ਧੋਬਣ ਤੇ ਉਸਦੇ ਹੱਥ (The washerwoman's hands), a poem by Bhai Baldeep Singh

แชร์
ฝัง
  • เผยแพร่เมื่อ 17 ก.ย. 2024
  • ਧੋਬਣ ਤੇ ਉਸਦੇ ਹੱਥ
    ਧੋਬਣ ਦੇ ਹੱਥ
    ਮੈਂਡੜੀ ਮੈਲ਼ੀ ਚਾਦਰ
    ਅੰਮ੍ਰਿਤ ਸਰੋਵਰ 'ਚ ਭਿਓਂ ਭਿਓਂ
    ਇਲਹਾਮੀ ਚੱਟਾਨ ਤੇ
    ਲਤਾੜ ਲਤਾੜ ਮਾਰਦੇ
    ਮਸਤ ਧੋਬਣ ਗੀਤ ਗੁਣਗਾਓਂਦੀ
    ਮਧਮ ਜਿਹੀ ਮਧੁਰੀਲੀ ਵਾਜ ਵਿੱਚ
    ਕੋਕੀਲਾਂ ਹੰਸਨੀਆਂ ਕੰਨ ਧਰਦੀਆਂ
    ਅਵਾਕਿ ਆਨੰਦ ਮਾਣਦੀਆਂ
    ਧੋਬਣ ਦੇ ਹੱਥਾਂ ਦੀਆਂ ਊਂਗਲਾਂ
    ਮੈਂਡੜੀ ਮੈਲ ਧੋਇ ਧੋਇ ਨਿੱਚੜਦੀਆਂ
    ਧੋਬਣ ਦੇ ਹੱਥਾਂ ਦੀਆਂ
    ਊਂਗਲਾਂ ਦੇ ਪੋਟੇ
    ਮੈਂਡੜੇ ਗਹਿਰੇ ਦਾਗ਼ ਮਿਟਾਂਵਦੇ
    ਮੈਂਡੜਾ ਹਰ ਵੱਟ
    ਹਰ ਵੱਲ ਸਵਾਰਦੇ
    ਧੋਬਣ ਦੇ ਹੱਥਾਂ ਦੀਆਂ
    ਊਂਗਲਾਂ ਦੇ ਪੋਟੇਆਂ ਤੇ ਜੜੇ ਨੌਂਹ
    ਮੈਂਡੜੀ ਫ਼ੁਲਕਾਰੀ ਤੇ ਚਿੰਬੜੇ
    ਮਾਇਆਵੀ ਜਾਲ, ਕੰਡੇ ਅਰ ਡੰਗ
    ਸਹਿਜੇ ਸਹਿਜੇ
    ਚੁਣ ਚੁਣ ਕੱਢ ਮਾਰਦੇ
    ਅਰਸ਼ੀ ਧੋਬਣ ਦੇ ਹੱਥ
    ਮੁਝੜੇ ਸ਼ੈਤਾਨ ਮਾਰਦੇ
    ਮੁਝ ਪੀਰ ਅਉਤਾਰਦੇ
    @bhaibaldeepsingh
    2022 01 07, 5:49 PM
    Inspired by Poonam Ayub’s text message, ‘...hands of a dhoban’.

ความคิดเห็น • 2