Prime Report (868) || ਇਸ ਸਰਦਾਰ 'ਤੇ ਬਣੀ Akshay Kumar ਦੀ ਫ਼ਿਲਮ Mission Raniganj

แชร์
ฝัง
  • เผยแพร่เมื่อ 15 ธ.ค. 2024

ความคิดเห็น • 826

  • @BabuChandigarhiaPunjabFans
    @BabuChandigarhiaPunjabFans ปีที่แล้ว +86

    ਸਰਦਾਰ ਜਸਵੰਤ ਸਿੰਘ ਗਿੱਲ ਜੀ ਦਿਲੋਂ ਸਲਾਮ ਤੁਹਾਨੂੰ ਜੋ ਤੁਸੀਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਏਨੇ ਬੰਦਿਆ ਦੀ ਜਾਨ ਬਚਾਈ ਸੰਧਾਵਾਲੀਆ ਸਾਹਿਬ ਤੁਹਾਡਾ ਅਤੇ ਤੁਹਾਡੀ ਟੀਮ ਦਾ ਵੀ ਬਹੁਤ ਵੱਡਾ ਉਪਰਾਲਾ ਗੁਰੂ ਕੇ ਬਹਾਦੁਰ ਸਿੱਖ ਯੋਧੇ ਦੇ ਦਰਸ਼ਨ ਕਰਵਾਏ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ

  • @goguisukwinder617
    @goguisukwinder617 ปีที่แล้ว +118

    ਜੇ ਫ਼ਸੇ ਹੋਏ ਭਾਰਤ ਨੂੰ ਵੀ ਕੱਢਣਾ ਤਾਂ ਇਸ ਤਰ੍ਹਾਂ ਦੇ ਸਰਦਾਰ ਦੇ ਹੱਥਾਂ ਵਿੱਚ ਦੇਣਾ ਪੈਣਾ

  • @sidhuadesh4604
    @sidhuadesh4604 ปีที่แล้ว +94

    ਗਿੱਲ ਸਾਬ ਤੁਸੀਂ ਪੂਰੀ ਸਿੱਖ ਕੌਮ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਏ
    ਬਹੁਤ ਚੰਗਾ ਲੱਗਾ ਤੁਹਾਡੀ ਗੱਲਬਾਤ ਸੁਣ ਕੇ
    ਕੋਟਨ ਕੋਟਿ ਪ੍ਰਣਾਮ ਤੁਹਾਡੀ ਹਿੰਮਤ ਅਤੇ ਦਲੇਰੀ ਨੂੰ
    🙏🙏🙏🙏🙏

  • @ManjitKaur-qf8wh
    @ManjitKaur-qf8wh ปีที่แล้ว +168

    ਵਾਹ ਮਾਂ ਦਾ ਪੁੱਤਰ, ਮੌਤ ਦੇ ਮੂੰਹ ਵਿੱਚ ਅੰਦਰ ਜਾਣ ਵੇਲ਼ੇ ਦੀ ਮੁਸਕਰਾ ਰਿਹਾ ਸੀ।
    ਮਾਣ ਹੈ ਸਾਰੀ ਕੌਮ ਨੂੰ,ਤੇ ਸਾਰੇ ਦੇਸ਼ ਨੂੰ ਤੁਹਾਡੇ ਤੇ ਦਿਲੋਂ ਸਲੂਟ ਜੀ। ਰੱਬ ਤੁਹਾਨੂੰ ਲੰਬੀ ਉਮਰ ਬਖ਼ਸ਼ੇ।

    • @harvindergrewal2051
      @harvindergrewal2051 ปีที่แล้ว +1

      Veer ji eh interview 2018 di hai. 2019 ch death ho gi ehana di

    • @Lotus-jf9fk
      @Lotus-jf9fk ปีที่แล้ว +2

      @@harvindergrewal2051 ਨਹੀਂ ਵੀਰ, ਸਰਦਾਰ ਸਾਹਿਬ ਜਿਉਂਦੇ ਹਨ, ਐਵੇਂ ਗਲਤ ਗੱਲ ਨਾ ਫੈਲਾਓ

    • @harvindergrewal2051
      @harvindergrewal2051 ปีที่แล้ว

      Google kar lo 2019 ch expire ho ge

    • @rashpalsingh7016
      @rashpalsingh7016 ปีที่แล้ว +2

      O nhi eh ajy v jinda han,

    • @ManjitKaur-qf8wh
      @ManjitKaur-qf8wh ปีที่แล้ว +4

      ਰੱਬ ਕਰੇ ਜਿਉਂਦੇ ਹੋਣ।
      ਸਾਨੂੰ ਅਪਣੇ roll models ਦੀ ਬੜੀ ਲੋੜ ਹੈ ਜੀ।

  • @Malwareactions
    @Malwareactions ปีที่แล้ว +79

    ਧੰਨ ਮੇਰਾ ਦਸਮੇਸ਼ ਪਿਤਾ ਤੇ ਧੰਨ ਤੇਰੇ ਸਿੱਖ... ਧੰਨ ਆ ਜੋ ਦਸ਼ਮੇਸ਼ ਪਿਤਾ ਨੇ ਕੁਰਬਾਨੀ, ਮੌਤ ਤੇ ਦਲੇਰੀ ਨੂੰ ਪੀਸਕੇ ਸਿੱਖ ਤਿਆਰ ਕੀਤੇ....ਜਿਹੜੀ ਮੌਤ ਤੋਂ ਲੋਗ ਡਰਦੇ ਆ ਦਸਮੇਸ਼ ਪਿਤਾ ਦੇ ਸਿੱਖ ਓਸ ਮੌਤ ਨੂੰ ਮਖੋਲਾਂ ਕਰਦੇ ਆ... ਤੇਰੀਆਂ ਦਾਤਾਂ ਤੂੰ ਹੀ ਜਾਣੇ... ਵਾਹਿਗੁਰੂ 🙏

  • @gagandep3348
    @gagandep3348 ปีที่แล้ว +26

    ਅੱਜ ਫਿਲਮ ਦੇਖੀ ਤੇ ਇੰਟਰਵਿਓ ਸੁਣ ਕੇ ਹੋਸਲਾ ਬੁਲੰਦ ਹੋ ਗਿਆ❤️ਮਾਣ ਸਾਨੂੰ ਪੰਜਾਬੀ ਹੋਣ ਤੇ ਸਿੱਖ ਹੋਣ ਤੇ ਮਾਣ ਆ🙏❤️

  • @baljindersingh1184
    @baljindersingh1184 ปีที่แล้ว +26

    ਧੰਨ ਗੁਰੂ ਧੰਨ ਗੁਰੂ ਦੇ ਲਾਲ । ਬਹੁਤ ਬਹੁਤ ਵਧਾਈ ਗੁਰੂ ਦੇ ਲਾਲ ਨੂੰ ।ਵਾਹਿਗੁਰੂ ਜੀ ਇਸ ਲਾਲ ਤੇ ਹੋਰ ਬਖਸ਼ਿਸ਼ ਕਰਨ। ਬਹੁਤ ਖੁਸ਼ੀ ਹੋਈ ਹੈ।ਕਮਾਲ ਕਰ ਦਿੱਤੀ ਗੁਰੂ ਦੇ ਪੁੱਤਰ ਨੇ।ਪਰ ਅਫਸੋਸ ਸਰਕਾਰ ਵਲੋਂ ਹਮੇਸ਼ਾਂ ਵਿਤਕਰਾ ਹੀ ਹੁੰਦਾ ਆਇਆ ਹੈ ਸਿੱਖਾਂ ਨਾਲ। ਜੋ ਲਾਈਟ ਸੀ ਓਹ ਗੁਰੂ ਦਾ ਪ੍ਰਕਾਸ਼ ਸੀ।ਇਹ ਬਿਲਕੁਲ ਸਪੱਸ਼ਟ ਹੈ। ਧੰਨ ਗੁਰੂ ਧੰਨ ਗੁਰੂ ਪਿਆਰੇ ।

