ਘੋੜਾ ਛੇੜ ਕੇ ਗੁਰੂ ਦਸਮੇਸ਼ ਜੀ ..... ਗੰਗਾ ਸਿੰਘ ਅਤੇ ਸਾਥੀ (ਪੁਰਾਣੀ ਢਾਡੀ ਵਾਰ)

แชร์
ฝัง
  • เผยแพร่เมื่อ 22 ต.ค. 2024
  • Gora chher ke Guru Dasmesh jI Ne BY Ganga Singh And Party
    ਸੈਦ ਖਾਨ ,ਪੀਰ ਬੁੱਧੂ ਸ਼ਾਹ ਦੀ ਪਤਨੀ ਨਸੀਰਾਂ ਦਾ ਸਕਾ ਭਰਾ ਤੇ ਔਰੰਗਜ਼ੇਬ ਦਾ ਫੌਜੀ ਜਰਨੈਲ ਸੀ । ਜਦੋਂ ਔਰੰਗਜ਼ੇਬ ਨੂੰ ਪਤਾ ਲੱਗਿਆ ਕਿ ਭੰਗਾਣੀ ਦੀ ਲੜਾਈ ਵਿਚ ਰਾਜਿਆਂ ਦੀ ਹਾਰ ਦਾ ਕਾਰਨ ਪੀਰ ਬੁੱਧੂ ਸ਼ਾਹ ਦਾ ਲੜਾਈ ਵਿਚ ਸ਼ਾਮਲ ਹੋਣਾ ਹੈ ਤਾਂ ਔਰੰਗਜ਼ੇਬ ਨੇ ਪੀਰ ਬੁੱਧੂ ਸ਼ਾਹ ਦੀ ਪਤਨੀ ਨਾਸੀਰਾਂ ਦੇ ਭਰਾ ਨੂੰ ਗੁਰੂ ਜੀ ਦੇ ਖਿਲਾਫ਼ ਲੜਾਈ ਦੀ ਅਗਵਾਈ ਕਰਨ ਲਈ ਭੇਜਿਆ । ਰਸਤੇ ਵਿਚ ਓਹ ਨਾਸੀਰਾਂ ਆਪਣੀ ਭੈਣ ਨੂੰ ਮਿਲਣ ਗਿਆ। ਜਦ ਨਸੀਰਾਂ ਨੇ ਉਸਦੇ ਆਉਣ ਦਾ ਮਕਸਦ ਪੁੱਛਿਆ ਤਾਂ ਸੈਦ ਖਾਨ ਨੇ ਦੱਸਿਆ ਕਿ ਅੱਜ ਓਹ ਗੁਰੂ ਦਾ ਸਿਰ ਵੱਢਣ ਲਈ ਆਇਆ ਹੈ । ਨਾਸੀਰਾਂ ਨੇ ਕਿਹਾ ਕੀ ਗੁਰੂ ਗੋਬਿੰਦ ਸਿੰਘ ਰੱਬ ਦਾ ਦੂਸਰਾ ਰੂਪ ਹਨ , ਤੈਨੂੰ ਉਹਨਾਂ ਨਾਲ ਟੱਕਰ ਨਹੀਂ ਲੈਣੀ ਚਾਹੀਦੀ ਪਰ ਓਹ ਨਾ ਮੰਨਿਆ ਤੇ ਆਨੰਦਪੁਰ ਪਹੁੰਚ ਗਿਆ । ਰਾਤੀਂ ਆਪਣੇ ਖੇਮੈ ਵਿਚ ਬੈਠ ਕੇ ਸੋਚਣ ਲੱਗਾ , ਕੀ ਮੇਰੀ ਭੈਣ ਤੇ ਪੀਰ ਜੀ ਨੇ ਆਪਣੇ ਦੋ ਪੁੱਤਰ ਭਰਾ ਤੇ ਭਤੀਜੇ ਵਾਰ ਦਿੱਤੇ ਹਨ ਗੁਰੂ ਜੀ ਵਿਚ ਕੁੱਝ ਤਾ ਅਜਮਤ ਹੋਏਗੀ। ਅਗਰ ਗੁਰੂ ਜਾਣੀਜਾਣ ਹਨ ਤਾ ਸਵੇਰੇ ਮੇਰੇ ਸਾਮਣੇ ਆਉਣ । ਗੁਰੂ ਸਾਹਿਬ ਨੇ ਉਸਦੇ ਦਿਲ ਦੀਆਂ ਤਰੰਗਾ ਸੁਣੀਆਂ । ਸਵੇਰ ਹੋਈ ਗੁਰੂ ਸਾਹਿਬ ਇਕੱਲੇ ਨੀਲੇ ਘੋੜੇ ਤੇ ਅਸਵਾਰ ਹੋ ਕੇ ਸੈਦ ਖਾਨ ਦੇ ਸਾਮਣੇ ਖੜ੍ਹੇ ਹੋ ਗਏ ਤੇ ਕਿਹਾ, ”ਸੈਦਾ ਖਾਨ ਵਾਰ ਕਰ। “ਜਦ ਉਸਨੇ ਗੁਰੂ ਸਾਹਿਬ ਨੂੰ ਦੇਖਿਆ ਤਾਂ ਪਤਾ ਨਹੀਂ ਕੀ ਹੋਇਆ , ਪੁਕਾਰ ਉੱਠਿਆ , "ਖੁਦਾ ਆ ਗਿਆ , ਖੁਦਾ ਆ ਗਿਆ ।"
