Gal Te Gal l EP 117 l Gurdeep Kaur Grewal l Rupinder Kaur Sandhu l B Social

แชร์
ฝัง
  • เผยแพร่เมื่อ 13 ต.ค. 2024
  • ਮੁੰਡਿਆਂ ਦੇ ਮਾਨਸਿਕ ਦਬਾਅ ਦੀ ਗੱਲ ਕੌਣ ਕਰੂਗਾ? l Gal Te Gal l EP 117 l Gurdeep Kaur Grewal l Rupinder Kaur Sandhu l B Social
    #GalTeGal
    #GurdeepKaurGrewal
    #RupinderKaurSandhu
    Download Spotify App & Follow B Social Podcast:
    open.spotify.c...
    Facebook Link : / bsocialofficial
    Instagram Link : / bsocialofficial
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh
    Editor : Harmanpreet Singh
    Digital Producer : Gurdeep Kaur Grewal
    Label : B Social

ความคิดเห็น • 239

  • @prabhjotsingh4099
    @prabhjotsingh4099 2 ปีที่แล้ว +66

    Finally kise kudi walo eh subject te boleya geya,
    Respect for both of you my dear sisters ❤

  • @jathedarkalsian5882
    @jathedarkalsian5882 2 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
    ਇਹ ਆਮ ਬਚਿਆ ਦੇ ਨਾਲ ਹੋ ਰਿਹਾ ਹੈ
    ਇਹਨਾਂ ਬਚੀਆਂ ਦਾ ਧੀਆਂ ਦਾ ਬਹੁਤ ਧੰਨਵਾਦ ਹੈ
    ਇਸ ਵਿਸੇ ਉਪਰ ਵਿਸੇਸ਼ ਤੌਰ ਉੱਤੇ ਗਲਬਾਤ ਕੀਤੀ ਹੈ

  • @SukoonEshayari
    @SukoonEshayari 2 ปีที่แล้ว +1

    ਇੱਕ ਵਿਸ਼ਾ ਜਿਸਤੇ ਬਹੁਤ ਘੱਟ ਗੱਲ਼ ਕੀਤੀ ਜਾਂਦੀ ਹੈ। ਇਹ ਤੁਹਾਡਾ ਇੱਕ ਵੱਡਾ ਉਪਰਾਲਾ ਹੈ।

  • @sarabjeetkaur8971
    @sarabjeetkaur8971 2 ปีที่แล้ว +3

    ਭੈਣ ਸਚੀ ਅੱਜ ਤੁਸੀ ਸਾਰੀਆਂ ਗੱਲਾਂ ਜੋ ਰੋਜ ਮੇਰੇ ਮਨ ਵਿਚ ਚੱਲ ਦੀਆਂ ਉਹ ਕੀਤੀਆਂ ਬਹੁਤ ਸ਼ੁਕਰਇਆ ਮੈਂ ਆਪਣੇ ਘਰ ਵਿਚ ਆਪਣੇ ਵੀਰ ਦੇ ਹਾਲਾਤ ਦਿੱਖ ਕੇ ਇਹ ਸਭ ਸੋਚ ਦੀ ਆ 🥺

  • @drbajwa5923
    @drbajwa5923 2 ปีที่แล้ว +3

    ਸ਼ੁਕਰ ਆ ਰੱਬ ਤੋਂ ਬਾਅਦ ਸਾਨੂੰ ਬੁ ਸੋਸ਼ਲ ਨੇ ਸਮਝਿਆ।।ਧੰਨਵਾਦ।।

  • @navneetkalra3772
    @navneetkalra3772 2 ปีที่แล้ว +13

    ਜ਼ਿੰਦਗੀ ਵਿੱਚ ਕੁੜੀ ਅਤੇ ਮੁੰਡੇ, ਦੋਵਾਂ ਦਾ ਆਤਮ ਨਿਰਭਰ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਲਈ ਹਰ ਸਮੇਂ ਕਿਸੇ ਦੂਸਰੇ ਉੱਪਰ ਨਿਰਭਰ ਨਹੀਂ ਹੋ ਸਕਦੇ। ਦੂਜੀ ਗੱਲ ਇਹ ਕਿ ਚਾਹੇ ਉਹ ਮੁੰਡਾ ਜਾਂ ਕੁੜੀ ਹੋਵੇ, ਉਹ ਬਹੁਤ ਭਾਵੁਕ ਹੁੰਦੇ ਹਨ ਅਤੇ ਇਹ ਇੱਕ ਸਾਧਾਰਨ ਪ੍ਰਕਿਰਿਆ ਹੈ। ਬਾਕੀ ਤੁਹਾਡਾ ਅੱਜ ਦਾ ਵਿਸ਼ਾ ਕਾਫ਼ੀ ਵਧੀਆ ਅਤੇ ਮਹੱਤਵਪੂਰਨ ਲੱਗਿਆ। ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

  • @satwantsra714
    @satwantsra714 2 ปีที่แล้ว +28

    🙏🙏 ਬਹੁਤ ਵਧੀਆ ਲਗੀਆ ਸੁਣ ਕੇ , ਛੋਟੀ ਉਮਰੇ ਕੁਝ ਏਦਾਂ ਦੀ ਹੀ ਜ਼ਿੰਦਗੀ ਰਹੀ ਹੈ ਮੇਰੀ

  • @brarteerth1341
    @brarteerth1341 2 ปีที่แล้ว +14

    ਸਾਡੇ ਸਮਾਜ ਨੇ ਇਕ ਧਾਰਨਾ ਬਣਾ ਦਿੱਤੀ ਕਿ ਮਰਦ ਨੂੰ ਦਰਦ ਨਹੀਂ ਹੁੰਦਾ, ਕਈ ਵਾਰ ਮੁੰਡੇ ਨੂੰ ਕਬੀਲਦਾਰੀ ਦੀ ਜਿੰਮੇਵਾਰੀ ਦੇ ਕੇ ਉਹਦੀ ਜਿੰਦਗੀ ਦਾ ਇਕ ਹਿੱਸਾ ਖੋ ਲਿਆ ਜਾਂਦਾ ਆ , ਕਿਹਾ ਜਾਂਦਾ ਮਾਂ ਬਾਪ ਬੱਚੇ ਦਾ ਚਿਹਰਾ ਪੜ੍ਹ ਲੈਦੇ ਆ ਮੈ ਇਸ ਗੱਲ ਨਾਲ ਸਹਿਮਤ ਨਹੀਂ ਆ ਕਮਾਉਣ ਦੇ ਬਾਵਜੂਦ ਉਹਦੀ ਜਰੂਰਤ ਸੌਕ ਨੂੰ ਸਮਾਜ ਜਾਂ ਜਿੰਮੇਵਾਰੀ ਦੇ ਨਾਮ ਤੇ ਛੁਡਵਾ ਦਿੱਤਾ ਜਾਂਦਾ ਜਾਂ ਖੁਦ ਛੱਡ ਦਿੱਤਾ ਜਾਂਦਾ,

  • @amanveerkaur3763
    @amanveerkaur3763 2 ปีที่แล้ว +6

    ਬਹੁਤ ਵਧੀਆ ਗੱਲਾਂ ਲੱਗੀਆਂ ਭੈਣੇ
    ਸੱਚੀ ਵਿਆਹ ਮੁੰਡੇ ਦਾ ਨੀ ਵਿਆਹ
    ਜਮੀਨਾਂ ਤੇ ਘਰਾਂ ਦੇ ਹੁੰਦੇ ਹਨ।

  • @manveer.raamgarhia
    @manveer.raamgarhia 2 ปีที่แล้ว +27

    Thankyou so much Gurdeep mam and Rupinder mam for bringing this up ! ਮੈਂ psychology student ਆਂ ਤੇ ਮੈਂ ਬਹੁਤ ਕੁਝ ਦੇਖਿਆ ਜੋ ground level ਤੇ ਹੋ ਰਿਹਾ , ਆਪਣੇ ਘਰਾਂ 'ਚ , ਆਪਣੀ community 'ਚ , ਅਤੇ ਜਿਵੇਂ ਦਾ ਸਮਾਂ ਚੱਲ ਰਿਹਾ ਜਿਵੇਂ ਦਾ lifestyle ਆਪਣਾ ਹੋ ਰਿਹਾ , ਆਉਣ ਆਲੇ ਸਮੇਂ ਵਿੱਚ ਵੀ ਬਹੁਤ ਔਖਾ ਹੋਣ ਆਲਾ । ਆਪਾਂ ਨੂੰ ਚਾਹੀਦਾ ਵੀ ਮਾਨਸਿਕ ਸਿਹਤ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰੀਏ ਅਤੇ ਖ਼ਾਸ ਕਰਕੇ ਮੁੰਡਿਆਂ ਦੀ ਕਿਉਂਕਿ ਪਹਿਲਾਂ ਹੀ ਆਪਣੇ ਬੰਦੇ emotionally expressive ਨਹੀਂ ਹੁੰਦੇ ਅਤੇ ਬਾਕੀ ਰਹਿੰਦੀ ਕਸਰ societal standards ਅਤੇ societal pressure ਕੱਢ ਦਿੰਦੀ ਆ । ਸੱਚੀਂ ਲੋੜ ਆ ਵੀ ਇਹ ਗੱਲਾਂ , ਇਹ discussions , ਕਿਸੇ ਦੀ ਮੌਤ ਤੋਂ ਬਾਅਦ ਜਾਂ ਕੇਵਲ social media ਉੱਤੇ ਨਾ ਹੋਣ , ਸਗੋਂ ਹੁਣ ਆਪਣੇ drawing rooms 'ਚ , ਆਪਣੇ ਵਿਹੜਿਆਂ 'ਚ ਹੋਣ , ਤਾਂ ਕਿ ਆਪਾਂ ਸਭ ਵਾਸਤੇ ਇੱਕ safe space create ਕਰ ਸਕੀਏ ।

    • @deepgrewal4903
      @deepgrewal4903 2 ปีที่แล้ว

      Hanji bo Vdy show a

    • @Its_me.89
      @Its_me.89 2 ปีที่แล้ว

      Baut vdia suggestion dittta tu c

  • @onthetrekk
    @onthetrekk 2 ปีที่แล้ว

    ਮੁੰਡਿਆਂ ਬਾਰੇ ਏਨੀ ਵਧੀਆ ਅਤੇ ਡੂੰਘਾਈ ਚ discussion ਬੇਹੱਦ ਪ੍ਰਭਾਵਸ਼ਾਲੀ ਲੱਗੀ । ਤੁਹਾਡੀ ਥਾਂ ਤੇ ਕੋਈ gents ਇਸ ਵਿਚਾਰ ਚਰਚਾ ਦਾ ਹਿੱਸਾ ਹੁੰਦਾ ਤਾਂ ਸ਼ਾਇਦ ਏਨਾ ਪ੍ਰਭਾਵ ਨਾ ਪੈਂਦਾ। ਤੁਸੀਂ ਬਹੁਤ ਬਾਰੀਕੀ ਅਤੇ ਪੂਰੀ ਡੂੰਘਾਈ ਚ ਜਾ ਕੇ ਸਮੱਸਿਆਵਾਂ discuss ਕੀਤੀਆਂ।ਤੁਹਾਡੀ ਇਸ ਵਿਚਾਰ ਚਰਚਾ ਨਾਲ ਬਹੁਤ ਲੋਕਾਂ ਦੇ ਮਨਾਂ ਚੋਂ ਕਈ ਤਰ੍ਹਾਂ ਦੇ ਭਰਮ ਭੁਲੇਖੇ ਦੂਰ ਹੋਣਗੇ। ਬਹੁਤ ਬਹੁਤ ਧੰਨਵਾਦ।

  • @lilfeenjoy9835
    @lilfeenjoy9835 2 ปีที่แล้ว +4

    ਮਰਦ ਨੂੰ ਬਹੁਤੀ ਵਾਰੀ ਸਖ਼ਤ ਦਿਲ ਦਾ ਮੰਨ ਕੇ ਆਸਾਨੀ ਨਾਲ ਤਕਲੀਫ਼ 'ਚ ਛੱਡ ਦਿੱਤਾ ਜਾਂਦੈ
    ..✍️

