ਸ਼੍ਰੀ ਅਕਾਲ ਤਖ਼ਤ ਬਾਰੇ ਦਿੱਤੇ ਬਿਆਨ ਨੂੰ ਲੈਕੇ ਵੜਿੰਗ ਨੇ ਮੰਗੀ ਮੁਆਫ਼ੀ | Oneindia Punjabi

แชร์
ฝัง
  • เผยแพร่เมื่อ 24 ต.ค. 2024
  • ਜੱਥੇਦਾਰ ਦੀ ਚਿਤਾਵਨੀ ਤੋਂ ਬਾਅਦ |
    ਰਾਜਾ ਵੜਿੰਗ ਨੇ ਮੰਗੀ ਮੁਆਫ਼ੀ |
    ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਰੇ ਦਿੱਤੇ ਗਏ ਇਕ ਬਿਆਨ ਕਾਰਨ ਵਿਵਾਦਾਂ 'ਚ ਘਿਰੇ ਹੋਏ ਹਨ। ਇਸ ਬਿਆਨ ਬਾਰੇ ਹੁਣ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਤੋਂ ਮੁਆਫ਼ੀ ਮੰਗ ਲਈ ਹੈ।ਉਨ੍ਹਾਂ ਜਥੇਦਾਰ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਸਿਰਫ਼ ਆਪਣੇ ਮਨ ਦੀ ਗੱਲ ਕਹੀ ਸੀ, ਪਰ ਜੇਕਰ ਇਸ ਨਾਲ ਜਥੇਦਾਰ ਸਾਹਿਬ ਦੇ ਅਕਸ ਨੂੰ ਕਿਸੇ ਤਰ੍ਹਾਂ ਨਾਲ ਵੀ ਠੇਸ ਪਹੁੰਚਦੀ ਹੈ ਤਾਂ ਉਹ ਸਿਰ ਝੁਕਾ ਕੇ ਉਨ੍ਹਾਂ ਤੋਂ ਮੁਆਫ਼ੀ ,ਮੰਗਦਾ ਹਾਂ । ਕਾਂਗਰਸ ਪ੍ਰਧਾਨ ਨੇ ਅੱਗੇ ਕਿਹਾ ਕਿ ਉਹ ਇਕ ਸੱਚੇ ਸਿੱਖ ਹਨ ਤੇ ਸਿੱਖ ਹੋਣ ਦੇ ਨਾਤੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਕੁਝ ਵੀ ਗ਼ਲਤ ਨਹੀਂ ਬੋਲ ਸਕਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗਣ 'ਚ ਕੋਈ ਗੁਰੇਜ਼ ਨਹੀਂ ਹੈ।ਦਰਅਸਲ ਬੀਤੇ ਦਿਨ ਰਾਜਾ ਵੜਿੰਗ ਨੇ ਇਕ ਨਿੱਜੀ ਚੈਨਲ ਨਾਲ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਹੀ ਬੋਲਦੇ ਹਨ, ਜੋ ਸੁਖਬੀਰ ਬਾਦਲ ਵੱਲੋਂ ਲਿਖਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਦੇ ਬਿਆਨ 'ਸਕ੍ਰਿਪਟਿਡ ਹੁੰਦੇ ਹਨ। ਇਸ ਬਿਆਨ ਦੇ ਮਗਰੋਂ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਰਾਜਾ ਵੜਿੰਗ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਅਜਿਹੇ ਬਿਆਨ ਨਾ ਦੇਣ। ਉਨ੍ਹਾਂ ਕਿਹਾ ਸੀ ਕਿ ਰਾਜਾ ਵੜਿੰਗ ਦੇ ਅਜਿਹੇ ਬਿਆਨ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚੀ ਹੈ।ਉਨ੍ਹਾਂ ਰਾਜਾ ਵੜਿੰਗ ਨੂੰ ਸਖ਼ਤ ਚਿਤਾਵਨੀ ਜਾਰੀ ਕਰਦਿਆਂ ਕਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਬਾਰੇ ਅਜਿਹੇ ਬਿਆਨ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਣਗੇ ਤੇ ਕਿਹਾ ਕਿ ਸਿਆਸੀ ਲਾਭ ਲਈ ਅਜਿਹੀ ਬਿਆਨਬਾਜ਼ੀ ਕਰਨ ਤੋਂ ਸੰਕੋਚ ਕੀਤਾ ਜਾਵੇ। ਇਸ ਮਗਰੋਂ ਉਨ੍ਹਾਂ ਨੇ ਰਾਜਾ ਵੜਿੰਗ ਨੂੰ ਮੁਆਫ਼ੀ ਮੰਗਣ ਲਈ ਕਿਹਾ ਸੀ ਤੇ ਕਿਹਾ ਕਿ ਜੇਕਰ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਨਹੀਂ ਮੰਗਦੇ ਤਾਂ ਉਨ੍ਹਾਂ ਖ਼ਿਲਾਫ਼ ਸਿੱਖ ਮਰਿਆਦਾ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
    #oneindiapunjabi #punjabnews #cmbhagwantmann #aamaadmiparty #bjp #bjppunjab #suniljakhar #sushilrinku #sheetalangural #congresspunjab #rajawarring #partapsinghbajwa #rahulgandhi #charanjeetchanni #excmpunjab #election2024news #electionpunjab #newsfact #newspunjab #newsroom #amanarora #navjotsinghsidhu #sidhu #election #loksabhaelection2024 #pmmodi #amitshah #enforcementdirectorate #crimebranch #cbi #punjabpolice #punjabnewstoday #punjabpolitics #vote #trending #oneindia #harpalcheema #harjotbains #drbalbirsingh #sukhbirbadal #akalidal

