ਮਾਘ ਦੀ ਸੰਗਰਾਂਦ | Magh Di Sangrand | Maskeen Ji | Guru Ki Bani

แชร์
ฝัง
  • เผยแพร่เมื่อ 27 ม.ค. 2025

ความคิดเห็น • 13

  • @RakeshKumar-wy1es
    @RakeshKumar-wy1es 14 วันที่ผ่านมา

    ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥ ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥ ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥ ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ ॥ ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥ ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥ ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥ ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥ ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥ {ਪੰਨਾ 136}
    ਪਦ ਅਰਥ: ਮਾਘ = ਮਾਘ ਨਖ੍ਹਤ੍ਰ ਵਾਲੀ ਪੂਰਨਮਾਸੀ ਦਾ ਮਹੀਨਾ। ਮਾਘਿ = ਮਾਘ ਮਹੀਨੇ ਵਿਚ। {ਨੋਟ: ਇਸ ਮਹੀਨੇ ਦਾ ਪਹਿਲਾ ਦਿਨ ਹਿੰਦੂ-ਸ਼ਾਸਤ੍ਰਾਂ, ਅਨੁਸਾਰ ਬੜਾ ਪਵਿਤ੍ਰ ਹੈ, ਹਿੰਦੂ ਸੱਜਣ ਮਾਘੀ ਵਾਲੇ ਦਿਨ ਪ੍ਰਯਾਗ ਤੀਰਥ ਤੇ ਇਸ਼ਨਾਨ ਕਰਨਾ ਬਹੁਤ ਪੁੰਨ ਕੰਮ ਸਮਝਦੇ ਹਨ}। ਮਜਨੁ = ਚੁੱਭੀ। ਦਾਨੁ = ਨਾਮੁ ਦਾ ਦਾਨ। ਜਨਮ ਕਰਮ ਮਲੁ = ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ। ਗੁਮਾਨੁ = ਅਹੰਕਾਰ। ਕਾਮਿ = ਕਾਮ ਵਿਚ। ਕਰੋਧਿ = ਕ੍ਰੋਧ ਵਿਚ। ਮੋਹੀਐ = ਠੱਗੇ ਜਾਈਦਾ। ਸੁਆਨੁ = ਕੁੱਤਾ। ਮਾਰਗਿ = ਰਸਤੇ ਉੱਤੇ। ਉਸਤਤਿ = ਸੋਭਾ। ਅਠਸਠਿ = ਅਠਾਹਠ। ਪਰਵਾਨੁ = ਮੰਨਿਆ-ਪ੍ਰਮੰਨਿਆ (ਧਾਰਮਿਕ ਕੰਮ) । ਕਰਿ = ਕਰ ਕੇ। ਸੁਜਾਨੁ = ਸਿਆਣਾ। ਕਾਂਢੀਅਹਿ = ਆਖੇ ਜਾਂਦੇ ਹਨ।
    ਅਰਥ: ਮਾਘ ਵਿਚ (ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰਨਾ ਬੜਾ ਪੁੰਨ ਸਮਝਦੇ ਹਨ, ਪਰ ਤੂੰ ਹੇ ਭਾਈ!) ਗੁਰਮੁਖਾਂ ਦੀ ਸੰਗਤਿ ਵਿਚ (ਬੈਠ, ਇਹੀ ਹੈ ਤੀਰਥਾਂ ਦਾ) ਇਸ਼ਨਾਨ, ਉਹਨਾਂ ਦੀ ਚਰਨ ਧੂੜ ਵਿਚ ਇਸ਼ਨਾਨ ਕਰ (ਨਿਮ੍ਰਤਾ-ਭਾਵ ਨਾਲ ਗੁਰਮੁਖਾਂ ਦੀ ਸੰਗਤਿ ਕਰ, ਉਥੇ) ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ, ਹੋਰ ਸਭਨਾਂ ਨੂੰ ਇਹ ਨਾਮ ਦੀ ਦਾਤਿ ਵੰਡ, (ਇਸ ਤਰ੍ਹਾਂ) ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ (ਤੇਰੇ ਮਨ ਤੋਂ) ਲਹਿ ਜਾਇਗੀ, ਤੇਰੇ ਮਨ ਵਿਚੋਂ ਅਹੰਕਾਰ ਦੂਰ ਹੋ ਜਾਇਗਾ।
    (ਸਿਮਰਨ ਦੀ ਬਰਕਤਿ ਨਾਲ) ਕਾਮ ਵਿਚ ਕ੍ਰੋਧ ਵਿਚ ਨਹੀਂ ਫਸੀਦਾ, ਲੋਭ-ਕੁੱਤਾ ਭੀ ਮੁੱਕ ਜਾਂਦਾ ਹੈ (ਲੋਭ, ਜਿਸ ਦੇ ਅਸਰ ਹੇਠ ਮਨੁੱਖ ਕੁੱਤੇ ਵਾਂਗ ਦਰ ਦਰ ਤੇ ਭਟਕਦਾ ਹੈ) । ਇਸ ਸੱਚੇ ਰਸਤੇ ਉੱਤੇ ਤੁਰਿਆਂ ਜਗਤ ਦੀ ਸੋਭਾ ਕਰਦਾ ਹੈ। ਅਠਾਹਠ ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ ਕਰਮ, ਜੀਵਾਂ ਉੱਤੇ ਦਇਆ ਕਰਨੀ ਜੋ ਧਾਰਮਿਕ ਕੰਮ ਮੰਨੀ ਗਈ ਹੈ (ਇਹ ਸਭ ਕੁਝ ਸਿਮਰਨ ਦੇ ਵਿਚ ਹੀ ਆ ਜਾਂਦਾ ਹੈ) ।
    ਪਰਮਾਤਮਾ ਕਿਰਪਾ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਦੀ ਦਾਤਿ) ਦੇਂਦਾ ਹੈ, ਉਹ ਮਨੁੱਖ (ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ) ਸਿਆਣਾ ਹੋ ਜਾਂਦਾ ਹੈ।
    ਹੇ ਨਾਨਕ! (ਆਖ-) ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ। ਮਾਘ ਮਹੀਨੇ ਵਿਚ ਸਿਰਫ਼ ਉਹੀ ਸੁੱਚੇ ਬੰਦੇ ਆਖੇ ਜਾਂਦੇ ਹਨ, ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ (ਤੇ ਜਿਨ੍ਹਾਂ ਨੂੰ ਸਿਮਰਨ ਦੀ ਦਾਤਿ ਦੇਂਦਾ ਹੈ)

