ਖਤਰੇ ਵਿੱਚ ਪੰਜਾਬ ਤੇ ਪੰਥਕ , ਬੁੱਧੀਜੀਵੀ ਅਤੇ ਵਿਦਵਾਨਾਂ ਦੀ ਹੋਈ ਇਕੱਤਰਤਾ
ฝัง
- เผยแพร่เมื่อ 5 ก.พ. 2025
- ਪੰਜਾਬ ਦੀ ਅਤੇ ਪੰਥਕ ਸਿਆਸਤ ਇਸ ਵੇਲੇ ਅਜਿਹੀ ਨਾਜੁਕ ਸਥਿਤੀ ਸਥਿਤੀ ਵਿੱਚ ਹੈ ਜਿੱਥੇ ਇਸ ਦੀ ਮੁੜ ਸੁਰਜੀਤੀ ਵੱਲ ਜੇਕਰ ਕਦਮ ਨਾ ਪੁੱਟੇ ਗਏ ਤਾਂ ਤਾਂ ਇਹ ਸਿਆਸਤ ਖਾਤਮੇ ਕੰਢੇ ਪਹੁੰਚ ਸਕਦੀ ਹੈ । ਪੰਜਾਬ ਵਿੱਚ ਅਕਾਲੀ ਸਿਆਸਤ ਦਾ ਨਿਘਾਰ ਵਾਲੇ ਪਾਸੇ ਜਾਣਾ ਸਿੱਖਾਂ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ। ਸਿੱਖ ਸਿਆਸਤ ਅਤੇ ਪੰਜਾਬ ਪ੍ਰਸਤ ਸਿਆਸਤ ਨੂੰ ਮੁੜ ਸੁਰਜੀਤ ਕਰਨ ਦੇ ਲਈ ਮਿਸਲ ਸਤਲੁਜ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪੰਥਕ ਵਿਦਵਾਨਾਂ ਅਤੇ ਪੰਜਾਬ ਦੇ ਲਈ ਚਿੰਤਿਤ ਆਗੂਆਂ ਦੀ ਇੱਕ ਇਕੱਤਰਤਾ ਸੱਦੀ ਗਈ ਜਿਸ ਦੇ ਵਿੱਚ ਇਹਨਾਂ ਆਗੂਆਂ ਅਤੇ ਚਿੰਤਕਾਂ ਅਤੇ ਵਿਦਵਾਨਾਂ ਦੇ ਵੱਲੋਂ ਆਪਣੇ ਵਿਚਾਰ ਅਤੇ ਸੁਝਾਅ ਪੇਸ਼ ਕੀਤੇ ਗਏ ਹਨ ਜਿਨਾਂ ਨੂੰ ਤੁਸੀਂ ਅਦਾਰਾ ਸਿੱਖ ਸਿਆਸਤ ਦੇ ਵੱਖ-ਵੱਖ ਮਾਧਿਅਮ ਰਾਹੀਂ ਦੇਖ ਅਤੇ ਸੁਣ ਸਕਦੇ ਹੋ।
---- ---- ---- ----
📣 Join Membership of Sikh Siyasat's TH-cam Channel to Listen Audiobooks and Support Sikh Siyasat Media -- bit.ly/joinSik...
---- ---- ---- ----
📱 INSTALL OUR OFFICIAL APP:-
✅ Get Sikh Siyasat App for iPhone from Apple App Store - bit.ly/sikhsiy...
✅ Get Sikh Siyasat App for Android from Google Play Store - bit.ly/sikhsiy...
---- ---- ---- ----
🎧📚 Get Sikh Siyasat App to Listen to Sikh and Punjabi Audio Books.
👉🏾 Get Our App Now - bit.ly/SikhSiy...
---- ---- ---- ----
♻️ JOIN US ON SOCIAL MEDIA:-
✅ Like Sikh Siyasat's Facebook Page - / sikhsiyasatnews
✅ Follow Sikh Siyasat on Twitter - / sikhsiyasat
✅ Follow Sikh Siyasat on Instagram - / sikhsiyasat
✅ Subscribe Sikh Siyasat's TH-cam Channel - / sikhsiyasat
---- ---- ---- ----
🌏 OUR WEBSITES: -
🌐 News & Views in English - sikhsiyasat.net
🌐 News & Videos in Punjabi - sikhsiyasat.info
🌐 Videos and Multimedia - sikhsiyasat.com
---- ---- ---- ----
🔰 Join Our Telegram Channel:-
❇️ Join Sikh Siyasat's Official Telegram Channel - t.me/sikhsiyasat
---- ---- ---- ----
🔰 Join Us on WhatsApp:-
👉🏾 Step 1:- Save Our WhatsApp Number +918556067689 to Your Phone Contacts.
👉🏾 Step 2:- Send Us Your Name via WhatsApp Message.
❇️ Send Us A WhatsApp Message Now - wa.me/91855606...
---- ---- ---- ----
Visit Our Online 📚 Books Shop
(We deliver 📚 Books Globally)
✅ Order 📚 Books from Sikh Siyasat via WhatsApp:- wa.me/c/918968...
---- ---- ---- ----
Order Products from Sikh Siyasat's TH-cam+Spreadshirt Store:
✅ Visit our store now to order products - www.youtube.co...
---- ---- ---- ----
🙏🏽 Share Your Feedback:-
📬 via email - news@sikhsiyasat.net
👤 via Facebook Messenger - m.me/sikhsiyasat
📟 via WhatsApp - wa.me/91855606...
---- ---- ---- ----
ਸਾਰੇ ਭਰਾਵਾਂ ਪੰਥ ਕਰਦੀਆਂ ਨੂੰ ਅਪੀਲ ਹੈ ਕਿ ਪੰਥ ਦੀ ਚੜਦੀ ਕਲਾ ਵਾਸਤੇ ਉਪਰਾਲੇ ਕਰੋ,,, ਪੰਥ ਦੇ ਠੇਕੇਦਾਰਾਂ ਨੇ ਤਾਂ ਪੰਥ ਨੂੰ ਜਿਥੇ ਲਿਆ ਕਿ ਖੜਾ ਕਰ ਦਿੱਤਾ ਉਸ ਬਾਰੇ ਸਭ ਨੂੰ ਚੰਗੀ ਤਰ੍ਹਾਂ ਜਾਣਕਾਰੀ ਹੈ। ਹੁਣ ਸਾਡਾ ਸਭ ਸਿੱਖ ਸੰਗਤਾਂ ਦਾ ਫਰਜ ਬਣਦਾ ਹੈ ਕਿ ਪੰਥ ਦੀ ਚੜਦੀ ਕਲਾ ਵਾਸਤੇ ਰਲਕੇ ਉਪਰਾਲੇ ਕਰੀਏ ਜੀ। ਤਾਂ ਜੋ ਕਲਗੀ ਵਾਲੇ ਪਾਤਸ਼ਾਹ ਜੀ ਦਾ ਸਾਜਿਆ ਹੋਇਆ ਪੰਥ ਦੁਨੀਆਂ ਵਿੱਚ ਚੰਦ ਵਾਂਗ ਚਮਕਦਾ ਰਹੇ ਜੀ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਰਾਜ ਕਰੇ ਗਾ ਖਾਲਸਾ ਦੇ ਸਥਾਤ ਉਪਰ ਪੈਹਿਰਾ ਦਿਤਾ ਜਾਵੇ ਜੀ।
Rddďdddffffffff
ਸਿਰਫ਼ ਸਿੱਖ ਕੌਮ ਅਤੇ ਸਿੱਖ ਸੰਗਤਾਂ ਨਾ ਵਰਤੋ ਖਾਲਸਾ ਜੀ ਇਹਨਾਂ ਸ਼ਬਦਾਂ ਦੀ ਥਾਂ ਪੰਜਾਬੀ ਵਰਤਿਆ ਜਾਵੇ ਤਾਂ ਜਿਆਦਾ ਬਿਹਤਰ ਹੈ ਜੀ
ਨੀਚਾਂ ਅੰਦਰ ਨੀਚ ਜਾਤਿ।
ਨੀਚੀ ਹੂ ਅਤਿ ਨੀਚੁ।।
ਨਾਨਕ ਤਿਨ ਕੈ ਸੰਗਿ ਸਾਥਿ।
ਵਡਿਆ ਸਿਉ ਕਿਆ ਰੀਸ।।🌹🌹🌹🌹🌹🌹🌹
ਗੁਰੂ ਨਾਨਕ ਮਿਸ਼ਨ ⚖️🙏
ਬਸਪਾ ਨੂੰ ਪਿਛਾੜੀ 🐘
ਮਨੂਆਂ ਨਾਲ ਯਾਰੀ 🔔
