Punjabi Poetry by Paash l Eh Raat l ਐ ਰਾਤ l Eh Night

แชร์
ฝัง
  • เผยแพร่เมื่อ 11 มิ.ย. 2024
  • Punjabi Poetry by Paash | Eh Raat l ਐ ਰਾਤ l Eh Night #AVTAR PASH
    #punjabipoetry #punjabipoetrylovers
    Avtar Singh Sandhu 'Pash' (9 September-23 March 1988) was born in a middle class peasant family in village Talwandi Salem, distt. Jallandhar (Punjab). His father Sohan Singh Sandhu, who was a soldier, used to compose poetry. Pash is one of the major poets of Naxalite Movement. In 1972 he started a magazine named 'Siar' and in 1973 founded 'Punjabi Sahit Te Sabhiachar Manch. His poetic works are: Loh Katha (1971), Uddade Bazan Magar (1974), Saade Samian Vich (1978), Khilre Hoey Varkey (1989, posthumously).
    ਅਵਤਾਰ ਸਿੰਘ ਸੰਧੂ 'ਪਾਸ਼' (੯ ਸਤੰਬਰ ੧੯੫੦-੨੩ ਮਾਰਚ ੧੯੮੮) ਦਾ ਜਨਮ ਪਿੰਡ ਤਲਵੰਡੀ ਸਲੇਮ, ਜਿਲ੍ਹਾ ਜਲੰਧਰ (ਪੰਜਾਬ) ਵਿਚ ਇੱਕ ਮੱਧਵਰਗੀ ਕਿਸਾਨ ਪਰਿਵਾਰ ਵਿੱਚ ਹੋਇਆ।ਉਸ ਦੇ ਪਿਤਾ ਸੋਹਣ ਸਿੰਘ ਸੰਧੂ ਫ਼ੌਜ ਵਿੱਚ ਨੌਕਰੀ ਕਰਦੇ ਸਨ ਅਤੇ ਉਨ੍ਹਾਂ ਨੂੰ ਕਵਿਤਾ ਲਿਖਣ ਦਾ ਸ਼ੌਕ ਸੀ । ਪਾਸ਼ ਜੁਝਾਰੂ ਲਹਿਰ 'ਨਕਸਲਬਾੜੀ' ਦੇ ਉੱਘੇ ਕਵੀਆਂ ਵਿੱਚੋਂ ਹੈ । ੧੯੭੨ ਵਿੱਚ ਉਸ ਨੇ "ਸਿਆੜ" ਨਾਂ ਦਾ ਪਰਚਾ ਕੱਢਿਆ।੧੯੭੩ ਵਿੱਚ ਪੰਜਾਬੀ ਸਾਹਿਤ ਤੇ ਸਭਿਆਚਾਰ ਮੰਚ ਦੀ ਸਥਾਪਨਾ ਕੀਤੀ।ਉਸ ਦੇ ਕਾਵਿ ਸੰਗ੍ਰਹਿ 'ਲੋਹ ਕਥਾ' (੧੯੭੧), 'ਉੱਡਦੇ ਬਾਜ਼ਾਂ ਮਗਰ' (੧੯੭੪), 'ਸਾਡੇ ਸਮਿਆਂ ਵਿੱਚ'(੧੯੭੮) ਅਤੇ 'ਖਿਲਰੇ ਹੋਏ ਵਰਕੇ' (ਮੌਤ ਉੱਪਰੰਤ, 1989) ।