  • @randhirsingh7520
    @randhirsingh7520 ปีที่แล้ว +78

    ਮਲਿਕਪੁਰ, ਲਾਲੜੂ ।
    ਗਿੱਲ ਸਾਹਿਬ ਇੱਕ ਫਰੇਸਤੇ ਆ 65ਲੋਕਾਂ ਦੀ ਜਾਨ ਬਚਾਉਣ ਲਈ।ਰੱਬ ਅੱਗੇ ਅਰਦਾਸ ਕਰਦੇ ਆ ਕਿ ਵਾਹਿਗੁਰੂ ਗਿੱਲ ਸਾਹਿਬ ਨੂੰ ਲੰਬੀ ਉਮਰ, ਪਰਿਵਾਰਕ ਤੰਦਰੁਸਤੀ ਤੇ ਚੜ੍ਹਦੀ ਕਲਾ ਵਿਚ ਰਹਿਣ ।

    • @sukrajkaur5728
      @sukrajkaur5728 ปีที่แล้ว +3

      Gill sabb ji 2019 wich purre ho gaye aa eh purani video aa

    • @parmeetirex4297
      @parmeetirex4297 ปีที่แล้ว

      ਬੱਲੋਪੁਰ

    • @GurdeepDhillon1984
      @GurdeepDhillon1984 ปีที่แล้ว +1

      Lnmiumar nhi vir ji 19 vich parlok chle gae ne

  • @sukhdevsinghbhatti3235
    @sukhdevsinghbhatti3235 ปีที่แล้ว +30

    ਬੇਹੱਦ ਖੁਸ਼ੀ ਹੋਈ ਖਾਸ ਗਲ ਬਾਤ ਸੁਣਕੇ ਬਹੁਤ ਬਹੁਤ ਧਨਵਾਦ ਜੀ

  • @gurbhejsinghgill1003
    @gurbhejsinghgill1003 ปีที่แล้ว +107

    Proud to be a Sikh waheguru ji 🙏

  • @Malwareactions
    @Malwareactions ปีที่แล้ว +55

    ਦਸ਼ਮੇਸ਼ ਪਿਤਾ ਨੇ ਆਪ ਰਹਿਬਰੀ ਕੀਤੀ ਆਪਣੇ ਸਿੱਖ ਦੀ ਰੌਸ਼ਨੀ ਜ਼ਰੀਏ... ਵਾਹਿਗੁਰੂ 🙏

  • @BalwinderSingh-qx4lj
    @BalwinderSingh-qx4lj ปีที่แล้ว +51

    ਬਾਬਾ ਦੀਪ ਸਿੰਘ ਸ਼ਹੀਦ ਸਿਰ ਤਲੀ ਤੇ ਰੱਖ , ਜਿਨ੍ਹਾਂ ਦੀ ਥਾਪਨਾ ਨਾਲ ਜ ਸ ਗਿਲ ਜਾਨ ਚਰਖ਼ੀ ਦੇ ਦੰਦਿਆਂ ਤੇ ਰੱਖਕੇ ਤੁਰਿਆ। ਇਨਾਂ ਬੇਕਦਰਿਆਂ ਦੇ ਦੇਸ ਕੋਈ ਕਦਰ ਪਵੇ ਨਾ ਪਵੇ ਪਰ ਸਿੱਖ ਨੇ ਤਾਂ ਦਸਵੇਂ ਪਾਤਸ਼ਾਹ ਦਾ ਹੁਕਮ ਵਜਾਉਣਾ ਹੈ।
    ਉਹ ਵੀ ਤਾਂ ਇਸੇ ਦੁਨੀਆਂ ਦੇ ਵਸ਼ਿੰਦੇ ਹਨ ਜਿਨ੍ਹਾਂ ਗੈਰ ਮੁਲਕੀ ਸਿੰਘ ਨੂੰ ਆਪਣੇ ਦੇਸ਼ ਦੀ ਆਨਰੇਰੀ MP ਦੀ ਡਿਗਰੀ ਦੇ ਕੇ ਸਤਿਕਾਰਿਆ। ਮਾਣ ਹੈ ਜੇ ਐਸ ਗਿੱਲ ਤੇ ❤❤

  • @Punjabikmohabbat
    @Punjabikmohabbat ปีที่แล้ว +10

    ਕਰ ਕਰਾ ਕੇ ਇਹ ਕਹਿਣਾ ਕੇ ਮੇਰਾ ਮੁਝ ਮੇਂ ਕੁੱਛ ਨਾਹੀ, ਜੋ ਕੁੱਛ ਹੈ ਸੋ ਤੇਰਾ ,,,, ਧੰਨ ਸਰਦਾਰਾ ਤੇਰੀ ਸੋਚ ਤੇਰੀ ਕਮਾਈ ਤੇ,,,,ਸਰਦਾਰ ਜਸਵੰਤ ਸਿੰਘ ਗਿੱਲ ਜੀ ਫ਼ਖ਼ਰ ਹੈ ਤੁਹਾਡੇ ਤੇ,,,,ਇਸ ਮੁਲਕ ਲਈ ਸਰਦਾਰਾਂ ਦੀਆਂ ਕੁਰਬਾਨੀਆਂ,,,, ਜਨਮ ਚਾਹੀਦੇ ਨੇ ਗਿਣਨ ਨੂੰ

  • @amriksingh8888
    @amriksingh8888 ปีที่แล้ว +233

    ਮੇਰੀਆ ਤਾਂ ਅੱਖਾਂ ਵਿਚ ਪਾਣੀ ਆ ਗਿਆ ,ਉਹ ਜੋ ਲਾਈਟ ਸੀ ਉਹ ਸ਼ਾਖਸ਼ਾਤ ਵਾਹਿਗੁਰੂ ਜੀ ਸਾਹਿਬ ਜੀ ਸਨ ! ਸ਼ੁਕਰਾਨਾ ਵਾਹਿਗੁਰੂ ਜੀ ਦਾ ਮੇਰੀ ਕੌਮ ਦੇ ਸਿਰ ਉਤੇ ਤਾਜ ਰੱਖਿਆ, ਕੁਰਬਾਨ ਵਾਹਿਗੁਰੂ ਸਾਹਿਬ ਤੋੰ!!!

    • @SidhuM484
      @SidhuM484 ปีที่แล้ว +3

      Bilkul g

    • @dharampalfarand
      @dharampalfarand ปีที่แล้ว +1

      ​@@SidhuM48445:

    • @dharampalfarand
      @dharampalfarand ปีที่แล้ว +1

      ​@@SidhuM48445:

    • @raibahadur8398
      @raibahadur8398 ปีที่แล้ว +2

      Great you are Gill Sahib.