  • @ParamjitSingh-ts1kx
    @ParamjitSingh-ts1kx 14 วันที่ผ่านมา +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਤਿਨਾਮੁ ਵਾਹਿਗੁਰੂ ਜੀ।

  • @ronkirammazara
    @ronkirammazara 14 วันที่ผ่านมา +2

    Satnam waheguru 🙏 ♥
    Bohat Bohat dhanwad, ❤❤🙏🙏

  • @SukhwinderKaur-yq2in
    @SukhwinderKaur-yq2in 14 วันที่ผ่านมา

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @jagatkamboj9975
    @jagatkamboj9975 14 วันที่ผ่านมา +1

    ਮਨ ਤੂੰ ਜੋਤਿ ਸਰੂਪ ਹੈ ਅਪਣਾ ਮੁਲ ਪਛਾਣ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏

  • @dsingh1263
    @dsingh1263 14 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagatkamboj9975
    @jagatkamboj9975 14 วันที่ผ่านมา +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਆਕਾਲ 👏👏👏

  • @paramjitgill7816
    @paramjitgill7816 14 วันที่ผ่านมา

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @GgGghigh-f6h
    @GgGghigh-f6h 14 วันที่ผ่านมา

    Satnam SRI waheguru ji ❤️🙏🏻

  • @AmritjitKaur-l2j
    @AmritjitKaur-l2j 14 วันที่ผ่านมา

    Waheguru ji 🙏

  • @Gurnay913
    @Gurnay913 14 วันที่ผ่านมา +1

    🙏🙏🙏🙏🙏

  • @mansehajcuteart
    @mansehajcuteart 14 วันที่ผ่านมา

    Waheguru ji

  • @rajeshwarsingh2977
    @rajeshwarsingh2977 14 วันที่ผ่านมา

    🙏🙏🙏🙏🙏