Weather up to 08 July 2024! ਬਹੁਤ ਜਿਆਦਾ ਸੰਭਾਵਨਾ ਹੈ ਕਿ ਗਰਮੀ ਤੋਂ ਰਾਹਤ ਜਲਦ ਮਿਲੇਗੀ।

แชร์
ฝัง
  • เผยแพร่เมื่อ 1 ก.ค. 2024
  • ! ਬਹੁਤ ਜਿਆਦਾ ਸੰਭਾਵਨਾ ਹੈ ਕਿ ਗਰਮੀ ਤੋਂ ਰਾਹਤ ਜਲਦ ਮਿਲੇਗੀ।
    #weather #mausam #ਮੋਸਮ #ਮੌਨਸੂਨ2024#monsoon ਹਜੇ ਤੱਕ ਅੱਧੇ ਤੋਂ ਵੱਧ ਪੰਜਾਬ ਵਿੱਚ ਵਰਖਾ ਨਹੀਂ ਹੋਈ। ਕੇਵਲ ਟੁਕੜਿਆਂ ਦੇ ਵਿੱਚ ਵਰਖਾ ਹੋ ਰਹੀ ਹੈ। ਜਿਸ ਕਾਰਨ ਕਿਸਾਨ ਅਤੇ ਖੇਤੀ ਦੋਨੋਂ ਹੀ ਪਰੇਸ਼ਾਨ ਨੇ । ਪੂਰਬ ਵਾਲੀਆਂ ਹਵਾਵਾਂ ਦੇ ਕਾਰਨ ਹਵਾ ਵਿੱਚ ਨਮੀ ਵਧ ਰਹੀ ਹੈ । ਜਿਸ ਕਾਰਨ ਗਰਮੀ ਜਿਆਦਾ ਮਹਿਸੂਸ ਹੋ ਰਹੀ ਹੈ। ਬਾਰ ਬਾਰ ਭਾਰਤੀ ਮੌਸਮੀ ਵਿਭਾਗ ਦੇ ਅਲਰਟ ਜਾਰੀ ਕਰਨ ਦੇ ਬਾਵਜੂਦ ਅਜੇ ਤੱਕ ਚੰਗਾ ਮੀਂਹ ਦੱਖਣ ਪੱਛਮ ਪੰਜਾਬ ਅਤੇ ਦੱਖਣ ਪੱਛਮ ਹਰਿਆਣੇ ਵਿੱਚ ਨਹੀਂ ਪਿਆ ਹੈ । ਪ੍ਰੰਤੂ ਹੁਣ ਸੰਭਾਵਨਾ ਬਣ ਰਹੀ ਹੈ । ਕਿਉਂਕਿ ਖੁਸ਼ਕ ਮਾਨਸੂਨ ਨੇ ਪੂਰਾ ਭਾਰਤ ਕਵਰ ਕਰ ਲਿਆ ਹੈ, ਅਤੇ ਮਾਨਸੁਨੀ ਟਰਫ ਫਿਰੋਜ਼ਪੁਰ ਦੇ ਉੱਪਰ ਦੀ ਲੰਘ ਰਹੀ ਹੈ । ਇੱਕ ਪੱਛਮੀ ਡਿਸਟਰਬੈਂਸ ਆਪਣਾ ਪ੍ਰਭਾਵ ਦਿਖਾਵੇਗਾ ਨਾਲ ਹੀ ਘੱਟ ਵਾਯੂ ਦਾਬ ਦਾ ਖੇਤਰ ਯੂਪੀ ਤੋਂ ਉੱਪਰ ਨੂੰ ਆ ਰਿਹਾ ਹੈ। ਜਿਸ ਕਾਰਨ ਉਮੀਦ ਹੈ ਕਿ ਪਰਮਾਤਮਾ ਕਿਰਪਾ ਕਰਨਗੇ ਅਤੇ ਤਿੰਨ ਤਰੀਕ ਦੀ ਸਵੇਰ ਤੋਂ ਹੀ ਪੰਜਾਬ ਦੇ ਪੂਰਬੀ ਅਤੇ ਉੱਤਰੀ ਜਿਹਲਿਆਂ ਵਿੱਚ ਵਰਖਾ ਦੀ ਸੰਭਾਵਨਾ ਬਣੀ ਰਹੇਗੀ ਅਤੇ ਜਲਦ ਹੀ ਦੱਖਣ ਪੱਛਮ ਪੰਜਾਬ ਵੀ ਚੰਗੀਆਂ ਵਰਖਾ ਦੀਆਂ ਝੁੱਟੀਆਂ ਦੇਖੇਗਾ। ਆਓ ਜਾਣਦੇ ਹਾਂ ਭਾਰਤੀ ਮੌਸਮੀ ਵਿਭਾਗ ਅਨੁਸਾਰ 08 ਜੁਲਾਈ 2024 ਤੱਕ ਦੇ ਮੌਸਮ ਦੇ ਬਾਰੇ
    Advance of Southwest Monsoon:
    ❖ The Southwest Monsoon has further advanced into remaining parts of Rajasthan, Haryana and Punjab today, the 2nd July 2024. Thus, it has covered the entire country on 2nd July 2024, against the normal date of 08th July (6 days before the normal date of covering the entire India).
    ❖ The Monsoon trough at mean sea level passes through Firozpur, Rohtak, Hardoi, Ballia, Balurghat, Kailashahar and thence eastwards to Manipur.
    A cyclonic circulation lies over southeast Pakistan and monsoon trough is north of its normal position at mean sea level. Under their influence;
    ➢ Fairly widespread to widespread light to moderate rainfall accompanied with thunderstorm, lightning very likely over Northwest and Central India during next 5 days.
    ➢ Isolated heavy rainfall very likely over Jammu-Kashmir-Ladakh-Gilgit-Baltistan-Muzaffarabad 04th - 06th, Himachal Pradesh, Punjab, Haryana-Chandigarh-Delhi, Uttar Pradesh, East Rajasthan during 02nd-06th; West Rajasthan on 03rd; Madhya Pradesh during 02nd - 04th July and Chhattisgarh on 02nd & 03rd July.
    ➢ Isolated very heavy rainfall likely over Uttarakhand during 02nd - 06th, Punjab on 03rd, Haryana on 02nd & 03rd July; West Uttar Pradesh on 02nd & 06th; East Uttar Pradesh on 05th & 06th July.