    • @gurdeepcheema
      @gurdeepcheema ปีที่แล้ว

      ​@@SidhuM484GT❤🎉😂😢😅😅😊😊😂🎉😮😢😮😅😊😅😅😅😅 ni❤🎉😢😢😢😢😢😮😅😮😅😂😂😢🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😊

  • @GSSS-l8l
    @GSSS-l8l ปีที่แล้ว +49

    ਬਹੁਤ ਵੱਡਾ ਕੰਮ ❤ ਸਿੱਖਾਂ ਦੀ ਬਹਾਦੁਰੀ ਦੀ ਕਦਰ ਸਰਕਾਰਾਂ ਘੱਟ ਹੀ ਪਾਉਂਦੀਆਂ 😢 ਬਹੁਤ ਹੀ ਮਹਾਂਨ ਸ਼ਖ਼ਸੀਅਤ ❤

  • @lakhbirsingh7485
    @lakhbirsingh7485 ปีที่แล้ว +34

    100 ਵਾਰੀ ਵੀ ਸਰਦਾਰ ਜੀ ਨੂੰ ਸਲੂਟ ਕੀਤਾ ਜਾਵੇ ਤਾਂ ਘੱਟ ਹੋਵੇਗਾ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਜੀ ਧੰਨਵਾਦ ਜੀ ❤🎉❤🎉❤🎉❤🎉❤🎉

  • @sarvesanjivaltasocitey9965
    @sarvesanjivaltasocitey9965 ปีที่แล้ว +60

    ਜੋ ਲੋਕਾਂ ਦੀ ਸਹਾਇਤਾ ਕਰਦੇ ਵਾਹਿਗੁਰੂ ਉਨ੍ਹਾਂ ਦੀ ਸਹਾਇਤਾ ਕਰਦੇ ਹਨ!!

  • @sarvjitdeol9622
    @sarvjitdeol9622 ปีที่แล้ว +42

    ਸਰਦਾਰ ਜਸਵੰਤ ਸਿੰਘ ਜੀ ਤੁਸੀਂ ਮਹਾਨ ਹੋ 🙏

  • @hsghai6889
    @hsghai6889 ปีที่แล้ว +13

    ਪਰਾਈਮ ਏਸ਼ੀਆ ਤੇ ਸੰਧਾਵਾਲੀਆ ਜੀ ਦਾ ਇਸ ਬਹਾਦਰੀ ਦੀ ਗਾਥਾ ਵਾਲੀ ਇੰਟਰਵਿਊ ਲਈ ਬਹੁਤ ਬਹੁਤ ਧੰਨਵਾਦ। ਸ੍ਰ ਜਸਵੰਤ ਸਿੰਘ ਗਿੱਲ ਜੀ ਦੀ ਬਹਾਦਰੀ ਤੇ ਸ਼ਖ਼ਸੀਅਤ ਨੂੰ ਕੋਟਿ ਕੋਟਿ ਸਲਾਮ। ਉਨ੍ਹਾਂ ਨੂੰ ਕੈਪਸੂਲ ਵਿੱਚ ਵੜਦੇ ਸਮੇਂ ਮੁਸਕਰਾਉਂਦਿਆਂ ਵੇਖ ਕੇ ਉਨ੍ਹਾਂ ਦੀ ਦਲੇਰੀ ਤੇ ਨੇਕ ਕੰਮ ਲਈ ਮੌਤ ਤੋਂ ਨਿਡਰਤਾ ਦਿਲ ਨੂੰ ਟੁੰਬਦੀ ਹੈ। ਅਜਿਹੇ ਬਹਾਦਰਾਂ ਨਾਲ ਹੀ ਸਿਖਾਂ ਦਾ ਸਿਰ ਮਾਣ ਨਾਲ ਉੱਚਾ ਉਠਦਾ ਹੈ। ਧੰਨ ਧੰਨ ਸ੍ਰ ਜਸਵੰਤ ਸਿੰਘ ਜੀ।

  • @BhupinderSingh-mf5gv
    @BhupinderSingh-mf5gv ปีที่แล้ว +13

    ਇਹਨਾਂ ਇਨਸਾਨਾਂ ਕਰਕੇ ਹੀ ਇਨਸਾਨੀਅਤ ਜਿੰਦਾ ਹੈ।ਇਸ ਤੋਂ ਵੱਡੀ ਇਨਸਾਨੀਅਤ ਦੀ ਕੋਈ ਮਿਸਾਲ ਨਹੀਂ ਹੋ ਸਕਦੀ।ਜੋ ਸਾਨੂੰ ਜਾਣਦੇ ਤੱਕ ਨਹੀਂ ਉਹਨਾਂ ਲਈ ਜ਼ਿੰਦਗੀ ਦਾਅ ਉੱਤੇ ਲਾ ਦਿੱਤੀ। ਬਾਕੀ ਇੰਨੀ ਵੱਡੀ ਸਖਸੀਅਤ ਲਈ ਅਸੀਂ ਕੀ ਲਿਖ ਸਕਦੇ ਹਾਂ ਸ਼ਬਦ ਛੋਟੇ ਪੈ ਜਾਂਦੇ ਨੇ।

  • @SurindersinghMander
    @SurindersinghMander ปีที่แล้ว +38

    ਸਤਿ ਸ੍ਰੀ ਅਕਾਲ ਸੰਧਾਵਾਲੀਆ ਜੀ ਜਸਵੰਤ ਸਿੰਘ ਗਿੱਲ ਜੀ ਇਹ ਹਨ ਅਸਲੀ ਹੀਰੋ।

  • @sukhpalsingh1
    @sukhpalsingh1 ปีที่แล้ว +52

    ਧੰਨ ਤੇਰੇ ਸਿੱਖ ਬਾਬਾ ਨਾਨਕ ਜੀ ❤

  • @ManjeetSingh-u7c
    @ManjeetSingh-u7c ปีที่แล้ว +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🎉❤

  • @hafeezhayat2744
    @hafeezhayat2744 ปีที่แล้ว +4

    ਲੱਖ ਲੱਖ ਸਲਾਮ ਕੋਟੀ ਕੋਟੀ ਪਰਨਾਮ
    ਸਲਾਮਤਿ ਹੋਵੇ ਸ਼ਾਲਾ ਗਿੱਲ ਸਾਹਿਬ,,
    ਇਨਸਾਨੀਅਤ ਜ਼ਿੰਦਾ ਆਬਾਦ ਜ਼ਿੰਦਾ ਆਬਾਦ

  • @varindersingh6181
    @varindersingh6181 ปีที่แล้ว +45

    ਕੋਈ ਸ਼ਬਦ ਨੀ ਗਿੱਲ ਸਾਬ੍ਹ ਥੋਡੇ ਲਈ 🌹🌹🌹❣️❣️
    ਬਸ ਦਿਲੋ ਸਲੂਟ ਆ ਪਿਆਰ ਤੇ ਸਤਿਕਾਰ 🌹❣️🙏

  • @bhupinder1966
    @bhupinder1966 ปีที่แล้ว +6

    ਵਾਹਿਗੁਰੂ ਜੀ ਨੇ ਬੜੀ ਰਹਿਮਤ ਕੀਤੀ ਸਰਦਾਰ ਜੀ ਤੇ, ਓਹਨਾ ਸਾਰੀਆਂ ਰੂਹਾਂ ਵਿਚ ਵੀ ਵਾਹਿਗੁਰੂ ਜੀ ਆਪ ਹਾਜਰ ਸਨ

  • @jasvirmaan4110
    @jasvirmaan4110 ปีที่แล้ว +9

    ਬਹੁਤ ਹੀ ਮਾਣ ਮਹਿਸੂਸ ਹੋਇਆ ਸਾਰੀ ਗੱਲ ਬਾਤ ਸੁਣ ਕੇ

  • @JatinderpalSingh-t8f
    @JatinderpalSingh-t8f ปีที่แล้ว +27

    ਵਹਿਗੁਰੂ ਮੇਹਰ ਰੱਖੀ ਜਸਵੰਤ ਸਿੰਘ ਜੀ ਤੇ !