    Your Quiries :-
    Hello you are welcome. Here you will enjoy with Punjabi poetry. Mostly famous poets like Avtar Pash, Sant Ram Udasi, Lal Singh Dil, Nazar Singh taras, Kashmira Singh mahi etc. 's work will be recreat.
    paash kavita in punjabi
    paash
    avtar pash
    avtar pash interview
    avtar pash poetry in punjabi
    avtar pash death
    avtar pash
    song
    avatar
    avtar pash poetry
    avtar pash punjabi
    avtar singh pash biography
    avtar singh pash
    avtar singh pash poetry in
    punjabi
    punjabi kavita
    punjabi kavita in punjabi
    language
    punjabi kavita song
    punjabi kavitava
    punjabi kavita da
    itihas
    ਐ ਰਾਤ
    ਉਦਾਸ ਬਾਜਰਾ, ਸਿਰ ਸੁੱਟੀ ਖੜਾ ਹੈ
    ਤਾਰੇ ਵੀ ਗੱਲ ਨਹੀਂ ਕਰਦੇ
    ਰਾਤ ਨੂੰ ਕੀ ਹੋਇਆ ਹੈ
    ਐ ਰਾਤ ਤੂੰ ਮੇਰੇ ਲਈ ਉਦਾਸ ਨਾ ਹੋ
    ਤੂੰ ਮੇਰੀ ਦੇਣਦਾਰ ਨਹੀਂ
    ਰਹਿਣ ਦੇ ਇੰਝ ਨਾ ਸੋਚ
    ਉਗਾਲੀ ਕਰਦੇ ਪਸ਼ੂ ਕਿਨ੍ਹੇ ਚੁੱਪ ਹਨ
    ਤੇ, ਪਿੰਡ ਦੀ ਨਿੱਘੀ ਫ਼ਿਜ਼ਾ ਕਿੰਨੀ ਸ਼ਾਂਤ ਹੈ
    ਰਹਿਣ ਦੇ ਤੂੰ ਇੰਝ ਨਾ ਸੋਚ, ਰਾਤ, ਤੂੰ ਮੇਰੀਆਂ ਅੱਖਾਂ 'ਚ ਤੱਕ
    ਇਹਨਾਂ ਉਸ ਬਾਂਕੇ ਯਾਰ ਨੂੰ ਹੁਣ ਕਦੀ ਨਹੀਂ ਤੱਕਣਾ
    ਜਿਦ੍ਹੀ ਅੱਜ ਅਖਬਾਰਾਂ ਨੇ ਗੱਲ ਕੀਤੀ ਹੈ
    ਰਾਤ ! ਤੇਰਾ ਓਦਣ ਦਾ ਉਹ, ਰੌਂਅ ਕਿੱਥੇ ਹੈ ?
