ਇੰਟਰਵਿਊ ਵਿੱਚ ਫ਼ੁੱਟ ਫ਼ੁੱਟ ਰੋ ਪਿਆ ਸਰੰਗੀਆਂ ਵਾਲਾ ਬਾਪੂ | Krishan Singh | Jagdeep Singh Thali | Sarangi

แชร์
ฝัง
  • เผยแพร่เมื่อ 27 ม.ค. 2025

ความคิดเห็น • 1.3K

  • @nirmalghuman6077
    @nirmalghuman6077 5 ปีที่แล้ว +28

    ਜਿਉਂ ਜਿਉਂ ਬਾਬਾ ਦੀਆਂ ਗੱਲਾਂ ਸੁਣਦੇ ਆਂ, ਤਿਉਂ ਤਿਉਂ ਇੱਕ ਅਜੀਬ ਜਿਹੀ ਰੂਹਾਨੀਅਤ ਦਾ ਅਹਿਸਾਸ ਹੁੰਦਾ ਆ, ਬਹੁਤ ਰੋਕਿਆ ਆਪਣੇ ਆਪ ਨੂੰ, ਪਰ ਮੱਲੋ- ਮੱਲੀ ਅੱਖਾਂ ਚੋਂ ਵੈਰਾਗ ਦੇ ਹੰਝੂ ਵੱਗ ਪਏ, ਇਨ੍ਹਾਂ ਦੀ ਗੱਲਬਾਤ ਸੁਣਦਿਆਂ ਵਾਰ ਵਾਰ ਅੱਖਾਂ ਭਿੱਜਦੀਆਂ ਗਈਆਂ !ਲੱਖਾਂ ਚੋਂ ਕੋਈ ਵਿਰਲੇ ਈ ਐਹੋ ਜਿਹੇ ਇਨਸਾਨ ਹੁੰਦੇ ਨੇ, ਜੋ ਰੱਬ ਦੇ ਰੰਗ ਚ ਰੱਤੇ ਹੁੰਦੇ ਨੇ ! ਕੋਈ ਸ਼ੱਕ ਨਹੀਂ ਇਹ ਬਾਬਾ ਜੀ ਰੂਹਾਨੀਅਤ ਦਾ ਇੱਕ ਅਨਮੋਲ ਖਜ਼ਾਨਾ ਨੇ, ਅੱਜਕਲ੍ਹ ਦੇ ਕਿਸੇ ਕਹਿੰਦੇ ਕਹਾਉਂਦੇ ਕਥਾਵਾਚਕ ਦੇ ਕਥਾ ਵਿਖਿਆਨ ਵੀ ਐਨਾ ਅਸਰ ਨਹੀਂ ਰੱਖਦੇ ਜਿਨ੍ਹਾਂ ਬਾਪੂ ਜੀ ਦੀਆਂ ਗੱਲਾਂ ਦਿਲ ਨੂੰ ਟੁੰਬਦੀਆਂ ਨੇ ! ਇਹਨਾਂ ਜਿਹਾ ਗਿਆਨ ਕਿਸੇ ਸਕੂਲ ਕਾਲਜ ਜਾਂ ਕਿਤਾਬੀ ਪੜ੍ਹਾਈਆਂ ਨਾਲ ਨਹੀਂ ਮਿਲਦਾ, ਇਹ ਤਾਂ ਬਸ ਉਸ ਵਾਹਿਗੁਰੂ ਜੀ ਦੀ ਰੱਬੀ ਬਖਸ਼ਿਸ਼ ਆ ਬਾਬਾ ਜੀ ਤੇ !
    ਜਿਉਂਦਿਆਂ ਹੀ ਜੀਵਨ ਮੁਕਤ ਹੁੰਦੇ ਨੇ ਬਾਬਾ ਜੀ ਵਰਗੇ ਗੁਰਮੁਖਿ ਪਿਆਰੇ
    ਬਾਬਾ ਜੀ ਵਰਗੇ ਰੱਬ ਦੇ ਰੰਗ ਚ ਰੰਗੀਆਂ ਰੂਹਾਂ ਲਈ ਹੀ ਅਰਦਾਸ ਵਿੱਚ ਇਹ ਲਫ਼ਜ਼ ਬੋਲੇ ਜਾਂਦੇ ਨੇ ਕਿ
    ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੈ 🙏🙏

  • @mukhtarsingh3581
    @mukhtarsingh3581 4 ปีที่แล้ว +15

    ਇੱਕ ਉਹ ਵੀ ਬੁੱਢੇ ਸ਼ਰਾਬਾਂ ਪੀ ਕੇ ਸਟੇਜਾਂ ਤੇ ਦੋਹਤੀਆਂ ਪੋਤੀਆਂ ਨਾਲ ਨੱਚਦੇ ਆ ਬੇਸ਼ਰਮ ਉਮਰ ਦਾ ਲਿਹਾਜ਼ ਵੀ ਨਹੀਂ ਕਰਦੇ ਇੱਕ ਇਹ ਬਾਪੂ ਜੀ ਆ ਜੋ ਗੁਰੂ ਸਾਹਿਬ ਦੀ ਗੱਲ ਕਰਕੇ ਵੈਰਾਗ ਵਿੱਚ ਆ ਜਾਂਦਾ ਇਹਨਾਂ ਤੇ ਰੱਬ ਦੀ ਪੂਰੀ ਕਿਰਪਾ ਹੈ । ਬਾਪੂ ਜੀ ਵਾਕਿਆ ਈ ਅਸੀਂ ਅੱਜ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਕੀਤੇ ਹੋਏ ਅਣਗਿਣਤ ਅਹਿਸਾਨ ਭੁੱਲ ਕੇ ਡੇਰਿਆਂ ਵੱਲ ਤੁਰ ਪਏ ਹਾਂ ਕੁਰਬਾਨੀ ਤੇ ਤਿਆਗ ਵਾਲਾ ਰਾਹ ਬਿਲਕੁਲ ਈ ਛੱਡ ਚੁੱਕੇ ਹਾਂ । ਖਾਲਸਾ ਜੀ ਇਹੋ ਜਿਹੇ ਗੁਰੂ ਪਿਆਰਿਆਂ ਦੀ ਸਾਡੀ ਸਿੱਖ ਕੌਮ ਨੂੰ ਸਖਤ ਜਰੂਰਤ ਹੈ ਜੀ ਥਲੀ ਵੀਰ ਤੇਰਾ ਵੀ ਬਹੁਤ ਧੰਨਵਾਦ ਹੈ ਕਿ ਤੂੰ ਜੁੜੀ ਹੋਈ ਰੂਹ ਦੇ ਦਰਸ਼ਨ ਕਰਵਾਏ ਆ ।

  • @punjabitvddpunjabi8549
    @punjabitvddpunjabi8549 ปีที่แล้ว +3

    ਵਾਹ ਜੀ ਵਾਹ ਥਲੀ ਵੀਰ ਕਮਾਲ ਕਰ ਦਿੱਤੀ ਲਾਅ ਜਵਾਬ ਕੰਮ ਕੀਤਾ ਤੁਸੀਂ ਰੂਹਾਨੀਅਤ ਦੀ ਰੂਹ ਦੇ ਦਰਸ਼ਨ ਕਰਵਾ ਦਿੱਤੇ ਬਹੁਤ ਪ੍ਰਤਾਪ ਹੈ ਬਾਪੂ ਜੀ ਦੇ ਚਿਹਰੇ ਤੇ

  • @KhalsaRadio
    @KhalsaRadio 3 ปีที่แล้ว +1

    ਦੇਖੋ ਇਹ ਕੋਈ ਆਮ ਨਹੀਂ ਹਨ ਬਹੁਤ ਉੱਚੀ ਸੋਚ ਦਾ ਰੱਬ ਚ ਰੰਗਿਆ ਸ਼ੰਤ ਮਹਾਂਪੁਰਖ ਹੀ ਨੀ ਜਿਨ੍ਹਾਂ ਨੂੰ ਗੁਰਬਾਣੀ ਦਾ ਏਨਾ ਗਿਆਨ ਹੈ ਜੋ ਅੱਜ ਕੱਲ ਦੇ ਗਿਆਨੀ ਨੀ ਕਥਾ ਕਰ ਸਕਦੇ ਇਹ ਰੱਬ ਰੰਗੀ ਰੂਹ ਕਰਦੀ ਚੜ੍ਹਦੀਕਲਾ ਚ ਰੱਖਣ ਗੁਰੂ ਸਾਹਿਬ

  • @singhsaab6992
    @singhsaab6992 ปีที่แล้ว +3

    ਬਾਬਾ ਜੀ ਤੁਸੀਂ ਸਹੀ ਕਿਹਾ ਸਾਡਾ ਗੁਰੂ ਪ੍ਰਕਾਸ਼ ਆ ਤੇ ਸਦਾ ਕਾਇਮ ਰਹਿਣ ਵਾਲਾ ਆ 🙏

  • @punjabitvddpunjabi8549
    @punjabitvddpunjabi8549 ปีที่แล้ว +11

    ਮੈਨੂੰ ਬਹੁਤ ਵਧੀਆ ਲੱਗਿਆ ਬਾਪੂ ਜੀ ਦੀਆਂ ਗੱਲਾਂ ਸੁਣ ਕੇ ਵਾਹਿਗੁਰੂ ਜੀ

  • @gursewaksekhon0071
    @gursewaksekhon0071 5 ปีที่แล้ว +406

    ਸੱਚੀ ਯਾਰ ਬਾਬੇ ਨੂੰ ਸੁਣ ਕੇ ਰੋਣਾ ਆ ਗਿਆ ਇਹ ਹੁੰਦੇ ਨੇ ਸੱਚੇ ਸੁੱਚੇ ਗੁਰੂ ਨਾਨਕ ਦੇਵ ਜੀ ਦੇ ਸਿੱਖ। ਇੱਕ ਟਾਇਮ ਸ਼ੀਸ਼ੇ ਵਿੱਚ ਦਾਗ ਪੈ ਜਾਂਦਾ ਪਰ ਸਰੰਗੀਆ ਵਾਲੇ ਬਾਬੇ ਦਾ ਦਿਲ ਸੂਰਜ ਦੀ ਰੌਸ਼ਨੀ ਨੂੰ ਮਾਰ ਪਾਉਦਾ, ਬਾਬੇ ਦੇ ਦਿਲ ਵਿੱਚ ਗੁਰੂ ਨਾਨਕ ਦੇਵ ਜੀ ਦਾ ਨਿਵਾਸ ਆ,,, ਬਾਬੇ ਨਾਨਕ ਦੇ ਅੱਧੇ ਦਰਸ਼ਨ ਤਾਂ ਇਨਾਂ ਬਜੁਰਗਾਂ ਦੇ ਦਰਸ਼ਨ ਕਰਕੇ ਹੋ ਜਾਂਦੇ ਨੇ,

