ไม่สามารถเล่นวิดีโอนี้
ขออภัยในความไม่สะดวก

ਓਮਾਨ ਦੀਆਂ ਸੜਕਾਂ ਤੇ ਟੱਕਰਦਾ ਨਿਰਾ ਪੰਜਾਬ। ਪੱਗਾਂ, ਦੁਮਾਲੇ ਤੇ ਦਾਹੜੇ। Travel vlog । Ghudda

แชร์
ฝัง
  • เผยแพร่เมื่อ 10 ธ.ค. 2023
  • #punjabivideo #travel #adventurevlog #nature #punjabivlog #punjab #ghuddasingh #amritpalsingh
    Instagram- amritpalsinghghudda

ความคิดเห็น • 684

  • @punjabitec7977
    @punjabitec7977 7 หลายเดือนก่อน +44

    ਪੰਜਾਬੀਆਂ ਦਾ ਪਿਆਰ ਦੇਖ ਕੇ ਅੱਖਾਂ ਭਰ ਆਈਆਂ ਇਸ ਪਿਆਰ ਨੂੰ ਸਲਾਮ

  • @harpreetharpreet5162
    @harpreetharpreet5162 7 หลายเดือนก่อน +28

    ਸਤਿ ਸ੍ਰੀ ਆਕਾਲ ਬਈ ਜੀ, ਪੰਜਾਬੀ ਵੀਰਾਂ ਦੀ ਫੁਲ ਚੜਾਈ ਆ ਅਮਾਨ ਦੀਆਂ ਸੜਕਾਂ ਉੱਪਰ ਸਰਦਾਰੀ, ਪੰਜਾਬ ਨਾਲੋਂ ਤਾਂ ਬਾਹਰ ਬੈਠੇ ਵੀਰਾਂ ਨੇ ਹੀ ਸਿੱਖੀ ਸਰੂਪ ਨੂੰ ਸੰਭਾਲ ਰੱਖਿਆ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਪੁੱਤਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੇ ਵੀਰਾਂ ਨੂੰ ਅੱਜ ਤੇ ਮਨ ਖੁਸ਼ ਹੋ ਗਿਆ ਜੰਡਿਆਲਾ ਗੁਰੂ ਦਾ ਨਾਮ ਸੁਣ ਕੇ ਕਿਉਂਕਿ ਅਸੀਂ ਰੋਜ਼ ਤੁਹਾਡੇ ਵੱਲੋਂ ਦੇਖਦੇ ਹਾਂ ਜੰਡਿਆਲਾ ਗੁਰੂ ਤੋਂ

  • @GurpreetSingh-se4wi
    @GurpreetSingh-se4wi 7 หลายเดือนก่อน +29

    13.20 ਤੇ ਜਦੋਂ ਗੁਰਦਾਸਪੁਰ ਵਾਲੇ ਬਾਈ ਨੇ ਤੁਹਾਨੂੰ ਪੈਸੇ ਦਿੱਤੇ , ਐਨੀ ਅਪਣੱਤ ਵੇਖ ਕੇ ਮੇਰੀਆਂ ਅੱਖਾਂ ਭਰ ਆਈਆਂ ਯਰ❤

    • @european06jatt
      @european06jatt 7 หลายเดือนก่อน

      Bahut sohne pind tu ne ❤

  • @user-op5vi1pl4p
    @user-op5vi1pl4p 7 หลายเดือนก่อน +77

    ਬੱਲੇ ਬੱਲੇ ਸ਼ੇਰਾ ਸਾਰੇ ਰੰਗ ਵਿਖਾਈ ਜਾਨਾ ਡੇਰੀ ਫਾਰਮ ਦਾ ਕੰਮ ਆ ਮੇਰਾ ਵਿਹਲਾ ਹੋ ਕੇ ਚਾਹ ਦਾ ਕੱਪ ਹੱਥ ਚ ਫੜ ਕੇ ਤੇਰੀ ਵੀਡੀਓ ਵੇਖ ਲਈ ਦੀ ਆ ਬਹੁਤ ਹੀ ਮਜ਼ਾ ਆਉਂਦਾ ਵੇਖਣ ਚ ਔਰ ਬਹੁਤ ਆਨੰਦ ਮਹਿਸੂਸ ਹੁੰਦਾ

    • @AmritPalSinghGhudda
      @AmritPalSinghGhudda  7 หลายเดือนก่อน +3

      ਚੜ੍ਹਦੀ ਕਲਾ ਬਾਈ

  • @kuldeepkaur3809
    @kuldeepkaur3809 7 หลายเดือนก่อน +24

    ਬਾਈ ਜੀ ਨੇ ਤਾਂ ਅੱਜ ਸਿਰਾ ਹੀ ਲਾ ਦਿੱਤਾ ਆਪਣੇਪਣ ਦਾ ,ਪਤਾ ਨਹੀਂ ਕਿਓ ਉਹਨਾਂ ਨੂੰ ਦੇਖ ਕੇ ਅੱਖਾਂ ਚ ਪਾਣੀ ਆ ਗਿਆ ਜਦੋਂ ਜਾਣ ਲੱਗੇ ਪੈਸੇ ਦਿੱਤੇ ਤਾਂ ਜਿਵੇਂ ਨਾਨਕਿਆਂ ਤੋਂ ਆਉਂਦੇ ਪੈਸੇ ਦਿੰਦੇ ਹੈ ੳਵੇ ਲੱਗਾ ਜਿਓਦੇ ਰਹੋ ਵੀਰੋ ❤❤❤ਚੜਦੀਕਲਾ ❤

    • @pammazaildarusa330
      @pammazaildarusa330 7 หลายเดือนก่อน

      ਹਾਜੀ ❤

    • @TarsemSingh-cn6cn
      @TarsemSingh-cn6cn 7 หลายเดือนก่อน

      ਬਿਲਕੁਲ ਬਾਈ ਇੱਕ ਅਜੀਬ ਜਿਹਾ ਅਹਿਸਾਸ ਹੁੰਦਾ ਹੈ ਇਹੋ ਜਿਹੀਆਂ ਮਿਲਣੀਆਂ ਵੇਖ ਕੇ ਜਾਂ ਜਦੋਂ ਲਹਿੰਦੇ ਪੰਜਾਬ ਵਾਲੇ ਮਿਲਦੇ ਨੇ 🙏