  • @SukhwinderSingh-pk8jj
    @SukhwinderSingh-pk8jj 2 ปีที่แล้ว +2

    ਸੱਭ ਤੋਂ ਜ਼ਿਆਦਾ ਤਕਲੀਫ਼ ਉਹਨਾਂ ਮੁੰਡਿਆਂ ਨੂੰ ਹੁੰਦੀ ਹੈ ਜਿਹੜੇ ਛੋਟੀ ਉਮਰੇ ਬਾਹਰਲੇ ਦੇਸ਼ ਜਾਂਦੇ ਨੇ ਉਹਨਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ ਪਹਿਲਾ ਤਾਂ ਉਹ ਆਪਣਾ ਕਰਜ਼ਾ ਉਤਰਦਾ ਫੇਰ ਕਿਸੇ ਆਪਣੇ ਭਰਾ ਜਾ ਭੈਣ ਦਾ ਵਿਆਹ ਕਰਦਾ । ਫਿਰ ਆਪਣੇ ਤੇ ਆਪਣੇ ਪਰਿਵਾਰ ਲਈ ਵਧਿਆ ਘਰ ਬਣਾਊਦਾਂ । ਉਸਦੇ ਆਪਣੇ ਪੀ ਆਰ ਸਬੰਧੀ ਕੰਮ । ਕਈ ਪਰਦੇਸੀ ਵੀਰ 10 ਸਾਲ ਤੱਕ ਪੀ ਆਰ ਨਹੀਂ ਹੁੰਦੇ ।ਉਹ ਆਪਣੇ ਪੰਜਾਬ ਤੇ ਘਰ ਦੀ ਵਾਪਸੀ ਲਈ ਤਰਸਦੇ ਨੇ ਕਈ ਤਾਂ ਵਾਪਸੀ ਕਰ ਲੈੰਦੇ ਨੇ ਕਈ ਵਿਚਾਰੇ ਮਿਹਨਤ ਕਰਦੇ ਨੇ ਪਰ ਘਰ ਵਾਪਸ ਨਹੀਂ ਪਰਤਦੇ ( ਅਮਰੀਕਾ ਵਾਲੇ ) ਪਰਦੇਸੀ ਵੀਰ ਕਈ ਤਕਲੀਫ਼ਾਂ ਵਿੱਚੋਂ ਗੁਜ਼ਰਦੇ ਨੇ ਦਿਨ ਰਾਤ ਮਿਹਨਤ ਕਰਦੇ ਨੇ ਭਾਵੇ ਗਰਮੀ ਹੋਵੇ ਜਾ ਫਿਰ ਸਰਦੀ ਹੋਵੇ ਜਾ ਫਿਰ ਬਰਫ਼ ਪੈਂਦੀ ਹੋਵੇ 16 ਤੋਂ 18 ਘੰਟੇ ਕੰਮ ਕਰਦੇ ਨੇ
    ਕਈ ਵਾਰੀ ਪਰਿਵਾਰ ਦੇ ਨਾਲ ਨਾਲ ਆਪਣੇ ਰਿਸ਼ਤੇਦਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ
    ਫਿਰ ਵੀ ਹੋਸਲਾ ਨੀ ਹਾਰਦੇ ਚੜਦੀ ਕਲਾਂ ਵਿੱਚ ਰਹਿੰਦੇ ਨੇ । ਵਾਹਿਗੁਰੂ ਸਾਰੇ ਪਰਦੇਸੀ ਵੀਰਾ ਤੇ ਮਿਹਰ ਭਰਿਆ ਹੱਥ ਰੱਖੇ
    ਉਹਨਾਂ ਵਿੱਚੋਂ ਇਕ ਪਰਦੇਸੀ ਮੈਂ । ਦੋਹਾ ਭੈਣਾਂ ਦਾ ਧੰਨਵਾਦ ਇਸ ਵਿਸ਼ੇ ਤੇ ਬੋਲਣ ਬਾਰੇ

  • @NarinderKaur-mk6bd
    @NarinderKaur-mk6bd 2 ปีที่แล้ว +5

    ਬਹੁਤ ਹੀ ਵਧੀਆ ਚਰਚਾ ਅੱਜ ਤਾਂ ਮੇਰਾ ਸੋਚਿਆ ਹੇਇਆਟੌਪਿਕ ਸੀ ਦੋਨਾ ਭੈਣਾ ਦਾਬਹੁਤ ਧੰਨਵਾਦ ਜੀ ਤਰਿਜ੍ਣ ਪ੍ਰੋਗਰਾਮ ਦਾ ਚੇਤਾ ਆਜਾਂਦਾ

  • @lovepunjab6587
    @lovepunjab6587 2 ปีที่แล้ว +1

    ਸੱਚੀ ਬਹੁਤ ਵਧੀਆ ਵਿਚਾਰ ਹੈ ਕਿ ਮੁੰਡਿਆਂ ਦੀ ਮਾਨਸਿਕ ਸਥਿਤੀ ਬਾਰੇ ਨਾ ਕੋਈ ਸੋਚਦਾ,,ਨਾ ਕੋਈ ਪੁੱਛਦਾ ਮੁੰਡਿਆਂ ਨਾਲ ਬਹੁਤ ਜ਼ਿਆਦਾ ਸ਼ੋਸ਼ਣ ਹੋ ਰਿਹਾ ਪਰ ਕਿਸੇ ਦਾ v ਧਿਆਨ ਨਹੀਂ ਹੈ ਇਸ ਵੱਲ....ਮੁੰਡਿਆਂ ਨੇ ਬਚਪਨ ਤੋਂ v ਕੰਮ ਕਰਨੇ,,,,ਫਿਰ ਵਿਆਹ ਤੋਂ ਬਾਅਦ ਵੀ ਆਪਣਾ ਟੱਬਰ ਵਧੀਆ ਸੰਭਾਲ ਮਤਲਬ ਮੁੰਡਿਆਂ ਤੇ ਵੀ ਜੰਮਦੇ ਹੀ ਇਹ ਜ਼ਿੰਮੇਵਾਰੀ ਹੁੰਦੀ ਆ,, ਜਿਵੇਂ ਕੁੜੀਆਂ ਨੇ ਸਿਰਫ ਵਿਆਹ ਦਾ ਹੀ ਸੋਚਣਾ ਜ਼ਿਆਦਾਤਰ। ਪਰ ਕੋਈ ਵੀ ਇਸ ਮਸਲੇ ਤੇ ਕੋਈ ਗੱਲ ਨਹੀ ਕਰਦੇ. ....eh v bda sensetional topic aaa...sochna chaida sb nu....

  • @nkbhachu1483
    @nkbhachu1483 2 ปีที่แล้ว +1

    ਮਾਂਵਾਂ ਮੁੰਡਿਆਂ ਨੂੰ ਰੋਟੀ ਦਾ ਜ਼ਰੂਰ ਪੁੱਛਦੀਆਂ. ਅੱਜ ਕੱਲ੍ਹ ਬਣਾਉਣ ਲਈ ਵੀ ਕਹਿੰਦੀਆਂ. ਬਾਕੀ ਗੱਲਾਂ ਬਾਤਾਂ ਸਿੱਖਿਆ ਦਾਇਕ , ਬਹੁਤ ਵਧੀਆ . ਮੁਬਾਰਕ