    ਜਦ ਉਹ ਪਹਾੜੀ ਚੋਅ ਦੇ ਪਾਣੀ ਵਾਂਗ
    ਕਾਹਲਾ ਕਾਹਲਾ ਆਇਆ ਸੀ
    ਚੰਨ ਦੇ ਲੋਏ ਪਹਿਲਾਂ ਅਸੀਂ ਪੜ੍ਹੇ
    ਫਿਰ ਚੋਰਾਂ ਵਾਂਗ ਬਹਿਸ ਕੀਤੀ
    ਤੇ ਫਿਰ ਝਗੜ ਪਏ ਸਾਂ,
    ਰਾਤ ਤੂੰ ਉਦੋਂ ਤਾਂ ਖੁਸ਼ ਸੈਂ,
    ਜਦ ਅਸੀਂ ਲੜਦੇ ਸਾਂ
    ਤੂੰ ਹੁਣ ਕਿਉਂ ਉਦਾਸ ਏਂ
    ਜਦ ਅਸੀਂ ਵਿੱਛੜ ਗਏ ਹਾਂ…
    ਰਾਤ ਤੈਨੂ ਤੁਰ ਗਏ ਦੀ ਸੌਂਹ
    ਤੇਰਾ ਇਹ ਬਣਦਾ ਨਹੀਂ
    ਮੈਂ ਤੇਰਾ ਦੇਣਦਾਰ ਹਾਂ
    ਤੂੰ ਮੇਰੀ ਦੇਣਦਾਰ ਨਹੀਂ।
    ਰਾਤ, ਤੂੰ ਮੈਨੂੰ ਵਧਾਈ ਦੇ
    ਮੈਂ ਇਨ੍ਹਾਂ ਖੇਤਾਂ ਨੂੰ ਵਧਾਈ ਦੇਂਦਾ ਹਾਂ
    ਖੇਤਾਂ ਨੂੰ ਸਭ ਪਤਾ ਹੈ
    ਮਨੁੱਖ ਦਾ ਲਹੂ ਕਿੱਥੇ ਡੁੱਲ੍ਹਦਾ ਹੈ
    ਤੇ ਲਹੂ ਦਾ ਮੁੱਲ ਕੀ ਹੁੰਦਾ ਹੈ
    ਇਹ ਖੇਤ ਸਭ ਜਾਣਦੇ ਹਨ।
    ਇਸ ਲਈ ਐ ਰਾਤ
    ਤੂੰ ਮੇਰੀਆਂ ਅੱਖਾਂ 'ਚ ਤੱਕ
    ਮੈਂ ਭਵਿੱਖ ਦੀਆਂ ਅੱਖਾਂ 'ਚ ਤੱਕਦਾ ਹਾਂ।
    ਉਹ ਰਿਸ਼ਤੇ ਹੋਰ ਹੁੰਦੇ ਹਨ
    ਉਹ ਰਿਸ਼ਤੇ ਹੋਰ ਹੁੰਦੇ ਹਨ
    ਜਿਨ੍ਹਾਂ ਵਿੱਚ ਭਟਕ ਜਾਂਦੇ ਹਨ ਦੁੱਧ ਚਿੱਟੇ ਦਿਨ
    ਤੇ ਮੱਖਣ ਵਰਗੀਆਂ ਕੂਲੀਆਂ ਰਾਤਾਂ
    ਜਿਨ੍ਹਾਂ ਵਿੱਚ ਸਾਵਾ ਘਾਹ ਲੇਟਣ ਲਈ ਹੁੰਦਾ ਹੈ
    ਜਾਂ ਬੰਬਾਂ ਨਾਲ ਝੁਲਸਣ ਲਈ
    ਜਿਨ੍ਹਾਂ ਵਿੱਚ ਇਨਸਾਨ ਰਾਜਾ ਹੁੰਦਾ ਹੈ ਜਾਂ ਪਸ਼ੂ
    ਆਦਮੀ ਕਦੇ ਨਹੀਂ ਹੁੰਦਾ
    ਉਹ ਰਿਸ਼ਤੇ ਹੁੰਦੇ ਹਨ : ਪਥਰ 'ਤੇ ਖਰੋਚੀ ਹੋਈ ਚਿਹਰੇ ਦੀ ਪਹਿਚਾਣ
    ਢਿੱਡ ਦੀ ਕੁੰਡੀ 'ਚ ਅੜੇ ਹੋਏ ਜੰਗਾਲੇ ਸੰਗਲ
    ਛਾਤੀਆ ਤੇ ਗਿਰਝਾਂ ਵਰਗੇ ਝਪਟਦੇ ਅਹਿਸਾਸ (ਅਰਮਾਣ)
    ਟੁੱਟੀ ਹੋਈ ਪੰਜਾਲੀ ਵਾਂਗ ਸਿਰਫ਼ ਬਾਲਣ ਦੇ ਕੰਮ ਆਉਦੇਂ ਹਨ ਉਹ ਰਿਸ਼ਤੇ
    ਉਹ ਰਿਸ਼ਤੇ
    ਜਿਨ੍ਹਾਂ ਵਿੱਚ ਕੋਈ ਭੀੜ ਕੁਰਬਲਾਉਂਦੀ ਹੋਈ ਦਲਦਲ ਲਗਦੀ ਹੈ