ਬਹੁਤ ਹੀ ਸਲਾਘਾ ਜੋਗ ਕਦਮ ਹੈ ਅਪ ਸਭ ਸੂਝ ਬੁੱਝ ਸਿੰਘ ਵੀਰ ਦਾ,ਮੇਰੀ ਵਾਹਿਗੁਰੂ ਜੀ ਇਹੀ ਅਰਦਾਸ ਹੈ ਕਿ ਅਪ ਸਭ ਇਸ਼ੀ ਤਰ੍ਹਾਂ ਮਿਲਕੇ ਚੰਗੇ ਸੂਝ , ਬੂਝ ਵਾਲੇ ਕੰਮ ਕਰਕੇ ਪੰਜਾਬ ਨੂੰ ਬਚਾਓ, ਵਾਹਿਗੁਰੂ ਜੀ ਮੇਹਰ ਕਰਨ ❤❤❤❤❤❤
ਬਹੁਤ ਵਧੀਆ ਅਪਰਾਲਾ ਸਾਰੇ ਬੁਦੀ ਜੀਵੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਕ ਮੁਠ ਹੋ ਕੇ ਬਚਾ ਲਊ ਪੰਜਾਬ ਨੂੰ
ਬੁੱਧੀਜੀਵੀਆਂ ਲਿਖੋ ਜੀ
ਵੀਰ ਜੀ ਬੁੱਧੀਜੀਵੀਆਂ ਨੂੰ
ਬਹੁਤ ਹੀ ਨਿਮਰਤਾ ਸੇਹਤ ਬੇਨਤੀ ਹੈ ਜੀ ਸਿਖ ਪੰਥ ਦੀ ਗਲ ਕਰਨੀ ਹੈ ਤਾਂ ਅੰਗਰੇਜੀ ਏ ਸਬਦਾਂ ਦਾ ਇਸਤੇਮਾਲ ਘਟ ਤੋ ਘਟ ਕੀਤਾ ਜਾਏ।।।
ਕੌਮ ਲਈ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਜੀ। ਸਾਰੇ ਪੰਥ ਦਰਦੀ ਸਿੱਖ ਬੁੱਧੀਜੀਵੀ ਸਤਿਕਾਰਯੋਗ ਸ਼ਖ਼ਸੀਅਤਾਂ ਦਾ ਤਹਿਦਿਲੋਂ ਧੰਨਵਾਦ ਜੀ।
ਸਿੱਖ ਪੰਥ ਦਾ ਰੋਲ ਅਜਿਹਾ ਹੋਣਾ ਚਾਹਿਦਾ ਹੈ ਕਿ ਭਾਰਤ ਵਿੱਚ ਜਿੰਨਾ ਸਮਾਂ ਵੀ ਕੌਮ ਨੂੰ ਵਿਚਰਨਾ ਹੈ ਆਪਣਾ ਵਿਹਾਰ ਅਜਿਹਾ ਰੱਖਣਾ ਚਾਹਿਦਾ ਹੈ ਕਿ ਸਮਾਂ ਪੈਣ ਤੇ ਜੇ ਅਸੀਂ ਆਜ਼ਾਦ ਪੰਜਾਬ ਬਣਾ ਲਈਏ ਬਾਕੀ ਭਾਰਤ ਨੂੰ ਰਾਜਨੀਤਕ ਅਤੇ ਸਮਾਜਿਕ ਤੌਰ ਤੇ ਸਿੱਖਾਂ ਦੀ ਹਮੇਸ਼ਾ ਘਾਟ ਮਹਿਸੂਸ ਹੋਵੇ ਭਾਵ ਸਿੱਖਾਂ ਨੂੰ ਚਲੰਤ ਸਮੇਂ ਵਿੱਚ ਆਪਣੀ ਵੱਖਰੀ ਪਹਿਚਾਣ ਦੇ ਨਾਲ ਆਪਣਾ ਕਿਰਦਾਰ ਇੰਨਾਂ ਉੱਚਾ ਤੇ ਸੁੱਚਾ ਰੱਖਣਾ ਚਾਹਿਦਾ ਹੈ ਕਿ ਦੂਜੇ ਸਾਡੇ ਉੱਤੇ ਉਂਗਲ ਨਾ ਉਠਾ ਸਕਣ ।
ਇਹ ਸੁਝਾਅ ਬਹੁਤ ਵਧੀਆ ਅਤੇ ਧਿਆਨ ਦੇਣ ਯੋਗ ਹੈ। ਪੇਸ਼ ਕਰਤਾ ਦੀ ਪਰਸੰਸ਼ਾ ਕਰਨੀ ਬਣਦੀ ਹੈ ।
ਬਹੁਤ ਵਧੀਆ ਉਪਰਾਲਾ ਹੈ ਜੀ ਧੰਨਵਾਦ
ਅਕਾਲ ਪੁਰਖ ਤੁਹਾਡੀਆਂ ਮਿਹਨਤਾਂ ਨੂੰ ਕਾਮਯਾਬੀਆਂ ਬਖਸ਼ਣ ਜੀ।
ਬਹੁੱਤ ਹੀ ਸਤਿਕਾਰ ਯੋਗ ਸਾਰੇ ਬੁੱਧੀ ਜੀਵੀ ਸਾਡੇ ਵੀਰਾਂ ਨੂੰ ਇੱਕ ਪੰਜਾਬੀ ਨਿਮਾਣਾ ਜਿਹਾ ਸਿੱਖ ਹੋਂਣ ਦੇ ਨਾਤੇ ਬੇਨਤੀ ਕਰ ਰਿਹਾਂ ਹਾਂ ਕਿ ਤੁਸੀਂ ਇਸ ਡੁੱਬ ਰਹੇ ਪੰਜਾਬ ਅਤੇ ਪਿੱਛੇ ਜਾ ਰਹੇ ਪੰਥ ਨੂੰ ਬਚਾ ਸਕਦੇ ਹੋ ਕਿਉਂਕਿ ਤੁਸੀਂ ਬਹੱਤ ਸੂਝਵਾਨ ਸੱਜਣ ਹੋ ਕਿਰਪਾ ਕਰਕੇ ਬਚਾ ਲਵੋ ਇਸ ਪੰਜਾਬ ਨੂੰ। ਤੁਹਾਡਾ ਬਹੁੱਤ ਬਹੁੱਤ ਧੰਨਵਾਦ। ਸਰ ਜੀ
ਵਾਹਿਗੁਰੂ ਜੀ ਮਿਹਰ ਕਰਨ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਸੰਗਤ ਜੀ ਬਹੁਤ ਬਹੁਤ ਧੰਨ ਬਾਦ ਵਿਚਾਰ ਕਰਨ ਤੇ
ਬਹੁਤ ਵਧੀਆ ਉਪਰਾਲਾ ਹੈ ਸਰਦਾਰ ਮੋਰ ਵਿੰਦਰ ਸਿੰਘ ਮਾਲੀ ਦੇ ਵਿਚਾਰ ਵੀ ਸਲਾਮ ਹੈ ਯੋਗ ਹਨ ਅਤੇ ਦੂਸਰੀ ਬੇਨਤੀ ਸਰਦਾਰ ਗੁਰਦਰਸ਼ਨ ਸਿੰਘ ਜੀ ਢਿੱਲੋ ਜਿਨਾਂ ਨੂੰ ਇਸ ਵੀਡੀਓ ਵਿੱਚ ਉਨਾਂ ਦੇ ਵਿਚਾਰ ਵੀ ਸੁਣਨ ਯੋਗ ਹੁੰਦੇ ਬਹੁਤ ਵਧੀਆ ਕਦਮ ਹੈ ਪਰ ਸਲਾਹ ਰੱਖਣੀ ਹਰ ਇੱਕ ਇੱਕ ਨੂੰ ਆਜ਼ਾਦੀ ਹੈ ਮੈਂ ਇਥੇ ਆਪਣੇ ਵਿਚਾਰ ਰਾਹੀਂ ਪੇਸ਼ ਕਰਨਾ ਚਾਹੁੰਦਾ ਹਾਂ ਬੁੱਧੀਜੀਵੀ ਦਾ ਇਕੱਠ ਕਰਕੇ ਇਕ ਈਮਾਨਦਾਰ ਲੀਡਰ ਰਾਜਨੀਤੀ ਦੀ ਭਾਲ ਕੀਤੀ ਜਾਵੇ ਦੂਸਰਾ ਕੀ ਸ਼੍ਰੋਮਣੀ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਇੱਕ ਜੁੱਟ ਹੋ ਕੇ ਤੇ ਇਸ ਪਰਿਵਾਰ ਦੇ ਕੋਲੋਂ ਸਾਡੀ ਸੰਸਥਾ ਆਜ਼ਾਦ ਹੋਵੇ ਅਤੇ ਬਹੁਤ ਗੁਰੂ ਦੇ ਪਿਆਰ ਵਾਲਾ ਸਿੱਖ ਜਿਹਦੇ ਕੋਲੇ ਪ੍ਰਬੰਧ ਆਵੇ ਅਕਾਲੀ ਬਾਬਾ ਫੂਲਾ ਸਿੰਘ ਜੀ ਵਰਗਾ ਜਥੇਦਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਇਹੋ ਜਿਹੇ ਸੂਝਵਾਨ ਫਿਰ ਇੱਕ ਵਾਰ ਸ੍ਰੀ ਅਕਾਲ ਤਖਤ ਦੀ ਸੇਵਾ ਮਿਲੇ ਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ 50ਸ ਸਿੱਖ ਪੰਥ ਦੇ ਮਸਲੇ ਹੱਲ ਹੋ ਜਾਣਗੇ ਇਹ ਸਭ ਤੋਂ ਪਹਿਲਾਂ ਸਿੱਖਾਂ ਦਾ ਉਪਰਾਲਾ ਹੈ ਜਿਸ ਤਰ੍ਹਾਂ ਬੀਬੀ ਜੀ ਨੇ ਗੱਲ ਕੀਤੀ ਕਿ ਆਪਣੀ ਪਨੀਰੀ ਨੂੰ ਨੌਜਵਾਨੀ ਨੂੰ ਸਾਂਭਣ ਦੀ ਲੋੜ ਹੈ ਵਿਦਵਾਨ ਵੀਰੋ ਸ਼੍ਰੋਮਣੀ ਕਮੇਟੀ ਦੇ ਕੋਲ ਇੰਨੀ ਮਾਇਆ ਦਾ ਸਰੋਤ ਹੈ ਕਿ ਸਾਨੂੰ ਸਰਕਾਰ ਵੱਲ ਵੇਖਣ ਦੀ ਲੋੜ ਨਹੀਂ ਅਸੀਂ ਇੱਕ ਇੱਕ ਬੱਚੇ ਨੂੰ ਪੰਜਾਬ ਦੇ ਚਾਹੇ ਉਹ ਕਿਸੇ ਵੀ ਕੌਮ ਦਾ ਹੈ ਅਸੀਂ ਉਹ ਵੇਲਿਆ ਹਾਸਲ ਕਰਾ ਸਕਦੇ ਹਾਂ ਜਿਹੜੀ ਸਰਕਾਰ ਨਹੀਂ ਕਰਾ ਸਕਦੀ ਪੰਥ ਵਾਸਤੇ ਅਸੀਂ ਉਹ ਉਪਰਾਲੇ ਕਰ ਸਕਦੇ ਹਾਂ ਜਿਹੜੀ ਦੁਨੀਆਂ ਦੀ ਕੋਈ ਤਾਕਤ ਨਹੀਂ ਕਰ ਸਕਦੀ ਸਰ ਤੇ ਹੈ ਕਿ ਉਥੇ ਸਾਡਾ ਇਮਾਨਦਾਰ ਆਗੂ ਹੋਵੇ ਤੇ ਇਸ ਬਾਦਲ ਪਰਿਵਾਰ ਦੇ ਕੋਲੋਂ ਜਾਂ ਉਹਦਾ ਜਿਹੜਾ ਲਾਣਾ ਹੈ ਜਿਹੜੇ ਅੱਜ ਬਾਗੀ ਹੋ ਗਏ ਜਾਂ ਦੂਜਾ ਤੀਜਾ ਇਹਨਾਂ ਦੇ ਉੱਤੇ ਕਿਸੇ ਦੇ ਉੱਤੇ ਵਿਸ਼ਵਾਸ ਨਾ ਕੀਤਾ ਜਾਵੇ ਕਿਉਂ ਕਿ ਇਹਨਾਂ ਦੇ ਮੂੰਹ ਨੂੰ ਉਹ ਕੁੱਤੇ ਦੀ ਹੱਡੀ ਵਾਲਾ ਸਵਾਦ ਲੱਗਾ ਹੋਇਆ ਹੈ ਇਹ ਹਟਣਗੇ ਨਹੀਂ ਤੇ ਨਾ ਹੀ ਇਸ ਜੁੰਡਲੀ ਦਾ ਨੌ ਮਾਸਟਰ ਰਿਸ਼ਤਾ ਅੰਦਰ ਖਾਤੇ ਟੁੱਟਾ ਹੈ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ
ਪੰਜਾਬ, ਪੰਜਾਬੀਅਤ ਤੇ ਸਿੱਖ ਧਰਮ ਵਿੱਚ ਆ ਚੁੱਕੀਆਂ ਗਿਰਾਵਟ ਦੇ ਮੁੱਦੇ ਤੇ ਵੀਚਾਰਾਂ ਕਰਨ ਲਈ ਇਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ। ਅਜ ਲੋੜ ਹੈ ਬਾਬਾ ਫੂਲਾ ਸਿੰਘ ਵਰਗੇ ਅਕਾਲੀ ਫੂਲਾ ਸਿੰਘ ਬਨਣ ਦੀ ਨਾ ਕਿ ਢਾਈ ਫੁੱਟੀ ਕਿਰਪਾਨ ਹੱਥ ਵਿੱਚ ਪਕੜ ਕੇ, ਤੇ ਐਮ ਏ/ ਬੀ ਏ ਦੇ ਸਰਟੀਫੀਕੇਟ ਵਾਲੇ ਪਟੇ ਦੀ ਆੜ ਹੇਠ ਸਰੀ ਅਕਾਲ ਤਖਤ ਸਾਹਿਬ ਦੀ ਮਾਣ- ਮਰਿਆਦਾ ਨੂੰ ਢਾਹ ਲਾਉਣ ਵਾਲੇ ਜਥੇਦਾਰ ਥਾਪਣ ਦੀ। ਇਥੇ ਦਾ ਜਥੇਦਾਰ ਕੁਰਬਾਨੀ ਕਰਨ ਵਾਲਾ ਤੇ ਸਿੱਖੀ ਲਁਈ ਮਰ-ਮਿਟਣ ਵਾਲਾ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਸਾਡੀਆਂ ਧਾਰਮਿਕ ਸੰਸਥਾਂਵਾਂ ਦੇ ( ਸਰੋਮਣੀ ਕਮੇਟੀ, ਦਿੱਲੀ ਕਮੇਟੀ, ਹਜੂਰ ਸਾਹਿਬ ਕਮੇਟੀ ਤੇ ਪਟਨਾ ਕਮੇਟੀ ) ਸਰਕਾਰੀ ਦਖਲ ਅੰਦਾਜੀ ਤੋਂ ਮੁਕਤ ਕਰਕੇ ਕੇਵਲ ਤੇ ਕੇਵਲ ਧਾਰਮਿਕ ਬਿਰਤੀ ਵਾਲੇ ਵਿਅਕਤੀ ਨੂੰ ਹੀ ਪਰਧਾਨ ਤੇ ਜਨਰਲ ਸਕੱਤਰ ਤੇ ਔਹੁਦੇਦਾਰ ਚੁਨਣੇ ਚਾਹੀਦੇ ਹਨ। ਜਦੋ ਦੀ ਸਰੋਮਣੀ ਕਮੇਟੀ ਰਾਜਨੀਤਕ ਤੇ ਸਿਆਸੀ ਲੀਡਰਾਂ ਦੇ ਹੇਠ ਆਈ ਹੈ ਇਸਨੇ ਸਿਵਾਏ ਸਿੱਖ ਕੌਮ ਤੇ ਸਿੱਖੀ ਦਾ ਨੁਕਸਾਨ ਕਰਨ ਤੋਂ ਕੋਈ ਹੋਰ ਕੰਮ ਨਹੀਂ ਕੀਤਾ। ਬਾਕੀ ਬੀਬੀ ਜੀ ਨੂੰ ਜੇਕਰ ਬੋਲਣਾ ਸੀ ਤਾਂ ਪਹਿਲਾਂ ਤਿਆਰੀ ਕਰਕੇ ਆਉਣਾ ਚਾਹੀਦਾ ਸੀ। ਅੱਖਰਾਂ ਦੀ ਚੋਣ ਵੀ ਨਹੀਂ ਕਰ ਸਕੇ, ਐਸੇ ਪਰਵਕਤਾ/ ਭਾਸ਼ਨ ਨਹੀਂ ਹੋਣੇ ਚਾਹੀਦੇ।ਇਸ ਤੋਂ ਜੇਕਰ ਗੁਰਬਚਨ ਸਿੰਘ ਸਾਬਕਾ ਜਥੇਦਾਰ ਨੂੰ ਕਟਹਿਰੇ ਵਿੱਚ ਖੜਾ ਕਰਕੇ ਸਜਾ ਨਹੀਂ ਦਿੱਤੀ ਜਾਂਦੀ ਤਾਂ ਫਿਰ ਆਉਣ ਵਾਲੇ ਸਮੇਂ ਵਿੱਚ ਵੀ ਜਥੇਦਾਰ ਝੋਲੀ ਚੁੱਕ ਤੇ ਸਿਵਾਏ ਪੈਸੇ ਇਕੱਤਰ ਕਰਨ ਅਤੇ ਚਮਚਾਗਿਰੀ ਤੋਂ ਇਲਾਵਾ ਕੌਮ ਦਾ ਨੁਕਸਾਨ ਹੀਂ ਕਰਨਗੇ, ਭਲਾ ਨਹੀ। ਧੰਨਵਾਦ।
ਵੀਰ ਜੀ ਤੁਸੀਂ ਆਪਣੇ ਬਹੁਤ ਚੰਗੇ ਵਿਚਾਰ ਦਿੱਤੇ❤❤❤❤❤
Very good meeting where clarity about the requirements and directions for future steps for Sikh issues including religious issues, Political issues and interests of Punjab as a state.
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹੇ ।। ਪੰਥਕ ਜਥੇਬੰਦੀ ਵਿੱਚ ਪੰਥਕ ਸੋਚ ਵਾਲ਼ੇ ਹੁਣੇ ਚਾਹੀਦੇ ਹਨ ।। ਪਹਿਲਾਂ ਤਾਂ ਪੰਥਕ ਜਥੇਬੰਦੀ ਵਿੱਚ ਵਪਾਰੀ ਕਰਨ ਹੋਇਆ । ਸੁਧਾਰ ਹੋਣਾ ਚਾਹੀਦਾ ਹੈ ।
Shukar hae akal purkh da ji ap ji upprale kar rahe ho sikh kom nu jagrat kar Rahe ho waheguru ji ap sab nu charrdi kla bakhshann das nu eh vichar sunn ke khushi hoee ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਵਧੀਆ ਵਿਚਾਰਾਂ ਲੱਗੀਆ । ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੇਗਮਪੁਰੇ ਦੇ ਸੰਕਲਪ ਨਾਲ ਅਸੀਂ ਪੂਰੀ ਦੁਨੀਆਂ ਦੇ ਦਿਲਾਂ ਤੇ ਰਾਜ ਕਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਬਿਲਕੁੱਲ ਦਰੁਸਤ ਲਿਖਿਆ ਹੈ ਜੀ,,, ਬੇਗ਼ਮਪੁਰਾ ਸਹਿਰ ਕੋ ਨਾਓਂ।
ਬਹੁਤ ਵਧੀਆ ਸ਼ੁਝਾਵ ਦਿੱਤੇ ਨੇ ਮਚਾਕੀ ਸ਼ਾਹਿਬ ਹਰ ਇਸ਼ੂ ਨੂੰ ਸ਼ੂਹ ਦਿੱਤਾ ਤੁਸ਼ੀ ਧੰਨਵਾਦ
ਭਾਈ ਮਾਲੀ ਸਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਰੇ ਵੀਰਾਂ ਨੇ ਇਹ ਬਹੁਤ ਵੱਡਾ ਉਪਰਾਲਾ ਹੈ। ਤੁਸੀਂ ਹਿੰਮਤ ਕਰੋ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤੁਹਾਡੀ ਹਿੰਮਤ ਨੂੰ ਸਿਰੇ ਚਾੜ੍ਹ ਦੇਣਾ ਹੈ ਜੀ । ਤੁਸੀਂ ਭਰੋਸਾ ਰੱਖਣਾ ਜੀ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੁਸੀਂ ਆਪ ਕਿਰਪਾ ਕਰਨੀ ਜੀ
Need of the hour ! 🙏
ਇਸ ਗੋਸਟੀ ਵਿੱਚ ਉਭਰਦੇ ਹੋਏ ਸਿੱਖ ਨੌਜੁਆਨਾਂ ਅਤੇ ਪੰਜਾਬ ਦੇ ਮੁੰਢੋ ਦੋਖੀ ਵੀ ਟੌਹਰ ਨਾਲ ਬੈਠੇ ਹਨ ਪੰਥ ਦੇ ਨਕਲੀ ਹੇਜ ਦੀਆਂ ਗੱਲਾਂ ਵੀ ਬਾਂਹਵਾਂ ਉਲਾਰ ਉਲਾਰ ਕੇ ਕਰਨ ਵਾਲੇ ਅਖੌਤੀ ਕਾਮਰੇਡ ਵੀ ਸ਼ਾਮਿਲ ਹਨ!ਰੱਬ ਖੈਰ ਕਰੇ।
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਮਿਸਲ ਸਤਲੁਜ ਵਲੋਂ, ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਵਿੱਚ ਖਰੜਾ ਤਿਆਰ ਕੀਤਾ ਜਾਵੇ ਗਾ, ਜ਼ੀ, 🙏🏿
ਬਹੁਤ ਵਧੀਆ ਉਪਰਾਲਾ ਹੈ, ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ! ਗੁੰਡੇ ਲੋਕਾਂ ਨੂੰ ਸਿਆਸਤ ਚ ਨਹੀਂ ਆਉਣ ਦੇਣਾ ਚਾਹੀਦਾ! 👍🙏
ਮੈਨੂੰ ਤਾਂ ਲੱਗਦਾ ਪੰਜਾਬੀ ਸਿਆਸਤ ਕਰਨੀ ਹੀ ਭੁੱਲ ਗਏ ਨੇ ਬਹੁਤ ਸਾਰੇ ਮੁੱਦੇ ਆ ਜਿਹਨਾ ਨੂੰ ਚੱਕ ਕੇ ਅਸੀਂ ਹੋਰ ਧਰਮਾਂ ਹੋਰ ਸੂਬਿਆਂ ਦੇ ਹਮ ਖਿਆਲੀ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਇਕ ਵੱਡੀ ਤਾਕਤ ਬਣ ਕੇ ਉਭਰ ਸਕਦੇ ਹਾਂ ਜਿਵੇਂ ਸੂਬਿਆਂ ਨੂੰ ਵੱਧ ਅਧਿਕਾਰਾਂ ਦਾ ਮੁੱਦਾ ਮਹਿੰਗਾਈ ਬੇ ਰੋਜਗਾਰੀ ਆਦਿ
Vese sanu Guru Nanak Dav ji de philosophy mutabak National level de politics develops karni chehedi hi.52 minutes tu onwards bare keh rehi ha.