    • @penduunionzindaad
      @penduunionzindaad 5 ปีที่แล้ว +12

      ਸਹੀ ਗੱਲ ਵੀਰੇ ਦਿੱਲ ਖੁੱਲ ਕਿ ਰੋ ਹੋ ਗਿਆ ਕਿੱਥੈ ਦੇਣਾ ਦਾਵਾਂਗਾ ਸੱਜਣੋ ਅਸੀ ਵਾਹਿਗੁਰੂ ਦਾ

    • @kaursukhwant9757
      @kaursukhwant9757 5 ปีที่แล้ว +6

      Aj es Baapu ji de darshan kar k rooh khush ho gye ehnu kehende rab naal jurya hoya waheguru ji chardi klaa vich rakhe Baapu ji nu

    • @crazyengg003
      @crazyengg003 5 ปีที่แล้ว +6

      ਧੰਨ ਨਾਨਕ ਤੇਰੀ ਵੱਡੀ ਕਮਾਈ💐💐

    • @GurcharanDhillon
      @GurcharanDhillon 5 ปีที่แล้ว +8

      ਕੀ ਅਜਿਹੇ ਬਾਬਿਅਾਂ, ਬਾਪੂ ਦੇ ਹੁੰਦਿਅਾਂ ਹਾਲੇ ਵੀ ਜੇ ਲੋਕ ਡੇਰੇ ਵਾਲੇ ਸਾਧੂਅਾਂ ਦੀਅਾਂ ਗੱਲਾਂ ਸੁਣਨੀਅਾਂ ਪਸੰਦ ਕਰਦੇ ਨੇ ਤਾਂ ਬਹੁਤ ਸ਼ਰਮ ਵਾਲੀ ਗੱਲ ਹੈ I
      ਕਿਰਤ ਕਰਕੇ ਰੋਟੀ ਖਾਣੀ, ਵਾਹਿਗੁਰੂ ਜੀ ਦਾ ਨਾਮ ਜਪਣਾ, ਸੇਵਾ ਕਰਨੀ, ਵੰਡ ਛਕਣਾ, ਸਿਫਤ ਸਾਲਾਹ ਕਰਨ ਨੂੰ ਹੀ ਅਸਲੀ ਪਰਚਾਰ ਕਹਿਂਦੇ ਹਨ I
      ਢੋਲਕੀਅਾਂ, ਚਿਮਟੇ, ਸਟਾੲੀਲਿਸ਼ ਗੱਡੀਅਾਂ ਦੀ ਸਵਾਰੀ, ਡੇਰੇ ਦੀ ੳੁਸਾਰੀ ਨਾਲ ਕੋੲੀ ਵੱਡਾ ਸਾਧ, ਪਰਚਾਰਨ ਨਹੀਂ ਬਣ ਜਾਂਦਾ I ਸਿਰਫ ਲੋਕਾਂ ਨੂੰ ਭੰਬਲ ਭੂਸੇ ਚ ਪਾ, ਨਵੇਂ ਨਵੇਂ ਵਿਵਾਦ ਹੀ ਖੜੇ ਕਰਨ ਜੋਗੇ ਹੁੰਦੇ ਨੇ I

    • @harmeshsingh2534
      @harmeshsingh2534 4 ปีที่แล้ว +3

      Ji Waheguru Ji ka Khalsa WaheGuru Ji ki Fateh Parmatma Tanu chadhadi Kala charkhe WaheGuru Ji ka Khalsa WaheGuru Ji ki Fateh

  • @kuldeepsehjra3006
    @kuldeepsehjra3006 5 ปีที่แล้ว +64

    ਅੱਖਾ ਵਿਚੋ ਪਾਣੀ ਵਗਣਾ ਭਗਤੀ ਕਰਨ ਵਾਲੇ ਦੀਆ ਦਸ਼ ਨਿਸਾਨੀਆ ਵਿੱਚੋ ਇੱਕ ਹੈ।ਬਾਬਾ ਜੀ ਸੱਚੇ ਭਗਤ ਨੇ।ਵਿਰਾਗਮਈ ਅਵਸਥਾ ਹੈ ਬਾਬਾ ਜੀ ਦੀ।

  • @navdeep1744
    @navdeep1744 5 ปีที่แล้ว +516

    ਉਹ ਵਿਰਲਾ ਹੀ ਇਨਸਾਨ ਹੁੰਦਾ ਹੈ ਜਿਸ ਦੀਆਂ ਅੱਖਾਂ ਵਿੱਚ ਰੱਬ ਦਾ ਨਾਂਮ ਲੈਣ ਲੱਗਿਆਂ ਹੰਝੂ ਆ ਜਾਂਦੇ ਨੇ

    • @rupindersinghgill2299
      @rupindersinghgill2299 5 ปีที่แล้ว +16

      Vir ji oh insaan Rabb nal jurre hunde aa.waheguru jio bhaga wale lokk hunde aa

    • @gurpreetsingh-pu6tb
      @gurpreetsingh-pu6tb 5 ปีที่แล้ว +11

      te una diya gla sunn walya diya akha v hanju aa jande ne

    • @veerjii9639
      @veerjii9639 5 ปีที่แล้ว +6

      ਵਧੀਆ ਜੀ

    • @sukhjindersingh1675
      @sukhjindersingh1675 5 ปีที่แล้ว +11

      ਰੱਬ ਨਾਲ ਜੁੜੇ ਦੀ ਇਹੀ ਨਿਸ਼ਾਨੀ ਏ ਕੇ ਆਪਣੇ ਰੱਬ ਦਾ ਨਾਮ ਲਿਆ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ

    • @jagroopsinghvlogs
      @jagroopsinghvlogs 5 ปีที่แล้ว +8

      Baba ji di nimrta te Guru naal pyar dekh ke rooh khid gai. Baba ji apne pita ji nu kinne satikaar naal yaad karde ne te ajj di peerhi pita ji nu burha hi dasdi a. Guru Nanak Sahib baba ji nu lambi umar bakshan 🙏❤️

  • @roohelafaz4820
    @roohelafaz4820 5 ปีที่แล้ว +61

    ਸਿੱਖ ਸੰਸਥਾਵਾਂ ਨੂੰ ਬੇਨਤੀ ਆ ਜੀ ਕਿ ਸਾਂਭ ਲਵੋ ਇਸ ਅਨਮੋਲ ਹੀਰੇ ਨੂੰ
    ਬਾਬਾ ਜੀ ਕੋਲ ਬੇਅੰਤ ਖ਼ਜ਼ਾਨਾਂ ਹੈ ਜਿਸ ਦੀ ਅਜੋਕੇ ਵਕਤ ਨੂੰ ਬਹੁਤ ਲੋੜ ਹੈ ਸੋ ਲਾਹਾ ਲੈ ਲੈਣਾ ਚਾਹੀਦਾ ਹੈ ਸਾਨੂੰ
    ਸਚਮੁਚ ਅੱਜ ਬਹੁਤ ਰੋਇਆ ਆ ਮੈਂ ਬਾਬਾ ਜੀ ਦਾ ਵੈਰਾਗ ਦੇਖ ਸੁਣ ਕੇ
    ਬਾਬਾ ਨਾਨਕ ਜੀ ਤੰਦਰੁਸਤੀ ਬਖ਼ਸ਼ਣ ਬਾਬਾ ਜੀ ਨੂੰ

    • @GurpreetSingh-se4wi
      @GurpreetSingh-se4wi 5 ปีที่แล้ว +1

      ਸਹੀ ਗੱਲ ਕੀਤੀ ਆਪ ਜੀ ਨੇ ਸਿੱਖ ਸੰਸਥਾਵਾਂ ਨੂੰ ਜ਼ਰੂਰ ਉਪਰਾਲਾ ਕਰਨ ਜੀ

    • @nirmalghuman6077
      @nirmalghuman6077 5 ปีที่แล้ว +1

      ਉਨ੍ਹਾਂ ਮਸੰਦਾਂ ਨੂੰ ਗੁਰੂ ਘਰਾਂ ਦੀਆਂ ਗੋਲਕਾਂ ਲੁੱਟਣ ਤੋਂ ਵਿਹਲ ਮਿਲੂਗੀ ਤਾਂ ਹੀ ਸਾਂਭਣਗੇ ਨਾ ਵੀਰ ਜੀ

    • @roopasharma4609
      @roopasharma4609 5 ปีที่แล้ว

      ਇਹ ਇਂਸਾਨ music lover ਹੋਣ ਕਰਕੇ ਗੁਰੂ ਨਾਲ ਜੁੜਿਆ ਹੋਇਆ ਹੈ।

    • @MrSaini12
      @MrSaini12 4 ปีที่แล้ว

      Baba ji raabi rooh hun. Dil karda apna head baba ji dai charna ch rakha

    • @vedikarajput1470
      @vedikarajput1470 9 หลายเดือนก่อน

      ❤❤bbye
      ​@@GurpreetSingh-se4wi

  • @avtara3663
    @avtara3663 5 ปีที่แล้ว +90

    ਵਾਹਿਗੁਰੂ ਵਾਹਿਗੁਰੂ ੲਿਹ ਬਾਬਾ ਜੀ ਅਸਲੀ ਸੰਤ ਨੇ ਜਿਨਾ ਦੀਅਾ ਅੱਖਾਂ ਰੱਬ ਦੇ ਵਿਯੋਗ ਵਿਚ ਨਮ ਹੋ ਜਾਂਦੀਅਾ ਨੇ ਤੇ ਦਸਾ ਨਹੂੰਅਾ ਦੀ ਕਿਰਤ ਕਰਕੇ ਖਾਦੇਨੇ..

