Veet Baljit | Baapu (Official Video) New Punjabi Songs | Latest Punjabi Songs 2023

แชร์
ฝัง
  • เผยแพร่เมื่อ 9 มิ.ย. 2023
  • Red Leaf Music & Goldy Kehal Presents Official Video of "Baapu" New Punjabi Songs 2022, Latest Punjabi Song 2022 & Punjabi Songs 2022. Sung by Veet Baljit . Lyrics are penned by Veet Baljit . Music is given by Nvee .
    Video Directed by Hitesh Arora
    #Baapu #veetbaljit #PunjabiSong #NewPunjabiSong2023 #PunjabiSongs #NewPunjabiSongs2023 #NewPunjabiSong #LatestPunjabiSongs2023 #PunjabiSongs2023
    Song : Baapu
    Singer : Veet Baljit
    Music : Nvee
    Featuring : Jasmine Sadeo
    Lyrics Composer : Veet Baljit
    Project By : Amrika Dangian
    Director : Hitesh Arora
    Special Thanks : Gurpreet Dugri
    Produced by : Happy kehal & Goldy Kehal
    Music Label : Red Leaf Music
    Poster Design : Jd Creationz
    All Rights Reserved. ©️Red Leaf Music
    Enjoy and Stay Connected with #RedLeafMusic :
    ►TH-cam :
    / redleafmusic
    ►Instagram : / redleaf_music
    Baapu , Bapu song, baapu Veet Baljit punjabi song, baapu new song, Bapu Veet baljit new song, Veet baljit all song, Veet baljit Bapu song, new punjabi song 2023, Veet baljit new song punjabi , Bapu Veet baljit song , punjabi song 2023, latest punjabi song, new punjabi songs 2023, punjabi songs 2023, punjabi songs ,new song 2023 ,latest song, punjabi songs new, latest punjabi songs 2023 ,latest punjabi songs ,new punjabi songs ,new, latest, punjabi, song, 2023 ,new punjabi song, latest punjabi song 2023 , Bapu , baapu Tere karke , ik war tan ake takla baapu , Bapu , baap new song , song Veet , punjabi song baapu , baapu new song ,Bapu songs , punjabi Bapu songs , new punjabi songs 2022 , latest punjabi songs 2022 , all punjabi baapu song ,
  • เพลง

ความคิดเห็น • 2.9K

  • @sorabhjindal6930
    @sorabhjindal6930 หลายเดือนก่อน +28

    ਕੌਨ ਕੌਨ ਰੋਆ ਸੁਨ ਕੇ 😢

    • @vikramsaini9446
      @vikramsaini9446 หลายเดือนก่อน +1

      😢😢😢😢😢😢😢😢😢😢😢😢

    • @dishantheer6508
      @dishantheer6508 6 วันที่ผ่านมา

      😢😢😢

    • @OppoAk-tg1vi
      @OppoAk-tg1vi 5 วันที่ผ่านมา

      😭😭😭😭😭😭😭😭😭😭😭😭😭😭main marn dm tk nhi bhull skdi i feel lonely everyday , everytime 😭😭😭😭😭😭😭😭

  • @myland973
    @myland973 10 หลายเดือนก่อน +77

    ਬਾਪੂ ਨੇ ਸਾਡੇ ਵਾਸਤੇ ਹਰ ਔਂਕੜ ਝੱਲੀ ਬੜਾ ਮੇਹਨਤੀ ਤੇ ਹੱਸਮੁਖ ਸੀ।ਬਾਪੂ ਦੇ ਕਰਨ ਵਾਲੇ ਕੰਮ ਬੜੇ ਕਰਨੇ ਔਂਖੇ ਲਗਦੇਆ।
    ਬਾਪ ਸਿਰਾ ਤੇ ਤਾਜ ਮਹੰਮਦ..🙏

  • @Rajkumarsrd
    @Rajkumarsrd 11 หลายเดือนก่อน +59

    ਯਾਦ ਤਾਂ ਹਰ ਸਾਂਹ ਨਾਲ ਆਉਂਦੀ ਹੈ ਪਰ ਹੁਣ ਗੀਤ ਸੁਣ ਕੇ ਤੇ ਵੀਡਿਓ ਚ ਸਭ ਜਿੰਮੇਵਾਰੀਆਂ ਆਪਣਿਆਂ ਦੇਖ ਰੋਇਆ ਬਹੁਤ miss you bapu ji 😥😥😥😥 thnx Veet Baljit Bai Baapu ji te Geet Gaun layi Bahut Bahut ਧੰਨਵਾਦ ਦਿਲੋਂ

  • @KaranGuru-ti6vq
    @KaranGuru-ti6vq 11 หลายเดือนก่อน +311

    ਇਹ ਗੀਤ ਦਾ ਦਰਦ ਉਹੀ ਜਾਣਦਾ ਜਿਸ ਦਾ ਬਾਪੂ ਇਸ ਜੱਗ ਤੇ ਹੈ ਨਹੀਂ 😢😢 ਮੈ 4 ਸਾਲ ਦਾ ਸੀ ਜਦ ਬਾਪੂ ਇਸ ਦੁਨੀਆਂ ਤੋਂ ਤੁਰਗਿਆਂ ਸੀ 😭😭 miss you bappu 😢😭

  • @bhindajagpal4049
    @bhindajagpal4049 ปีที่แล้ว +178

    ਦਿਲ ਭਰ ਆਇਆ ਯਾਰ ਵੀਰਾਂ ਤੇਰੀ ਕਲਮ ਦੀ ਕੋਈ ਰੀਸ ਨੀ 23 ਸਾਲ ਹੋ ਗਏ ਬਾਪੂ ਨੂੰ ਸਾਡੇ ਤੋਂ ਦੂਰ ਹੋਏ ਨੂੰ ਸਾਡੇ ਘਰ ਮੇਰੇ ਮੁੰਡਾ ਹੋਇਆ ਹੁਣ ਬਾਪੂ ਦੀ ਘਾਟ ਨੂੰ ਮੈਂ ਬਹੁਤ ਮਹਿਸੂਸ ਕਰਦਾ ਰਹਿੰਦਾ 🙏 ਤੁਹਾਡੀ ਆਵਾਜ਼ ਤੇ ਕਲਮ ਨੂੰ ਸਲਾਮ ਕਰਦਾ ਹਾਂ🙏 ਵਾਹਿਗੁਰੂ ਜੀ ਮੇਹਰ ਕਰਨ ਤੋਂਹਾਡੇ ਤੇ ਵੀਰੇ🙏👍

    • @jaspreetdhaliwal3132
      @jaspreetdhaliwal3132 ปีที่แล้ว +2

      Hnji sachi Dil bhar ayea song sun k mere chotte veere da birth vi mere papa di death to 2 din bad hoyea c ajj Mera Veera bhar aa kall ohne aa song la k status payea c sachi Mai vi kall di royi Jani aa phn kr k pushyea vi veere ki gall sad aa ajj video call vi kri bt daseya ni kush face to pta chlda c vi Mera Veera sad aa 26 saal hogye ohna di death hoyi nu really miss you papa 😭😭😭😭😭

    • @arshdeepsarao1447
      @arshdeepsarao1447 3 หลายเดือนก่อน +1

      Miss you daddy everyday 😭😭😭😭

  • @surinderpal5682
    @surinderpal5682 ปีที่แล้ว +478

    ਜਿਉਦੇ ਜੀ ਬਾਪ ਨਾਲ ਲੜਦੇ ਹਾਂ ਪਰ ਜਦੋ ਯਾਦ ਆਉਂਦੇ ਨੇ ਫਿਰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ❤

    • @dheerasingh8678
      @dheerasingh8678 11 หลายเดือนก่อน +1

    • @jagseeramandeep3808
      @jagseeramandeep3808 11 หลายเดือนก่อน +2

      Right bro

    • @amrikbangar8312
      @amrikbangar8312 11 หลายเดือนก่อน +1

      Right 😢

    • @jassasonalikawala4049
      @jassasonalikawala4049 11 หลายเดือนก่อน +1

      Bilkul sach keha tuc 😭😭

    • @DeepsinghGill
      @DeepsinghGill 11 หลายเดือนก่อน +2

      Mai vi Ikk oho Mand bhaaga putt ha.. jehra avde pyo ton na pyar lai skya shota hunda te na hun vaddi umar ch aake ohnu satkar seva de skya..
      Afsos rehnda dil ch