  • @nippi007
    @nippi007 ปีที่แล้ว +32

    Never listen so bravery inmy 72year life.salute to sardar.ji.

    • @alok20001
      @alok20001 ปีที่แล้ว

      Congress was ruling india 🇮🇳 so you can’t

  • @1022Joraphantwantv
    @1022Joraphantwantv ปีที่แล้ว +14

    ਵਾਹ ਸਰਦਾਰ ਜੀ ਵਾਹ ਵਾਹਿਗੁਰੂ ਚੜ੍ਹਦੀ ਕਲ੍ਹਾ ਰੱਖਣ ਜੀ👍👍🙏🙏

  • @gsinghjawanda5373
    @gsinghjawanda5373 ปีที่แล้ว +6

    ਵਾਹਿਗੁਰੂ ਜੀ ਦਲੇਰਆਨਾ ਕੰਮ ਕਰਨ ਵਾਲੇ ਯੋਧੇ ਨੂੰ ਅਕਾਲ ਪੁਰਖ ਤੰਦਰੁਸਤੀਆ ਤੇ ਚੜਦੀਕਲਾ ਬਖਸ਼ਣ ⛳️⛳️⛳️⛳️🙏⛳️⛳️⛳️⛳️

  • @Seerat1213
    @Seerat1213 ปีที่แล้ว +25

    ਸਿੱਖ ਕੌਮ ਨੂੰ ਐਵੇ ਨਹੀ ਸਰਦਾਰੀ ਬੱਖਸ਼ੀ ਵਾਹਿਗੁਰੂ ਜੀ ਨੇ ਨਹੀ ਤਾਂ ਹੋਰ ਵੀ ਬਹੁਤ ਕੌਮਾਂ ਹਨ ਦੁਨੀਆਂ ਉੱਪਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ਼ ਜੀ ਨੇ ਸਿੰਘ ਐਵੇ ਨਹੀ ਬਣਾਏ ਸਨਸਿੰਘ ਮੱਤਲਬ ਸ਼ੇਰ ਫਿਰ ਕੰਮ ਤਾਂ ਸ਼ੇਰਾ ਵਾਲੇ ਹੀ ਕਰਨੇ ਹਨ ਵਾਹਿਗੁਰੂ ਜੀ ਆਪ ਨਾਲ ਸਹਾਈ ਹੋਕੇ ਸਭ ਚੱਮਤਕਾਰ ਕਰਵਾ ਗਏ ਜੀ❤🙏

  • @angrezsingh9356
    @angrezsingh9356 ปีที่แล้ว +15

    ਵਾਹਿਗੁਰੂ ਜੀ 🙏🙏 Proud to be Sikh

  • @hardeepsinghmann9555
    @hardeepsinghmann9555 ปีที่แล้ว +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਬਹੁਤ ਖੁਸ਼ੀ ਹੋਈ ਸਰ ਤੁਹਾਡੀ ਕਹਾਣੀ ਸੁਣਕੇ ਤੁਸੀਂ ਪੱਗ ਦਾ ਪੰਜਾਬ ਦਾ ਮਾਣ ਵਧਾਇਆ ਤੁਹਾਡੇ ਵਰਗੇ ਲੋਕਾਂ ਕਰਕੇ ਪੱਗ ਨੂੰ ਇਨ੍ਹਾਂ ਸਤਿਕਾਰ ਮਿਲਦਾ ਬਹੁਤ ਖੁਸ਼ੀ ਹੋਈ ਜੀ ਬਹੁਤ ਦੁਆਵਾਂ ਜੀ ਤੁਸੀਂ ਆਪਣੇ ਧਰਮ ਨੂੰ ਇਨਸਾਨੀਅਤ ਦੇ ਧਰਮ ਸਹੀ ਅਰਥਾਂ ਚ ਨਿਭਾਇਆ ਸ਼ਬਦ ਘੱਟ ਨੇ ਤਰੀਫ਼ ਕਰਨ ਲਈ ਜਿੰਨੀ ਤਰੀਫ਼ ਕਰੀਏ ਥੋੜੀ ਸਲੂਟ ਆ ਸਰ ਤੁਹਾਨੂੰ 🙏🙏🙏🙏

  • @jaspreetsekhon6567
    @jaspreetsekhon6567 ปีที่แล้ว +8

    ਵਾਹਿਗੁਰੂ ਜੀ ਦੀ ਕਿਰਪਾ ਗਿੱਲ ਸਹਿਬ ਜੀ ਤੇ ਪੰਜਾਬੀ ਸ਼ੇਰ

  • @sukhdevsinghbhatti3235
    @sukhdevsinghbhatti3235 ปีที่แล้ว +13

    ਸੰਦਾ ਵਾਲਿਆ ਸਾਹਿਬ ਬਹੁਤ ਹੀ ਵਧਾਈ ਦੇ ਪਾਤਰ ਹੋ।ਇਕ ਮਹਾਨ ਮਹਾਨ ਰੱਬ ਦੇ ਬੰਦੇ ਦੇ ਨਾਲ ਇੰਟਰ ਵਿਓ ਕੀਤੀ।ਸੁਣਨ ਵਾਲੇ ਵੀ ਧਨ ਹੋਗੇ।ਬਹੁਤ ਬਹੁਤ ਧੰਨਵਾਦ ਜੀ

  • @nirmaldharni8784
    @nirmaldharni8784 ปีที่แล้ว +8

    ਧੰਨ ਧੰਨ ਰਾਮਦਾਸ ਗੁਰ..ਇਹ ਕੰਮ ਗੁਰੂ ਰਾਮਦਾਸ ਦੀ ਨਗਰੀ ਦਾ ਬੰਦਾ ਹੀ ਕਰ ਸਕਦਾ ਸੀ..