  • @BalvirSingh-ud4cd
    @BalvirSingh-ud4cd 5 ปีที่แล้ว +97

    ਸੇਈ ਪਿਆਰਿਆ ਨੂੰ ਮੇਲੀ ਮੇਰੇ ਗੁਰੂ ਨਾਨਕ ਜੀ ਜਿੰਨ ਮਿਲਿਆ ਹੇ ਅਕਾਲ ਪੁਰਖ ਜੀ ਤੇਰਾ ਨਾਮ ਚਿੱਤ ਆਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @penduunionzindaad
    @penduunionzindaad 5 ปีที่แล้ว +317

    ਐਂਕਰ ਪਾਜੀ ਤੈਨੂੰ ਵੀ ਯਾਰਾ ਮੱਥਾ ਟੇਕਦੇ ਬਾਬੇ ਨਾਨਕ ਨੇ ਤੈਨੂੰ ਸੇਵਾ ਲਾਈ ਸੀ ਤੂੰ ਤੇ ਯਾਰਾ ਰੱਬ ਦੇ ਦਰਸ਼ਨ ਕਰਾ ਤੇ ਵਾਹਿਗੁਰੂ ਮੇਹਰ ਕਰੇ

    • @ਜਰਮਨਦੀਪਸਿੰਘਖਾਲਸਾਖਾਲਸਾ
      @ਜਰਮਨਦੀਪਸਿੰਘਖਾਲਸਾਖਾਲਸਾ 5 ปีที่แล้ว +4

      Veer ji ki hall ne

    • @penduunionzindaad
      @penduunionzindaad 5 ปีที่แล้ว +8

      @@ਜਰਮਨਦੀਪਸਿੰਘਖਾਲਸਾਖਾਲਸਾ ਹਾਂਜੀ ਵੀਰ ਜੀ ਸਹੀ ਆ ਜੀ

    • @bpindorie8353
      @bpindorie8353 5 ปีที่แล้ว +4

      ਠੀਕ ਕਿਹਾ ਜੀ, ਰੱਬ ਦੇ ਦਰਸ਼ਨ ਉਸਦੀ ਖਲਖਤ ਵਿੱਚੋਂ ਹੀ ਤਾਂ ਹੁੰਦੇ ਹਨ ।

    • @yuvisingh5008
      @yuvisingh5008 4 ปีที่แล้ว +1

      Sahi gall aaa veer ji

  • @princechogawan4942
    @princechogawan4942 5 ปีที่แล้ว +89

    ਇਥੇ ਕਹਿਣ ਨੂੰ ਜੀਅ ਕਰਦਾ
    “ਫਰੀਦਾ ਮਿਲਿਆਂ ਨੂੰ ਮਿਲ”

  • @AjmerSingh-rw7ug
    @AjmerSingh-rw7ug 5 ปีที่แล้ว +279

    ਹੱਦ ਹੋ ਗਈ ਐਨੀ ਪਿਆਰ ਵਾਲੀ ਰੂਹ ਅਨੰਦ ਅਨੰਦ ਅਨੰਦ......
    ਪਰਮਾਤਮਾ ਦੇ ਰੰਗ ਚ ਰੰਗੀ ਰੂਹ

    • @amriksingh20
      @amriksingh20 3 ปีที่แล้ว +1

      ਤਾਂ ਜਗਦੀਪਸਿਘੲਇਟਰਵਿੳਊਲੲਈਧਨਵਾਦ

    • @rajandesawar2059
      @rajandesawar2059 3 ปีที่แล้ว

      sahi keha tuc

    • @Jatindersingh-yi8wo
      @Jatindersingh-yi8wo 2 ปีที่แล้ว

      ਬੰਦਾ ਅਮੀਰ ਹੀ ਉਦੋਂ ਕਹਾਉਂਦਾ ਜਦੋਂ ਉਸਨੂੰ ਅਨੰਦ ਵਿੱਚ ਰਹਿਣਾ ਆ ਗਿਆ। 🙏ਵਾਹਿਗੁਰੂ ਜੀ

  • @harjindersinghsinghsab2467
    @harjindersinghsinghsab2467 5 ปีที่แล้ว +49

    ਗੁਰੂ ਨਾਨਕ ਦੇਵ ਜੀ ਨੂੰ ਮਨ ਦੀ ਗਿਹਰਾਈ‌ ਚੋਂ ਧਿਆਉਂਦੇ ਹਨ

  • @jagjeetsingh5136
    @jagjeetsingh5136 5 ปีที่แล้ว +100

    ਥਲੀ ਬਾਈ ਜੀ ਤੁਸੀਂ ਬਾਪੂ ਜੀ ਦੀਆਂ ਗੱਲਾਂ ਸੁਣਾਈਆਂ ਸੁਣਕੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿਸੇ ਹੋਰ ਦੁਨੀਆਂ ਚਲੇ ਗਏ ਹਾਂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋਂ ਕਿ ਤੁਸੀਂ ਸਾਨੂੰ ਸਾਡੇ ਵਿਰਸੇ ਨਾਲ ਜੋੜੀ ਰੱਖਦੇ ਹੋ

  • @mr.singhvlogs3304
    @mr.singhvlogs3304 5 ปีที่แล้ว +37

    ਦਿਲ ਨੂੰ ਸਕੂਨ ਮਿਲ ਗਿਆ ਬਾਪੂ ਜੀ ਤੁਹਾਡੇ ਬਚਨ ਸੁਣ ਕੇ

  • @sukhdeepjohal1569
    @sukhdeepjohal1569 5 ปีที่แล้ว +12

    ਜਿਹੋ ਜਿਹੇ ਰੱਬ ਦੇ ਦਰਸ਼ਨ ਕਰ ਲਏ ਉਹੋ ਜਿਹੇ ਇਸ ਬਾਬੇ ਦੇ (ਰੱਬੀ ਰੂਹ) ਦੇ ਦਰਸ਼ਨ ਹੋ ਗਏ ਇਕੋ ਹੀ ਗੱਲ ਹੈ "ਵਾਹਿਗੁਰੂ ਜੀ "

  • @sukhpal1979
    @sukhpal1979 5 ปีที่แล้ว +35

    ਦਿਲ ਦਾ ਅਮੀਰ ਆਦਮੀ ਅਤੇ ਰਸਭਰੀ ਅਵਾਜ ਵਾਲਾ ਬਾਬਾ ,ਦਿਲ ਨੂੰ ਸੂਹ ਜਾਣ ਵਾਲੀਆ ਗੱਲਾ ਕਰ ਗਿਆ

  • @vijaykajla850
    @vijaykajla850 5 ปีที่แล้ว +48

    ਬਹੁਤ ਸੋਣੀਆ ਗੱਲਾਂ ਬਾਪੂ ਤੇਰੀਆਂ ਬਹੁਤ ਸੋਣੀ ਸੋਚ ਹੈ।
    ਬਾਪੂ ਜੀ ਤੁਸੀਂ ਗੁਰੂਆ ਦੀ ਬਾਣੀ ਦੇ ਅਰਥ ਕਰਕੇ ਮੇਰੇ ਮੰਨ ਰਾਹੇ ਪਾ ਦਿੱਤਾ।
    ਬਾਪੂ ਧੰਨ ਤੇਰੀ ਸੋਚ ਧੰਨ ਤੇਰੀ ਕਿਰਤ

  • @sarajmanes5983
    @sarajmanes5983 5 ปีที่แล้ว +1

    ਬਹੁਤ ਹੀ ਵਧੀਆ ਢੰਗ ਨਾਲ ਗੁਰਬਾਣੀ ਦੀ ਵਿਚਾਰ ਚਰਚਾ ਕੀਤੀ ਹੈ ਬਾਪੂ ਜੀ ਨੇ ਸੁਣ ਕੇ ਅਖਾਂ ਦੇ ਵਿੱਚ ਹਝੁ ਆ ਗੇ ਗੱਲਾ ਸੁਣ ਕੇ ਦਿਲ ਖੁਸ਼ ਹੋ ਗਿਆ ਦਿਲ ਕਰਦਾ ਸੁਣੀ ਜਾਈਏ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਦਾ ਬਾਪੁ ਜੀ ਨੂੰ ਅਤੇ ਆਪ ਜੀ ਨੂੰ ਖੁਸ਼ ਰਹੋ ਜੀ ਧੰਨਵਾਦ ਜੀ

  • @kaimjatt2962
    @kaimjatt2962 5 ปีที่แล้ว +80

    ਬਹੁਤ ਅਾਨੰਦ ਅਾੲੇਅਾ ਵੀਡੀਓ ਵੇਖ ਕੇ ਰੱਬ ਨਾਲ ਜੁਰੇਅਾ ਹੋੲੇਅਾ ੲਿਨਸਾਨ ਹੈ ਬਾਪੂ ਵਾਹਿਗੁਰੂ ਕਿਰਪਾ ਕਰੇ ਬਾਪੁ ਜੀ ਤੇ

    • @JagroopSingh-no7xy
      @JagroopSingh-no7xy 5 ปีที่แล้ว +3

      ਸਰੋਮਣੀ ਕਮੇਟੀ ਦਾ ਬੇੜਾ ਦਾ ਬੇੜਾ ਗਰਕ ਜੇ ਇਹੋ ਜਿਹੇ ਹੀਰੀਆਂ ਦਾ ਕਦਰ ਨਹੀ ਕਰਦੀ

    • @Jatindersingh-yi8wo
      @Jatindersingh-yi8wo 2 ปีที่แล้ว

      ਅਮੀਰ ਬੰਦਾ ਅਨੰਦ ਨੂੰ ਖ਼ਰੀਦ ਨਹੀਂ ਸਕਦਾ ਜਿਹੜਾ ਅਨੰਦ ਵਿੱਚ ਰਹਿੰਦਾ ਉਹ ਘਟ ਪੈਸੇ ਨਾਲ ਵੀ ਗੁਜ਼ਾਰਾ ਕਰ ਲੈਂਦਾ

  • @harvinderpalsingh3196
    @harvinderpalsingh3196 4 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,
    ਬਹੁਤ ਵਧੀਆ ਖਾਲਸਾ ਜੀ,

  • @mandeepsinghtoot6224
    @mandeepsinghtoot6224 5 ปีที่แล้ว +3

    ਵਾਕਿਆ ਹੀ ਇਸ ਬਾਪੂ ਜੀ ਦੇ ਵਿੱਚੋਂ ਬਾਬਾ ਨਾਨਕ ਜੀ ਦੇ ਦਰਸ਼ਨ ਹੁੰਦੇ ਆ। ਧੰਨ ਹੈ ਬਾਪੂ ਜੀ ਦਾ ਜੀਵਨ।

  • @sukhjeetsingh1034
    @sukhjeetsingh1034 5 ปีที่แล้ว +2

    ਬਾਬਾ ਜੀ ਬਾਬੇ ਨਾਨਕ ਦੀ ਕਿਰਪਾ ਹੈ। ।ਵਾਹਿਗੁਰੂ ਤਿਹਾਨੂੰ ਲੱਮੀਆ ਉਮਰਾਂ ਬੱਖਸ਼ੇ ।।ਬਾਬਾ ਜੀ ਤੂਹਾਡੇ ਲਈ ਦਿੱਲ ਚ ਸਤਿਕਾਰ ਹੈ।। ਤੂਹਾਨੂੰ ਵੇਖ ਕੇ ਅੱਸਲੀ ਸੱਤਾਂ ਮਹਾਂ ਪੁਰਖਾਂ ਦੇ ਦਰਸ਼ਨ ਹੂਦੈਂ ਹੈ ।।ਤੂਸੀ ਉਸ ਅਵਸਥਾ ਵਿੱਚ ਹੋ ਜੋ ਵਿਰਲਾ ਹੀ ਇਸ ਅਵੱਸਥਾ ਵਿੱਚ ਪਹੂੰਚਦਾ ਹੈ।।।

  • @devindersinghbenipal8170
    @devindersinghbenipal8170 5 ปีที่แล้ว +18

    Jagdeep ji appreciate u veer..
    Tusi ajj bahut azeem sakhshiyat de darshan karwa dite...
    Baba Nanak ji ess Bapu ji ni 150 saal di tandrust umaar bakhsh den..
    God bless you both..