  • @ranadhanda2711
    @ranadhanda2711 11 หลายเดือนก่อน +22

    ਮੈ ਚਾਰ ਸਾਲ ਦੀ c ਜਦੋਂ ਮੇਰੇ ਡੈਡੀ ਦੁਨੀਆ ਤੋ ਚਲੇ ਗਏ ਸੀ ਮੇਰੀ ਭੈਣ ਦੋ ਸਾਲ ਦੀ ਸੀ ਤੇ ਮੇਰੇ ਭਰਾ ਨੇਂ ਤਾ ਡੈਡੀ ਨੂੰ ਵੇਖੀਆ ਵੀ ਨਹੀਂ ਸੀ ਤੇ ਸਾਡੀ ਮੰਮੀ ਵੀ ਸਾਨੂੰ ਛੱਡ ਕੇ ਚਲੀ ਗਈ ਸੀ ਅੱਜ ਇਹ ਗੀਤ ਸੁਣ ਕੇ ਮੈਂ ਬਹੁਤ ਰੋਈ ਐਦਾ ਲਗਦਾ ਇਹ ਗੀਤ ਸਾਡੇ ਲਈ ਹੀ ਬਣਿਆ ਕਿਉ ਕੇ ਸਾਡੇ ਸਾਰੇ ਕਾਰਜ ਵਿਹਾਰ ਵੀ ਸਾਡੇ ਭ੍ਰਾ ਨੇਂ ਹੀ ਕਿਤੇ ਆ

    • @varunkapil-xw7wf
      @varunkapil-xw7wf 2 หลายเดือนก่อน

      ❤❤❤

    • @harpreetkaur192
      @harpreetkaur192 หลายเดือนก่อน

      Di Mera nal es Tera hoya jdo main choti c Mera daddy ji death ho gayi c ta hun Mera baccha chota aa Mera husband di death ho gayi😢

    • @HarjinderSingh-jc8dk
      @HarjinderSingh-jc8dk หลายเดือนก่อน

      ਮਾਫ ਕਰਨਾ ਮਾਂ ਨੂੰ ਕੀ ਹੋਇਆ

    • @harjindersidhu3350
      @harjindersidhu3350 13 วันที่ผ่านมา

      Waheguru ji

  • @GurpreetSingh-dm7rs
    @GurpreetSingh-dm7rs 11 หลายเดือนก่อน +31

    ਮੇਰੇ ਬਾਪੂ ਜੀ ਨੂੰ ਅੱਜ 27 ਸਾਲ ਹੋ ਗਏ ਦੂਰ ਹੋਏ ਨੂੰ ੳਦੋ ਮੈ 3 ਸਾਲ ਦਾ ਸੀ ਸੱਚੀ ਆ ਗੀਤ ਸੁਣ ਕੇ ਬਹੁਤ ਰੋਣਾ ਆਈਆ😢😢😢 ਗੁਰਪ੍ਰੀਤ ਸਿੰਘ,,, ਰਾਮਪੁਰਾ

  • @gurpreetsandhu7348
    @gurpreetsandhu7348 ปีที่แล้ว +68

    ਵਾਹ ਕੋਈ ਲਫਜ਼ ਨਹੀਂ ਵੀਰ 😢 ਵਾਹਿਗੁਰੂ ਲੰਬੀ ਉਮਰ ਕਰੇ ਸਭ ਦੇ ਬਾਪੂਆਂ ਦੀ

  • @jatinangrish9604
    @jatinangrish9604 ปีที่แล้ว +509

    ਕੋਈ ਲਫ਼ਜ਼ ਨਹੀ ਇਸ ਕਲਮ ਲਈ ਸਲਾਮ ਆ ਬੱਸ ❤

    • @gurpindersingh3024
      @gurpindersingh3024 ปีที่แล้ว +4

    • @vikasllb8663
      @vikasllb8663 ปีที่แล้ว +5

      Every childrens are life incomplete without bebe-baapu ❤️

    • @jaspalsandhu210
      @jaspalsandhu210 ปีที่แล้ว +1

      Bebe bapu

    • @perdeepsingh4334
      @perdeepsingh4334 ปีที่แล้ว

      Very nice ji❤️❤️❤️❤️😘🥰😘🥰🙏🙏🙏🙏🙏🙏🙏👌👌👌👌👌👌👌👌👌👌👌👌👌👌👌👌👌👌👌👌🙏🙏🙏🙏🙏🙏🙏🙏🙏🙏🙏😫

    • @amangujjar4973
      @amangujjar4973 ปีที่แล้ว

      ​@@gurpindersingh3024 😊😊😊😊😊😊😊😊

  • @navdeepsingh-to9ip
    @navdeepsingh-to9ip 11 หลายเดือนก่อน +18

    ਵੀਤ ਤੇਰੇ ਤੋਂ ਵੱਡਾ ਗੀਤਕਾਰ ਪੰਜਾਬ ਚ ਹਲੇ ਪੈਦਾ ਨਹੀਂ ਹੋਇਆ.. ਜੋ ਜ਼ਮੀਰ ਨਾਲ ਜੁੜੀ ਗੱਲ ਕਰ ਸਕੇ..❤️🙏🏻

  • @Kamaljatt1234
    @Kamaljatt1234 2 หลายเดือนก่อน +55

    2024 ਵਿੱਚ ਕੌਣ ਸੁਣ 💔
    ਮਿਸ ਯੂ ਬਾਪੂ 🥺🥺

  • @jaggikhaira843
    @jaggikhaira843 ปีที่แล้ว +13

    ਇੱਕ ਲਾਈਕ ਬੇਬੇ-ਬਾਪੂ ਦੇ ਨਾਮ 🙌

  • @GurpreetSingh-362
    @GurpreetSingh-362 ปีที่แล้ว +140

    ਅੱਜ ਤਿੰਨ ਸਾਲ ਹੋ ਗਏ ਬਾਪੂ ਨੂੰ ਸਾਡੇ ਕੋਲੋਂ ਦੂਰ ਹੋਇਆਂ ਵੀਤ 22 ਦਾ ਗਾਣਾ ਸੁਣ ਕੇ ਮਨ ਭਰ ਆਇਆ😢

  • @jasmersingh9257
    @jasmersingh9257 10 หลายเดือนก่อน +6

    ਮੇਰੇ ਬਾਪੂ ਨੇ ਬਹੁਤ ਗਰੀਬੀ ਵਿੱਚ ਮਿਹਨਤ ਨਾਲ ਸਾਨੂੰ ਪਾਲਿਆ ਉੰਨਾ ਨੇ ਕਦੇ ਪੰਜ ਪੈਸੇ ਵੀ ਖ਼ਰਾਬ ਨਹੀਂ ਕੀਤੇ ਲੇਕਿਨ ਅੱਜ ਅਸੀਂ ਦੋਵੇਂ ਭਰਾ ਕਰੋੜਾਂ ਦੀਆਂ ਗੱਲਾਂ ਕਰਦੇ ਹਾਂ ਸਿਰਫ ਬਾਪੂ ਦੀ ਮਿਹਨਤ ਦਾ ਅੱਜ ਸਾਨੂੰ ਫ਼ਲ ਮਿਲਿਆ ਹੈ ਅਸੀਂ ਕਦੇ ਵੀ ਅੱਪਣੇ ਬਾਪੂ ਅਤੇ ਮਾਂ ਦੀ ਕਰਨੀ ਨਹੀਂ ਮੋੜ ਸਕਦੇ ਪ੍ਰਮਾਤਮਾ ਇੰਨਾ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ❤

  • @deepdhillon3800
    @deepdhillon3800 11 หลายเดือนก่อน +9

    ਉਹ ਪਿਉ ਸਿਰਾਂ ਦੇ ਤਾਜ ਮੁਹੰਮਦ
    ਤੇ ਮਾਵਾਂ ਠੰਡੀਆਂ ਛਾਵਾਂ ...
    Miss u so much papa ji😭😭😭😭😭😭😭😭😭
    Speechless song😢😢😢😢

  • @happyuk4041
    @happyuk4041 ปีที่แล้ว +326

    ਰੂਹ ਤੱਕ ਮਹਿਸੂਸ ਹੋਣ ਵਾਲੇ ਲਫਜ਼ ਨੇ ਵੀਤ ਵੀਰ ਤੁਹਾਡੇ.. ਹਰ ਗਾਣਾ ਜ਼ਿੰਦਗੀ ਦੀ ਅਸਲੀਅਤ ਤੇ ਲਿਖਦੇ ਗਾਉਂਦੇ ਹੋ... ਰੱਬ ਸਦਾ ਖੁਸ਼ ਰੱਖੇ ਤੁਹਾਨੂੰ