  • @astrix75
    @astrix75 7 หลายเดือนก่อน +14

    ਬਲਜੀਤ ਸਿੰਘ ਵੀਰ ਦੇ ਅੰਦਾਜ਼ ਨੇ ਭਾਵੁਕ ਕਰ ਦਿੱਤਾ। ਤੁਹਾਡੇ ਓਮਾਨ ਦੇ ਸਫ਼ਰ ਨੇ ਕੁਦਰਤੀ ਨਜ਼ਾਰਿਆਂ ਤੋਂ ਵਧ ਪੰਜਾਬੀਆਂ ਦੀ ਚੜਦੀ ਕਲਾ ਦੇ ਵਰਤਾਰੇ ਨੇ ਜ਼ਿਆਦਾ ਪ੍ਰਭਾਵਿਤ ਕੀਤਾ। ਵਾਹਿਗੁਰੂ ਮੇਹਰ ਕਰੇ।

  • @sharanjitkaur8127
    @sharanjitkaur8127 7 หลายเดือนก่อน +23

    ਜਿੰਨੇ ਵੀ ਵੀਰ ਮਿਲੇ ਅੱਜ ਦੀ ਵੀਡੀਓ ਵਿੱਚ ਸਭ ਦੇ‌ ਚਿਹਰਿਆਂ ਤੇ ਖੁਸ਼ੀ ਦੇਖ ਕੇ ਸਾਡੇ ਵੀ ਦਿਲ ਖਿੜ ਗਏ, ਧੰਨਵਾਦ ਸਭ ਦਾ ਦਿਲੋਂ।

  • @pmjk8937
    @pmjk8937 7 หลายเดือนก่อน +10

    Amrit Pal bete teri Turban kar ke sare lok tuhanu mili jande aa. They recognise you from far away. Salute aa teri Turban nu. God bless you both.

  • @gurjapsingh8942
    @gurjapsingh8942 7 หลายเดือนก่อน +10

    ਬੱਲੇ ਮਾਝੇ ਵਾਲੇ ਭਾਊ ਨੇ ਪੂਰਾ ਪਿਆਰ ਸਤਿਕਾਰ ਦਿੱਤਾ ਜਿਊਂਦੇ ਰਹਿਣ ਟਰੱਕਾਂ ਵਾਲੇ ਵੀਰ ਲੰਮੀਆਂ ਉਮਰਾਂ ਬਖਸ਼ੇ ਪਰਮਾਤਮਾ

  • @HarpreetSingh-ux1ex
    @HarpreetSingh-ux1ex 7 หลายเดือนก่อน +11

    ਸਤਿ ਸ੍ਰੀ ਆਕਾਲ ਅਮ੍ਰਿਤਪਾਲ ਸਿੰਘ ਘੁੱਦਾ ਵੀਰ ਤੇ ਦੇਵ ਕਰਾਈਵਾਲਾ ਦੋਨਾਂ ਭਰਾਵਾਂ ਨੂੰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏

  • @TarsemSingh-cn6cn
    @TarsemSingh-cn6cn 7 หลายเดือนก่อน +3

    ਬਲਜੀਤ ਬਾਈ ਦੇ ਪਿਆਰ ਨੂੰ ਸਿਜਦਾ 🙏ਲਿਖਣ ਲੱਗਿਆ ਵੀ ਗੱਚ ਭਰ ਆਇਆ ਨਿਰਾ ਪਿਆਰ। ਬਾਬਾ ਸਾਰਿਆਂ ਨੂੰ ਚੜਦੀਕਲਾ ਵਿੱਚ ਰੱਖੇ🙏

  • @harpreetgrewal9177
    @harpreetgrewal9177 7 หลายเดือนก่อน +2

    ਆਹ ਬਾਈ ਨੇ ਤਾਂ ਸ਼ਗਨ ਦੇਕੇ ਥੋਨੂੰ ਵੀਰੇ ਭਾਵਕ ਕਰਤਾ ਯਾਰ ਰੱਬ
    ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਚੜਦੀ ਕਲਾ ਵਿੱਚ ਰੱਖੇ 🙏🏻🙏🏻

  • @NirmalSingh-fj1hv
    @NirmalSingh-fj1hv 7 หลายเดือนก่อน +2

    ਪੰਜਾਬੀ ਛਾਏ ਪਏ ਆ ਖਾਸ ਕਰ ਡਰਾਈਵਰੀ ਅਤੇ ਮਕੈਨਿਕੀ ਵਿੱਚ ❤❤

  • @binderaujla2819
    @binderaujla2819 7 หลายเดือนก่อน +12

    ਵੀਰ ਤੁਹਾਨੂੰ ਮਿਲਣ ਲਈ ਹਰ ਇੱਕ ਦਾ ਦਿਲ ਕਾਹਲ਼ਾ ਏ ਪਰ ਇਹਨਾਂ ਮੁਲਕਾਂ ‘ਚ ਸਮੇਂ ਦੀ ਘਾਟ ਕਾਰਨ ਬਹੁਤਿਆਂ ਦੀਆਂ ਮਿਲਣ ਦੀਆਂ ਰੀਝਾਂ ਦਿਲ ਚ ਹੀ ਰਹਿ ਜਾਂਦੀਆ। ਵਾਹਿਗੁਰੁ ਜੀ ਚੜ੍ਹਦੀ ਕਲਾ ‘ਚ ਰੱਖੇ ਦੋਵੇਂ ਵੀਰਾਂ ਨੂੰ।

  • @GurpreetSingh-se4wi
    @GurpreetSingh-se4wi 7 หลายเดือนก่อน +3

    ਬਾਈ ਜਿਵੇਂ ਤੁਸੀਂ ਸਾਈਕਲ ਤੇ Gulf cycle tour ਲਿਖਾਇਆ ਓਦਾਂ ਤੁਸੀਂ ਅਰਬੀ ਭਾਸ਼ਾ ਵਿੱਚ ਵੀ ਲਿਖਾ ਦਿੰਦੇ ਤਾਂ ਹੋਰ ਵੀ ਵਧੀਆ ਗੱਲ ਸੀ। ਜਦੋਂ ਕਿਸੇ ਦੂਸਰੇ ਮੁਲਕ ਦੀ ਭਾਸ਼ਾ ਦਾ ਸਤਿਕਾਰ ਕਰੀਏ ਤਾਂ ਉਹ ਤੁਹਾਡਾ ਹੋਰ ਸਤਿਕਾਰ ਕਰਦੇ ਨੇ