  • @jaswinderdhaliwal3711
    @jaswinderdhaliwal3711 10 หลายเดือนก่อน

    ਸਰਦਾਰ ਜੀ ਤੁਹਾਡੀ ਤਾਰੀਫ ਕਰਨ ਵਾਸਤੇ ਅੱਜ ਮੇਰੇ ਕੋਲ ਸ਼ਬਦ ਵੀ ਘੱਟ ਪੈ ਗਏ , ਮੈਂ ਓਹ ਫਿਲਮ ਦੇਖੀ ਆ ਅਕਸ਼ੇ ਕੁਮਾਰ ਨੇ ਤੁਹਾਡਾ ਰੋਲ ਪਏ ਕੀਤਾ ਫ਼ਿਲਮ ਵਿੱਚ , ਫ਼ਿਲਮ ਦੇਖ ਕੇ ਲੂ ਕੰਡੇ ਖੜੇ ਹੋ ਜਾਂਦੇ ਆ , ਤੁਸੀਂ ਤਾਂ ਸੱਚ ਵਿੱਚ ਓਹ ਕੰਮ ਕੀਤਾ, ਸੈਲੂਟ ਆ ਤੁਹਾਨੂੰ ਤੁਹਾਡੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੋਈ, ਯੂ ਟਿਊਬ ਤੇ ਫਿਲਮ ਮਿਲ ਜਾਂਦੀ ਆ ਫਿਲਮ ਨਾਮ - mission raniganj (ਅਕਸ਼ੇ ਕੁਮਾਰ ) ਸਾਰਿਆਂ ਨੂੰ ਦੇਖਣੀ ਚਾਹੀਦੀ ਸਾਡੇ ਪੰਜਾਬੀ ਸਰਦਾਰ ਦੀ ਬਹਾਦੁਰੀ ਤੇ ਸੇਵਾ ਦੀ ਕਹਾਣੀ

  • @shivaditya2820
    @shivaditya2820 ปีที่แล้ว +9

    It is the question of 65 life...❤ ਵਾਹ ਕਿਆ ਸੋਚ ਹੈ। ਪ੍ਰੇਰਨਾਦਾਇਕ 🎉❤ਜਦ ਮੈ ਇਹ ਵੀਡਿਉ ਦੇਖ ਰਿਆ ਮੇਰੀ ਮਾਂ ਸਾਹਮਣੇ ਬੈਠੀ ਆ ਤੇ ਮੈਂ ਆਪਣੇ ਹੰਜੂ ਰੋਕ ਰਿਆ।

  • @tajinderjsingh826
    @tajinderjsingh826 ปีที่แล้ว +19

    OMG, epitome of bravery, skill & courage. no words can describe Gill sahib's encouragement. Bless ya

  • @MohanSingh-gt9ks
    @MohanSingh-gt9ks ปีที่แล้ว +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurtejsinghgrewal7478
    @gurtejsinghgrewal7478 ปีที่แล้ว +26

    ਮੈ ਕਾਫੀ ਵਾਰ ਰੋਇਆ ਇਸ ਗੱਲਬਾਤ ਨੂੰ ਸੁਣ ਕੇ।

  • @parmarsaab2022
    @parmarsaab2022 ปีที่แล้ว +7

    ਵਾਹਿਗੁਰੂ ਤੰਦਰੁਸਤੀ ਬਖ਼ਸ਼ਣ ।ਸਰਦਾਰ ਸਾਬ ਬਹੁਤ ਵੱਡਾ ਉਪਰਾਲਾ ਕਰ ਦਿਖਾਇਆ ਤੁਸੀਂ ॥ 🙏🏻🙏🏻

  • @chanchalsingh9938
    @chanchalsingh9938 ปีที่แล้ว +2

    ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਤੂੰਹੀ ਹੌ
    ਧੰਨ ਧੰਨ ਤੁਹਾਡੇ ਸਿੰਘ
    ਮੈ ਏ ਗਿੱਲ ਸਾਹਿਬ ਦੀ ਸਟੌਰੀ ਸੁਣ ਕਿ
    ਅੱਖਾ ਚ ਪਾਣੀ ਆ ਰਿਹਾ
    ਐਸੇ ਸਿੰਘ ਗੁਰੂ ਸਾਹਿਬ ਜੀ ਦੇ ਏ ਸਭ ਗੁਰੂ ਸਾਹਿਬ
    ਦੀ ਕਿਰਪਾ

  • @shubegsingh8394
    @shubegsingh8394 ปีที่แล้ว +7

    ਬਹੁਤ ਵੱਡਾ ਕੰਮ ਕੀਤਾ ਮਹਾਨ ਕੰਮ ਵਾਹਿਗੁਰੂ ਜੀ ਕਿਰਪਾ ਕਰਨ

  • @baljitkaur7449
    @baljitkaur7449 ปีที่แล้ว +4

    ਵੀਰ ਜੀ..ਤੁਹਾਡੀ ਜੁਬਾਨੀ ਏਹ ਤੁਹਾਡੀ ਆਪ ਬੀਤੀ ਸੁਣਾਈ ਗਈ. ਲੂ ਕੰਡੇ ਖੜ੍ਹੇ ਹੋ ਗਏ. ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਬਖਸ਼ਣ. ਜੋ ਆਪ ਨੇ ਨਿਰਸਵਾਰਥ ਏਨੇ ਲੋਕਾਂ ਦੀ ਜਾਨ ਬਚਾਈ. ਵਾਹਿਗੁਰੂ ਜੀ ਆਪ ਜੀ ਦੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ I

  • @jagirsingh7381
    @jagirsingh7381 ปีที่แล้ว +15

    ਲੀਡਰ ਛੀਡਰ ਲੱਲੀ ਚੱਲੀ ਤੁਛ ਵੀ ਨਹੀਂ ਗਿੱਲ ਜੀ ਤੁਹਾਡੇ ਸਾਹਮਣੇ 🙏🙏🙏🙏🙏

  • @jaspindersingh5124
    @jaspindersingh5124 ปีที่แล้ว +59

    ਵਾਹ ਸਰਦਾਰ ਜੀ ਵਾਹ,ਸਾਰੀ ਕੌਮ ਦਾ ਸਿਰ ਉੱਚਾ ਕਰ ਦਿੱਤਾ।

  • @deepsidhu3954
    @deepsidhu3954 ปีที่แล้ว +12

    ਅਸਲੀ ਹੀਰੋ 💕❤️👏

  • @lakhwindersandhu5428
    @lakhwindersandhu5428 ปีที่แล้ว +14

    Proud to be a SIKH ਵਾਹਿਗੁਰੂ ਜੀ 🙏🙏

  • @BahadurSingh-bw4rr
    @BahadurSingh-bw4rr ปีที่แล้ว +5

    ਵਾਹਿਗੁਰੂ ਗਿੱਲ ਸਾਹਿਬ ਤਹਾਨੂੰ ਚੜ੍ਹਦੀ ਕਲਾ ਰੱਖੇ ਜੀ

  • @harjitsingh7684
    @harjitsingh7684 ปีที่แล้ว +24

    Salute Hai Sardar Jaswant Singh Gill Ji Nu..... Dhan Dhan Baba NANAK DEV Ji De SiKH..... te SIKHI ..... Parnam Waheguru Ji..... Waheguru Ji Di Kirpa Nal Hi Hoya Eh SAB , BOHAT VADDA KARAZ..... Again SALUTE...... KABA Ta GAL SUN KE AODA Hai.....