  • @singhprem
    @singhprem ปีที่แล้ว +96

    ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਵੀਤ ਵੀਰੇ,,, ❤ ਨਿਰੇ ਹੀ ਜਜ਼ਬਾਤ,,, ਪਰ ਇੱਕ ਗੱਲ ਤਾਂ ਹੈ ਕਿ ਇਸ ਤਰ੍ਹਾਂ ਦੇ ਗੀਤਾਂ ਤੇ Views ਤਾਂ ਬਹੁਤ ਘੱਟ ਆਉਂਦੇ ਹਨ ਪਰ ਇਹਨਾਂ ਗਾਣਿਆਂ ਦੀ ਉਮਰ ਬਹੁਤ ਹੁੰਦੀ ਹੈ,, ਸ਼ਾਇਦ ਹੀ ਕੋਈ ਇਸ ਗੀਤ ਤੇ insta ਦੀਆਂ ਰੀਲਾਂ ਬਣਾਵੇ,, ਪਰ ਸਾਨੂੰ ਚਾਹੀਦਾ ਹੈ ਕਿ ਇਹਨਾਂ ਲਿਖਤਾਂ ਦੀ ਕਦਰ ਕਰੀਏ ਤਾਂ ਜੋ ਗਾਉਣ ਵਾਲਿਆਂ ਦਾ ਹੌਂਸਲਾ ਬਣਿਆ ਰਹੇ❤❤❤

  • @pb34lahorian96
    @pb34lahorian96 11 หลายเดือนก่อน +15

    17 ਸਾਲ ਹੋ ਗਏ ਪਾਪਾ ਜੀ ਤੁਹਾਨੂੰ ਗਏ ਨੂੰ ਉਹ ਦਿਨ ਕਦੇ ਚੜਿਆ ਨੀ ਹੋਣਾ ਜਿਸ ਪਲ ਤੈਨੂੰ ਯਾਦ ਨਾ ਕਰਦਾ ਹੋਵਾਂ ਪ੍ਰਮਾਤਮਾ ਦੀ ਕਿਰਪਾ ਅਤੇ ਸਖ਼ਤ ਮਿਹਨਤ ਨਾਲ ਤੇਰੇ ਪੁੱਤ ਨੇ ਬਹੁਤ ਕੁਝ ਬਣਾ ਲਿਆ ਪਰ ਬਾਪੂ ਤੇਰੇ ਬਿਨਾ ਸਾਰਾ ਕੁਝ ਮਿੱਟੀ ਲੱਗਦਾ ੲਏ😭😭😭😭😭😭

  • @SatnamSingh-bg9yz
    @SatnamSingh-bg9yz 11 หลายเดือนก่อน +8

    ਮੇਰੇ ਤਾਂ ਨਿੱਕੇ ਹੁੰਦੇ ਦਾ ਬਾਪੂ ਤੁਰ ਗਿਆ ਸੀ, ਪਰ ਜਿੰਦਗੀ ਵਿੱਚ ਜੋ ਆਪਣੇ ਆਪ ਸਿਰ ਗੁੰਦੇ,ਬਾਪੂ ਤੋਂ ਬਗੈਰ 35 ਸਾਲ ਦੁਨੀਆ ਦੇ ਤਾਨੇ ਮਿਹਣੇ ਬਹੁਤ ਸੁਣੇ ਨੇ,ਅਸਲ ਵਿੱਚ ਤਾਏ ਚਾਚੇ ਭੂਆਂ ਫੁੱਫੜ ਵੀ ਸਾਥ ਛੱਡ ਗਏ ਸੀ, ਵੀਰ ਵੀਤ ਬਲਜੀਤ I love you veer

  • @jagjitgillkkjagjitgillkk7881
    @jagjitgillkkjagjitgillkk7881 ปีที่แล้ว +46

    ਸੱਚੀਂ ਅਜ ਤੇਰੇ ਹੱਥ ਚੁਮਣ ਨੂੰ ਜੀ ਕਰਦਾ ਜਿਨ੍ਹਾਂ ਹੱਥਾਂ ਨਾਲ ਕਲਮ ਚਲਾਈ 😢😢ਈਜ ਲੱਗਾ ਜਿਵੇਂ ਮੇਰੀ ਹੱਡ ਬੀਤੀ ਹੋਵੇ 😢😢

  • @jaggalikharitopic
    @jaggalikharitopic ปีที่แล้ว +36

    ਬਹੁਤ ਸੋਹਣਾ ਗੀਤ ❤ ਵੀਤ ਬਾਈ ਦਿਲ ਨੂੰ ਸਕੂਨ ਮਿਲਗਿਆ ❤ ਕਿੰਨੂੰ ਕਿਨੂੰ ਸੋਹਣਾ ਲੱਗਾ ਗੀਤ ❣️👌

  • @surmukhpatlan2787
    @surmukhpatlan2787 11 หลายเดือนก่อน +38

    😭Miss u bapu😭01/12/2022 ਨੂੰ ਸਾਡਾ ਬਾਪੂ ਸਾਨੂੰ ਛੱਡ ਕੇ ਚਲਾ ਗਿਆ 😭 ਬਾਪੂ ਬਿਨਾਂ ਜਿੰਦਗੀ ਤਾਂ ਰਹੇ 😭ਪਰ ਅੰਦਰ ਅੰਦਰ ਦਿਲ ਰੋਂਦਾ ਯਾ 😭😭 ਮਾਂ ਬਾਪ ਬਿਨਾਂ ਜਿੰਦਗੀ ਕੁਛ ਵੀ ਨਹੀਂ, ਆਪਣੇ ਮਾਂ, ਬਾਪ ਦੀ ਸੇਵਾ ਕਰੋ, 🙏🏻🙏🏻 ਮਾਤਾ ਪਿਤਾ ਕੀਂ ਸੇਵਾ ਜਿਸ ਣੇ ਕਰ ਲਈ ਨੂੰ ਉਸ਼ ਤੋਂ ਰੱਬ ਵੀ ਖੁਸ਼ ਹੁੰਦਾ, ਤੇ ਬੁੱਢਾ ਪੈ ਵਿੱਚ ਤੁਹਾਡੇ ਬੱਚੇ ਵੀ ਤੁਹਾਡੀ ਸੇਵਾ ਕਰਨ ਗੇ, 🙏🏻🙏🏻 ਬਹਾਰ ਕੀਤੇ ਵੀ ਸੇਵਾ ਕਰਲੋ ਉਹ ਤੁਹਾਡੀ ਨਹੀਂ ਲੱਗਣੀ 💯💯ਅਗਰ ਘਰ ਚ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ, ਮਾਤਾ ਪਿਤਾ ਨੂੰ ਨਹੀਂ ਪੁੱਛਦੇ, ਇਹ ਮੇਰੀ ਸੋਚ ਯਾ🙏🏻🙏🏻ਮੈ ਤਾਂ ਆਹੀ ਕਹਿਣਾ ਚਹੁੰਦਾ ਸੀ 🙏🏻ਹਮੇਸ਼ਾ ਚੰਗਾ ਸੋਚੋ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ🙏🏻 💯💯💯 ਅਗਰ ਕਿਸੇ ਨੂੰ ਮੇਰੀ ਗੱਲ ਚੰਗੀ ਨਹੀਂ ਲੱਗੀ 🙏🏻ਤਾਂ ਮਾਫੀ ਮੰਗਦਾ ਹਾਂ 🙏🏻🙏🏻🙏🏻

  • @GillGurnishan-ck7rd
    @GillGurnishan-ck7rd 10 หลายเดือนก่อน +6

    ਵੀਰ ਵੀਟ ਬਲਜੀਤ ਮੈ ਜਿੰਨਾ ਚਿਰ ਗੀਤ ਸੁਣਦਾ ਰਿਹਾ ਉਹਨਾਂ ਚਿਰ ਰੌਦਾ ਰਿਹਾ ਬਾਪੂ ਨੂੰ ਯਾਦ ਕਰਦਾ ਰਿਹਾ ਬਾਪੂ ਨੂੰ ਇੱਕ ਸਾਲ ਤੋਂ ਵੱਧ ਹੋ ਗਿਆ ਦੁਨੀਆ ਤੋਂ ਚਲੇ ਗਏ ਨੂੰ ਤੇਰੇ ਗੀਤ ਨੇ ੳਹ ਦਰਦ ਨੂੰ ਫੇਰ ਤਾਜ਼ਾ ਕਰਤਾ 😢😢