  • @jasmindersingh2828
    @jasmindersingh2828 5 ปีที่แล้ว +1

    ਸੱਚੇ ਸੁੱਚੇ ਲੋਕ ਹੁਣ ਘੱਟ ਹੀ ਰਹਿ ਗਏ ਨੇ ਬਹੁਤ ਚੰਗਾ ਲੱਗਿਆ ਬਾਪੂ ਨੂੰ ਸੁਣ ਕੇ ਇਕ ਇੱਕ ਗੱਲ ਸੱਚ ਹੈ

  • @punjabivirastiloksangeet7614
    @punjabivirastiloksangeet7614 5 ปีที่แล้ว +128

    ਵਿਰਾਸਤ ਦਾ ਖ਼ਜਾਨਾ ਨੇ ਬਾਾਬਾ ਜੀ ਬਹੁਤ ਵਾਰੀ ੲਿਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਅਾ

    • @principaldhillon
      @principaldhillon 5 ปีที่แล้ว +1

      ਇਹ ਬਾਬਾ ਜੀ ਕਿਥੇ ਰਹਿੰਦੇ ਹਨ ?

    • @principaldhillon
      @principaldhillon 5 ปีที่แล้ว +2

      ਵੀਰ ਜੀ ਇਹ ਸਤਿਕਾਰਯੋਗ ਬਾਬਾ ਕਿਥੇ ਰਹਿੰਦੇ ਹਨ ਜੀ

    • @TablaArtNarinderbali
      @TablaArtNarinderbali 5 ปีที่แล้ว +2

      PM SD Choti bhangal nawanshahar Punjab India
      Baba ji ne shuru vich dassaya v hai

    • @ajmerchouhan5098
      @ajmerchouhan5098 5 ปีที่แล้ว +1

      ਬਾਬਾ ਜੀ ਦਾ ਨੰਬਰ ਹੇੈ ਤਾਂ ਦਿਓ

    • @TablaArtNarinderbali
      @TablaArtNarinderbali 5 ปีที่แล้ว +1

      Jatinder Singh bhai saab
      Shuru vich baba ji apna address te phone number Sara kujh bol rehe ne dhiyaan naal suno te note kr Lo please

  • @ਵਾਹਿਗੁਰੂਜੀ-ਧ1ਲ
    @ਵਾਹਿਗੁਰੂਜੀ-ਧ1ਲ 5 ปีที่แล้ว +2

    ਧੰਨ ਧੰਨ ਗੁਰੂ *ਨਾਨਕ ਦੇਵ*ਜੀ
    ਬਹੁਤ ਬੈਰਾਗੀ ਬਾਬਾ ਜੀ
    ਸੁਣ ਕੇ ਮਨ ਵੀ ਬੈਰਾਗੀ ਹੋ ਗਿਆ ਜੀਓ
    ਅੱਜਕਲ੍ਹ ਲੋਕ ਢੋਂਗੀ ਬਾਬਿਆਂ ਨੂੰ ਸਿਰਾਂ ਤੇ ਬੈਠਾਈ ਬੈਠੇ ਨੇ,ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਸਿੱਖ ਨੂੰ ਹੀ ਸਿੱਖ ਮਾਰੀ ਜਾਂਦੇ ਨੇ
    ਪਰ ਇਹੋ ਜਿਹੇ ਸਿੱਖੀ ਪ੍ਰਚਾਰਕ ਨੂੰ ਕੋਈ ਪੁੱਛਦਾ ਨਹੀਂ,ਕੋਈ ਸੁਣਦਾ ਨਹੀਂ
    Plz ਇਸ ਬਾਬਾ ਜੀ ਨੂੰ ਇਕ ਸਿੱਖ ਪ੍ਰਚਾਰਕ ਜਰੂਰ ਬਣਾਓ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @bawasinghbhangu12
    @bawasinghbhangu12 5 ปีที่แล้ว +95

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਰੱਬ ਵਰਗੇ ਬੰਦੇ ਦੇ ਦਰਸ਼ਨ ਕਰਾਏ।

  • @jaichandprinda5912
    @jaichandprinda5912 5 ปีที่แล้ว +1

    ਅਦਭੁੱਤ ! ਬਾਬਾ ਕਿਸ਼ਨ ਸਿੰਘ ਜੀ ਸਾਰੰਗੀਆਂ ਵਾਲੇ ਨਾ ਸਿਰਫ ਰਵਾਇਤੀ ਤੰਤੀ ਸਾਜ ਸਾਰੰਗੀ, ਦਿਲਰੁਬਾ, ਤਾਊਸ ਆਦਿ ਬਨਾਉਣ ਦੀ ਕਲਾ ਚ ਪ੍ਰਵੀਨ ਨੇ ਬਲਕਿ ਬ੍ਰਹਮਗਿਆਨੀ ਪੱਧਰ ਦੇ ਉੱਚਕੋਟੀ ਦੇ ਨੇਕ ਇਨਸਾਨ ਵੀ ਨੇ। ਪੰਜਾਬੀ ਲੋਕ ਚੈਨਲ ਵੱਲੋਂ ਉਨ੍ਹਾਂ ਨਾਲ ਕੀਤੀ ਵਿਸ਼ੇਸ਼ ਮੁਲਾਕਾਤ ਸਤਿਸੰਗ ਹੋ ਨਿੱਬੜੀ ਹੈ। ਸੰਤ ਬਿਰਤੀ ਦੇ ਮਾਲਕ ਬਾਬਾ ਜੀ ਦੀਆਂ ਗੱਲਾਂ, ਘਾਲ, ਫਲਸਫਾ ਆਮ ਬੰਦੇ ਦੇ ਜੀਵਨ ਨੂੰ ਸੇਧ, ਪ੍ਰੇਰਨਾ ਤੇ ਹਿਲੋਰਾ ਦੇਣ ਵਾਲੇ ਨੇ। ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਵਾਲੇ ਸਹਿਜ ਨੂੰ ਪ੍ਰਾਪਤ ਬਾਬਾ ਜੀ ਧੰਨ ਹਨ। ਐਸੇ ਇਨਸਾਨ ਹੁਣ ਦੁਰਲੱਭ ਨੇ। ਵੀਰ ਜਸਪਾਲ ਨੇ ਬੜੇ ਠਰ੍ਹੰਮੇ ਨਾਲ ਬਾਬਾ ਜੀ ਦੀ ਕਲਾ ਅਤੇ ਉੱਚੀ ਸੁੱਚੀ ਜੀਵਨ ਸ਼ੈਲੀ ਨੂੰ ਸਰੋਤਿਆਂ ਦੇ ਰੂਬਰੂ ਕਰਕੇ ਬੜੇ ਪੁੰਨ ਦਾ ਕਾਰਜ ਕੀਤਾ ਹੈ। ਚਕਾਚੌਂਧ, ਬਣਾਵਟ ਤੇ ਸਵਾਰਥ ਦੇ ਇਸ ਦੌਰ ਵਿੱਚ ਅਜਿਹੀਆਂ ਪਵਿੱਤਰ ਰੂਹਾਂ ਦਾ ਵਿਦਵਾਨ ਹੋਣਾ ਡਾਢੇ ਗੌਰਵ ਅਤੇ ਤਸੱਲੀ ਦੀ ਬਾਤ ਹੈ। ਕਲਾ, ਗੀਤ ਸੰਗੀਤ ਨਾਲ ਜੁੜੀਆਂ ਸੰਸਥਾਵਾਂ ਅਤੇ ਸ਼ਖਸੀਅਤਾਂ ਨੂੰ ਫੌਰੀ ਤੌਰ ਤੇ ਬਾਬਾ ਜੀ ਅਤੇ ਉਨ੍ਹਾਂ ਦੇ ਪ੍ਰੀਵਾਰ ਦੀ ਸਾਰ ਲੈਕੇ ਇਸ ਕਲਾ ਨੂੰ ਸੰਭਾਲਣ, ਵਿਕਸਿਤ ਕਰਨ ਲਈ ਸੁਹਿਰਦ ਉਪਰਾਲੇ ਕਰਨ ਦੀ ਲੋੜ ਹੈ। ਵਿਡੀਓ ਨੇ ਰੂਹ ਪ੍ਰਸੰਨ ਕਰ ਦਿੱਤੀ ਐ। ਦਿਲੀ ਧੰਨਵਾਦ ਜੀ।

  • @rajanrajan1497
    @rajanrajan1497 5 ปีที่แล้ว +123

    ਮੈਨੂੰ ਇਹ ਸਮਜ ਨਹੀਂ ਆਉਂਦੀ ਕਿ ਉਹ ਕੌਣ ਮੂਰਖ ਹਨ ਜੋ ਇਸ ਨੂੰ ਡਿਸਲਾਇਕ ਕਰ ਰਹੇ ਹਨ । ਅਜਿਹੇ ਬਾਬਾ ਵਿਰਲੇ ਵਿਰਲੇ ਹੀ ਹਨ । ਸਚੀ ਦਿਲ ਨੂੰ ਸਕੂਨ ਬਹੁਤ ਮਿਲਿਆ

    • @tajindersingh557
      @tajindersingh557 5 ปีที่แล้ว +4

      ਵੀਰ ਜੀ ਉਹ ਸੱਚ ਮੁਚ ਹੀ ਮੂਰਖ ਨੇ
      ਭਿਖਾਰੀ ਨੂੰ ਸੋਨੇ ਦਾ ਭਾਂਡਾ ਦਿੱਤਾ ਜਾਵੇ ਤਾਂ ਵੀ ਉਹ ਭੀਖ ਹੀ ਮੰਗੇਗਾ
      ਰੱਬ ਮੇਹਰ ਕਰੇ

    • @jsgill2303
      @jsgill2303 5 ปีที่แล้ว +7

      ਸਹੀ ਕਿਹਾ ਜੀ dislikes ਕਰਨ ਵਾਲੇ ਇਨਸਾਨ ਨਹੀਂ ਹੋ ਸੱਕਦੇ

    • @jagjitkaur958
      @jagjitkaur958 5 ปีที่แล้ว +4

      Dislike wale bewkuf

    • @Fatehsingh589-t9x
      @Fatehsingh589-t9x 11 หลายเดือนก่อน +1

      ਮੂਰਖ਼ ਨੇ ਜੀ

    • @RavinderSingh-vf5sc
      @RavinderSingh-vf5sc 11 หลายเดือนก่อน

      ​@@jsgill2303😮🎉❤😊😮😮😮😮😅😊😊😊❤😊😮😢😂😂

  • @fupindersinghhans1186
    @fupindersinghhans1186 5 ปีที่แล้ว +55

    ਬਾਬਾ ਜੀ ਦੀਆਂ ਗੱਲਾਂ ਸੁਣ ਕੇ ਵਾਰ ਵਾਰ ਅੱਖਾਂ ਵਿਚ ਹੰਝੂ ਆ ਰਹੇ ਸਨ ।ਅੱਜ ਮੇਰੇ ਮਨ ਦਾ ਹੰਕਾਰ ਤੇ ਮੇਰੀ ਆਕੜ ਚੂਰ ਚੂਰ ਹੋ ਗਈ ।ਅਣਮੁਲੀ ਜਿੰਦਗੀ ਦੇ 35 ਸਾਲ ਆਕੜ ਤੇ ਹੰਕਾਰ ਵਿੱਚ ਹੀ ਲੰਘ ਗਏ ।ਮੇਰੇ ਮਾਲਕਾ ਮੇਰੇ ਤੇ ਮਹਿਰ ਕਰੀਂ, ਮੈਨੂੰ ਸਮੱਤ ਬਖਸ਼ੀ ਮੇਰੇ ਮਾਲਕਾ ।ਪਹਿਲੀ ਵਾਰ ਕਿਸੇ ਰੱਬੀ ਰੂਹ ਦੇ ਦਰਸ਼ਨ ਹੋਏ ਨੇ, ਬਾਪੂ ਜੀ ਨੂੰ ਤੰਦਰੁਸਤੀ ਤੇ ਲੰਮੀ ਉਮਰ ਬਖਸ਼ੀ ਸੱਚੇ ਪਾਤਸ਼ਾਹ ।