  • @bhupinder1966
    @bhupinder1966 ปีที่แล้ว +1

    ਬਹੁਤ ਬਹੁਤ ਸਲਾਮ, ਸਿੱਜ਼ਦਾ, ਦਿਲੋਂ ਸਲਾਮ, ਸ਼ਾਇਦ ਹੋਰ ਕਿਸੇ ਦੇ ਹਿੱਸੇ ਇਹ ਕੰਮ ਨਹੀਂ ਆ ਸਕਣਾ ਸੀ

  • @nirbhaisingh2777
    @nirbhaisingh2777 ปีที่แล้ว +10

    ਗਿੱਲ ਸਾਬ ਦੇ ਬਾਬਤ ਕਹਿਣ ਲਈ ਕੋਈ ਸਬਦ ਹੈ ਨੀ ਇਹ ਨੇ ਅਸਲੀ ਸਿੱਖ ਗਿੱਲ ਸਾਬ ਜਿੰਦਾਬਾਦ❤❤❤

  • @anilsapra7000
    @anilsapra7000 ปีที่แล้ว +16

    As Indian and As Punjabi I feel Proud for Gill Sahib. Waheguru ji Sada Kirpa Gill Sahib They Auna Deye Priwar They Bani Rahe.

  • @maninderjitsinghlehal5731
    @maninderjitsinghlehal5731 ปีที่แล้ว +3

    ਸਰਦਾਰ ਸਾਹਿਬ ਜੀ ਦਿਲੋਂ ਨਹੀਂ ਰੂਹ ਤੋਂ ਸਲਾਮ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ

  • @Deollivegaming
    @Deollivegaming ปีที่แล้ว +9

    ਕਰੋੜਾਂ ਵਾਰ ਸੈਲਿਊਟ ਆ ਸਰਦਾਰ ਸਾਹਿਬ ,ਇਹ ਕੰਮ ਸਰਦਾਰ ਸਾਹਿਬ ਤੁਸੀਂ ਕਰ ਸਕਦੇ ਸੀ, ਇਹ ਕੰਮ ਵੈਸਟ ਬੰਗਾਲ ਵਿਚ ਹੋਰ ਕੋਈ ਕਰ ਵੀ ਨਹੀਂ ਸੀ ਸਕਦਾ, ਸੱਚੀ ਅਸੀਂ ਭਾਵੁਕ ਹੋ ਗਏ ਇਹ ਸੁਣ ਕੇ।

  • @devindersingh3511
    @devindersingh3511 ปีที่แล้ว +7

    ਧੰਨਵਾਦ ਬਾਈ ਜੀ ਆਪ ਜੀ ਦਾ ਤੇ ਆਪ ਦੀ ਪੂਰੀ ਟੀਮ ਦਾ ਹੁਣ ਤੱਕ ਦੀ ਵਧੀਆ ਮੁਲਾਕਾਤ ਲਈ ਜਿਉਂਦੇ ਵਸਦੇ ਰਹੋ ਵਾਹਿਗੁਰੂ ਤਰੱਕੀਆਂ ਬਖ਼ਸ਼ੇ ਤਹਾਨੂੰ 😊

  • @Truckawale336
    @Truckawale336 ปีที่แล้ว +33

    😢😢😢 ਪਾਣੀਂ ਆਗਿਆ ਅੱਖਾਂ ਵਿੱਚ

  • @JaswinderKaur-df7ps
    @JaswinderKaur-df7ps ปีที่แล้ว +8

    Waheguru ji Waheguru ji Waheguru ji God bless you veer ji and Gurpreet ji 🙏

  • @BalwinderSingh-vi5fe
    @BalwinderSingh-vi5fe ปีที่แล้ว +2

    ਧਨਵਾਦ ਵੀਰ ਜੀ ਰੱਬ ਦੇ ਦਰਸ਼ਨ ਕਰਵਾਏ

  • @nirmalkaur1290
    @nirmalkaur1290 ปีที่แล้ว +15

    ਤੁਸੀਂ ਗਰੇਟ ਹੋ ਗਿੱਲ ਸਾਹਿਬ।

  • @kamalghuman2284
    @kamalghuman2284 ปีที่แล้ว +10

    Respected Sr. Gill saab ji gud job tusi apne guruan de virse nu ose taran di guru sahib de bachan te challe we are proud of you all punjabi an sikh community nu thx alot

  • @BALDEVSINGH-2023
    @BALDEVSINGH-2023 ปีที่แล้ว +5

    ਮਹਾਨ ਸ਼ਖਸੀਅਤ ਨਾਲ ਅਜਿਹੀ ਇੰਟਰਵਿਊ ਲਈ Prime asia ਅਤੇ ਟੀਮ ਦਾ ਧੰਨਵਾਦ.ਵਾਹਿਗੁਰੂ ਮੇਹਰ ਕਰੇ ਅਾਪ ਜੀ ਤੇ

  • @apsdhillon4773
    @apsdhillon4773 ปีที่แล้ว +10

    Wonderful interview! Great personality Mr Gill! Loved his demeanor and attitude. May God bless him with a long and healthy life. Makes one proud of being a Sikh

  • @ChathamilapChatha
    @ChathamilapChatha ปีที่แล้ว +12

    Salute gill sahib, proud of Sikhs

  • @geetabhalla5768
    @geetabhalla5768 11 หลายเดือนก่อน +1

    ਅੱਜ ਮੇਰੀਆ ਅੱਖਾਂ ਖ਼ੁਸੀ ਤੇ ਮਾਣ ਨਾਲ਼ ਨਮ ਨੇ, ਹੈਰਾਨੀ ਦੀ ਗਲ ਕਿ ਸਕੂਲਾਂ ਵਿੱਚ ਛੁੱਟੀਆਂ ਕਰਨ ਵੈਸੇ ਹੀ ਅਚਾਨਕ ਇਹ ਫਿਲਮ ਮੋਬਾਈਲ ਤੇ ਦੇਖ ਲਈ ਕਿਉੰਕਿ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਸਕੂਲ ਵਿਚ ਪੜ੍ਹਦੀ ਸੀ। ਸਾਰੀ ਘਟਨਾ ਦਿਮਾਗ ਵਿੱਚ ਉਸੇ ਤਰ੍ਹਾਂ ਉੱਕਰੀ ਪਈ ਸੀ, ਕੱਲ ਫਿਲਮ ਦੇਖੀ ਤੇ ਅੱਜ ਕੁਦਰਤ ਦੀ ਕਰਾਮਾਤ ਕਿ ਅਸਲੀ ਹੀਰੋ ਦੇ ਦਰਸ਼ਨ ਵੀ ਕਰ ਲਏ❤❤❤❤ ਯਕੀਨ ਕਰਨਾ ਸਾਰੀ ਇੰਟਰਵਿਊ ਦੌਰਾਨ ਕੰਬ ਕੰਬ ਦੂਹਰੀ ਹੋ ਗਈ, ਐਡੀ ਵੱਡੀ ਤਗੜੀ ਰੂਹ, ਦਿਲੋਂ ਸਤਿਕਾਰ ਤੇ ਤੁਸੀ ਸਾਮ੍ਹਣੇ ਹੁੰਦੇ ਤੇ ਤੁਹਾਡੇ ਕਦਮਾਂ ਤੇ ਮੇਰਾ ਸਿਰ ਹੁੰਦਾ ❤❤❤

  • @navjotbains1980
    @navjotbains1980 ปีที่แล้ว +3

    ਜਸਵੰਤ ਸਿੰਘ ਗਿੱਲ ਦੀ ਬਹਾਦਰੀ ਨੂੰ ਸਲੂਟ ਹੈ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

  • @jasbirsinghmeelu6133
    @jasbirsinghmeelu6133 ปีที่แล้ว +13

    Singh Sahib ji, no comments, whole story is beyond comments.
    You are real son of Sh. Guru Gobind Singh ji.
    We pray for good health & very long life.