  • @harbhindersinghgill4484
    @harbhindersinghgill4484 7 หลายเดือนก่อน +4

    ਅੰਮ੍ਰਿਤ ਤੇ ਦੇਵ ਵੀਰ ਸਤਿ ਸ੍ਰੀ ਆਕਾਲ ਅੰਮ੍ਰਿਤ ਭਾਊ ਅੱਜ ਭਾਊਆਂ ਨੇ ਤਾਂ ਧੰਨ ਧੰਨ ਕਰਵਾ ਦਿੱਤੀ ਜੁਗ ਜੁਗ ਜੀਊਣ ਪ੍ਰਦੇਸਾਂ ਵਿਚ ਬੈਠੇ ਪੰਜਾਬੀ ਵੀਰ ਵਾਹਿਗੁਰੂ ਲੰਮੀ ਉਮਰ ਕਰੇ ਇਹਨਾਂ ਦੀ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਲੱਗਿਆ ਜਦੋਂ ਪੰਜਾਬੀ ਭਰਾ ਟਰੱਕ ਮੋੜ ਕੇ ਵਾਪਸ ਲਾਇਆ ਅੱਜ ਤਾਂ ਮੇਲਾ ਹੀ ਲੱਗਿਆ ਰਿਹਾ ਤੇ ਸਦਾ ਲੱਗਦਾ ਰਹੇ

  • @bharatsidhu1879
    @bharatsidhu1879 7 หลายเดือนก่อน +5

    ਬਹੁਤ ਸੋਹਣਾ ਲੱਗਿਆ ਤੁਹਾਨੂੰ ਸਾਰੇ ਪੰਜਾਬੀ ਵੀਰਾਂ ਨੂੰ ਇਕੱਠੇ ਦੇਖਕੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।

  • @harmeshsinghgill-ip1ws
    @harmeshsinghgill-ip1ws 7 หลายเดือนก่อน +4

    ❤ ਘੁੱਦੇ ਬਾਈ ਤੇ ਬਲਦੇਵ ਬਾਈ ਨੂੰ ਸਤਿ ਸੀ੍ ਅਕਾਲ ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਸਾਹਨੇਵਾਲ ਤੋਂ

  • @sukhbirsingh6395
    @sukhbirsingh6395 7 หลายเดือนก่อน +2

    🙏🙏🙏🙏🙏 ਵੀਰ ਨੇ ਆਪਣਾ ਵਿਰਸਾ ਪੁਗਾਇਆ, ਓਮਾਨੀ ਕਰੰਸੀ ਚ ਪਿਆਰ ਦਿੱਤਾ, ਜੀਓ ਪ੍ਰਦੇਸ਼ੀਓਂ

  • @jeet428
    @jeet428 7 หลายเดือนก่อน +11

    ਪੰਜਾਬ ਪੰਜਾਬੀ ਤੇ ਪੰਜਾਬੀਅਤ ਜਿੰਦਾਬਾਦ। ਵਾਹਿਗੁਰੂ ਚੜਦੀ ਕਲਾ ਚ ਰੱਖੇ ਭਰਾਵਾਂ ਨੂੰ

    • @visakhasidhu3710
      @visakhasidhu3710 7 หลายเดือนก่อน

      ਵਾਹਿਗੁਰੂ ਚੜਦੀ ਕਲਾ ਬਖਸ਼ਣ

  • @BSSK1182
    @BSSK1182 7 หลายเดือนก่อน +4

    ਬਹੁਤ ਵਧੀਆ ਲਗਦਾ ਜਦੋਂ ਤੁਹਾਨੂੰ ਸਿੱਖ ਵੀਰ ਮਿਲਦੇ ਹਨ ਪਿਆਰ ਨਾਲ ਉਹਨਾਂ ਨੂੰ ਚਾਅ ਚੜ੍ਹ ਜਾਂਦਾ ਕਿ ਸਾਡੇ ਵੀਰ ਸਾਈਕਲ ਤੇ ਟਰੈਵਲ ਕਰ ਰਹੇ ਹਨ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ਿਸ਼ ਕਰਨ 🌹🌹

  • @preetsonu6741
    @preetsonu6741 7 หลายเดือนก่อน +4

    ਮੇਰਾ ਬਾਪੂ ਕਈ ਸਾਲ ਬਰੰਮੀ ਰਿਹਾ । ਓਦੋਂ ਬਰੰਮੀ ਤੇ U.A.E ਦਾ ਕਬਜ਼ਾ ਸੀ। ਹੁਣ ਓਮਾਨ ਕੋਲ ਆ । ਸਾਡੇ ਬਾਪੂ ਦਾ ਬਹੁਤ ਸਮਾ ਬਰੰਮੀ ਬੀਤਿਆ।
    ਦਿਲਪ੍ਰੀਤ ਸਿੰਘ (ਸ਼ਾਹਕੋਟ )

  • @takdirsinghgill2164
    @takdirsinghgill2164 7 หลายเดือนก่อน +5

    ਬਾਈ ਜੀ ਸਤਿ ਸ੍ਰੀ ਅਕਾਲ। ਅੱਜ ਸਾਰਾ ਮੇਲਾ ਬਾਈ ਬਲਜੀਤ ਸਿੰਘ ਨੇ ਲੁੱਟ ਲਿਆ। ਬਹੁਤ ਵਧੀਆ ਲੱਗਿਆ। ਰੱਬ ਰਾਖਾ।

    • @ranjitkaur6972
      @ranjitkaur6972 7 หลายเดือนก่อน

      ਸੱਚੀ ਵੀਰੇ

  • @madhomalli7321
    @madhomalli7321 7 หลายเดือนก่อน +8

    ਸਤਿ ਸ੍ਹੀ ਅਕਾਲ ਬਾਈ ਜੀ । ਨਿੱਘਾ ਪਿਆਰ Vancouver ਦੀ ਧਰਤੀ ਤੋਂ ❤️❤️💐💐

  • @daljitsingh7980
    @daljitsingh7980 7 หลายเดือนก่อน +3

    🌹 ਸਤਿ ਸ੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ 🙏🌹

  • @kawarpalsingh1813
    @kawarpalsingh1813 7 หลายเดือนก่อน +2

    ❤❤ ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ 🎉🎉🎉🎉🎉

  • @baljeetsinghchahal2799
    @baljeetsinghchahal2799 7 หลายเดือนก่อน +2

    ਬਹੁਤ ਵਧੀਆ ਵੀਰੇ ਪ੍ਰਮਾਤਮਾ ਮਸਕਟ ਵਿੱਚ ਵਸਦੇ ਪੰਜਾਬੀ ਭਰਾਵਾਂ ਨੂੰ ਚੜਦੀ ਕਲਾ ਵਿੱਚ ਰੱਖੇ ਦੋਨਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ 🙏🙏

  • @vickydhillon495
    @vickydhillon495 7 หลายเดือนก่อน +2

    ਹਾਏ ਉ ਮੇਰਿਆ ਰੱਬਾ ਬਲ਼ਜੀਤ ਬਾਈ ਦਾ ਪਿਆਰ😊😊😊😊😊❤❤❤

  • @SatnamSingh-qh3le
    @SatnamSingh-qh3le 7 หลายเดือนก่อน +3

    ਬਹੁਤ ਵਧੀਆ ਜੋੜੀ ਆ ਦੇਵ ਤੇ ਘੁੱਦੇ ਦੀ ਪੰਜਾਬੀਆਂ ਦੀ ਸਰਦਾਰੀ ਕਾਇਮ ਰਹੇ ਰੱਬ ਮਿਹਰ ਕਰੇ ਪਰਦੇਸੀ ਵੀਰਾਂ ਤੇ ।

