ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
** ਨਾ ਭੁੱਲਣ ਵਾਲੀਆਂ ਯਾਦਾਂ ** ਗੱਲ ਕਈ ਸਾਲ ਪਹਿਲਾਂ ਦੀ ਆ । ਮੇਰੇ ਪਿੰਡ ਭਾਗਸਰ ਦੇ ਹੀ ਇੱਕ ਦੋਸਤ ਨੇ ਮੈਨੂੰ ਕਿਹਾ ਕਿ ਆਪਣੇ ਮੁੰਡੇ ਦਾ ਵਿਆਹ ਨੇੜੇ ਆ ਗਿਆ ਤੇ ਆਪਾ ਕਰਤਾਰ ਰਮਲੇ ਤੇ ਪਰਮਜੀਤ ਸੰਧੂ ਦਾ ਅਖਾੜਾ ਲਵਾਉਣਾ ਤੇ ਉਹਨਾਂ ਨੂੰ ਬੁੱਕ ਕਰਨ ਲਈ ਲੁਧਿਆਣੇ ਜਾਣਾ । ਅਸੀਂ ਤੜਕੇ ਹੀ ਜਾਣ ਦਾ ਪ੍ਰੋਗਰਾਮ ਬਣਾ ਲਿਆ । ਭਾਗਸਰ ਤੋਂ ਮੁਕਤਸਰ ਕੋਈ ਛੱਡ ਆਇਆ ਸੀ ਤੇ ਫਿਰ ਸ੍ਰੀ ਮੁਕਤਸਰ ਸਾਹਿਬ ਰੋਡਵੇਜ਼ ਦੀ ਲਾਰੀ ਦਾ ਸਫ਼ਰ ਲੁਧਿਆਣੇ ਤੱਕ ਕੀਤਾ । ਉਦੋਂ ਆਵਦੇ ਸਾਧਨ ਵੀ ਘੱਟ ਸਨ ਤੇ ਪੈਸੇ ਟਕੇ ਦੀ ਵੀ ਵਾਹਵਾ ਕਮੀ ਸੀ । ਇਸ ਕਰਕੇ ਜਦ ਵੀ ਲੁਧਿਆਣੇ ਜਾਣਾ ਤਾਂ ਕਾਫੀ ਕਲਾਕਾਰਾਂ ਨੂੰ ਉਹਨਾਂ ਦੇ ਘਰਾਂ ਵਿੱਚ ਜਾ ਕੇ ਮਿਲ ਕੇ ਆਉਣਾ । ਬੜਾ ਚੰਗਾ ਲੱਗਦਾ ਸੀ । ਪਹਿਲਾਂ ਅਸੀਂ ਰਮਲੇ ਦੇ ਘਰ ਜਾ ਕੇ ਉਹਦਾ ਪ੍ਰੋਗਰਾਮ ਬੁੱਕ ਕੀਤਾ ਤੇ ਫਿਰ ਪਰਮਿੰਦਰ ਸੰਧੂ , ਰਣਜੀਤ ਕੌਰ ਤੇ ਕਲਦੀਪ ਕੌਰ ਆਦਿ ਗਾਇਕਾਂ ਨੂੰ ਮਿਲ ਕੇ ਆਏ । ਜਿਸ ਦਿਨ ਭਾਗਸਰ ਅਖਾੜਾ ਲੱਗਣਾ ਸੀ ਤਾਂ 11 ਕੁ ਵਜੇ ਰਮਲੇ ਹੋਰੀ ਮੇਰੇ ਘਰ ਆ ਗਏ । ਆਡੀਆਂ ਗੁਆਂਢੀਆਂ ਨੂੰ ਵੀ ਉਦੋਂ ਕਲਾਕਾਰ ਵੇਖਣ ਦਾ ਬੜਾ ਚਾਹ ਹੁੰਦਾ ਸੀ ਤੇ ਕਲਾਕਾਰਾਂ ਨੂੰ ਮਿਲਣ ਅਤੇ ਵੇਖਣ ਲਈ ਕਈ ਲੋਕ ਉਝ ਹੀ ਪਾਣੀ ਵਾਲੇ ਜੱਗ ਤੇ ਗਿਲਾਸ ਲੈ ਕੇ ਤੁਰੇ ਫਿਰਦੇ ਸਨ । ਘਰੋ ਹੀ ਤਿਆਰ ਹੋ ਕੇ ਰਮਲੇ ਦੀ ਸਾਰੀ ਟੀਮ ਵਿਆਹ ਵਾਲੇ ਘਰੇਂ ਪਹੁੰਚ ਗਈ ਤੇ ਰਮਲੇ ਨੇ ਸਟੇਜ ਤੇ ਤੂੰਬੀ ਖੜਕਾ ਦਿੱਤੀ । ਉਦੋਂ ਘਰਾਂ ਵਿੱਚ ਹੀ ਅਖਾੜੇ ਲੱਗਦੇ ਸਨ ਤੇ ਇਕੱਠ ਵੀ ਬਾਹਲਾ ਹੁੰਦਾ ਸੀ । ਆਸੇ ਪਾਸੇ ਦੇ ਪਿੰਡਾਂ ਤੋਂ ਲੋਕ ਟਰੈਕਟਰ ਟਰਾਲੀਆਂ ਤੇ ਚੜ੍ਹ ਕੇ ਅਤੇ ਤੁਰ ਕੇ ਵੀ ਆਉਂਦੇ ਸਨ । ਪ੍ਰੋਗਰਾਮ ਪੂਰਾ ਸਿੱਖਰਾਂ ਤੇ ਜਚ ਗਿਆ ਸੀ। ਲੋਕ ਸਾਹ ਰੋਕ ਕੇ ਰਮਲੇ ਦੀ ਗਾਇਕੀ ਦਾ ਅਨੰਦ ਮਾਣ ਰਹੇ ਸਨ । ਪਰ ਇਹਨੇ ਨੂੰ ਕਿਸੇ ਨੇ ਸ਼ਰਾਰਤ ਕਰ ਦਿੱਤੀ । ਰੋਲਾ ਪੈ ਗਿਆ । ਕੁਰਸੀਆਂ ਚੱਲ ਗਈਆਂ । ਲੋਕ ਭੱਜਣ ਲੱਗੇ । ਸਾਡਾ ਘਰ ਉਥੋ ਥੋੜੀ ਦੂਰ ਹੀ ਸੀ । ਰਮਲੇ ਹੋਰੀ ਵੀ ਭੱਜ ਭਜਾ ਕੇ ਸਾਡੇ ਘਰੇ ਪਹੁੰਚ ਗਏ । ਪਰ ਕਈ ਸਜਿੰਦੇ ਉਥੇ ਹੀ ਰਹਿ ਗਏ ਸਨ , ਜੋ ਬਾਅਦ ਵਿਚ ਘਰੇ ਆਏ । ਪਰ ਇਕ ਸਾਜੀ ਦਾ ਸਾਜ ਘੜਾ ਤੇ ਛੱਲੇ ਉਥੇ ਹੀ ਰਹਿ ਗਏ । ਹਫੜਾ ਦਫੜੀ ਜਿਉਂ ਮੱਚ ਗਈ ਸੀ । ਸਾਰੇ ਲੋਕਾਂ ਨੇ ਬੜਾ ਬੁਰਾ ਮਨਾਇਆ ਕਿ ਅਗਲਿਆਂ ਦੇ ਘਰੇਂ ਰੰਗ ਵਿੱਚ ਭੰਗ ਪਾ ਦਿੱਤਾ । ਸ਼ਰਾਰਤ ਕਰਨ ਵਲਾ ਤਾਂ ਰਫ਼ੂ ਚੱਕਰ ਹੋ ਗਿਆ ਹੋਣਾ । ਸ਼ਾਮ ਨੂੰ ਰਮਲੇ ਹੋਰੀ ਚਲੇ ਗਏ । ਅਗਲੇ ਦਿਨ ਵਿਆਹ ਵਾਲੇ ਘਰੋਂ ਇੱਕ ਬੰਦਾ ਸਾਡੇ ਘਰੇ ਆਇਆ । ਜੋ ਰਮਲੇ ਦੇ ਸਾਜੀ ਦਾ ਘੜਾ ਤੇ ਛੱਲੇ ਆਦਿ ਚੁੱਕੀ ਆਉਂਦਾ ਸੀ । ਮਹੀਨਾ ਭਰ ਉਹ ਘੜਾ ਸਾਡੇ ਘਰੇ ਪਿਆ ਰਿਹਾ । ਹਰ ਰੋਜ ਘੜੇ ਨੂੰ ਵੇਖਣ ਲੱਗ ਪੈਂਦੇ ਸਾਂ । ਰੰਗ ਕੀਤਾ ਸੋਹਣਾ ਲੱਗਦਾ ਸੀ ਤੇ ਉਹਦੇ ਵਿਚੋਂ ਕੱਢ ਕੇ ਛੱਲੇ ਖੜਕਾਈ ਜਾਣੇ । ਫੇਰ ਇਕ ਦਿਨ ਮੁਕਤਸਰ ਦੇ ਟਰਾਂਸਪੋਰਟਰ ਪੱਪੀ ਮਾਨ ਤੇ ਜੀਵਨ ਮੇਰੇ ਕੋਲ ਆਏ । ਕਹਿੰਦੇ ਅੱਜ ਹੀ ਲੁਧਿਆਣੇ ਜਾਣਾ । ਪਰਮਿੰਦਰ ਸੰਧੂ ਦਾ ਅਖਾੜਾ ਲਵਾਉਣਾ ਰਿਸ਼ਤੇਦਾਰੀ ਵਿਚ । ਮੋਗੇ ਕੋਲ ਕੋਈ ਪਿੰਡ ਸੀ । ਅਸੀਂ ਕਾਰ ਤੇ ਲੁਧਿਆਣੇ ਗਏ । ਘੜਾ ਵੀ ਰਮਲੇ ਨੂੰ ਮੋੜਣ ਵਾਸਤੇ ਵਿੱਚੇ ਹੀ ਰੱਖ ਲਿਆ । ਪਹਿਲਾਂ ਰਮਲੇ ਦਾ ਘਰ ਹੀ ਆਉਂਦਾ ਸੀ । ਮੈ ਕਿਹਾ ਘੜਾ ਫੜਾ ਕੇ ਹੀ ਸੰਧੂ ਦੇ ਘਰ ਜਾਵਾਂਗੇ । ਜਦੋਂ ਰਮਲੇ ਦੇ ਘਰ ਪਹੁੰਚੇ ਤਾਂ ਉਹ ਜੱਫੀਆਂ ਪਾ ਪਾ ਮਿਲਿਆ । ਰਸੋਈ ਵਿਚ ਉਹ ਆਪ ਹੀ ਮੀਟ ਬਣਾਈ ਜਾਂਦਾ ਸੀ । ਮੈ ਨਾ ਸ਼ਰਾਬ ਪੀਂਦਾ ਸੀ ਨਾ ਮੀਟ ਖਾਂਦਾ ਸੀ । ਪਰ ਮੇਰੇ ਨਾਲ ਗਿਆ ਦੀ ਸਾਰੇ ਕਲਾਕਾਰ ਫੁੱਲ ਸੇਵਾ ਕਰਦੇ ਸਨ । ਰਮਲਾ ਦਾਰੂ ਚੁੱਕ ਲਿਆਇਆ । ਮਾਨ ਤੇ ਜੀਵਨ ਤਾਂ ਪਹਿਲਾਂ ਹੀ ਇਸ ਕੰਮ ਦੇ ਬੜੇ ਸ਼ੌਕੀਨ ਸਨ । ਉਹ ਤਾਂ ਉਥੋਂ ਉੱਠਣ ਦਾ ਨਾ ਹੀ ਨਾ ਲੈਣ । ਮੈਨੂੰ ਫ਼ਿਕਰ ਸੀ ਕਿ ਸੰਧੂ ਦੇ ਘਰ ਜਾਣਾ । ਸ਼ਾਮ ਨੂੰ ਬਹੁਤ ਲੇਟ ਅੱਪੜਾਗੇ । ਇੰਨੇ ਨੂੰ ਮਾਨ ਨੇ ਮੈਨੂੰ ਬਾਹਰ ਆਉਣ ਲਈ ਇਸ਼ਾਰਾ ਕੀਤਾ । ਅਸੀਂ ਬਾਹਰ ਆ ਗਏ । ਉਹ ਮੈਨੂੰ ਕਹਿੰਦਾ ਕਿ ਛੱਡ ਯਾਰ ਪਰਮਿੰਦਰ ਸੰਧੂ ਦਾ ਖਹਿੜਾ । ਰਮਲਾ ਐਨਾ ਵਧੀਆ ਬੰਦਾ । ਆਪਾ ਇਹਦਾ ਹੀ ਅਖਾੜਾ ਲਵਾਉਣਾ ਤੇ ਅਸੀਂ ਰਮਲੇ ਨੂੰ ਬੁੱਕ ਕਰਕੇ ਉਥੋਂ ਹੀ ਵਾਪਸ ਆ ਗਏ । ਹੁਣ ਵੀ ਇਹ ਯਾਦਾਂ ਨਹੀਂ ਭੁੱਲਦੀਆਂ ।----------------------------- ਸੁਖਪਾਲ ਸਿੰਘ ਢਿੱਲੋਂ9815288208
ਬਹੁਤ ਵਧੀਆ ਗੀਤ ਪਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਜੀਓ
Very good baba g nice 👍👍👍👍👍👍
ji krda parmjeet sandhu wal dekhi javan
Sirra geet
The best Jori of the time.
Sahab bahut achcha geet aap bahut achcha बहुत-बहुत
Very nice jorri Romanà Sahib
So..good..Bhai..ji
Old is gold Ramla Ramla c
Nice. Sog. 🌷🌷🌷👍
Old is gold
King of tumbi
1977 de aas pass di favorite Jodi
👌👌👌👌👌
8
🌹🙏🌹🙏🌹
Toombi.da.jadugar.
Sare klakara de geet sun k dekhe chamkile amarjot brgi awaj kete ni mildi
No
Ganda geet
** ਨਾ ਭੁੱਲਣ ਵਾਲੀਆਂ ਯਾਦਾਂ **
ਗੱਲ ਕਈ ਸਾਲ ਪਹਿਲਾਂ ਦੀ ਆ । ਮੇਰੇ ਪਿੰਡ ਭਾਗਸਰ ਦੇ ਹੀ ਇੱਕ ਦੋਸਤ ਨੇ ਮੈਨੂੰ ਕਿਹਾ ਕਿ ਆਪਣੇ ਮੁੰਡੇ ਦਾ ਵਿਆਹ ਨੇੜੇ ਆ ਗਿਆ ਤੇ ਆਪਾ ਕਰਤਾਰ ਰਮਲੇ ਤੇ ਪਰਮਜੀਤ ਸੰਧੂ ਦਾ ਅਖਾੜਾ ਲਵਾਉਣਾ ਤੇ ਉਹਨਾਂ ਨੂੰ ਬੁੱਕ ਕਰਨ ਲਈ ਲੁਧਿਆਣੇ ਜਾਣਾ । ਅਸੀਂ ਤੜਕੇ ਹੀ ਜਾਣ ਦਾ ਪ੍ਰੋਗਰਾਮ ਬਣਾ ਲਿਆ । ਭਾਗਸਰ ਤੋਂ ਮੁਕਤਸਰ ਕੋਈ ਛੱਡ ਆਇਆ ਸੀ ਤੇ ਫਿਰ ਸ੍ਰੀ ਮੁਕਤਸਰ ਸਾਹਿਬ ਰੋਡਵੇਜ਼ ਦੀ ਲਾਰੀ ਦਾ ਸਫ਼ਰ ਲੁਧਿਆਣੇ ਤੱਕ ਕੀਤਾ । ਉਦੋਂ ਆਵਦੇ ਸਾਧਨ ਵੀ ਘੱਟ ਸਨ ਤੇ ਪੈਸੇ ਟਕੇ ਦੀ ਵੀ ਵਾਹਵਾ ਕਮੀ ਸੀ । ਇਸ ਕਰਕੇ ਜਦ ਵੀ ਲੁਧਿਆਣੇ ਜਾਣਾ ਤਾਂ ਕਾਫੀ ਕਲਾਕਾਰਾਂ ਨੂੰ ਉਹਨਾਂ ਦੇ ਘਰਾਂ ਵਿੱਚ ਜਾ ਕੇ ਮਿਲ ਕੇ ਆਉਣਾ । ਬੜਾ ਚੰਗਾ ਲੱਗਦਾ ਸੀ । ਪਹਿਲਾਂ ਅਸੀਂ ਰਮਲੇ ਦੇ ਘਰ ਜਾ ਕੇ ਉਹਦਾ ਪ੍ਰੋਗਰਾਮ ਬੁੱਕ ਕੀਤਾ ਤੇ ਫਿਰ ਪਰਮਿੰਦਰ ਸੰਧੂ , ਰਣਜੀਤ ਕੌਰ ਤੇ ਕਲਦੀਪ ਕੌਰ ਆਦਿ ਗਾਇਕਾਂ ਨੂੰ ਮਿਲ ਕੇ ਆਏ । ਜਿਸ ਦਿਨ ਭਾਗਸਰ ਅਖਾੜਾ ਲੱਗਣਾ ਸੀ ਤਾਂ 11 ਕੁ ਵਜੇ ਰਮਲੇ ਹੋਰੀ ਮੇਰੇ ਘਰ ਆ ਗਏ । ਆਡੀਆਂ ਗੁਆਂਢੀਆਂ ਨੂੰ ਵੀ ਉਦੋਂ ਕਲਾਕਾਰ ਵੇਖਣ ਦਾ ਬੜਾ ਚਾਹ ਹੁੰਦਾ ਸੀ ਤੇ ਕਲਾਕਾਰਾਂ ਨੂੰ ਮਿਲਣ ਅਤੇ ਵੇਖਣ ਲਈ ਕਈ ਲੋਕ ਉਝ ਹੀ ਪਾਣੀ ਵਾਲੇ ਜੱਗ ਤੇ ਗਿਲਾਸ ਲੈ ਕੇ ਤੁਰੇ ਫਿਰਦੇ ਸਨ । ਘਰੋ ਹੀ ਤਿਆਰ ਹੋ ਕੇ ਰਮਲੇ ਦੀ ਸਾਰੀ ਟੀਮ ਵਿਆਹ ਵਾਲੇ ਘਰੇਂ ਪਹੁੰਚ ਗਈ ਤੇ ਰਮਲੇ ਨੇ ਸਟੇਜ ਤੇ ਤੂੰਬੀ ਖੜਕਾ ਦਿੱਤੀ । ਉਦੋਂ ਘਰਾਂ ਵਿੱਚ ਹੀ ਅਖਾੜੇ ਲੱਗਦੇ ਸਨ ਤੇ ਇਕੱਠ ਵੀ ਬਾਹਲਾ ਹੁੰਦਾ ਸੀ । ਆਸੇ ਪਾਸੇ ਦੇ ਪਿੰਡਾਂ ਤੋਂ ਲੋਕ ਟਰੈਕਟਰ ਟਰਾਲੀਆਂ ਤੇ ਚੜ੍ਹ ਕੇ ਅਤੇ ਤੁਰ ਕੇ ਵੀ ਆਉਂਦੇ ਸਨ । ਪ੍ਰੋਗਰਾਮ ਪੂਰਾ ਸਿੱਖਰਾਂ ਤੇ ਜਚ ਗਿਆ ਸੀ। ਲੋਕ ਸਾਹ ਰੋਕ ਕੇ ਰਮਲੇ ਦੀ ਗਾਇਕੀ ਦਾ ਅਨੰਦ ਮਾਣ ਰਹੇ ਸਨ । ਪਰ ਇਹਨੇ ਨੂੰ ਕਿਸੇ ਨੇ ਸ਼ਰਾਰਤ ਕਰ ਦਿੱਤੀ । ਰੋਲਾ ਪੈ ਗਿਆ । ਕੁਰਸੀਆਂ ਚੱਲ ਗਈਆਂ । ਲੋਕ ਭੱਜਣ ਲੱਗੇ । ਸਾਡਾ ਘਰ ਉਥੋ ਥੋੜੀ ਦੂਰ ਹੀ ਸੀ । ਰਮਲੇ ਹੋਰੀ ਵੀ ਭੱਜ ਭਜਾ ਕੇ ਸਾਡੇ ਘਰੇ ਪਹੁੰਚ ਗਏ । ਪਰ ਕਈ ਸਜਿੰਦੇ ਉਥੇ ਹੀ ਰਹਿ ਗਏ ਸਨ , ਜੋ ਬਾਅਦ ਵਿਚ ਘਰੇ ਆਏ । ਪਰ ਇਕ ਸਾਜੀ ਦਾ ਸਾਜ ਘੜਾ ਤੇ ਛੱਲੇ ਉਥੇ ਹੀ ਰਹਿ ਗਏ । ਹਫੜਾ ਦਫੜੀ ਜਿਉਂ ਮੱਚ ਗਈ ਸੀ । ਸਾਰੇ ਲੋਕਾਂ ਨੇ ਬੜਾ ਬੁਰਾ ਮਨਾਇਆ ਕਿ ਅਗਲਿਆਂ ਦੇ ਘਰੇਂ ਰੰਗ ਵਿੱਚ ਭੰਗ ਪਾ ਦਿੱਤਾ । ਸ਼ਰਾਰਤ ਕਰਨ ਵਲਾ ਤਾਂ ਰਫ਼ੂ ਚੱਕਰ ਹੋ ਗਿਆ ਹੋਣਾ । ਸ਼ਾਮ ਨੂੰ ਰਮਲੇ ਹੋਰੀ ਚਲੇ ਗਏ । ਅਗਲੇ ਦਿਨ ਵਿਆਹ ਵਾਲੇ ਘਰੋਂ ਇੱਕ ਬੰਦਾ ਸਾਡੇ ਘਰੇ ਆਇਆ । ਜੋ ਰਮਲੇ ਦੇ ਸਾਜੀ ਦਾ ਘੜਾ ਤੇ ਛੱਲੇ ਆਦਿ ਚੁੱਕੀ ਆਉਂਦਾ ਸੀ । ਮਹੀਨਾ ਭਰ ਉਹ ਘੜਾ ਸਾਡੇ ਘਰੇ ਪਿਆ ਰਿਹਾ । ਹਰ ਰੋਜ ਘੜੇ ਨੂੰ ਵੇਖਣ ਲੱਗ ਪੈਂਦੇ ਸਾਂ । ਰੰਗ ਕੀਤਾ ਸੋਹਣਾ ਲੱਗਦਾ ਸੀ ਤੇ ਉਹਦੇ ਵਿਚੋਂ ਕੱਢ ਕੇ ਛੱਲੇ ਖੜਕਾਈ ਜਾਣੇ । ਫੇਰ ਇਕ ਦਿਨ ਮੁਕਤਸਰ ਦੇ ਟਰਾਂਸਪੋਰਟਰ ਪੱਪੀ ਮਾਨ ਤੇ ਜੀਵਨ ਮੇਰੇ ਕੋਲ ਆਏ । ਕਹਿੰਦੇ ਅੱਜ ਹੀ ਲੁਧਿਆਣੇ ਜਾਣਾ । ਪਰਮਿੰਦਰ ਸੰਧੂ ਦਾ ਅਖਾੜਾ ਲਵਾਉਣਾ ਰਿਸ਼ਤੇਦਾਰੀ ਵਿਚ । ਮੋਗੇ ਕੋਲ ਕੋਈ ਪਿੰਡ ਸੀ । ਅਸੀਂ ਕਾਰ ਤੇ ਲੁਧਿਆਣੇ ਗਏ । ਘੜਾ ਵੀ ਰਮਲੇ ਨੂੰ ਮੋੜਣ ਵਾਸਤੇ ਵਿੱਚੇ ਹੀ ਰੱਖ ਲਿਆ । ਪਹਿਲਾਂ ਰਮਲੇ ਦਾ ਘਰ ਹੀ ਆਉਂਦਾ ਸੀ । ਮੈ ਕਿਹਾ ਘੜਾ ਫੜਾ ਕੇ ਹੀ ਸੰਧੂ ਦੇ ਘਰ ਜਾਵਾਂਗੇ । ਜਦੋਂ ਰਮਲੇ ਦੇ ਘਰ ਪਹੁੰਚੇ ਤਾਂ ਉਹ ਜੱਫੀਆਂ ਪਾ ਪਾ ਮਿਲਿਆ । ਰਸੋਈ ਵਿਚ ਉਹ ਆਪ ਹੀ ਮੀਟ ਬਣਾਈ ਜਾਂਦਾ ਸੀ । ਮੈ ਨਾ ਸ਼ਰਾਬ ਪੀਂਦਾ ਸੀ ਨਾ ਮੀਟ ਖਾਂਦਾ ਸੀ । ਪਰ ਮੇਰੇ ਨਾਲ ਗਿਆ ਦੀ ਸਾਰੇ ਕਲਾਕਾਰ ਫੁੱਲ ਸੇਵਾ ਕਰਦੇ ਸਨ । ਰਮਲਾ ਦਾਰੂ ਚੁੱਕ ਲਿਆਇਆ । ਮਾਨ ਤੇ ਜੀਵਨ ਤਾਂ ਪਹਿਲਾਂ ਹੀ ਇਸ ਕੰਮ ਦੇ ਬੜੇ ਸ਼ੌਕੀਨ ਸਨ । ਉਹ ਤਾਂ ਉਥੋਂ ਉੱਠਣ ਦਾ ਨਾ ਹੀ ਨਾ ਲੈਣ । ਮੈਨੂੰ ਫ਼ਿਕਰ ਸੀ ਕਿ ਸੰਧੂ ਦੇ ਘਰ ਜਾਣਾ । ਸ਼ਾਮ ਨੂੰ ਬਹੁਤ ਲੇਟ ਅੱਪੜਾਗੇ । ਇੰਨੇ ਨੂੰ ਮਾਨ ਨੇ ਮੈਨੂੰ ਬਾਹਰ ਆਉਣ ਲਈ ਇਸ਼ਾਰਾ ਕੀਤਾ । ਅਸੀਂ ਬਾਹਰ ਆ ਗਏ । ਉਹ ਮੈਨੂੰ ਕਹਿੰਦਾ ਕਿ ਛੱਡ ਯਾਰ ਪਰਮਿੰਦਰ ਸੰਧੂ ਦਾ ਖਹਿੜਾ । ਰਮਲਾ ਐਨਾ ਵਧੀਆ ਬੰਦਾ । ਆਪਾ ਇਹਦਾ ਹੀ ਅਖਾੜਾ ਲਵਾਉਣਾ ਤੇ ਅਸੀਂ ਰਮਲੇ ਨੂੰ ਬੁੱਕ ਕਰਕੇ ਉਥੋਂ ਹੀ ਵਾਪਸ ਆ ਗਏ । ਹੁਣ ਵੀ ਇਹ ਯਾਦਾਂ ਨਹੀਂ ਭੁੱਲਦੀਆਂ ।
-----------------------------
ਸੁਖਪਾਲ ਸਿੰਘ ਢਿੱਲੋਂ
9815288208
ਬਹੁਤ ਵਧੀਆ ਗੀਤ ਪਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਜੀਓ
Very good baba g nice 👍👍👍👍👍👍
ji krda parmjeet sandhu wal dekhi javan
Sirra geet
The best Jori of the time.
Sahab bahut achcha geet aap bahut achcha बहुत-बहुत
Very nice jorri Romanà Sahib
So..good..Bhai..ji
Old is gold Ramla Ramla c
Nice. Sog. 🌷🌷🌷👍
Old is gold
King of tumbi
1977 de aas pass di favorite Jodi
👌👌👌👌👌
8
🌹🙏🌹🙏🌹
Toombi.da.jadugar.
Sare klakara de geet sun k dekhe chamkile amarjot brgi awaj kete ni mildi
No
Ganda geet