ਸਾਰੇ ਬੁੱਧੀਜੀਵੀ ਲੋਕਾਂ ਦਾ ਵਧੀਆ ਉਪਰਾਲਾ ਹੈ। ਧੰਨਵਾਦ
ਇਸ ਮੀਟਿੰਗ ਦੀ ਸਾਰੀ ਰਿਪੋਰਟ ਅਕਾਲ ਤਖ਼ਤ ਦੇ ਜੱਥੇਦਾਰਾਂ ਨੂੰ ਭੇਜੀ ਜਾਵੇ । ਬਹੁਤ ਵਧੀਆ ਉਪਰਾਲਾ ਹੈ ।
ਜਿਵੇਂ ਕਿਸਾਨ ਅੰਦੋਲਨ ਦੀ ਸਫ਼ਲਤਾ ਤੋਂ ਬਾਅਦ ehna ne ਪੰਜਾਬ ਹਰਿਆਣਾ ਹਿਮਾਚਲ ਦੇ ਲੋਕਾਂ ਨੂੰ ਆਪਸ ਵਿਚ ਲੜਾਈ ਕਾਰਵਾਈ ਹੈ ਲੋਕਾਂ ਦੀ ਏਕਤਾ jarury ਹੈ ਮਨੁੱਖਤਾ ਦਾ ਭਲਾ ਮੰਗਣਾ ਹੀ ਸਿੱਖੀ ਦਾ ਸਿਧਾਂਤ ਹੈ ਜੀ ਜਿਹੜਾ ਗੁਰਦੁਆਰਾ ਸਾਹਿਬ ਦਾ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬਾਣੀ ਦਾ ਸੰਦੇਸ਼ ਹੈ ਏਕਤਾ ਬਣਾ ਕੇ ਰੱਖੋ ਸਾਰੇ ਗੁਰਦੁਆਰਾ ਸਾਹਿਬ ਨੂੰ ਇਕ ਲੜੀ ਵਿਚ ਪਰੋਣ ਦੀ ਸੇਵਾ ਰਲ ਕੇ ਸ਼ੁਰੂ ਕਰੀਏ ਏਕਤਾ ਨਾਲ ਹੀ ਸਿੱਖਾਂ ਦਾ ਰਾਜ ਆਉਣਾ ਹੈ ਜੀ
Singh ji u are 100 percent Right app di vechara noo Guruji chardikala rakhi ji
ਖਾਲਸਾ ਜੀ ਇਹ ਬੁੱਧੀਜੀਵੀਆਂ ਦਾ ਬਹੁਤ ਹੀ ਵੱਡਾ ਅਤੇ ਬਹੁਤ ਹੀ ਵਧੀਆ ਉਪਰਾਲਾ ਹੈ ਸਿਆਸਤ ਉੱਪਰ ਧਰਮ ਦਾ ਪੱਕਾ ਕੁੰਡਾ ਹੋਣਾ ਚਾਹੀਦਾ ਹੈ ਅੱਜ ਸਿਆਸਤ ਧਰਮ ਉੱਤੇ ਭਾਰੂ ਪੇਈ ਹੋਈ ਹੈ ਜਿਹੜਾ ਸਿੱਖ ਕੌਮ ਖੇਰੂੰ ਖੇਰੂੰ ਕਰ ਕੇ ਰੱਖ ਦਿੱਤਾ ਗਿਆ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਆਹ ਗਲ
ਭਾਈ ਸਾਹਿਬ ਜੀ ਦੀ ਸਾਨੂੰ ਸੇਵਾ ਨਹੀ ਚਾਹੀਦੀ ਰਾਜ ਵਿੱਚ ਜੋ ਇਹ ਸਿਅਸੀ ਪੰਜਾਬ ਦੇ ਕਹਿੰਦੇ ਆ ਰਾਜ ਨਹੀ ਸੇਵਾ ਕਰਨੀ ਸਾਨੂੰ ਰਾਜ ਦੇ ਵਿੱਚ ਸਹੀ ਤਰੀਕੇ ਦਾ ਰਾਜ ਚਾਹੀਦਾ। ਪੰਥ ਵਿੱਚ ਸੇਵਾ ਚਾਹੀਦੀ ਆ।ਸੋੲਇਹ ਭਾਈ ਉ।ਧੰਨਵਾਦ।
ਖਾਲਸਾ ਜੀ ਸਵੈ ਪਛਾਣ ਨੂੰ ਕਾਇਮ ਰੱਖਣ ਲਈ ਸੰਘਰਸ਼ ਦੀ ਜਰੂਰਤ ਐ ਤੇ ਸਰਕਾਰ ਚਲਾਉਣ ਲਈ ਤਲਵੇ ਚੱਟਣ ਦੀ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ।
ਵਾਹਿਗੁਰੂ ਜੀ ਦਾ ਸੁਕਰ ਹੈ ਪੰਥ ਦਰਦੀ ਪੰਥ ਦੀ ਚੜਦੀ ਕਲਾ ਲਈ ਸੋਚਣ ਲੱਗੇ ਹਨ ਵਾਹਿਗੁਰੂ ਜੀ ਸਹਾਈ ਹੋਣ
ਧਨਵਾਦ ਜੀ
very nice ❤
ਬਹੁਤ ਵਧੀਆ ਉਪਰਾਲਾ ਜੀ ❤ ਭਾਈ ਅਤਿੰਦਰਪਾਲ ਸਿੰਘ Ex MP ਪਟਿਆਲਾ ਦੀ ਕਮੀ ਮਹਿਸੂਸ ਹੋ ਰਹੀ ਹੈ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਸਾਝੇ ਤੋਰ ਤੇ ਸਾਰੇ ਸਟੇਟਾਂ ਦਾ ਸਾਂਝਾ ਫਰੰਟ ਬਣਾਉਣ ਦੀ ਲੋੜ੍ਹ ਹੈ ਪੰਜਾਬ ਤੋਂ ਬਹਾਰ ਬੋਠੇ ਸਿੱਖਾ ਦੀ ਮੁਸ਼ਕਲਾ ਨੂੰ ਸੁਲਝਾਉਣ ਦੀ ਲੋੜ ਹੈ
Good vichar
ਵਾਹਿਗੁਰੂ ਜਿੰਨੀ ਚਿਰ ਪੰਥ ਪੰਜਾਬ ਨੂੰ ਪ੍ਰਨਾਈ ਹੋਈ ਧਿਰ ਸਤ੍ਹਾ ਚ ਨਹੀਂ ਆਉਂਦੀ ਉਨਾਂ ਚਿਰ ਪੰਜਾਬ ਦਾ ਭਲਾ ਨਹੀਂ ਹੋਵੇਗਾ। ਪਿਛਲੇ ਸਮੇਂ ਸਿਆਸਤ ਚ ਜੋ ਨਿਘਾਰ ਆਇਆ ਉਸ ਕਰਕੇ ਹੀ ਲੋਕਾਂ ਨੇ ਇਹੋ ਜਿਹੇ ਲੋਕਾਂ ਨੂੰ ਚੁਣ ਲਿਆ ਜਿਹੜੇ ਪੰਜਾਬ ਨੂੰ ਲੁੱਟ ਵੀ ਰਹੇ ਨੇ ਤੇ ਕੁੱਟ ਵੀ ਰਹੇ ਨੇ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖ਼ਾਲਸਾ ਜੀ
ਬਹੁਤ ਵਧੀਆ ਉਪਰਾਲਾ ਅਤੇ ਵਿਚਾਰ
ਭਰਾਵੋ ਤੁਸੀਂ ਦੇਖ਼ਣ ਨੂੰ ਹੋਰ ਵਿਚੋਂ ਹੋਰ ਓ ਸਾਡੀ ਕੌਮ ਗ਼ਦਾਰ ਹੋ ਗਈ ਏਂ ਸਭ ਨੂੰ ਆਪੋਂ ਧਾਪੀ ਪੈ ਗਈ ਏਂ, ਵਾਹਿਗੁਰੂ ਭਲੀ ਕਰੇ ਵਕਤ ਆਏਂ ਗਾਂ
ਬਹੁਤ ਵਧੀਆ ਵਿਚਾਰ ਹਨ ਜੀ ਸਮਝਣ ਦੀ ਲੋੜ ਹੈ
Nice ji ❤
ਜਿੰਨਾਂ ਚਿਰ ਸਿੱਖ , ਸਹਿਜਧਾਰੀ ਸਿੱਖਾਂ ਨੂੰ ਆਪਣੇ ਨਾਲ ਨਹੀਂ ਰਲਾਉਂਦੇ ਘੱਟ ਗਿਣਤੀ ਚ ਹੀ ਰਹਿਣਗੇ!
ਬਾਣੇ ਨਾਲੋਂ ਸਿੱਖ ਫਲਸਫੇ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ
ਵੀਰ ਜੀ ਤੁਸੀਂ ਸਹਿਜਧਾਰੀ ਕਿਸਨੂੰ ਸਮਝਦੇ ਹੋ। ਇੱਕ ਸਿੱਖ ਪਰਿਵਾਰ ਚ ਪੈਦਾ ਹੋਕੇ ਘੋਨ ਮੋਨ ਹੈ ਇੱਕ ਹਿੰਦੂ ਪਰਿਵਾਰ ਚ ਪੈਦਾ ਹੋਕੇ ਕੇਸਾਧਾਰੀ ਤੇ ਦਾਹੜਾ ਪ੍ਰਕਾਸ਼ ਵਾਲਾ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ
ਕਿਹੜੇ ਸਹਿਜਧਾਰੀ..?
ਸਹਿਜਧਾਰੀ ਦੀ ਪ੍ਰੀਭਾਸ਼ਾ ਪਤਾ ਏ, ਉਹ ਜੋ ਕਿਸੇ ਅਨੁਸਰਣ ਦਾ ਪਾਲਣ ਹੌਲੀ ਹੌਲੀ ਕਰ ਰਿਹਾ ਏ ਤੇ ਅੰਤ ਤੇ ਉਸ ਵਿੱਚ ਵਿਲੀਨ ਹੋ ਕਿ ਪੂਰਨ ਰੂਪ ਵਿੱਚ ਉਸ ਦੀ ਪਾਲਣਾ ਕਰਨਾ ਸ਼ੁਰੂ ਕਰ ਦਿੰਦਾ ਏ..!
ਪਰ ਇੱਥੇ ਪੰਜਾਬ ਵਿੱਚ ਸਿੱਖੀ ਵਿੱਚ ਉਲਟ ਹੋਇਆ ਪਿਆ ਏ, ਸਹਿਜਧਾਰੀ ਦੀ ਵਿਆਖਿਆ ਹੀ ਬਦਲ ਦਿੱਤੀ, ਸਿੱਖ ਰੋਡੇ-ਘੋਡੇ ਹੋ ਕਿ ਨਾ ਹਿੰਦੂ ਰਹੇ ਤੇ ਨਾ ਹੀ ਸਿੱਖ ਸਿਰਫ ਨਾਮ ਦੇ ਸਿੱਖ ਰਹਿ ਗਏ, ਕਿਉਂਕਿ ਨਾਮ ਦੇ ਨਾਲ ਸਿੰਘ ਲੱਗਿਆ ਹੋਇਆ ਏ, ਪਰ ਸਿੰਘ ਸ਼ਬਦ ਤਾਂ ਬਹੁਤ ਪੁਰਾਣਾ ਏ ਇਹ ਸ਼ਬਦ ਤਾਂ ਰਾਜਪੂਤਾਂ ਵਿੱਚ ਸਿੱਖੀ ਆਉਣ ਤੋਂ ਪਹਿਲਾਂ ਹੀ ਵਰਤੋ ਵਿੱਚ ਏ..!
ਜੇ ਨੌਜਵਾਨ ਵਰਗ ਵਿੱਚ ਸਿੱਖੀ ਸਾਂਭ ਰੱਖੀ ਏ, ਉਹ ਨੇ ਅਰੋੜਾ ਸਿੱਖ ਅਤੇ ਖੱਤਰੀ ਸਿੱਖ ਪਰਿਵਾਰਾਂ ਨੇ, ਬਾਕੀ ਤਾਂ ਤੁਸੀਂ ਵੀ ਜਾਣਦੇ ਹੋ, ਕਹਿਣ ਦੀ ਜਰੂਰਤ ਨਹੀਂ..!
#GakharzUTComments
#UTC20240825
ਵਾਹਿਗੁਰੂ ਜੀ ਅਪਣੇ ਸਿੱਖਾਂ ਉਤੇ ਮੇਹਰ ਕਰੋਂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਆਕਾਲ ਹੀ ਆਕਾਲ ਹੈ
Thanks for right thinking for sikhisam and punjab nead this vichar regularly
Good 👍
ਬਹੁਤ ਵਧੀਆ ਉਪਰਾਲਾ ਹੈ ਜੀ ਪੰਜਾਬ ਬੇਹੋਸ਼ੀ ਦੀ ਹਾਲਤ ਵਿੱਚ ਸਹਿਕ ਰਿਹਾ ਹੈ
ਬਾਈ। ਜੀ। ਪਾਰਟੀ। ਬਣਾਓ। ਪੰਜਾਬ। ਉਜਾੜ। ਚੌਧਰ। ਵਾਲਿਆ। ਨੇ। ਬਹੁਤ। ਵਧੀਆ। ਉਪਰਾਲਾ। ਤੁਹਾਡਾ। ਜੀ
ਤੁਸੀਂ ਬਹਿਸ ਹੀ ਪੰਥ ਤੇ ਪੰਜਾਬ,ਭਾਵ ਧਰਮ ਤੇ ਪੰਜਾਬ/ਪੰਜਾਬ ਦੇ ਲੋਕ ਤੇ ਪੰਜਾਬ ਦੋ ਵੱਖਰੀਆਂ ਧਿਰਾਂ ਬਣ ਕੇ ਪੇਸ਼ ਹੋ ਰਹੀਆਂ ਹਨ।ਰਾਜ ਤੇ ਧਰਮ ਸਾਰੀ ਦੁਨੀਆਂ ਵਿੱਚ ਹੀ ਵੱਖ ਹੋ ਗਏ ਹਨ। ਰਸਸ ਦਾ ਸਾਮਰਾਜ ਤਕੜਾ ਹੋ ਕੇ ਆ ਰਿਹਾ ਹੈ।ਜੇਕਰ ਪੰਥ ਦੀ ਸੇਵਾ ਵੱਖਰੀ ਹੋਵੇ।ਰਾਜ ਵੱਖਰਾ ਕੰਮ ਕਰੇ।
Kirpa Sab Sikh Panth di Charhdi Kla lai ardaas kariye.. ਪੰਜਾਬ ਅਤੇ ਪੰਜਾਬੀ ਨੌਜਵਾਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੋ।
Bhaut satkar yog han dhanbad ji
ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਅਤੇ ਕਾਮਯਾਬੀ ਬਖਸ਼ੇ
V.V.V Good,thank you.