ความคิดเห็น • 106

  • @GurwinderSingh-zi4fd
    @GurwinderSingh-zi4fd 4 ชั่วโมงที่ผ่านมา +30

    ਗੁਰ ਫਤਿਹ ਪ੍ਰਵਾਨ ਹੋਵੇ ਜੀ,ਡਾਕਟਰ ਸਾਬ,,ਪਤਾ ਨ੍ਹੀ ਮੌਨਸੂਨ ਕਿੱਥੇ ਫਿਰਦਾ,,

  • @jaggagill5128
    @jaggagill5128 4 ชั่วโมงที่ผ่านมา +18

    ਰੱਬ ਦੀਆ ਕੋਈ ਨਹੀ ਜਾਣਦਾ ਬਾਕੀ ਭਾਰਤ ਦਾ ਸੱਟੇਲਾਇਟ ਦਾ ਗਲਤ ਹੀ ਦੱਸਦਾ ਮੌਸਮ ਵਿਭਾਗ ਨੂੰ

  • @DeepSingh-gd5kw
    @DeepSingh-gd5kw 4 ชั่วโมงที่ผ่านมา +21

    ਮੈ ਪਹਿਲਾਂ ਵੀ ਬੇਨਤੀ ਕੀਤੀ ਸੀ ਅੱਜ ਵੀ ਕਹਿ ਰਿਹੈ " ਸਭ ਕੁਝ ਰੱਬ ਦੇ ਹੱਥ ਹੈ " ਮੌਸਮ ਵਿਭਾਗ ਕੀ ਕਰੇ " ਜਦੋ ਤੁਸੀਂ ਲੋਕ ਰੱਬ ਨੂੰ ਭੁੱਲ ਚੁੱਕੇ ਓ " ਹੁਣ ਹੀ ਦੇਖ ਲਵੋ " ਅਰਦਾਸ ਕਰੋ " ਰੱਬ ਨੂੰ " ਨਾਲ ਇਹ ਵੀ ਅਰਦਾਸ ਕਰੋ ਕਿ ਰੱਬਾ ਸੁੱਖ ਦਾ ਮੀਂਹ ਪਾਈ " ਫਿਰ ਆਊਗਾ ਮੀਂਹ "

  • @paramjeetsidhu5652
    @paramjeetsidhu5652 2 ชั่วโมงที่ผ่านมา

    ਜਦੋਂ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਬਾਰਿਸ਼ ਨਹੀਂ ਹੋਈ. ਤਾਂ ਐਨਾ ਦੇ ਕਹੇ ਤੋਂ olt ਮੀਂਹ ਪੈ v ਸਕਦਾ ਸਾਡੇ Barnala area ਚ ਤੇ pao ਵੀ...thnks sir