  • @dilbaggajjanwala2569
    @dilbaggajjanwala2569 ปีที่แล้ว +46

    ਇਸ ਗੀਤ ਵਿਚਲੇ ਦਰਦ ਨੂੰ ਉਹੀ ਸਮਝ ਸਕਦੇ ਆ ਜਿਨ੍ਹਾਂ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਗਿਆ.... Miss you papa ਜੀ.... 😢😢 ਵੀਤ ਵੀਰੇ ਤੇਰੇ ਆ ਦੋਨੋਂ ਗੀਤ ਪਹਿਲਾ ਮਾਂ ਤੇ ਦੂਜਾ ਆ ਬਾਪੂ.. ਜਦੋਂ ਵੀ ਸੁਣੀਦਾ ਰੋਏ ਬਿਨਾਂ ਰਿਹਾ ਈ ਨੀ ਜਾਂਦਾ..... ਮਾਂ ਪਿਓ ਬਿਨਾਂ ਇਹ ਜਿੰਦਗੀ ਪਹਾੜ ਲੱਗਦੀ ਆ ਤੇ ਦੁਨੀਆ ਬਿਲਕੁਲ ਸੁਨੀਂ ਸੁਨੀਂ... 👏🏻👏🏻👏🏻🙏🏻🙏🏻🙏🏻🙏🏻🙏🏻

  • @AAYUSH_pb
    @AAYUSH_pb ปีที่แล้ว +51

    ਜਿਉਂਦੀਆ ਰਹਿਣ ਅਨਮੋਲ ਛਾਵਾਂ ❤️ ਬੇਬੇ ਬਾਪੂ ❤️ ਬਹੁਤ ਸੋਹਣੇ ਲਫਜ਼ ਅੱਥਰੂ ਆ ਗਏ ਅੱਖੋ ਚੋ ਜਿਉਂਦੇ ਜੀ ਮਾਪਿਆਂ ਨੂੰ ਖੂਬ ਪਿਅਾਰ ਕਰਿਆ ਕਰੋ ਸਾਰੇ ਵੀਰ ਭੈਣ 🙏

  • @bhindersingh3905
    @bhindersingh3905 5 หลายเดือนก่อน +3

    ਜ਼ਿੰਦਗੀ ਵਿੱਚ ਬਾਪੂ ਦਾ ਕਿਰਦਾਰ ਕਿਵੇਂ ਨਿਭਾ ਗਿਆ ਬਾਪੂ।
    ਇਹ ਤਾਂ ਰੱਬ ਜਾਣਦਾ ਜਾ ਬਾਪੂ ਜਾਣਦਾ।

  • @sahotabaljit55
    @sahotabaljit55 10 หลายเดือนก่อน +4

    ਇਹੋ-ਜਿਹੇ ਸਾਫ਼-ਸੁਥਰੇ ਗੀਤ ਲਿਖਣ ਅਤੇ ਗਾਉਣ ਵਾਲ਼ੇ ਵੀਰ ਬਹੁਤ ਵਿਰਲੇ ਹੀ ਹਨ,ਵੀਰ ਵੀਤ ਬਲਜੀਤ ਦੇ ਲੱਗਭਗ ਸਾਰੇ ਹੀ ਗੀਤ ਬਹੁਤ ਹੀ ਵਧੀਆ ਸਿੱਖਿਆ (ਸੁਨੇਹਾ) ਦੇਣ ਵਾਲ਼ੇ ਹਨ।ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਚੜੵਦੀਕਲਾ 'ਚ ਰੱਖਣ।

  • @user-nk1gy7gf5e
    @user-nk1gy7gf5e ปีที่แล้ว +1115

    ਮੇਰੇ ਬਾਪੂ ਨੂੰ ਦੁਨੀਆਂ ਤੋਂ ਗਿਆ ਨੂੰ ਇੱਕੀ ਸਾਲ ਹੋ,ਪਰ ਅੱਜ ਵੀ ਮੈਂ ਅੰਦਰ ਵੜ ਵੜ ਬਹੁਤ ਰੋਂਦਾ ਹਾਂ, ਅੱਜ ਫਿਰ ਗੀਤ ਸੁਣ ਕੇ ਬਹੁਤ ਰੋਣਾ ਆ ਗਿਆ , ਵਾਹਿਗੁਰੂ ਜੀ ਬਾਪੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ

    • @HarpreetSingh-vf3nq
      @HarpreetSingh-vf3nq 11 หลายเดือนก่อน +21

      Main v tre nl hi veer

    • @malkitsingh4209
      @malkitsingh4209 11 หลายเดือนก่อน +11

      Waheguru ji waheguru ji waheguru ji waheguru ji waheguru ji

    • @gagansandhu7379
      @gagansandhu7379 11 หลายเดือนก่อน +11

      God always with u bro

    • @bajasingh4701
      @bajasingh4701 11 หลายเดือนก่อน +15

      Bai mera bappu nu 7 sall ho gae ..mera kolo ta jandi var da muh v nhi vekhea gea

    • @pushpindersingh3048
      @pushpindersingh3048 11 หลายเดือนก่อน +4

      ​ ❤😢

  • @sajandhanaula001
    @sajandhanaula001 ปีที่แล้ว +188

    ਬਹੁਤ ਸੋਹਣਾ ਗੀਤ ਸੱਚੀਂ ਰੋਇਆ ਮੈਂ ਅਸਲ ਕਹਾਣੀ ਆ ਅੱਜ ਵੀ ਕਈ ਵਾਰ ਯਾਦ ਕਰਕੇ ਰੋ ਪੈਣਾ😢😢😢 20ਸਾਲ ਹੋਗੇ ਬਾਪੂ ਦੂਰ ਹੋਏ ਨੂੰ💔💔💔 #Miss_u_ਬਾਪੂ😢😢😢😢

    • @LakhwinderSingh-kr4gf
      @LakhwinderSingh-kr4gf ปีที่แล้ว +1

      ਸਾਨੂੰ ਵੀ 20 ਸਾਲ ਹੋ ਗਏ ਵੀਰੇ

    • @preetvirdi8969
      @preetvirdi8969 ปีที่แล้ว +1

      Sanu 23 saal hoge te AJ de din mere mummy v chal gye c 😭😭😭😭

    • @user-dn5xe9tz8t
      @user-dn5xe9tz8t ปีที่แล้ว +1

      😢

    • @user-dn5xe9tz8t
      @user-dn5xe9tz8t ปีที่แล้ว +1

      Bapu ajj 7 mahine ho gye 😢😢😢

    • @mandeepsing402
      @mandeepsing402 ปีที่แล้ว +1

      Love you bro❤

  • @thevoiceofstrugglers5739
    @thevoiceofstrugglers5739 11 หลายเดือนก่อน +7

    ਸਾਡੇ ਸੱਭ ਦਾ ਸਰਮਾਇਆ ਸਾਡੇ ਮਾਪੇ ਯਾਨੀ ਬੇਬੇ ਬਾਪੂ ਹੁੰਦੇ ਨੇ ਇਹਨਾਂ ਨੂੰ ਕਦੇ ਅੱਖੋਂ ਪਰੋਖੇ ਨਾ ਕਰਿਓ। ਮੇਰੇ ਤੋਂ ਮੇਰੇ ਬੇਬੇ ਬਾਪੂ ਦੋਨੋਂ ਹੀ ਪਰਮਾਤਮਾ ਨੇ ਆਪਣੇ ਕੋਲ ਬੁਲਾ ਲਏ 2007/2011 ਵਿੱਚ ਬਾਈ ਦੀ ਸਿਫ਼ਤ ਕਿਵੇਂ ਕਰਾਂ
    ਸਾਰਾ ਗਾਣਾ ਸੁਣਦੇ ਅੱਖਾਂ ਵਿੱਚੋਂ ਹੰਝੂ ਆਪ ਹੀ ਵਗਦੇ ਰਹੇ love you ਬਾਈ ਪਰਮਾਤਮਾ ਤੇਰੀ ਲੇਖਣੀ ਤੇ ਗਾਇਕੀ ਨੂੰ ਹੋਰ ਭਾਗ ਲਾਵੇ

  • @randhaysaab606
    @randhaysaab606 11 หลายเดือนก่อน +5

    ਪਾਪਾ ਅੱਜ ਤੁਹਾਡੇ ਜਾਣ ਪਿੱਛੋ ਬਹੌਤ ਦੂਰ ਤੱਕ ਦਾ ਸਫਰ ਕਰ ਲਿਆ ਆ ਪਰ ਆ ਜਿੰਦਗੀ ਚ ਤੁਹਾਡੀ ਕਮੀ ਕਦੀ ਪੂਰੀ ਨੀ ਹੋਣੀ.. Miss U Bapu💔💔

  • @JagdeepSingh-dr7ox
    @JagdeepSingh-dr7ox ปีที่แล้ว +112

    🚜...855 ਵਰਗਾ ਟਰੈਕਟਰ ਨਹੀ...👍17 ਵਰਗਾ ਸੈਕਟਰ ਨਹੀ...🙅‍♂️ਖੇਤੀ ਵਰਗਾ ਧੰਦਾ ਨਹੀ...❤️‍🩹ਬਾਪੂ ਵਰਗਾ ਕੋਈ ਬੰਦਾ ਨਹੀ...🫠LOVE YOU BAPPU

  • @IqbalSinghChahal
    @IqbalSinghChahal ปีที่แล้ว +30

    ਪਿਛਲੇ ਇੱਕ ਘੰਟੇ ਤੋਂ ਲਗਾਤਾਰ ਗੀਤ ਚੱਲ ਰਿਹਾ ਬਾਈ…ਦਿਲ ‘ਚ ਚੀਸ ਪੈਂਦੀ ਗੀਤ ਸੁਣਕੇ ❤😢😢😢❤

    • @VickySingh-wx1ch
      @VickySingh-wx1ch 10 หลายเดือนก่อน

      ਸਹੀ ਆਖਿਆ ਵੀਰ

  • @kauribadhni6386
    @kauribadhni6386 5 หลายเดือนก่อน +1

    ਵੀਤ ਬਲਜੀਤ ਬਾਈ ਦਿਲ ਦੇ ਜਜ਼ਬਾਤਾ ਦਾ ਜਾਦੂਗਰ 🙏🙏

  • @preetdhaliwal3892
    @preetdhaliwal3892 11 หลายเดือนก่อน +3

    ਰੰਘਰੇਟੇ ਗੁਰੂ ਕੇ ਬੇਟੇ। ਸਿਰਾ ਵੀਤ bai ❤

  • @harvindersinghpb08
    @harvindersinghpb08 ปีที่แล้ว +270

    ਇਹ ਬੋਲ ਸਿਰਫ ਓਹੀ ਸਮਝ ਸਕਦੇ ਜਿਨ੍ਹਾਂ ਨੇ ਆਪਣੇ ਬਾਪੂ ਜੀ ਨੂੰ ਬਚਪਨ ਵਿੱਚ ਹੀ ਗਵਾ ਲਿਆ😢 ਵਾਹਿਗੁਰੂ ਜੀ ਸਭ ਦੇ ਮਾਪਿਆਂ ਨੂੰ ਸਦਾ ਸਲਾਮਤ ਰੱਖੀਂ 🤲🏻

    • @harvindersinghpb08
      @harvindersinghpb08 ปีที่แล้ว

      @@AmandeepSingh-tx5pt waheguru ji mehar karn🤲🏻

    • @Jeetamorh
      @Jeetamorh ปีที่แล้ว +5

      M ik sal da c odo 😢😢 hun 29 sal da 28 saal ho gye 😢😢

    • @malkitsingh4209
      @malkitsingh4209 11 หลายเดือนก่อน

      Waheguru ji waheguru ji waheguru ji waheguru ji waheguru ji

    • @harvindersinghpb08
      @harvindersinghpb08 11 หลายเดือนก่อน

      @@Jeetamorh waheguru 🙏

    • @jugpreetsinghgillsaab4890
      @jugpreetsinghgillsaab4890 11 หลายเดือนก่อน

      @@Jeetamorh waheguru mehr kre 🙏🏽🙏🏽🙏🏽

  • @gagandeepgagan3308
    @gagandeepgagan3308 ปีที่แล้ว +36

    ਬਹੁਤ ਸਹੋਣਾ ਗੀਤ ਆ ਮੇਰੇ ਬਾਪੂ ਨੂੰ 20 ਸਾਲ ਹੋ ਗਏ ਅਸੀਂ ਛੋਟੇ ਛੋਟੇ ਸੀ ਉਦੋਂ । ਰੋਵਾ ਤਾਂ ਇਸ ਗੀਤ ਨੇ

  • @sukhdeepbhangu1774
    @sukhdeepbhangu1774 8 หลายเดือนก่อน +6

    No words ,,, 17 years of without him it's like distance of separation is becoming stronger and stronger every year 😢😢

  • @kuldeepkuldeep1607
    @kuldeepkuldeep1607 11 หลายเดือนก่อน +2

    ਮੇਰੇ ਬਾਪੂ ਨੂੰ ਦੁਨੀਆਂ ਤੋਂ ਗਿਆ ਨੂੰ 12 ਸਾਲ ਹੋਗਾ 😭😭😭😭😭😭😭😭😭😭😭😭😭😭😭😭😭😭😭😭😭😭

  • @gobindsingh3718
    @gobindsingh3718 ปีที่แล้ว +32

    ਬਹੁਤ ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ ਰੱਬ ਆਪ ਨੂੰ ਸਦਾ ਖੁਸ਼ ਰੱਖੇ ਲੰਮੀਆ ਉਮਰਾਂ ਬਖ਼ਸ਼ੇ

  • @jaggibawa5755
    @jaggibawa5755 ปีที่แล้ว +11

    ਤੇਰੇ ਨਾਲ ਹੀ ਜ਼ਿੰਦਗੀ ਸੀ ਬਾਪੂ
    ਹੁਣ ਦਿਨ ਹੀ ਕੱਟਦਾ
    ਤੇਰੀ ਯਾਦ ਤੇ ਫੋਟੋ ਨੂੰ ਬਾਪੂ ਦਿਲ ਚ ਬਸਾਕੇ ਰੱਖਦਾ

  • @ballubarwar6613
    @ballubarwar6613 10 หลายเดือนก่อน +4

    Heart touching song,,,, ਅੱਖਾਂ ਚੋਂ ਪਾਣੀ😭😭 ਆ ਗਿਆ ਬਾਪੂ ਚੇਤੇ ਆਉਣ ਕਰਕੇ,,,

  • @hiravarpalsingh6410
    @hiravarpalsingh6410 11 หลายเดือนก่อน +5

    ਰੱਬ ਲੰਮੀਆਂ ਉਮਰਾਂ ਬਖ਼ਸ਼ੇ ਬਾਪੂ ਨੂੰ

  • @harinderjitdhillon272
    @harinderjitdhillon272 ปีที่แล้ว +12

    ਬਹੁਤ ਟਾਈਮ ਤੋਂ ਇੰਤਜ਼ਾਰ ਕਰਦਾਂ ਸੀ ਮੈਂ ਕੋਈ ਬਾਪੂ ਜੀ ਵਾਰੇ ਗੀਤ ਆਵੇ,ਹੋ ਦਿਲ ਵਿਚ ਘਰ ਕਰ ਜੇ, ਮੈਂ 4ਸਾਲ ਦਾ ਸੀ ਜਦੋਂ ਬਾਪੂ ਜੀ ਛੱਡ ਕੇ ਚਲੇ ਗਏ, ਮੈਨੂੰ ਲੱਗਦਾ ਮੇਰੀ ਹੀ ਜ਼ਿੰਦਗੀ ਦਾ ਸੱਚ ਦਿਖਾਇਆ ਵੀਰ ਨੇ,

  • @sattavairowalia
    @sattavairowalia ปีที่แล้ว +138

    ਏਸ ਗੀਤ ਲਈ ਸਲਾਮ ਬਾਈ ਤੇਰੀ ਕਲਮ ਤੇ ਅਵਾਜ਼ ਨੂੰ 🙏 ਬਾਬਾ ਸਭ ਦੇ ਮਾਪੇ ਸਲਾਮਤ ਰੱਖੇ🙏

    • @tarndeepsinghdhaliwal5105
      @tarndeepsinghdhaliwal5105 11 หลายเดือนก่อน

      ਮੇਰੇ ਪੁੱਤਰ ਨੂੰ ਸੱਤ ਸਾਲ ਹੋ ਗਏ ਸੱਚ ਸਾਲ ਆਪਣੇ ਪਿਉ ਨਹੀਂ ਦੇਖਿਆ

    • @harsukhdeepsidhu59
      @harsukhdeepsidhu59 8 หลายเดือนก่อน

      ਅੱਜ ਵੀ ਯਾਦ ਆਉਂਦੀ ਬਾਪੂ ਤੇਰੀ ਚਾਰ ਸਾਲ ਪੰਜ ਮਹੀਨੇ ਹੋਂਗੇ

  • @Jskamboj-yt4ms
    @Jskamboj-yt4ms 11 หลายเดือนก่อน +10

    ਮੇਰੇ ਛੋਟੇ ਹੁੰਦੇ ਤੋਂ ਮੇਰਾ ਬਾਪੂ ਸਾਨੂੰ ਛਡ ਕੇ ਚਲਾ ਗਿਆ ਬੜਾ ਔਖਾ ਹੈ ਸਿਰ ਤੋਂ ਪਿਓ ਦਾ ਹੱਥ ਉੱਠਣ ਤੋਂ ਬਾਦ ਇਸ ਦੁਨੀਆ ਨਾਲ ਵਿਚਰਨਾ ਵਾਹਿਗੁਰੂ ਜੀ ਕਦੇ ਵੀ ਕਿਸੇ ਦਾ ਬਾਪੂ ਛੋਟੀ ਉਮਰੇ ਛਡ ਕੇ ਨਾ ਜਾਵੇ ਵਾਹਿਗੁਰੂ ਜੀ ਮੇਰੇ ਬਾਪੂ ਨੂੰ ਆਪਣੇ ਚਰਨਾਂ ਨਾਲ ਲੱਗਾ ਕੇ ਰੱਖਿਓ😢😢😢😢

  • @jeetmohanhanjrah9180
    @jeetmohanhanjrah9180 11 หลายเดือนก่อน +4

    Please Dad come and hold me Once 🙏🙏
    29yrs gone since you left us

  • @amangehal638
    @amangehal638 ปีที่แล้ว +16

    ਰੁਆ ਦਿੱਤਾ ਭਰਾ ਤੇਰੇ ਇਸ ਗੀਤ ਨੇ ਮੈਨੂੰ ਵੀ ਛੱਡ ਕੇ ਤੁਰ ਗਿਆ ਸੀ ਬਾਪੂ ਛੋਟੀ ਉਮਰੇ

  • @gurbajgill9073
    @gurbajgill9073 ปีที่แล้ว +17

    ਬਾਪੂ ਤੇਰੀ ਯਾਦ ਆਉਂਦੀ ਬਹੁਤ ਕਿੱਥੇ ਤੁਰ ਗਿਆ ਛੱਡ ਕੇ ਤੇਰੇ ਬਿਨਾਂ ਤਾਂ ਸੱਭ ਕੁਝ ਘਰ ਖਾਲੀ ਲੱਗਦਾ ਆਜਾ ਯਾਰ ਵਾਪਸ ਤੇਰੀ ਯਾਦ ਆਉਂਦੀ ਬਹੁਤ,,, ਬਾਪੂ 😢

  • @baldevsingh-yg3xc
    @baldevsingh-yg3xc 11 หลายเดือนก่อน +3

    ਬਹੁਤ ਸੋਹਣਾ ਲਿਖਿਆ ਵੀਰ ਨੇ ਅੱਜ ਮੈਂ ਇਹ ਗੀਤ ਸੁਣ ਕੇ ਬਹੁਤ ਉਦਾਸ ਹੋ ਗਿਆ ਮੇਰੇ ਬਾਪੂ ਨੂੰ ਵੀ ਤਿੰਨ ਸਾਲ ਹੋ ਗਏ ਬਹੁਤ ਸੋਹਣੀ ਕਲਮ ਹੈਂ ਵੀਰ

  • @GurlalDhillon-yk9cx
    @GurlalDhillon-yk9cx 9 หลายเดือนก่อน +3

    ਕੋਠੇ ~~ਤੇ ਕਿੱਲ ~~ਕੁੜੀਆ
    ~ਜਿੱਡਾ ਤੇਰਾ ~~🙍‍♀️ਕੱਦ ਸੋਹਣਿਆ
    ਉਸ ਤੋ ~~ਵੱਡਾ ਮਾਰੇ ਬਾਪੂ ਦਾ ~~💖ਦਿਲ ਕੁੜੀਆ🤩🤩Love you bapu😍

  • @ManmohanSingh-kh9kj
    @ManmohanSingh-kh9kj ปีที่แล้ว +150

    ਮੇਰੇ ਪਿੰਡ ਦਾ ਵੀਤ ਬਲਜੀਤ ਹਰ ਵਾਰ ਵੱਖਰੀ ਸੋਚ ਲਿੱਖਦਾ, ਕੋਈ ਲਫਜ਼ ਨੀ ਰਹੇ, ਸਲਾਮ ਆ ਤੇਰੇ ਕਲਮ ਨੂੰ

    • @gurisandhu8516
      @gurisandhu8516 ปีที่แล้ว +1

      Bahot ghaint gaunda ae bro veet baljit te likhda te baa kamal aa veera veet baljit

    • @JaskaranSingh-fc3xg
      @JaskaranSingh-fc3xg ปีที่แล้ว

      Bapu veet da vichara legs to Mehroom C.. Awaaz deve tere Pind Vala veet khenda budha pagol hai bath tu peg lgaa... Aaa Ja dovae gindae vich nachiyae mere Gajrae boldae...... Hun bapu chatae..... Trp nu I will distory when they r do bad behavior with Owend peresnts... Jai hind Jai bharat eik bharat utam bharat. Fuck you Canada

    • @pritpalsingh2696
      @pritpalsingh2696 11 หลายเดือนก่อน +1

      ਪਿੰਡ ਰਹਿੰਦਾ ਵੀਰ ਵੀਤ

    • @gurikachooraguri
      @gurikachooraguri 11 หลายเดือนก่อน

      Kehda pind aa bai

    • @gurjitkaur9250
      @gurjitkaur9250 11 หลายเดือนก่อน +1

      ​@@gurikachooragurikounke kllan jagraon kol aa

  • @Sidhukhush_007
    @Sidhukhush_007 ปีที่แล้ว +17

    ਵਾਹਿਗਰੂ ਕਰੇ ਹਰ ਕਿਸੇ ਦੇ ਸਿਰ ਤੇ ਮਾਂ - ਪਿਉ ਦਾ ਸਾਇਆ ਹਮੇਸ਼ਾ ਬਣਿਆ ਰਹੇ। Edit: I listen this song on repeat and try to realise about the conditions of a son without his father.....

  • @supindersingh7215
    @supindersingh7215 5 หลายเดือนก่อน +1

    ਏ ਗੀਤ ਸੁਣ ਕੇ ਰੋਣਾ ਆ ਗਿਆ ਬਾਪੂ ਜੀ ਦੀ ਯਾਦ ਆ ਗਈ 😢

  • @shivdeepkartik5032
    @shivdeepkartik5032 6 หลายเดือนก่อน +1

    ਬਹੁਤ ਖੂਬਸੂਰਤ ਗੀਤ ❤️❤️💜💙💕👌👌💞💕💕👌👌💞

  • @balkaranbaryar753
    @balkaranbaryar753 ปีที่แล้ว +22

    ਅੱਜ ਤੇਰਾ ਗੀਤ ਸੁਣ ਕੇ ਸੱਚੀ ਮਨ ਭਰ ਆਇਆ,,
    😔😔😔

  • @doctor11422
    @doctor11422 ปีที่แล้ว +4

    ਇਹ ਗੀਤ ਨੂੰ ਉਹ ਮਹਿਸੂਸ ਕਰ ਸਕਦਾ ਜਿਸ ਦਾ ਬਾਪੂ ਤੁਰ ਗਿਆ ਦੂਰ

  • @jass_sandhu_3024
    @jass_sandhu_3024 11 หลายเดือนก่อน +3

    Miss u dad ji , tuhde jan badh jindgi ne bhot dukh dite ne, 😢😢😢😢😢😢😢😢😢😢😢😢

  • @tarsem7935
    @tarsem7935 11 หลายเดือนก่อน +2

    ਬਹੁਤ ਸੋਹਣਾ ਗੀਤ ਬਾਈ ਜੀ ਦਿਲ ਨੂੰ ਛੂਹ ਲੈਂਦਾ। ਹੈ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਤੇਰੀ ਕਲਮ ਨੂੰ ਹੋਰ ਸੁੰਦਰਤਾ ਦੇਵੇ ਤੇ ਵਾਹਿਗੁਰੂ ਜੀ। ਦੀ ਮੇਹਰ ਨਾਲ ਅੱਜ ਤੱਕ ਤਾ ਮੇਰੇ ਕੋਲ ਦੋਵੇਂ ਨੇ