  • @harsahibsingh6779
    @harsahibsingh6779 2 ปีที่แล้ว +6

    ਬਹੁਤ ਵਧੀਆ episode ਕੀਤਾ ਤੁਸੀਂ, ਆਮ ਹੀ ਹੈ ਕਿ ਮੁੰਡਿਆ ਦੀਆਂ ਸਮੱਸਿਆਵਾਂ ਬਾਰੇ ਗੱਲ ਹੀ ਨਹੀਂ ਕੀਤੀ ਜਾਂਦੀ, ਜੇਕਰ ਮੈਂ ਆਪਣੀ ਕੋਈ ਸਮੱਸਿਆ ਆਪਣੇ ਮਾਂ ਬਾਪ ਨਾਲ ਸਾਂਝੀ ਕਰਨੀ ਚਾਂਹਾ ਤਾਂ ਅਗਿਓਂ ਖਿਜ਼ ਕੇ ਬੋਲਦੇ ਨੇ ,ਭਾਵ ਕੋਈ ਮੁੰਡਿਆ ਦੀ ਸਮੱਸਿਆ ਸੁਣਨ ਨੂੰ ਤਿਆਰ ਹੀ ਨਹੀਂ , ਸ਼ਾਇਦ ਮਾਂ ਬਾਪ ਨੂੰ ਇਹ ਲਗਦਾ ਹੈ ਕਿ ਮੁੰਡੇ ਸਰਬ ਕਲਾ ਸਮਰੱਥ ਹੁੰਦੇ ਨੇ , ਮੁੰਡੇ ਕਦੇ ਵੀ emotional ਨਹੀਂ ਹੋ ਸਕਦੇ।ਕੰਮ ਕਰਦਿਆਂ ਕਰਦਿਆਂ ਵੀ ਮੇਰਾ ਦਿਮਾਗ਼ ਮੇਰੀ study, job, future, ਮਕਾਮ ਬਨਾਉਣ ਬਾਰੇ ਹੈ ਚਲਦਾ ਰਹਿੰਦਾ ਹੈ ਕਦੀ ਕਦੀ ਇੰਜ ਮਹਿਸੂਸ ਹੁੰਦਾ ਕਿ ਕਿਤੇ ਹੈ overthinking ਤਾਂ ਨਹੀਂ ਕਰ ਰਿਹਾ, ਜਾਂ ਕਿਧਰੇ ਮੈ ਡਿਪਰੈਸ਼ਨ ਦਾ ਸ਼ਿਕਾਰ ਤਾਂ ਨਹੀਂ ਹੋ ਜਾਵਾਂਗਾ?

  • @sukhanveersandhu7417
    @sukhanveersandhu7417 2 ปีที่แล้ว +1

    🙏ਬਹੁਤ ਵਧੀਆ ਭੈਣੋ 🙏

  • @shammidhaliwall614
    @shammidhaliwall614 2 ปีที่แล้ว +5

    ਜਿਉਂਦੀ ਰਹਿ ਭੈਣੇ। ਮੁੰਡੇ ਬਾਰੇ ਨੀ ਕੋਈ ਸੋਚਦਾ ਏਥੇ ਜ਼ਮੀਨਾਂ ਨੂੰ ਰਿਸ਼ਤੇ ਹੁੰਦੇ ਆ💔😔

    • @jattmoosewala83
      @jattmoosewala83 ปีที่แล้ว

      ਬੇਜ਼ਮੀਨੀਆਂ ਜਾਤਾਂ ਚ ਵੀ ਤਾਂ ਹੋ ਜਾਂਦੇ ਆ ਰਿਸ਼ਤੇ, ਜੱਟ ਬਾਹਲ਼ੇ ਹੋਛੇ ਹੋਏ ਆ

  • @ankushsharma5476
    @ankushsharma5476 2 ปีที่แล้ว +2

    Meri zindagi halle v ehe jhi ae main 18 sal ton kamaun lag gya c. 21 saal da baahar aa gya saudi arab, bcz gulf ch 21 minimum age hai. And hun 27 saal da haan te nairobi kenya ch haan. By profession electrical engineer haan. Professionally bhut strong haan but internally bhut tutteya haan and still ohi feel karda ke koi sahara mile chahe bhai behan dost.
    Thanks tusi eh topic discuss kita

  • @gurpreetrana7411
    @gurpreetrana7411 2 ปีที่แล้ว +4

    ਬਹੁਤ ਬਹੁਤ ਧੰਨਵਾਧ ਭੈਣੋ ਸਾਨੂੰ ਵੀ ਅੱਜ ਮਹਿਸੂਸ ਹੋਇਆ ਕਿਓੰਕਿ ਅਸੀ ਵੀ ਇਹ ਸਭ ਚੀਜਾਂ ਚੋ ਨਿਕਲ ਰਹੇ ਆ ਬਸ ਕਦੇ ਸੋਚਦੇ ਈ ਨੀ ਕਿ ਚਲੋ ਕਬੀਲਦਾਰੀ ਆ ਜਿੰਮੇਵਾਰੀ ਨਹੀ ਤਾਂ ਬਸ ਇੱਕ ਅੰਦਰੇ ਗੱਲਾਂ ਨੂੰ ਰੱਖ ਅਈਂ ਜਿੰਦਗੀ ਲੰਘ ਜਾਂਦੀ ਆ🙏

  • @jassgill2058
    @jassgill2058 2 ปีที่แล้ว +1

    ਬਹੁਤ ਬਹੁਤ ਧੰਨਵਾਦ ਜੀ ਇਸ ਵਿਸ਼ੇ ਤੇ ਗੱਲ ਕੀਤੀ ❤️🙏

  • @beingviralsukhpalbaneet2219
    @beingviralsukhpalbaneet2219 2 ปีที่แล้ว

    ਬਹੁਤ ਵਧੀਆ ਮੁੱਦਾ ਚੁਣਿਆਂ।
    ਵਧੀਆ ਲੱਗਿਆ ਸੁਣ ਕੇ ਤੇ ਕਾਫੀ ਜਾਣਕਾਰੀ ਮਿਲੀ ਮੁੰਡਿਆ ਦੀ ਮਾਨਸਿਕ ਅਵਸਥਾ ਸਮਝ ਸਕਣ ਦੀ।
    ਧੰਨਵਾਦ ਜੀਓ।

  • @sartaajashan5723
    @sartaajashan5723 2 ปีที่แล้ว

    ਚੰਗ਼ਾ ਲੱਗਾ ਤੁਸੀਂ ਇਹ ਸਵਾਲ ਤੇ ਗੱਲਬਾਤ ਕੀਤੀ 🙏

  • @honeypvt
    @honeypvt 2 ปีที่แล้ว +3

    Boht changa lggea k es vishe te v gall kitti kise ne. Shayad ehnu sunke kujh k loka'n di zindagi ch badlaav taan aauga hi. Je nhi v aaya par ehna galla'n nu sunke sukoon bahla milgya. Dhanwaad ma'am tuhada dowa'n da

