Bhim Rao Ambedkar | Goldy Malak | New Punjabi Song 2023 | Ranjit Hathur | Jai Bhim | Missionary Song

แชร์
ฝัง
  • เผยแพร่เมื่อ 12 ก.ย. 2024
  • ਆਉਣ ਵਾਲੇ ਨਵੇਂ Songs ਨੂੰ ਦੇਖਣ ਲਈ ਸਾਡੇ Channel ਨੂੰ ਜਰੂਰ Subscribe ਕਰ ਲਓ ਜੀ
    MP3 Download Link 👇
    drive.google.c...
    drive.google.c...
    Song . Bhim Rao Ambedkar
    Singer . Goldy Malak
    Lyrics . Ranjit Singh Hathur
    Music / Composition . Goldy Malak (Fakir Tones)
    Sarangi Player . Bharpoor Singh Khaira
    Mix Master . Goldy Malak
    DOP . Bobby BMW Moga
    Poster/Video . Goldy Malak
    Label . FT Records
    Producer . Vicky Malak
    Insta ID / goldymalakmusic. .
    Follow my New Facebook Page www.facebook.c...
    In Video
    Co Aritst . Jaskirat Cheemaa , Daman Khaira ,
    Catty Ballowal
    Manage & Lighting . Ravi Hans
    Location Setup Ravi Hans
    Dressing . Daman Khaira & Goldy Malak
    Thanks to . Vicky Malak Bro UAE, Tejinder Singh AUS, Nikka Singh Cheema UAE , Village Malak , Happy Pagwara ( Canada )
    Special Thanks To . Ravi Hans ( Maasi Aala )
    Please Subscribe Channel For More Updates
    For Live Show Booking. 94652-76072 ( Goldy Malak )
    LYRICS :
    ਜੇ ਮੂਹਰੇ ਹੋ ਕੇ ਨਾ ਸੰਵਿਧਾਨ ਬਣਾਉਂਦੇ ਭੀਮ ਰਾਓ