    • @rajveersoni5940
      @rajveersoni5940 5 ปีที่แล้ว

      Same here ji...saare veer eho feel kar rahe ne jina ne eh interview suni

    • @Gurunanakmedia
      @Gurunanakmedia 5 ปีที่แล้ว

      ♥️♥️🙏🏻🙏🏻

    • @bpindorie8353
      @bpindorie8353 5 ปีที่แล้ว

      ਵੀਰ ਜੀ, ਮੈਨੂੰ ਵੀ ਐਦਾਂ ਹੀ ਮਹਿਸੂਸ ਹੋ ਰਿਹਾ ਹੈ । ਬੱਸ ਹੰਝੂ ਰੁਕ ਹੀ ਨਹੀਂ ਰਹੇ ।

    • @JagtarSingh-rl4tm
      @JagtarSingh-rl4tm 4 ปีที่แล้ว

      Han tusi sach keha ,,asi ta hankar bech hi apni Umar nikal ti. rab Udo bas da jado kise sant de darshan hunde ,,a

  • @tsbhambra8071
    @tsbhambra8071 5 ปีที่แล้ว +50

    ਰਬ ਬਾਬਾ ਜੀ ਤੇ ਮੇਹਰ ਰਖੇ, ਪਜਾਬ ਸਰਕਾਰ ਨੂ ਇਹਨਾ ਨੂ ਸਨਮਾਣ ਦੇਣਾ ਚਾਹੀਦਾ ਹੈ

    • @wandPUNJABdi
      @wandPUNJABdi 5 ปีที่แล้ว

      es tara de log sarkara nu bhikhari samjde ne sarkara eh sant roop sahmne 0 ne .eh log tarab de yar hunde ne

    • @singhsandeep6739
      @singhsandeep6739 5 ปีที่แล้ว

      ਸਰਕਾਰਾਂ ਨੇ ਨੀ ਦੇਣਾ

    • @sahibsinghsaran5008
      @sahibsinghsaran5008 5 ปีที่แล้ว

      Sarkara ki deh sakdiya ne ena nu eh dil De te waheguru di kirpa De dhani han kina ghiyan hai ena nu kartar purkh da

    • @JagtarSingh-rl4tm
      @JagtarSingh-rl4tm 4 ปีที่แล้ว

      Bilkul sahi g

  • @LS-ct5dj
    @LS-ct5dj 5 ปีที่แล้ว +47

    ਧੰਨ ਹੋ ਬਾਬਾ ਜੀ ;ਰੂਹਾਨੀਅਤ ਦੀ ਮੂਰਤ ਹੋ ਤੁਸੀਂ ਨਮਸਕਾਰ ਹੈ ਤੁਹਾਨੂੰ ਧੰਨ ਧੰਨ ਗੁਰੂ ਨਾਨਕ ਦੇਵ ਜੀ ਏਸੇ ਤਰਾਂ ਮਿਹਰ ਰੱਖਣ ਵਾਹਿਗੁਰੂ ਜੀ ।

  • @Amritsingh80244
    @Amritsingh80244 4 ปีที่แล้ว +4

    ਜਦੋਂ ਸਿੱਖ ਗੁਰੂ ਦੇ ਪਿਆਰ ਵਿੱਚ ਰੋਂਦਾ ਹੈ ਤਾਂ ਗੁਰੂ ਸਿੱਖ ਦੇ ਹੰਝੂ ਧਰਤੀ ਤੇ ਨਹੀ ਡਿੱਗਣ ਦਿੰਦਾ ਧੰਨ ਗੁਰੂ ਧੰਨ ਗੁਰੂ ਪਿਆਰੇ

  • @Singh-ny2km
    @Singh-ny2km 5 ปีที่แล้ว +23

    *ਸਿੱਖ ਕੋਮ ਚ ਬਹੁਤ ਸਾਰੇ ਕੋਹੇਨੂਰ ਹੀਰੇ, ਨਗੀਨੇ, ਸੋਨੇ ਤੋ ਵੀ ਵਧ ਕੀਮਤੀ ਗੁਣੀ ਗਿਆਨੀ ਐਸੇ ਭਾਈ ਕਿਸ਼ਨ ਸਿੰਘ ਸਾਬ ਵਰਗੇ ਹਨ, ਜਿਨ੍ਹਾਂ ਦੇ ਮੁਖਾਰਬਿੰਦ ਤੋ ਨਿਕਲੇ ਹੋਏ ਇਕ ਇਕ ਬੋਲ ਵਾਹਿਗੁਰੂ ਪਰਮਾਤਮਾ ਦੀ ਯਾਦ ਦਵਾਉਦੇ ਆ, {ਪਰ ਅਜ ਕਲ ਦੇ ਕੁੱਝ RSSਹੈਵਾਨ ਦੇ ਪੁਜਾਰੀ, ਰਨਜੀਤ ਡੰਢਰੀਆ, ਹਰਨੇਕ ਨੇਕੀ ਕੁਤਾ, ਧੁੰਮਾਂ, ਗਧਾ(ਰਾਧਾ)ਸੁਆਰਥੀ, ਨਰਕਧਾਰੀਆ ਵਰਗੇ ਬੇਸ਼ਰਮਾ ਨੇ ਸਿਖੀ ਨੂੰ ਢਾਅ ਲਾ ਕੇ ਰਖੀ ਆ, ਇਨ੍ਹਾਂ ਦਲਿਆ ਦਾ ਇਕ ਇਕ ਬੋਲ ਜੈਹਰ ਊਗਲਦਾ ਆ ਸਿੱਖ ਪੰਥ ਖਿਲਾਫ*

    • @beantsingh657
      @beantsingh657 5 ปีที่แล้ว +2

      ਹਕ ਸਚ ਦੀ ਅਵਾਜ਼ Singh your right brother

    • @SatpalSingh-ms3hq
      @SatpalSingh-ms3hq 5 ปีที่แล้ว +1

      Right brother je

  • @gurdevsingh189
    @gurdevsingh189 4 ปีที่แล้ว +3

    ਬਾਪੂ ਜੀ ਰੋਂਦੇ ਨਹੀਂ। ਗੁਰੂ ਜੀ ਦੀ ਪਿਆਰੀ ਯਾਦ ਵਿੱਚ ਵੈਰਾਗ ਆਇਆ ਸੀ।

  • @sarajmanes5983
    @sarajmanes5983 5 ปีที่แล้ว +45

    ਇਕ ਹੋਰ ਇਨਟਵੀਉ ਕਰੋ ਬਾਬਾ ਜੀ ਦੀ ਚੈਨਲ ਨੂੰ ਬੇਨਤੀ ਹੈ ਹਥ ਜੋੜ ਕੇ ਜੀ ਇਹ ਬਾਬੇ ਵਿਰਾਸਤ ਹਣ ਜੀ

  • @jagbirnijjer3421
    @jagbirnijjer3421 5 ปีที่แล้ว +178

    ਇਨ੍ਹਾਂ ਬਜ਼ੁਰਗਾਂ ਦੇ ਦਰਸ਼ਨ ਕਰਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋ ਗਏ ਹਨ ਆਪਣੇ ਗੁਰੂਆਂ ਦਾ ਬੱਚਨ ਕਰਕੇ ਇੰਨੇ ਵੈਰਾਗ ਚ ਆ ਜਾਂਦੇ ਹਨ ਇਹ ਕੋਈ ਆਮ ਇਨਸਾਨ ਨਹੀਂ ਹਨ,ਵਾਹਿਗੁਰੂ ਜੀ ਦੀ ਕਿ੍ਪਾ ਹੈ ਇਨ੍ਹਾਂ ਤੇ ਕੋਈ ਬਖਸ਼ੀ ਹੋਈ ਰੂਹ ਹਨ ਵਾਹਿਗੁਰੂ ਜੀ ਇਨ੍ਹਾਂ ਨੂੰ ਤੰਦਰੁਸਤੀ ਅਤੇ ਖੁਸ਼ੀਆ ਭਰਿਆ ਜੀਵਨ ਬਖਸ਼ਣ।🙏🙏🙏🙏🙏

  • @jasbirsingh718
    @jasbirsingh718 5 ปีที่แล้ว +25

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ ਬਾਪੂ ਜੀ ਦੀ

  • @Ranjitsingh-ld1qy
    @Ranjitsingh-ld1qy 5 ปีที่แล้ว +21

    ਬਹੁਤ ਵਧੀਆ ਵਿਚਾਰ ਤੇ ਬਹੁਤ ਹੀ ਪਿਆਰੇ ਗੁਰ ਸਿੱਖ ਨੇ ਬਾਬਾ ਜੀ ਬਹੁਤ ਕੁਝ ਸਿੱਖ ਆ ਇਸ ਇੰਟਰਵਿਊ ਵਿੱਚੋ

  • @khalsaorganicfarmnaturalfa8578
    @khalsaorganicfarmnaturalfa8578 5 ปีที่แล้ว +4

    ਵਾਹਿਗੁਰੂ ਬਾਪੂ ਜੀ ਨੂੰ ਆਪਣੇ ਚਰਨਾ ਵਿੱਚ ਸਥਾਨ ਦੇਣਾ 👏🏻👏🏻🌹🌹

  • @rajindersinghdhiman1093
    @rajindersinghdhiman1093 5 ปีที่แล้ว +373

    ਜਿਸਦੇ ਸਿੱਖ ਐਨੇ ਗਿਆਨ ਵਾਲੇ ਅਤੇ ਅੈਨੇ ਪਿਆਰ ਵਾਲੇ ਹਨ, ਉਹ ਗੁਰੂ ਕੈਸਾ ਹੋਵੇਗਾ? ਅੰਦਾਜਾ ਨਹੀ ਲਾਇਆ ਜਾ ਸਕਦਾ। ਕਹਿਣ ਨਾ ਜਾਈ ਅਚਰਜ ਵਿਸਮਾਦ।

  • @jatindersingh1809
    @jatindersingh1809 4 ปีที่แล้ว +2

    Waheguru ਬਹੁਤ ਮੇਹਰ ਬਾਪੂ ਤੇ ਬਾਪੂ ਕਿਸੇ ਨੂੰ ਗੁਣ ਦੇਵੋ ਕਿਰਪਾ ਕਰਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ParmHans_Classic_Studio
    @ParmHans_Classic_Studio 5 ปีที่แล้ว +10