  • @harpalkaur4793
    @harpalkaur4793 2 ปีที่แล้ว

    ਸੱਚੀ ਗੱਲ ਹੈ ਘਟ ਕਮਾਈ ਕਰਨ ਵਾਲੇ ਲੜਕੇ ਦੀ ਕੋਈ ਇੱਜਤ ਹੀ ਨਹੀਂ ਕਰਦਾ

  • @navisingh0759
    @navisingh0759 2 ปีที่แล้ว +1

    ਬਹੁਤ ਵਧੀਆ ਲੱਗਿਆ ਅੱਜ ਦਾ ਵਿਸ਼ਾ
    ਸਹੀ ਹੈ ਸਾਰਾ ਕੁੱਝ ਆਪ ਕਰ ਰਿਹੈ ਹਾਂ

  • @ravinderthind3942
    @ravinderthind3942 2 ปีที่แล้ว +5

    Bhut vdiya sister , mundya de struggles te preshani bare koe v gll nhi krna chonda, tuhade vichar bhut ache lgge👍

  • @baljeetbawa5382
    @baljeetbawa5382 2 ปีที่แล้ว +1

    Gurdeep mam bhut chnga lgeya sun k. Tuc es topic te boleya. Mai v bahar rehna. Mai ajj tak kde koi mushkil ghrdeya nu ni dsi. Kio k har gal ignor kr dinde ne. Shayed hun mai kdr ds v ni pava ga. Apne aap nal hi seh laina. Thnx mam es topic te boln lyi....,🙏🏻🙏🏻

  • @veerdavindersingh1452
    @veerdavindersingh1452 2 ปีที่แล้ว +1

    Finally, koi tn bolya mundeya baare, it’s my first commenting on any video. Bhout changa lgyaa eh video dekh k

  • @RajinderSingh-wi8jl
    @RajinderSingh-wi8jl 2 ปีที่แล้ว +1

    ਬਹੁਤ ਹੀ ਵਧੀਆ ਚੈਨਲ ਬਹੁਤ ਹੀ ਵਧੀਆ ਪੇਸ਼ਕਾਰੀ ਜਿਸਤਰਾਂ ਦਾ ਚੈਨਲ ਦਾ ਨਾਮ ਪ੍ਰੋਗਰਾਮ ਵੀ ਬਿਲਕੁਲ ਨਾਮ ਦੇ ਅਨੁਸਾਰ ਅੱਜ ਦੇ ਸਮੇਂ ਵਿੱਚ ਇਸ ਤੋਂ ਵਧੀਆ ਚੈਨਲ ਕੋਈ ਨਹੀਂ ਜਿੱਥੇ ਇਨੇ ਮਿਆਰੀ ਪ੍ਰੋਗਰਾਮ ਦੇਖਣ ਨੂੰ ਮਿਲਣ ਇਸ ਲਈ ਆਪ ਜੀ ਵਧਾਈ ਦੇ ਪਾਤਰ ਹੋ

  • @gurvipankaur6058
    @gurvipankaur6058 2 ปีที่แล้ว +4

    ਬਹੁਤ ਵਧੀਆ ਸੁਨੇਹਾ ਹੈ ਜੀ 👌

  • @pb26gamers88
    @pb26gamers88 2 ปีที่แล้ว +1

    Sister tussi tàn dil da khata kol k rwaa E dita thnx sadi feeling nu loka aage shear krn lai. 👍 Kade khud meriyana sisters ne ajihiyaa galyaa ni socheaa.

  • @rajindersekhon7995
    @rajindersekhon7995 2 ปีที่แล้ว

    ਤੁਹਾਡੀ ਸੋਚ ਨੂੰ ਸਲਾਮ ਹੈ ਜੀ

  • @gsdhanjal
    @gsdhanjal 2 ปีที่แล้ว +3

    ਬਹੁਤ ਵਧੀਆ ਭੈਣੇ... ਪਿਛਲੇ ਦਸ ਸਾਲ ਯਾਦ ਕਰਵਾ ਦਿੱਤੇ 😢

  • @rajindersekhon7995
    @rajindersekhon7995 2 ปีที่แล้ว

    ਬਿਲਕੁੱਲ ਸਹੀ ਗੱਲ ਹੈ ਜੀ👌👌👍👍👍

  • @jashan0113
    @jashan0113 2 ปีที่แล้ว +1

    Gurdeep mam de vichar bhut uche ne good job mam 😊😊😊

  • @Eastwestpunjabicooking
    @Eastwestpunjabicooking 2 ปีที่แล้ว +1

    ਕੁੜੀਆ ਬੇਸ਼ਕ ਬਰਾਬਰ ਕੰਮਾਂ ਰਹੀਆਂ ਨੇ ਤਾ ਨੱਥਾਂ ਟੇਕਣ ਲਈ ਵੀ ਰੁਪਿੰਾ ਤੱਕ ਵੀ ਮੁੰਡਾ ਦੇਦਾ। ਸਾਰੇ ਖ਼ਰਚੇ ਕੰਮ ਜ਼ੁਮੇਵਾਰੀਆਂ ਪੂਰੀਆਂ ਕਰੇ ।ਮੇਰੀ ਮਾ ਤੇਰੀ ਮਾ ਪਰ ਤੇਰੀ ਮਾ ਨਾ ਮੇਰੀ ਨਾ ਤੇਰੀ।

  • @fashionstyle4453
    @fashionstyle4453 2 ปีที่แล้ว

    ਬਹੁਤ ਵਧੀਆ ਜੀ

  • @Punjabimadechannel
    @Punjabimadechannel 2 ปีที่แล้ว +1

    Ikli ikli gal sach aa g thodi.bahut bahut dhnwaad thodda🙏🙏

  • @lakhvirdhanjal2182
    @lakhvirdhanjal2182 2 ปีที่แล้ว +2

    ਸਤਿ ਸ੍ਰੀ ਆਕਾਲ
    ਸਭ ਤੋਂ ਵਧੀਆ ਗੁਰਮੁੱਖੀ ਲਿੱਪੀ ਸਜਾਈ।

  • @Soohe_khaab_
    @Soohe_khaab_ 2 ปีที่แล้ว +1

    Bhut hi vadia lagga har war di tra sunke tuhanu khas krke eh topic jisdi ajtk kise ne gl hi ni kiti. Mai Canada aya c 2019 ch te ithe aa k pta lga k ihna sb chiza di kini jada lod aa. Tuc nhi dass skde aapne ghardeya nu k tuc asal ch ithe ki kam kr rhe ho, kina time so rhe ho, kina time shifta te janda, tuhadi health sahi hai ja nhi even je koi injury v hoje tuc nhi ds skde because tuhade te pressure aa indirectly aapni family nu khush rakhn da. Nodoubt, ithe kudia bhut jada mehnat krdia ne pr ohna kol option hundi je feesa nhi niklia te ghro mangaa lo pr munde oh v ni keh skde, te oh din raat kam krde even do do din sonde hi ni, kha pee k, koi chiz lai k v ni dekhde ta k paise ghro na mngwaane pai jaan.

