘ ਤੇਰੇ ਨਾਲ ਵੀ ਇਕ ਵਾਰ ਟ੍ਰੈਕ ਕਰਨਾ ਵੀਰੇ। ਮਾਣ ਆਂ ਤੂੰ ਪੰਜਾਬ ਦਾ । luv u veere

  • @bhupinderpaul9547
    @bhupinderpaul9547 ปีที่แล้ว +2

    ਮੇਲਾ ਪੰਜਾਬੀਆਂ ਦਾ, ਚੜ੍ਹਦੀਕਲਾ, ਖਾਲਸ ਮਾਹੌਲ,ਖੁਸ਼ ਰਹੋ

  • @harjitsingh7787
    @harjitsingh7787 ปีที่แล้ว +5

    ਸਤਿ ਸ੍ਰੀ ਆਕਾਲ ਸਾਰੇ ਭੈਣਾਂ ਭਰਾਵਾਂ ਨੂੰ

  • @madhomalli7321
    @madhomalli7321 ปีที่แล้ว +6

    ਸਤਿ ਸ੍ਵੀ ਅਕਾਲ ਬਾਈ ਜੀ । love from Vancouver Canada 🍁❤️❤️💐🎉

  • @jaggisidhu4150
    @jaggisidhu4150 ปีที่แล้ว +3

    ਵਾਹਿਗਰੂ ਜੀ ਮੇਹਰ ਕਰੇ ਤੰਦਰੁਸਤੀ ਰੱਖੇ ਸਾਰੇ ਵੀਰਾ ਤੇ

  • @hakamsingh4624
    @hakamsingh4624 ปีที่แล้ว +5

    ਜਿਉਂਦੇ ਵਸਦੇ ਰਹੋ ਵੀਰੋਂ।

  • @RanjeetSingh-ze7xp
    @RanjeetSingh-ze7xp ปีที่แล้ว +2

    Punjab punjabtiya zindbaad

  • @HarjinderSingh-ji6ci
    @HarjinderSingh-ji6ci ปีที่แล้ว +1

    Beautiful beautiful video beta ji I m Harjinder Singh Stockholm Sweden

  • @manpreetatwal6270
    @manpreetatwal6270 ปีที่แล้ว +1

    Waheguru ji 🙏🏻🙏🏻🙏🏻

  • @kaurmal8791
    @kaurmal8791 ปีที่แล้ว +3

    Keep people connected avoid depression in our challenging world. Waheguru Ji Mehar Karan.

  • @mandeepkaurgilljharsahib3543
    @mandeepkaurgilljharsahib3543 ปีที่แล้ว

    ਬਹੁਤ ਵਧੀਆ 🙏🙏❤️❤️👍👍
    ਬੋਲੀਆਂ ਸੋਹਣੀਆਂ ਪਾਈਆਂ 👌👌👌👌
    ਖ਼ੁਸ਼ ਰਹੋ ਆਬਾਦ ਰਹੋ ❤️❤️

  • @jarmanjitsingh1331
    @jarmanjitsingh1331 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਮਿੰ੍ਤਸਰ ਪਿੰਡ ਵਰਪਾਲ ਤੋ ਗੁਰੂ ਰਾਮਦਾਸ ਮਿਹਰ ਕਰਨ ਜੀ

  • @hardeepsinghsohi1132
    @hardeepsinghsohi1132 ปีที่แล้ว

    Very nice 👌👍 parmatma Chadian Kala Rakhe ਚੱਕ ਦੋ ਛੋਟੇ ਭਾਈ

  • @ravisekhon3410
    @ravisekhon3410 ปีที่แล้ว +1

    We enjoy your tracks.