  • @sharandeepbrar6618
    @sharandeepbrar6618 ปีที่แล้ว +24

    ਵਾਹ ਬਾਈ ਵਾਹ ਨਾ ਭੁੱਲਣ ਵਾਲੇ ਲਗਦਾ ਸਾਹਮਣੇ ਖੜ੍ਹ ਗਏ , ਧੰਨ ਆ ਉਹ ਮਾਂ ਜੀਹਨੇ ਤੈਨੂੰ ਜਨਮ ਦਿੱਤਾ , ਕਰਮਾ ਵਾਲਿਆ ਕੋਲ਼ ਹੁੰਦੇ ਆ ਮਾਂ ਬਾਪ

  • @Thealtafmalik_
    @Thealtafmalik_ ปีที่แล้ว +51

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

    • @KalaSingh-tb9ul
      @KalaSingh-tb9ul 11 หลายเดือนก่อน

      😢😢😢😢😢

  • @harpalbhutal02
    @harpalbhutal02 18 วันที่ผ่านมา

    ਮੈਨੂੰ ਸਭ ਤੋਂ ਵੱਧ ਮਜ਼ਾ ਇਹ ਗੀਤ ਸੁਣਕੇ ਤਾਂ ਆਉਂਦਾ ਹੈ ਕਿਉਂਕਿ ਮੇਰਾ ਬਾਪੂ ਮੇਰੇ ਨਾਲ ਹੈ, ਸ਼ੁਕਰ ਪਰਮਾਤਮਾ ਮੇਰੇ ਬਾਪੂ ਨੂੰ ਤੰਦਰੁਸਤ ਤੇ ਲੰਬੀ ਉਮਰ ਦੇਣ ਲਈ❤❤❤❤❤❤❤।

  • @parkashsingh9013
    @parkashsingh9013 10 หลายเดือนก่อน +2

    ਇਹ ਗੀਤ ਸੁਣ ਕੇ ਮੈਨੂੰ ਵੀ ਆਪਣੇ ਪਿਤਾ ਦੀ ਯਾਦ ਆ ਗਈ ਹੈ ਬਹੁਤ ਵਧੀਆ ਗੀਤ ਗਾਇਆ ਹੈ ਸਾਡੇ ਵੀਰ ਨੇ

  • @moosewalafan9261
    @moosewalafan9261 ปีที่แล้ว +16

    ਬਹੁਤ ਸੋਹਣਾ ਗੀਤ ਵੀਤ ਵੀਰੇ ਸੱਚੀ ਰੋਈ ਦਾ ਆਪਣਿਆ ਨੂੰ ਯਾਦ ਕਰਕੇ alwayes miss u papa ji 😭😭😭

  • @jagdeeprupal5394
    @jagdeeprupal5394 ปีที่แล้ว +5

    ਬਾਪੂ ਬਾਪੂ ਕਹਿੰਦੀ ਦੁਨੀਆਂ ਨਾ ਬਾਪੂ ਕਿੱਧਰੇ ਥੀਆਵੇ
    ਅਨਾਥ ਆਸ਼ਰਮ ਨੂੰ ਛੱਡ ਹਰ ਕੋਈ ਕੁਸ਼ ਹੋਈ ਜਾਵੇ ……ਪਰ ਮੇਰਾ ਬਾਪੂ ਮੇਰੇ ਸਿਰ ਦਾ ਤਾਜ❤

  • @sandeepkaursidhu3383
    @sandeepkaursidhu3383 10 หลายเดือนก่อน +1

    Miss u daddy ji 😢😢 tuhno gya no 29 sall hoge but yadd ohdi tuhdi daddy ji😢😢😢😢😢😢

  • @jagsirsingh1963
    @jagsirsingh1963 12 วันที่ผ่านมา

    Rab da lakh lakh shukar gujaar ha.Bapu sade naal aa waheguru ji sariyan de ma Bapu nu tandrusti baksho ji

  • @JagtarSingh-ow1cd
    @JagtarSingh-ow1cd ปีที่แล้ว +5

    ਬਹੁਤ ਸੋਹਣਾ ਲਿਖਿਆ ਹੈ ਵੀਰ ਜੀ

  • @diljitsingh656
    @diljitsingh656 11 หลายเดือนก่อน +6

    ਬਾਪੂ ਵਰਗਾ ਥ੍ਹੰਮ ਨਹੀ ਕੋਈ
    ਕੀ ਕਹਿਣੇ ਨੇ ਬਾਪੂ ਦੇ
    ਕੋਟਨਿ ਕੋਟਿ ਜਨਮ ਵੀ ਕਰਜ਼ੇ
    ਕੀ ਲਹਿਣੇ ਨੇ ਬਾਪੂ ਦੇ
    🙏🏻🙏🏻💐💐☘️💐💐🙏🏻🙏🏻

  • @gursewakdandiwal4808
    @gursewakdandiwal4808 2 หลายเดือนก่อน

    ਬਾਈ ਤੇਰਾ ਇਹ ਗੀਤ ਦਿਲ ਨੂੰ ਖਿੱਚ k lai gya 😢😢😢

  • @TarsemSingh-ps4qt
    @TarsemSingh-ps4qt 6 วันที่ผ่านมา

    ਬਾਈ ਤੇਰੀ ਕਲਮ ਨੂੰ ਸਲਾਮ ਐ

  • @psgill5434
    @psgill5434 ปีที่แล้ว +41

    ਵੀਤ ਵੀਰ ਬਾ-ਕਮਾਲ, ਰੱਬ ਲੰਮੀ ਉਮਰ ਬਖਸ਼ੇ ਸਭਨਾ ਦਿਆਂ ਮਾਪਿਆਂ ਨੂੰ🙏🏻 ❤ missing alot💓 Mom Dad 😢

  • @lovelykhaira8096
    @lovelykhaira8096 11 หลายเดือนก่อน +6

    ਕਾਸ਼ ਮੇਰਾ ਵੀ ਬਾਪੂ ਜਿਉਂਦਾ ਹੁੰਦੇ ਤੇ ਦੁਨੀਆਂ ਦੀ ਹਰ ਖੁਸ਼ੀ ਦਿੰਦਾ ਜੋ ਮੈਨੂੰ ਬਚਪਨ ਵਿੱਚ ਮਿਲੀਆਂ ਸੀ 💔💔 miss you jatta 💔😢

  • @user-rs3fy7yq4n
    @user-rs3fy7yq4n 7 หลายเดือนก่อน +2

    10साल होगे miss you bapu 😢😢😢

  • @jagseersingh-ow4mc
    @jagseersingh-ow4mc 10 หลายเดือนก่อน +1

    ਵਿਛੜੇ ਕਦੇ ਮੁੜਦੇ ਨਹੀਂ ਹੁੰਦੈ ਬਹੁਤ ਵਧੀਆ ਗੀਤ ਐ ਵੀਰ

  • @majheaaladeep
    @majheaaladeep ปีที่แล้ว +5

    ਬੋਲ ਕੱਲਾ ਕੱਲਾ ਕੱਲਾ ਯਾਦ ਉਹਦੇ ਲਿਖੇ ਹਰ ਗੀਤ ਦਾ,,
    ਪਹਿਲੇ ਦਿਨੋਂ ਫੈਨ ਮੁੰਡਾ ਕਾਉਂਕੇਆਂ ਦੇ ਵੀਤ ਦਾ,,
    Astaad ♥️

  • @HarjinderSingh-zy7dg
    @HarjinderSingh-zy7dg 11 หลายเดือนก่อน +5

    ਬਾਈ ਰੋਣ ਲਾਤਾ ਤੇਰੇ ਏਸ ਬੋਲਾਂ‌ ਨੇ
    ਸੱਚੀ ਯਾਰ ਕੁਝ ਨਹੀਂ ਕਹਿਣ ਨੂੰ
    ਸਲੂਟ ਆ ਤੇਰੀ ਕਲਮ‌ ਨੂੰ ❤🙏