  • @baljitsinghbajwa7905
    @baljitsinghbajwa7905 7 หลายเดือนก่อน +3

    ਬਹੁਤ ਸਾਰੀਆਂ ਮੁਬਾਰਕਾਂ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ❤

  • @GurmeetSingh-rt6or
    @GurmeetSingh-rt6or 7 หลายเดือนก่อน +3

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਬਹੁਤ ਹੀ ਖੂਬਸੂਰਤ ਜਾਣਕਾਰੀ ਵੀਰ❤❤❤❤❤

  • @sarabjitbadhesha
    @sarabjitbadhesha 7 หลายเดือนก่อน +1

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਅਤੇ ਇਸ ਵੀਡੀਓ ਵਿੱਚ ਮਿਲੇ ਸਾਰੇ ਵੀਰਾਂ ਨੂੰ ਜੀ। ਬਾਈ ਸਫ਼ਰ ਬਹੁਤ ਦਿਲਚਸਪ ਰਿਹਾ ਜੀ। ਤੁਹਾਨੂੰ ਮਿਲ ਰਿਹਾ ਇਹ ਪਿਆਰ ਅਸਲੀ ਸਰਮਾਇਆ ਹੈ ਜੀ। ਬਾਈ ਬਲਜੀਤ ਸਿੰਘ ਦੇ ਦਿਲ ਵਿਚ ਕਿੰਨਾ ਪਿਆਰ ਹੈ ਤੁਹਾਡੇ ਨਾਲ ਜੀ। ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤

  • @sukhmanpreetkaur5802
    @sukhmanpreetkaur5802 7 หลายเดือนก่อน +3

    ਅੱਜ ਤੱਕ ਕੋਈ ਵੀ ਭਿਖਾਰੀ ਜਾ ਗਰੀਬ ਤੁਹਾਡੀ ਵੀਡੀਓ ਵਿਚ ਨਹੀਂ ਦੇਖਿਆ ਇਹ ਉਮਾਨ ਦੀ ਅਮੀਰੀ ਦਾ ਸਬੂਤ ਹੈ

  • @user-rajinderhammerthrower
    @user-rajinderhammerthrower 7 หลายเดือนก่อน

    ਬਾਈ ਮਨਦੀਪ ਸਿੰਘ ਹੋਣਾਂ ਸਹੀ ਸਲਾਹ ਦਿੱਤੀ , ਮਸਕਟ ਆਉਣ ਵਾਲੇ ਪੰਜਾਬੀਆਂ ਲਈ।

  • @gurpreet2402
    @gurpreet2402 7 หลายเดือนก่อน +2

    ਮਿਹਨਤੀ ਪੰਜਾਬ ❤

  • @AK-fk7wt
    @AK-fk7wt 7 หลายเดือนก่อน +2

    ਦਿਲ ਸਕੂਨ ਮਿਲਦਾ ਜਦੋਂ ਕੋਈ ਤੁਹਾਨੂੰ ਪੰਜਾਬੀ ਮਿਲਦਾ,ਇਸ ਤਰ੍ਹਾਂ ਹੀ ਪਿਆਰ ਨਾਲ ਰਹਿਣਾ ਚਾਹੀਦਾ ਹੈ ਸਾਰਿਆਂ ਨਾਲ ਬਾਹਰ ਜਾ ਕੇ ਪਤਾ ਲੱਗਦਾ ਹੈ ਆਪਣਿਆਂ ਦਾ

  • @user-tk4jb7op6y
    @user-tk4jb7op6y 7 หลายเดือนก่อน +2

    ਸਤਿ ਸ਼੍ਰੀ ਅਕਾਲ ਦੋਨੋ ਵੀਰਾਂ ਨੂੰ

  • @JaspalSingh-qf1ty
    @JaspalSingh-qf1ty 7 หลายเดือนก่อน +1

    ਜਸਪਾਲ ਸਿੰਘ🙏❤🙏 ਈਸ਼ਰਵਾਲ ਜਲੰਧਰ ਜ਼ਿਲ੍ਹੇ💯💯💯💯💯 👍✌👍✌👍❤❤❤❤❤🙏🙏🙏🙏👍❤❤🌹🌹🌹❤

  • @mandeepkaurgilljharsahib3543
    @mandeepkaurgilljharsahib3543 7 หลายเดือนก่อน +2

    ਵਾਹ ਪੂਰੀ ਚੜਦੀਕਲਾ 🙏🙏,
    ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਸਾਂਭੀ ਬੈਠੇ ਆ ❤❤
    ਬਾਈ ਜੇ ਕੋਈ ਪੰਜਾਬੀ ਸਤਿਕਾਰ ਵਜੋਂ ਕੁਝ ਦਿੰਦਾ ਤਾਂ ਫੜ ਲਿਆ ਕਰੋ , ਇਨਾਂ ਦਾ ਪਿਆਰ ਵਜੋਂ ਦਿੱਤਾ ਹੋਇਆ 1 ਰੁਪਿਆ ਵੀ ਕਰੋੜਾਂ ਵਰਗਾ ,
    ਇਹ ਪਿਆਰ ਪੰਜਾਬੀਆਂ ਤੋਂ ਬਿਨਾਂ ਕਿਧਰੇ ਨੀ ਮਿਲਣਾ 🙏🙏😍😍

