ਟਕਸਾਲੀ ਗੁੰਡਿਆਂ ਨੇ ਚਮਕੀਲੇ ਨੂੰ ਲੱਚਰਤਾ ਕਰਕੇ ਨਹੀਂ, ਸਗੋਂ ਪੈਸੇ ਨਾ ਦੇਣ ਕਰਕੇ ਮਾਰਿਆ ਹੈ | Harnek Singh NZ
ฝัง
- เผยแพร่เมื่อ 14 ธ.ค. 2024
- ਬਚਿਤ੍ਰ ਨਾਟਕ ਦੀਆਂ ਰਚਨਾਵਾਂ ਅਸ਼ਲੀਲ, ਕਿ ਚਮਕੀਲੇ ਦੇ ਗਾਣੇ ?
8 ਮਾਰਚ 1988 ਨੂੰ ਪੰਜਾਬ ਦੀ ਪ੍ਰਸਿਧ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ਨੂੰ ਇਸ ਕਰਕੇ ਕਤਲ ਕਰ ਦਿਤਾ ਗਿਆ ਸੀ ਕਿਉਂਕੇ ਕੁਝ ਲੋਕਾਂ ਵਲੋ ਉਸ ਦੇ ਗਾਏ ਗਾਣਿਆਂ ਨੂੰ ਅਸ਼ਲੀਲ ਗਾਣੇ ਕਿਹਾ ਜਾਂਦਾ ਸੀ, ਅਤੇ ਉਸ ਨੂੰ ਲੱਚਰ ਕਲਾਕਾਰ,
ਚਮਕੀਲੇ ਦੇ ਮੰਨੇ ਜਾਂਦੇ ਅਸ਼ਲੀਲ ਗਾਣਿਆਂ ਵਿੱਚ
ਨਾਂ ਤਾਂ ਭੈਣ ਭਰਾ ਦੇ ਰਿਸਤੇ ਨੂੰ ਭੰਡਿਆ ਹੋਇਆ ਹੈ,
ਨਾਂ ਹੀ ਮਾਂ ਪੁੱਤ ਦੇ ਰਿਸਤੇ ਨੂੰ ਭੰਡਿਆ ਹੋਇਆ ਹੈ,
ਨਾਂ ਹੀ ਪਿਓ ਧੀਅ ਦੇ ਰਿਸਤੇ ਨੂੰ ਭੰਡਿਆ ਹੋਇਆ ਹੈ,
ਨਾਂ ਹੀ ਮਾਂ ਧੀਅ ਦੇ ਰਿਸਤੇ ਨੂੰ ਭੰਡਿਆ ਹੋਇਆ ਹੈ,
ਤੇ ਹੁਣ ਦੇਖੋ ਉਸ ਬਚਿਤ੍ਰ ਨਾਟਕ ਗਰੰਥ ਦੀ ਰਚਨਾ,
ਜਿਸ ਨੂੰ ਸਿਖਿਆ ਦਾਇਕ ਗ੍ਰੰਥ ਆਖ ਕੇ ਕੁਝ ਡੇਰੇਦਾਰਾਂ ਵਲੋਂ ਲੋਕਾਂ ਦੀਆਂ ਧੀਆਂ-ਭੈਣਾ ਤੋਂ ਮੱਥੇ ਟਿਕਵਾਏ ਜਾਂਦੇ ਹਨ, ਜਿਸ ਗ੍ਰੰਥ ਦੇ ਅਖੌਤੀ ਅਖੰਡਪਾਠ ਤੇ ਸਹਿਜ ਪਾਠ ਵੀ ਕੀਤੇ ਜਾਂਦੇ ਹਨ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਦੱਸਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ,
1- ਇਕ ਭੈਣ ਨੇ ਆਪਣੇ ਸਕੇ ਭਰਾ ਨਾਲ ਸਰੀਰਕ ਸਵੰਧ ਕਾਇਮ ਕੀਤੇ, ਦਿਨ ਨੂੰ ਭੈਣ ਬਣਕੇ ਰਹਿੰਦੀ ਰਾਤ ਨੂੰ ਭਰਾ ਨਾਲ ਸਰੀਰਕ ਸਬੰਧ ਕਰਦੀ, ਸਕਾ ਭਰਾ ਸਮਝ ਹੀ ਨਹੀ ਸਕਿਆ,, ਚਰਿੱਤ੍ਰ 192……… ਕੀ ਸਿਖਿਆ ਮਿਲਦੀ ਹੈ??
2- ਇਕ ਲੜਕੀ ਆਪਣੇ ਪਿਓ ਨੂੰ ਮੰਦਰ ਦੇ ਦਰਵਾਜੇ ਮੂਹਰੇ ਖੜਾ ਕਰਕੇ ਪੂਜਾ ਦਾ ਬਹਾਨਾਂ ਲਗਾਕੇ ਅੰਦਰ ਆਪਣੇ ਯਾਰ ਨਾਲ ਸਰੀਰਕ ਸਬੰਧ ਕਰਦੀ ਰਹੀ, ਪਿਓ ਸਮਝ ਹੀ ਨਹੀ ਸਕਿਆ,, ਚਰਿੱਤ੍ਰ 213……ਕੀ ਸਿਖਿਆ ਮਿਲਦੀ ਹੈ??