  • @mohansingh3290
    @mohansingh3290 ปีที่แล้ว +1

    V nice

  • @MOR.BHULLAR-PB05
    @MOR.BHULLAR-PB05 ปีที่แล้ว +3

    ਸਾਰੀ ਟੀਮ ਨੂੰ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ 💐🥀🌺🌷🌹🌻

  • @brarjee
    @brarjee ปีที่แล้ว +3

    ਨਾਂ ਭੁੱਲਣ ਯੋਗ ਪੱਲ਼,ਜਿੰਦਗੀ ਦੀ ਬੇਹਤਰੀਨ ਵੱਡੀ ਖੁਸੀ

  • @rajidhawanrajidhawan8837
    @rajidhawanrajidhawan8837 ปีที่แล้ว +1

    ਬਹੁਤ ਬਹੁਤ ਵਧੀਆ ਬਲੋਗ ਹੈ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ

  • @gurlovleensinghsaini5690
    @gurlovleensinghsaini5690 ปีที่แล้ว +2

    ਤੁਹਾਡੀ ਵੀਡਿਓ ਦਾ ਇੰਤਜਾਰ ਕਰਦੇ ਰਹਿੰਦੇ ਹਾਂ. ਬਹੁਤ ਵਧੀਆ ਮਹੌਲ. ਅਨੰਦ ਆ ਗਿਆ ਦੇਖ ਕੇ..

  • @Parminder_singh730
    @Parminder_singh730 ปีที่แล้ว

    ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰਾਂ ਨੂੰ ਵਲੌਗ ਘੱਟ ਦੇਖ ਹੁੰਦੇ ਬਾਈ ਕਿਉਕਿ ਖੁਦ ਹਜੂਰ ਸਾਹਿਬ ਦੀ ਯਾਤਰਾ ਕਰ ਰਹੇ ਹਾਂ

  • @sukhpalsingh2623
    @sukhpalsingh2623 ปีที่แล้ว

    ਵਾਹ ਜੀ ਵਾਹ

  • @madhumansukh6687
    @madhumansukh6687 ปีที่แล้ว

    Swaad aa gaya...raunaka, haasa, naale khachara nu dekhkei Taras aa gaya

  • @GurmeetSingh-rt6or
    @GurmeetSingh-rt6or ปีที่แล้ว +2

    ਸਤਿ ਸ੍ਰੀ ਆਕਾਲ ਅਮ੍ਰਿੰਤਪਾਲ ਬਾਈ ਜੀ ਪਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰਨ ਜੀ

  • @yadwindersingh9264
    @yadwindersingh9264 ปีที่แล้ว +1

    ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ਅਕਾਲ ਪੁਰਖ ਹਮੇਸ਼ਾ ਚੜ੍ਹਦੀ ਕਲਾ ਅਤੇ ਤੁੰਦਰਸਤੀ ਬਖਸ਼ੇ ।

  • @akrmnkumar1012
    @akrmnkumar1012 ปีที่แล้ว

    Very good morning 🌄 khubsurat Humsafar

  • @sarbjitsingh3011
    @sarbjitsingh3011 ปีที่แล้ว +1

    ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਅਤੇ ਸਾਰੇ ਸਫ਼ਰ ਕਰ ਰਹੇ ਪੀ੍ਵਾਰ ਨੂੰ ਜੀ! ਇਸ ਤਰਾਂ ਲੱਗਦਾ ਜਿਵੇਂ ਤੁਹਾਡੇ ਨਾਲ ਹੋਈਏ ਜੀ! ਬਹੁਤ ਸੋਹਣਾ ਨਜ਼ਾਰੇਦਾਰ ਸਫ਼ਰ ਹੈ ਜੀ! ਬਹੁਤ ਬਹੁਤ ਧੰਨਵਾਦ ਜੀ!!

  • @harpreetsinghsingh9843
    @harpreetsinghsingh9843 ปีที่แล้ว +2

    ਬਾਈ ਪਿਛਲੀ ਵੀਡੀਓ ਵਿੱਚ ਪੁੱਛਿਆ ਸੀ ਕਿ ਤੁਹਾਡੇ ਨਾਲ ਉੱਗੋਕੇ ਪਿੰਡ ਤੋਂ ਕੋਈ ਵੀਰ ਹੈ ਜ਼ਿਲ੍ਹਾ ਬਰਨਾਲਾ