ਆ ਮਾਲਵਿੰਦਰ ਸਿਓਂ ਮਾਲੀ ਕਿਹੜੇ ਪਾਸਿਓਂ ਸਿੱਖ ਬੁੱਧੀਜੀਵੀ ਹੈ ਭਲਾ ਜਿਸਨੂੰ ਵਿੱਚ ਬੈਠਾ ਰੱਖਿਆ...... ਹਰ ਵੇਲੇ ਕੌਮ ਵਿੱਚ ਦੁਬਿਧਾ ਖੜੀ ਕਰਨ ਵਾਲੇ ਸ਼ਖਸ ਨੂੰ ਨਹੀਂ ਸੱਦਣਾ ਚਾਹੀਦਾ..ਬਾਕੀ ਇਹ ਉਪਰਾਲਾ ਬਹੁਤ ਵਧੀਆ ...ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ....
ਚੰਗਾ ਭਲਾ ਸਿੱਖੀ ਸਰੂਪ ਵਿਚ ,ਗੁਰਬਾਣੀ ਵਿੱਚੋਂ ਹਰ ਥਾਂ ਰੈਫਰੈਂਸ ਦੇਂਦਾ, ਸਮੇਂ ਦੀ ਸਿਆਸਤ ਨੂੰ ਵੀ ਸਮਝਣ ਵਾਲ਼ਾ ਪੰਜਾਬੀ ਸੱਜਣ ਹੈ , ਕਿੱਤੇ ਵੱਲੋਂ ਅਧਿਆਪਕ ,ਕੀ ਘਾਟ ਹੈ ਮਲਵਿੰਦਰ ਸਿੰਘ ਮਾਲੀ ਵਿੱਚ ?
27 minutes onwards Mali ji bahut vedya keha hi ji.👍👍👍
ਜਿਸ ਤਰਾਂ ਬਾਮਣਾਾ ਨੇ ਜੈਨ ਧਰਮ ਬੁੱਧ ਧਰਮ ਨੂੰ ਖਤਮ। ਕਰਨ ਦੀ ਕੋਝੀ ਸਕੀਮ ਚਲਾਈ ਹੋਈ ਹੈ ਜਿਸ ਵਿੱਚ ਅਕਾਲੀ ਦਲ ਦਾ ਬਹੁਤਾ ਹਿੱਸਾ ਇਸ ਵਿੱਚ ਸੰਘ ਦੇ ਨਾਲ ਹੈ ਖੋਜ ਦੀ ਜ਼ਰੂਰਤ ਹੈ ਪੰਜਾਬ ਵਿੱਚ ਫੈਲੇ ਜੋ ਕਿ ਸੰਘ ਨੇ ਬਾਦਲਾਂ ਦੀ ੇ ਹੋਰ ਸਿੱਖ ਦੋਖੀ ਪੱਗਾਂ ਵਾਲਿਆਂ ਦੀ ਗਦਾਰੀਕਾਹਨਫੈਲੇ ਹਨ ਗੁਰੂ ਗ੍ਰੰਥ ਨੂੰ ਟਿੱਕਾ ਕਿਸ ਨੇ ਲਾਇਆ ਅਰਦਾਸ ਦੀ ਦਿਖ ਸ਼ਬਦਾਵਲੀ ਕਿਸ ਨੇ ਬਾਗੜੀ ਹੈ ਖੋਜ ਦੀ ਲੋੜ ਹੈ ਉਹੀ ਕਿਰਦਾਰ ਸੰਘ ਦੀ ਸਹਾਇਤਾ ਨਾਲ ਨਵੇਂ ਅਖੌਤੀ ਅਕਾਲੀ ਦਲ ਦੇ ਚੌਧਰੀ ਬਣ ਬੈਠੇ ਹਨ ਜਿੰਨਾ ਮਰਜ਼ੀ ਜ਼ੋਰ ਲਾ ਲਓ ਹੁਣ ਵੀ ਨਵੇਂ ਅਕਾਲੀਦਲ ਵਿਚਚ ਸਿੱਖ ਦੋਖੀ ਛੁਪਵੇ ਰੂਪ ਵਿੱਚ ਬਣ ਰਹੇ ਨਵੇਂ ਅਕਾਲੀ ਦਲ ਦੇ ਕੇਂਦਰੀ ਸਹਿ ਨਾਲ ਬਣ ਰਹੇ ਅਕਾਲੀਦਲ ਦੇ ਚੌਧਰੀ ਬਣ ਬੈਠੇ ਹਨ ਚਿੰਤਨ ਤੇ ਚਿੰਤਾ ਅਤੇ ਪਹਿਲਾਂ ਵਾਲੇ ਸਿੱਖ ਦੋਖੀਆਂ ਦੀ ਖੋਜ ਕਰਕੇ ਖਦੇੜਨ ਦੀ ਲੋੜ ਹੈ ਤਾਂ ਹੀ ਸਿੱਖ ਫਲਸਪੇ ਤੇ ਪਹਿਰਾ ਦੇਣ ਵਾਲੀ ਸੰਸਤਾ ਦਾ ਅਵਾਜ਼ ਹੋਵੇਗਾ ਨਹੀਂ ਤਾਂ ਸਿੱਖ ਦੋਖੀ ਸੋਚ ਹੀ ਭਾਰੂ ਰਹੇਗੀ
ਠੇਕੇਦਾਰਾਂ ਨੂੰ ਠੇਕਾ ਵੀ ਅਸੀਂ ਹੀ ਦਿੱਤਾ ਸੀ । ਠੇਕਾ ਤਾਂ ਫੇਰ ਵੀ ਦੇਣਾ ਹੀ ਪੈਣਾ ਹੈ , ਸੋਚ ਸਮਝ ਕੇ ਦੇਣਾ ਬਣਦਾ ਹੈ, ਅਤੇ ਬਾਦ ਵਿੱਚ ਜਿੰਮੇਵਾਰੀ ਵੀ ਹਾਣ ਲਾਭ ਦੀ ਸਾਨੂੰ ਹੀ ਲੈਣੀ ਬਣਦੀ ਹੈ ।ਸਮਾਂ ਰਹਿੰਦੇ ਸੋਚਣਾ ਪੈਣਾ ਹੈ ।
ਇਹ ਸਬ ਰਿਮੋਟ ਕੰਟਰੋਲ ਹਨ ਜੇ ਗੁਰੂ ਦੇ ਸਿੱਖ ਹੋ। ਅਕਾਲੀਆਂ ਨੂੰ ਵੋਟ ਨਾ ਪਾਇਓ ਇਹਨਾਂ ਨੇ ਪੰਜਾਬ ਤੇ ਸਿੱਖ ਧਰਮ ਦਾ ਬੇੜਾ ਗਰਕ ਕੀਤਾ ਹੁਨ ਇਹ ਨਵੀਂ ਟੀਮ ਤਿਆਰ ਕਰਨਗੇ ਸੋਧਾਂ ਸਾਧ ਦੀ ਸਲਾਹ ਨਾਲ
Bahut vadia vichar bhai sahib ji, is nu impliment kru ji tahi punjab and panth bach sakda je.