  • @harjitkaur464
    @harjitkaur464 7 หลายเดือนก่อน +2

    ਵਧੀਆ ਜਾਣਕਾਰੀ ਦਿੱਤੀ 👍ਧੰਨਵਾਦ ਦੋਵਾਂ ਭਰਾਵਾਂ ਦਾ ❤

  • @pammazaildarusa330
    @pammazaildarusa330 7 หลายเดือนก่อน +2

    ਗੁਡ ਵੀਰ ਜੀ ਦੋਨੋ ਵੀਰ ❤ ਲਵ ਯੂ ❤

  • @daljitcheema838
    @daljitcheema838 7 หลายเดือนก่อน +3

    ਪੁੱਤਰੋ ਥੋਡੀ ਵੀਡੀਓ ਦੇਖਦਿਆਂ ਭਾਵੁਕ ਹੋ ਜੀਈਦੈ।ਰੱਬ ਥੋਡੇ ਹਮੇਸ਼ਾਂ ਅੰਗ-ਸੰਗ ਰਵੇ।❤

  • @pammazaildarusa330
    @pammazaildarusa330 7 หลายเดือนก่อน +3

    ਵੀਰ ਨੇ ਸਿਰਾ ਕੀਤਾ ਪੈਸੇ ਦੇ ਕੇ ❤ ਲਵ ਯੂ ❤

  • @shivdevsingh3626
    @shivdevsingh3626 7 หลายเดือนก่อน

    ਇੱਦਾਂ ਦੇ ਵਾ-ਵਰੋਲੇ ਸਾਡੇ ਬਚਪਨ ਵਿੱਚ ਪੰਜਾਬ ਵਿੱਚ ਵੀ ਬਹੁਤ ਆਉਂਦੇ ਸਨ |

  • @user-cu1dk3pz9d
    @user-cu1dk3pz9d 7 หลายเดือนก่อน +3

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ❤

  • @ksvillkhu2674
    @ksvillkhu2674 7 หลายเดือนก่อน +1

    ਭਾਗੋਵਾਲ ਗੁਰਦਾਸਪੁਰ ਦੀ ਛਿੰਝ ਬਹੁਤ ਮਸ਼ਹੂਰ ਆ

  • @rajwantdhandwar9698
    @rajwantdhandwar9698 7 หลายเดือนก่อน +4

    Good morning to both brothers and love from Vancouver 🙏

  • @F.S._Sidhu
    @F.S._Sidhu 7 หลายเดือนก่อน +3

    ਪਰਮਾਤਮਾ ਸਦਾ ਅੰਗ ਸੰਗ ਸਹਾਈ ਹੋ ਕੇ ਆਪਣੇ ਸਫਰਾਂ ਨੂੰ ਸਫਲ ਬਣਾਉਣ, ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ❤❤❤❤❤

  • @sajjansingh8897
    @sajjansingh8897 7 หลายเดือนก่อน +2

    ਮੈਂ ਵੀ ਇਹਨਾਂ ਰਾਹਾਂ ਤੇ ਟਰੱਕ drive ਕਰਦਾ ਰਿਹਾ ਬਹੁਤ ਸੋਹਣਾ ਰੋਡ ਇਹ ❤❤

  • @kulbirsingh3135
    @kulbirsingh3135 7 หลายเดือนก่อน +2

    ਬਹੁਤ ਖ਼ੁਸ਼ੀ ਹੁੰਦੀ ਆਪਣੇ ਵੀਰਾਂ ਨੂੰ ਦੇਖ ਕੇ ਪਰਮਾਤਮਾ ਪੰਜਾਬੀਆ ਨੂੰ ਚੜਦੀਕਲਾ ਚ ਰੱਖੇ

  • @mahtabkhara5849
    @mahtabkhara5849 7 หลายเดือนก่อน +1

    ਕਰਨਾਲ ਤੋਂ ਵੇਖਦੇ ਹਾਂ ਸਾਰੇ ਲਮੀ ਉੱਮਰ ਹੋਵੇ ਤੁਹਾਡੀ ❤

  • @karanjit2010
    @karanjit2010 7 หลายเดือนก่อน +3

    ਸਤਿ ਸ੍ਰੀ ਅਕਾਲ ਵੀਰ ……. ਮਾਣ-ਸਤਿਕਾਰ ਸਾਰੇ ਪੰਜਾਬੀ ਭਰਾਵਾਂ ਨੂੰ ❤

  • @bhupinderpaul9547
    @bhupinderpaul9547 7 หลายเดือนก่อน +1

    ਸਾਰਾ ਸੰਸਾਰ ਹੀ ਪੰਜਾਬ ਹੋ ਗਿਆ ਹੈ, ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ

  • @balwinderbatth5319
    @balwinderbatth5319 7 หลายเดือนก่อน +3

    ❤ ਪੰਜਾਬੀਅਂ ਦੇ ਪਿਆਰ ਨੂੰ ਸਲਾਮ ਆ ਵਾਹਿਗੁਰੂ ਚੜ੍ਹਦੀ ਬਕਸ਼ੇ👍

  • @kauripandher7433
    @kauripandher7433 7 หลายเดือนก่อน

    ਸਤਿ ਸ੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ਮੇਰੇ ਭਰਾਵਾਂ ਨੂੰ

  • @DharamjitPandher-tw9zv
    @DharamjitPandher-tw9zv 7 หลายเดือนก่อน +1

    ਪੰਜਾਬੀਆਂ ਦਾ ਪਿਆਰ ਦੇਖ ਕੇ ਬਹੁਤ ਖੁਸੀ ਹੁੰਦੀ ਆ, ਖਾਸ ਕਰਕੇ ਟਰੱਕਾਂ ਵਾਲੇ ਭਰਾਵਾਂ ਦਾ ਪਿਆਰ ਦਿਲ ਖਿੱਚਵਾਂ॥ ਵਾਹਿਗੁਰੂ ਜੀ ਪਰਦੇਸੀ ਭਰਾਵਾ ਨੂੰ ਤਰੱਕੀਆਂ ਬਖਸਣ

  • @rashpalsinghhundal787
    @rashpalsinghhundal787 7 หลายเดือนก่อน +2

    ਪ੍ਰਦੇਸੀ ਵੀਰਾਂ ਦੇ ਦਿੱਲ ਵਿੱਚ ਤੁਹਾਡੇ ਲਈ ਐਨਾ ਪਿਆਰ ਦੇਖ ਕੇ ਅਹਿਸਾਸ ਹੋ ਸਕਦਾ ਪਰ ਬਿਆਨ ਨਹੀਂ ਕੀਤਾ ਜਾ ਸਕਦਾ
    ਵਾਹ ❤❤

  • @SukhpalSinghDhaliwal-xt2rt
    @SukhpalSinghDhaliwal-xt2rt 7 หลายเดือนก่อน

    ❤❤❤❤❤❤ ਬਾਈ ਜੀ ਘੈਟ ਪੰਜਾਬੀ ਜੱਟ ਦੀ ਪਸੰਦ ਹੈਂ ਵਾਹਿਗੁਰੂ ਜੀ ❤ ਬਾਈ ❤

  • @jssingh-xf7qt
    @jssingh-xf7qt 7 หลายเดือนก่อน +1

    ਕਿਸਮਤ ਵਾਲੇ ਅੰਮ੍ਰਿਤ, ਬਲਦੇਵ ਦੋ ਜਿਗਰੀ ❤ਯਾਰ ਨੇ
    ਵਿੱਚ ❤ਪ੍ਰਦੇਸੀਂ ਮਿਲਦੇ ਪੰਜਾਬੀ ਪਿਆਰ ਨੇ ❤❤❤

