Gabru Punjab De | Kavishar Gursewak Singh Dhillon (Jatha)

แชร์
ฝัง
  • เผยแพร่เมื่อ 15 ต.ค. 2024
  • ਮੁੱਖੜੇ ਦਾ ਨੂਰ ਮੁੱਖੜੇ ਚੋਂ ਚੋਅ ਗਿਆ
    ਉੱਡੀ ਲਾਲੀ ਸਾਰਾ ਮੂੰਹ ਕਾਲਾ ਹੋ ਗਿਆ
    ਠੇਕਿਆਂ ਤੇ ਗੱਫੇ ਲਾਉਂਦੇ ਨੇ ਸ਼ਰਾਬ ਦੇ
    ਨਸ਼ਿਆਂ ਨੇ ਪੱਟੇ ਗੱਭਰੂ ਪੰਜਾਬ ਦੇ
    ਬੁੱਲ੍ਹਾਂ ਵਿੱਚ ਜ਼ਰਦਾ ਤੇ ਲਾਉਂਦੇ ਚਿਲਮਾਂ
    ਵੇਖਦੇ ਸਿਨੇਮਿਆਂ ਚ ਜਾਕੇ ਫਿਲਮਾਂ
    ਮੰਦੇ ਕੰਮਾਂ ਵੱਲ ਖਿਆਲ ਨੇ ਜਨਾਬ ਦੇ
    ਨਸ਼ਿਆਂ ਨੇ ਪੱਟੇ ਗੱਭਰੂ ਪੰਜਾਬ ਦੇ
    ਘਰ ਦੀਆਂ ਚੀਜ਼ਾਂ ਵੇਚ ਸ਼ੌਂਕ ਪਾਲਦੇ
    ਭੁੱਖ ਤੇ ਕੰਗਾਲੀ ਵਾਲੇ ਦੀਵੇ ਬਾਲਦੇ
    ਲੱਖਾਂ ਰੁਲੇ ਮਾਲਕ ਤਖ਼ਤ ਤਾਜ਼ ਦੇ
    ਨਸ਼ਿਆਂ ਨੇ ਪੱਟੇ ਗੱਭਰੂ ਪੰਜਾਬ ਦੇ
    ਇੱਜ਼ਤਾਂ ਨੂੰ ਸ਼ਰੇਆਮ ਦਾਅ ਤੇ ਲਾਉਂਦੇ ਨੇ
    ਖੇਡ ਖੇਡ ਜੂਆ ਦੌਲਤ ਲੁਟਾਂਉਂਦੇ ਨੇ
    ਲੁੱਟਦੇ ਸਵਾਦ ਰੰਗਲੇ ਕਬਾਬ ਦੇ
    ਨਸ਼ਿਆਂ ਨੇ ਪੱਟੇ ਗੱਭਰੂ ਪੰਜਾਬ ਦੇ
    ਗੈਰਾਂ ਕੋਲ ਜਾਕੇ ਕਰਦੇ ਦਿਹਾੜੀਆਂ
    ਸਿੱਖ ਹੋਕੇ ਕਤਲ ਕਰਾਉਂਦੇ ਦਾਹੜੀਆਂ
    ਲਾਹਨਤ ਹੈ ਐਸੇ ਚੰਦਰੇ ਰਿਵਾਜ਼ ਤੇ
    ਨਸ਼ਿਆਂ ਨੇ ਪੱਟੇ ਗੱਭਰੂ ਪੰਜਾਬ ਦੇ
    ਢਿੱਲੋਂ ਆਖੇ ਚੱਲਦਾ ਨਾ ਜੋਰ ਕਿਸੇ ਤੇ
    ਉਂਗਲ ਕੀ ਕਰਨੀ ਏ ਹੋਰ ਕਿਸੇ ਤੇ
    ਕੋਲ ਨਹੀਓਂ ਜਾਣਾ ਅੱਗ ਵਾਲੀ ਲਾਬ ਦੇ
    ਨਸ਼ਿਆਂ ਨੇ ਪੱਟੇ ਗੱਭਰੂ ਪੰਜਾਬ ਦੇ
    ✍🏻 ਗੁਰਸੇਵਕ ਸਿੰਘ ਢਿੱਲੋਂ

ความคิดเห็น • 5

  • @taranbal_
    @taranbal_ 17 วันที่ผ่านมา +1

    ❤❤

  • @avtarsinghchanne5720
    @avtarsinghchanne5720 15 วันที่ผ่านมา

    ਪੰਜਾਬ ਦੇ ਹਾਲਾਤਾਂ ਨੂੰ ਬਿਆਨ ਕਰਦਾ ਬਹੁਤ ਹੀ
    ਵਧੀਆ ਗੀਤ ਹੈ 👌🌹

  • @upkarsingh-rb1wj
    @upkarsingh-rb1wj 16 วันที่ผ่านมา

    ਵਾਹ ਜੀ ਵਾਹ ਬਹੁਤ ਹੀ ਵਧੀਆ..ਢਿੱਲੋਂ ਸਾਬ੍ਹ...

  • @Geet_Gurjeet
    @Geet_Gurjeet 16 วันที่ผ่านมา

    ਬਹੁਤ ਖੂਬ ਢਿੱਲੋਂ ਸਾਬ੍ਹ ਜੀ

  • @HarleenKaur-gd6ck
    @HarleenKaur-gd6ck 16 วันที่ผ่านมา

    ਬਹੁਤ ਵਧੀਆ ਜੀ