ਬਹੁਤ ਵਧੀਆ ਉਪਰਾਲਾ
Bahut bahut bahut bahut vadhea uprala🙏🙏🙏🙏🙏
From the beginning to end v.v.good debate or speech. 🙏🙏🙏
ਸੇਵਾ ਵਿਖੇ,
ਸਿੰਘ ਸਾਹਿਬ ਜੀ
ਜਥੇਦਾਰ ਸ੍ਰੀ ਅਕਾਲ ਤਖ਼ਤ
ਸ੍ਰੀ ਅੰਮ੍ਰਿਤਸਰ
ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਇਕ, ਦੋ, ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ।
ਅਜੇ ਤੱਕ ਇਹਨਾਂ ਦਾ ਮਨਸੂਬਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਪੱਖ ਰੁਖ ਦੇ ਕਾਰਨ ਸਫਲ ਨਹੀਂ ਹੋ ਸਕਿਆ।
ਸਾਨੂੰ ਭਰੋਸੇਯੋਗ ਸਰੋਤਾਂ ਤੋਂ ਖਬਰ ਮਿਲੀ ਹੈ ਕਿ ਇਸ ਵਾਰ ਤਜਿੰਦਰ ਸਿੰਘ ਵਾਲੀਆ ਭੂਰੀ ਵਾਲੇ ਮਹਾਪੁਰਖ ਬਾਬਾ ਕਸ਼ਮੀਰ ਸਿੰਘ ਜੀ ਦੇ ਕੋਲ ਗੁਹਾਰ ਲਗਾਉਣ ਜਾ ਰਿਹਾ ਹੈ ਕਿ ਉਹ ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਲਤੀ ਮੰਨਞਾ ਕੇ ਸੇਵਾ ਲਵਾ ਦਵਾਉਣ ਜੋ ਕਿ ਉਹ ਦੁਬਾਰਾ ਪ੍ਰਧਾਨ ਬਣ ਸਕੇ । ਜ਼ਿਕਰਯੋਗ ਹੈ ਕਿ ਬਾਬਾ ਜੀ ਨੇ ਤਜਿੰਦਰ ਸਿੰਘ ਵਾਲੀਆ ਦੇ ਕਮੇਟੀ ਵਿੱਚ ਰਹਿਣ ਵਾਲੇ ਸਮੇਂ ਵਿੱਚ ਗੁਰਦੁਆਰਾ ਬੜਾ ਸਿੱਖ ਸੰਗਤ ਦੀ ਇਮਾਰਤ ਦੀ ਕਾਰ ਸੇਵਾ ਕੀਤੀ ਸੀ ਜਿਸ ਕਰਕੇ ਉਹ ਜਦੋਂ ਵੀ ਕੋਲਕਾਤਾ ਆਉਂਦੇ ਹਨ ਤਾਂ ਤਜਿੰਦਰ ਸਿੰਘ ਵਾਲੀਆ ਦੇ ਘਰ ਠਹਿਰਦੇ ਹਨ।
ਇਹਨਾਂ ਦੇ ਗਲਤ ਧੰਦੇ ਅਜੇ ਵੀ ਬਾਦਸਤੂਰ ਜਾਰੀ ਹਨ। ਜਿਸ ਬਾਰੇ ਪੁਲੀਸ ਰਿਪੋਰਟ ਅਤੇ ਹਲਫ਼ੀਆ ਬਿਆਨ ਇਸ ਪੱਤਰ ਨਾਲ ਨੱਥੀ ਕਰਕੇ ਭੇਜ ਰਹੇ ਹਾਂ।
ਸਾਡਾ ਸਿਰਫ ਇੱਕੋ ਹੀ ਮਨੋਰਥ ਹੈ ਕਿ ਘੱਟੋ ਘੱਟ ਇਤਿਹਾਸਕ ਗੁਰਦੁਆਰਾ ਸਾਹਿਬਾਨ ਗਲਤ ਬੰਦਿਆਂ ਤੋਂ ਮੁਕਤ ਹੋਣ ਅਤੇ ਸੰਗਤ ਦਾ ਵਿਸ਼ਵਾਸ ਬਣਿਆ ਰਹੇ। ਇਸ ਵਿੱਚ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਔਹਦੇਦਾਰੀ ਦੀ ਲਾਲਸਾ ਜਾਂ ਹੋਰ ਕੋਈ ਮਨਸ਼ਾ ਨਹੀਂ।
ਆਸ ਹੈ ਆਪਜੀ ਇਸ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦੀ ਕਿਸੇ ਵੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦੇਵੋਗੇ।
ਗੁਰੂ ਪੰਥ ਦੇ ਸੇਵਕ,ਮਨਜੀਤ ਸਿੰਘ ਜੀਤਾ ।
Verygood thanks
ਪਰਾਣੇ ਸਮੇਂ ਦੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ, ਮੁੱਖ ਰੱਖ ਕੇ ਸੱਚ ਸੁੱਚ ਨਾਲ ਕਹਿੰਦੇ ਸਨ। ਪੰਥ ਜੀਵੇ ਮੈ ਮਰਾ ਨਾਲ ਗੁਰੂ ਘਰਾਂ ਦੀ ਪਵਿੱਤਰਤਾ, ਅਜ਼ਾਦ ਕਰਾਉਣ ਲਈ ਲੱਖਾਂ ਸਿੰਘਾਂ ਸਿੰਘਣੀਆਂ ਨੇ ਸ਼ਹਾਦਤਾ ਦਿੱਤੀਆਂ। ਅੰਗਰੇਜ਼ ਹਕੂਮਤ ਦੇ ਪਿਆਦੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਏ ਤੇ ਸਮੇਂ ਦੀ ਅੰਗਰੇਜ਼ ਸਰਕਾਰ ਨਾਲ ਡਟ ਕੇ ਟੱਕਰ ਲਈ ਜੋ ਭਾਰਤ ਨੂੰ ਅਜ਼ਾਦ ਕਰਾਉਣ ਦੀ ਪਹਿਲੀ ਜਿੱਤ ਮਹਾਤਮਾ ਗਾਂਧੀ ਨੇ ਆਖੀ ਸੀ।
ਪੰਥਕ ਪੋਲਿਟਿਕਸ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਅਕਾਲ ਤਖ਼ਤ ਤੋਂ ਉਪਰ ਅਕਾਲੀ ਪਾਰਟੀ, ਦੋ ਹੁਣ ਪੰਜਾਬੀ ਪਾਰਟੀ ਦੇ ਤੌਰ ਉਤੇ ਤਬਦੀਲ ਤਾਂ ਹੋ ਚੁੱਕੀ ਹੈ ਪਰ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਬਨਣ ਤੋਂ ਬਾਅਦ ਪੰਜਾਬ ਦੇ ਮਸਲੇ ਪਿਛੇ ਧੱਕ ਦਿੱਤੇ ਗਏ ਅਤੇ ਆਪਣੀ ਲਾਲਸਾ,ਅਮੀਰ ਸਿਖ ਬਨਣ ਤੇ ਮੁਖ ਮੰਤ੍ਰੀ ਦੀ ਕੁਰਸੀ ਉਤੇ ਜਾਣ ਲਈ ਪੀਰੀ ਦੀ ਸੰਸਥਾ ਨੂੰ ਨਿਜੀ ਮੁਫਾਦਾਂ ਲਈ ਵਰਤਣਾ ਸੰਗਤ ਨੂੰ ਕਦੇ ਪ੍ਰਵਾਨ ਨਹੀਂ, ਹੋਇਆ ਨਾ ਅਗੇ ਨੂੰ ਘੜੰਮ ਚੌਧਰੀ ਪ੍ਰਵਾਨਗੀ ਨਹੀਂ ਕਦੇ ਵੀ ਹੋ ਸਕਦੀ, GOOD GOVERNANCE ਤਾਂ ਗੁਰੂ ਅਗੇ ਝੁਕਣ ਮਿਠਤ ਨੀਵੀਂ ਨਾਨਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਮਿਠਤ ਨੀਵੀਂ ਨਾਨਕਾ, ਦੁਨਿਆਵੀ ਬਾਦਸ਼ਾਹਤਾਂ ਤੋਂ ਉਪਰੲਮ ਹੈ,ਜਿਥੇ ਪੰਜ ਪਿਆਰਿਆਂ ਨੂੰ ਮੁਅੱਤਲ ਕਰਕੇ, ਨਿਜੀ ਈਗੋ ਨੂੰ ਫ਼ਿਊਲ , ਗੁਰੂ ਦੀ ਗੋਲਕ ਵਰਤਕੇ ਪਾਉਣਾ ਬਜਰ ਗਲਤੀ ਹੈ, ਦੁਨਿਆਵੀ ਕੁਰਸੀਆਂ ਲਈ ਨਹੀਂ, ਇਹ ਰਬੀ ਸੰਸਥਾ ਅਕਾਲ ਤਖ਼ਤ ਛੇਵੇਂ ਗੁਰੂ ਦੀ ਮਰਿਯਾਦਾਵਾਂ ਦਾ ਧਿਆਨ ਰੱਖਣ ਲਈ ਗਰੀਬ ਤੇ ਮਜ਼ਲੂਮਾਂ ਦੀ ਇਮਾਨਦਾਰੀ ਟ੍ਰਾਂਸਪੇਰੇਂਸੀ ਲਈ, ਗੁਰੂ ਦੀ ਗੋਲ੍ਹਕ ਗਰੀਬ ਦਾ ਮੂੰਹ ਕੀ ਭਾਈਚਾਰਕਤਾ, ਟੋਡਰਮੱਲ ਤੇ ਮੋਤੀ ਲਾਲ ਮਹਿਰਾ ਦੇ ਪਧਰ ਉਤੇ ਸਰਬਤ ਦੇ ਭਲੇ ਲੂ ਯਤਨਸ਼ੀਲ ਹਾਂ ਜਾਂ ਸੌੜੀ/ ਤੰਗ ਦਿਲੀ ਛੋਟੀ ਜਿਹੀ ਧਿਰ ਤਾਂ ਬਣਕੇ ਨਹੀਂ ਬੈਠ ਗੲਏ? ਅਕਾਲ ਤਖ਼ਤ ਤੋਂ ਗਲੋਬਲ ਮਨੁੱਖਤਾ ਪ੍ਰੀਵਾਰ ਤੇ ਏਕਸ ਪਿਤਾ ਦੀ ਗਲ ਗੁਰੂ ਨਾਨਕ ਦੇਵ ਜੀ ਨੇ ਜਗਤ ਜਲੰਦਾ ਰਖ ਲੈ ਤੇ ਸਰਬਤ ਦੇ ਭਲੇ ਲਈ ਅਸੂਲਾਂ ਨੂੰ ਛਿੱਕੇ ਟੰਗਣ ਲਈ ਨਹੀਂ ਬਣਾਏ ਗਏ ਸਨ, ਦਸ਼ਮੇਸ਼ ਪਿਤਾ ਨੇ ਆਪੇ ਗੁਰੂ ਚੇਲਾ ਦਾ ਸਿਧਾਂਤ ਦੇਕੇ , ਸ਼ਕਸੀ ਗੁਰੂ ਦੀ ਥਾਂ ੧੭੦੮ ਵਿਚ ਸ਼ਬਦ ਗੁਰੂ ਤੇ ਪੰਜ ਪਿਆਰਿਆਂ (ਪੰਜਾਂ ਵਿਚ ਪਰਮੇਸਵਰ ਸਿਧਾਂਤ) ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜ੍ਹੀ ਵਿਚ ਪੰਜਾਂ ਦਾ ਗੁਰਬਤਾਂ ਨਾ ਮੰਨਿਆ ਹੁੰਦਾ, ਵੱਡੇ ਸਾਹਿਬਜ਼ਾਦਿਆਂ ਦੀ ਤਰਾਂ ਤਿਆਰ ਹੋਕੇ ਯੁਧ ਦੇ ਮੈਦਾਨ ਵਿਚ ਜਾਕੇ ਸ਼ਹੀਦ ਹੋ ਗਏ ਹੁੰਦੇ ਤਾਂ ( EGO ਵਾਲੇ ਸ਼ਖਸ ਬਣਕੇ ਸ਼ਹੀਦ ਹੋ ਗਏ ਹੁੰਦੇ) ਪੰਜਾਂ ਦੀ ਮੰਨਕੇ ਗੜੀ ਨਾ ਛੱਡਦੇ, ਅਜ ਭਾਰਤ ਦੇਸ਼ ਨੂੰ ਬੰਦਾ ਬਹਾਦਰ ਨੂੰ ਤਿਆਰ ਕਰਕੇ, ਮੁਗਲ ਰਾਜ ਤੋਂ ਕਿਵੇਂ ਭਾਰਤ ਦੇਸ਼ ਨੂੰ ਮੁਕਤ ਕਰਵਾਉਂਦੇ, ਅਜ ਭਾਰਤ ਦੇਸ਼ ਦੇ ਸਾਰੇ ਧਰਮਾਂ ਨੂੰ ਇਕ ਮੁਗਲ ਧਰਮ ਵਿਚ ਤਬਦੀਲ ਕਰ ਦਿਤਾ ਗਿਆ ਹੁੰਦਾ, ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਭਾਰਤ ਦੇਸ਼ ਪ੍ਰੇਮ ਵਿਚ ਤੇ ਸਾਰੇ ਭਾਰਤ ਦੇ ਧਰਮਾਂ ਨੂੰ ਬਚਾਉਣ ਲਈ ਭਾਰਤ ਦੀ ਸਾਰੀ ਮਨੁੱਖਤਾ ਅਤੇ ਹਿੰਦੂ ਜਨੇਊ ਦੀ ਰਖਿਆ ਉਨ੍ਹਾਂ ਦੇ ਪਿਤਾ ਦਾ ਪਹਿਲਾ ਸਰੋਕਾਰ, ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਅਮੀਰ ਵਿਰਸਾ ਆਪਣੇ ਬਲੀਦਾਨ ਦੇ ਬਲਬੂਤੇ ਬਣਾਇਆ ਨਹੀਂ ਅਜ ਸਾਰੇ ਭਾਰਤ ਵਾਸੀਆਂ ਦੀ ਨਸਲਕੁਸ਼ੀ ਕਰਕੇ ਸਭ ਦੀ ਸੁੰਨਤਿ ਹੋ ਗਈ ਹੁੰਦੀ, ਦਸਮੇਂ ਪਿਤਾ ਵੀ ਪੰਜਾਂ ਪਿਆਰਿਆਂ ਅਗੇ ਸਿਰ ਨਾ ਝੁਕਾਕੇ, ਆਪੇ ਗੁਰੂ ਆਪੇ ਚੇਲੇ ਦਾ ਸਬੂਤ ਨਾ ਦਿੰਦੇ ਤਾਂ ਸ਼ਖਸ਼ੀ (ਮਨੋਪਲੀ) ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਹਨ ਮੰਨਕੇ,ਭਾਰਤ ਦੇਸ਼ ਨੂੰ ਬਚਾਇਆ, ਆਪਣੀ ਈਗੋ ਨੂੰ ਪਿਛੇ ਕਰਕੇ ਦਿਖਾਇਆ!! ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਕਦੇ ਨਹੀਂ ਤੋੜਿਆ ਸਗੋਂ ਪੰਥ ਨੂੰ ਤੇ ਪੂਰੇ ਸੰਸਾਰ ਨੂੰ ਸੇਧ ਦਿੱਤੀ:- *ਸਚ ਕਹੂੰ ਸੁਣ ਲੇਹੋ ਸਭਿ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ!!* ਸਾਡਾ ਨੈਤਿਕ ਕਿਰਦਾਰ, ਸ਼ਖਸ਼ੀ ਮਨੋਪਲੀ ਨਹੀਂ ਹੈ, ਇਸ ਲਈ ਪਰਿਵਾਰ ਨਾਲੋਂ ਸਾਨੂੰ ਪੂਰੇ ਗਲੋਬਲ ਪ੍ਰੀਵਾਰ ਪ੍ਰੇਮ ਦਾ ਮਾਡਲ ਸਿਧਾਂਤ ਦਸ ਗੁਰੂ ਸਾਹਿਬਾਨ ਨੇ ਅਮੀਰ ਵਿਰਸਾ ਆਪਣੀਆਂ ਕੁਰਬਾਨੀ ਦੇਕੇ ਬਣਾਕੇ ਦਿਤਾ ਹੋਇਆ ਹੈ, ਉਹ ਕਿਸੇ ਇਕ ਪ੍ਰੀਵਾਰ ਦੀ ਰਾਜਨੀਤੀ ਤਕ ਸੀਮਤ ਕਰਕੇ ਰੱਖ ਦੇਣਾ, ਸੰਸਾਰ ਦੇ ਸਾਰੇ ਸਿਖਾਂ ਨੂੰ, ਗਲੋਬਲ ਪ੍ਰੀਵਾਰ ਸਿਧਾਂਤ ਲਈ,ਉਠ ਖਲੋਣਾ ਚਾਹੀਦਾ ਹੈ, ਅਜ ਇਕ ਸੁਖਬੀਰ ਨੂੰ ਸਾਰੇ ਸੁਖ ਦੇਣੇ ਜ਼ਰੂਰੀ ਨਹੀਂ, ਸਾਰੀ ਮਨੁੱਖਤਾ ਨੂੰ ਸੁਖਬੀਰ ਬਨਾਉਣ ਵਿਚ ਸਿਖ ਧਰਮ ਦੇ ਵਿਰਸੇ ਦੀ ਅਮੀਰੀ ਪ੍ਰਗਟ ਕਰਨ ਹੋਵੇਗੀ ਹੈ, ਕਰਨੀ ਹੋਵੇਗੀ, ਹੋਸ਼ ਟਿਕਾਣੇ ਕਰਨ ਲਈ ਹੋਸ਼ੀ ਸਿਆਸਤ ਛੱਡਣੀ ਹੋਵੇਗੀ!! ਗੁਰੂ ਦੀ ਪੰਜਾਂ ਵਿਚ ਪਰਮੇਸ਼੍ਵਰ ਸਿਧਾਂਤ ਦੀ ਮੰਨਣੀ ਹੋਵੇਗੀ!!ਇਹ ਸਮਝ ਲਗਣ ਤੋਂ ਬਾਅਦ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਗਲੋਬਲ ਮਨੁੱਖਤਾ, ਆਪਣਾ ਇਕ ਪ੍ਰੀਵਾਰ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਮੀਰੀ ਸਭ ਸੰਸਾਰ ਦੇ ਸਰਬਤ ਦੇ ਭਲੇ ਵਾਲੀ ਸਾਡੇ ਪ੍ਰਚਾਰਕ ਦੇ ਉਚੇ ਮਾਣ ਸਨਮਾਨਿਤ ਕਰਨ ਤੇ ਉਨ੍ਹਾਂ ਦੇ ਬਚਿਆਂ ਦੇ ਉਚੇਰੀ ਵਿੱਦਿਆ ਦੇ ਖਰਚੇ ਗੁਰੂ ਦੀ ਗੋਲਕ ਵਿਚੋਂ ਦੇਣ ਨਾਲ ਦਸ਼ਮੇਸ਼ ਪਿਤਾ ਦੇ ਸਚ ਕਹੂੰ ਸੁਣ ਲੇਹੋ ਸਭਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਸਿਧਾਂਤ ਹੋਰ ਧਰਮਾਂ ਨੂੰ ਵੀ ਨਾਲ ਜੋੜ ਕੇ ਗੁਰੂ ਦੀ ਖੁਸ਼ੀ ਦੇ ਸਕਦੇ ਹਾਂ!!
ਸ਼੍ਰੋਮਣੀ ਪਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ ਉਸ ਵਿਚੋ ਬੰਦਿਆਂ ਚੋਣ ਕੀਤੀ ਜਾਵੇ
ਵਿੱਚ ਆਰ ਐਸ ਐਸ ਅਤੇ ਭਾਰਤੀ ਏਜੰਸੀਆਂ ਦੇ ਏਜੰਟ ਸ਼ਾਮਲ ਨਾਂ ਹੋਣ? ਖਿਆਲ ਰੱਖਣਾ
Bhahut badea uprala Singh Saheb ji. Parmatma daa Shukar he🙏❤️
534th.Like.💚🙏🙏 SSA Veer jio 👍🏿 Form Advocate GS Khaira Ldh.👍👌👌☝️☝️☝️☝️☝️✍️✍️💯💚👏
Wonderfull stepdo move on respectfully
ਸਭ ਤੌ' ਪਹਿਲਾਂ ਭਰਾਵਾ ਤੂੰ ਪੰਜਾਬੀ ਬੋਲ ਕੇ ਗੱਲ ਕਰ ਿੲਹ ਸਭ ਤੋ ਪਹਿਲੇ ਬੁਲਾਰੇ ਵਾਸਤੇ ਹੈ ।
ਮਲਵਿੰਦਰ ਸਿੰਘ ਮਾਲੀ ਅਜ ਸਿੱਖ ਕੌਮ ਦਾ ਸਮਝਦਾਰ ਲੀਡਰ ਬਣ ਸਕਦਾ ਹੈ ਇਨ੍ਹਾਂ ਨੂੰ ਅਗਲਾ ਮੁੱਖ ਮੰਤਰੀ ਬਨਾਓ ਤਾਂ ਹੀ ਸਿੱਖ ਧਰਮ ਅਤੇ ਪੰਜਾਬ ਦਾ ਭਲਾ ਹੋ ਸਕੇਗਾ । ਇਸ ਤਰਾਂ ਬੁਧੀਜੀਵੀਆਂ ਨੂੰ ਇਕੱਠੇ ਕਰਕੇ ਗੋਸ਼ਟੀਆਂ ਕੀਤੀਆਂ ਜਾਣ ਫਿਰ ਨਵੀਂ ਪਾਰਟੀ ਜ਼ਰੂਰ ਬਨਾਓ ਨਹੀਂ ਤਾਂ ਗੋਸ਼ਟੀਆਂ ਦਾ ਕੋਈ ਫਾਇਦਾ ਨਹੀਂ ਹੋਵੇਗਾ। ਅਗਲੀ ਸ਼੍ਰੋਮਨੀ ਕਮੇਟੀ ਅਤੇ ਪੰਜਾਬ ਸਰਕਾਰ ਤੇ ਕਬਜ਼ਾ ਕਰ ਹਾਲਤ ਵਿੱਚ ਪੰਜਾਬ ਅਤੇ ਪੰਥ ਹਿਤੈਸ਼ੀ ਆ ਦਾ ਹੋਣਾ ਚਾਹੀਦਾ ਹੈ
ਸਰੋਮਣੀ ਕਮੇਟੀ ਇਲੈਕਸਨ ਤੇ 2027 ਦਾ ਇਲੈਕਸਨ ਸਹੀਦ ਪਰਿਵਾਰਾ ਨੂ ਟਿਕਟਾ ਦਿਊ ਜੀ
ਮੇਰੇ ਵਾਹਿਗੁਰੂ ਜੀ ਸਿੱਖ ਕੌਮ ਬਲ ਬਖਸ਼ਣ ਸੁਮੱਤ ਬਖਸ਼ੇ ਪਿਛਲੀਆਂ ਸਰਕਾਰਾਂ ਨੇ ਚਾਲੀਆਂ ਸਾਲਾਂ ਵਿੱਚ ਪੰਜਾਬ ਦਾ ਆਪਣੀਆਂ ਅੱਖਾਂ ਦੇ ਸਾਹਮਣੇ ਹਜ਼ਾਰਾਂ ਸਿੱਖਾ ਦੇ ਨੌਜਵਾਨਾਂ ਨੂੰ ਝੂਠਿਆਂ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਹੁੰਦੇ ਦੇਖੇ ਹੋਰ ਤਾਂ ਹੋਰ ਸਾਡੇ ਧੰਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਨੂੰ ਅੰਗ ਅੰਗ ਵਡਕੇ ਸਤਿਲੁਜ ਦਰਿਆ ਵਿਚ ਰੋੜ੍ਹਿਆ ਗਿਆ ਦਰਬਾਰ ਸਾਹਿਬ ਜੀ ਨੂੰ ਢਹਿ ਢੇਰੀ ਕਰ ਦਿੱਤਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸੈਂਕੜੇ ਯੋਧੇ ਸੰਗਤਾਂ ਨੂੰ ਬੱਚਿਆਂ ਨੂੰ ਬੰਬਾਂ ਨਾਲ ਉਡਾ ਦਿੱਤੇ ਸਿੱਖਾਂ ਦਾ ਗੁਰੂ ਦਾ ਇਤਿਹਾਸ ਸਾੜਕੇ ਸਵਾਹ ਕਰ ਦਿੱਤਾ ਪਰ ਸਿੱਖਾਂ ਦੀ ਬਹਾਦਰ ਕੌਮ ਦੀ ਜ਼ਮੀਰ ਨਹੀਂ ਜਾਗੀ ਪਰ ਅੱਜ ਵੀ ਸਿੱਖ ਕੌਮ ਬਾਈ ਜੀ ਇਹਨਾਂ ਬੁੱਧੀਜੀਵੀਆਂ ਨੂੰ ਪੰਥਕ ਹਿਤੈਸ਼ੀ ਹੋਣ ਕਥਾਵਾਚਕ ਭਾਈ ਢਾਡੀ ਸਿੰਘਾਂ ਕਿਸਾਨਾਂ ਮਜ਼ਦੂਰਾਂ ਵਪਾਰੀਆਂ ਦੇ ਮੁਖੀਆਂ ਨੂੰ ਸਿਰ ਜੋੜ ਕੇ ਬੈਠ ਕੇ ਅਬਦਾਲੀਆਂ ਦੇ ਕੋੜ੍ਹਮੇਂ ਵਿੱਚੋਂ ਨਰੇਣੂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਬੈਠੋ ਧੰਨਵਾਦ ਹੋਵੇਗਾ