  • @ravindermaan9551
    @ravindermaan9551 7 หลายเดือนก่อน

    ਸਤਿ ਸ਼੍ਰੀ ਅਕਾਲ ਜੀ 🙏 ੨੨ ਬਲਜੀਤ ਸਿੰਘ ਨੇ ਏਦਾਂ ਮਾਮਤਾ ਕੀਤੀ ਜਿਵੇਂ ਨਾਨਾ ਅਪਨੇ ਦੋਹਤੇ ਨਾਲ ਕਰਦਾ,ਚਿਤ ਬਹੁਤ ਖੁਸ਼ ਹੋਏਆ ,ਬਾਬਾ ਸਭ ਨੂੰ ਖੁਸ਼ ਰੱਖੇ 🙏

  • @JaspalSingh-ki5bh
    @JaspalSingh-ki5bh 7 หลายเดือนก่อน

    ਮੇਰਾ ਪਿੰਡ ਵੀ ਸਮਾਧ ਭਾਈ ਆ ਆਪਣੇ ਪਿੰਡ ਦੇ ਬਾਈ ਨੂੰ ਵੀਡੀਓ ਚ ਵੇਖ ਕੇ ਬਹੁਤ ਵਧੀਆ ਲੱਗਿਆ ਜਾਣਦੇ ਆ ਬਾਈ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਸਾਰਿਆਂ ਨੂੰ ❤

  • @Harrydhaliwal14
    @Harrydhaliwal14 7 หลายเดือนก่อน +2

    ਟਰੱਕ ਵਾਲੇ ਵੀਰ ਜੀ ਨੇ ਤਾਂ ਅੱਜ ਦਿਲ ਜਿੱਤ ਲਿਆ ਬਹੁਤ ਪਿਆਰ ਉਸਦੀਆਂ ਅੱਖਾਂ ਵਿੱਚ ਸੀ❤❤

  • @sandhugjatt
    @sandhugjatt 7 หลายเดือนก่อน

    ਪੰਜਾਬੀ ਪਿਆਰ ਹੀ ਚੱਕੀ ਫਿਰਦੇ ਆ ਬੱਸ ਪਿਆਰ ਕਰਨ ਵਾਲਾ ਮਿਲੇ ਬੱਸ ਜਿਉਂਦੇ ਵੱਸਦੇ ਰਹੋ

  • @jeet428
    @jeet428 7 หลายเดือนก่อน +1

    ਬਲਜੀਤ ਬਾਈ ਮੇਰਾ ਲੁੱਟ ਕੇ ਲੈ ਗਿਆ ❤❤

  • @SandeepSingh-cc3lk
    @SandeepSingh-cc3lk 7 หลายเดือนก่อน +1

    ਬਾਈ ਆਪਣੀ ਆਪਣੀ ਪਸੰਦ ਹੁੰਦੀ ਹੈ, ਸਾਨੂੰ ਤੁਸੀਂ ਸਾਈਕਲਾਂ ਤੇ ਤੁਰਦੇ ਜਿਆਦੇ ਚੰਗੇ ਲੱਗਦੇ ਹੋ ,ਨਾ ਕਿ ਪਾਸੇ ਜਾਂਦੇ

  • @gaganpunni9706
    @gaganpunni9706 7 หลายเดือนก่อน +4

    ❤ ਚੜਦੀ ਕਲਾ ਚ ਰਹੋ 🎉

  • @gurpreetsidhu3681
    @gurpreetsidhu3681 6 หลายเดือนก่อน +1

    ਚੜ੍ਹਦੀ ਕਲਾ 🙏

  • @parminderkaur3523
    @parminderkaur3523 7 หลายเดือนก่อน +2

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣੀ ਦੇਸ਼ਾਂ ਪ੍ਰਦੇਸ਼ਾਂ ਚ ਵੱਸਦੇ ਬੱਚਿਆਂ ਦੀ 🙏🏼🙏🏼

  • @bittitalwandisabo5343
    @bittitalwandisabo5343 7 หลายเดือนก่อน

    ਅੱਗੇ ਜਾਕੇ ਪੰਜਾਬੀ ਭਰਾ ਟਰੱਕ ਡਰਾਈਵਰ ਨਾਲ ਗੱਲਾਂ ਬਾਤਾਂ ਕੀਤੀਆਂ,, ਵਧੀਆ ਲੱਗਾ ਮਿਲ਼ ਕੇ

  • @gurvindersinghbawasran3336
    @gurvindersinghbawasran3336 7 หลายเดือนก่อน +2

    18,,,,20,,, ਹਜਾਰ ਤਾਂ ਪੰਜਾਬ ਵਿੱਚ ਬਣੀ ਜਾਂਦਾ ਵੀਰ ਜੀਓ। ਬੰਦਾ ਕੰਮ ਕਰਨ ਵਾਲ਼ਾ ਹੋਣਾ ਚਾਹੀਦਾ। ਬਾਹਰ ਦੇਸ਼ਾਂ ਵਿੱਚ ਜਾਕੇ ਇਮਾਨਦਾਰੀ ਵੀ ਆ ਜਾਂਦੀ ਤੇ ਕੰਮ ਵੀ ਹੋ ਜਾਂਦੇ ਆ। ਪੰਜਾਬ ਵਿੱਚ ਰਹਿਕੇ ਨੀ ਕਰ ਸਕਦੇ। ਪੰਜਾਬ ਵਿੱਚ ਬਹੀਏ ਕਾਮਜਾਬ ਹੋਈ ਜਾਂਦੇ ਆ।

  • @HappyBrar22
    @HappyBrar22 7 หลายเดือนก่อน +2

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਭਰਾ 🇮🇳🇮🇳

  • @TejinderSingh-lu2dq
    @TejinderSingh-lu2dq 7 หลายเดือนก่อน

    ਟਰੱਕ ਵਾਲਾ ਵੀਰ ਬਲਜੀਤ ਸਿੰਘ ਤੁਹਾਨੂੰ ਮਿਲਕੇ ਬਹੁਤ ਖੁਸ਼ ਹੋਇਆ

  • @manjitsinghkandholavpobadh3753
    @manjitsinghkandholavpobadh3753 7 หลายเดือนก่อน +1

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ❤

  • @jaswindersingh2928
    @jaswindersingh2928 7 หลายเดือนก่อน

    ਬੰਦੇ ਜੋ ਵੀ ਮਿਲੇ ਨੇ ਕਮਾਲ ਨੇ। ਵੀਡੀਓ ਬਹੁਤ ਵਧੀਆ👍💯👍💯👍💯👍💯👍💯

  • @harpreetkaurjass
    @harpreetkaurjass 7 หลายเดือนก่อน

    ਸੋਣੀ ਗੱਲ ਇਹ ਹੈ ਕੇ ਤੁਸੀਂ ਕੰਮ ਕਰਨ ਵਾਲੇ ਲੋਕਾਂ ਦੀ ਜ਼ਿੰਦਗੀ ਬਾਰੇ ਦੱਸਿਆ ! ਘੁੰਮਣਾ ਵੀ ਇਕ ਸਿੱਖਣ ਦਾ ਤਰੀਕਾ ਹੈ ਜੋ ਟੂਰਿਸਟ ਪੈਕੇਜ ਵਿੱਚ ਨਹੀਂ ਹੋ ਸਕਦਾ!