  • @jaskiratsingh3229
    @jaskiratsingh3229 2 ปีที่แล้ว +1

    ਭੈਣ ਜੀ ਇੱਕ ਗੱਲ ਹੋਰ ਵੀ ਹੈ,,, ਸੜਕਾਂ ਤੇ ਹੋਏ ਹਾਦਸਿਆਂ ਵਿੱਚ patient ਨੂੰ hospitalised mostly ਮੁੰਡੇ ਹੀ ਕਰਦੇ ਵੇਖੇ ਨੇ,, ਕੁੜੀਆਂ ਸ਼ਾਇਦ ਨਹੀਂ ਵੇਖਿਆ ਇਹ ਕੰਮ ਕਰਦੀਆਂ। ਹੋ ਸਕਦਾ ਮੈਂ ਗ਼ਲਤ ਹੋਵਾਂ,,, ਪਰ mostly ਮੈਂ ਇਹੀ ਵੇਖਿਆ ਹੈ 🙏🙏
    ਬਹੁਤ ਵਧੀਆ ਪ੍ਰੋਗਰਾਮ।❤️

  • @japysidhu4593
    @japysidhu4593 2 ปีที่แล้ว

    ਸਚੀਆ ਗਲਾਂ ਸਾਰੀਆਂ 🙏🏻

  • @mohitjoshi5465
    @mohitjoshi5465 2 ปีที่แล้ว +13

    ਸ਼ੁਕਰ ਆ ਕਿਸੇ ਨੇ ਮੁੰਡਿਆਂ ਦਾ ਦਰਦ ਵੀ ਸਮਝਿਆ । 🙏 ਧੰਨਵਾਦ🙏

  • @gurpreetpawar6794
    @gurpreetpawar6794 ปีที่แล้ว

    Bhut vadia topic ta gal kiti gai bhut vdya lagya pura episode sun k thank u mam as topic ta gal Karn lai wahaguru Dona nu bhut khush rakhn

  • @jassbrar3869
    @jassbrar3869 2 ปีที่แล้ว +2

    ਦੋਨੋ ਭੈਣਾਂ ਦਾ ਬਹੁਤ ਧੰਨਵਾਦ ਜੀ, ਇਸ ਵਿਸ਼ੇ ਤੇ ਗੱਲ ਕਰਨ ਲਈ

  • @kavitajhatwal6307
    @kavitajhatwal6307 2 ปีที่แล้ว

    ਬਹੁਤ ਸੋਹਣੇ ਵਿਚਾਰ ❤️

  • @ManjeetSingh-qu7nq
    @ManjeetSingh-qu7nq 2 ปีที่แล้ว

    Bhut vadia lagga sunke thank yòuu

  • @employment...news--hub234
    @employment...news--hub234 2 ปีที่แล้ว +1

    ਬਿਲਕੁਲ ਸਹੀ ਜੀ ✅ ਆਪਾਂ ਖੁਦ ਬਰਾਬਰੀ ਦੀਆਂ ਗੱਲਾਂ ਕਰਕੇ ਖੁਦ ਹੀ ਦੋਨਾਂ ਨੂੰ ਬਰਾਬਰੀ ਨਹੀਂ ਦੇ ਰਹੇ।

  • @akashpannu13
    @akashpannu13 2 ปีที่แล้ว +2

    ਚੰਗਾ ਵਿਸ਼ਾ ਚੁਣਿਆ, ਜਿਸ ਬਾਰੇ ਕਦੇ ਕੋਈ ਗੱਲ ਨੀ ਕਰਦਾ 💯

  • @jdhaliwal4783
    @jdhaliwal4783 2 ปีที่แล้ว

    Boht Vdia Topic Choose kita.

  • @surjitmusic171
    @surjitmusic171 2 ปีที่แล้ว

    ਬੁਹਤ ਸੋਹਣੀਆਂ ਗੱਲਾਂ ਕੀਤੀਆਂ ਜੀ ਮੈਂ ਨੂੰ ਰਹ ਗੱਲ ਮੇਰੀ ਹੀ ਲੱਗਦੀ ਸੀ

  • @rupinderkaursidhu814
    @rupinderkaursidhu814 2 ปีที่แล้ว

    ਬਹੁਤ ਵਧੀਆ ਵਿਸ਼ਾ ਚੁਣਿਆ ਭੈਣੇ 🙏🙏

  • @palwindersingh7931
    @palwindersingh7931 2 ปีที่แล้ว +1

    ਚਲੋ ਕਿਸੇ ਨੇ ਤੇ ਕੀਤੀ ਮੁੰਡਿਆਂ ਦੀ ਗੱਲ

  • @jasme1130
    @jasme1130 2 ปีที่แล้ว

    Topic vadhiya hai. Eh cheez v note karn di hegi ki mostly maa peo di responsibility hundi, second number te society di hundi aa. Ajj tak v appa House Husband da concept respect naal nahi dekh sake. Jede munde nu aukha lagda responsibility lena, kamayi karna, ohna de maa peo nu chahida ohna da honsla vadhon. Emotional support di lod har ik nu hundi aa, but society munde nu emotional nahi mann di. Jado kudia di rights di gal challi si 50 yrs pehla; odo v maa peo ne hi badlaav leaya si. Hun mundea layi v maa peo nu hi sab to pehla baldaav leona pena. Apne munde di upbringing nu badlna pena e. Is vich boht kamm karna pena te society nu v badlna pena. Aje dilli boht door hai society vich poori equality leon layi

  • @navjotgoniana2271
    @navjotgoniana2271 2 ปีที่แล้ว

    ਮੈ ਕੁਝ ਕੁੜੀ ਵਾਲਿਆਂ ਦੀ ਗੱਲ ਕਰਦਾ ਹਾਂ ਉਹ ਮੁੰਡਿਆਂ ਵਾਲਿਆਂ ਕਾਰੋਬਾਰ ਵੇਖਦੇ ਘਰਬਾਰ ਵੇਖਦੇ ਪਰ ਉਹ ਆਪਣੀਆਂ ਅੱਖਾਂ ਨਾਲ ਵੇਖ ਕੇ ਵੀ ਬਾਹਰਲੇ ਲੋਕਾਂ ਤਸੱਲੀ ਕਰਦੇ ਆ ਇਹ ਕਿਵੇਂ ਦੇ ਬੰਦੇ ਆ ਪਰ ਜਦੋਂ ਕੋਈ ਭਾਨੀ ਮਾਰ ਟੱਕਰ ਜੇ ਤਾਂ ਤੁਸੀਂ ਰਿਸਤੇ ਤੋ ਜਵਾਬ ਦੇ ਦਿੰਦੇ ਨੇ ਪਰ ਉਹਨਾਂ ਨਾਲ ਜਿਨ੍ਹਾਂ ਚਿਰ ਯਕੀਨ ਨਹੀਂ ਕਰਦੇ ਉਸਦਾ ਕੋਈ ਹੱਲ ਨਹੀਂ।