ความคิดเห็น • 4

  • @balvirsingh3076
    @balvirsingh3076 5 ชั่วโมงที่ผ่านมา +1

    ਰਾਜਾ ਵੜਿੰਗ ਨੇ ਕਿਹਾ ਤਾਂ ਸੱਚ ਸੀ ਜਿਸਨੂੰ ਸਾਰੀ ਦੁਨੀਆਂ ਜਾਣਦੀ ਹੈ ਕਿਸੇ ਤੋਂ ਭੁੱਲ ਨਹੀਂ। ਸੁਖਬੀਰ ਦਾ ਲਿਖਿਆ ਹੀ ਪੜ੍ਹ ਕੇ ਸੁਣਾਇਆ ਜਾਂਦਾ ਹੈ ਪਰ ਰਾਜਾ ਵੜਿੰਗ ਦੀ ਇਹ ਵੀ ਸਲਾਹੁਣਯੋਗ ਸੋਚ ਹੈ ਕਿ ਜਥੇਦਾਰ ਸਾਹਿਬ ਦੇ ਹੁਕਮ ਮੰਨ ਕੇ ਨਿਮਰਤਾ ਨਾਲ ਮਾਫੀ ਮੰਗੀ ਹੈ।

  • @SurinderSingh-og4us
    @SurinderSingh-og4us 3 ชั่วโมงที่ผ่านมา

    Waheguru waheguru Ji ❤❤

  • @SureshPaulSharma
    @SureshPaulSharma 32 นาทีที่ผ่านมา

    ਸੱਚਾਈ ਕੌੜੀ ਹੁੰਦੀ ਹੈ ਅਤੇ ਪਚੌਣੀ ਔਖੀ ਹੁੰਦੀ ਹੈ ਬਾਕੀ Sgpc ਅਤੇ ਜਥੇਦਾਰਾਂ ਦਾ ਜੋ ਰੋਲ ਹੈ ਉਹ ਸਭ ਕੁਝ ਲੋਕਾਂ ਨੂੰ ਪਤਾ ਹੀ ਹੈ

  • @punjabilatest2517
    @punjabilatest2517 2 ชั่วโมงที่ผ่านมา

    ਜੇ ਅਕਾਲੀ ਦਲ ਲੜਦਾ ਤਾਂ ਤੂ ਆਉਖਾ
    ਜੇ ਨਹੀਂ ਲੜਦਾ ਤਾ ਵੀ ਤੂ ਆਉਖਾ
    ਕਿਸੇ ਨੂੰ ਘਰ ਵੀ ਟਿਕ ਲੈਣ ਦੋ