ਦਰਸ਼ਨ ਕਰੋ ਜੀ ਗੁਰਦੁਆਰਾ ਬੋਹੜੀ ਸਾਹਿਬ ( ਕੋਟ ਖਾਲਸਾ ਅੰਮ੍ਰਿਤਸਰ

แชร์
ฝัง
  • เผยแพร่เมื่อ 19 ต.ค. 2024
  • ੴ ਸਤਿਗੁਰ ਪ੍ਰਸਾਦਿ ॥ ਦਰਸ਼ਨ ਕਰੋ ਜੀ ਗੁਰਦੁਆਰਾ ਬੋਹੜੀ ਸਾਹਿਬ ( ਕੋਟ ਖਾਲਸਾ ਅੰਮ੍ਰਿਤਸਰ ਤੋਂ ਪੁਰਾਣੇ ਵਕਤਾਂ ਵਿੱਚ ਇਕ ਸੜਕ ਪਿੰਡ ਵਡਾਲੀ ਨੂੰ ਜਾਂਦੀ ਸੀ ਹੁਣ ਵੀ ਜਾਂਦੀ ਹੈ।ਇਸ ਸੜਕ ਤੇ ਇਕ ਵੱਡਾ ਬੋਹੜੀ ਦਾ ਰੁੱਖ ਸੀ ਅਤੇ ਇਸ ਜਗਾ ਤੇ ਇਕ ਖੂਹੀ ਵੀ ਸੀ । ਇਥੇ ਆਉਂਦਾ ਜਾਂਦਾ ਰਾਹੀ ਬੈਠ ਕੇ ਜਲ ਛਕਿਆ ਕਰਦਾ ਸੀ । ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਸੰਨ 1594 ਈ : ਵਿੱਚ ਸ੍ਰੀ ਅੰਮ੍ਰਿਤਸਰ | ਛੱਡ ਕੇ ਵਡਾਲੀ ਪਿੰਡ ਜਾ ਵਸੇ ਅਤੇ ਵਡਾਲੀ ਸਾਹਿਬ ਨੂੰ ਭਾਗ ਲਗਾਇਆ ਤਾਂ ਉਹ ਆਉਂਦੇ ਜਾਂਦੇ ਇਸ ਬੋਹੜੀ ਥੱਲੇ ਦਮ ਲਿਆ ਕਰਦੇ ਸਨ । ਜਿਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣਿ ਸੋਆ । ਭਾਈ ਗੁਰਦਾਸ ਜੀ ' ਦੇ ਵਾਕ ਅਨੁਸਾਰ ਇਸ ਦੀ ਵਡਿਆਈ ਦਿਨ ਬਦਿਨ ਵਧਦੀ ਗਈ । ਪੰਜਵੇ ਗੁਰੂ ਜੀ ਤੋਂ ਬਾਅਦ ਮੀਰੀ ਪੀਰੀ ਦੇ ਮਾਲਕ ਦੋ ਤੇਗਾਂ ਦੇ ਧਨੀ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਂਰਾਜ ਵੀ ਇਥੇ ਆਸਣ ਲਾਉਂਦੇ ਰਹੇ ਅਤੇ ਇਸ ਮੂੰਹ ਵਿਚ ਸ਼ਿਕਾਰ ਵੀ ਖੇਡਿਆ ਕਰਦੇ ਸਨ । ਜਿਥੈ ਜਾਇ ਬਹੈ ਮੇਰਾ ਸਤਿਗੁਰੁ ਜੋ ਥਾਨੁ ਸੁਹਾਵਾ ਰਾਮ ਰਾਜੇ ਦੋ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਹੋਈ ਇਸ ਬੋਹੜੀ ਨੂੰ । ਇਸ ਤੋਂ ਉਪਰੰਤ ਬ੍ਰਹਮ ਗਿਆਨੀ ਬਾਬਾ ਮਸਤ ਰਾਮ ਜੀ ਵੀ ਇਥੇ ਆਏ ਤੇ ਉਨ੍ਹਾਂ ਨੂੰ ਰੱਬੀ ਨੂਰ ਦਾ ਨਜਾਰਾ ਇਥੋਂ ਮਿਲਿਆ । ਬਾਬਾ ਮਸਤ ਰਾਮ ਜੀ ਸਤਿਗੁਰਾਂ ਦੇ ਚਰਨ ਸੇਵਕ ਬਣ ਕੇ ਇਥੇ ਬੈਠ ਗਏ । ਉਨ੍ਹਾਂ ਤੋਂ ਬਾਅਦ ਕੁਛ ਸਮਾਂ ਪਾ ਕੇ ਸੰਗਤਾ ਨੇ ਉਪਰਾਲਾ ਕੀਤਾ , 15 ਮਾਰਚ 1940 ਤੋਂ ਹੋਲੇ ਮੱਹਲੇ ਦਾ ਜੋੜ ਮੇਲਾ ਕਰਾਇਆ ਗਿਆ । ਸੰਗਤਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ । ਗੁਰੂ ਘਰ ਦੀਆਂ ਵਡਿਆਈਆਂ ਘਰ ਘਰ ਪਹੁੰਚਣ ਲੱਗੀਆਂ ਦੁੱਧ - ਪੁੱਤਾਂ ਦੀਆਂ ਮੁਰਾਦਾ ਮਿਲਣ ਲੱਗ ਪਈਆਂ । ਹਰ ਸ਼ਰਧਾਵਾਨ ਦੀ ਅਰਦਾਸ ਪੂਰੀ ਹੋਣ ਲੱਗੀ ! ਵੀ ਇਸ ਅਸਥਾਨ ਦਾ ਨਾਮ ਗੁ : ਬੋਹੜੀ ਸਾਹਿਬ ਰੱਖਿਆ ਗਿਆ ਜੋ ਕਿ ਹੁਣ ਵੀ ਪ੍ਰਸਿੱਧ ਅਸਥਾਨ ਹੈ । ਸੰਗਤਾਂ ਦੀਆਂ ਹੁਣ ਵੀ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ।

ความคิดเห็น •