    ਜਿਨ੍ਹਾਂ ਵਿੱਚ ਸ਼ਰਾਰਤਾਂ ਕਰਦੇ ਹੋਏ ਬੱਚੇ ਨਰਕ ਦਾ ਦ੍ਰਿਸ਼ ਦਿਸਦੇ ਹਨ
    ਜਿਨ੍ਹਾਂ ਵਿੱਚ ਉਠਦੀ ਜਵਾਨੀ ਹਕੂਮਤ ਲਈ ਵੀ ਆਫ਼ਤ ਹੁੰਦੀ ਹੈ
    ਤੇ ਮਾਪਿਆਂ ਲਈ ਵੀ
    ਜਿਹਨਾਂ ਵਿਚ ਗੋਡਿਆਂ ਤੋਂ ਉੱਤੇ
    ਤੇ ਗਰਦਣ ਤੋਂ ਥੱਲੇ ਹੀ ਹੋ ਜਾਂਦਾ ਹੈ ਮੁਕੰਮਲ ਔਰਤ ਦਾ ਜਿਸਮ
    ਉਹ ਰਿਸ਼ਤੇ ਜੀਣ ਜੋਗੀ ਇਸ ਪਵਿੱਤਰ ਧਰਤੀ 'ਤੇ
    ਮਾਰਖੋਰੇ ਸਾਹਨਾਂ ਦੀ ਉਡਾਈ ਹੋਈ ਧੂੜ ਹੁੰਦੇ ਹਨ
    ਉਹ ਰਿਸ਼ਤੇ ਹੋਰ ਹੁੰਦੇ ਹਨ
    ਇਹ ਰਿਸ਼ਤੇ ਹੋਰ ਹਨ, ਜੋ ਭੋਗੇ ਜਾਂਦੇ ਹਨ, ਅਜੇ ਸਮਝੇ ਨਹੀਂ ਜਾਂਦੇ
    ਇਹ ਰਿਸ਼ਤੇ ਸਿਸਕਦੇ ਹਨ ਘਾਹ ਦੀ ਪੰਡ ਖੋਤਣ ਲਈ
    ਆਡਾਂ ਵਿੱਚ ਖ਼ਰਗੋਸ਼ ਵਾਂਗੂੰ ਲੁਕੇ ਹੋਏ ਘਾਹੀਆਂ
    ਤੇ ਟੋਕਾ ਫੇਰਦੇ ਉਸ ਰੋਣ ਹਾਕੇ ਜੱਟ ਦੇ ਵਿਚਾਲੇ
    ਜਿਸ ਦਾ ਬਾਰ ਬਾਰ ਰੁਕ ਰਿਹਾ ਹੈ ਰੁੱਗ
    ਇਹ ਰਿਸ਼ਤੇ ਚੀਕਦੇ ਹਨ
    ਮੰਡੀਆਂ ਵਿੱਚ ਕਣਕ ਸੁੱਟਣ ਆਏ
    ਮੂੰਹ ਜਹੇ ...ਬੈਠੇ ਉਨ੍ਹਾਂ ਕਿਸਾਨਾਂ ਵਿੱਚ
    ਜੋ ਨਾਲ ਦੇ ਨੂੰ ਇਹ ਨਹੀਂ ਪੁੱਛਦੇ
    ਕਿ ਅਗਲਾ ਮੱਲੀਆਂ ਤੋਂ ਆਇਆ ਹੈ ਕਿ ਤਲਵੰਡੀਓਂ
    ਪਰ ਉਨ੍ਹਾਂ ਵਿਚਲੀ ਉਦਾਸ ਚੁੱਪ ਪੁੱਛਦੀ ਹੈ
    ਪੁੜੀਆਂ 'ਚ ਵਿਕਦੀ ਰਸਦ ਕਿਸ ਤਰ੍ਹਾਂ ਡਕਾਰ ਜਾਂਦੀ ਹੈ
    ਬੱਦਲਾਂ ਨੂੰ ਛੋਂਹਦੇ ਬੋਹਲ... … …

ความคิดเห็น • 3

  • @lakhvirsingh952
    @lakhvirsingh952 หลายเดือนก่อน

    ਉਹ ਕਵਿਤਾ ਕਾਹਦੀ ਜਿਸਦੇ ਅਰਥ ਹੀ ਨਾ ਸਮਝ ਆਉਣ

  • @AJTramper
    @AJTramper หลายเดือนก่อน

    What great words by pash and what a read.

  • @sikanderdhaliwal1995
    @sikanderdhaliwal1995 หลายเดือนก่อน

    ਡੂੰਘੇ ਅਰਥਾਂ ਵਾਲੀ ਕਵਿਤਾ