  • @bhagwantsingh2037
    @bhagwantsingh2037 11 หลายเดือนก่อน +1

    ਸ਼ੁਕਰਾਨਾ ਇਸ ਸਿੰਘ ਦਾ ਤੇ ਵਾਹਿਗੁਰੂ ਜੀ ਦਾ ਜਿਨਾ ਨੇ ਜਾਨਾਂ ਬਚਾਈਆਂ ਤੇ ਸਿਖੀ ਦਾ ਸਤਿਕਾਰ ਵਧਾਇਆ

  • @amanmohali8979
    @amanmohali8979 ปีที่แล้ว +5

    ਜਿਹੜੇ ਕੰਮ ਨੂੰ ਸਿੰਘਾਂ ਨੇ ਹੱਥ ਪਾਲਿਆ ਉਹ ਸਿਰੇ ਛੱਡਿਆ ਚਾੜ ਕੇ...ਦਿਲੋਂ ਸਲਾਮ ਏ ਤੁਹਾਡੀ ਵਰਗੀ ਮਹਾਨ ਰੂਹ ਨੂੰ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਹੋਰ ਤਰੱਕੀਆਂ ਬਕਸ਼ੇ ♥️🤗🙏

  • @ravindergill657
    @ravindergill657 ปีที่แล้ว +1

    Gill sir we are proud of you...
    ਤੁਹਾਡਾ ਸਟੇਸ਼ਨ ਵੀ ਨਹੀਂ ਸੀ ਤਾ ਵੀ ਤੁਸੀ ਉਥੇ ਜਾ ਕ ਇਹਨਾਂ ਖ਼ਤਰਾ ਲਿਆ... ਫੇਲ ਹੋਣ ਦੇ ਚੈਨਸਸ ਵੀ ਬਹੁਤ ਸੀ ਦੂਜੇ ਅਫਸਰ ਤਾ ਹੱਥ ਖੜੇ ਕਰ ਗਏ ਸੀ...
    ਜੇ ਸਫਲਤਾ ਨਾਂ ਮਿਲਦੀ ਤਾ ਲੋਕਾਂ ਨੇਂ ਜਾਨ ਲੈਣ ਤਕ ਜਾਣਾ ਸੀ... ਪਰ ਵਾਹਿਗੁਰੂ ਤੁਹਾਡੇ ਨਾਲ ਸੀ ਤੇ ਸਬ ਤੋਂ ਵੱਡੀ ਗੱਲ ਤੁਹਾਡੇ ਪੜਾਈ ਲਿਖਾਈ ਤੇ experience ਕੰਮ ਆਇਆ....
    ਪੰਜਾਬੀਓ ਗਿੱਲ ਸਾਬ ਵਾਂਗ ਪੜ ਲਿਖ ਕੇ ਨਾਮ ਚਮਕਾਈਏ

  • @jagtarram502
    @jagtarram502 ปีที่แล้ว +1

    Respected...S Jaswant Singh Gil ji God bless you.
    ਵਾਹਿਗੁਰੂ ਜੀ।
    ਅੱਗੇ ਅਰਦਾਸ ਹੈ ਕਿ ਆਪ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ।
    ਪੰਜਾਬ ਸਰਕਾਰ ਨੂੰ ਤੁਹਾਡਾ ਬਹਾਦਰੀ ਭਰਿਆ ਕਾਰਨਾਮਾ ਪੂਰੀ ਦੁਨਿਆ ਨੂੰ ਦੱਸਣਾ ਬਣਦਾ ਸੀ।ਫਿਰ ਨਾਸਾ ਇਹ ਗੱਲ ਕਹਿ ਨਹੀਂ ਸਕਦਾ ਸੀ ਕੀ ਇਸ ਤਰਾਂ ਦਾ ਓਪਰੇਸ਼ਨ ਪਹਿਲੀ ਵਾਰ ਹੋਇਆ।
    65 ਜਾਨਾ ਨੂੰ ਬਚਾਅ ਕੇ ਤੁਸੀਂ ਸਾਡੇ ਪੰਜਾਬ ਦੇ ਅਸਲੀ ਹੀਰੋ ਬਣੇ ਹੋ। ਬਹੁਤ ਮਾਣ ਵਾਲੀ ਗੱਲ ਹੈ। ਦਿੱਲੋ ਸਲੂਟ ਹੈ ਜੀ ਆਪ ਨੂੰ।,,,,,,,,🙏🙏🙏

  • @sunnysidhu6779
    @sunnysidhu6779 ปีที่แล้ว +28

    ਏਹ ਸਰਦਾਰ ਸਾਹਬ ਸਾਡੇ ਸਤਿਕਾਰ ਯੋਗ ਹੀਰੋ ਨੇ,, ਇਹ ਹਮੇਸ਼ਾਂ ਸਾਡੇ ਦਿਲਾਂ ਤੇ ਰਾਜ ਕਰਨਗੇ,,, ਪਰ ਅਕਸ਼ੇ ਕੁਮਾਰ ਵਰਗੇ ਦਲਾਲ ਹੀਰੋ ਦਾ ਫੁੱਲ ਬਾਈਕਾਟ ਹੈ ਪੂਰੇ ਪੰਜਾਬ ਤੇ ਪੰਜਾਬੀਆ ਵਲੋਂ,,,,,,😷

    • @punjabi1877
      @punjabi1877 ปีที่แล้ว +2

      Fer v ehi akshay kumar hi punjabian nu duniya level t apne hero nu dikhan ch lagea hoea....fr v Punjabi singer jo nafrat t desh todan lai pura jor laga rahe ohna di hi spot krage...waheguru mat bakshe

    • @samandeepsingh654
      @samandeepsingh654 ปีที่แล้ว

      @@punjabi1877akshay kumar apne fayde lyi dikha reha hai ehna nu koi ehsaan ni kar reha

  • @avtarsinghsandhu9338
    @avtarsinghsandhu9338 ปีที่แล้ว +5

    ਧੰਨ ਧੰਨ ਵਾਹਿਗੁਰੂ ਦੇ ਸਿੱਖ,
    ਦੇਸ਼ ਲਈ ਬਹੁਤ ਕੁਝ ਕੀਤਾ ਹੈ , ਅੱਜ ਮੁੱਲ ਪਾਉਣ ਦੀ ਵਾਰੀ ਸਭ ਦੁਸ਼ਮਣ ਬਣੇ ਨਜ਼ਰ ਆ ਰਹੇ ਹਨ,
    ਪਰ ਗੁਰੂ ਦੇ ਸਿੰਘ ਹਨ।

  • @charanjitsingh4388
    @charanjitsingh4388 ปีที่แล้ว +3

    ਵਾਹਿਗੁਰੂ ਜੀ ਮੇਹਰ ਕਰੋ ਜੀ । ਸਿੱਖ ਕੌਮ ਨੂੰ ਚੜ੍ਹਦੀਕਲਾ ਬਖਸ਼ੋ ਜੀ। ਸਿੱਖ ਕੌਮ ਦਾ ਵਾਹਿਗੁਰੂ ਰਾਖਾ ।

  • @shivdevkler4186
    @shivdevkler4186 ปีที่แล้ว +13

    Waheguruji, I am having goosebumps,such an inspiring journey,though he is not with us but praying for this noble soul to remain immortal 🙏🙏