    ਬਾਬਾ ਜੀ ਨੇ ਬਹੁਤ ਰੁਆਇਆ ਅੱਜ. ਮੈਂ ਤਾਂ ਵੈਸੇ ਹੈ ਇਹ ਇੰਟਰਵਿਊ ਸ਼ੁਰੂ ਕਰ ਲਿਆ ਪਰ ਇੰਟਰਵਿਊ ਨੇ ਬਹੁਤ ਭਾਵੁਕ ਕੀਤਾ. ਸੰਗੀਤਕ ਗੱਲਾਂ ਤਾਂ ਕੁਦਰਤੀ ਹੋਣੀਆਂ ਹੀ ਸੀ ਪਰ ਜੋ ਬਾਬਾ ਜੀ ਨੇ ਰੂਹਾਨੀ ਗੱਲਾਂ ਕੀਤੀਆਂ ਉਹ ਅੱਜ ਤਕ ਕੋਈ ਵੱਡਾ ਕਥਾ ਵਾਚਕ ਨਹੀਂ ਕਰ ਪਾਇਆ. ਬਾਬਾ ਜੀ ਇਕ ਬਹੁਤ ਹੀ ਸੱਚੀ ਰੂਹ ਦੇ ਮਲਿਕ ਹਨ. ਵਾਹਿਗੁਰੂ ਬਾਬਾ ਜੀ ਨੂੰ ਤੰਦਰੁਸਤੀਆਂ ਬਖਸ਼ੇ. ਹੋਸਟ ਨੇ ਵੀ ਸੋਹਣਾ ਕੰਮ ਕੀਤਾ. ਦਿਲੋਂ ਧੰਨਵਾਦ

  • @malvapunjab4863
    @malvapunjab4863 5 ปีที่แล้ว +21

    ਸਾਡੀ ਜਾਦੀ ਜਾਦੀ ਏਸ ਤਰ੍ਹਾਂ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਬਹੁਤ ਜਰੂਰੀ ਏ। ਰਿਪੋਰਟਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਰ ਵੀ ਪਵਿੱਤਰ ਰੂਹਾਂ ਦੇ ਜਰੂਰ ਦਰਸ਼ਨ ਜਰੂਰ ਕਰਵਾਓਣਾ ਜੀ

  • @navkaur2703
    @navkaur2703 5 ปีที่แล้ว +28

    ਵਾਹਿਗੁਰੂ ਜੀ।।
    ਗੁਰੂ ਦੇ ਸਾਜ਼ਾਂ ਨਾਲ, ਗੁਰੂ ਦੇ ਰਾਗਾਂ ਅਨੁਸਾਰ ਗੁਰੂ ਦੀ ਬਾਣੀ ਦਾ ਕੀਰਤਨ ।।

  • @GurwinderSingh-io1qx
    @GurwinderSingh-io1qx 4 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਾਬਾ ਜੀ ਧੰਨ ਓ ਤੁਸੀਂ। ਤੁਹਾਡੇ ਵਿਚਾਰ ਸੁਣ ਕੇ ਰੂਹ ਖੁਸ਼ ਹੋ ਗਈ।

  • @nirmal695
    @nirmal695 5 ปีที่แล้ว +14

    ਵਾਹ ਵਾਹ ਵਾਹ ਸੱਚ ਜਾਣਿਓ ਸੱਚੀਂ ਲੱਗਿਆ ਜਿਵੇ ਗੁਰੂ ਸਾਹਿਬ ਦੇ ਸੱਚੇ ਭਗਤ ਨਾਲ ਗੱਲ ਹੋ ਰਹੀ ਹੋਵੇ।

  • @rajanrajan1497
    @rajanrajan1497 5 ปีที่แล้ว +3

    ਮੈਂ ਅੱਜ ਬਾਬੂ ਜੀ ਦੀ ਇਹ ਵੀਡੀਓ ਦੂਜੀ ਵਾਰੀ ਦੇਖ ਰਿਹਾ , ਬਹੁਤ ਠੰਡ ਪੈਂਦੀ ਹੈ ਬਾਬਾ ਜੀ ਦੀ ਅਵਾਜ ਸੁਨ , ਅਗਰ ਮੇਰੇ ਵਸ ਹੋਵੇ ਮੈਂ ਇਸ ਵੀਡੀਓ ਨੂੰ 100000 ਲੈਕ ਕਰਾਂ 👌👌👌👌👌👌

  • @pendudeep1655
    @pendudeep1655 5 ปีที่แล้ว +53

    ਧੰਨ ਧੰਨ ਗੁਰੂ ਨਾਨਕ ਦੇਵ ਜੀ ਤੇ ਧੰਨ ਧੰਨ ਆਪ ਜੀ ਦਾ ਨਾਮ ਜੱਪਣ ਵਾਲੀਆਂ ਰੂਹਾਂ

  • @BaldevSingh-bi3zh
    @BaldevSingh-bi3zh 5 ปีที่แล้ว +208

    ਤੇਰੇ ਚਰਨਾ ਤੇ ਸੀਸ ਰਖ ਕੇ ਨਮਸਕਾਰ ਕਰਦਾ ਹਾ ਬਾਪੂੁ ਤੇਰੇ ਵਿਚ ਤੇ ਰਬ ਵਿਚ ਕੋਈ ਫਰਕ ਨਹੀ ਹੈ

  • @silonkalanwale6071
    @silonkalanwale6071 5 ปีที่แล้ว +254

    ਏਹੇ ਬਜੁਰਗ ਕੋਈ ਆਮ ਬਜੁਰਗ ਨਹੀਂ ਹਨ ਸੰਤ ਰੂਪ ਹਨ

  • @johalpattijhaloor4828
    @johalpattijhaloor4828 ปีที่แล้ว +1

    ਬਾਪੂ ਜੀ ਵਰਗੇ ਇਨਸਾਨ ਦੀ ਗੱਲਾਂ ਸੁਣ ਕੇ ਰੂਹ ਨੂੰ ਸਕੂਨ ਮਿਲ ਗਿਆ

  • @lovepreetsingh7144
    @lovepreetsingh7144 5 ปีที่แล้ว +266

    ਇਹੋ ਜੇ ਇਨਸਾਨ ਚ ਰੱਬ ਦਿਸਦਾ 🙏🙏😢

    • @davindermaan7211
      @davindermaan7211 5 ปีที่แล้ว +9

      ਇਹੇ ਜੇ ਇਨਸਾਨ ਚ ਰੱਬ ਦਿਸਦਾ

    • @harmansandhu2074
      @harmansandhu2074 5 ปีที่แล้ว +5

      Dhan guru nanak g

    • @iqbalsingh8298
      @iqbalsingh8298 3 ปีที่แล้ว +3

      ਜਗਦੀਪ ਸਿੰਘ ਤੇਰੇ ਬਹਾਨੇਂ ਅਸੀਂ ਵੀ ਰੱਬੀ ਰੂਹ ਦੇ ਦਰਸ਼ਨ ਕਰ ਲਏ। ਸ਼ੁਕਰੀਆ

    • @balwindersinghboparai3807
      @balwindersinghboparai3807 3 ปีที่แล้ว

      Sach keha bai ji.rabb ene ch hi wasda ji🙏

  • @mohiniberi2269
    @mohiniberi2269 5 ปีที่แล้ว +51

    Eh baba ji tan guru nanak de peyar vich mardane da hi roop hann

    • @cesiumion
      @cesiumion 5 ปีที่แล้ว +1

      ਵਾਹ ਕਿਆ ਬਾਤ ਏ ਜੀ।

  • @pardeepkhasla1819
    @pardeepkhasla1819 5 ปีที่แล้ว +43

    ਵਾਹਿਗੁਰੂ ਜੀ ਮੇਹਰ ਕਰਿਉ ਜੀ ਤੰਦਰੁਸਤ ਰੱਖਣ ਬਾਬੇ ਜੀ ਨੁੰ

  • @ManpreetSingh-xm4vv
    @ManpreetSingh-xm4vv 5 ปีที่แล้ว +2

    ਵਾਹ ਬਾਬਾ ਜੀ ਬਹੁਤ ਵਧੀਆ ਰੂਹ ਖੁਸ਼ ਕਰਤੀ .....ਚੜ੍ਹਦੀ ਕਲਾ ਵਾਲੇ ਓ ਤੁਹਾਡੇ ਤੋਂ ਨੌਜਵਾਨ ਬਹੁਤ ਕੁੱਖ ਸਿੱਖ ਸਕਦੇ ਨੇ .....ਸਲਾਮ ਏ ਤੁਹਾਨੂੰ ਤੁਹਾਡੀ ਕਲਾਕਾਰੀ ਨੂੰ .....

  • @gurmeet389
    @gurmeet389 5 ปีที่แล้ว +126

    ਸੱਚਮੁੱਚ ਰੋਣਾ ਆ ਗਿਆ ਬਾਬੇ ਦੀਆਂ ਗੱਲਾਂ ਸੁਣਕੇ ਗੱਲ ਕਰਨ ਦਾ ਲਹਿਜਾ ਬਾ ਕਮਾਲ ਬਾਬੇ ਨਾਨਕ ਦੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਲਾ ਅਸਲੀ ਸਿੱਖ

    • @gurbaljitsingh7384
      @gurbaljitsingh7384 4 ปีที่แล้ว +4

      ਵਾਹੇ ਗੂਰੁ ਜੀ ਮੇਹਰ ਕਰੋ ਕਮਾਲ ਦੀ ਬਖਸ਼ੀਸ਼ੀ ਹੈ

  • @CartoonbyRajveer
    @CartoonbyRajveer 4 ปีที่แล้ว +3

    ਬਹੁਤ ਖੁਸ਼ੀ ਹੋਈ ਸੱਚੇ ਸਿੱਖ ਦੇ ਦਰਸ਼ਨ ਕਰਕੇ... ੲਿਨਾ ਸਿੰਘਾਂ ਕਰਕੇ ਗੁਰੂ ਨਾਲ ਪਿਆਰ ਪੈਦਾ ਕਰਦੇ ਅਾ

  • @ravijeet2525
    @ravijeet2525 5 ปีที่แล้ว +74

    ਕੋਈ ਸਬਦ ਨੀ
    ਇਸ ਬਾਬਾ ਜੀ ਵਾਸਤੇ

  • @NishanSingh-wq4qy
    @NishanSingh-wq4qy 5 ปีที่แล้ว +2

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਬਾਪੂੂ ਜੀ🙏🙏

  • @bikramsingh3124
    @bikramsingh3124 4 ปีที่แล้ว +3

    ਇਸ ਮਹਾਨ ਸ਼ਖ਼ਸੀਅਤ ਦੀ ਤਾਰੀਫ ਲਈ ਮੇਰੇ ਕੋਲ ਸ਼ਬਦ ਨਹੀਂ। 😌🙏🏻 ਅੱਜਕਲ੍ਹ ਦੇ ਪ੍ਰਚਾਰਕ ਇਸ ਰੂਹ ਦੇ ਮੁਕਾਬਲੇ ਫਿੱਕੇ ਹਨ, ਨੀਵੇਂ ਹਨ। ਇਹ ਹੈ ਜੋੜਨ ਵਾਲੀ ਰੂਹ। ਮੇਰੇ ਵੀ ਅੱਖਾਂ ਚ ਪਾਣੀ ਆਈ ਜਾ ਰਿਹਾ ਇਹਨਾਂ ਦੇ ਦਰਸ਼ਨ ਕਰ ਕੇ ਅਤੇ ਇਹਨਾਂ ਨੂੰ ਸੁਣ ਕੇ। ਮੈਂ ਸਰ ਝੁਕਾ ਕੇ ਸਤਿਕਾਰ ਕਰਦਾ ਹਾਂ ਇਹਨਾਂ ਦਾ।
    ਪੰਜਾਬੀ ਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਦਰਸ਼ਨ ਕਰਾਉਣ ਲਈ। ❤️❤️❤️😌😊🙏🏻