  • @bhindersingh2987
    @bhindersingh2987 4 ชั่วโมงที่ผ่านมา +2

    ਸਾਡੇ gurdaspur ਤਾ ਪੂਰੀ ਵਰਖਾ ਹੋ ਰਹੀ

  • @sahibvirsingh461
    @sahibvirsingh461 4 ชั่วโมงที่ผ่านมา +6

    ਹੁੰਮਸ ਵਾਲੀ ਗਰਮੀ ਕਦੋਂ ਘੱਟ ਹੋਵੇਗੀ ਜੀ ਗਰਮੀ ਬਹੁਤ ਪੈ ਰਹੀ ਹੈ ਜੀ

  • @zoraversinghdhillon6038
    @zoraversinghdhillon6038 4 ชั่วโมงที่ผ่านมา +3

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਨੂੰ ਇੱਕ ਬੇਨਤੀ ਹੈ ਕਿ ਪੰਜਾਬ ਦੀ ਵਰਖਾ ਦਾ ਹਰਿਆਣੇ ਦੀ ਵਰਖਾ ਦਾ ਜਾਂ ਯੂਪੀ ਬਿਹਾਰ ਦੀ ਵਰਖਾ ਦਾ ਵੀਡੀਓ ਅਲੱਗ ਅਲੱਗ ਬਣਾਇਆ ਕਰੋ ਜੀ ਧੰਨਵਾਦ

  • @gurpreetmachhike7867
    @gurpreetmachhike7867 4 ชั่วโมงที่ผ่านมา +2

    ਯਰ ਮੈਨੂੰ ਲਗਦਾ ਮੋਨ ਸੋਣ ਮੋਗੇ ਆਉਣਾ ਭੁੱਲ ਗਏ ਕੰਜਰ

  • @kulwindersinghkinda5638
    @kulwindersinghkinda5638 4 ชั่วโมงที่ผ่านมา +3

    ਮਾਨਸਾ ਜ਼ਿਲ੍ਹੇ ਵਿੱਚ ਪਿੰਡ ਹਾਕਮ ਵਾਲਾ 4ਦਿਨ ਹੋ ਗਏ ਹਰ ਰੋਜ ਮੀਂਹ ਪੈਂਦਾ ਸਵੇਰੇ ਸ਼ਾਮ

  • @jatindervarn5231
    @jatindervarn5231 4 ชั่วโมงที่ผ่านมา

    ਪਾਤੜਾ ਏਰੀਆ ਕੋਈ ਵਰਖਾ ਨੀ

  • @SukhwinderSingh-jg1je
    @SukhwinderSingh-jg1je 4 ชั่วโมงที่ผ่านมา +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @shindabrar1283
    @shindabrar1283 4 ชั่วโมงที่ผ่านมา +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JatinderSingh-ic6xp
    @JatinderSingh-ic6xp 4 ชั่วโมงที่ผ่านมา +8

    ਵਾਹਿਗੁਰੂ ਜੀ ਵਾਹਿਗੁਰੂ ਜੀ

  • @paramjeetsidhu5652
    @paramjeetsidhu5652 2 ชั่วโมงที่ผ่านมา

    Sir ਤੁਸੀਂ ਸਹੀ ਢੰਗ ਨਾਲ ਕੰਮ ਕਰ ਰਹੇ ਓ..ਬਾਕੀ ਪਰਮਾਤਮਾ ਦੀ ਮਰਜ਼ੀ...ਧੰਨਵਾਦ ਜੀ

  • @LakhwinderSingh-tp8oy
    @LakhwinderSingh-tp8oy 4 ชั่วโมงที่ผ่านมา +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @gurpiasbrar4650
    @gurpiasbrar4650 2 ชั่วโมงที่ผ่านมา

    ਵਾਹਿਗੁਰੂ ਜੀ 🙏🙏

  • @kulwantsandhu3878
    @kulwantsandhu3878 4 ชั่วโมงที่ผ่านมา +2

    ਇਹ ਔੜਾਂ ਮਾਰੀ ਧਰਤੀ ਏ ਸਾਡੀ ਦੱਖਣ ਪੱਛਮ ਵਾਲੀਆਂ ਦੀ

  • @GurwinderSingh-yc8ps
    @GurwinderSingh-yc8ps 4 ชั่วโมงที่ผ่านมา +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਡਾਕਟਰ ਸਾਹਿਬ 🙏

  • @parmjitdhaliwal7681
    @parmjitdhaliwal7681 4 ชั่วโมงที่ผ่านมา +3

    ਅਸੀਂ ਤਾਂ ਜਗ ਵੀ ਕਰ ਕੇ ਵੇਖ ਲਿਆ ਜਿਹੋ ਜਹੇ ਲੋਕ ਹੋ ਗੲਏ ਉਸ ਤਰ੍ਹਾਂ ਦੀ ਕੁਦਰਤ ਕਰੀ ਜਾਂਦੀ ਹੈ

  • @balwantsingh6486
    @balwantsingh6486 4 ชั่วโมงที่ผ่านมา

    God bless you very good information patience is needed and God bless you again