  • @harnoorvirk2488
    @harnoorvirk2488 2 ปีที่แล้ว

    ਬਿਲਕੁਲ ਸਹੀ ਵਿਸਾ

  • @surjeetsodhi6051
    @surjeetsodhi6051 2 ปีที่แล้ว

    ਵਿਸ਼ਾ ਚੰਗਾ ਹੈ ਪਰ ਹੱਲ ਕੋਈ ਨਹੀਂ ਸਿਰਫ ਪਰੈਸ਼ਰ ਹੈ

  • @pawandhaliwal2027
    @pawandhaliwal2027 2 ปีที่แล้ว +3

    sat shri akal bhene dona nuu.... bht vdia visha chunnya tuc.... bhene mai tahanu dona nu sunna bht psnd krdi aa..sunday di bht besbri nl wait rhndi aa tuhade nve vishe nu sunn lyiii... meria sohnia bhena😘😘

  • @jatindersingh1267
    @jatindersingh1267 2 ปีที่แล้ว +1

    boat changiyan te sachiyan gallan 🙏

  • @iknoor420
    @iknoor420 2 ปีที่แล้ว

    Shukar aa koi ta bolea 🙏🏻🙏🏻 baut baut dhanwaad

  • @harjinderkumar7214
    @harjinderkumar7214 2 ปีที่แล้ว

    Bahut vadiya topic c te madam tuci dona ne bahut vadiya tareeke nal gal baat kiti is topic te 👍👌

  • @Panjab0003
    @Panjab0003 2 ปีที่แล้ว +1

    ਅੱਠਵੀਂ ਅਤੇ ਦਸਵੀਂ ਦੇ ਪੇਪਰਾਂ ਤੋਂ ਬਾਅਦ ਜਿਹੜੀਆਂ ਦੋ ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਨੇ ਮੈ ਉਸ ਸਮੇਂ ਵੀ ਕੰਮ ਕਰਦਾ ਸੀ ਪਰ ਕੋਈ ਮਜ਼ਬੂਰੀ ਨਹੀਂ ਸੀ 😭😭🙏🙏

  • @gaganpatti1824
    @gaganpatti1824 2 ปีที่แล้ว

    Sahi gal aaa. Mundea vich ajj kal life ch set hona . Parwaar sambna . Duniya dari stand rakhna .. bht jora te chl te reha .. jrori nahi k appa k sochde . Agli d soch alag ho sakdi ..par galt n ..dujjea nu samjna jrori aaa.

  • @baljinderkamboj193
    @baljinderkamboj193 2 ปีที่แล้ว

    ਮੁੰਡਾ ਪਹਿਲਾ ਤਾਂ ਆਪਣੇ ਘਰਦਿਆਂ ਨੂੰ ਨਈ ਦੱਸਦਾ ਕੀ ਇਨਾ ਨੂੰ ਕੋਈ ਦੁੱਖ ਨਾਲ ਹੋਵੇ..
    ਫੇਰ ਉਸਨੂੰ ਲੱਗਦਾ ਕੀ ਘਰਵਾਲ਼ੀ ਉਸ ਨੂੰ ਸਮਜ਼ ਸਕਦੀ ਆ... ਪਰ ਉਨੂੰ ਉਹ ਵੀ ਨਈ ਸਮਜ਼ਦੀ

  • @jsjshaha2225
    @jsjshaha2225 2 ปีที่แล้ว

    ਬਹੁਤ ਸੋਹਣੇ ਵਿਸ਼ੇ

  • @MandeepSingh-qm7fc
    @MandeepSingh-qm7fc 2 ปีที่แล้ว +1

    ਬਹੁਤ ਸੋਹਣਾ ਪ੍ਰੋਗਰਾਮ ਜੀ।

  • @KGSinghSF
    @KGSinghSF 2 ปีที่แล้ว +1

    Great discussion and very educational for many to understand

  • @amritphotography66
    @amritphotography66 2 ปีที่แล้ว +2

    ਧੰਨਵਾਦ ਜੀ ♥️🙏♥️

  • @Ddaaadddy
    @Ddaaadddy 2 ปีที่แล้ว

    sahi gal kahi bhene menu boht war feel hoia eda dia feelings

  • @kmllifestyle
    @kmllifestyle 2 ปีที่แล้ว

    Bilkul sahi keha

  • @sukhdhaliwal6244
    @sukhdhaliwal6244 2 ปีที่แล้ว

    Vdhia topic ..lod hai aise topics di.. bahut vdhia gl baat.thank you both of you

  • @harjotgill2883
    @harjotgill2883 2 ปีที่แล้ว

    ਜਦੋਂ ਕੁੜੀ ਪੈਸੇ ਮੰਗਦੀ ਏ ਤਾਂ ਕੋਈ ਸਵਾਲ ਨੀਂ ਖੜ੍ਹਾ ਕਰਦਾ ਸਭ ਜਾਣਿਆ ਨੂੰ ਲੱਗਦਾ ਕੀ ਉਹਨੇ ਪੈਸੇ ਚੰਗੇ ਥਾਂ ਹੀ ਲਾਉਣੇ ਹੋਣ ਗੇ ਪਰ ਜਦੋਂ ਮੁੰਡਾ ਆਪਣੇ ਖਰਚੇ ਲਈ ਪੈਸੇ ਮੰਗਦਾ ਏ ਤਾਂ ਉਸ ਦਾ ਪਿਓ ਉਸ ਤੋਂ ਪੁੱਛਦਾ ਹੈ ਤੂੰ ਕੀ ਕਰਨੇ ਆ ਪੈਸੇ ਤੂੰ ਕਿੱਥੇ ਖਰਚਣੇ ਆ mentalitity check ਕਰੋ