3- ਇਕ ਲੜਕੀ ਆਪਣੇ ਯਾਰ ਨੂੰ ਨਾਲ ਲੈਕੇ ਆਪਣੇ ਪਿਓ ਦਾ ਖਜਾਨਾਂ ਲੁਟਕੇ ਯਾਰ ਦੇ ਨਾਲ ਭੱਜ ਗਈ, ਘਰ ਲਿਖਕੇ ਰੱਖ ਗਈ ਕਿ ਮੈ ਤੀਰਥ ਯਾਤਰਾ ਤੇ ਚੱਲੀ ਹਾਂ, ਯਾਰ ਨਾਲ ਰੱਜ ਰੱਜ ਸਰੀਰਕ ਸਭੰਧ ਕਾਇਮ ਕੀਤੇ, ਮੁੜਕੇ ਆ ਪਿਓ ਨੂੰ ਦੱਸਿਆ ਕੇ ਮੈ ਯਾਤਰਾ ਤੋਂ ਆਈ ਹਾਂ, ਪਿਓ ਬਹੁਤ ਖੁਸ਼ ਹੋਇਆ,, ਚਰਿਤ੍ਰ 214………ਕੀ ਸਿਖਿਆ ਮਿਲਦੀ ਹੈ??
ਜੋ ਮੈ ਇਹ ਬਚਿੱਤ੍ਰ ਨਾਟਕ ਦੀ ਅਸਲੀਅਤ ਲਿਖੀ ਹੈ ਇਹ ਸਿਰਫ 1% ਹੈ 99% ਹੋਰ ਬਾਕੀ ਹੈ ਜੋ ਮੈ ਇੱਥੇ ਲਿਖ ਵੀ ਨਹੀਂ ਸਕਦਾ, ‘ਮਾਂ-ਪੁੱਤ ਪਿਓ-ਧੀ ਭੈਣ-ਭਰਾ’ ਕਿਸੇ ਵੀ ਰਿਸ਼ਤੇ ਨੂੰ ਨਹੀ ਬਖਛਿਆ ਹੋਇਆ, ਇਸ ਗਰੰਥ ਵਿੱਚ, ਇਸ ਗਰੰਥ ਦੇ ਮੁਕਾਬਲੇ ਚਮਕੀਲੇ ਦੇ ਗਾਣੇ ਤਾਂ 5% ਵੀ ਅਸ਼ਲੀਲ ਨਹੀ ਸਨ,
ਕੁਝ ਸਾਲ ਪਹਿਲਾਂ ਲਸ਼ਵਿੰਦਰ ਸਿੰਘ ਡੱਲੇਵਾਲ ਨੇ ਇੱਕ ਆਰਟੀਕਲ ਲਿਖਿਆ ਸੀ ਕਿ “ਜਦੋਂ ਚਮਕੀਲਾ ਨਰਕਾਂ ਨੂੰ ਤੋਰਿਆ”
ਪਹਿਲਾਂ ਤਾਂ ਮੈ ਡੱਲੇਵਾਲ ਤੇ ਉਸ ਦੇ ਹਮਾਇਤੀਆਂ ਨੂੰ ਪੁਛਣਾ ਚਾਹੁੰਦਾ ਦਾ ਹਾਂ ਕਿ ਜਿਹੜੇ ਲੋਕ 30 ਸਾਲਾਂ ਬਾਦ ਵੀ ਨਿਸਦੋਸ਼ ਕਤਲਾਂ ਨੂੰ ਜਾਇਜ ਠਹਿਰਾਉਂਦੇ ਹਨ, 30 ਸਾਲ ਪਹਿਲ਼ਾਂ ਜਦੋ ਇਹ ਲੋਕ ਖਾਲਿਸਤਾਂਨ ਦੀ ਲੜਾਈ ਲੱੜ ਰਹੇ ਸੀ ਉਦੋ ਇਹਨਾਂ ਲੋਕਾਂ ਨੇ ਕਿਨੇ ਕੋ ਨਿਰਦੋਸ਼ਾ ਨੂੰ ਕਤਲ ਕੀਤਾ ਹੋਵੇਗਾ??
ਹੁਣ ਕੁਝ ਸਵਾਲ ਮੇਰੇ ਵਲੋ ਡੱਲੇਵਾਲ ਤੇ ਉਸ ਦੇ ਹਮਾਇਤੀਆਂ ਨੂੰ
Read Full Article here: bit.ly/2sB7AJR
#AmarSinghChamkila
#LashwinderSinghDallewal