    ਗੁਲਾਮੀ ਕੱਟਣੀ ਸੀ ਫਿਰ ਕਿਹਨੇ ਲਾ ਜਿੰਦਗਾਨੀ
    ਰਾਹ ਵਿੱਚ ਰੋੜੇ ਤਾਂ ਬੜੇ ਮਨੂਵਾਦੀਆਂ ਲਾਏ ਸੀ
    ਪਰ ਇੱਕ ਨਾ ਬਾਬਾ ਸਾਹਿਬ ਦੇ ਮੂਹਰੇ ਚੱਲੀ ਸ਼ੈਤਾਨੀ
    ਮਨੂ ਸਿਮਰਤੀ ਨੇ ਜੋ ਦੱਬ ਕੇ ਰੱਖੇ ਸੀ ਮਿੱਤਰੋ
    ਆਰੀਆ ਲੋਕਾਂ ਨੇ ਜੋ ਦੱਬ ਕੇ ਰੱਖੇ ਸੀ ਮਿੱਤਰੋ
    ਉਹ ਭੀਮ ਨੇ ਹੱਕ ਬਹਾਲ ਕਰਾਏ ਸਭ ਇਨਸਾਨੀ
    ਬਾਬਾ ਸਾਹਿਬ ਨੇ ਹੱਕ ਦਵਾਏ ਸਭ ਇਨਸਾਨੀ
    ਕਲਮ ਦੀ ਤਾਕਤ ਹੁੰਦੀ ਵੱਧ ਕੇ ਬੰਬ ਬੰਦੂਕਾਂ ਤੋਂ
    ਇਹ ਗੱਲ ਸੀ ਮੂਕ ਨਾਇਕ ਅਖਬਾਰ ਦੇ ਵਿੱਚ ਸਮਝਾਈ
    ਸੀ ਨਹੀਂ ਕੋਈ ਸੁਣਦਾ ਕੰਮੀ ਕਿਰਤੀ ਅਨਪੜ ਲੋਕਾਂ ਦੀ
    ਭੀਮ ਨੇ ਡਿਗਰੀਆਂ ਲੈ ਫਿਰ ਹੱਕੀ ਗੱਲ ਮਨਵਾਈ
    ਗੋਲਮੇਜ ਕਾਨਫਰੰਸ ਵਿੱਚ ਨਾਲ ਦਲੀਲਾਂ ਲੜਿਆ ਸੀ
    ਰਾਊਂਡ ਟੇਬਲ ਦੇ ਉੱਤੇ ਨਾਲ਼ ਦਲੀਲਾਂ ਲੜ ਲੜ ਕੇ
    ਤੇ ਬਾਬਾ ਸਾਹਿਬ ਨੇ ਦੰਦਲ਼ ਮਨੂਆਂ ਦੇ ਸੀ ਪਾਈ
    ਬਾਬਾ ਸਾਹਿਬ ਨੇ ਦੰਦਲ ਮਨੂਆਂ ਦੇ ਸੀ ਪਾਈ
    ਜਿਨਾਂ ਨੇ ਜੂਠ ਮਾਂਜਦੇ ਸ਼ਾਹੂਕਾਰਾਂ ਦੀ ਰਹਿਣਾ ਸੀ
    ਉਹ ਕੌਣ ਹੈ ਬਾਬਾ ਸਾਹਿਬ ਅੱਜ ਲੈ ਕੇ ਨੌਕਰੀ ਕਹਿੰਦੇ
    ਬਾਹਰ ਸਿਲੇਬਸ ਤੋਂ ਜਿਨਾਂ ਇੱਕ ਵੀ ਅੱਖਰ ਪੜਿਆ ਨਾ
    ਉਹ ਫਿਰ ਗਾਂਧੀ ਨੂੰ ਹੀ ਬਾਪੂ ਮੰਨਦੇ ਰਹਿੰਦੇ
    ਵਾਂਗ ਵਿਭੀਸ਼ਣ ਰੋਲ ਨਿਭਾਉਂਦੇ ਪੂਛਾਂ ਚੱਕ ਚੱਕ ਕੇ
    ਕਰਨ ਗੱਦਾਰੀ ਆਪਣੇ ਆਪਣਿਆਂ ਨਾ ਹੀ ਦੇਖਾਂ ਮੈਂ
    ਤੇ ਪੈਰੀ ਮਨੂਵਾਦ ਦੇ ਜਾ ਜਾ ਕੇ ਨੇ ਬਹਿੰਦੇ
    ਉਹ ਪੈਰੀ ਮਨੂਵਾਦ ਦੇ ਦੇਖੇ ਜਾ ਕੇ ਬਹਿੰਦੇ
    ਹਿੰਦੂ ਕੋਡ ਬਿਲ ਜੇ ਬਾਬਾ ਸਾਹਿਬ ਬਣਾਉਂਦੇ ਨਾ
    ਤੇ ਔਰਤ ਕਿੱਦਾਂ ਮਨਿਸਟਰ ਸੀਐਮ ਬਣ ਕੇ ਆਉਂਦੀ
    ਕਹੇ ਕੌਣ ਹੈ ਭੀਮ ਰਾਓ ਤੇ ਕੌਣ ਸਵਿਤਰੀ ਫੂਲੇ ਹੈ
    ਔਰਤ ਲੈ ਕੇ ਹੱਕ ਦੋਹਾਂ ਨੂੰ ਜਾਵੇ ਭੁਲਾਉਂਦੀ
    ਜਿਨਾਂ ਨੇ ਪੈਰ ਦੀ ਜੁੱਤੀ ਸਦੀਆਂ ਤੱਕ ਬਣਾਇਆ ਜੀ