  • @RanjitSingh-j5w
    @RanjitSingh-j5w ปีที่แล้ว +3

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @jaswindersingh6019
    @jaswindersingh6019 ปีที่แล้ว +1

    ਵਿਸਾਖੀ ਵਾਲੇ ਦਿਨ ਪੈਦਾ ਹੋਏ ਜਿਸ ਦਿਨ ਖਾਲਸੇ ਦੀ ਸਿਰਜਣਾ ਹੋਈ ਤੇ ਕੰਮ ਵੀ ਖਾਲਸੇ ਵਾਲਾ ਕੀਤਾ ਧੰਨ ਓ ਤੁਸੀਂ ਬਹੁਤ ਲੰਬੀ ਉਮਰ ਮਾਣੋ ਤੇ ਹਮੇਸਾਂ ਤੰਦਰੁਸਤ ਰਹੋ

  • @jagirsingh7381
    @jagirsingh7381 ปีที่แล้ว +5

    ਵਾਹ ਜੀ ਵਾਹ ਸਰਦਾਰ ਜੀ ਬੱਲੇ ਬੱਲੇ ਬੱਲੇ ਬੱਲੇ 🙏🙏🙏

  • @gurdhian2840
    @gurdhian2840 ปีที่แล้ว +5

    ਸਰਦਾਰ ਜਸਵੰਤ ਸਿੰਘ ਗਿੱਲ ਜੀ ਦੀ ਬਹਾਦਰੀ ਲਏ ਦਿਲੋ ਸਲੂਟ 🙏

  • @RoshanSingh-tp1sv
    @RoshanSingh-tp1sv ปีที่แล้ว +5

    ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਵਿੱਚ ਰੱਖਣ🙏

  • @PremSingh-oq7od
    @PremSingh-oq7od ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @bhimsain6626
    @bhimsain6626 ปีที่แล้ว

    ਜਸਵੰਤ ਸਿੰਘ ਜੀ ਦਿਲੋਂ ਸਲੂਟ ਆਪ ਜੀ ਨੇ ਇਹਡਾ ਵੱਡਾ ਹੌਸਲਾ ਕੀਤਾ

  • @Ramghariaofficial1321
    @Ramghariaofficial1321 ปีที่แล้ว +4

    Movie dekhi, mission raniganj,Rona na aya naam badal deo,menu proud a I am sikh

  • @deeprataindia1170
    @deeprataindia1170 ปีที่แล้ว +1

    Wonderful ਸਰਦਾਰ ਸਾਹਿਬ ਜੀ।
    ,,ballu ਰਟੈਂਡਾ,,

  • @Truckawale336
    @Truckawale336 ปีที่แล้ว +1

    ਬਹੁਤ ਹੀ ਵੱਡੀ ਜ਼ਿੰਮੇਵਾਰੀ ਤੇ ਬਹਾਦਰੀ ਹੈ

  • @BalkarSingh-ko2qy
    @BalkarSingh-ko2qy ปีที่แล้ว +11

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਜਸਵੰਤ ਸਿੰਘ ਗਿੱਲ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @LotayConstructions
    @LotayConstructions ปีที่แล้ว +14

    सिख इस कौम के लिए वरदान है... कोई समझे तो!!

  • @sukhwindersingh-fu4rq
    @sukhwindersingh-fu4rq ปีที่แล้ว +1

    ਵਾਹਿਗੁਰੂ ਜੀ ਤੁਹਾਨੂੰ ਮੇਰੀ ਵੀ ਉਮਰ ਲਾਦੈ ਵਾਹਿਗੁਰੂ ਜੀ 🤲🤲🤲🤲🤲🙏🙏🙏🙏🙏🌺🌺🌺🌺🌺

  • @manjitsingh7596
    @manjitsingh7596 ปีที่แล้ว

    ਵਾਹ ਜੀ ਗਿੱਲ ਸਾਬ੍ਹ, ਅੰਦਰ ਜਾਣ ਵੇਲੇ ਵੀ ਚੇਹਰੇ ਤੇ ਕਿੰਨੀ ਖੁਸ਼ੀ।
    ਚੜ੍ਹਦੀ ਕਲਾ

  • @beantbrar7706
    @beantbrar7706 ปีที่แล้ว +1

    ਤੁਹਾਡੇ ਕਿਰਦਾਰ ਦੀ ਦੁਨੀਆਂ ਕਾਯਲ ਰਹੇਗੀ ਸਿੰਘ ਸਾਹਿਬ

  • @nishansingh2005
    @nishansingh2005 ปีที่แล้ว +11

    Sir Salute to you for your heroic work for saving the life of 65 Manwa de Puttar. Great job done by Sardar ji. Salute to you again. I have no words to explain..,......

  • @ParasSingh-g2i
    @ParasSingh-g2i ปีที่แล้ว +11

    One word - HERO !!!

  • @raghuveerchahal1870
    @raghuveerchahal1870 ปีที่แล้ว +4

    ਬਹੁਤ ਬਹੁਤ ਵਧੀਆ ਪ੍ਰੋਗਰਾਮ ਸੰਧਾਵਾਲੀਆ ਸਾਵ ਥੋਡੇ ਤਹਿ ਦਿਲੋਂ ਧੰਨਵਾਦ ਜੋ ਤੁਸੀਂ ਇਕ ਰੱਬੀ ਰੂਹ ਦੇ ਦਰਸ਼ਨ ਕਰਵਾਏ 🙏🙏🙏🙏🙏

  • @sanjeevmaheshwari8150
    @sanjeevmaheshwari8150 ปีที่แล้ว +4

    Totally blessed with Saheb-E-Kamaal 🙏🙏 Shri Guru Gobind Singh Ji Maharaj 💯👌👌👌👌👌👌👌👌

  • @JarnailSingh-o6e
    @JarnailSingh-o6e 8 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਸ ਜਸਵੰਤ ਸਿੰਘ ਜੀ ਧਨਵਾਦ ਜੀ ਸੰਧਾਵਾਲੀਆ ਸਾਬ ਬਹੂਤ ਬਹੁਤ ਧਨਵਾਦ ਜੀ

  • @LovepreetSingh-to9cv
    @LovepreetSingh-to9cv ปีที่แล้ว +8

    Waheguru ji❤👏

  • @swaransingh483
    @swaransingh483 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ChardaPunjab-p6e
    @ChardaPunjab-p6e ปีที่แล้ว +6

    ਸੰਦਾਂ ਵਾਲਿਆਂ ਸਾਬ ਜੀ ਰਮਾਲ ਖੋਲ ਹੀ ਦਿੱਤਾ ਫਿਰ ਬਹੁਤ ਸੋਹਣੇ ਲੱਗਦੇ। ਬਾਕੀ ਸਰਦਾਰ ਸਾਬ ਜੀ ਨੇ ਆਪਣਾ ਤੇ ਪੰਜਾਬੀਆ ਦਾ ਨਾਮ ਪੂਰੀ ਦੁਨਿਆ ਵਿੱਚ ਰੋਸਨ ਕੀਤਾ ਹੈ ਵਾਹਿਗੁਰੂ ਜੀ ਇਹਨਾ ਤੇ ਇਹਨਾ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ🙏. Baki sandhewalia saab end vich pata laga k eh pelha shoot hoyea hai. Chalo koi ni Waheguru ji kirpa karn