  • @bpindorie8353
    @bpindorie8353 5 ปีที่แล้ว +1

    ਮੈਨੂੰ ਨਹੀਂ ਪਤਾ ਕਿ ਮੈ ਇਹ ਠੀਕ ਕਹਿ ਰਿਹਾਂ ਜਾਂ ਗਲਤ, ਪਰ ਮੈਨੂੰ ਬਾਬਾ ਜੀ ਕਿਸ਼ਨ ਸਿੰਘ ਵਿੱਚੋਂ ਕਦੇ ਭਾਈ ਲਾਲੋ ਕਦੇ ਭਾਈ ਮਰਦਾਨੇ ਦੀ ਝਲਕ ਨਜ਼ਰ ਆਉਂਦੀ ਹੈ । ਉਹ ਧੰਨ ਗੁਰੂ ਦੇ ਧੰਨ ਸਿੱਖ ਹਨ ਜੋ ਇਸ ਉਮਰੇ ਵੀ ਹੱਥੀਂ ਐਨੀ ਮਿਹਨਤ ਕਰਕੇ ਗੁਰੂ ਨਾਨਕ ਜੀ ਦੀ ਮਨੁੱਖਤਾ ਨੂੰ ਦਿੱਤੀ ਸਿੱਖਿਆ ਤੇ ਫੁੱਲ ਚੜ੍ਹਾ ਰਹੇ ਹਨ ।
    ਉਨ੍ਹਾਂ ਦੇ ਚਰਨਾਂ ਤੇ ਨਮਸਕਾਰ ਹੈ। ਬਾਬਾ ਜੀ ਤਾਂ ਗਿਆਨ ਅਤੇ ਵਿਦਵਤਾ ਦਾ ਭਰਪੂਰ ਖਜ਼ਾਨਾ ਹਨ।
    ਵਾਹਿਗੁਰੂ ਉਨ੍ਹਾਂ ਨੂੰ ਚੰਗੀ ਸਿਹਤ ਅਤੇ ਲੰਮੀ ਉਮਰ ਦੇਵੇ।
    I am thankful to Mr Thali and his channel for this valuable interview and bringing this great personality to our attention. I really appreciate his very natural way of conducting interviews.. please continue your good work.

  • @bsingh3099
    @bsingh3099 5 ปีที่แล้ว +19

    ਕਦਰ ਨਹੀ ਬਾਪੂ ਜੀ।ਗੰਧ ਹਾਵੀ ਕਰਤਾ ਸਰਕਾਰਾ ਨੇ ।ਵਹਿਗੁਰੂ ਸੁਮੱਤ ਬਖਸਣ ।vehguru ji ka khalsa vehguru ji ke fateh

    • @davindermehmy371
      @davindermehmy371 5 ปีที่แล้ว +1

      Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @kulwindersingh-fq7kj
    @kulwindersingh-fq7kj 4 ปีที่แล้ว +1

    Parmatma de Rang Wich Rangi Rooh he.chardian kla vich rehan
    Thali g app g da vee bahut bahut dhanvad

  • @jhalmanmandair7740
    @jhalmanmandair7740 5 ปีที่แล้ว +15

    🙏ਕੋਈ ਰੱਬੀ ਰੂਹ ਆ
    ਆਨੰਦ ਆ ਗਿਆ ਦਰਸਣ ਕਰਕੇ

  • @ਕਵਿਸ਼ਰਰਜਵੰਤਸਿੰਘਲਹੋਰੀਆਰਾਜਸੰਧੂ

    ਵੀਰ ਜੀ ਸੱਚੀਂ ਰੱਬੀ ਰੂਹ ਹੈ ਬਾਬਾ ਜੀ ਵਿੱਚ, ਵੀਰ ਜੀ ਮੇਰੇ ਤਾਂ ਸੁਣਦੇ ਸੁਣਦੇ ਅੱਖਾਂ ਚੋਂ ਪਾਣੀ ਆ ਜਾਂਦਾ ਸੀ ਬਾਪੂ ਜੀ ਦੀਆਂ ਦਰਦ ਭਰਿਆਂ ਗੱਲਾਂ ਵੈਰਾਗ
    ਯਾਦਾਸ਼ਤ ਏਨੀਂ ਹਲੀਮੀ ਤੇ ਬਾਣੀ ਯਾਦ, ਮੈਂ ਤਾਂ ਧੰਨ ਧੰਨ ਹੋ ਗਿਆ ਰੱਬੀ ਰੂਹ ਦੇ ਦਰਸ਼ਨ ਕਰਕੇ ਵੀਰ ਜੀ ਏਹੋ ਜਹੇ ਰੱਬੀ ਰੂਹਾਂ ਦੇ ਦਰਸ਼ਨ ਕਰੋਂਦੇ ਰਿਹਾ ਕਰੋ ਆਪਦਾ ਵੀ ਬਹੁਤ ਧੰਨਵਾਦ ਜੀ

  • @GurmeetKaur-kn4qj
    @GurmeetKaur-kn4qj 5 ปีที่แล้ว +7

    ਬਹੁਤ ਵਧੀਆ ਬਾਪੂ ਜੀ ਸਚੀ ਰੋਣਾ ਆ ਗਿਆ ਜੀ ਧੰਨ ਹੈ ਬਾਪੂ ਜੀ ਵਾਹਿਗੁਰੂ ਜੀ 🙏🙏💯

  • @avtargrewal3723
    @avtargrewal3723 4 ปีที่แล้ว

    ਬਾਪੂ ਕਰਿਸਨ ਸਿਘਦੀ ਚੜਦੀ ਕਲਾ ਬਖਸੀ ਮੇਰੈ ਸਤਿਗੁਰੂ ਜਗਦੀਪ ਸਿੰਘ ਥਲੀ ਵੀਰੇ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ

  • @aslamali6395
    @aslamali6395 5 ปีที่แล้ว +18

    SSA bapu ji .Pairipena g🙏 ! Akhan bhar aya tuhadiya gallan sun k...dhan baba Nanak g.dhan baba nanak g.dhan baba Nanak g.dhan baba Nanak g. Dhan baba Nanak g.

  • @1111Pinder
    @1111Pinder 5 ปีที่แล้ว +2

    ਰੱਬ ਦਾ ਬੰਦਾ ਰੱਬ ਦੀਆ ਗੱਲਾਂ ਅਨਦ ਹੀ ਅਨਦ । ਪਰਮਾਤਮਾ ਤੂੰ ਮਹਾਨ ਹੈ 🙏

  • @baljeetkaur2518
    @baljeetkaur2518 5 ปีที่แล้ว +10

    Baba ji nu koti koti namaskar. Rab da roop. Thank you so much for this wonderful interview.

  • @dspasiana
    @dspasiana 5 ปีที่แล้ว +2

    ਇਹੋ ਜਿਹੇ ਰੱਬੀ ਇਨਸਾਨ ਵਿਰਲੇ ਨੇ ਦੁਨੀਆਂ ਵਿੱਚ।ਵੀਰ ਜੀ ਤੁਹਾਡਾ ਬਹੁਤ ਧੰਨਵਾਦ ਰੱਬੀ ਜਿਊੜੇ ਦੇ ਦਰਸ਼ਨ ਕਰਾਤੇ। ਰੂਹ ਖੁਸ਼ ਹੋ ਗਈ ਬਾਬੇ ਦੇ ਪਿਆਰੇ ਬਚਨ ਸੁਣਕੇ।ਧੰਨ ਗੁਰੂ ਨਾਨਕ ਧੰਨ ਤੇਰੇ ਪਿਆਰੇ ਸਿੱਖ!

  • @Mandeep993
    @Mandeep993 5 ปีที่แล้ว +21

    ਸੱਚ ਜੀ ਬਾਬਾ ਜੀ ਰੂਹਾਨੀ ਰੂੰ ਹਨ , ਵਾਹਿਗੁਰੂ ਜੀ

    • @RanjitSingh-lt6eo
      @RanjitSingh-lt6eo 5 ปีที่แล้ว

      ਬਾਬਾਜੀ ਧਰੁਹ ਭਗਤ ਵਾਲੀ ਸਾਖੀ ਜੋ ਸਭਾ ਰਹੇ ਸਨ ੳੁੱਹ ਪ੍ਰੀ ਸੁਣਾ ਦਿੳ

  • @dhadeanwale4401
    @dhadeanwale4401 5 ปีที่แล้ว +37

    ਕੋਈ ਸ਼ਬਦ ਨਹੀਂ ਸੁੱਝ ਰਿਹਾ ਬਜ਼ੁਰਗਾਂ ਦੀ ਸਿਫਤ ਕਰਨ ਵਾਸਤੇ !
    ਸ਼ਬਦ ਖਤਮ ਹੋ ਗਏ ਲੱਗਦੇ ਹਨ !
    ਬਸ ਨਮਸ਼ਕਾਰ ਹੀ ਹੈ ਚਰਨਾਂ ਉੱਤੇ !
    ਗੁਰੂ ਨਾਨਕ ਸਾਹਿਬ ਜੀ ਦਾ ਘਰ ਵਿੱਚ ਰਹਿਣ ਵਾਲਾ ਸੰਤ ਹੈ ਬਾਪੂ !

  • @Singh-ny2km
    @Singh-ny2km 5 ปีที่แล้ว +25

    *ਵਾਹ ਬਾਬਾ ਕਿਸ਼ਨ ਜੀ, ਇਨਾ ਗਿਆਨ ਹੋਣ ਤੇ ਵੀ ਜੋ ਕਹੇ ਮੈਨੂੰ ਨਹੀਂ ਕੁੱਝ ਓਂਦਾ, ਮੈਨੂੰ ਕੁਝ ਯਾਦ ਈ ਨੀ, ਸਚ ਜਾਣਿਓ ਓਹੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਭ ਤੋ ਨੇੜੇ ਹੁੰਦਾ ਆ { ਸਾਨੂੰ ਸ਼ਰਮ ਓਂਦੀ ਆ, ਰਣਜੀਤ ਢਡਰੀਆ ਤੇ ਹਰਨੇਕ ਨੇਕੀ ਕੁਤੇ ਬਿਲਿਆ ਤੇ ਜੋ ਪੜਿਆ ਹੰਕਾਰ ਵਿਚਾਰ ਦੇ ਆ, ਤੇ ਕੋਮ ਨੂੰ ਡੋਬਣ ਤੇ ਲਗੇ ਆ*

    • @sukhwinderlang6500
      @sukhwinderlang6500 5 ปีที่แล้ว +1

      Bilkul sahi keha vr.. Par rab de ghr der a hner nhi.. Bht lok tutt gye dhidri to

    • @SatpalSingh-ms3hq
      @SatpalSingh-ms3hq 5 ปีที่แล้ว +1

      Bilkul sahi keha ji tusi.