    ਖੁਦਾ ਆਈਦ ਖੁਦਾ ਆਈਦ
    ਮੈ ਆਈਦ ਖੁਦਾ ਬੰਦਾ
    ਹਕੀਕਤ ਦਰ ਮਿਜ਼ਾਜ਼ ਆਈਦ
    ਕਿ ਮੁਰਦਹ ਰਾ ਕਨਦ ਜਿੰਦਾ ।
    ਘੋੜੇ ਤੋਂ ਉੱਤਰਿਆ ਗੁਰੂ ਸਾਹਿਬ ਦੀ ਰਕਾਬ ਤੇ ਸਿਰ ਟਿਕਾ ਕੇ ਮੱਥਾ ਟੇਕਿਆ , ਕੁੱਝ ਬੋਲਿਆ ਨਹੀਂ ,ਵਿਸਮਾਦ ਦੀ ਹਾਲਤ ਵਿਚ ਗੁਰੂ ਸਾਹਿਬ ਦੀਆਂ ਫੌਜਾਂ ਵਿਚ ਸ਼ਾਮਲ ਹੋਣ ਲਈ ਅਰਜ਼ ਕੀਤੀ । ਗੁਰੂ ਸਾਹਿਬ ਨੇ ਥਾਪੜਾ ਦਿਤਾ ਤੇ ਅੱਲਾਹ ਦੀ ਯਾਦ ਵਿਚ ਜੁੜਨ ਨੂੰ ਕਿਹਾ । ਫੌਜਾਂ ਨੂੰ ਉਥੇ ਹੀ ਛੱਡ ਕੇ ਨਿੱਕਲ ਗਿਆ । ਜਦੋਂ ਗੁਰੂ ਸਾਹਿਬ ਚਮਕੌਰ ਤੋ ਮੁਕਤਸਰ ਗਏ ਤਾ ਇਹ ਉਹਨਾਂ ਕੋਲ ਆ ਗਿਆ ਤੇ ਅੰਤ ਸਮੇ ਤੱਕ ਨਾਲ ਹੀ ਰਿਹਾ ।
    ਬੀਬੀ ਨਾਸੀਰਾਂ ਦੀ ਵੀ ਗੁਰੂ ਸਾਹਿਬ ਲਈ ਸ਼ਰਧਾ ਅੱਤ ਦੀ ਸੀ । ਜਦੋ ਪੀਰ ਬੁੱਧੂ ਸ਼ਾਹ ਭੰਗਾਣੀ ਦੀ ਜੰਗ ਤੋ ਵਾਪਿਸ ਆਏ ਤਾ ਬੀਬੀ ਨਸੀਰਾਂ ਨੂੰ ਕਿਹਾ ਤੇਰੇ ਦੋ ਪੁੱਤਰ ਸ਼ਹੀਦ ਕਰਵਾਕੇ ਆਇਆਂ ਹਾਂ ਤਾ ਬੀਬੀ ਨਸੀਰਾਂ ਰੋਣ ਲੱਗ ਪਈ , ਪੀਰ ਜੀ ਨੇ ਹੋਸਲਾ ਦਿੱਤਾ, ਚੁੱਪ ਕਰਾਇਆ ਤਾਂ ਬੀਬੀ ਨਸੀਰਾਂ ਨੇ ਦੱਸਿਆ ਕਿ ਮੈਂ ਇਸ ਕਰਕੇ ਨਹੀ ਰੋ ਰਹੀ ਕੀ ਮੇਰੇ ਦੋ ਪੁੱਤਰ ਸ਼ਹੀਦ ਹੋਏ ਹਨ ਮੈਂ ਇਸ ਕਰਕੇ ਰੋ ਰਹੀ ਹਾਂ ਕੀ ਜੋ ਦੋ ਵਾਪਿਸ ਆਏ ਹਨ ਉਹਨਾਂ ਨੂੰ ਜੰਮਣ ਵਿਚ ਮੇਰੇ ਕੋਲੋਂ ਕੀ ਭੁੱਲ ਹੋ ਗਈ ਹੈ ਜੋ ਗੁਰੂ ਸਾਹਿਬ ਨੇ ਕਬੂਲ ਨਹੀ ਕੀਤੇ , ਨਹੀਂ ਤਾਂ ਮੈ ਵੀ ਅੱਜ ਚਾਰ ਸ਼ਹੀਦ ਪੱਤਾਂ ਦੀ ਮਾਂ ਅਖਵਾਉਂਦੀ ।"
    ਪੰਜਾਬੀ ਲੋਕਧਾਰਾ ਦੀ ਪੇਸ਼ਕਸ਼
    www.punjabilokd...
    / punjabilokdhara
    / punjabilokdhara
    / plokdhara

ความคิดเห็น • 9