  • @bittitalwandisabo5343
    @bittitalwandisabo5343 7 หลายเดือนก่อน

    ਜਦੋਂ ਦਿਲ ਵਿੱਚ ਤਾਂਘ ਹੋਵੇ
    ਤਾਂ ਮੇਲੇ ਗੇਲੇ ਹੋ ਹੀ ਜਾਂਦੇ ਨੇ ਸੱਜਣਾਂ ਮਿੱਤਰਾਂ ਨਾਲ

  • @gurbachansingh7116
    @gurbachansingh7116 7 หลายเดือนก่อน

    WAHE.GURU MEHAR KARN.AAP.UTE WEARY.GUD WORK BAI.JI ANAND PUR.SAHIB TON PUNJAB ROPAR INDIA

  • @ManpreetSingh-ht1yw
    @ManpreetSingh-ht1yw 7 หลายเดือนก่อน +1

    ❤ ਪੰਜਾਬੀ ਆਪਣੀਆਂ ਅਣਥੱਕ ਮਿਹਨਤਾਂ ਤੇ ਪਿਆਰ ਮਹੱਬਤ ਨਾਲ ਸਾਰੇ ਦੇਸ਼ਾਂ ਆਪਣੇ ਨਵੇਂ ਪੰਜਾਬ ਵੱਸਾਹ ਲੈਂਦੇ ਨੇ । ਕੋਠੀ ਕੋਟੀ ਧੰਨਵਾਦ ਘੁੱਦੇ ਵੀਰ ਜੀ।❤

  • @sukhjinder_kandhola
    @sukhjinder_kandhola 7 หลายเดือนก่อน +2

    Kya baat a. Punjabian ne ronkan layian hoyian ne.
    Tuhanu v rabb chrhdi kla ch rkhe dona veeran nu. ❤

  • @chahal-pbmte
    @chahal-pbmte 7 หลายเดือนก่อน

    ਮਨਦੀਪ ਸਿੰਘ ਦਿਲੋਂ ਪਿਆਰ ਕਰਨ ਵਾਲਾ ਬੰਦੈ। ਕੋਈ ਆਪਣਾ ਨੰਬਰ ਇਸ ਤਰ੍ਹਾਂ ਨਹੀਂ ਦਿੰਦਾ ਕਿ ਐਵੇਂ ਕੰਨ ਖਾਈ ਜਾਣਗੇ। ਆਪਣੇ ਐਂਵੇ ਪੂਛਾਂ ਮਰੋੜਨ ਵਾਲੇ ਵਿਹਲੜ ਬਹੁਤ ਨੇ ‌।

  • @khalsasubmersibleserviceba5964
    @khalsasubmersibleserviceba5964 7 หลายเดือนก่อน

    ਜਿਨਾ ਪਿਆਰ ਬਾਈ ਬਲਜੀਤ ਗੁਰਦਾਸਪੁਰ ਵਾਲੇ ਨੇ ਦਿੱਤਾ ਓਨਾ ਹੀ ਮੋਗੇ ਤੋਂ ਬਲਜੀਤ ਦਾ ਪਿਆਰ ਕਬੂਲਿਓ ਜੀ ,

  • @safepureliving6464
    @safepureliving6464 7 หลายเดือนก่อน +1

    ਸਤਿ ਸ੍ਰੀ ਅਕਾਲ ਜੀ 🙏🏼 ਸਾਰੇ ਓਮਾਨ ਚ ਕੰਮ ਕਰਦੇ ਪੰਜਾਬੀਆ ਨੂੰ ਤਨਖਾਹ ਜ਼ਰੂਰ ਪੁੱਛਿਆ ਕਰੋ ਬਾਈ ।

  • @madhumansukh6687
    @madhumansukh6687 7 หลายเดือนก่อน +1

    Thank you so much, such warm generous people, all welcome you with a smile, very touching, Sikhi di pehchaan turban, thank you for wearing the turban, true Sikh, thanks for sharing the life of people who live away grom their country, all work hard, best wishes to all of you

  • @sarajmanes4505
    @sarajmanes4505 7 หลายเดือนก่อน +1

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਮਾਝੇ ਵਾਲੇ ਵੀਰਾ ਭਰਾਵਾ ਦੀ ਮਹਿਮਾਨ ਨਵਾਜ਼ੀ ਦੇਖ ਕੇ ਦਿਲ ਖੁਸ਼ ਹੋ ਗਿਆ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜੀ 🙏🙏👌👌👍👍👏👏

  • @navdeepsingh-mj2bn
    @navdeepsingh-mj2bn 7 หลายเดือนก่อน +4

    🙏 Thank you for entertaining and giving us opportunity to travel with you. Your content is organic and perfect. God bless you both, Keep it up 👍

  • @BaljitKaur-vq2wm
    @BaljitKaur-vq2wm 7 หลายเดือนก่อน

    ਪੰਜਾਬੀ ਵੀਰ ਬਹੁਤ ਸੁੰਦਰ uprala

  • @mrsingh7580
    @mrsingh7580 7 หลายเดือนก่อน +2

    Mera Panjab Jindabad. Waheguru Mere Panjab nu Chardi kala vich rekhe. Lots of respect:- Scotland 🏴󠁧󠁢󠁳󠁣󠁴󠁿

  • @gurmailsingh-kx9hc
    @gurmailsingh-kx9hc 7 หลายเดือนก่อน +1

    ਯਾਰ ਜਦੋ ਪੰਜਾਬੀ ਪੰਜਾਬੀ ਨੂੰ ਮਿਲਦਾ ਤਾ ਕਿੰਨੀ ਖੁਸੀ ਹੁੰਦੀ ਆ ਘੁੱਦੇ ਵੀਰ ਪੰਜਾਬੀਆ ਦੇ ਖੂਨ ਵਿੱਚ ਈ ਆ ਕਿਸੇ ਦੀ ਮੱਦਦ ਕਰਨੀ ਵੀਰ ਲੈ ਲਿਆ ਕਰੋ ਪੈਸੇ ਕਿਸੇ ਦਾ ਦਿਲ ਨਾ ਤੋੜਿਆ ਕਰੋ

