ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ

แชร์
ฝัง
  • เผยแพร่เมื่อ 4 ต.ค. 2024
  • ਇਤਿਹਾਸ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ
    ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਜਦੋਂ ਅਕਬਰ ਬਾਦਸ਼ਾਹ ਗੋਇੰਦਵਾਲ ਸਾਹਿਬ ਵਿਖੇ ਆਇਆ ਤਾਂ ਉਹ ਗੁਰੂ ਅਮਰਦਾਸ ਜੀ ਦੇ ਦਾਰਸ਼ਨਿਕ ਜੀਵਨ ਅਤੇ ਸਿੱਖ-ਆਦਰਸ਼ਾਂ ਤੋਂ ਇਨ੍ਹਾਂ ਪ੍ਰਭਾਵਿਤ ਹੋਇਆ ਕਿ ਉਸ ਨੇ ਸ਼ਰਧਾਲੂ ਰੂਪ ਵਿੱਚ ਗੁਰੂ ਘਰ ਵਾਸਤੇ ਇਸ ਝਬਾਲ ਪ੍ਰਗਣੇ ਤੇ ਪਿੰਡਾਂ ਦੀ ਜ਼ਮੀਨ/ਜਗੀਰ ਭੇਟ ਕਰ ਦਿੱਤੀ। ਜਿਸ ਜ਼ਮੀਨ ਦੀ ਦੇਖਭਾਲ ਦੀ ਸੇਵਾ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ' ਸਾਹਿਬ ਜੀ ਨੂੰ ਸੋਂਪ हिँडी।
    ਇਸ ਪਾਵਨ ਅਸਥਾਨ 'ਤੇ ਛੋਟਾ ਜੰਗਲ ਹੁੰਦਾ ਸੀ ਜਿਸ ਨੂੰ 'ਬੀੜ' ਵੀ ਕਿਹਾ ਜਾਂਦਾ ਹੈ। ਬਾਬਾ ਬੁੱਢਾ ਜੀ ਨੇ ਇਸ ਬੀੜ ਵਿਚ ਜ਼ਮੀਨ ਤੇ ਪਸ਼ੂਆਂ ਦੀ ਸੇਵਾ ਸੰਭਾਲ ਦੇ ਨਾਲ ਨਾਲ ਨਿਆਣਿਆ, ਸਿਆਣਿਆਂ ਨੂੰ ਗੁਰਮੁਖੀ ਤੇ ਗੁਰਬਾਣੀ ਆਦਿ ਪੜ੍ਹਾਉਣ, ਸਿਖਾਉਣ ਦਾ ਕਾਰਜ ਆਰੰਭ ਕੀਤਾ ਅਤੇ ਸੰਗਤ ਪੰਗਤ ਦੀ ਰਵਾਇਤ ਨੂੰ ਅਪਣਾਇਆ। ਬਾਬਾ ਜੀ ਦਾ ਵਧੇਰੇ ਸਮਾਂ ਇੱਥੇ ਰਹਿਣ ਕਰਕੇ ਇਸ ਬੀੜ ਦਾ ਨਾਮ ' ਬੀੜ ਬਾਬਾ ਬੁੱਢਾ ਜੀ" ਪ੍ਰਚੱਲਿਤ ਹੋ ਗਿਆ।
    21 ਅੱਸੂ ਸੰਮਤ 1651 ਮੁਤਾਬਿਕ ਸੰਨ 1594 ਈ. ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਬੜੇ ਪਿਆਰ ਸ਼ਰਧਾ ਸਹਿਤ ਭੋਜਨ (ਮਿੱਸੇ ਪ੍ਰਸ਼ਾਦੇ, ਲੱਸੀ, ਗੰਢੇ ਆਦਿ) ਲੈਕੇ ਆਏ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਸ਼ਾਦਾ ਛੱਕਣ ਤੋਂ ਪਹਿਲਾਂ ਅਤੇ ਛੱਕਣ ਤੋਂ ਬਾਅਦ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਦੇ ਨਾਲ ਮਾਤਾ ਗੰਗਾ ਜੀ ਨੂੰ ਸੰਤਾਨ ਪ੍ਰਾਪਤ ਹੋਣ ਬਾਰੇ ਅਰਦਾਸ ਕੀਤੀ ਜੋ ਪਰਮਾਤਮਾ ਦੇ ਘਰ ਵਿਚ ਪ੍ਰਵਾਨ ਹੋਈ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਮਾਤਾ ਗੰਗਾ ਜੀ ਦੀ ਕੁੱਖੋਂ ਸੰਮਤ 1652 ਮੁਤਾਬਕ ਸੰਤ 1595 ਈ. ਵਿਚ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ।
    ਇਸ ਦਿਨ ਦੀ ਇਤਿਹਾਸਿਕ ਮਹੱਤਤਾ ਕਾਰਨ ਅੱਜ ਵੀ ਹਰ ਧਰਮ ਨਾਲ ਸੰਬੰਧਤ ਬੇਅੰਤ ਮਾਈ-ਭਾਈ ਕੜ੍ਹਾਹ ਪ੍ਰਸ਼ਾਦ ਦੀ ਦੇਗ ਕਰਵਾਉਣ ਦੇ ਨਾਲ ਨਾਲ ਸ਼ਰਧਾ ਸਹਿਤ ਮਿੱਸੇ ਪ੍ਰਸ਼ਾਦੇ, ਲੱਸੀ, ਗੰਢੇ ਆਦਿ ਲੈ ਕੇ ਆਉਂਦੇ ਹਨ ਤੇ ਧੀਆਂ-ਪੁੱਤਰਾਂ ਭਾਵ ਸੰਤਾਨ ਦੀ ਪ੍ਰਾਪਤੀ ਵਾਸਤੇ ਅਰਦਾਸ ਕਰਵਾਉਂਦੇ ਹਨ ਅਤੇ ਜੋ ਵੀ ਕੋਈ ਮੁਰਾਦ ਲੈ ਕੇ ਆਉਂਦਾ ਹੈ (ਗੁਰੂ ਨਾਨਕ ਸਾਹਿਬ ਦੇ ਪਿਆਰੇ ਸਿੱਖ) ਬਾਬਾ ਬੁੱਢਾ ਜੀ ਦੇ ਘਰੋਂ ਉਸਦੀ ਮੁਰਾਦ ਪੂਰੀ ਹੋ ਜਾਂਦੀ ਹੈ। ਜਿਸ ਦਿਨ ਮਾਤਾ ਗੰਗਾ ਜੀ ਆਏ ਸਨ, ਉਸ ਦਿਨ ਨੂੰ ਮੁੱਖ ਰੱਖ ਕੇ 20,21,22 ਅੱਸੂ ਨੂੰ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ 5 ਹੈ ਅਤੇ ਦੇਸ਼ਾਂ-ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਚ ਸੰਗਤਾਂ ਸੰਗਤਾਂ ਹਾਜ਼ਰੀ ਭਰਦੀਆਂ ਹਨ। ਇਸ ਪਾਵਨ ਅਸਥਾਨ ਤੇ ਸੰਗਰਾਂਦ ਦੇ ਦਿਨ ਵੀ ਸੰਗਤ ਬਹੁਗਿਣਤੀ ਵਿਚ ਹਾਜ਼ਰੀ ਭਰਦੀਆਂ ਹਨ, ਦੀਵਾਨ ਸੱਜਦੇ ਹਨ ਅਤੇ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ ।