  • @dalvirsingh3055
    @dalvirsingh3055 8 หลายเดือนก่อน +1

    Beet baljeet likhde v sona te gaude v sona badaa piyaara song mere valo bahot saara piyaar beet b, and teem nu

  • @sagansidhusidhu5378
    @sagansidhusidhu5378 17 วันที่ผ่านมา +1

    ਮੈਂ ਤਾ ਇਹਨਾ ਕਿਸਮਤ ਦਾ ਮਾਰਿਆ ਹੋਇਆ ਮੈਂ ਤਾ ਆਵਦੇ ਬਾਪੂ ਨੂੰ ਦੇਖ ਵੀ ਨੀ ਸਕਿਆ ਅੱਜ ਪੂਰੇ 22 ਸਾਲ ਹੋ ਗਏ ਬਹੁਤ ਯਾਦ ਆਉਂਦੀ ਆ ਬਾਪੂ ਤੇਰੀ ਆਜਾ ਯਰ ਵਾਪਿਸ😢😭😭🥺🥺🥺

  • @danishbhullar1110
    @danishbhullar1110 ปีที่แล้ว +7

    ਦਿਲ ਕਰਦਾ ਇਹੀ ਗਾਣਾ ਸੁਣੀ ਜਾਵਾਂ ਸੱਚੀ ਬਾਪੂ ਅੱਜ ਤੇਰਾ ਜਿੱਡਾ ਹੋਇਆ 11ਸਾਲਾ ਬਾਅਦ miss u bappu 😢😢😢 ਰੱਬਾ ਕਦੀ ਜ਼ਿੰਦਗੀ ਚ ਕਦੀ ਕਿਸੇ ਦਾ ਮਾਂ ਪਿਉ ਨਾ ਲੈ ਕੇ ਜਾਈਂ🙏🙏

  • @mandeepbhojraj8071
    @mandeepbhojraj8071 11 หลายเดือนก่อน +17

    ਵੀਰ ਗੀਤ ਸੁਣ ਕੇ ਰੋਣ a ਗਈਆਂ ਬਾਪੂ ਦੀ ਬਹੁਤ ਲੋੜ ਹੁੰਦੀ ਆ ਮੈਨੂੰ ਮੇਰਾ ਬਾਪੂ ਹਰ ਟਾਈਮ ਜ਼ਾਦ ਰਹਿੰਦਾ 😢

  • @RamandeepKaur-lw9ik
    @RamandeepKaur-lw9ik 10 หลายเดือนก่อน +1

    ਮੇਰਾ ਬਾਪੂ ਗਏ ਨੁੰ ਸੋਲਾ ਸਾਲ ਹੋ ਗਏ ਅੱਜ ਬਾਪੂ ਦੀ ਯਾਦ ਆ ਗਈ ਗਾਣਾ ਸੁਣ ਕੇ

  • @sukhpreetkaur5669
    @sukhpreetkaur5669 ปีที่แล้ว +8

    ਬਹੁਤ ਈ ਸੋਹਣਾ ਗੀਤ ਗਾਇਆ ਵੀਰ ਨੇ😢It makes me cry😭😭

  • @preet_kaur1499
    @preet_kaur1499 11 หลายเดือนก่อน +17

    ਵਾਹਿਗੁਰੂ ਜੀ ਸਾਰਿਆਂ ਦੇ ਸਿਰ ਤੇ ਹਮੇਸ਼ਾ ਮਾਂ-ਬਾਪ ਦਾ ਹੱਥ ਰਹੇ 🙏🙏

  • @kuldeepsingh-nl8gf
    @kuldeepsingh-nl8gf 11 หลายเดือนก่อน

    Vire eh gana jindgi wich eh hall ehsas krwanda hain k ma bap da jindgi ch hona mann wali gal... Love you dad meri umr b lg jawe tuhannu....... Jionda reh vir rab tenu b lami umr dewe

  • @shagunnag5460
    @shagunnag5460 22 วันที่ผ่านมา +1

    Rabb kise to mappe na khoovee chahe oh sade dushman bhi hon. Kise nal b rabb inj na kre😢

  • @karanveersingh4987
    @karanveersingh4987 ปีที่แล้ว +5

    ਬਾਈ ਤੇਰੀ ਲਿਖਤ ਬਹੁਤ ਸੋਹਣੀ ਆ ਜਿਉਂਦਾ ਵਸਦਾ ਰਹਿ ਬਾਈ ❤❤❤❤

  • @pb13wala42
    @pb13wala42 11 หลายเดือนก่อน +3

    ਸਲੂਟ ਦਿਲੋ ਤੇਰੀ ਕਲਮ ਨੂੰ ਵੀਰ 👐

  • @ManjitKaur-by8rq
    @ManjitKaur-by8rq 11 หลายเดือนก่อน

    ਮੇਰੇ ਬਾਪੂ ਜੀ ਨੂੰ ਵੀ ਸੈਂਤੀ ਸਾਲ ਹੋ ਗਏ ਬਹੁਤ। ਯਾਦਾਂ ਆਉਂਦੀ ਹੈ

  • @prabhjotsingh-el1ow
    @prabhjotsingh-el1ow 17 วันที่ผ่านมา

    Bhout vadia song hai ji main bhi apna bappu nu bhout miss karda ji our ehh song mannu sare song nallo bhout vadia lagda ji

  • @HarpreetSingh-ix9kn
    @HarpreetSingh-ix9kn ปีที่แล้ว +16

    ਮੇਰੇ ਡੈਡ ਚਲੇ ਗਏ ਇਸ ਦੁਨੀਆਂ ਤੋਂ ਬਾਈ, ਬਹੁਤ ਰੋਣਾ ਆਇਆ 😢😢ਗੀਤ ਸੁਣਕੇ😢😢ਸੱਚੀ ਸਿਰ ਤੇ ਪਿਤਾ ਦਾ ਸਾਇਆ ਹੋਵੇ ,ਜ਼ਿੰਦਗੀ ਕੁੱਝ ਹੋਰ ਹੁੰਦੀ ਹੈ😢😢😢😢😢😢

  • @akashsandhu2431
    @akashsandhu2431 ปีที่แล้ว +3

    Bai boht dhanwad tuhda ki tuc eh gaana likheya . Eh sirf gaana nhi bilki dil di gl likh diti veereya tu❤ bohut sara pyar

  • @harvindersingh7058
    @harvindersingh7058 10 หลายเดือนก่อน +1

    ਪਿਉ ਵਰਗਾ ਕੋਈ ਹੋਰ ਸਹਾਰਾ ਨਹੀਂ

  • @AmanpreetSingh-on1qd
    @AmanpreetSingh-on1qd 11 หลายเดือนก่อน

    ਬਹੁਤ ਖੂਬ ਬਹੁਤ ਖੂਬ ਸ਼ਬਦ ਨਾਈ ਇਸ ਗੀਤ ਦੇ

  • @lyricstdhillonranjeet8498
    @lyricstdhillonranjeet8498 ปีที่แล้ว +5

    26 ਸਾਲ ਹੋ ਗਏ ਬਾਪੂ ਗਏ ਨੂੰ ਅੱਜ ਵੀ ਦਰਦ ਤਾਜ਼ਾ ਹੈ ਬਹੁਤ ਸੋਹਣਾ ਬਿਆਨ ਕੀਤਾ ਬਾਈ ਬਾਪੂ ਦੇ ਵਿਛੋੜੇ ਨੂੰ

    • @Jeet_oficial
      @Jeet_oficial ปีที่แล้ว

      19 saal hoge Bhai mere bapu nu gye 😢

  • @riarcharan
    @riarcharan ปีที่แล้ว +4

    ਜੀਦਾ ਰਹਿ ਵੀਰੇ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @DeepMakkar
    @DeepMakkar 12 วันที่ผ่านมา

    Bai bebe bapu ji dova di yaad aa gayi te rona vi 🥺🥺

  • @charnjitsingh7871
    @charnjitsingh7871 11 หลายเดือนก่อน

    ਬਹੁਤ ਵਧੀਆ ਵੀਰ ਵੀਤ ਬਲਜੀਤ।

  • @kuljinder_sokhal
    @kuljinder_sokhal ปีที่แล้ว +5

    ਇਹ ਗੀਤ ਦੇ ਬੋਲ ਮੇਰੀ ਜ਼ਿੰਦਗੀ ਦਾ ਸੱਚ ਏ ❤