    • @siredanastikpreetramana6860
      @siredanastikpreetramana6860 5 ปีที่แล้ว

      Galat keha Ranjeet sach kehnda he tusi Ranjeet naal ki mere naal gal kro

  • @jjmfifimhs2003
    @jjmfifimhs2003 5 ปีที่แล้ว +7

    Bapu Krishan Singh jee is a diamond of the Sikh faith. May there be a million pious people like him in our faith. May the Akaal Purkh Baba Nanak Sahib always keep his benevolent hand on His Sikhs.... especially ones like these.

  • @SandeepKumar-jp9ri
    @SandeepKumar-jp9ri 5 ปีที่แล้ว +147

    ਬਜੁਰਗ ਨੇ ਤਾਂ ਮੇਰੀ ਵੀ ਅ੍ੱਖਾ ਚੋ ਹੰਝੂ ਵਹਾ ਤੇ ਪੈਰੀ ਹੱਥ lagaanaa bujurgo🙏🙏🙏🙏🙏

    • @joda_apple7278
      @joda_apple7278 5 ปีที่แล้ว +2

      22g g right 😭😭😭😭😭😭😭😭😭😭😭😭😭😭😭

    • @gurpreetsandhu1747
      @gurpreetsandhu1747 5 ปีที่แล้ว +2

      Bilkul sahi vr

    • @jagdishbajaj1367
      @jagdishbajaj1367 4 ปีที่แล้ว

      @@gurpreetsandhu1747 6

    • @JagtarSingh-rl4tm
      @JagtarSingh-rl4tm 4 ปีที่แล้ว +1

      Hanji veer je rab Dil bech bas jabe fer oh dushamn dosat bech Fark nhi karda

  • @ranikaur8374
    @ranikaur8374 5 ปีที่แล้ว +1

    ਸਤਿ ਸ਼੍ਰੀ ਅਕਾਲ ਬਾਬਾ ਜੀ, ਤਹਾਨੂੰ ਸੁਣ ਕੇ ਬਹੁਤ ਚੰਗਾ ਲੱਗਾ, ਜਿਸ ਨੂੰ ਰਬ ਨਾਲ ਪਿਆਰ ਜੀ, ਉਹਨਾਂ ਨੂੰ ਹੀ ਰੋਣਾ ਆਉਂਦਾ ਜੀ, ਬਾਬਾ ਜੀ ਅਸੀਂ ਵੀ ਤੁਹਾਡੇ ਕੋਲੋਂ ਸਾਰੰਗੀ ਖਰੀਦੀ ਸੀ, from uk,

  • @pannu0686
    @pannu0686 5 ปีที่แล้ว +66

    ਵਾਅ ਜੀ ਵਾਅ ਬਾਬੇ ਦੀਆ ਕਿਆ ਬਾਤਾਂ. ਬਾਬੇ ਦੀ ਬੋਲੀ ਕਿੰਨੀ ਮਿੱਠੀ ਆ ਬਈ. ਵਾਹਿਗੁਰੂ ਮਿਹਰ ਕਰੇ ਬਾਬੇ ਤੇ

  • @meetgill7080
    @meetgill7080 2 หลายเดือนก่อน +1

    Thanu tan dekh k e skoon bht mileya....kina roop chdeya gurbani da...❤❤

  • @Rajinder786
    @Rajinder786 5 ปีที่แล้ว +6

    ਮੇਰੇ ਨਵਾਂ ਸ਼ਹਿਰ ਦੀ ਸ਼ਾਨ ਬਾਬਾ ਜੀ ਗੁਰੂ ਨਾਨਕ ਦੇਵ ਤੁਹਾਨੂੰ ਤੁੰਦਰੁਸਤ ਰੱਖੇ

  • @darshansingh7177
    @darshansingh7177 4 ปีที่แล้ว

    ਸੰਤ ਮਿਲੈ ਕਿਛੁ ਸੁਣੀਐ ਕਹੀਐ । ਥਲੀ ਸਾਹਬ ਬਾਬਾ ਜੀ ਨਾਲ ਮੁਲਾਕਾਤ ਕਰਵਾਈ ਧੰਨਵਾਦ । ਬਾਪੂ ਜੀ ਦਾ ਧੰਨਵਾਦ

  • @manjaapkaur2635
    @manjaapkaur2635 5 ปีที่แล้ว +72

    ਵਾਹ ਜੀ ਬਾਬਾ ਜੀ ਕਿਆ ਬਾਤ ਹੈ

    • @sikandarsingh1439
      @sikandarsingh1439 5 ปีที่แล้ว

      waheguru ji aap sahai hi bapu ji aap ji de darshan hoge rbi noor lagda veer ji aap ji da v dhanwad

    • @talvinderoberoi8207
      @talvinderoberoi8207 5 ปีที่แล้ว

      Waheguru nu pahuchi hoi rooh🙏🙏🙏🙏

    • @indermohamsingh5007
      @indermohamsingh5007 5 ปีที่แล้ว

      Baba ji tusi great ho

  • @SatnamSingh-ey3bg
    @SatnamSingh-ey3bg 4 ปีที่แล้ว +1

    ਬਹੁਤ ਬਹੁਤ ਧੰਨਵਾਦ ਥਲੀ ਸਾਹਿਬ ਆਪ ਜੀ ਦਾ ਤੁਸੀਂ ਬੜੀ ਮਹਾਨ ਸਖਸ਼ੀਅਤ ਰਜੀ ਰੂਹ ਦੇ ਦਰਸ਼ਨ ਕਰਾਏ ,ਅਸੀਂ ਵੀ ਵੈਰਾਗਮਈ ਗਿਆਨ ਵਾਨ ਗੱਲਾਂ ਸੁਣਦੇ ਸੁਣਦੇ ਵੈਰਾਗੀ ਹੋ ਗਏ ।

  • @gurpindersing1213
    @gurpindersing1213 5 ปีที่แล้ว +28

    ਵਾਹ ਬਾਬਾ ਜੀ ਦੇ ਵਿਚਾਰ ਬਹੁਤ ਵਧੀਆ ਨੇ ਭਾਗਾਂ ਵਾਲੀ ਰੂਹ

  • @kuldeepchahal5255
    @kuldeepchahal5255 5 ปีที่แล้ว

    ਰੱਬੀ ਰੂਹ ਰੂਹਾਨੀਅਤ ਦੀ ਮੂਰਤ ਰੰਗ ਵਿੱਚ ਰੰਗਿਆ , ਧੰਨ ਗੂਰੂ ਨਾਨਕ

  • @watchmovies89
    @watchmovies89 5 ปีที่แล้ว +8

    Rare, real gursikh and blessed soul. Salute to such pavitar soul. Roohani!!! Waheguru ji Dhann hai toon.......Tere darshan ess taraan vee ho janday ne....

  • @harpreetkaur8063
    @harpreetkaur8063 ปีที่แล้ว +1

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਾਪੂ ਜੀ ਨੂੰ ਤੰਦਰੁਸਤੀ ਬਖਸਸ਼ ਕਰਨੀ ਜੀ ਕੋਟਿ ਕੋਟਿ ਨਮਸਕਾਰ ਜੀਉ ਇਹੋ ਜਹੇ ਬਜੁਰਗਾ ਨੂੰ ਪਰਵਾਨ ਕਰਨੀ ਜੀ

  • @Rupinder20101
    @Rupinder20101 5 ปีที่แล้ว +18

    Excellent Work Jagdeep Singh ji.

  • @bausingh9
    @bausingh9 5 ปีที่แล้ว

    Sachi eda lga jida Rab aap bol riha hove .. ena mitha bolde Baba ji .. rabbi ruh aa .. ehna nu sun ke eda lga jivan safla ho gea hove jida ... Ene piyare aa sewak tere malka Tu kina poyara hovega waheguru

  • @ankitdhadwal976
    @ankitdhadwal976 5 ปีที่แล้ว +7

    kitni dard bhari tri meri prem kahani laakh dard she hai hamne LUV FROM RAJPUT from himachal jo sikho maratho rajputo ne kia hai wo or koi nai kar skta

  • @harmohansingh1385
    @harmohansingh1385 4 ปีที่แล้ว +2

    ਰੱਬ ਦਾ ਰੂਪ ਹੈ ਸੱਚ ਮੁੱਚ ਵਾਹਿਗੁਰੂ

  • @tarnjitsingh6790
    @tarnjitsingh6790 5 ปีที่แล้ว +39

    ਵਾਹ ਜੀ ਵਾਹ ਅਨੰਦ ਆ ਗਿਆ ਜੀ ਵੀਰ ਜੀ ਰੱਬ ਸੱਚੇ ਬੰਦੇ ਦੇ ਦਰਸ਼ਨ ਕਰਾ ਦਿੱਤੇ ਧੰਨਵਾਦ ਬਾਬਾ ਜੀ ਦੀ ਫਿਰ ਇੰਟਰਵਿਉ ਕਰਿਉ ਜੀ👍👍👌👌🙏🙏

  • @harrygill675
    @harrygill675 4 ปีที่แล้ว

    ਬਹੁਤ ਜ਼ਿਆਦਾ ਸਕੂਨ ਮਿਲਿਆ ਦਿਲ ਨੂੰ ਥਲੀ ਭਾਜੀ ਬਾਪੂ ਜੀ ਦੀਆਂ ਗੱਲਾਂ ਸੁਣ ਕੇ ਤੇ ਗੁਰੂ ਸਾਹਿਬਾਨਾ ਬਾਰੇ ਬਾਪੂ ਜੀ ਦੀਆ ਗੱਲਾਂ ਸੁਣ ਕੇ ਜੀ ਅੱਖਾਂ ਚੋ ਸੱਚੀ ਹੰਜੂ ਨਿਕਲ ਆਏ ਜੀ ਵਾਹਿਗੁਰੂ ਜੀ ਬਾਪੂ ਜੀ ਨੂੰ ਤੁਹਾਨੂੰ ਤੇ ਤੁਹਾਡੇ ਚੈਨਲ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @danveerbenipal4350
    @danveerbenipal4350 5 ปีที่แล้ว +56

    Bapu g tuhadi age 200 sall howe jeonde raho tuci waheguru mehar kare tuhade te

  • @pachitarsingh9580
    @pachitarsingh9580 5 ปีที่แล้ว +1

    ਵਾਹਿਗੁਰੂ ਜੀ ਬਾਬਾ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