Waheguru Tera sukar h ji 🙏
ਜਿਹੜੇ ਲੋਕ ਕਿਸੇ ਹੋਰ ਦੇ ਹੱਥਾਂ ਵਿਚ ਖੇਡਣ,ਉਹ ਆਪਣੇ ਆਪ ਨੂੰ ਪੰਥਕ ਨਹੀਂ ਕਹਾ ਸਕਦੇ,ਸੋ ਮੀਰੀ ਪੀਰੀ ਦੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਤਾਕਤ ਦੇ ਵਿਕੇਂਦਰੀਕਰਨ ਹੋਣਾ ਚਾਹੀਦਾ ਹੈ ਜੀ
Sab da dhanwad ji Punjab nu bachao
Malli sab have a great knowledge 🙏
very 2 nice
ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਜਿਸ ਪਾਰਟੀ ਦੀ ਗੱਲ ਕਰਦੇ ਓ ਉਹ ਵੀ ਚਲਦੀ ਤਾਂ ਦਿੱਲੀਓਂ ਦੀ ਐ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ।
Wahe guru ji
Very very good nice
ਪੰਥ & ਪੰਜਾਬ ਇੱਕੋ ਹਨ
ਪੰਜਾਬ ਅੱਜ ਫਿਰ ਪੰਥ ਦੇ ਨਾ ਤੇ ਲੁੱਟਿਆ ਜਾ ਰਿਹਾ। ਸਿਆਣੇ ਲੋਕਾ ਦੀ ਚੁੱਪ ਕਰਕੇ। ਬੁੱਧੀਮਾਨ ਲੋਕਾ ਦੀ ਚਮਚਾਗਿਰੀ ਕਰਕੇ
ਅਮੋਲਕ ਜੀ ਬਹੁਤ ਸ਼ੁਚਜੇ ਅਤੇ ਡੂੰਘੇ ਵਿਚਾਰਾ ਨਾਲ ਪਖ ਰਖਿਆ
ਹਿੰਦੋਸਤਾਨ ਦੇ ਸਵਿਧਾਨ ਹੇਠ ਕਖ ਨਹੀ ਹੋਣਾ ਹਲ ਪੰਜਾਬ ਰੈਫਰੈਡਮ ਹਲ ਆਜ਼ਾਦੀ ਖਾਲਿਸਤਾਨ ਜਿੰਦਾਵਾਦ
ਸੰਵਿਧਾਨ, ਕੱਖ, ਹੱਲ
Bahut vedya uparala hi ji.🙏🙏🙏
ਮਾਲੀ ਸਾਹਿਬ ਕੋਲ ਹੀ ਅਸਲੀ ਬੁਧੀਮਾਨਤਾ ਰਖਦੇ ਹਨ
ਪੰਜਾਬ ਦਾ ਬਟਵਾਰਾ,ਇਹ ਕਿਤਾਬ ਮੈਨੂੰ ਚਾਹੀਦੀ ਹੈ ਇਹ ਕਿਥੋਂ ਮਿਲਣੀ ਹੈ ਬੇਨਤੀ ਹੈ ਕਿ ਗਾਈਡ ਕਰੋ ਜੀ। ਮੇਹਰਬਾਨੀ।
ਸੱਹੀ ਗੱਲ ਹੈ ਕਿ ਸੱਭ ਆਪਣੀਆਂ ਰੁਟੀਆ ਸੇਕਣ ਤੇ ਲੱਗੇ ਹੋਏ ਹਨ
ਰਾਜਨੀਤਕ ਲੋਕ ਧਰਮ ਵਿਚ ਦਖਲ ਨਹੀਂ ਚਾਹੀਦਾ ਹੈ ਰਾਜਨੀਤਕ ਲੋਕ ਸੱਚ ਘੱਟ ਤੇ ਝੂਠ ਜਿਆਦਾ ਹੈ ਧਾਰਮਿਕ ਲੋਕ ਪੰਥ ਦੀ ਸੇਵਾ ਕਰਣ
ਖਾਲਸਾ ਜੀ "ਮਿਸਲ ਸਤਲੁਜ" ਨੂੰ ਹੀ ਪੰਜਾਬ ਦੀ ਅਗਵਾਈ ਲਈ ਪੰਜਾਬ ਨੂੰ ਬਚਾਉਣ ਲਈ "ਮਿਸਲ ਸਤਲੁਜ ਪੰਜਾਬ" ਬਣਾ ਲਵੋ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ।
Mali ji salute
ਬਹੁਤ ਈ ਵਧੀਆ
ਸਿੱਖ ਧਰਮ ਤੇ ਜੱਟ ਵਾਦ ਭਾਰੂ ਹੈ.. ਜੋ ਕਿ ਜੱਟਾਂ ਵਿਚ ਪੈਦਾ ਹੋਈ ਨਵੀਂ ਸਰਮਾਏਦਾਰੀ ਅਤੇ ਅਕਾਲੀ ਸਰਕਾਰਾਂ ਵੱਲੋਂ ਦਿੱਤੀ ਚੌਧਰ ਕਾਰਨ ਉਪਜੀ ਹੈ... ਇਹ ਲੋਗ ਦਿਖਾਵਾ ਅਤੇ ਡਰਾਮਾ ਕਰਨਾ ਬਾਖੂਬੀ ਜਾਣਦੇ ਹਨ... ਗਰੀਬ ਜਾਤਾਂ ਨੂੰ ਆਪਣੀ ਗੁਲਾਮੀ ਵਿੱਚ ਰੱਖਣਾ ਚਾਹੁੰਦੇ ਨੇ, ਆਪਣੀ ਸਰਦਾਰੀ ਉਹਨਾਂ ਤੇ ਥੋਪਣਾ ਚਾਹੁੰਦੇ ਨੇ... ਇਹ ਹਾਲਾਤ ਮੁਤਾਬਿਕ ਬਦਲ ਜਾਣ ਵਿਚ ਮੁਹਾਰਤ ਰੱਖਦੇ ਹਨ.. ਰਾਧਾ ਸੁਆਮੀ, ਡੇਰਾ, ਈਸਾਈ ਆਦਿਕ ਦੇ ਸਰਪ੍ਰਸਤ ਜੱਟ ਹੀ ਨੇ.. ਪੈਸਾ ਪਿਛੇ ਕਦੋਂ ਬਿਕ ਜਾਣ ਕੋਈ ਕੁਝ ਨਹੀਂ ਕਹਿ ਸਕਦਾ.. ਜੱਟ ਜੱਟਾਂ ਦੇ ਭੋਲੂ ਨਰੇਣੇ ਦਾ, ਬਾਰੇ ਕੀ ਕਹੋਗੇ??
ਤੁਸੀਂ ਸਾਰੇ ਜੱਟਾਂ ਨੂੰ ਕਿਵੇਂ ਮਾੜਾ ਕਹਿ ਸਕਦੇ 100% ਵਿੱਚੋਂ 20% ਗਲਤ ਉਹ ਸਕਦੇ ਉਹ ਸਾਰੇ ਜਾਤਾਂ ਵਿੱਚ ਨੇ ਹਰ ਇੱਕ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨਾ ਚਾਹੀਦਾ
@@punjabisubah8189 ਕਦੇ ਵੀ ਕੋਈ ਗੱਲ 100% ਨਹੀਂ ਹੁੰਦੀ... ਜਿਵੇੰ ਬ੍ਰਾਹਮਣ ਤੇ ਬ੍ਰਾਹਮਣ ਵਾਦ ਵਿਚ ਫਰਕ ਹੁੰਦਾ ਹੈ, ਓਹੀ ਫਰਕ ਜੱਟ ਤੇ ਜੱਟਵਾਦ ਵਿੱਚ ਹੈ... ਗੱਲ ਬੁਨਿਆਦੀ ਮਾਨਸਿਕਤਾ ਦੀ ਹੈ...
ਸਹੀ ।
ਪੰਜ ਦਹਾਕੀਆ ਤੋ ਸਿੱਖੀ ਤੇ ਸਿੱਖਾ ਨੂੰ ਉਜਾੜਨ ਵਾਲੇ ਲੋਕਾ ਵਿੱਚ ਪੰਜਾਬ ਵਿੱਚ ਸਭ ਤੋ ਵੱਧ 99% ਜੱਟ ਹਨ ਕਰਾਉਣ ਵਾਲਾ ਕੋਈ ਵੀ ਹੋਵੇ ਇਕ ਗੰਦਾ ਮਰਦਾ ਚਾਰ ਹੋਰ ਉਸੇ ਨੀਤੀ ਵਾਲੇ ਪੈਦਾ ਹੋ ਜਾਂਦੇ ਹਨ ਇਹ ਕਦੇ ਨਹੀ ਰੱਜ ਰਹੇ।
ਬਾਦਲਾਂ ਨੇ ਆਪਣੀ ਸਿਆਸੀ ਤਾਕਤ ਨਾਲ਼ ਕੇੰਦਰ ਦੀ ਤਾਕਤ ਨਾਲ਼ ਲੈਣ ਦੇਣ ਕਰਕੇ 13-14 ਸਾਲ ਤੋਂ SGPC ਦੀ ਚੋਣ ਹੀ ਨਹੀਂ ਹੋਣ ਦਿੱਤੀ । ਜਿਸ ਕਰਕੇ ਅੱਜ ਦੀ SGPC ਨੂੰ ਪੰਥ ਦੀ ਨੁਮਾਇੰਦਾ ਕਮੇਟੀ ਨਹੀਂ ਕਿਹਾ ਜਾ ਸਕਦਾ( ਕਿਉੰਕਿ ਕਮੇਟੀ ਦੀ ਮਿਆਦ 8-9 ਸਾਲ ਪਹਿਲਾਂ ਸਮਾਪਤ ਹੋ ਚੁੱਕੀ ਹੈ ) ਜੇਕਰ ਬਾਦਲ ਇਮਾਨਦਾਰ ਹੁੰਦੇ ਤਾਂ ਕੇੰਦਰੀ ਸਰਕਾਰ SGPC ਦੀ ਚੋਣ ਕਰਾਵੇ ਜਾਂ ਨਾ ਕਰਾਵੇ , ਮੈਂਬਰਾਂ ਨੂੰ ਮਿਆਦ ਪੁੱਗਣ ਤੇ ਅਸਤੀਫੇ ਦੇ ਦੇਣੇ ਚਾਹੀਦੇ ਸਨ, ਅਤੇ ਕੇੰਦਰੀ ਸਰਕਾਰ ਨੂੰ ਚੋਣ ਕਰਾਉਣ ਲਈ ਮਜਬੂਰ ਕਰ ਦੇਣਾ ਚਾਹੀਦਾ ਸੀ ।ਪਰ ਗੱਲ ਤਾਂ ਸੁਆਰਥੀ ਨੀਚਪੁਣੇ ਦੀ ਹੈ ਜਿਸਨੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰ ਰੱਖਿਆ ਹੈ ।
ਮਲਵਿੰਦਰ ਸਿੰਘ ਮਾਲੀ ਦੀਆਂ ਗੱਲਾਂ ਸਮਝ ਪੈਂਦੀਆਂ ਹਨ,ਬਾਕੀਆਂ ਨੂੰ ਖੁਦ ਪਤਾ ਨਹੀਂ ਉਹ ਕੀ ਬੋਲ ਰਹੇ ਹਨ।
Good...u... good
ਬਾਬਾ ਜੀ ਖਾਲਸਾ ਰਾਜ ਹੀ, ਪੰਜਾਬ ਨੂੰ ਬਚਾ ਸਕਦਾ,,,,,, ਯੂਨਾਇਟੇਡ ਸਟੇਟਸ ਪੰਜਾਬ, ਜ਼ਿੰਦਾਬਾਦ