  • @damanpreetkaur7507
    @damanpreetkaur7507 ปีที่แล้ว

    ਪੰਜਾਬੀ ਮਿੱਠੀ ਬੋਲੀ ਹੈ
    ਇਸ ਦਾ ਸਬੂਤ ਵੀਰੋ ਤੁਹਾਡੇ ਬੋਲਣ ਤੋਂ ਪਤਾ ਲੱਗਦਾ ਹੈ

  • @rajnikumar9018
    @rajnikumar9018 ปีที่แล้ว +1

    Welldone all of you

  • @warisBrar-vs8kd
    @warisBrar-vs8kd ปีที่แล้ว +1

    ਵਾਰਿਸ ਬਰਾੜ ਬਾਘਾ ਪੁਰਾਣਾ

  • @parmindersinghthiara137
    @parmindersinghthiara137 ปีที่แล้ว +1

    GbU veero ❤️👍

  • @manavbaring4372
    @manavbaring4372 ปีที่แล้ว

    ਬਹੁਤ wait ਰਹਿੰਦੀ epidode ਦੀ,ਕੰਮ ਤੇ hune ਆ ਪਰ ਇਹ ਦੇਖਨਾ ਨੀ ਭੁੱਲਦੇ,,god bless u veere

  • @gurwinderkaur5888
    @gurwinderkaur5888 ปีที่แล้ว

    ਕਿਆ ਬਾਤਾਂ ❤ਹੱਸਦੇ ਵੱਸਦੇ ਰਹੋ ਜੀ

  • @tejinder868
    @tejinder868 ปีที่แล้ว +1

    pura set mahol ae

  • @RajwinderKaur-ty7dl
    @RajwinderKaur-ty7dl ปีที่แล้ว +1

    ਬਹੁਤ ਵਧੀਆ ਵੀਡੀਓ ਬਹੁਤ ਮਜ਼ਾ ਆਇਆ ਦੇਖ ਕੇ ਖੁਸ਼ ਰਹੋ ਸਾਰੇ

  • @kalabrar9278
    @kalabrar9278 ปีที่แล้ว +1

    ਸਤਿ ਸੀ੍ ਅਕਾਲ ਵੀਰ ਜੀ

  • @gursharansingh1881
    @gursharansingh1881 ปีที่แล้ว +1

    Sirraaa mahoul ❤❤

  • @Sukhpal.Giddarbaha
    @Sukhpal.Giddarbaha ปีที่แล้ว +2

    👍

  • @baljindersrana7597
    @baljindersrana7597 ปีที่แล้ว +2

    ਵਾਹਿਗੁਰੂਮੇਹਰ ਰੱਖੇ ਆਪ ਤੇ love ❤all of you guys
    From New York

  • @davindersingh6004
    @davindersingh6004 ปีที่แล้ว +2

    Good mahol good Bhangra nice bolia nice enjoy ment good have a nice day be safe God bless you all. 32 tracking members

  • @jagtarsingh0145
    @jagtarsingh0145 ปีที่แล้ว +1

    Wahh kya baatta❤️❤️jeonde vsde rho veeryo 🙏

  • @GursewakSingh-pw1ct
    @GursewakSingh-pw1ct ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਇਸ ਵੀ ਇਹ ਨਜ਼ਾਰੇ ਬਹੁਤ ਲਾਏ ਆ ਬਰਫ਼ ਨੂੰ ਗਰਮ ਕਰਕੇ ਇਸ਼ਨਾਨ ਕਰਨ ਦਾ ਮਜ਼ਾ ਹੀ ਹੋਰ ਹੁੰਦਾ ਵੀਰੇ

  • @malkitsinghsidhu3598
    @malkitsinghsidhu3598 ปีที่แล้ว +1

    Good bless you

  • @kanwaljitkaur6223
    @kanwaljitkaur6223 ปีที่แล้ว +1

    Nice video
    Waheguru thuhanu sary veera nu cherdikla bakshy
    God bless all of you
    Baks

  • @kaurbrai9636
    @kaurbrai9636 ปีที่แล้ว +1

    Wow,! Bohut hi sohna mahol.kya khoob boliyan te Bhangra wah ji wah 🥰

  • @gurbaazsingh603
    @gurbaazsingh603 ปีที่แล้ว

    ਸਤਿ ਸ੍ਰੀ ਅਕਾਲ ਦੇਵ ਘੁਦੇ👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯

  • @BaljinderSingh-yi2hy
    @BaljinderSingh-yi2hy ปีที่แล้ว +1

    Paji 1no mohal
    Balle balle

  • @harpreetharpreet5162
    @harpreetharpreet5162 ปีที่แล้ว +1

    ਵਾਹ ਵਾਹ ਅੱਜ ਤੇ ਜਮਾ ਇੱਕ ਨੰਬਰ ਮਾਹੌਲ ਅਾ,ਸਾਰੇ ਰੰਗ ਦੇਖਣ ਨੂੰ ਮਿਲੇ,ਵੀਰਜੀ ਚਾਹ ਪਾਕੌੜੇ,ਜਲੇਬੀਅਾ ਵੀ ਹੁੰਦੀਅਾ ਮਜਾ ਅਾ ਜਾਦਾ.🤓

