ਜ਼ਫ਼ਰਨਾਮਹ (ਇਕ ਇਤਿਹਾਸਕ ਦ੍ਰਿਸ਼ਟੀਕੋਣ) ZAFARNAMA

แชร์
ฝัง
  • เผยแพร่เมื่อ 29 เม.ย. 2015
  • ਜ਼ਫ਼ਰਨਾਮਹ (ਇਕ ਇਤਿਹਾਸਕ ਦ੍ਰਿਸ਼ਟੀਕੋਣ)-ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦਾ ਅਜ਼ੀਮ ਸਾਹਕਾਰ ਹੈ। ਵਿਸਵ ਪੱਧਰ ਸਾਹਿਤਿਕ ਖੇਤਰ ਵਿੱਚ ਸ਼ਾਇਦ ਇਸ ਰਚਨਾ ਦੇ ਸਾਹਿਤਿਕ ਅਤੇ ਰੂਹਾਨੀ ਮਿਆਰ ਦੀ ਕੋਈ ਸਾਨੀ ਰਚਨਾ ਨਹੀਂ। ਪਿਛਲੇ ਸਮੇਂ ਵਿੱਚ ਕੁਝ ਐਸੇ ਵਿਚਾਰ ਅਤੇ ਰਚਨਾਵਾਂ ਆਮ ਪੜ੍ਹਨ ਅਤੇ ਸੁਨਣ ਵਿੱਚ ਆਈਆਂ ਜਿੰਨਾਂ ਵਿੱਚ ਇਸ ਅਜ਼ੀਮ ਸ਼ਾਹਕਾਰ ਦੀ ਹੇਠਲੀ ਪੱਧਰ ਦੀ ਨੁਕਤਾਚੀਨੀ ਕੀਤੀ ਗਈ ਸੀ। ਅਮਰਗੜ੍ਹ ਜੋ ਕਿ ਸੰਗਰੂਰ ਦੇ ਨੇੜੇ ਹੈ ਉਥੇ ਦੇ ਵੀਰਾਂ ਵਲੋਂ ਇਸ ਰਚਨਾ ਉਪਰ ਇਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਇਸ ਦੇ ਵਿਰੋਧੀਆਂ ਨੂੰ ਵੀ ਸਦਾ ਦਿਤਾ ਗਿਆ। ਸਮੁੱਚੇ ਰੂਪ ਵਿੱਚ ਬਹੁਤ ਹੀ ਵਧੀਆ ਉਪਰਾਲਾ ਸੀ। ਇਹ ਸਾਰਾ ਵਖਿਆਨ ਸਿਖ ਚੈਨਲ ਇੰਗਲੈਂਡ ਉਪਰ ਪ੍ਰਸਾਰਿਤ ਹੋ ਚੁੱਕਾ ਹੈ ਅਤੇ ਹੁਣ ਸਮਾਜਿਕ ਮਾਧਿਅਮ ਉਪਰ ਅਰਪਿਤ ਹੈ ਜੀ।

ความคิดเห็น •