    ਜੋ ਬਣਾ ਕੇ ਦਾਸੀਆਂ ਪੈਰ ਦੀ ਜੁੱਤੀ ਸਮਝਦੇ ਰਹੇ
    ਤੇ ਔਰਤ ਫੋਟੋ ਉਹਨਾਂ ਦੀ ਅੱਜ ਵੀ ਰੂਮ ਚ ਲਾਉਂਦੀ
    ਉਹਨਾਂ ਦੀ ਫੋਟੋ ਉੱਚੀ ਕਰਕੇ ਰੂਮ ਚ ਲਾਉਂਦੀ
    ਰਹਿ ਗਏ ਖੂਹ ਪੁੱਟਦੇ ਸੀ ਜਿਹੜੇ ਮੂਲ ਨਿਵਾਸੀ ਬਈ
    ਉਹਨਾਂ ਨੂੰ ਉਸੇ ਖੂਹ ਤੋਂ ਪਾਣੀ ਮਨਾ ਸੀ ਪੀਣਾ
    ਜਾਨਵਰਾਂ ਦੇ ਵਾਂਗੂੰ ਜੂਨ ਗੁਜ਼ਾਰੀ ਦਲਿਤਾਂ ਨੇ
    ਮਨੂ ਨੇ ਸ਼ੂਦਰਾਂ ਦਾ ਸੀ ਕੀਤਾ ਜੀਵਨ ਹੀਣਾ
    ਭਾਰਤ ਰਤਨ ਹੋ ਗਿਆ ਪੈਦਾ ਸੀ ਵਿੱਚ ਕੁੱਲੀਆਂ ਦੇ
    ਸੂਰਮਾ ਯੋਧਾ ਭੀਮ ਜੋ ਜੰਮਿਆ ਸੀ ਵਿੱਚ ਕੁੱਲੀਆਂ ਦੇ
    ਸੀ ਜਿਹਨੇ ਅਣਖਾਂ ਨਾਲ ਸਿਖਾਇਆ ਸਾਨੂੰ ਜੀਣਾ
    ਜਿਹੜਾ ਅਣਖਾਂ ਨਾਲ ਸਿਖਾ ਕੇ ਗਿਆ ਹ ਜੀਣਾ
    ਬਹੁਜਨ ਲੋਕੋ ਜਿਹਦਾ ਸੰਸਦ ਵੱਲ ਇਸ਼ਾਰਾ ਹੈ
    ਉਸ ਨਿਸ਼ਾਨੇ ਵੱਲ ਨੂੰ ਇਕੱਠੇ ਹੋ ਕੇ ਜਾਈਏ
    15 ਅਤੇ 85 ਫਾਰਮੂਲਾ ਜੋ ਘੜਿਆ ਸੀ
    ਐਸੇ ਮੰਤਰ ਨੂੰ ਨਾ ਕਦੇ ਵੀ ਦਿਲੋਂ ਭੁਲਾਈਏ
    ਰਣਜੀਤ ਹਠੂਰ ਆਖਦਾ ਇਹ ਤੋਂ ਬਿਨਾਂ ਗੁਜ਼ਾਰਾ ਨਹੀਂ
    ਕਹੇ ਹਠੂਰ ਵਾਲਾ ਕਿ ਇਹ ਤੋਂ ਬਿਨਾਂ ਗੁਜ਼ਾਰਾ ਨਹੀਂ
    ਝੰਡਾ ਆਪਣੇ ਰਾਜ ਦਾ ਦਿੱਲੀ ਵਿੱਚ ਲਹਿਰਾਈਏ
    ਝੰਡਾ ਆਪਣੇ ਰਾਜ ਦਾ ਦਿੱਲੀ ਵਿੱਚ ਲਹਿਰਾਈਏ
    ਉੱਪਰੋਂ ਕਈ ਸਿੱਖ ਤੇ ਅੰਦਰੋਂ ਦੇਖੇ ਮੈਂ ਮਨੂਵਾਦੀ
    ਬਈ ਖੰਡੇ ਦੀ ਪਹੁਲ ਛੱਕੀ ਪਰ ਜਾਤਾਂ ਪਰਖਦੇ ਰਹਿੰਦੇ
    ਪੱਲੇ ਕੁਝ ਹੋਵੇ ਨਾ ਪਰ ਧਾਉਣ ਚ ਜਾਤ ਦਾ ਕਿੱਲਾ ਹੋਊ
    ਆਹਾ ਛੋਟੀ ਸੋਚ ਦੇ ਮਾਲਕ ਵੇਹੜੇ ਆਲੇ ਕਹਿੰਦੇ
    ਆਈਲੈਸ ਭੁਲਾਵੇ ਜਾਤ ਵੱਡੇ ਸ਼ਾਹੂਕਾਰਾਂ ਦੀ
    ਆਈਲੈਸ ਵਾਲੀ ਕੁੜੀ ਦੇਖ ਸ਼ਾਹੂਕਾਰੀ ਨਿਕਲ ਜਾਵੇ
    ਗੋਲਡੀ ਮਲਕ ਦਿਖਾਵੇ ਸ਼ੀਸ਼ਾ ਲੋਕ ਤਾਂ ਹੀ ਖਹਿੰਦੇ
    ਗੋਲਡੀ ਮਲਕ ਗਾਉਂਦਾ ਹੈ ਸੱਚ ਲੋਕ ਤਾਂਹੀ ਖਹਿੰਦੇ

ความคิดเห็น • 2.5K