  • @mickytoor799
    @mickytoor799 7 หลายเดือนก่อน +2

    ਘੁੱਦੇ ਵੀਰ ਅੱਜ ਸੋਹਾਰ ਦੇ ਦਰਸ਼ਨ ਕਰਵਾ ਕੇ ਤੁਸੀਂ ਪੁਰਾਣੀਆਂ ਯਾਦਾ ਤਾਜ਼ਾ ਕਰਵਾ ਦਿੱਤੀਆਂ, ਮੈਂ ਸੋਹਾਰ ਵਿੱਚ 1995 ਅਤੇ 2007 ਵਿੱਚ ਕੰਮ ਕੀਤਾ ਸੀ,,ਸੋਹਾਰ ਦੇ ਸਨਾਈਆ ਏਰੀਏ ਵਿੱਚ ਇੱਕ ਚਰਚ ਬਣੀ ਹੋਈ ਹੈ ਜਿਸ ਦੇ ਸਾਹਮਣੇ ਇੱਕ ਇਲੈਕਟਰੀਕਲ ਸੱਬ ਸਟੇਸ਼ਨ ਦੇ ਵਿੱਚ ਮੈਂ ਕੰਮ ਕੀਤਾ ਸੀ ਇੱਕ ਸਾਲ ਦਾ ਪ੍ਰਾਜੈਕਟ ਸੀ ਅਤੇ ਉਸ ਤੋਂ ਬਾਅਦ ਸਾਡੀ ਕੰਪਨੀ ਨੂੰ 2009 ਵਿੱਚ ਸੋਹਾਰ ਪੋਰਟ ਦੇ ਵਿੱਚ ਆਇਲ ਟੈਂਕ ਫੈਬਰੀਕੇਸ਼ਨ ਬਣਾਉਣ ਦਾ ਕੰਮ ਮਿਲਿਆ ਸੀ ਅਤੇ ਸਾਡਾ ਰਹਾਇਸ਼ੀ ਕੈਂਪ ਫਲਾਜ ਚੋਂਕ ਦੇ ਕੋਲ ਹੀ ਸੀ,, ਇੱਥੇ ਵੀ ਤਕਰੀਬਨ 2 ਸਾਲ ਰਹੇ,,ਇਸ ਕੈਂਪ ਦੀ ਜ਼ਿੰਮੇਵਾਰੀ ਵੀ ਮੇਰੀ ਸੀ,,, ਮੈਂ ਸੋਚ ਰਿਹਾ ਹਾਂ ਕਿ ਜੇ ਤੁਸੀਂ 2009 ਵਿੱਚ ਇਸੇ ਤਰ੍ਹਾਂ ਸੋਹਾਰ ਵਿੱਚ ਹੁੰਦੇ ਤਾਂ ਮੈਂ ਵੀ ਤੁਹਾਨੂੰ ਇੱਕ ਦੋ ਦਿਨ ਮੇਰੇ ਕੈਂਪ ਵਿੱਚ ਜਰੂਰ ਰੱਖਣਾ ਸੀ ਪਰ ਹੁਣ ਕੀ ਕੀਤਾ ਜਾਵੇ ਕਿਉਂਕਿ ਸਾਲ 2023 ਚੱਲ ਰਿਹਾ ਹੈ❤😄 ਇੱਥੇ ਬਹੁਤ ਚਿਕਨ ਬਰਿਆਨੀ ਖਾਦੀ ਹੈ,, ਇੱਥੇ ਰਹਿੰਦੇ ਭਰਾਵਾਂ ਦਾ ਧੰਨਵਾਦ ਜਿਨ੍ਹਾਂ ਨੇ ਤੁਹਾਨੂੰ ਆਪਣੇ ਕੋਲ ਰੱਖਿਆ ਅਤੇ ਪਰਸ਼ਾਦਾ ਪਾਣੀ ਛਕਾਇਆ ❤ ਅਗਲੇ ਸਫ਼ਰ ਲਈ ਸ਼ੁਭਕਾਮਨਾਵਾਂ,, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏

  • @ranvirsingh9037
    @ranvirsingh9037 7 หลายเดือนก่อน

    ਚੜ੍ਹਦੀ ਕਲਾ

  • @bittitalwandisabo5343
    @bittitalwandisabo5343 7 หลายเดือนก่อน

    ਟਰੈਫਿਕ ਨਿਯਮਾਂ ਵਾਰੇ ਚੰਗੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਘੁੱਦੇ ਬਾਈ ਜੀ ਤੁਸੀਂ

  • @pymkaur9519
    @pymkaur9519 7 หลายเดือนก่อน

    Thanks for a great video. Keep safe and well.

  • @chahal-pbmte
    @chahal-pbmte 7 หลายเดือนก่อน

    ਅੱਜ ਤਾਂ ਘੁੱਦਾ ਸਿੰਘ ਤੁਸੀਂ ਪੰਜਾਬ ਵਿੱਚ ਹੀ ਆ ਗਏ ਲੱਗਦੇ ਹੋ।

  • @dalbagsingh4181
    @dalbagsingh4181 7 หลายเดือนก่อน

    ਵਾਹਿਗੁਰੂ ਜੀ ਹੋਰ ਚੜ੍ਹਦੀ ਕਲਾ ,ਤਰੱਕੀਆਂ ਬਖਸ਼ਣ ਜੀ।

  • @kuldeepsidhu02
    @kuldeepsidhu02 7 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ

  • @jeethanda230
    @jeethanda230 7 หลายเดือนก่อน

    ❤ bahut vadya y ji 🙏😍 have a safe journey 😍 thanks 🙏❤

  • @singhdhaliwal6483
    @singhdhaliwal6483 7 หลายเดือนก่อน

    ਬਹੁਤ ਵਧੀਆ ਬਾਈ ਘੁੱਦੇ ਵਧੀਆ ਲੱਗਾ ਉਮਾਨ ਦੇ ਟਰੱਕ ਗੈਲ ਡਰਾਇਵਰ ਦੇਖ ਕਿ ❤

  • @Yuvrajmanraj-ym2013
    @Yuvrajmanraj-ym2013 7 หลายเดือนก่อน

    ਵਾਹਿਗੁਰੂ ਚੜਦੀ ਕਲਾ ਚ ਰੱਖਣ ਸੋਹਣਿਆ ਭਰਾਵਾਂ ਨੂੰ 😊

  • @jagdeepsandhu5285
    @jagdeepsandhu5285 7 หลายเดือนก่อน

    ਬਹੁਤ ਸੋਹਣੀ ਵਿਡਿੳ ਹੈ ਪੰਜ ਵਾਰ ਵੇਖੀ ਤੇ ਦਿਲ ਖੁਸ਼ ਹੋ ਗਿਆ

  • @indiannorway
    @indiannorway 7 หลายเดือนก่อน

    dhanwadh tuhada ih mulk wekhaun layi mittoro , dhanwadh ohna sabh veera da jo jitha we milla aana maan sanman kitta