    ਗੁਰਦੁਆਰਾ ਸਾਹਿਬ ਦੇ ਲਿਟਰੇਚਰ ਹਾਊਸ ਤੋਂ ਸੰਖੇਪ ਇਤਿਹਾਸ ਬਾਬਾ ਬੁੱਢਾ ਸਾਹਿਬ ਜੀ ਭੇਟਾ ਰਹਿਤ ਮਿਲਦਾ ਹੈ
    ਦਾਸ ਮੈਨੇਜਰ
    इतिहास गुरुद्वारा बीड़ बाबा बु‌ढा साहिब जी
    गुरुद्वारा बीड़ बाबा बुढा साहिब जी का इतिहास इस प्रकार है कि जब अकबर बादशाह गोइंदवाल साहिब में आया तब वह गुरू अमरदास जी के दार्शनिक जीवन और सिक्ख आदर्शो से इतना प्रभावित हुआ कि उस ने श्रद्वा के रूप में गुरू घर के लिए झब्बाल परगणे के गाँव की जमीन/जगीर भेट कर दी जिस जमीन की देखभाल करने की सेवा गरू अमरदास जी ने बाबा बु‌ढा साहिब जी को सौंप दी।
    इस पवित्र स्थान पर छोटा जंगल हुआ करता था जिसे बीड़ कहते थे। बाबा बु‌ढा जी ने इस जंगल में जमीन और पशुओं की देख-रेख के साथ बच्चों- बडों को गुरूमुखी और गुरबाणी पढ़ाने और लिखाने का कार्य आरम्भ कीया। संगत और पंगत की रस्म को अपनाया। बाबा जी का अधिक समय यहाँ रहने के कारण इस बीड़ का नाम बीड़ बाबा बुढ्‌ढा साहिब के नाम से प्रचलित हो गया।
    21 अश्विन सम्वत 1651 अनुसार सन् 1594 ई. में पंचम गुरू जी गुरू अर्जुन देव जी की पत्नी माता गंगा जी बड़ी श्रद्धा से भोजन नमकीन प्रशादे, लस्सी, प्याज आदि लेकर आए । तब बाबा बु‌ढा साहिब जी ने भोजन खाने से पहले और बाद वाहिगुरू जी का शुक्रिया करने के उपरान्त माता गंगा जी को सन्तान प्रापती के लिए अरदास की जो परमात्त्मा के घर प्रवान हुई और श्री गुरू अर्जुन देव जी के घर माता गंगा जी की कोख से सम्वत 1652 अनुसार सन् 1595 ई में मीरी-पीरी के मालिक श्री गुरु हरगोबिंद साहिब जी ने जन्म लिया।
    इस दिन के इतिहासिक महत्त्व कारण आज भी हर धर्म से सम्बन्धित संगत कडाह प्रशाद (हलवा का प्रशाद) के साथ साथ श्रद्वा सहित मिस्सी रोटीयाँ, लस्सी, प्याज आदि लेकर आती है अर्थात संतान की प्राप्ति के लिए अरदास करवाते। है जो भी मनोकामना लेकर आते है (गुरू नानक साहिब के प्यारे सिक्ख) बाबा बु‌ढा जी के घर से उसकी मनोकामना पूरी हो जाती है। जिस दिन माता गंगा जी आए थे उस दिन का प्रमुख रखकर 20,21,22 अश्विन को वार्षिक मेला मनाया जाता है और दूर दूर से संगत भारी गिनती में हाजर होती है। इस पवित्र स्थान पर संकाति के दिन में भी बहुत श्रद्धा से संगत आती है। जिसमें कथा विचार और अमृत संचार किया जाता है।
    गुरुद्वारा साहिब के साहित्त्य घर से संक्षिप्त इतिहास बाबा बुढा साहिब जी मूल्य रहित मिलता है।
    दास मैनेजर

ความคิดเห็น • 3