  • @barjindersingh8158
    @barjindersingh8158 2 ปีที่แล้ว

    ਬਿਲਕੁੱਲ ਸਹੀ ਮੈਂ ਇਸ ਸਥਿਤੀ ਵਿੱਚੋਂ ਗੁਜ਼ਰ ਰਿਹਾ🙏🙏

  • @itsexpertwith_mind7076
    @itsexpertwith_mind7076 2 ปีที่แล้ว

    Bhut vdia topic deee..dova lae equal galbaat

  • @truefacts2577
    @truefacts2577 2 ปีที่แล้ว

    ਜ਼ਿੰਦਗੀ ਦਾ ਨਿਚੋੜ ਆ ਮੁੰਡਿਆਂ ਦੇ ਨਾਲ ਜੌ ਬੀਤਦੀ ਹੈ

  • @pmsingh6841
    @pmsingh6841 2 ปีที่แล้ว

    ਬਹੁਤ ਵਧੀਆ ਵਿਸ਼ਾ ਚੁਣਿਆ ਤੁਸੀਂ

  • @Arshjhorar
    @Arshjhorar 2 ปีที่แล้ว +1

    ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਕੇਹਣ ਨੂੰ ਭੈਣੋ 🙏❤ 🥺

  • @pargatbal1065
    @pargatbal1065 2 ปีที่แล้ว +1

    🙏🙏🙏🙏👍👍👍👍❤️❤️❤️❤️🇺🇸ਕੁੜੀਆਂ ਘਰ ਦੀ ਸ਼ਾਨ ਹੁੰਦੀਆਂ ਮੁਬਾਰਕਾਂ ਜੀ ਕੁੜੀਆਂ ਦੇ ਦਿਹਾੜੇ ਉੱਪਰ।

  • @amarveersingh2479
    @amarveersingh2479 2 ปีที่แล้ว

    Finally kise ne mundeya bare v sochia 😄😅

  • @pawansidhu5474
    @pawansidhu5474 2 ปีที่แล้ว +1

    ਬਹੁਤ ਵਧੀਆ ਪ੍ਰੋਗਰਾਮ ਲੱਗਾ ❤️❤️

  • @raicablenetwork8841
    @raicablenetwork8841 2 ปีที่แล้ว +1

    ਸਾਰੀ ਗੱਲ ਇੱਥੇ ਮੁੱਕਦੀ ਆ ਵੀ ਮੁੰਡੇ ਕੋਲ ਜਮੀਨ ਕਿੰਨੀ ਆ

  • @rayhanshkamboz9695
    @rayhanshkamboz9695 2 ปีที่แล้ว +4

    Ahh topic boht jaroori c
    Main boht dipression ch chlya gya c apni life too
    Butt je roonda c lok roon ni dinde
    Kyoki munde ronde ni hunde🥺

  • @highwayprisoner538
    @highwayprisoner538 2 ปีที่แล้ว +3

    Appreciate ਸਾਡੇ Gender ਦਾ ਵੀ ਪੱਖ ਰੱਖਣ ਲਈ

  • @akashpannu13
    @akashpannu13 2 ปีที่แล้ว +4

    ਪਰ ਕੁੜੀਓ ਕਰੋ ਯਕੀਨ ਕਿ ਮੁੰਡੇ ਰੋਂਦੇ ਨੇ 🙌🏽

  • @taranjitbriar3007
    @taranjitbriar3007 2 ปีที่แล้ว

    Bhout vadya gal bat

  • @sarabjeetkaur8971
    @sarabjeetkaur8971 2 ปีที่แล้ว

    ਮੇਰੀ ਇਸ ਗੱਲ ਤੇ ਬਹੁਤ ਵਾਰ ਤੂੰ ਤੂੰ ਮੈਂ ਮੈਂ ਹੋ ਜਾਂਦੀ

  • @amanjotkaur3063
    @amanjotkaur3063 2 ปีที่แล้ว

    ਬਹੁਤ ਵਧੀਆ ਭੈਣ ਜੀ ❤❤

  • @smvlogs1331
    @smvlogs1331 2 ปีที่แล้ว

    Thanks god, sukar es topis te v log bolna shuru hoy

  • @hardeepkaur4587
    @hardeepkaur4587 2 ปีที่แล้ว

    ਬਿਲਕੁਲ ✅✔️ਸਹੀ

  • @animalclub9037
    @animalclub9037 2 ปีที่แล้ว

    Bhehne shaid asi bete di paida hon te khush tan hi hunde aw k sada bojh chukega te eh mundyan uper presure hi aw

  • @gurirasoolpur
    @gurirasoolpur 2 ปีที่แล้ว

    Sahi a ji mere naal ho riha a

  • @RamanDeep-jb8mb
    @RamanDeep-jb8mb 2 ปีที่แล้ว +2

    Ssa bhen
    Bhut chnga lgea tuc vakh vakh mudde chak ke sanjhe krde o saade ਨਾਲ te ਏਨਾ gal ਨਾਲ bhut fark vv penda saade dhanwaad eho jhe videos Banaun lai
    Agla topic mai kehni a ke chuneo
    Ke kive men and women equally treat ta ho skde lekin ohh apne apne augde te rein ta jiada changaa
    Dso ke sanu jo v rab ne bnaea oh soch smaj ke keo kuriyaan mundea vanag bn na chaundia Jdo ke oh khud raania hundia
    Take my pov in a positive way.
    Will be very thankful if you reply with a whole gal te gal episode.

  • @harsimranpreetsingh3058
    @harsimranpreetsingh3058 2 ปีที่แล้ว

    Shukar aa mundeya baare v koi chajj di gal kri

  • @dalbaggill3113
    @dalbaggill3113 2 ปีที่แล้ว

    Shukar a koi mundya de dukh dard v smjya jeondia rho bheno wmk tade te lmbhi Umar kre tadi🙏❤️

  • @jasbeerkaur5006
    @jasbeerkaur5006 2 ปีที่แล้ว

    ਬਹੁਤ ਵਧੀਆ ਮੈਸੇਜ ਏ।

  • @ranjitsandhu2326
    @ranjitsandhu2326 2 ปีที่แล้ว

    SSA Dona bhena nu. Bahut hi wadia visha cc. Sach keha tuci munde wakya hi bahut saria mental emotional te financial conditions face karde aa. Ajj bahut saariya gallan pta lagiya

  • @gaganwadhwa9535
    @gaganwadhwa9535 2 ปีที่แล้ว +1

    Very nice conversation 👌👌
    Thank you so much Atleast you thought topic of discussion from male's point of view. Great discussion 👍👍

  • @harvindersinghpb08
    @harvindersinghpb08 2 ปีที่แล้ว +1

    ਸੋਚ ਬਹੁਤ ਛੋਟੀ ਹੋ ਗਈ ਕੁੜੀਆਂ ਦੀ ਅੱਜ ਦੇ ਸਮੇਂ ਵਿੱਚ..ਮੈਂ ਕੁਵੈਤ ਵਿਚ ਰਹਿੰਦਾ ਹਾਂ ਤੇ ਮੈਂਨੂੰ ਰਿਸ਼ਤਾ ਆਇਆ ਕੁੜੀ ਕੈਨੇਡਾ ਵਿਚ ਪੱਕੀ ਸੀ.. ਉਨ੍ਹਾਂ ਸ਼ਰਤ ਦੇਖੋ ਕੀ ਰੱਖੀ ਕੇ ਅਖੇ 15 ਲੱਖ ਰੁਪਏ ਲੈਣੇ... ਸਮਝ ਨਹੀਂ ਆਈ ਕਿ ਉਹ ਕੁੜੀ ਵਿਆਹੁਣ ਲਈ ਆਏ ਸੀ ਜਾ ਵੇਚਣ! ਕੋਈ ਦੱਸ ਸਕਦਾ ਏਦਾਂ ਕਿਉ..?