  • @ranjeetsinghsingh9248
    @ranjeetsinghsingh9248 ปีที่แล้ว +1

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @RavinderSinghJahangir
    @RavinderSinghJahangir ปีที่แล้ว +1

    ਬਹੁਤ ਸੋਹਣਾ ਮਾਹੌਲ ਬੰਨਿਆ ਸ਼ੁਰੂ ਚ
    ਆਨੰਦਮਈ ਸੀ ਸਾਰਾ ਟਰੈਕ ਅੱਜ ਦਾ

  • @user-fp1nt9sl3v
    @user-fp1nt9sl3v ปีที่แล้ว +1

    ਬਹੁਤ ਵਧਿਆ ਲੱਗਦਾ video ਦੇਖ ਕੇ ਬਾਈ ਜੀ. God bless you all 🙏

  • @gurmitkaursahota3984
    @gurmitkaursahota3984 ปีที่แล้ว +1

    Bahut wadhia mahole.very entertaining and beautiful video thanks 🙏 god bless you all 🙏🙌❤️

  • @jhalliraman
    @jhalliraman ปีที่แล้ว

    ਸ਼ਾਨਦਾਰ ਵਲੋਗ ਘੁੱਦਾ ਸਿੰਘ ਭਾਜੀ
    ਬਹੁਤ ਮੇਹਨਤ ਵਾਲਾ ਕੰਮ।
    ਜਿਊਂਦੇ ਵਸਦੇ ਰਹੋ

  • @Jattanaofficial
    @Jattanaofficial ปีที่แล้ว +1

    Nice enjoying bro🎉🎉nice valleys asl swarg da jhutta jhull rahe o veer fabulous

  • @riderhoney1
    @riderhoney1 ปีที่แล้ว

    ਬਹੁੱਤ ਸੋਹਣੀ ਵੀਡਿਓ ਬਣਾਈ ਵੀਰ ਜੀ❤ Love You

  • @AkashDeep-iz7vu
    @AkashDeep-iz7vu 19 ชั่วโมงที่ผ่านมา

    ❤❤

  • @balrajsingh4182
    @balrajsingh4182 ปีที่แล้ว +1

    Very nice ji bahut wadhia ji

  • @GagandeepSingh-oz7lj
    @GagandeepSingh-oz7lj ปีที่แล้ว +1

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ🙏🙏🙏 ਜਿੰਦਗੀ ਜਿੰਦਾਬਾਦ❣️❣️❣️

  • @balvirjogi
    @balvirjogi ปีที่แล้ว

    ਘੁੱਦਾ ਵੀਰ ਬੁਹੋਤ ਸੁਹਣੀ ਬੋਲੀ

  • @harrydhaliwal6868
    @harrydhaliwal6868 ปีที่แล้ว

    ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੌਖ ਨਾਲ ਸੰਗਤ ਬਹੁਤ ਜ਼ਿਆਦੇ ਹੈ👌👌🙏🙏🙏🙏

  • @balwindersidhu4766
    @balwindersidhu4766 ปีที่แล้ว

    ਸਤਿ ਸ੍ਰੀ ਅਕਾਲ ਬਾਈ ਜੀ ਸਾਰੀ ਟੀਮ ਨੂੰ ਬਹੁਤ ਵਧੀਆ ਬਾਈ ਜੀ 👍👍

  • @VickySingh-yf1xl
    @VickySingh-yf1xl ปีที่แล้ว +2

    ਵਾਹ ਗੁਰੂ ਜੀ ਮਹੇਰ ਕਰੇ ਮੇਰੇ ਵੀਰਾ ਤੇ

  • @user-ls2cj3lq9c
    @user-ls2cj3lq9c 6 หลายเดือนก่อน

    ਬਾਈ ਜੀ ਇਹਨਾਂ ਬੇਜ਼ਬਾਨਾਂ ਦਾ ਖਿਆਲ ਵੀ ਰੱਖਿਆ ਕਰੋ ਬਾਈ ਜੀ